ਨਾਦੌਣ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਦੌਣ ਦੀ ਲੜਾਈ
ਮਿਤੀ 1691[1][2]
ਥਾਂ/ਟਿਕਾਣਾ
ਨਤੀਜਾ ਰਾਜ ਭੀਮ ਚੰਦ ਦੀ ਜਿੱਤ[3]
ਲੜਾਕੇ
ਬਿਲਾਸਪੁਰ ਦੇ ਰਾਜ ਭੀਮ ਚੰਦ, ਸਹਾਇਤਾ ਕਰਨ ਵਾਲੇ:
• ☬ਗੁਰੂ ਗੋਬਿੰਦ ਸਿੰਘ'ਦੇ ਸਿੱਖ • ਦਧਵਾਲ ਦੇ ਪ੍ਰਿਧੀ ਚੰਦ,
• ਕਮਾਡਰ ਚੀਫ(ਮੁਗਲ ਦੋਖੀ)
ਔਰੰਗਜ਼ੇਬ
ਸਰਹੰਦ ਦਾ ਵਜ਼ੀਰ ਖਾਨ
ਕਾਂਗੜਾ ਦਾ ਰਾਜਾ ਕਿਰਪਾਲ ਚੰਦ
ਬਿਜਾਰਵਾਲ ਦਾ ਰਾਜਾ ਦਿਆਲ
ਫ਼ੌਜਦਾਰ ਅਤੇ ਆਗੂ
ਭੀਮਚੰਦ
• ਸ੍ਰੀ ਗੁਰੂ ਗੋਬਿੰਦ ਸਿੰਘ
• ਦੂਜੇ ਰਾਜੇ ਅਤੇ ਕਮਾਡਰ
ਅਲਿਫ ਖਾਂ
ਕਿਰਪਾਲ ਚੰਦ
ਰਾਜਾ ਦਿਆਲ

ਨਾਦੌਣ ਦੀ ਲੜਾਈ ਜੋ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿਚਕਾਰ ਲੜੀ ਗਈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ।

ਕਾਰਨ[ਸੋਧੋ]

ਪਹਾੜੀ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਦੀ ਮਿੱਤਰਤਾ ਹੋਣ ਪਿੱਛੋਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਸਲਾਨਾ ਟੈਕਸ ਦੇਣਾ ਬੰਦ ਕਰ ਦਿਤਾ। ਸਾਰਿਆਂ ਰਾਜਿਆਂ ਨੇ ਭੀਮ ਚੰਦ ਦੀ ਅਗਵਾਈ ਵਿੱਚ ਇੱਕ ਸੰਘ ਬਣਾ ਲਿਆ।

ਲੜਾਈ[ਸੋਧੋ]

ਪਹਾੜੀ ਰਾਜਿਆਂ ਵੱਲੋਂ ਕਰ ਨਾ ਦੇਣ ਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖਾਂ ਨੇ ਪਹਾੜੀ ਰਾਜਿਆਂ ਦੇ ਵਿਰੁੱਧ ੧੬੯੦ ਇ: ਵਿੱਚ ਅਲਿਫ ਖਾਂ ਦੀ ਅਗਵਾਈ ਵਿੱਚ ਇੱਕ ਮੁਹਿੰਮ ਭੇਜੀ ਗਈ। ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਅਤੇ ਬਿਜਾਰਵਾਲ ਦਾ ਰਾਜਾ ਦਿਆਲ ਨੇ ਅਲਿਫ ਖਾਂ ਦਾ ਸਾਥ ਦਿਤਾ। ਗੁਰੂ ਸਾਹਿਬਾਨ ਨੇ ਰਾਜਾ ਰਾਮ ਸਿੰਘ ਅਤੇ ਪਹਾੜੀ ਰਾਜਿਆਂ ਦੇ ਪੱਖ ਵਿੱਚ ਭਾਗ ਲਿਆ। ਕਾਂਗੜਾ ਤੋਂ ੩੨ ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕੰਢੇ 'ਤੇ ਨਾਦੌਣ ਨਾਮੀ ਸਥਾਨ ਤੇ ਯੁੱਧ ਹੋਇਆ। ਇਸ ਯੁੱਧ ਵਿੱਚ ਗੁਰੂ ਸਾਹਿਬ ਅਤੇ ਸਿੱਖਾਂ ਨੇ ਆਪਣੀ ਬਹਾਦਰੀ ਦਾ ਪ੍ਰਮਾਣ ਦਿਤਾ ਤੇ ਅਲਿਫ ਖਾਂ ਹਾਰ ਗਿਆ ਅਤੇ ਲੜਾਈ ਦੇ ਮੈਂਦਾਨ ਵਿੱਚੋਂ ਭੱਜ ਗਿਆ।

ਨਾਦੌਣ ਦੀ ਜਿੱਤ ਤੋਂ ਬਾਅਦ ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਹੀ ਅਲਿਫ ਖਾਂ ਨਾਲ ਸਮਝੌਤਾ ਕਰ ਲਿਆ। ਜਿਸ ਦਾ ਗੁਰੂ ਸਾਹਿਬਾਨ ਨੇ ਇਸ ਵਿਸ਼ਵਾਸਘਾਤ ਦਾ ਬਹੁਤ ਦੁੱਖ ਮਨਾਇਆ।

ਹਵਾਲੇ[ਸੋਧੋ]

  1. Jacques, Tony. Dictionary of Battles and Sieges. Greenwood Press. p. 704. ISBN 978-0-313-33536-5. Archived from the original on 2015-06-26. Retrieved 2015-09-15. 
  2. Jacques, p. 704
  3. Raj Pal Singh (2004). The Sikhs: Their Journey Of Five Hundred Years. Pentagon Press. p. 35. ISBN 9788186505465.