ਸਮੱਗਰੀ 'ਤੇ ਜਾਓ

ਲਕਸ਼ਮੀਕਾਂਤ-ਪਿਆਰੇ ਲਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੱਬੇ ਲਕਸ਼ਮੀਕਾਂਤ ਅਤੇ ਸੱਜੇ ਪਿਆਰੇਲਾਲ

ਲਕਸ਼ਮੀਕਾਂਤ-ਪਿਆਰੇਲਾਲ ਭਾਰਤੀ ਸੰਗੀਤ ਦੀ ਹਰਮਨ ਪਿਆਰੀ ਜੋੜੀ ਹੈ, ਜੋ ਲਕਸ਼ਮੀਕਾਂਤ ਸ਼ਾਂਤਾਰਾਮ ਕੁਦਲਕਰ (1937-1998) ਅਤੇ ਪਿਆਰੇਲਾਲ ਰਾਮਪ੍ਰਸਾਦ (ਜਨਮ 1940) ਨੇ ਮਿਲ ਕੇ ਬਣਾਈ। ਉਨ੍ਹਾਂ ਨੇ 1963 ਤੋਂ 1998 ਤੱਕ 635 ਹਿੰਦੀ ਫ਼ਿਲਮਾਂ ਲਈ ਸੰਗੀਤ ਬਣਾਇਆ ਅਤੇ ਇਸ ਸਮੇਂ ਦੇ ਸਾਰੇ ਨਾਮਵਰ ਫ਼ਿਲਮ ਨਿਰਮਾਤਾ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਰਾਜ ਕਪੂਰ, ਦੇਵ ਅਨੰਦ, ਬੀ ਆਰ ਚੋਪੜਾਸ਼ਕਤੀ ਸਾਮੰਤ, ਮਨਮੋਹਨ ਦੇਸਾਈ, ਯਸ਼ ਚੋਪੜਾ, ਸੁਭਾਸ਼ ਘਈ, ਮਨੋਜ ਕੁਮਾਰ ਪ੍ਰਮੁੱਖ ਹਨ।

ਸ਼ੁਰੂਆਤੀ ਜੀਵਨ

[ਸੋਧੋ]

ਲਕਸ਼ਮੀਕਾਂਤ

[ਸੋਧੋ]

ਲਕਸ਼ਮੀਕਾਂਤ ਸ਼ਾਂਤਾਰਾਮ ਕੁਦਲਕਰ ਦਾ ਜਨਮ 3 ਨਵੰਬਰ 1937 ਵਿੱਚ ਲਕਸ਼ਮੀ ਪੂਜਾ ਦੇ ਦਿਨ ਹੋਇਆ, ਜਿਸ ਕਰਕੇ ਇਨ੍ਹਾਂ ਦਾ ਨਾਮ ਲਕਸ਼ਮੀ ਰੱਖ ਦਿੱਤਾ। ਇਨ੍ਹਾਂ ਨੇ ਆਪਣੇ ਬਚਪਨ ਦੇ  ਮੁੰਬਈ ਦੇ ਵਿਲੇ ਪੂਰਵ ਦੀ ਮਲਿਨ ਬਸਤੀਆਂ 'ਚ ਅੰਤਾਂ ਦੀ ਗਰੀਬੀ ਵਿੱਚ ਗੁਜਾਰੇ।[1] ਇਨ੍ਹਾਂ ਦੇ ਪਿਤਾ ਦੀ ਮੌਤ ਇਨ੍ਹਾਂ ਦੇ ਬਚਪਨ ਵਿੱਚ ਹੀ ਹੋ ਗਈ ਸੀ। ਆਪਣੇ ਪਰਿਵਾਰ ਦੀ ਖਰਾਬ ਹਾਲਤ ਕਾਰਣ ਆਪਣੀ ਪੜ੍ਹਾਈ ਪੂਰੀ ਨਾ ਕਰ ਸਕੇ। ਲਕਸ਼ਮੀਕਾਂਤ ਦੇ ਪਿਤਾ ਦੇ ਦੋਸਤ ਜੋ ਖੁੱਦ ਸੰਗੀਤਕਾਰ ਸਨ, ਨੇ ਲਕਸ਼ਮੀਕਾਂਤ ਅਤੇ ਇਨ੍ਹਾਂ ਦੇ ਵੱਡੇ ਭਰਾ ਨੂੰ ਸੰਗੀਤ ਸਿਖਣ ਦੀ ਸਲਾਹ ਦਿਤੀ ਤੇ ਲਕਸ਼ਮੀਕਾਂਤ ਨੇ ਸਾਰੰਗੀ ਵਜਾਉਣਾ ਸਿੱਖਿਆ ਅਤੇ ਵੱਡੇ ਭਰਾ ਨੇ ਤਬਲਾ ਵਜਾਉਣਾ ਸਿੱਖਿਆ। ਲਕਸ਼ਮੀਕਾਂਤ ਨੂੰ ਮੰਨੇ ਪਰਮੰਨੇ ਸਾਰੰਗੀ ਵਾਦਕਹੁਸੈਨ ਅਲੀ ਦੇ ਨਾਲ ਦੋ ਸਾਲ ਰਹਿਣ ਦੀ ਸੋਭਤ ਮਿਲੀ।  

