ਸਮੱਗਰੀ 'ਤੇ ਜਾਓ

ਨੌਮ ਚੌਮਸਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੌਮ ਚੌਮਸਕੀ
ਵੈਨਕੂਵਰ ਦੇ ਦੌਰੇ ਸਮੇਂ, ਮਾਰਚ 2004
ਜਨਮ7 ਦਸੰਬਰ 1928
ਹੋਰ ਨਾਮਅਵਰਾਮ ਨੌਮ ਚੌਮਸਕੀ
ਅਲਮਾ ਮਾਤਰਪੈੱਨਸਿਲਵਾਨੀਆ ਯੂਨੀਵਰਸਿਟੀ (ਬੀ ਏ 1949, ਐਮ ਏ 1951, ਪੀ ਐਚ ਡੀ 1955)
ਕਾਲ20ਵੀਂ / 21ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਜੈਨਰੇਟਿਵ ਭਾਸ਼ਾ ਵਿਗਿਆਨ, ਵਿਸ਼ਲੇਸ਼ਣੀ ਫ਼ਲਸਫ਼ਾ
ਮੁੱਖ ਰੁਚੀਆਂ
ਭਾਸ਼ਾ ਵਿਗਿਆਨ · ਮਨੋਵਿਗਿਆਨ
ਭਾਸ਼ਾ ਦਾ ਦਰਸ਼ਨ
ਮਨ ਦਾ ਦਰਸ਼ਨ
ਰਾਜਨੀਤੀ · ਨੀਤੀ

ਅਵਰਾਮ ਨੌਮ ਚੌਮਸਕੀ (ਅੰਗਰੇਜੀ: Avram Noam Chomsky; ਜਨਮ 7 ਦਸੰਬਰ 1928) ਇੱਕ ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ,[4][5] ਇਤਿਹਾਸਕਾਰ ਅਤੇ ਸਿਆਸੀ ਆਲੋਚਕ ਹੈ। ਇਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਅੱਜ ਕੱਲ ਉਹ ਮੈਸਾਚੂਸਟਸ ਇੰਸਟੀਚਿਊਟ ਆਫ਼ ਟਕਨਾਲੋਜੀ ਦਾ ਅਵਕਾਸ਼ ਪ੍ਰਾਪਤ ਪ੍ਰੋਫੈਸਰ ਹੈ।

ਚੌਮਸਕੀ ਨੂੰ ਜੇਨੇਰੇਟਿਵ ਗਰਾਮਰ ਦੇ ਸਿੱਧਾਂਤ ਦਾ ਪ੍ਰਤੀਪਾਦਕ ਅਤੇ ਵੀਹਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਸਭ ਤੋਂ ਵੱਡਾ ਯੋਗਦਾਨੀ ਮੰਨਿਆ ਜਾਂਦਾ ਹੈ। ਉਸ ਨੇ ਜਦੋਂ ਮਨੋਵਿਗਿਆਨ ਦੇ ਖਿਆਤੀ ਪ੍ਰਾਪਤ ਵਿਗਿਆਨੀ ਬੀ ਐਫ ਸਕਿਨਰ ਦੀ ਕਿਤਾਬ ਵਰਬਲ ਬਿਹੇਵੀਅਰ ਦੀ ਆਲੋਚਨਾ ਲਿਖੀ, ਜਿਸ ਨੇ 1950 ਦੇ ਦਹਾਕੇ ਵਿੱਚ ਵਿਆਪਕ ਮਾਨਤਾ ਪ੍ਰਾਪਤ ਵਿਵਹਾਰਵਾਦ ਦੇ ਸਿਧਾਂਤ ਨੂੰ ਚੁਨੌਤੀ ਦਿੱਤੀ, ਤਾਂ ਇਸ ਨਾਲ ਕਾਗਨੀਟਿਵ ਮਨੋਵਿਗਿਆਨ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਦਾ ਸੂਤਰਪਾਤ ਹੋਇਆ, ਜਿਸ ਨਾਲ ਨਾ ਸਿਰਫ ਮਨੋਵਿਗਿਆਨ ਦਾ ਅਧਿਐਨ ਅਤੇ ਜਾਂਚ ਪ੍ਰਭਾਵਿਤ ਹੋਏ ਸਗੋਂ ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ ਅਤੇ ਮਾਨਵਸ਼ਾਸਤਰ ਵਰਗੇ ਕਈ ਖੇਤਰਾਂ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ।

