ਕਾਰਲ ਫ਼ਰੀਡਰਿਸ਼ ਗੌਸ
ਜੋਹਾਨ ਕਾਰਲ ਫ਼ਰੀਡਰਿਚ ਗੌਸ | |
---|---|
ਜਨਮ | ਜੋਹਾਨ ਕਾਰਲ ਫ਼ਰੀਡਰਿਚ ਗੌਸ 30 ਅਪ੍ਰੈਲ 1777 |
ਮੌਤ | 23 ਫਰਵਰੀ 1855 | (ਉਮਰ 77)
ਰਾਸ਼ਟਰੀਅਤਾ | German |
ਅਲਮਾ ਮਾਤਰ | University of Helmstedt |
ਲਈ ਪ੍ਰਸਿੱਧ | See full list |
ਪੁਰਸਕਾਰ | Lalande Prize (1810) Copley Medal (1838) |
ਵਿਗਿਆਨਕ ਕਰੀਅਰ | |
ਖੇਤਰ | Mathematics and physics |
ਅਦਾਰੇ | University of Göttingen |
ਡਾਕਟੋਰਲ ਸਲਾਹਕਾਰ | Johann Friedrich Pfaff |
ਹੋਰ ਅਕਾਦਮਿਕ ਸਲਾਹਕਾਰ | Johann Christian Martin Bartels |
ਡਾਕਟੋਰਲ ਵਿਦਿਆਰਥੀ | Christoph Gudermann Christian Ludwig Gerling Richard Dedekind Johann Listing Bernhard Riemann Christian Peters Moritz Cantor |
ਹੋਰ ਉੱਘੇ ਵਿਦਿਆਰਥੀ | Johann Encke Peter Gustav Lejeune Dirichlet Gotthold Eisenstein Carl Wolfgang Benjamin Goldschmidt Gustav Kirchhoff Ernst Kummer August Ferdinand Möbius L. C. Schnürlein Julius Weisbach |
Influenced | Sophie Germain Ferdinand Minding |
ਦਸਤਖ਼ਤ | |
ਜੋਹਾਨ ਕਾਰਲ ਫ਼ਰੀਡਰਿਚ ਗੌਸ (/ɡaʊs/; Lua error in package.lua at line 80: module 'Module:Lang/data/iana scripts' not found., ਉਚਾਰਨ [ɡaʊs] ( ਸੁਣੋ); ਲਾਤੀਨੀ: Lua error in package.lua at line 80: module 'Module:Lang/data/iana scripts' not found.) (30 ਅਪਰੈਲ 1777 – 23 ਫ਼ਰਵਰੀ 1855) ਇੱਕ ਜਰਮਨ ਗਣਿਤ ਸ਼ਾਸਤਰੀ ਸੀ, ਜਿਸਨੇ ਅਲਜਬਰਾ, ਨੰਬਰ ਥਿਊਰੀ ਅੰਕੜਾ ਵਿਗਿਆਨ, ਵਿਸ਼ਲੇਸ਼ਣ, ਭਿੰਨਤਾਸੂਚਕ ਜੁਮੈਟਰੀ, ਜੀਓਡੇਸੀ, ਜੀਓਫਿਜਿਕਸ, ਮਕੈਨਕੀ, ਇਲੈਕਟਰੋਸਟੈਟਿਕਸ, ਖਗੋਲ, ਮੈਟਰਿਕਸ ਥਿਊਰੀ, ਅਤੇ ਆਪਟਿਕਸ ਸਹਿਤ, ਬਹੁਤ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਈ ਵਾਰ ਉਸਨੂੰ ਪ੍ਰਿੰਸੇਪਸ ਮੈਥੇਮੈਟੀਕੋਰਮ[4] (ਲਾਤੀਨੀ, "ਹਿਸਾਬਦਾਨਾਂ ਦਾ ਰਾਜਾ" ਜਾਂ "ਹਿਸਾਬਦਾਨਾਂ ਦਾ ਮੋਹਰੀ") ਅਤੇ "ਪੁਰਾਣੇ ਜ਼ਮਾਨੇ ਤੋਂ ਸਭ ਤੋਂ ਵੱਡਾ ਹਿਸਾਬਦਾਨ," ਵੀ ਕਿਹਾ ਜਾਂਦਾ ਹੈ। ਗੌਸ ਦਾ ਗਣਿਤ ਅਤੇ ਵਿਗਿਆਨ ਦੇ ਬਹੁਤ ਸਾਰੇ ਖੇਤਰਾਂ ਤੇ ਆਸਾਧਾਰਣ ਪ੍ਰਭਾਵ ਸੀ ਅਤੇ ਉਸਨੂੰ ਇਤਿਹਾਸ ਦੇ ਸਭ ਪ੍ਰਭਾਵਸ਼ਾਲੀ ਹਿਸਾਬਦਾਨਾਂ ਵਿਚੋਂ ਇੱਕ ਦਾ ਦਰਜਾ ਦਿੱਤਾ ਜਾਂਦਾ ਹੈ।[5]
