ਪੂਜਾ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੂਜਾ ਕਪੂਰ ਬੁਲਗਾਰੀਆ ਦੇ ਗਣਰਾਜ[1] ਅਤੇ ਮਕਦੂਨੀਆ ਦੇ ਗਣਰਾਜ[2] ਲਈ ਭਾਰਤੀ ਦੂਤ ਹੈ।

ਪੂਜਾ ਕਪੂਰ
ਸਾਬਕਾਰਾਜੇਸ਼ ਕ. ਸਚਦੇਵਾ
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿੱਖਿਆਆਕਸਫ਼ੋਰਡ ਯੂਨੀਵਰਸਿਟੀ; ਦਿੱਲੀ ਯੂਨੀਵਰਸਿਟੀ
ਕਿੱਤਾਰਾਜਦੂਤ

ਪੇਸ਼ਾ[ਸੋਧੋ]

ਪੂਜਾ ਕਪੂਰ ਨੇ 1996 ਵਿੱਚ ਭਾਰਤੀ ਵਿਦੇਸ਼ ਸੇਵਾਵਾਂ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਉਸਨੇ ਪੈਰਿਸ ਅਤੇ ਬਰੂਸਲ ਦੇ ਭਾਰਤੀ ਦੂਤਘਰਾਂ ਵਿੱਚ ਨੌਕਰੀ ਕੀਤੀ ਹੈ (ਜੋ ਕਿ ਯੂਰਪੀ ਯੂਨੀਅਨ, ਬੈਲਜੀਅਮ ਅਤੇ ਲਕਸਮਬਰਗ ਤੋਂ ਮਾਨਤਾ-ਪ੍ਰਾਪਤ ਹਨ) ਅਤੇ ਲੰਡਨ ਅਤੇ ਕੁਆਲਾਲੰਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਕੰਮ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਵਿੱਚ ਉਹ ਭਾਰਤ ਦੇ ਵਿਦੇਸ਼ ਸਬੰਧਾਂ ਦੀ ਦੇਖਰੇਖ ਕਰਦੀ ਸੀ ਜਿਸ ਵਿੱਚ ਪੱਛਮੀ ਯੂਰੋਪ, ਦੱਖਣੀ-ਪੂਰਬੀ ਏਸ਼ੀਆ, ਸੰਯੁਕਤ ਰਾਸ਼ਟਰ ਅਤੇ ਕੌਮਨਵੈਲਥ ਸ਼ਾਮਿਲ ਸਨ। ਇਸ ਪਿੱਛੋਂ ਉਹ ਦੱਖਣੀ-ਏਸ਼ੀਆਈ ਦੇਸ਼ ਦੀ ਐਸੋਸੀਏਸ਼ਨ (ASEAN) ਦੀ ਇੱਕ ਸ਼ਾਖ਼ਾ ਦੀ ਪ੍ਰਧਾਨ ਵੀ ਰਹੀ ਹੈ।[3][4] ਜੁਲਾਈ 2017 ਵਿੱਚ ਉਸਨੂੰ ਬੁਲਗਾਰੀਆ ਦਾ ਭਾਰਤੀ ਰਾਜਦੂਤ ਬਣਾਇਆ ਗਿਆ ਸੀ,[5] ਅਤੇ ਇਸ ਪਿੱਛੋਂ ਨਵੰਬਰ 2017 ਵਿੱਚ ਉਸਨੂੰ ਮਕਦੂਨੀਆ ਗਣਰਾਜ ਦੇ ਰਾਜਦੂਤ ਵੱਜੋਂ ਵੀ ਅਧਿਕਾਰ ਦੇ ਦਿੱਤਾ ਗਿਆ ਸੀ।[6]

ਨਿੱਜੀ ਜੀਵਨ[ਸੋਧੋ]

ਪੂਜਾ ਕਪੂਰ ਆਕਸਫ਼ੋਰਡ ਯੂਨੀਵਰਸਿਟੀ ਤੋਂ ਪੜ੍ਹੀ ਹੈ। ਉਸਨੇ ਪੈਰਿਸ ਦੀ ਈ.ਐਨ.ਏ. (École nationale d’administration) ਯੂਨੀਵਰਸਿਟੀ ਤੋਂ ਲੇੋਕ ਪ੍ਰਬੰਧ (Public administration) ਦੀ ਮਾਸਟਰ ਡਿਗਰੀ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਗਰੈਜੂਏਸ਼ਨ ਅਤੇ ਮਾਸਟਰ ਡਿਗਰੀ ਕੀਤੀ ਹੋਈ ਹੈ। ਉਹ ਯੂਨੀਵਰਸਿਟੀ ਦੀ ਟਾੱਪਰ ਹੈ ਅਤੇ ਉਸਨੂੰ ਬਹੁਤ ਸਾਰੇ ਵਜ਼ੀਫ਼ੇ ਅਤੇ ਅਵਾਰਡ ਮਿਲੇ ਹੋਏ ਹਨ। ਉਹ ਅੰਗਰੇਜ਼ੀ, ਫ਼ਰਾਂਸੀਸੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਨਿਪੁੰਨ ਹੈ।[4]

ਪੂਜਾ ਕਪੂਰ ਇੱਕ ਆਈ.ਏ.ਐਸ. ਅਧਿਕਾਰੀ ਦੀ ਧੀ ਹੈ।

ਪ੍ਰਕਾਸ਼ਨ[ਸੋਧੋ]

ਪੂਜਾ ਕਪੂਰ ਪ੍ਰਕਾਸ਼ਿਤ ਹੋ ਚੁੱਕੀ ਲੇਖਿਕਾ ਹੈ ਅਤੇ ਉਸਨੇ 20 ਸਾਲਾਂ ਦੀ ਉਮਰ ਵਿੱਚ ਇੱਕ ਕਿਤਾਬ ਦਾ ਸਹਿ-ਲੇਖਣ ਵੀ ਕੀਤਾ ਸੀ।

ਹਵਾਲੇ[ਸੋਧੋ]