ਫਾਟਕ:ਕੁਆਂਟਮ ਭੌਤਿਕ ਵਿਗਿਆਨ/ਕੁਆਂਟਮ ਮਕੈਨਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਆਂਟਮ ਮਕੈਨਿਕਸ ਫਾਟਕ ਮੁੱਖ ਸਫ਼ਾ ਵਿਸ਼ੇ, ਸ਼੍ਰੇਣੀਆਂ, ਪੁਸਤਕਾਂ, ਅਤੇ ਫੀਚਰਡ ਲੇਖ ਵਿਕੀਪੀਡੀਆ ਪ੍ਰੋਜੈਕਟ ਅਤੇ ਕਰਨ ਵਾਲੇ ਕੰਮ
बदलें  

ਕੁਆਂਟਮ ਮਕੈਨਿਕਸ ਫਾਟਕ

Qm template pic 4.svg

ਅਲਬਰਟ ਆਈਨਸਟਾਈਨ ਦਾ, ਜੋ ਕਈ ਕਾਰਨਾ ਕਰਕੇ ਕੁਆਂਟਮ ਮਕੈਨਿਕਸ ਦਾ ਜਨਮਦਾਤਾ ਸੀ, ਇਸ ਵਿਸ਼ੇ ਨਾਲ ਪਿਆਰ-ਨਫਰਤ ਵਾਲਾ ਸਬੰਧ ਸੀ | ਉਸਦਾ ਨੀਲ ਬੋਹਰ ਨਾਲ ਤਰਕ ਵਿਤਰਕ ਵਿਗਿਆਨ ਦੇ ਇਤਿਹਾਸ ਵਿੱਚ ਪ੍ਰਸਿੱਧ ਹੈ- ਜਿਸ ਵਿੱਚ ਬੋਹਰ ਕੁਆਂਟਮ ਮਕੈਨਿਕਸ ਨੂੰ ਪੂਰੀ ਤਰਾਂ ਸਵੀਕਾਰ ਕਰਦਾ ਹੈ ਤੇ ਆਈਨਸਟਾਈਨ ਗਹਿਰਾਈ ਨਾਲ ਇਸ ਵਿਸ਼ੇ ਪ੍ਰਤਿ ਸ਼ੱਕੀ ਸੁਭਾਅ ਰੱਖਦਾ ਹੈ। ਜਿਆਦਾਤਰ ਭੌਤਿਕ ਵਿਗਿਆਨੀਆਂ ਦੁਆਰਾ ਇਹ ਆਮ ਤੌਰ ਤੇ ਸਵੀਕਾਰ ਕਰ ਲਿਆ ਗਿਆ ਸੀ ਕਿ ਬੋਹਰ ਜਿੱਤ ਗਿਆ ਅਤੇ ਆਈਨਸਟਾਈਨ ਹਾਰ ਗਿਆ। ਮੇਰੀ ਅਪਣੀ ਭਾਵਨਾ ਮੁਤਾਬਿਕ, ਮੈਂ ਸੋਚਦਾ ਹਾਂ ਕਿ ਭੌਤਿਕ ਵਿਗਿਆਨੀਆਂ ਦੇ ਵਧ ਰਹੀ ਗਿਣਤੀ ਦੁਆਰਾ ਇਹ ਰੱਵਈਆ ਆਈਨਸਟਾਈਨ ਦੇ ਦ੍ਰਿਸ਼ਟੀਕੋਣ ਨਾਲ ਇਨਸਾਫ ਨਹੀਂ ਕਰਦਾ।