ਜ਼ਿੰਦਗੀ
[ਸੋਧੋ]ਕਾਰਲ ਫ਼ਰੀਡਰਿਚ ਗੌਸ ਦਾ ਜਨਮ 30 ਅਪਰੈਲ 1777 ਨੂੰ ਅੱਜ ਦੇ ਜਰਮਨ ਵਿੱਚ ਵਿੱਚ ਇੱਕ ਮਜ਼ਦੂਰ ਜਮਾਤ ਪਰਿਵਾਰ ਵਿੱਚ ਹੋਇਆ ਸੀ।[6] ਉਸ ਦੀ ਮਾਤਾ ਅਨਪੜ੍ਹ ਸੀ ਅਤੇ ਉਸ ਨੇ ਉਸ ਦੇ ਜਨਮ ਦੀ ਤਾਰੀਖ ਦਰਜ ਨਹੀਂ ਸੀ ਕੀਤੀ। ਸਿਰਫ ਏਨਾ ਚੇਤਾ ਸੀ ਇੱਕ ਬੁੱਧਵਾਰ ਦੇ ਦਿਹਾੜੇ ਉਹ ਪੈਦਾ ਹੋਇਆ ਸੀ।
ਬਚਪਨ
[ਸੋਧੋ]ਉਸਦਾ ਜਨਮ ਬਰੌਨਸ਼ਵੀਗ ਵਿੱਚ ਹੋਇਆ ਸੀ। ਉਸ ਸਮੇਂ ਇਹ ਸ਼ਹਿਰ ਬਰੌਨਸ਼ਵੀਗ-ਲੂਨਬਰਗ ਦੀ ਰਿਆਸਤ ਦਾ ਹਿੱਸਾ ਸੀ। ਅੱਜਕੱਲ੍ਹ ਇਹ ਸ਼ਹਿਰ ਨੀਦਰਸ਼ਾਸੇਨ ਦਾ ਹਿੱਸਾ ਹੈ। ਛੋਟੇ ਹੁੰਦਿਆਂ ਤੋਂ ਉਹ ਬਹੁਤ ਹੁਸ਼ਿਆਰ ਸੀ। ਜਦੋਂ ਉਹ ਤਿੰਨ ਸਾਲਾਂ ਦਾ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਆਪਣੀ ਕਿਸੇ ਲੜੀ ਦਾ ਹਿਸਾਬ ਗਲਤ ਲਾਇਆ ਹੈ। ਗੌਸ ਸਹੀ ਸੀ। ਗੌਸ ਨੇ ਆਪਣੇ ਆਪ ਹੀ ਬਹੁਤ ਕੁਝ ਸਿੱਖਿਆ ਸੀ।
ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ ਤਾਂ ਇੱਕ ਵਾਰ ਅਧਿਆਪਕ ਨੇ ਬੱਚਿਆਂ ਨੂੰ ਰੁੱਝੇ ਰੱਖਣ ਲਈ 1 ਤੋਂ ਲੈ ਕੇ 100 ਤੱਕ ਅੰਕਾਂ ਦੀ ਗਿਣਤੀ ਦਾ ਜੋੋੜ ਲਾਉਣ ਲਈ ਕਿਹਾ। ਗੌਸ ਨੇ ਇਹ ਫ਼ੌਰਨ ਹੀ ਹੱਲ ਕਰ ਦਿੱਤਾ, ਇਸ ਤਰ੍ਹਾਂ 1 + 100 = 101, 2 + 99 = 101, 3 + 98 = 101, ਅਤੇ ਅੰਤ ਤੱਕ। ਇਸ ਤਰ੍ਹਾਂ ਕੁੱਲ੍ਹ 50 ਜੋੜੇ ਬਣਦੇ ਸਨ, ਤਾਂ ਉਸਨੇ 50 × 101 = 5,050 ਕਰਕੇ ਹੱਲ ਕਰ ਦਿੱਤਾ। ਇਸ ਤਰ੍ਹਾਂ ਇਹ ਸਮੀਕਰਨ ਇਸ ਤਰ੍ਹਾਂ ਇਸ ਤਰ੍ਹਾਂ ਬਣਦੀ ਹੈ, ਇਸ ਵੈਬਸਾਈਟ this website ਦੇ ਅਨੁਸਾਰ ਗੌਸ ਨੂੰ ਹੱਲ ਕਰਨ ਲਈ ਦਿੱਤਾ ਗਿਆ ਇਸ ਤੋਂ ਔਖਾ ਸੀ।
ਕਾਰਲ ਵਿਲਹੈਲਮ ਫ਼ਰਦੀਨਾਂਦ, ਜਿਹੜਾ ਕਿ ਉਸ ਸਮੇਂ ਉੱਥੋਂ ਦਾ ਡਿਊਕ ਸੀ, ਨੇ ਗੌਸ ਨੂੰ ਇੱਕ ਕਾਲਜ ਵਿੱਚ ਦਾਖਲਾ ਦਿੱਤਾ ਜਿੱਥੇ ਉਹ 1792 ਤੋਂ ਲੈ ਕੇ 1795 ਤੱਕ ਗਿਆ। ਇਸਦਾ ਮਤਲਬ ਇਹ ਹੈ ਕਿ ਡਿਊਕ ਨੇ ਉਸਦੀ ਸਿੱਖਿਆ ਦਾ ਖਰਚ ਆਪ ਕੀਤਾ ਸੀ। ਇਸ ਪਿੱਛੋਂ ਗੌਸ 1795 ਤੋਂ 1798 ਤੱਕ ਗੌਟਿੰਗਨ ਦੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ।
ਜਵਾਨੀ ਵਿੱਚ
[ਸੋਧੋ]ਜਦੋਂ ਗੌਸ 23 ਸਾਲਾਂ ਦਾ ਸੀ ਤਾਂ ਵਿਗਿਆਨਿਕਾਂ ਨੇ ਇੱਕ ਧੂਮਕੇਤੂ ਸੀਰਸ ਵੇਖਿਆ ਪਰ ਉਹ ਇਸਨੂੰ ਇੰਨੀ ਦੇਰ ਨਾ ਵੇਖ ਸਕੇ ਉਹ ਇਸਦੇ ਪਰਿਕਰਮਾ ਦੇ ਪਥ ਬਾਰੇ ਪਤਾ ਲਾ ਸਕਣ। ਗੌਸ ਨੇ ਹਿਸਾਬ ਲਾ ਕੇ ਉਹਨਾਂ ਦਾ ਕੰਮ ਅਸਾਨ ਕੀਤਾ।
