ਘਰਾਚੋਂ ਕੁਟੀ ਸਾਹਿਬ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਲਾ ਸ਼ਬਦ ਅਤੇ ਪਿਛੋਕੜ[ਸੋਧੋ]

ਮੇਲਾ ਸ਼ਬਦ ਮੇਲਾ ‘ਮੇਲ ਮਿਲਾਪ’ ਦੀ ਉਕਤੀ ਨਾਲ ਸੰਬੰਧ ਰੱਖਦਾ ਹੈ। ਸਮਾਜਿਕ ਪ੍ਰਤੀਮਾਨਾਂ ਦੀ ਦ੍ਰਿਸ਼ਟੀ ਤੋ ਮੇਲੇ ਤੇ ਤਿਉਹਾਰ ਦਾ ਆਯੋਜਨ ਲੋਕਾਚਾਰ ਦੇ ਨਿਯਮ 'ਤੇ ਆਧਾਰਿਤ ਹੁੰਦਾ ਹੈ। ਮੇਲੇ ਤੇ ਤਿਉਹਾਰ ਜੀਵਨ ਦੇ ਸੁਭਾਵਿਕ ਅਮਲ ਵਜੋ ਆਪਣੀ ਹੋਂਦ ਰੱਖਦੇ ਹਨ। ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ, ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਵਾਹ ਮਈ ਇੱਕ ਸੁਰਤਾ ਹਨ। ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਦੀ, ਲੋਕ ਪ੍ਰਤਿਭਾ ਨਿਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮਨ ਪ੍ਰਚਾਵੇ ਤੇ ਮੇਲ ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ। ਜੀਵਨ ਦੀਆਂ ਖੁਸ਼ੀਆਂ,ਪੂਰਤੀਆਂ ਤੇ ਮਨੌਤਾਂ ਪ੍ਰਤੀ ਮੇਲੇ ਸਾਂਝਾ ਹੁੰਗਾਰਾ ਹਨ। ਜਾਤੀ ਦੀ ਸਾਮਕ੍ਰਿਤਕ ਨੁਹਾਰ ਮੇਲਿਆਂ ਤੇ ਤਿਉਹਾਰ ਵਿੱਚ ਹੀ ਪੂਰੇ ਰੰਗ ਰੂਪ ਵਿੱਚ ਪ੍ਰਤੀਬਿੰਬਤ ਹੁੰਦੀ ਹੈ ਤੇ ਜਾਤੀ ਦੀ ਜਵਾਨੀ ਮੇਲਿਆ ਵਿੱਚ ਹੀ ਸਾਕਾਰ ਹੁੰਦੀ ਹੈ। ਮੇਲਾ ਇੱਕ ਅਜਿਹਾ ਇਕੱਠ ਹੈ ਜਿੱਥੇ ਸਭ ਲਾੜੇ ਹੁੰਦੇ ਹਨ ਬਰਾਤੀ ਇੱਕ ਵੀ ਨਹੀ। ਇੱਕ ਲੋਕ ਜੀਵਨ ਦੇ ਪ੍ਰਵਾਹ ਦਾ ਅਜਿਹਾ ਨਮੂਨਾ ਪੇਸ਼ ਕਰਦੇ ਹਨ ਜਿਸ ਰਾਹੀ ਜੀਵਨ ਧਾਰਾ ਦੇ ਸੱਤੇ ਰੰਗ ਵੇਖੇ ਜਾਂ ਸਕਦੇ ਹਨ। ਪੰਜਾਬੀ ਲੋਕਾਂ ਦੀ ਸੁੰਦਰਤਾ ਦੀ ਚਾਹਤ ਉਹਨਾਂ ਦੀ ਬੀਰਤਾ ਦੇ ਲੱਛਣ, ਉਨ੍ਹਾਂ ਦਾ ਸੋਖੀਪਣਾ ਖਾਣ ਪਹਿਨਣ ਦਾ ਸ਼ੋਕ ਅਤੇ ਉਨਾਂ ਦੇ ਸੁਹਜ ਸੁਆਦ ਦੇ ਨਮੂਨੇ ਭਰੇ ਮੇਲੇ ਸਮੇਂ ਤੱਕੇ ਜਾਂ ਸਕਦੇ ਹਨ।ਪੰਜਾਬ ਵਿੱਚ ਬਹੁਤ ਮੇਲੇ ਧਾਰਮਿਕ ਰੰਗਤ ਵਾਲੇ ਹੀ ਰਹੇ ਹਨ, ਪਰ ਇਹਨਾਂ ਮੇਲਿਆਂ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਅਜਿਹੇ ਮੇਲੇ ਸੱਢ ਵਜੋ ਭਾਵੇ ਧਾਰਮਿਕ ਹੰੁਦੇ ਹਨ। ਪਰ ਸੁਭਾਅ ਪੱਖੋ ਲੋਕਿਕ ਹੀ ਹੁੰਦੇ ਰਹੇ ਹਨ। ਕਿਸੇ ਨਿਸ਼ਚਿਤ ਦਿਨ ਜਾਤੀ ਸਮੂਹ ਲੋਕ ਸਮੂਹ ਦੇ ਲੋਕ ਜਦੇ ਆਪਣੇ ਵਡੇਰੇ ਨੂੰ ਸ਼ਰਪਾਜਲੀ ਅਰਧਣ ਕਰਨ ਲਈ ਇਕੱਤਰ ਹੰੁਦੇ ਹਨ ਤਾਂ ਅਜਿਹਾ ਸਮਾਂ ਸ਼ਹੀਦੀ ਦਿਹਾੜਾ ਨਾਂ ਰਹਿ ਕੇ ਇੱਕ ਮਨੋਰੰਜਨ ਲਈ ਮੇਲੇ ਦਾ ਰੂਪ ਧਾਰਨ ਕਰ ਜਾਂਦਾ ਹੈ।

ਘਰਾਚੋਂ ਦੇ ਮੇਲੇ ਦਾ ਪਿਛੋਕੜ[ਸੋਧੋ]

ਏਸੇ ਤਰ੍ਹਾਂ ਦਾ ਹੀ ਇੱਕ ਮੇਲੇ ਪਿੰਡ ਘਰਾਚੋ ਜਿਲ੍ਹਾ ਸੰਗਰੂਰ ਵਿਖੇ ਲੱਗਦਾ ਹੈ ਇਹ ਮੇਲਾ ਬ੍ਰਹਮ ਗਿਆਨੀ ਸੰਤ ਬਾਬਾ ਫਕੀਰਾ ਦਾਸ ਜੀ ਘਰਾਂਚੋ ਦੀ ਧਰਤੀ ਉੱਪਰ ਘੋਰ ਤਪੱਸਿਆ ਕਰਕੇ ਅਨੇਕਾ ਹੀ ਪੁਰਮਾਂ ਨੂੰ ਭਾਰਿਆ । ਬਾਬਾ ਜੀ ਦਾ ਜਨਮ ਇੰਦਰ ਪੁਰ ਸ਼ਹਿਰ ਯੂਪੀ ਸਟੇਟ ਵਿੱਚ ਮਾਤਾ ਚੰਦੋਈ ਦੀ ਕੁੱਖੋ ਪਿਤਾ ਮਸਤੂ ਜੀ ਦੇ ਘਰ ਜਨਮ ਲਿਆ ਬਾਬਾ ਜੀ ਸਹਿਜ ਅਵਸਖਾ ਵਿੱਚ ਰੋਹਣ ਵਾਲੇ ਸਾਧੂ ਸਨ। ਬਾਬਾ ਜੀਨੇ ਭਗਤੀ ਕਰਨ ਲਈ ਬਾਬਾ ਅਲਮਸਤ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਜਦੋ ਬਾਬਾ ਫਕੀਰਾ ਦਾਸ ਜੀ ਪ੍ਰਮਾਤਮਾ ਦੀ ਭਗਤੀ ਕਰਨ ਲਈ ਬ੍ਰਹਮ ਗਿਆਨੀ ਦੀ ਪਦਵੀ ਤੇ ਪਹੁੰਚੇ ਤਾਂ ਸੰਗਤਾ ਤੇ ਬੇੜੇ ਨਜ਼ਰਾ ਨਾਲ ਹੀ ਪਾਰ ਹੋਣ ਲੱਗ ਪਏ ਬਾਬਾ ਜੀ ਇੱਕ ਰੱਜੇ ਪੁੱਜੇ ਘਰ ਵਿੱਚ ਪੈਦਾ ਹੋਏ ਸਨ। ਪਰ ਉਹਨਾਂ ਦਾ ਸੰਸਾਰੀ ਵਸਤੂਆਂ ਨਾਲ ਕੋਈ ਪਿਆਰ ਜਾਂ ਲੋਭ ਲਾਲਚ ਨਹੀ ਸੀ। ਘਰ ਬਾਰ ਤਿਆਗ ਕੇ ਬਾਬਾ ਜੀ ਪਿੰਡ ਢੈਪਈ ਜੋ ਅੱਜ ਕਲ ਮਾਨਸਾ ਜਿਲ੍ਹੇ ਦਿਾ ਪਿੰਡ ਹੈ ਉੱਥੇ ਬਰਾਜੇ ਹੋਈ ਸਨ। ਉਨ੍ਹਾਂ ਬਾਰੇ ਲੋਕਾਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਿਤ ਹਨ। ਆਮ ਲੋਕਾਂ ਦਾ ਵਿਸ਼ਵਾਸ ਹੈ ਇੱਕ ਛੋਟਾ ਬੱਚਾ ਅਕਾਲ ਚਲਾਨਾ ਕਰ ਗਿਆ ਮਾਤਾ ਪਿਤਾ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਰੋਣ ਦੀ ਆਵਾਜ਼ ਸੁਣਕੇ ਬਾਬਾ ਜੀ ਨੇ ਪੁੱਛਿਆ ਭਾਈ ਕੀ ਭਾਣਾ ਵਰਤ ਗਿਆ ਤਾਂ ਲੋਕਾ ਨੇ ਦੱਸਿਆ ਬਾਬਾ ਜੀ ਇਹਨਾਂ ਦਾ ਬੱਚਾ ਅਕਾਲ ਚਲਾਨਾ ਕਰ ਗਿਆ ਹੈ ਤਾਂ ਬਾਬਾ ਜਹਨੇ ਰਹਿਮ ਕਰਕੇ ਜਲ ਦੀ ਚੂਲੀ ਭਰਕੇ ਬੱਚੇ ਦੇ ਮੁੱਖ ਵਿੱਚ ਪਾ ਦਿੱਤੀ।ਸੋਇਆ ਬੱਚਾ ਸੁਰਜੀਤ ਹੋ ਗਿਆ ਸਾਰੇ ਘਰ ਅਤੇ ਨਗਰ ਵਿੱਚ ਖੁਸ਼ੀ ਦਾ ਮਹੋਲ ਬਣ ਗਿਆ। ਬੱਚੇ ਦੇ ਮਾਤਾ ਪਿਤਾ ਨੇ ਖੁਸ਼ ਹੋ ਕੇ ਬਾਲਕ ਸੰਤਾ ਨੂੰ ਸੌਪ ਦਿੱਤਾ ਜਿਸ ਦਾ ਨਾਮ ਬਾਬਾ ਜੀ ਨੇ ਫੇਰੂ ਦਾਸ ਰੱਖਿਆ। ਦੋਵੇ ਜਾਣੇ ਗੁਰੂ ਅਤੇ ਚੇਲਾ ਸੰਗਰੁਰੂ ਜ਼ਿਲ੍ਹੇ ਦੇ ਪਿੰਡ ਬਾਲੀਆ ਪਹੁੰਚ ਗਏ ਜਿੱਥੇ ਬਾਲੀ ਨਾਂ ਦੀ ਲੜਕੀ ਦੇ ਨਾਮ ਤੇ ਬਾਲੀਆ ਪੈ ਗਿਆ, ਕੁੱਝ ਲੋਕਾਂ ਦੇ ਇਤਰਾਜ ਕਰਨ ਕਰਕੇ ਬਾਬਾ ਜੀ 1664 ਵਿੱਚ ਘਰਾਚੋ ਪਿੰਡ ਵਿੱਚ ਆਏ ਜਿਹਨਾ ਜਿੰਦਗੀ ਦਾ ਕਾਫੀ ਸਮਾਂ ਇੱਥੇ ਬਤੀਤ ਕੀਤਾ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕਈ ਕੋਤਕ ਵੀ ਵਖਾਏ ਜਿਨ੍ਹਾਂ ਨੂੰ ਅੱਜ ਵੀ ਦੁਨੀਆਂ ਯਾਦ ਕਰਦੀ ਹੈ। ਉਸ ਸਮੇ ਦਾ ਮੁਸਲਮਾਨ ਰਾਜਾ ਜਹਾਗੀਰ ਜਿਸ ਨੇ ਘੁਮਾਣ ਗੋਤ ਦੇ ਪਿੰਡਾਂ ਉੱਪਰ ਆਪਣਾ ਫੋਜ ਭੇਜ ਦਿੱਤੀ ਸ਼ਰਤਾਂ ਵੀ ਰੱਖ ਦਿੱਤੀਆਂ ਕਿ ਜਾਂ ਤਾਂ ਮੁਸਲਮਾਨ ਬਣ ਜਾਣ ਜਾਂ ਪੰਜ ਡੋਲੇ ਕੰਨਿਆਂ ਦੇ ਦੇਣ ਨਹੀ ਫਿਰ ਜੰਗ ਕਰਨ ਲਈ ਤਿਆਰ ਹੈ ਜਾਣ ਉਸ ਵੇਲੇ ਪਿੰਡ ਘਰਾਚੋ ਦੇ ਰਹਿਣ ਵਾਲੇ ਚਾਰ ਭਰਾਂ ਮੰਡੂ, ਗਹਿਲਾ,ਚਾਂਦ, ਹਮੀਰ ਚਾਰੇ ਭਰਾਵਾਂ ਨੇ ਕੱਠੇ ਹੋਕੇ ਸੰਤਾ ਕੋਲ ਜਾਕੇ ਸਾਰੀ ਵਾਰਤਾ ਸੁਣਾਈ ਤਾ ਸੰਤਾ ਨੇ ਜੰਗ ਕਰਨ ਵਾਸਤੇ ਘੁਮਾਣਾਂ ਨੂੰ ਤਿਆਰ ਕੀਤਾ। ਬਾਬਾ ਫਕੀਰਾ ਦਾਸ ਜੀ ਨੇ ਬਾਬਾ ਫੇਰੂ ਦਾਸ ਨੂੰ ਘੁਮਾਣਾ ਦਾ ਸਾਥ ਦੇਣ ਲਈ ਭੇਜਿਆ ਸਾਰੇ ਘੁਮਾਣਾਂ ਨੇ ਮੁਗਲ ਫੌਜਾਂ ਨੂੰ ਭਾਜੜ ਪਾ ਦਿੱਤੀ ਅਤੇ ਪੌਜ ਹਾਰ ਖਾ ਕੇ ਵਾਪਸ ਚਲੀ ਗਈ।