ਬੋਹਰ ਅਤੇ ਆਈਨਸਟਾਈਨ ਦੋਵੇਂ ਰਹੱਸਵਾਦੀ ਗੁੰਝਲਦਾਰ ਇਨਸਾਨ ਸਨ। ਆਈਨਸਟਾਈਨ ਨੇ ਇਹ ਦਿਖਾਉਣ ਲਈ ਬਹੁਤ ਕੋਸ਼ਿਸ਼ ਕੀਤੀ ਕਿ ਕੁਆਂਟਮ ਮਕੈਨਿਕਸ ਬੇਤੁਕੀ ਹੈ; ਜਦੋਂਕਿ ਬੋਹਰ ਹਮੇਸ਼ਾਂ ਹੀ ਉਸਦੇ ਤਰਕਾਂ ਦਾ ਸਹਾਮਣਾ ਕਰਨ ਦੇ ਯੋਗ ਰਿਹਾ। ਪਰ ਅਪਣੀ ਆਖਰੀ ਹਮਲੇ ਵਿੱਚ ਆਈਨਸਟਾਈਨ ਨੇ ਕੁੱਝ ਬਹਤ ਹੀ ਗਹਿਰੀ ਚੀਜ਼ ਵੱਲ ਧਿਆਨ ਦਵਾਇਆ, ਜੋ ਇੰਨੀ ਜਿਆਦਾ ਮਨੁੱਖੀ ਬੁੱਧੀ ਤੋਂ ਉਲਟ ਸੀ, ਇੰਨੀ ਜਿਆਦਾ ਸਮੱਸਿਆਵਾਂ-ਯੁਕਤ ਸੀ, ਪਰ ਫੇਰ ਵੀ ਬਹੁਤ ਉਤੇਜਨਾ ਭਰਪੂਰ ਸੀ, ਕਿ 21ਵੀਂ ਸਦੀ ਦੇ ਸ਼ੁਰੂ ਵਿੱਚ ਇਸਨੇ ਸਿਧਾਂਤਵਾਦੀ ਭੌਤਿਕ ਵਿਗਿਆਨੀਆਂ ਨੂੰ ਅਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਆਈਨਸਟਾਈਨ ਦੀ ਆਖਰੀ ਮਹਾਨ ਖੋਜ- ਇਨਟੈਂਗਲਮੈਂਟ- ਪ੍ਰਤਿ ਬੋਹਰ ਦਾ ਇੱਕ ਮਾਤਰ ਜਵਾਬ ਇਸਦੀ ਪਰਵਾਹ ਨਾ ਕਰਕੇ ਅੱਖੋਂ ਓਹਲੇ ਕਰਨਾ ਹੀ ਸੀ।

ਇਨਟੈਂਗਲਮੈਂਟ ਦੀ ਘਟਨਾ ਕੁਆਂਟਮ ਮਕੈਨਿਕਸ ਦਾ ਮੂਲ ਤੱਥ ਹੈ, ਅਜਿਹਾ ਤੱਥ ਜੋ ਇਸਨੂੰ ਕਲਾਸੀਕਲ ਮਕੈਨਿਕਸ ਤੋਂ ਵੱਖਰਾ ਕਰਦਾ ਹੈ। ਭੌਤਿਕੀ ਸੰਸਾਰ ਵਿੱਚ ਕੀ ਵਾਸਤਵਿਕ ਹੈ, ਦੇ ਬਾਰੇ ਸਾਡੀ ਸਾਰੀ ਸਮਝ ਪ੍ਰਤਿ ਇਹ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਭੌਤਿਕੀ ਸਿਸਟਮਾਂ ਬਾਰੇ ਸਾਡੀ ਆਮ ਸਮਝ ਇਹ ਹੈ ਕਿ ਜੇਕਰ ਅਸੀਂ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣਦੇ ਹੋਈਏ, ਯਾਨਿ ਕਿ ਸਿਧਾਂਤਿਕ ਤੌਰ ਤੇ ਸਭ ਕੁੱਝ ਜੋ ਵੀ ਕਿਸੇ ਸਿਸਟਮ ਬਾਰੇ ਜਾਣਿਆ ਜਾ ਸਕਦਾ ਹੋਵੇ, ਤਾਂ ਅਸੀਂ ਇਸਦੇ ਹਿੱਸਿਆਂ ਬਾਰੇ ਵੀ ਸਭ ਕੁੱਝ ਜਾਣਦੇ ਹੋਵਾਂਗੇ। ਜੇਕਰ ਸਾਨੂੰ ਕਿਸੇ ਆਟੋਮੋਬਾਈਲ ਦੀ ਹਾਲਤ ਦਾ ਸੰਪੂਰਣ ਗਿਆਨ ਹੋਵੇ, ਫੇਰ ਅਸੀਂ ਇਸਦੇ ਪਹੀਆਂ, ਇਸਦੇ ਇੰਜਣ, ਇਸਦੀ ਟਰਾਂਸਮਿਸ਼ਨ, ਅਤੇ ਸਮਾਨ ਨੂੰ ਸਾਂਭਣ ਵਾਲੇ ਇਕੱਲੇ ਇਕੱਲੇ ਨਟ-ਬੋਲਟ ਬਾਰੇ ਵੀ ਜਾਣਦੇ ਹੋਵਾਂਗੇ। ਕਿਸੇ ਮਕੈਨਿਕ ਦੁਆਰਾ ਇਸਤਰਾਂ ਕਹਿਣਾ ਕੋਈ ਗੱਲ ਨਹੀਂ ਬਣਦੀ ਕਿ, ‘ਮੈਂ ਤੁਹਾਡੀ ਕਾਰ ਬਾਰੇ ਸਭਕੁੱਝ ਜਾਣਦਾ ਹਾਂ, ਪਰ ਬਦਕਿਸਮਤੀ ਨਾਲ ਮੈਂ ਤੁਹਾਨੂੰ ਇਸਦੇ ਕਿਸੇ ਪੁਰਜੇ ਬਾਰੇ ਕੁੱਝ ਵੀ ਨਹੀਂ ਦੱਸ ਸਕਦਾ।’

