ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਰਮੋਹਗੜ੍ਹ ਦੀ ਦੂਜੀ ਲੜਾਈ |
---|
ਮੁਗਲ ਸਿੱਖ ਲੜਾਈ ਦਾ ਹਿੱਸਾ |
ਮਿਤੀ | 12 ਅਕਤੂਬਰ, 1700 |
---|
ਥਾਂ/ਟਿਕਾਣਾ | |
---|
ਨਤੀਜਾ |
ਪਹਾੜੀ ਰਾਜਿਆ ਦੀ ਹਾਰ |
---|
|
Belligerents |
---|
ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਦੇ ਸਿੱਖ |
ਰੁਸਤਮ ਖ਼ਾਨ, ਨਾਸਰ ਖ਼ਾਨ |
Commanders and leaders |
---|
ਗੁਰੂ ਗੋਬਿੰਦ ਸਿੰਘ |
ਰੁਸਤਮ ਖ਼ਾਨ, ਨਾਸਰ ਖ਼ਾਨ |
Strength |
---|
ਜਾਣਕਾਰੀ ਨਹੀਂ |
ਜਾਣਕਾਰੀ ਨਹੀਂ |
ਨਿਰਮੋਹਗੜ੍ਹ ਦੀ ਦੂਜੀ ਲੜਾਈ ਜੋ 12 ਅਕਤੂਬਰ, 1700 ਦੇ ਦਿਨ (ਕਈ ਥਾਈਂ ਇਹ ਤਾਰੀਖ਼ 13 ਅਕਤੂਬਰ ਲਿਖੀ ਵੀ ਮਿਲਦੀ ਹੈ), ਰੁਸਤਮ ਖ਼ਾਨ ਤੇ ਉਸ ਦਾ ਭਰਾ ਨਾਸਰ ਖ਼ਾਨ ਅਲੀ ਨੇ ਫ਼ੌਜਾਂ ਨੂੰ ਚਾੜ੍ਹ ਲਿਆਂਦਾ। ਉਨ੍ਹਾਂ ਨੇ ਆਉਂਦਿਆਂ ਹੀ ਨਿਰਮੋਹਗੜ੍ਹ ਦੀ ਟਿੱਬੀ ਤੋਂ ਥੋੜੀ ਦੂਰ ਇੱਕ ਹੋਰ ਟਿੱਬੀ (ਸਿਆਹੀ ਟਿੱਬੀ) ਉੱਤੇ ਮੋਰਚੇ ਕਾਇਮ ਕਰ ਲਏ। ਪਲਾਂ ਵਿੱਚ ਹੀ ਨਾਸਰ ਖ਼ਾਨ ਨੇ ਗੁਰੂ ਜੀ ਵਲ ਤੋਪ ਦਾ ਗੋਲਾ ਮਾਰਿਆ। ਉਸ ਗੋਲੇ ਨਾਲ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦੀ ਪਾ ਗਿਆ। ਗੁਰੂ ਸਾਹਿਬ ਨੇ ਉਸੇ ਵੇਲੇ ਸ਼ਿਸਤ ਬੰਨ੍ਹ ਕੇ ਐਸਾ ਤੀਰ ਮਾਰਿਆ ਕਿ ਰੁਸਤਮ ਖ਼ਾਨ ਥਾਂ ਉੱਤੇ ਹੀ ਮਰ ਗਿਆ। ਇਸ ਮਗਰੋਂ ਭਾਈ ਉਦੇ ਸਿੰਘ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ। ਦੋਹਾਂ ਭਰਾਵਾਂ ਦੇ ਮਰਨ ਮਗਰੋਂ ਵੀ ਮੁਗ਼ਲ ਫ਼ੌਜਾਂ ਪਿੱਛੇ ਨਾ ਹੱਟੀਆਂ ਤੇ ਆਹਮੋ-ਸਾਹਮਣੇ ਲੜਾਈ ਹੋਈ। ਸ਼ਾਮ ਤਕ ਜ਼ਬਰਦਸਤ ਜੰਗ ਹੁੰਦੀ ਰਹੀ। ਅਖ਼ੀਰ ਹੰਭ ਕੇ, ਮੁਗ਼ਲ ਫ਼ੌਜਾਂ ਸਰਹੰਦ ਨੂੰ ਵਾਪਸ ਮੁੜ ਗਈਆਂ। ਇਸ ਲੜਾਈ ਵਿੱਚ ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਸ਼ਹੀਦੀਆਂ ਪਾ ਗਏ।