ਪਿੱਛੋਂ ਗੌਸ ਖ਼ਾਲਸ ਗਣਿਤ ਵਿੱਚ ਕੰਮ ਕਰਨੋਂ ਹਟ ਗਿਆ ਅਤੇ ਉਸਦਾ ਝੁਕਾਅ ਭੌਤਿਕ ਵਿਗਿਆਨ ਵੱਲ ਹੋ ਗਿਆ। ਇਸ ਪਿੱਛੋਂ ਇਲੈਕਟ੍ਰੋਮੈਗਨੇਟਿਜ਼ਮ ਵਿੱਚ ਕੰਮ ਕੀਤਾ।
ਕੰਮ
[ਸੋਧੋ]ਬਿਜਲਈ ਚੁੰਬਕਤਾ |
---|
ਗੌਸ ਨੇ ਨੰਬਰ ਥਿਊਰੀ ਉੱਪਰ ਇੱਕ ਕਿਤਾਬ ਲਿਖੀ ਸੀ ਜਿਸਦਾ ਨਾਮ Disquisitiones Arithmeticae ਸੀ। ਇਸ ਕਿਤਾਬ ਵਿੱਚ ਕੁਆਡਰਿਕ ਰੈਸੀਪਰੋਸਿਟੀ ਦੇ ਨਿਯਮ ਨੂੰ ਸਿੱਧ ਕੀਤਾ ਸੀ। ਉਹ ਮੌਡੂਲਰ ਅਰਥਮੈਟਿਕ ਨੂੰ ਬਹੁਤ ਵੇਰਵੇ ਦਰਸਾਉਣ ਵਾਲਾ ਪਹਿਲਾ ਹਿਸਾਬਦਾਨ ਸੀ। ਗੌਸ ਤੋਂ ਪਹਿਲਾਂ ਹਿਸਾਬਦਾਨ ਕੁਝ ਮਾਮਲਿਆਂ ਵਿੱਚ ਮੌਡੂਲਰ ਅਰਥਮੈਟਿਕ ਦੀ ਵਰਤੋਂ ਕਰਦੇ ਸਨ ਪਰ ਉਹਨਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ।
ਨਾਲ ਜੁੜਦੇ ਸਫ਼ੇ
[ਸੋਧੋ]ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedmathsong.com
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBuhler3
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGerhard Falk 1995 121
- ↑ Zeidler, Eberhard (2004). Oxford User's Guide to Mathematics. Oxford, UK: Oxford University Press. p. 1188. ISBN 0-19-850763-1.
- ↑ Dunnington, G. Waldo. (May 1927). "The Sesquicentennial of the Birth of Gauss". Archived from the original on 2008-02-26. Retrieved 2015-06-25.
{{cite web}}
: Unknown parameter|dead-url=
ignored (|url-status=
suggested) (help) Scientific Monthly XXIV: 402–414. Retrieved on 29 June 2005. Now available at "The Sesquicentennial of the Birth of Gauss". Retrieved 23 February 2014. Comprehensive biographical article. - ↑ "Carl Friedrich Gauss". Wichita State University. Archived from the original on 2016-02-19. Retrieved 2015-06-25.
{{cite web}}
: Unknown parameter|dead-url=
ignored (|url-status=
suggested) (help)