ਕੁਆਂਟਮ ਮਕੈਨਿਕਸ ਵਿੱਚ ਕੁੱਝ ਇਸੇ ਤਰਾਂ ਆਈਨਸਟਾਈਨ ਨੇ ਬੋਹਰ ਨੂੰ ਸਮਝਾਇਆ ਸੀ, ਕਿ ਕੋਈ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣ ਸਕਦਾ ਹੈ ਪਰ ਇਸਦੇ ਅਲੱਗ ਅਲੱਗ ਪੁਰਜਿਆਂ ਬਾਰੇ ਕੁੱਝ ਨਹੀਂ ਜਾਣ ਸਕਦਾ- ਪਰ ਬੋਹਰ ਇਸ ਤੱਥ ਦੀ ਪ੍ਰਸ਼ੰਸਾ ਕਰਨ ਤੋਂ ਅਸਫਲ ਰਿਹਾ।

बदलें  

ਸਬੰਧਤ ਫਾਟਕ

ਫਾਟਕ:ਕੁਆਂਟਮ ਮਕੈਨਿਕਸ/ਸਬੰਧਤ ਫਾਟਕ


Science
History of science    Philosophy of science    Systems science    Mathematics   
Biology    Chemistry    Physics    Earth sciences    Technology   
बदलें  

Associated Wikimedia

ਇਹਨਾਂ ਵਿਕੀਮੀਡੀਆ ਪ੍ਰ੍ਜੈਕਟਾਂ ਵਿੱਚ ਇਸ ਸਬਜੈਕਟ ਬਾਰੇ ਹੋਰ ਜ਼ਿਕਰ ਹੈ।
ਵਿਕੀਬੁਕਸ  ਵਿਕੀਮੀਡੀਆ ਕੌਮਨਜ਼ ਵਿਕੀਨਿਊਜ਼  ਵਿਕੀਕੁਓਟ  ਵਿਕੀਸੋਰਸ  ਵਿਕੀਵਰ੍ਸਟੀ  ਵਿਕੀਵੋਇਜ  ਵਿਕਸ਼ਨੇਰੀ  ਵਿਕੀਡਾਟਾ 
ਕਿਤਾਬਾਂ ਮੀਡੀਆ ਖ਼ਬਰਾਂ ਕੁਓਟ ਟੈਕਸਟ ਸਬਕ ਵਸੀਲੇ ਸਫ਼ਰ ਰਹਿਨੁਮਾਈ ਡੈਫ਼ੀਨਿਸ਼ਨਾਂ ਡਾਟਾਬੇਸ

ਸਰਵਰ ਕੈਸ਼ ਛਾਂਟੋ

ਫਰਮਾ:ਫੀਚਰਡ ਫਾਟਕ