 ਲਕਸ਼ਮੀਕਾਂਤ ਨੇ ਆਪਣੇ ਫ਼ਿਲਮ ਕੈਰੀਅਰ ਦੀ ਸ਼ੁਰੂਆਤ ਇੱਕ ਬਾਲ ਅਭਿਨੇਤਾ ਦੇ ਰੂਪ ਵਿੱਚ ਹਿੰਦੀ ਫ਼ਿਲਮ ਭਗਤ ਪੁੰਡਲਿਕ(1949) ਅਤੇ ਆਖੇਂ (1950) ਫ਼ਿਲਮਾਂ ਤੋਂ ਕੀਤੀ। ਉਨ੍ਹਾਂ ਨੇ ਕੁਝ ਗੁਜਰਾਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।[2] 

ਪਿਆਰੇਲਾਲ

[ਸੋਧੋ]

ਪਿਆਰੇਲਾਲ ਰਾਮਪ੍ਰਸਾਦ ਸ਼ਰਮਾ (ਜਨਮ: 3ਸਤੰਬਰ 1940) ਪ੍ਰਸਿਧ ਬਿਗੁਲ ਵਾਦਕ ਪੰਡਿਤ ਰਾਮਪ੍ਰਸਾਦ ਸ਼ਰਮਾ ਦੇ ਪੁੱਤ ਸਨ। ਪਿਆਰੇਲਾਲ  ਨੂੰ ਸੰਗੀਤ ਦੀ ਮੂਲ ਸਿੱਖਿਆ ਪਿਤਾ ਤੋਂ ਹੀ ਮਿਲੀ।[3] ਇਨ੍ਹਾਂ ਨੇ 8 ਸਾਲ ਦੀ ਉਮਰ ਤੋਂ ਹੀ ਵਾਇਲਨ ਵਜਾਉਣਾ ਸਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ 8 ਤੋਂ 12 ਘੰਟੇ ਅਭਿਆਸ ਕਰਦੇ ਸਨ। ਇਨ੍ਹਾਂ ਨੇ ਏਂਥਨੀ ਗੋਂਜਾਲਵਿਸ ਨਾਮ ਦੇ ਇੱਕ ਸੰਗੀਤਕਾਰ ਤੋਂ ਵਾਇਲਨ ਵਜਾਉਣੀ ਸਿਖੀ। ਫ਼ਿਲਮ ਅਮਰ ਅਕਬਰ ਏਂਥਨੀ ਵਿੱਚ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦਾ ਹੀ ਸੀ। 

ਸੰਗੀਤਕਾਰ ਜੋੜੀ ਦਾ ਗਠਨ

[ਸੋਧੋ]