ਆਰਟਸ ਐਂਡ ਹਿਊਮੈਨਿਟੀਜ ਸਾਈਟੇਸ਼ਨ ਇੰਡੈਕਸ ਦੇ ਅਨੁਸਾਰ 1980-92 ਦੇ ਦੌਰਾਨ ਜਿੰਨੇ ਖੋਜਕਾਰਾਂ ਅਤੇ ਵਿਦਵਾਨਾਂ ਨੇ ਚੌਮਸਕੀ ਨੂੰ ਸਾਈਟ ਕੀਤਾ ਹੈ ਓਨਾ ਸ਼ਾਇਦ ਹੀ ਕਿਸੇ ਜਿੰਦਾ ਲੇਖਕ ਨੂੰ ਕੀਤਾ ਗਿਆ ਹੋਵੇ। ਅਤੇ ਇੰਨਾ ਹੀ ਨਹੀਂ, ਉਹ ਕਿਸੇ ਵੀ ਅਰਸੇ ਵਿੱਚ ਅੱਠਵਾਂ ਸਭ ਤੋਂ ਵੱਡਾ ਸਾਈਟ ਕੀਤੇ ਜਾਣ ਵਾਲਾ ਲੇਖਕ ਹੈ।[6][7][8]

1960 ਦੇ ਦਹਾਕੇ ਦੀ ਵਿਅਤਨਾਮ ਜੰਗ ਦੀ ਆਲੋਚਨਾ ਦੀ ਲਿਖੀ ਕਿਤਾਬ ਦ ਰਿਸਪਾਂਸਿਬਿਲਿਟੀ ਆਫ ਇੰਟੇਲੈਕਚੂਅਲਸ ਦੇ ਬਾਅਦ ਚੌਮਸਕੀ ਖਾਸ ਤੌਰ ਉੱਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੀਡੀਆ ਦੇ ਆਲੋਚਕ ਅਤੇ ਰਾਜਨੀਤੀ ਦੇ ਵਿਦਵਾਨ ਵਜੋਂ ਜਾਣੇ ਜਾਣ ਲੱਗੇ। ਖੱਬੇ ਪੱਖ ਅਤੇ ਅਮਰੀਕਾ ਦੀ ਰਾਜਨੀਤੀ ਵਿੱਚ ਅੱਜ ਉਹ ਇੱਕ ਤੇਜ਼ ਤਰਾਰ ਚਿੰਤਕ ਵਜੋਂ ਪ੍ਰਸਿਧ ਹਨ। ਆਪਣੇ ਰਾਜਨੀਤਕ ਐਕਟਿਵਿਜਮ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਤੇਜ਼ ਆਲੋਚਨਾ ਲਈ ਅੱਜ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।

ਜੀਵਨੀ

[ਸੋਧੋ]

ਚੌਮਸਕੀ ਦਾ ਜਨਮ 1928 ਵਿੱਚ ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ (ਪੈਨਸਿਲਵਾਨੀਆ) ਵਿੱਚ ਯੂਕਰੇਨੀ ਪਿਤਾ ਵਿਲੀਅਮ ਚੌਮਸਕੀ ਅਤੇ ਮਾਤਾ ਐਲਸੀ ਚੌਮਸਕੀ ਦੇ ਘਰ ਹੋਇਆ।

