ਗੁਲਮੋਹਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਲਮੋਹਰ
ਫੁੱਲਾਂ ਨਾਲ ਲੱਦਿਆ ਗੁਲਮੋਹਰ
ਫੁੱਲਾਂ ਨਾਲ ਲੱਦਿਆ ਗੁਲਮੋਹਰ
ਸੁਰੱਖਿਆ ਸਥਿਤੀ
ਵਿਗਿਆਨਕ ਵਰਗੀਕਰਨ
ਜਗਤ: Plantae (ਪਲਾਂਟੇ)
(ਨਾ-ਦਰਜ): Angiosperms (ਐਂਜੀਓਸਪਰਮ)
(ਨਾ-ਦਰਜ): Eudicots (ਯੂਡੀਕਾਟਸ)
(ਨਾ-ਦਰਜ): Rosids (ਰੋਜਿਡਸ)
ਗਣ: Fabales (ਫ਼ਾਬਾਲੇਸ)
ਟੱਬਰ: Fabaceae (ਫ਼ਾਬਾਸੀਏ)
ਉਪਟੱਬਰ: Caesalpinioideae (ਸੀਜਲਪਿਨੀਓਇਡੀਏ)
ਜਿਨਸ: ਡੇਲੋਨਿਕਸ
ਜਾਤੀ: ਡੀ. ਰੇਜੀਆ
ਦੋਨਾਂਵੀਆ ਨਾਂ
ਡੇਲੋਨਿਕਸ ਰੇਜੀਆ
(Boj. ex Hook.) Raf.

ਗੁਲਮੋਹਰ (ਡੇਲੋਨਿਕਸ ਰੇਜੀਆ) ਗੁਲਮੋਹਰ ਦਾ ਰੁੱਖ ਦਰਮਿਆਨੇ ਤੋਂ ਵੱਡੇ ਆਕਾਰ ਵਾਲਾ ਹੁੰਦਾ ਹੈ। ਇਸ ਦੀਆਂ ਟਹਿਣੀਆ ਵਿਰਲੀਆ ਪਰ ਸੋਹਣਾ ਛਤਰੀਨੁਮਾ ਛਤਰ ਬਣਾਉਦੀਆਂ ਹਨ। ਗੁਲਮੋਹਰ ਨੂੰ ਫੁੱਲ ਅਕਸਰ ਅਪ੍ਰੈਲ ਤੋਂ ਜੂਨ ਤੱਕ ਲਗਦੇ ਹਨ।

ਕਈ ਵਾਰੀ ਬਰਸਾਤ ਤੋ ਬਾਅਦ ਫੁੱਲ ਲਗਦੇ ਹਨ। ਅੱਗ ਵਰਗੇ ਲਾਲ ਤੋ ਕਿਰਮਚੀ ਲਾਲ ਨਰੰਗੀ ਜਿਹੇ ਰੰਗ ਦੇ ਹੁੰਦੇ ਹਨ।

ਕਹਿੰਦੇ ਹਨ ਕਿ ਪੁਰਤਗਾਲੀਅਾ ਨੇ ਪਹਿਲੀ ਵਾਰ ਗੁਲਮੋਹਰ ਨੂੰ ਮੈਡਗਾਸਕਰ ਵਿੱਚ ਵੇਖਿਅਾ।ਦੂਸਰੇ ਨਾ ਹਨ ਰਾਿੲਲ ਪੋਸ਼ੀਅਾਨਾ ਜਾਂ ਫਲੇਮ ਟਰੀ।ਫਰਾਂਸੀਸੀ 'ਸ੍ਵਰਗ ਦਾ ਫੁੱਲ ' ਦੇ ਨਾਂ ਨਾਲ ਜਾਣਦੇ ਹਨ।

ਭਾਰਤ ਵਿੱਚ ਦੋ ਸੌ ਸਾਲ ਤੋਂ ਜਾਣਿਅਾ ਜਾਂਦਾ ਹੈ।ਸੰਸਕ੍ਰਿਤ ਨਾਂ 'ਰਾਜ ਅਾਭਰਣ ' ਹੈ।ਭਾਰਤ ਤੋਂ ੲਿਲਾਵਾ ਯੂਗੰਡਾ , ਨਾੲੀਜੇਰੀਅਾ, ਸ੍ਰੀ ਲੰਕਾ, ਮੈਕਸੀਕੋ , ਅਸਟ੍ਰੇਲੀਅਾ ਅਤੇ ਅਮਰੀਕਾ ਵਿੱਚ ਫਲੋਰੀਡਾ ਤੇ ਬਰਾਜ਼ੀਲ ਵਿੱਚ ਖੂਬ ਪਾੲਿਅਾ ਜਾਂਦਾ ਹੈ।

ਫਲਣ ਦੀ ਰੁੱਤ[ਸੋਧੋ]

ਭਰੀ ਗਰਮੀਅਾ ਵਿੱਚ ਪੱਤੀਅਾ ਤਾਂ ਬਹੁਤ ਘੱਟ ਹੁੰਦੀਅਾ ਹਨ ਪਰ ਫੁੱਲ ਗਿਣੇ ਨਹੀਂ ਜਾਂਦੇ।ੲਿਹ ਭਾਰਤ ਦੇ ਗਰਮ ਤੇ ਨਮੀ ਵਾਲੇ ਥਾਵਾਂ ਤੇ ਪਾੲਿਅਾ ਜਾਂਦਾ ਹੈ।ਫੁਲਾਂ ਦਾ ਪਰਾਗੀਕਰਨ ਜ਼ਿਅਾਦਾ ਕਰਕੇ ਪੰਛੀਅਾ ਦੁਅਾਰਾ ਹੁੰਦਾ ਹੈ।ਸੁੱਕੀ ਸਖਤ ਜ਼ਮੀਨ ਵਿੱਚ ਫੈਲੇ ਹੋੲੇ ਝਾੜ ਵਾਲੇ ਦਰੱਖਤ ਤੇ ਪਹਿਲਾ ਫੁੱਲ ਖਿਲਣ ਦੇ ੲਿਕ ਹਫ਼ਤੇ ਅੰਦਰ ਸਾਰਾ ਪੇੜ ਫੁੱਲਾਂ ਨਾਲ ਭਰ ਜਾਂਦਾ ਹੈ।ਫੁੱਲ ਲਾਲ , ਨਾਰੰਗੀ ਜਾਂ ਪੀਲੇ ਰੰਗ ਦੇ ਵੀ ਹੁੰਦੇ ਹਨ।