ਸਮੱਗਰੀ 'ਤੇ ਜਾਓ

ਕਰਾਕਲਪਾਕ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਾਕਲਪਾਕ
Qaraqalpaqlar, Қарақалпақлар
ਤਾਖ਼ਤਾਕੋਪੀਰ ਵਿੱਚ ਕਰਕਲਪਾਕ ਬੱਚਿਆਂ ਦੀ ਛੋਟੀ ਦੌੜ
ਕੁੱਲ ਅਬਾਦੀ
ਲਗਭਗ 620,000
ਅਹਿਮ ਅਬਾਦੀ ਵਾਲੇ ਖੇਤਰ
 ਉਜ਼ਬੇਕਿਸਤਾਨ 518,301
ਫਰਮਾ:Country data ਕਜ਼ਾਖ਼ਸਤਾਨ56,000
 ਤੁਰਕਮੇਨਿਸਤਾਨ5,000
 ਰੂਸ4,466
ਭਾਸ਼ਾਵਾਂ
ਕਰਾਕਲਪਾਕ
ਧਰਮ
ਸੁੰਨੀ ਇਸਲਾਮ
ਸਬੰਧਿਤ ਨਸਲੀ ਗਰੁੱਪ

ਕਰਾਕਲਪਾਕ (/ˈkærəlkəlpɑːks, -pæks/ ( ਸੁਣੋ); ਕਰਾਕਲਪਾਕ: Qaraqalpaqlar, Қарақалпақлар) ਤੁਰਕੀ ਲੋਕ ਹਨ ਜਿਹੜੇ ਮੁੱਖ ਤੌਰ 'ਤੇ ਉਜ਼ਬੇਕਿਸਤਾਨ ਵਿੱਚ ਰਹਿੰਦੇ ਹਨ। 18ਵੀਂ ਸਦੀ ਵਿੱਚ ਇਹ ਲੋਕ ਅਮੂ ਦਰਿਆ ਦੇ ਕੰਢੇ ਵਸ ਗਏ ਸਨ, ਜਿਹੜਾ ਕਿ ਅਰਾਲ ਸਾਗਰ ਦੇ ਦੱਖਣ ਨਾਲ ਲੱਗਦਾ ਹੈ।[1] ਕਰਾਕਲਪਾਕ ਸ਼ਬਦ ਦੋ ਸ਼ਬਦਾਂ ਦਾ ਮੇਲ ਹੈ, "ਕਾਰਾ" ਮਤਲਬ ਕਾਲਾ, ਅਤੇ "ਕਾਲਪਾਕ" ਮਤਲਬ ਟੋਪ। ਦੁਨੀਆ ਭਰ ਵਿੱਚ ਕਰਾਕਲਪਾਕਾਂ ਦੀ ਗਿਣਤੀ 620000 ਦੇ ਨੇੜੇ ਹੈ, ਜਿਸ ਵਿੱਚ 500,000 ਲੋਕ ਉਜ਼ਬੇਕਿਸਤਾਨ ਦੇ ਖ਼ੁਦਮੁਖਤਿਆਰ ਰਾਜ ਕਰਾਕਲਪਕਸਤਾਨ ਵਿੱਚ ਰਹਿੰਦੇ ਹਨ।

ਮਾਤਭੂਮੀ

[ਸੋਧੋ]
ਕਰਾਕਲਪਾਕ ਟੱਪਰੀਵਾਸ, 1932

ਕਰਾਕਲਪਾਕ ਅਬਾਦੀ ਮੁੱਖ ਤੌਰ 'ਤੇ ਕਰਾਕਲਪਕਸਤਾਨ ਦੇ ਕੇਂਦਰੀ ਹਿੱਸੇ ਵਿੱਚ ਮੌਜੂਦ ਹੈ, ਜਿਸਨੂੰ ਕਿ ਅਮੂ ਦਰਿਆ ਸਿੰਜਦਾ ਹੈ। ਸਭ ਤੋਂ ਵੱਡੇ ਸਮੂਹ ਨੁਕੁਸ ਵਿੱਚ ਰਹਿੰਦੇ ਹਨ, ਜਿਹੜੀ ਕਿ ਕਰਾਕਲਪਕਸਤਾਨ ਦੀ ਰਾਜਧਾਨੀ ਹੈ। ਇਸ ਤੋਂ ਇਲਾਵਾ ਹੋਰ ਵੱਡੇ ਕਸਬੇ ਜਿਵੇਂ ਕਿ ਖ਼ੋਦਜ਼ੇਲੀ, ਸ਼ਿੰਬੇ, ਤਖ਼ਤੈਤਸ਼ ਅਤੇ ਕੁੰਗਰਦ ਆਦਿ ਵਿੱਚ ਵੀ ਕਾਫ਼ੀ ਅਬਾਦੀ ਰਹਿੰਦੀ ਹੈ। ਪੇਂਡੂ ਕਰਾਕਲਪਾਕ ਮੁੱਖ ਤੌਰ 'ਤੇ ਪਹਿਲਾਂ ਵਾਲੇ ਪਿੰਡਾਂ ਅਤੇ ਸਮੂਹਾਂ ਵਿੱਚ ਰਹਿੰਦੇ ਹਨ, ਜਿਹੜੇ ਕਿ ਪਿਛਲੇ ਸਮੇਂ ਦੌਰਾਨ ਅਲੱਗ ਹੋ ਕੇ ਨਿੱਜੀ ਹੋ ਗਏ ਹਨ।

ਇੱਕ ਰਵਾਇਤੀ ਕਰਾਕਲਪਾਕ ਝੋਂਪੜੀ

ਬਹੁਤ ਸਾਰੇ ਕਰਾਕਲਪਾਕ ਅਰਾਲ ਸਾਗਰ ਦੇ ਸੁੱਕਣ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਜਿਸ ਨਾਲ ਮੱਛੀਆਂ ਦਾ ਉਤਪਾਦਨ ਘੱਟ ਹੋ ਗਿਆ ਅਤੇ ਡੈਲਟੇ ਦੇ ਉੱਤਰ ਵਿੱਚ ਘਾਹ ਵਾਲੇ ਅਤੇ ਖੇਤੀਬਾੜੀ ਯੋਗ ਜ਼ਮੀਨ ਦੀ ਘਾਟ ਹੋ ਗਈ। ਕਰਾਕਲਪਾਕਾਂ ਕੋਲ ਜਾਣ ਲਈ ਕੋਈ ਜਗ੍ਹਾ ਨਹੀਂ ਬਚੀ। ਕਰਾਕਲਪਾਕ ਦਾ ਪੂਰਬ ਵਿੱਚ ਬਹੁਤਾ ਹਿੱਸਾ ਮਾਰੂਥਲ ਹੈ, ਜਿਸਨੂੰ ਕਿਜ਼ਿਲ-ਕੁਮ ਮਾਰੂਥਲ ਕਿਹਾ ਜਾਂਦਾ ਹੈ ਅਤੇ ਪੱਛਮ ਵੱਲ ਪਹਾੜੀ ਇਲਾਕਾ ਹੈ।

ਹਾਲਾਂਕਿ ਇਹਨਾਂ ਦੀ ਮਾਤਭੂਮੀ ਦਾ ਨਾਂ ਆਪਣੇ ਨਾਮ ਉੱਪਰ ਹੈ, ਪਰ ਇਹ ਕਰਾਕਲਪਰਸਤਾਨ ਦਾ ਸਭ ਤੋਂ ਵੱਡਾ ਨਸਲੀ ਸਮੂਹ ਨਹੀਂ ਹੈ। ਉਜ਼ਬੇਕਾਂ ਦੇ ਮੁਕਾਬਲੇ ਇਹਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕਾਫ਼ੀ ਕਰਾਕਲਪਾਕ ਤੁੁਰਤਕੁਲ ਅਤੇ ਬੇਰੂਨੀ ਜਿਹੇ ਉਪਜਾਊ ਖੇਤੀਬਾੜੀ ਖੇਤਰਾਂ ਵੱਲ ਵੀ ਰੁਖ਼ ਕਰ ਰਹੇ ਹਨ।

ਭਾਸ਼ਾ

[ਸੋਧੋ]

ਇਹ ਲੋਕ ਕਰਾਕਲਪਾਕ ਬੋਲਦੇ ਹਨ, ਜਿਹੜੀ ਕਿ ਤੁਰਕੀ ਭਾਸ਼ਾ ਪਰਿਵਾਰ ਦਾ ਹਿੱਸਾ ਹੈ, ਜਿਸ ਵਿੱਚ ਕਜ਼ਾਖ਼ ਅਤੇ ਨੋਗਈ ਭਾਸ਼ਾਵਾਂ ਵੀ ਆਉਂਦੀਆਂ ਹਨ।