ਚੌਮਸਕੀ ਨੇ ਆਪਣੀ ਮੁਢਲੀ ਵਿੱਦਿਆ ਸੈਂਟਰਲ ਸਕੂਲ ਆਫ਼ ਫਿਲਾਡੇਲਫੀਆ ਤੋਂ ਕੀਤੀ ਅਤੇ 1945 ਵਿੱਚ ਯੂਨੀਵਰਸਿਟੀ ਆਫ਼ ਪੈਨਸਿਲਵਾਨੀਆ ਵਿੱਚ ਭਾਸ਼ਾ-ਵਿਗਿਆਨ ਪੜ੍ਹਨ ਚਲੇ ਗਏ। ਇੱਥੇ ਚੌਮਸਕੀ ਦਾ ਸੰਪਰਕ ਪ੍ਰਸਿੱਧ ਭਾਸ਼ਾ-ਵਿਗਿਆਨੀ ਜ਼ੈਲਿਗ ਹੈਰਿਸ ਨਾਲ ਹੋਇਆ, ਜਿਸ ਨੇ ਚੌਮਸਕੀ ਦੀ ਗਿਆਨ-ਸੇਧ ਵਿੱਚ ਵੱਡਾ ਰੋਲ ਅਦਾ ਕੀਤਾ।

ਪ੍ਰਮੁੱਖ ਰਚਨਾਵਾਂ

[ਸੋਧੋ]
  • ਸਿੰਟੈਕਟਿਕ ਸਟਰਕਚਰਜ਼ (1950)
  • ਆਸਪੈਕਟਸ ਆਫ਼ ਦਾ ਥਿਊਰੀ ਆਫ਼ ਸਿੰਟੈਕਸ (1965)
  • ਲੈਕਚਰਜ਼ ਆਨ ਗਵਰਨਮੈਂਟ ਐਂਡ ਬਾਈਂਡਿੰਗ (1980)
  • ਨੌਲਿਜ ਆਫ਼ ਲੈਂਗੂਏਜ: ਇਟਸ ਨੇਚਰ, ਔਰਿਜਨ, ਐਂਡ ਯੂਜ਼ (1986)
  • ਬੈਰੀਅਰਜ਼ (1986)
  • ਦਾ ਮਿਨੀਮਲਿਸਟ ਪ੍ਰੋਗਰਾਮ (1995)
  • ਨਿਊ ਹਰਾਈਜ਼ਨਜ਼ ਇਨ ਦਾ ਸਟੱਡੀ ਆਫ਼ ਲੈਂਗੂਏਜ ਐਂਡ ਮਾਈਂਡ (2000)।
  • ਅਮੈਰਕਨ ਪਾਵਰ ਐਂਡ ਦਾ ਨਿਊ ਮੈਡਾਰਿਨਜ਼ (1969)
  • ਐਟ ਵਾਰ ਵਿਦ ਏਸ਼ੀਆ (1970)
  • ਮੈਨੂਫੈਕਚਰਿੰਗ ਕੰਨਸੈਂਟ: ਦਾ ਪੋਲਿਟੀਕਲ ਇਕਾਨਮੀ ਆਫ਼ ਮਾਸ ਮੀਡੀਆ (1988)
  • ਰੋਗ ਸਟੇਟਸ (2000)
  • ਫੇਲਡ ਸਟੇਟਸ: ਦਾ ਅਬਿਊਜ਼ ਆਫ਼ ਪਾਵਰ ਐਂਡ ਦਾ ਅਸੌਲਟ ਓਨ ਡੈਮੋਕਰੇਸੀ (2006)।