ਜਦ ਲਕਸ਼ਮੀਕਾਂਤ 10 ਸਾਲ ਦੇ ਸਨ ਉਦੋਂ ਲਤਾ ਮੰਗੇਸ਼ਕਰ ਨੇ ਕਿਸੇ ਸੰਗੀਤ ਸਮਾਰੋਹ ਵਿੱਚ ਗਾਇਆ ਸੀ ਉਸ ਦੌਰਾਨ ਲਕਸ਼ਮੀਕਾਂਤ ਨੇ ਸਰੰਗੀ ਵਜਾਉਣ ਦਾ ਕੰਮ ਕੀਤਾ। ਲਤਾ ਮੰਗੇਸ਼ਕਰ ਲਕਸ਼ਮੀਕਾਂਤ ਤੋਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਸੰਗੀਤ ਸਮਾਹੋਹ ਤੋਂ ਬਾਅਦ ਉਸ ਨੂੰ ਮਿਲ ਕੇ ਗੱਲਾਂ ਕੀਤੀਆਂ। ਲਕਸ਼ਮੀਕਾਂਤ  ਅਤੇ ਪਿਆਰੇ ਲਾਲ ਸਰੀਲ ਕਲਾ ਕੇਂਦਰ ਨਾਮ ਦੀ ਬੱਚਿਆਂ ਦੀ ਸੰਗੀਤ ਅਕਾਦਮੀ ਵਿੱਚ ਮਿਲੇ, ਜੋ ਲਤਾਮੰਗੇਸ਼ਕਰ ਪਰਿਵਾਰ ਚਲਾ ਰਿਹਾ ਸੀ। ਲਤਾਮੰਗੇਸ਼ਕਰ ਨੇ ਇਨ੍ਹਾਂ ਦੋਵਾਂ ਦੇ ਨਾਂ ਮੰਨੇ ਪ੍ਰਮੰਨੇ ਸੰਗੀਤ ਨਿਰਮਾਤਾਵਾਂ ਜਿਵੇਂ ਨਾਉਸ਼ਦ, ਸਚਿਨ ਦੇਵ ਬਰਮਨ, ਸੀ ਰਾਮਚੰਦਰਾ ਸਿਖਾਉਣ ਲਈ ਭੇਜੇ। ਬਰਾਬਰ ਦਾ ਪਿਛੋਕੜ ਅਤੇ ਬਰਾਬਰ ਦੀ ਆਰਥਿਕ ਹਾਲਤ ਅਤੇ ਉਮਰ ਦੇ ਹਾਣੀ ਹੋਣ ਕਾਰਣ ਦੋਵਾਂ ਵਿੱਚ ਗੂੜ੍ਹੀ ਦੋਸਤੀ ਹੋ ਗਈ ਹੋ ਅੱਗੇ ਜਾ ਕੇ ਸੰਗੀਤ ਜੋੜੀ ਦਾ ਰੂਪ ਬਣ ਗਈ[4] 

ਹਰਮਨ ਪਿਆਰੇ ਗੀਤ

[ਸੋਧੋ]
ਸਾਲ ਫਿਲਮ ਗੀਤ ਗਾਇਕ
1964 ਦੋਸਤੀ ਰਾਹੀ ਮਨਵਾ ਦੁੱਖ ਕੀ ਚਿੰਤਾ ਮੁੰਹਮਦ ਰਫ਼ੀ
1967 ਮਿਲਨ ਸਾਵਨ ਕਾ ਮਹੀਨਾ ਮੁਕੇਸ਼, ਲਤਾ ਮੰਗੇਸ਼ਕਰ
1968 ਸ਼ਾਗਿਰਦ ਦਿਲ ਵਿਲ ਪਿਆਰ ਵਿਆਰ ਲਤਾ ਮੰਗੇਸ਼ਕਰ
1969 ਇੰਤਕਾਮ ਕੈਸੇ ਰਹੂ ਚੁੱਪ ਲਤਾ ਮੰਗੇਸ਼ਕਰ
1969 ਦੋ ਰਾਸਤੇ "ਬਿੰਦੀਆ ਚਮਕੇਗੀ" लता मंगेशकर

1973

ਮਨਚਲੀ ਹੇ ਮਨਚਲੀ ਕਹਾ ਚਲੀ ਕਿਸ਼ੋਰ ਕੁਮਾਰ

ਲਕਸ਼ਮੀਕਾਂਤ-ਪਿਆਰੇਲਾਲ ਹਿੰਦੀ ਦੇ ਇੱਕ ਪ੍ਰਸਿੱਧ ਸੰਗੀਤਕਾਰ ਹਨ, ਇਨ੍ਹਾਂ ਨੇ ਹੇਠਾਂ ਦਿਤੀਆਂ ਫ਼ਿਲਮਾਂ ਵਿੱਚ ਸੰਗੀਤ ਦਿੱਤਾ:

