ਸਰਸਾ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਸਾ ਦੀ ਲੜਾਈ
ਮੁਗਲ ਸਿੱਖ ਯੁੱਧ ਦਾ ਹਿੱਸਾ
ਮਿਤੀ ਦਸੰਬਰ 1704
ਥਾਂ/ਟਿਕਾਣਾ
ਨਤੀਜਾ ਸਰਸਾ ਦਰਿਆ ਦੇ ਨੇੜੇ
ਮੁਗਲਾਂ ਦੀ ਜਿੱਤ
ਲੜਾਕੇ
Nishan Sahib.svg ਸਿੱਖਾਂ ਮੁਗਲ ਸਲਤਨਤ
ਸਿਵਾਲਿਕ ਪਹਾੜੀ ਦੇ ਰਾਜੇ
ਫ਼ੌਜਦਾਰ ਅਤੇ ਆਗੂ
Nishan Sahib.svg ਭਾਈ ਜੈਤਾ ਵਜ਼ੀਰ ਖਾਨ
ਰਾਜਾ ਅਜਮੇਰ ਚੰਦ
ਤਾਕਤ
100 ਜਾਣਕਾਰੀ ਨਹੀਂ

ਸਰਸਾ ਦੀ ਲੜਾਈ ਜੋ ਕਿ ਸਿੱਖਾਂ ਅਤੇ ਮੁਗਲ ਸਲਤਨਤ ਦੇ ਵਿਚਕਾਰ ਲੜੀ ਗਈ। ਜਦੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਸਰਸਾ ਨਦੀ ਤੇ ਪੁੱਜੇ ਤਾਂ ਮੁਗਲ ਸੈਨਾ ਵੀ ਉਥੇ ਪਹੁੰਚ ਚੁੱਕੀ ਸੀ। ਗੁਰੂ ਜੀ ਨੇ ਭਾਈ ਜੈਤਾ ਜੀ ਅਤੇ ੧੦੦ ਕੁ ਸਿੱਖਾਂ ਨੂੰ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਸ ਸਮੇਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਗੁਰੂ ਜੀ ਅਤੇ ਸੈਂਕੜੇ ਸਿੱਖ ਘੋੜਿਆ ਸਮੇਤ ਨਦੀ ਵਿੱਚ ਕੁੱਦ ਪਏ। ਬਹੁਤ ਸਾਰੇ ਸਿੱਖ ਨਦੀ ਵਿੱਚ ਡੁੱਬ ਗਏ। ਬਹੁਤ ਸਾਰਾ ਅਨਮੋਲ ਸਾਹਿਤ ਵੀ ਨਦੀ ਵਿੱਚ ਰੁੜ੍ਹ ਗਿਆ। ਇਸ ਭੱਜ ਦੌੜ ਵਿੱਚ ਗੁਰੂ ਜੀ, ਬਹੁਤ ਸਾਰੇ ਸਿੱਖ, ਦੋ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਵਿੱਛੜ ਗਏ।

ਹਵਾਲੇ[ਸੋਧੋ]