ਬੋਲੀ ਜਾਣ ਵਾਲੀ ਕਰਾਕਲਪਾਕ ਦੀਆਂ ਦੋ ਕਿਸਮਾਂ ਹਨ: ਉੱਤਰ-ਪੂਰਬੀ ਅਤੇ ਦੱਖਣ-ਪੱਛਮੀ। ਲਿਖੀ ਜਾਣ ਵਾਲੀ ਕਰਾਕਲਪਾਕ ਵਿੱਚ ਸਿਰਲਿਕ ਲਿਪੀ ਅਤੇ ਲਾਤੀਨੀ ਲਿਪੀ ਦੋਵਾਂ ਦੀ ਆਧੁਨਿਕ ਰੂਪ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਵਿੱਚ ਸਿਰਲਿਕ ਲਿਪੀ ਦਾ ਇਸਤੇਮਾਲ ਸੋਵੀਅਤ ਯੂਨੀਅਨ ਦੇ ਸਮਿਆਂ ਵਿੱਚ ਸ਼ੁਰੂ ਹੋਇਆ ਸੀ ਜਦਕਿ ਲਾਤੀਨੀ ਲਿਪੀ ਦਾ ਇਸਤੇਮਾਲ ਉਜਬੇਕਿਸਤਾਨ ਦੁਆਰਾ ਉਜ਼ਬੇਕ ਵਿੱਚ ਕੀਤੇ ਗਏ ਵਰਨਮਾਲਾ ਸੁਧਾਰ ਤੋਂ ਸ਼ੁਰੂ ਹੋਇਆ। ਸੋਵੀਅਤ ਯੂਨੀਅਨ ਤੋਂ ਪਹਿਲਾਂ ਕਰਾਕਲਪਾਕ ਬਹੁਤ ਹੀ ਘੱਟ ਲਿਖੀ ਜਾਂਦੀ ਸੀ, ਪਰ ਜਦੋਂ ਇਸਨੂੰ ਲਿਖਿਆ ਜਾਂਦਾ ਸੀ ਤਾਂ ਫ਼ਾਰਸੀ ਲਿਪੀ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਕਰਾਕਲਪਾਕ ਲੋਕਾਂ ਦੇ ਭੂਗੋਲ ਅਤੇ ਇਤਿਹਾਸ ਦੇ ਕਾਰਨ, ਇਹਨਾਂ ਦੀ ਭਾਸ਼ਾ ਉੱਪਰ ਉਜ਼ਬੇਕ, ਤਾਜਿਕ ਅਤੇ ਰੂਸੀ ਦਾ ਕਾਫ਼ੀ ਪ੍ਰਭਾਵ ਪਿਆ ਹੈ।

ਧਰਮ

[ਸੋਧੋ]

ਕਰਾਕਲਪਾਕ ਮੁੱਖ ਤੌਰ 'ਤੇ ਸੁੰਨੀ ਇਸਲਾਮ ਦੇ ਹਨਫ਼ੀ ਸਿਧਾਂਤ ਨੂੰ ਮੰਨਦੇ ਹਨ। ਇਹਨਾਂ ਦੇ ਇਸਲਾਮ ਪ੍ਰਤੀ ਰੁਝਾਨ 10ਵੀਂ ਸਦੀ ਤੋਂ 13ਵੀਂ ਸਦੀ ਵਿੱਚ ਹੋਣ ਦਾ ਕਿਆਸ ਲਗਾਇਆ ਗਿਆ ਹੈ, ਜਦੋਂ ਕਿ ਇਹ ਲੋਕ ਪਹਿਲੀ ਵਾਰ ਇੱਕ ਵੱਖਰੇ ਨਸਲੀ ਸਮੂਹ ਦੇ ਤੌਰ 'ਤੇ ਸਾਹਮਣੇ ਆਏ ਸਨ।

ਇਹ ਵੀ ਵੇਖੋ

[ਸੋਧੋ]

ਬਾਹਰਲੇ ਲਿੰਕ

[ਸੋਧੋ]

ਹਵਾਲੇ

[ਸੋਧੋ]
  1. The Editors of Encyclopædia Britannica. "Karakalpakstan". Britannica.com. Encyclopædia Britannica. Retrieved 22 December 2014. {{cite web}}: |last1= has generic name (help)