ਇਸ ਵੇਲੇ ਕਮਾਂਡਰ ਅਲੀਖਾਨ ਸੀ।ਜਦੋ ਜਹਾਂਗੀਰ ਨੂੰ ਜਾ ਕੇ ਦੱਸਿਆ ਤਾਂ ਦੂਸਰੀ ਵਾਰੀ ਹੁਕਮ ਬਖ਼ਸ਼ ਨੂੰ ਫੌਜ ਦਾ ਕਮਾਂਡਰ ਬਣਾਕੇ ਭੇਜਿਆ ਪਰ ਉਹ ਕਮਾਂਡਰ ਬਹੁਤ ਸਿਆਣਾ ਸੀ ਜਿਸਨੇ ਬਾਬਾ ਫਕੀਰਾ ਦਾਸ ਨੂੰ ਆਪਣੀ ਮਜ਼ਬੂਰੀ ਦੱਸੀ। ਉਸਨੇ ਕਿਹਾ ਸਾਨੂੰ ਬਾਦਸ਼ਾਹ ਨੇ ਤੁਹਾਨੂੰ ਗ੍ਰਿਫਤਾਰ ਕਰਨੇ ਲਈ ਭੇਜਿਆ ਹੈ ਪਰ ਅਸੀ ਤਹਾਨੂੰ ੵਗ੍ਰਿਫਤਾਂਰ ਨਹੀ ਕਰ ਸਕਦੇ ।ਤੁਸੀ ਸਾਡੇ ਨਾਲ ਦਿੱਲੀ ਚੱਲੋ। ਬਾਬਾ ਫਕੀਰਾ ਜੀ ਨੇ ਬਾਬਾ ਫੇਰੂ ਦਾਸ ਨੂੰ ਦਿੱਲੀ ਭੇਜ ਦਿੱਤਾ ਜਿਨ੍ਹਾਂ ਨੇ ਦਿੱਲੀ ਦੀ ਜੇਲ੍ਹ ਵਿੱਚ ਇੱਕ ਕੌਤਕ ਵਿਖਾਇਆ। ਬਾਦਸ਼ਾਹ ਨੇ ਉਹਨਾਂ ਨੂੰ ਸਾਰਾ ਅਨਾਜ ਹੱਥੀ ਪੀਸਣ ਲਈ ਕਿਹਾ। ਉਨ੍ਹਾਂ ਉੱਥੇ ਰੱਬ ਦੇ ਨਾਮ ਦਾ ਜਾਪ ਕਰਕੇ ਸਾਰੇ ਕੈਦੀਆਂ ਨੂੰ ਨਾਮ ਜਪਣ ਲਈ ਕਿਹਾ ਤਾਂ ਚੱਕੀਆਂ ਆਪਣੇ ਆਪ ਚੱਲ ਪਈਆਂ ਤਾਂ ਬਾਦਸਾਹ ਨੇ ਸੰਤਾ ਨੂੰ ਮੋਤ ਦੀ ਸਜਾ ਸੁਣਾ ਦਿੱਤੀ। ਇੱਕ ਤੋਪ ਵਿੱਚ ਬਾਰੂਦ ਭਰਦੇ ਸੰਤਾਂ ਨੂੰ ਅੱਗੇ ਖੜਾ ਕਰ ਦਿੱਤਾ ਗਿਆ ਪਰ ਜਦੋ ਤੋਪ ਚਲਾਈ ਤਾਂ ਤੋਪ ਫਟ ਗਈ। ਬਾਦਸ਼ਾਹ ਬੇਹੁਸ਼ ਹੋ ਗਿਆ। ਬਾਂਦੀਆ ਬੇਗਾਮਾ ਨੇ ਰੋਣਾ ਸੁਰੂ ਕਰ ਦਿੱਤਾ ਸੰਤ ਬਾਬਾ ਫੇਰੂ ਦਾਸ ਜੀ ਦੇ ਚਰਨ ਫੜ ਲਏ। ਬਾਦਸ਼ਾਹ ਦੀ ਕੀਤੀ ਗਲਤੀ ਦੀ ਮਾਫੀ ਰਾਣੀਆਂ ਨੇ ਮੰਗੀ ਅਤੇ ਬਾਦਸ਼ਾਹ ਨੂੰ ਜਿਉਂਦਾ ਕਰਨ ਦੀ ਬੇਨਤੀ ਕੀਤੀ। ਬਾਬਾ ਫੇਰੂ ਦਾਸ ਜੀ ਨੇ ਅਮ੍ਰਿਤ ਦੇ ਛਿੱਟੇ ਮਾਰਦੇ ਜਹਾਂਗੀਰ ਬਾਦਸ਼ਾਹ ਨੂੰ ਜਿਉਂਦਾ ਕੀਤਾ। ਬਾਦਸ਼ਾਹ ਨੇ ਵੀ ਮਾਫੀ ਮੰਗੀ ।