ਹਵਾਲੇ

[ਸੋਧੋ]
  1. Barsky, Robert F. "Chomsky and Bertrand Russell". Noam Chomsky: A Life of Dissent. Archived from the original on 2012-01-10. Retrieved 2013-05-03. {{cite web}}: Unknown parameter |dead-url= ignored (|url-status= suggested) (help)
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
  3. "Personal influences, by Noam Chomsky (Excerpted from The Chomsky Reader)". Archived from the original on 2013-05-28. Retrieved 2013-05-03. {{cite web}}: Unknown parameter |dead-url= ignored (|url-status= suggested) (help)
  4. "Noam Chomsky" Archived 2015-02-13 at the Wayback Machine., by Zoltán Gendler Szabó, in Dictionary of Modern American Philosophers, 1860–1960, ed. Ernest Lepore (2004). "Chomsky's intellectual life had been divided between his work in linguistics and his political activism, philosophy coming as a distant third. Nonetheless, his influence among analytic philosophers has been enormous because of three factors. First, Chomsky contributed substantially to a major methodological shift in the human sciences, turning away from the prevailing empiricism of the middle of the twentieth century: behaviorism in psychology, structuralism in linguistics and positivism in philosophy. Second, his groundbreaking books on syntax (Chomsky (1957, 1965)) laid a conceptual foundation for a new, cognitivist approach to linguistics and provided philosophers with a new framework for thinking about human language and the mind. And finally, he has persistently defended his views against all takers, engaging in important debates with many of the major figures in analytic philosophy..."
  5. The Cambridge Dictionary of Philosophy (1999), "Chomsky, Noam," Cambridge University Press, pg. 138. "Chomsky, Noam (born 1928), preeminent American linguist, philosopher, and political activist... Many of Chomsky's most significant contributions to philosophy, such as his influential rejection of behaviorism... stem from his elaborations and defenses of the above consequences..."
  6. "ਚੌਮਸਕੀ ਇਜ ਸਾਈਟੇਸ਼ਨ ਚੈਂਪ". ਐਮ ਆਈ ਟੀ ਨਿਊਜ ਆਫਿਸ. 1992-04-15. {{cite news}}: Check date values in: |date= (help)
  7. ਹਫਸ, ਸੈਮੁਅਲ (ਜੁਲਾਈ/ਅਗਸਤ 2001). "ਭਾਸ਼ਣ !". ਦ ਪੈਂਸਿਲਵਾਨੀਆ ਗਜਟ. Archived from the original on 2007-09-29. Retrieved 2013-03-05. ਇੰਸਟੀਚਿਊਟ ਫਾਰ ਸਾਇੰਟਿਫਿਕ ਇਨਫਾਰਮੇਸ਼ਨ ਦੇ ਇੱਕ ਹਾਲੀਆ ਸਰਵੇਖਣ ਦੇ ਮੁਤਾਬਕ ਅਕਾਦਮਿਕ ਗਰੰਥਾਂ, ਜਾਂਚ ਪੱਤਰਾਂ ਆਦਿ ਵਿੱਚ ਮਾਰਕਸ, ਲੈਨਿਨ, ਸ਼ੈਕਸਪੀਅਰ, ਅਰਸਤੂ, ਬਾਈਬਲ, ਪਲੈਟੋ, ਅਤੇ ਫ਼ਰਾਇਡ ਆਦਿ ਦੇ ਬਾਅਦ ਚੌਮਸਕੀ ਸਭ ਤੋਂ ਜ਼ਿਆਦਾ ਸਾਈਟ ਕੀਤੇ ਜਾਣ ਵਾਲੇ ਵਿਦਵਾਨ ਹਨ, ਜੋ ਹੀਗਲ ਅਤੇ ਸਿਸੇਰੋ ਆਦਿ ਨੂੰ ਵੀ ਪਛਾੜ ਦਿੰਦੇ ਹਨ। {{cite news}}: Check date values in: |date= (help); Italic or bold markup not allowed in: |publisher= (help); Unknown parameter |dead-url= ignored (|url-status= suggested) (help)
  8. ਰਾਬਿਨਸਨ, ਪੌਲ (1979-02-25). "ਦ ਚੌਮਸਕੀ ਪ੍ਰਾਬਲਮ". ਦ ਨਿਊਯਾਰਕ ਟਾਈਮਜ. Judged in terms of the power, range, novelty and influence of his thought, Noam Chomsky is arguably the most important intellectual alive today. He is also a disturbingly divided intellectual. {{cite news}}: Check date values in: |date= (help); Italic or bold markup not allowed in: |publisher= (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.