ਸਾਲ ਫ਼ਿਲਮ
1963 ਪਾਰਸ ਮਣੀ
1964 ਦੋਸਤੀ
1964 ਮਜ਼ਬੂਰ
1966 ਪਿਆਰ ਕਿਯੇ ਜਾ
1967 ਪੱਥਰ ਕੇ ਸਨਮ
1967 ਫ਼ਰਜ਼
1967 ਮਿਲਨ
1967 ਸ਼ਾਗਿਰਦ
1968 ਮੇਰੇ ਹਮਦਮ ਮੇਰੇ ਦੋਸਤ
1969 ਆਯਾ ਸਾਵਨ ਝੂਮ ਕੇ
1969 ਜੀਨੇ ਕੀ ਰਾਹ
1969 ਦੋ ਰਾਸਤੇ
1970 ਆਨ ਮਿਲੋ ਸਜਨਾ
1970 ਜੀਵਨ ਮ੍ਰਿਤੂ
1971 ਉਪਹਾਰ
1971 ਮਹਿਬੂਬ ਕੀ ਮਹਿੰਦੀ
1971 ਹਾਥੀ ਮੇਰੇ ਸਾਥੀ
1972 ਪੀਆ ਕਾ ਘਰ
1972 ਸ਼ੋਰ
1973 ਅਨਹੋਨੀ
1973
ਦਾਗ
1973
ਬੌਬੀ
1973
ਮਨਚਲੀ
1973
ਲੋਫ਼ਰ
1974 ਅਮੀਰ ਗਰੀਬ
1974
ਇਮਤਹਾਨ
1974
ਦੋਸਤ
1974
ਰੋਟੀ
1974
ਰੋਟੀ ਕਪੜਾ ਔਰ ਮਕਾਨ
1974
ਵਿਦਾਈ
1975
ਲਫ਼ੰਗੇ
1976
ਚਰਸ
1977
ਅਪਨਾਪਨ
1977
ਅਮਰ ਅਕਬਰ ਐਂਡ ਏਂਥਨੀ
1977
ਅਨੁਰੋਧ
1977
ਚਾਚਾ ਭਤੀਜਾ
1977
ਧਰਮਵੀਰ
1977
ਪਰਵਰਿਸ਼
1978
ਸਤਯਮ ਸ਼ਿਵਮ ਸੁੰਦਰਮ
1979 ਅਮਰ ਦੀਪ
1979 ਸੁਹਾਗ
1980 ਆਸ਼ਾ
1980
ਕਰਜ਼
1980
ਕਾਲੀ ਘਾਟੀ
1980
ਜੁਦਾਈ
1980
ਹਮ ਪਾਂਚ
1981
ਏਕ ਦੂਜੇ ਕੇ ਲੀਏ
1981
ਨਸੀਬ
1982
ਪ੍ਰੇਮ ਰੋਗ
1983
ਵੋ ਸਾਤ ਦਿਨ
1983
ਹੀਰੋ
1984
ਉਤਸਵ
1986
ਕਰਮਾ
1986
ਨਗੀਨਾ
1986
ਨਾਮ
1987
ਮਿਸਟਰ ਇੰਡੀਆ
1989
ਰਾਮ ਲਖਨ
1991
ਸੌਦਾਗਰ
1991 ਹਮ

ਹਵਾਲੇ

[ਸੋਧੋ]
  1. "लक्ष्मीकांत-प्यारेलाल". हिंदीलीरिक्स.नेट. Archived from the original on 2016-10-31. Retrieved ५ अगस्त २०१६. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  2. अशोक डा.रानाडे (१ जनुअरी २००६). हिंदी फिल्म गीत: म्यूजिक बियॉन्ड बॉउंड्रीज़. बिब्लिओफिले साउथ एशिया. pp. 310–. ISBN ९७८-८१-८५००२-६४-४. {{cite book}}: Check |isbn= value: invalid character (help); Check date values in: |date= (help)
  3. "प्यारेलाल अर्ली लाइफ". liquisearch.com. Archived from the original on 2016-09-13. Retrieved ५ अगस्त २०१६. {{cite web}}: Check date values in: |accessdate= (help)
  4. "लक्ष्मी-प्यारे". डौनमेलोडीयलने.कॉम. Archived from the original on 2013-06-21. Retrieved ५ अगस्त २०१६. {{cite web}}: Check date values in: |accessdate= (help); Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]