ਜਹਾਂਗੀਰ ਨੇ ਖੁਸ਼ ਹੋ ਕੇ ਸੰਤਾਂ ਨੂੰ ਇੱਕ ਅਬਲਿਕ ਘੋੜਾ ਅਤੇ ਬਾਰਾਂ ਵਿੱਘੇ ਨਿੰਬੂਆ ਦੇ ਬਾਗ ਦੇ ਦਿੱਤੇ ਅਤੇ ਆਦਰ ਨਾਲ ਸੰਤਾਂ ਨੂੰ ਵਿਦਾ ਕੀਤਾ। ਅੱਜ ਵੀ ਨਿੰਬੂਆ ਦਾ ਬਾਗ ਮੋਜ਼ੂਦ ਹੈ ਪਿੰਡ ਘਰਾਚੋ ਦੀ ਧਰਤੀ ਉੱਤੇ । ਫੱਗਣ ਸੁਦੀ ਸਤਮੀ ਨੂੰ ਬੜਾ ਭਾਰੀ ਮੇਲਾ ਸੰਤਾ ਦੀ ਯਾਦ ਵਿੱਚ ਭਰਦਾ ਹੈ ਸੰਗਤਾ ਦੂਰੋਂ ਦੂਰੋਂ ਸੇਵਾ ਕਰਨ ਲਈ ਆਉਂਦੀਆਂ ਹਨ। ਇਹ ਮੇਲਾ ਚਾਰ ਦਿਨ ਭਰਦਾ ਹੈ। ਪਹਿਲੇ ਤਿੰਨ ਦਿਨ ਮਰਦਾਂ ਦਾ ਮੇਲਾ ਹੁੰਦਾ ਹੈ ਅਤੇ ਆਖਰੀ ਦਿਨ ਮਰਦ ਅਤੇ ਔਰਤਾਂ ਦੋਵੇਂ ਆਉਂਦੇ ਹਨ। ਬਹੁੱਤ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਸਾਲ 2011 ਵਿੱਚ 45 ਵਾਂ ਟੂਰਨਾਮੈਂਟ ਕਰਵਾਇਆ ਗਿਆ। ਹੁਣ ਇਸ ਟੂਰਨਾਮੈਂਟ ਵਿੱਚ ਬਹੁਤ ਜ਼ਿਆਦਾ ਪੈਸੇ ਇਨਾਮ ਦੇ ਰੱਖੇ ਜਾਂਦੇ ਹਨ ਅਤੇ ਕੁਸ਼ਤੀ ਵੀ ਕਰਵਾਈ ਜਾਂਦੀ ਹੈ। ਇਸ ਮੇਲੇ ਵਿੱਚ ਕਵੀਸ਼ਰੀ ਜਥੇ ਦੂਰੋ ਦੂਰੋ ਆ ਕੇ ਗਾਉਂਦੇ ਹਨ। ਜਿਸ ਘਰ ਵਿੱਚ ਖੁਸੀ ਹੋਵੇ ਪੁੱਤਰ ਜੰਮਣੇ, ਵਿਆਹ ਸ਼ਾਦੀ ਅਤੇ ਨਵਾਂ ਮਕਾਨ ਬਣਾਉਣ ਦੀ ਖੁਸ਼ੀ ਵਿੱਚ ਪ੍ਰਸਾਦ ਵਜੋ ਗੁੜ ਦੀ ਭੇਲੀ ਵੀ ਚੜਾਈ ਜਾਂਦੀ ਹੈ ਅੱਜ ਵੀ ਉਹ ਇਹ ਮਰਿਯਾਦਾ ਉਸੇ ਤਰ੍ਹਾਂ ਚੱਲੀ ਆ ਰਹੀ ਹੈ।

ਹਵਾਲੇ[ਸੋਧੋ]