3 ਨਵੰਬਰ
Jump to navigation
Jump to search
<< | ਨਵੰਬਰ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2022 |
3 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 307ਵਾਂ (ਲੀਪ ਸਾਲ ਵਿੱਚ 308ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 58 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 19 ਕੱਤਕ ਬਣਦਾ ਹੈ।
ਵਾਕਿਆ[ਸੋਧੋ]
- 1507 – ਲਿਓਨਾਰਡੋ ਦਾ ਵਿੰਚੀ ਨੂੰ ਲੀਸਾ ਗੇਰਾਰਡਨੀ ਦੇ ਪਤੀ ਨੇ ਆਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਮਗਰੋਂ ਇਸੇ ਪੇਂਟਿੰਗ ਨੂੰ ਮੋਨਾ ਲੀਜ਼ਾ ਵਜੋਂ ਜਾਣਿਆ ਜਾਣ ਲੱਗ ਪਿਆ।
- 1911 – ਅਮਰੀਕਾ ਦੀ ਮੋਟਰ ਕਾਰ ਕੰਪਨੀ ਸ਼ੈਵਰਲੇ ਦਾ ਸਥਾਪਨਾ ਹੋਈ।
- 1920 – ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
- 1952 – ਅਮਰੀਕਾ ਵਿੱਚ ਪਹਿਲੀ ਫ਼ਰੋਜ਼ਨ-ਬਰੈੱਡ ਮਾਰਕੀਟ ਵਿੱਚ ਆਈ।
- 1983 – ਬਲੈਕ ਆਗੂ ਜੈਸੀ ਜੈਕਸਨ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ।
- 1991 – ਇਜ਼ਰਾਈਲ ਤੇ ਫਿਲਸਤੀਨੀਆਂ ਵਿੱਚ ਪਹਿਲੀ ਆਹਮੋ-ਸਾਹਮਣੀ ਗੱਲਬਾਤ ਮਾਦਰੀਦ, ਸਪੇਨ ਵਿੱਚ ਸ਼ੁਰੂ ਹੋਈ।
ਜਨਮ[ਸੋਧੋ]
- 39 – ਰੋਮਨ ਕਵੀ ਮਾਰਕਸ ਐਨਾਇਉਸ ਲੂਕਾਨੁਸ ਦਾ ਜਨਮ।
- 1688 – ਦੂਜਾ ਪਿਆਰਾ ਭਾਈ ਧਰਮ ਸਿੰਘ ਦਾ ਜਨਮ ਹੋਇਆ।
- 1900 – ਜਰਮਨ ਸਮਾਜ ਵਿਗਿਆਨੀ ਲੀਓ ਲੋਵੈਨਥਾਲ ਦਾ ਜਨਮ।
- 1900 – ਖੇਡਾਂ ਦਾ ਸਮਾਨ ਬਣਾਉਣ ਵਾਲੀ ਜਰਮਨ ਕੰਪਨੀ ਐਡੀਡਾਸ ਦਾ ਸੰਸਥਾਪਕ ਅਡੋਲਫ ਦੈਜ਼ਲਰ ਦਾ ਜਨਮ।
- 1901 – ਭਾਰਤੀ ਫ਼ਿਲਮੀ ਨਿਰਦੇਸ਼ਕ, ਅਦਾਕਾਰ, ਨਿਰਮਾਰਤਾ ਪ੍ਰਿਥਵੀਰਾਜ ਕਪੂਰ ਦਾ ਜਨਮ।
- 1901 – ਫ਼ਰਾਂਸੀਸੀ ਲੇਖਕ, ਨਾਵਲਕਾਰ ਆਂਦਰੇ ਮਾਲਰੋ ਦਾ ਜਨਮ।
- 1913 – ਭਾਰਤੀ ਪੱਤਰਕਾਰ ਨਿਖਿਲ ਚੱਕਰਵਰਤੀ ਦਾ ਜਨਮ।
- 1933 – ਭਾਰਤੀ ਅਰਥਸ਼ਾਸਤਰੀ ਅਮਰਤਿਆ ਸੇਨ ਦਾ ਜਨਮ।
- 1937 – ਭਾਰਤੀ ਫ਼ਿਲਮੀ ਸੰਗੀਤਕਾਰ ਲਕਸ਼ਮੀਕਾਂਤ ਦਾ ਜਨਮ।
- 1964 – ਫ਼ਾਰਸੀ ਕਵੀ ਅਤੇ ਲੇਖਕ ਫ਼ਰਜ਼ਾਨਾ ਦਾ ਜਨਮ।
ਦਿਹਾਂਤ[ਸੋਧੋ]
- 1753– 3-4 ਨਵੰਬਰ ਦੀ ਰਾਤ ਨੂੰ ਮੀਰ ਮੰਨੂ ਮਰਿਆ।
- 1834– ਜੀਂਦ ਦੇ ਰਾਜਾ ਸੰਗਤ ਸਿੰਘ ਦੀ ਮੌਤ।
- 1929 – ਪੌਲਿਸ਼ ਭਾਸ਼ਾ ਵਿਗਿਆਨੀ ਅਤੇ ਸਲਾਵਿਸਟ ਜਾਨ ਬੋਡੂਆਇਨ ਡੇ ਕੂਰਟਨੇ ਦਾ ਦਿਹਾਂਤ।
- 1949 – ਭਾਰਤ ਦਾ ਉਰਦੂ ਸ਼ਾਇਰ ਮੀਰਾਜੀ ਦਾ ਦਿਹਾਂਤ।
- 1954 – ਰੰਗ ਅਤੇ ਤਰਲ ਪਦਾਰਥ ਦੇ ਪ੍ਰਯੋਗ ਲਈ ਮਸ਼ੂਹਰ ਫਰਾਂਸੀਸੀ ਕਲਾਕਾਰ ਹੈਨਰੀ ਮਾਤੀਸ ਦਾ ਦਿਹਾਂਤ।
- 2000 – ਅਮਰੀਕੀ ਭਾਸ਼ਾ ਵਿਗੀਆਨੀ ਚਾਰਲਸ ਹੋਕਤ ਦਾ ਦਿਹਾਂਤ।
- 2003 – ਅਵਾਰ ਭਾਸ਼ਾ ਵਿੱਚ ਲਿਖਣ ਵਾਲਾ ਰੂਸੀ ਕਵੀ ਰਸੂਲ ਹਮਜ਼ਾਤੋਵ ਦਾ ਦਿਹਾਂਤ।
- 2010 – ਭਾਰਤੀ ਕਵੀ, ਨਿਬੰਧਕਾਰ, ਅਨੁਵਾਦਕ, ਪ੍ਰੋਫ਼ੈਸਰ ਅਤੇ ਪ੍ਰਕਾਸ਼ਕ ਪੁਰਸ਼ੋਤਮ ਲਾਲ ਦਾ ਦਿਹਾਂਤ।
- 2013 – ਪਾਕਿਸਤਾਨ ਦੀ ਗਾਇਕਾ ਰੇਸ਼ਮਾ ਦਾ ਦਿਹਾਂਤ।
- 2014 – ਹਿੰਦੀ ਅਤੇ ਮਰਾਠੀ ਫਿਲਮਾਂ ਦੇ ਅਦਾਕਾਰ ਸਦਾਸ਼ਿਵ ਅਮਰਾਪੁਰਕਰ ਦਾ ਦਿਹਾਂਤ।