ਸਮੱਗਰੀ 'ਤੇ ਜਾਓ

ਮਾਦ੍ਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਭਾਰਤ ਮਹਾਂਕਾਵਿ ਵਿੱਚ, ਮਾਦ੍ਰੀ (Sanskrit: माद्री; IAST: Mādrī) ਮਾਦ੍ਰਾ ਰਾਜ ਦੀ ਰਾਜਕੁਮਾਰੀ ਸੀ ਜਿਸ ਨੇ ਪਾਂਡੂ ਨਾਲ ਵਿਆਹ ਕਰਵਾਇਆ ਸੀ।

ਮਾਦ੍ਰੀ
ਤਸਵੀਰ:Pandu at Shatasrunga Hill.jpg
ਸ਼ਤਸਰੁੰਗਾ ਪਹਾੜੀ 'ਤੇ ਮਾਦਰੀ, ਕੁੰਤੀ ਅਤੇ ਪਾਂਡੂ। ਨਕੁਲ ਅਤੇ ਸਹਦੇਵ(ਪੁੱਤਰ)
ਜਾਣਕਾਰੀ
ਪਰਿਵਾਰਸ਼ਾਲਿਆ(ਭਰਾ)
ਪਤੀ/ਪਤਨੀ(ਆਂ}ਪਾਂਡੂ
ਰਿਸ਼ਤੇਦਾਰਕੁੰਤੀ (ਸੌਕਣ) Yudhisthira, Bhima and Arjuna (step-sons)

ਪਾਂਡੂ ਨੂੰ ਇੱਕ ਰਿਸ਼ੀ ਕਿੰਡਮਾ ਦੁਆਰਾ ਸਰਾਪ ਦਿੱਤੇ ਜਾਣ ਤੋਂ ਬਾਅਦ ਉਹ ਆਪਣੇ ਪਤੀ ਪਾਂਡੂ ਅਤੇ ਕੁੰਤੀ ਦੇ ਨਾਲ ਜੰਗਲ ਵਿੱਚ ਗਈ। ਮਾਦ੍ਰੀ ਕੁੰਤੀ ਨੂੰ ਰਿਸ਼ੀ ਦੁਰਵਾਸ ਦੁਆਰਾ ਦਿੱਤਾ ਗਿਆ ਮੰਤਰ ਸਿੱਖਦੀ ਹੈ ਅਤੇ ਅਸ਼ਵਿਨ ਨੂੰ ਬੇਨਤੀ ਕਰ ਕੇ ਜੁੜਵਾਂ ਬੱਚੇ ਪੈਦਾ ਕਰਦੀ ਹੈ ਜੁੜਵਾਂ ਬੱਚਿਆਂ ਨੂੰ ਨਕੁਲ ਅਤੇ ਸਹਦੇਵ ਕਿਹਾ ਜਾਂਦਾ ਸੀ ਪਾਂਡੂ ਨੂੰ ਸਰਾਪ ਦਿੱਤਾ ਗਿਆ ਸੀ ਕਿ ਜੇ ਉਹ ਕਿਸੇ ਔਰਤ ਨੂੰ ਹੱਥ ਲਾਵੇਗਾ ਤਾਂ ਉਹ ਮਰ ਜਾਵੇਗਾ। ਇਹ ਕਿਹਾ ਜਾਂਦਾ ਹੈ ਕਿ ਮਾਦ੍ਰੀ ਨੇ ਪਾਂਡੂ ਨਾਲ ਨੇੜਤਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਆਖਰਕਾਰ ਉਸਦੀ ਮੌਤ ਹੋ ਗਈ। ਆਪਣੇ ਆਪ ਨੂੰ ਗੁਨਾਹਗਾਰ ਸਮਝਣ ਕਾਰਨ, ਉਹ ਪਾਂਡੂ ਦੀ ਚਿਤਾ ਵਿੱਚ ਕੁੱਦ ਪਈ ਅਤੇ ਮਰ ਗਈ ਅਤੇ ਆਪਣੇ ਜੋੜੇ ਬੱਚਿਆਂ ਨੂੰ ਕੁੰਤੀ ਦੀ ਦੇਖ-ਰੇਖ ਵਿੱਚ ਛੱਡ ਗਈ।[1]

ਨਿਰੁਕਤੀ[ਸੋਧੋ]

ਮਾਦ੍ਰੀ ਸ਼ਬਦ ਦਾ ਮਤਲਬ 'ਉਹ ਜੋ ਮਾਦ੍ਰਾ ਰਾਜ ਦੀ ਰਾਜਕੁਮਾਰੀ" ਹੈ।

ਵਿਆਹ[ਸੋਧੋ]

ਮਹਾਂਕਾਵਿ ਮਹਾਂਭਾਰਤ ਵਿੱਚ, ਮਾਦਰੀ ਮਦਰਾ ਰਾਜ ਦੇ ਰਾਜੇ ਸ਼ਲਯਾ ਦੀ ਭੈਣ ਹੈ। ਇੱਕ ਵਾਰ ਹਸਤਨਾਪੁਰ ਦਾ ਕੁਰੂਵੰਸ਼ ਦਾ ਰਾਜਾ ਪਾਂਡੂ ਦਾ ਮੁਕਾਬਲਾ ਸ਼ਾਲਿਆ ਦੀ ਫੌਜ ਨਾਲ ਹੁੰਦਾ ਹੈ। ਬਹੁਤ ਜਲਦੀ, ਪਾਂਡੂ ਅਤੇ ਸ਼ਾਲਿਆ ਦੋਸਤ ਬਣ ਜਾਂਦੇ ਹਨ। ਮਹਾਂਭਾਰਤ' ਦਾ ਆਦਿ ਪਰਵਕਹਿੰਦਾ ਹੈ ਕਿ ਭੀਸ਼ਮ ਮਦ੍ਰੇ ਵਿੱਚ ਜਾ ਕੇ ਪਾਂਡੂ ਲਈ ਮਾਦ੍ਰੀ ਦਾ ਹੱਥ ਮੰਗਦਾ ਹੈ। ਸ਼ਾਾਲਯ ਸਹਿਮਤ ਹੋ ਜਾਂਦਾਹੈ, ਪਰ ਉਨ੍ਹਾਂ ਦੇ ਪਰਿਵਾਰਕ ਰਿਵਾਜ ਅਨੁਸਾਰ ਉਹ ਆਪਣੀ ਭੈਣ ਨੂੰ ਕੁਰੂ ਰਾਜ ਵਿਚ ਨਹੀ ਭੇਜ ਸਕਦੇ।'ਇਸ ਲਈ ਭੀਸ਼ਮ ਉਸ ਨੂੰ ਧਨ, ਸੋਨਾ, ਹਾਥੀ, ਘੋੜੇ ਆਦਿ ਦਿੰਦਾ ਹੈ ਅਤੇ ਮਾਦਰੀ ਨੂੰ ਆਪਣੇ ਨਾਲ ਹਸਤਨਾਪੁਰ ਲੈ ਜਾਂਦਾ ਹੈ। [2]

ਪਾਂਡੂ ਦਾ ਸਰਾਪ[ਸੋਧੋ]

ਇੱਕ ਜੰਗਲ ਵਿੱਚ ਸ਼ਿਕਾਰ ਕਰਦੇ ਸਮੇਂ, ਪਾਂਡੂ ਕੁਝ ਹਿਰਨਾਂ ਨੂੰ ਵੇਖਦਾ ਹੈ, ਅਤੇ ਉਨ੍ਹਾਂ 'ਤੇ ਤੀਰ ਮਾਰਦਾ ਹੈ। ਬਾਅਦ ਵਿਚ ਉਸ ਨੂੰ ਪਤਾ ;ਗਦਾ ਹੈ ਕਿ ਇਹ ਕਿੰਦਾਮਾ ਨਾਮ ਦਾ ਇੱਕ ਰਿਸ਼ੀ ਅਤੇ ਉਸ ਦੀ ਪਤਨੀ ਸੀ ਜੋ ਹਿਰਨ ਦੇ ਰੂਪ ਵਿੱਚ ਪਿਆਰ ਕਰ ਰਹੇ ਸਨ। ਮਰਨ ਵਾਲਾ ਰਿਸ਼ੀ ਪਾਂਡੂ ਨੂੰ ਸਰਾਪ ਦਿੰਦਾ ਹੈ, ਕਿ ਜੇ ਉਹ ਪਿਆਰ ਕਰਨ ਦੇ ਇਰਾਦੇ ਨਾਲ ਆਪਣੀਆਂ ਪਤਨੀਆਂ ਕੋਲ ਪਹੁੰਚੇਗਾ, ਤਾਂ ਉਹ ਮਰ ਜਾਵੇਗਾ। ਪਰੇਸ਼ਾਨ ਹੋ ਕੇ ਅਤੇ ਆਪਣੇ ਕੰਮ 'ਤੇ ਪਛਤਾਵਾ ਕਰਨ ਦੀ ਕੋਸ਼ਿਸ਼ ਕਰਦਿਆਂ, ਪਾਂਡੂ ਆਪਣੇ ਰਾਜ ਨੂੰ ਤਿਆਗ ਦਿੰਦਾ ਹੈ ਅਤੇ ਆਪਣੀਆਂ ਪਤਨੀਆਂ ਨਾਲ ਇੱਕ ਸੰਨਿਆਸੀ ਦੇ ਰੂਪ ਵਿੱਚ ਰਹਿੰਦਾ ਹੈ।[3]

ਨਕੁਲ ਅਤੇ ਸਹਦੇਵ ਦਾ ਜਨਮ[ਸੋਧੋ]

ਪਾਂਡੂ ਦੇ ਬੱਚੇ ਪੈਦਾ ਕਰਨ ਵਿੱਚ ਅਸਮਰੱਥਾ ਦੇ ਕਾਰਨ, ਕੁੰਤੀ ਆਪਣੇ ਤਿੰਨ ਬੱਚਿਆਂ ਨੂੰ ਜਨਮ ਦੇਣ ਲਈ ਰਿਸ਼ੀ ਦੁਰਵਾਸਾ ਦੁਆਰਾ ਇੱਕ ਵਰਦਾਨ ਦੀ ਵਰਤੋਂ ਕਰਦਾ ਹੈ| ਯੁਧਿਸ਼ਟਰ ਭੀਮ ਅਤੇ ਅਰਜੁਨ ਬ੍ਰਹਮ ਪਿਤਾਵਾਂ ਤੋਂ। ਉਸ ਨੇ ਮਾਦਰੀ ਨਾਲ ਵਰਦਾਨ ਸਾਂਝਾ ਕੀਤਾ, ਜਿਸ ਨੇ ਬ੍ਰਹਮ ਅਸ਼ਵਿਨੀ ਕੁਮਾਰ ਨੂੰਜੁੜਵਾਂ ਬੱਚਿਆਂ ਨਕੁਲ ਅਤੇ ਸਹਦੇਵ ਪੈਦਾ ਕਰਨ ਲਈ ਬੁਲਾਇਆ।[4]

ਮੌਤ[ਸੋਧੋ]

ਇੱਕ ਦਿਨ, ਪਾਂਡੂ ਮਦਰੀ ਦੀ ਸੁੰਦਰਤਾ ਤੋਂ ਮੋਹਿਤ ਹੋ ਜਾਂਦਾ ਹੈ ਅਤੇ ਉਸਨੂੰ ਗਲੇ ਲਗਾ ਲੈਂਦਾ ਹੈ। ਰਿਸ਼ੀ ਦੇ ਸਰਾਪ ਦੇ ਫਲਸਰੂਪ, ਪਾਂਡੂ ਦੀ ਮੌਤ ਹੋ ਜਾਂਦੀ ਹੈ। ਉਸ ਦੇ ਕਾਰਨ ਉਸ ਦੇ ਪਤੀ ਦੀ ਮੌਤ ਹੋ ਜਾਣ ਦੇ ਦੁੱਖ ਵਿੱਚ, ਮਾਦਰੀ ਉਸਦੀ ਚਿਖਾ ਵਿਚ ਹੀ ਛਾਲ ਮਾਰਕੇ ਖੁਦਕੁਸ਼ੀ ਕਰ ਲੈਂਦੀ ਹੈ।[5] ਮਹਾਂਭਾਰਤ ਦੇ ਇੱਕ ਸਲੋਕ ਵਿੱਚ ਕਿਹਾ ਗਿਆ ਹੈ ਕਿ ਮਦਰੀ ਨੇ ਸਤੀ ਪ੍ਰਥਾ ਅਨੁਸਾਰ ਆਤਮ-ਹੱਤਿਆ ਕੀਤੀ ਸੀ। ਪਰ ਇਸ ਬਿਰਤਾਂਤ ਦਾ ਵਿਰੋਧ ਅਗਲੀ ਪਉੜੀ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮ੍ਰਿਤਕ ਦੇਹ ਅਤੇ ਉਸ ਦੇ ਪਤੀ ਦੀ ਲਾਸ਼ ਨੂੰ ਰਿਸ਼ੀਆਂ ਦੁਆਰਾ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਹਸਤਨਾਪੁਰ ਵਿੱਚ ਕੌਰਵ ਬਜ਼ੁਰਗਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ। [6]


ਬਾਹਰੀ ਲਿੰਕ[ਸੋਧੋ]

  1. www.wisdomlib.org (2012-06-15). "Madri, Mādrī, Mādri, Madrī: 14 definitions". www.wisdomlib.org. Retrieved 2020-08-31.
  2. Debalina (2019-12-20). Into the Myths: A Realistic Approach Towards Mythology and Epic (in ਅੰਗਰੇਜ਼ੀ). Partridge Publishing. ISBN 978-1-5437-0576-8.
  3. Ramankutty, P.V. (1999). Curse as a motif in the Mahābhārata (1. ed.). Delhi: Nag Publishers. ISBN 9788170814320.
  4. Williams, George Mason (2003). Handbook of Hindu Mythology (in ਅੰਗਰੇਜ਼ੀ). ABC-CLIO. ISBN 978-1-57607-106-9.
  5. Fang, Liaw Yock (2013). A History of Classical Malay Literature (in ਅੰਗਰੇਜ਼ੀ). Institute of Southeast Asian. ISBN 978-981-4459-88-4.
  6. M. A. Mehendale (2001-01-01). Interpolations In The Mahabharata. pp. 200–201.