ਆਰਮੇਨਿਆ ਪੰਜਾਬੀ ਵਿਕੀ ਸਾਂਝ 2019
ਦਿੱਖ
ਵਿਕੀਮੇਨੀਆ ਸਟਾਕਹੋਮ 2019 ਦੌਰਾਨ, ਅਰਮੀਨੀਆ ਤੋਂ ਤਾਮਾਰਾ ਗਰੈਗੂਰੀਅਨ ਅਤੇ ਭਾਰਤ ਤੋਂ ਮਾਨਵਪ੍ਰੀਤ ਕੌਰ, ਦੋਵੇਂ ਆਪਣੇ ਆਪਣੇ ਇਲਾਕਿਆਂ ਵਿੱਚ ਵਿਦਿਅਕ ਪ੍ਰੋਗਰਾਮ ਕਲਾ ਰਹੇ ਸਨ ਅਤੇ ਆਪਣੇ ਵਿਦਿਆਰਥੀਆਂ ਨਾਲ ਇੱਕ ਸਾਂਝੇ ਰੂਪ ਵਿੱਚ ਸ਼ੁਰੂਆਤ ਕਰਨ ਅਤੇ ਭਾਰਤੀ ਅਤੇ ਅਰਮੀਨੀਆਈ ਵਿਸ਼ਿਆਂ ਬਾਰੇ ਲੇਖ ਲਿਖਣ ਦਾ ਫੈਸਲਾ ਕੀਤਾ। ਇਹ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਦੋਨੋਂ ਦੇਸ਼ਾਂ ਅਤੇ ਉਨ੍ਹਾਂ ਦੇ ਰਿਵਾਜਾਂ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ। ਇਹ ਪ੍ਰੋਗਰਾਮ ਦੋਨੋਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਇੱਕ ਦੂਜੇ ਦੇ ਸਭਿਆਚਾਰ ਬਾਰੇ ਸਮਝਣ ਦਾ ਮੌਕਾ ਦੇਵੇਗਾ। ਪੰਜਾਬੀ ਭਾਈਚਾਰੇ ਤੋਂ ਜਗਸੀਰ ਸਿੰਘ ਸੀਬਾ ਸਕੂਲ ਲਹਿਰਾਗਗਾ ਵਿਖੇ ਵਿਦਿਆਰਥੀਆਂ ਨਾਲ ਵਿਕੀ ਸਿੱਖਿਆ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਨ ਅਤੇ ਸਾਡੇ ਵੱਲੋਂ ਇਹ ਪ੍ਰੋਗਰਾਮ ਸੀਬਾ ਸਕੂਲ ਦੇ ਵਿਦਿਆਰਥੀਆਂ ਨਾਲ ਨਾਲ ਚਲਾਇਆ ਜਾਵੇਗਾ। ਹੇਠ ਲਿਖੇ ਲੇਖ ਸੀਬਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਹਨ।