ਸਮੱਗਰੀ 'ਤੇ ਜਾਓ

ਵਰਗ ਸੰਘਰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਊਯਾਰਕ ਵਿੱਚ 11 ਅਪਰੈਲ 1914 ਨੂੰ ਸੰਸਾਰ ਦੇ ਉਦਯੋਗਿਕ ਮਜ਼ਦੂਰਾਂ ਦਾ ਮੁਜਾਹਰਾ

ਵਰਗ ਸੰਘਰਸ਼ (ਅੰਗਰੇਜ਼ੀ: Class struggle) ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਮੁੱਖ ਤੱਤ ਹੈ। ਮਾਰਕਸਵਾਦ ਦੇ ਸ਼ਿਲਪਕਾਰ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਲਿਖਿਆ ਹੈ, ਹੁਣ ਤੱਕ ਮੌਜੂਦ ਸਾਰੇ ਸਮਾਜਾਂ ਦਾ ਲਿਖਤੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਹੈ।[1]

ਮਾਰਕਸ ਦੁਆਰਾ ਸੂਤਰਬੱਧ ਵਰਗ - ਸੰਘਰਸ਼ ਦਾ ਸਿੱਧਾਂਤ ਇਤਿਹਾਸਕ ਭੌਤਿਕਵਾਦ ਦੀ ਹੀ ਉਪਸਿਧੀ ਹੈ ਅਤੇ ਨਾਲ ਹੀ ਇਹ ਵਾਧੂ ਮੁੱਲ ਦੇ ਸਿਧਾਂਤ ਦੇ ਅਨੁਸਾਰੀ ਹੈ। ਮਾਰਕਸ ਨੇ ਆਰਥਕ ਨਿਰਧਾਰਨ ਦੀ ਸਭ ਤੋਂ ਮਹੱਤਵਪੂਰਣ ਪਰਕਾਸ਼ਨ ਇਸ ਗੱਲ ਵਿੱਚ ਵੇਖੀ ਹੈ ਕਿ ਸਮਾਜ ਵਿੱਚ ਹਮੇਸ਼ਾ ਹੀ ਵਿਰੋਧੀ ਆਰਥਕ ਵਰਗਾਂ ਦਾ ਅਸਤਿਤਵ ਰਿਹਾ ਹੈ। ਇੱਕ ਵਰਗ ਉਹ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਧਨਾਂ ਮਾਲਕੀ ਹੁੰਦੀ ਹੈ ਵੱਲ ਦੂਜਾ ਉਹ ਜੋ ਕੇਵਲ ਆਪਣੀ ਸਰੀਰਕ ਮਿਹਨਤ ਦਾ ਮਾਲਕ ਹੁੰਦਾ ਹੈ। ਪਹਿਲਾ ਵਰਗ ਹਮੇਸ਼ਾ ਹੀ ਦੂਜੇ ਵਰਗ ਦਾ ਸ਼ੋਸ਼ਣ ਕਰਦਾ ਹੈ। ਮਾਰਕਸ ਦੇ ਅਨੁਸਾਰ ਸਮਾਜ ਦੇ ਸ਼ੋਸ਼ਕ ਅਤੇ ਸ਼ੋਸ਼ਿਤ - ਇਹ ਦੋ ਵਰਗ ਹਮੇਸ਼ਾ ਹੀ ਆਪਸ ਵਿੱਚ ਸੰਘਰਸ਼ ਵਿੱਚ ਰਹੇ ਹਨ। ਜਦੋਂ ਤੋਂ ਮਨੁੱਖੀ ਸਮਾਜ ਵਿੱਚ ਜਮਾਤਾਂ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ ਜਮਾਤਾਂ ਦਰਮਿਆਨ ਸੰਘਰਸ਼ ਵੀ ਜਾਰੀ ਹੈ। ਇਹ ਕਦੇ ਰੁਕਦਾ ਨਹੀਂ ਅਤੇ ਮਨੁੱਖੀ ਸਮਾਜ ਦੇ ਵਿਕਾਸ ਦਾ ਇੰਜਣ ਹੈ।

ਹਵਾਲੇ

[ਸੋਧੋ]