ਵਿਕੀਪੀਡੀਆ:ਸੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ
ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -

Archive

ਸੱਥ ਦੀ ਪੁਰਾਣੀ ਚਰਚਾ:

1 2 3 4 5 6 7 8 9 10 11 12 13 
14 15 16 17 18 19 20 21 22 23 24

 25 

ਸਭ ਤੋਂ ਵੱਧ ਵੇਖੇ ਜਾਣ ਵਾਲੇ ਲੇਖਾਂ ਵਿੱਚ ਸੁਧਾਰ ਕਰਨ ਸੰਬੰਧੀ ਇੱਕ ਸੁਨੇਹਾ[ਸੋਧੋ]

ਸਤਿ ਸ੍ਰੀ ਅਕਾਲ ਜੀ,

ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ। ਇਹ ਸੁਨੇਹਾ 20 ਜੂਨ 2020 ਨੂੰ ਕੀਤੀ ਗਈ ਆਪਣੇ ਭਾਈਚਾਰੇ ਦੀ ਔਨਲਾਈਨ ਮੀਟਿੰਗ ਨਾਲ ਸੰਬੰਧਿਤ ਹੈ। ਆਪਾਂ ਗੱਲ ਕੀਤੀ ਸੀ ਕਿ ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਲੇਖਾਂ ਵਿੱਚ ਸੁਧਾਰ ਕਰਨ ਲਈ ਇੱਕ editathon ਜਾਂ ਇੱਕ ਮੁਹਿੰਮ ਆਪਾਂ ਸ਼ੁਰੂ ਕਰਾਂਗੇ। ਸੋ, ਉਸ ਮੁਹਿੰਮ ਸੰਬੰਧੀ ਤੁਹਾਡੀ ਰਾਇ ਦੀ ਜਰੂਰਤ ਹੈ। ਅਸੀਂ ਉਸ ਮੁਹਿੰਮ ਨੂੰ ਉਲੀਕਣ ਦੀ ਸ਼ੁਰੂਆਤ ਕਰਨ ਲੱਗੇ ਹਾਂ। ਕਿਰਪਾ ਕਰਕੇ ਸਾਨੂੰ ਨਾਮ ਰੱਖਣ ਵਿੱਚ ਮਦਦ ਕਰੋ ਕਿ ਆਪਾਂ ਇਹ ਮੁਹਿੰਮ ਦਾ ਕੀ ਨਾਮ ਰੱਖੀਏ। ਤੁਹਾਡੇ ਦਿਮਾਗ ਵਿੱਚ ਕੀ ਵਿਚਾਰ ਆਉਂਦਾ ਹੈ। ਤੁਸੀਂ ਹੇਠਾਂ ਆਪਣੇ ਸੁਝਾਅ ਲਿਖ ਸਕਦੇ ਹੋ। ਉਦਹਾਰਣ ਵਜੋਂ Nitesh Gill ਜੀ ਦਾ ਸੁਝਾਅ ਸੀ ਕਿ "ਲੇਖਾਂ ਨੂੰ ਮਿਆਰੀ ਰੂਪ ਦੇਣ ਸੰਬੰਧੀ ਮੁਹਿੰਮ।" ਇਸ ਤਰ੍ਹਾਂ ਤੁਹਾਡਾ ਜੋ ਵੀ ਸੁਝਾਅ ਹੈ ਉਹ ਕਿਰਪਾ ਕਰਕੇ 28 ਜੁਲਾਈ 2020 ਤੋਂ ਪਹਿਲਾਂ ਹੇਠਾਂ ਵਾਲੇ ਸੈਕਸ਼ਨ ਵਿੱਚ ਜਰੂਰ ਲਿਖੋ। - ਧੰਨਵਾਦ। - Satpal Dandiwal (talk) |Contribs) 15:56, 23 ਜੁਲਾਈ 2020 (UTC)

ਸੁਝਾਅ/ਟਿੱਪਣੀਆਂ[ਸੋਧੋ]

 1. ਮਿਆਰ ਸੁਧਾਰ ਮਹਿੰਮ ਠੀਕ ਰਹੇਗਾ--Charan Gill (ਗੱਲ-ਬਾਤ) 02:01, 24 ਜੁਲਾਈ 2020 (UTC)
 2. ਮੁਹਿੰਮ ਦੇ ਨਾਲ-ਨਾਲ ਲੋੜੀਂਦੀ ਪਾਲਿਸੀਆਂ ਉਪਰ ਵੀ ਸੋਚਿਆ ਜਾਵੇ। ਹੌਲੀ ਪਰ ਠਰ੍ਹਮੇ ਨਾਲ ਕੰਮ ਕਰਨ ਦੀ ਲੋੜ ਹੈ। ਬੇਸ਼ੱਕ ਇਕੋ ਆਰਟੀਕਲ ਉੱਪਰ ਚਰਚਾ ਕਰਨ ਲਈ ਕਾਲ ਜਾਂ ਟਾਕ ਰੱਖਣੀ ਪੈ ਜਾਵੇ। ਨਿਤੇਸ਼ ਜੀ ਤੇ ਚਰਨ ਅੰਕਲ ਵਲੋਂ ਦਿੱਤੇ ਨਾਂ ਉੱਪਰ ਸਹਿਮਤ ਹਾਂ ਪਰ ਜੇ ਸੁਝਾਅ ਦੇਣ ਦੀ ਸਹੂਲਤ ਹੈ ਤਾਂ 'ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ' ਜਾਂ 'ਵਿਕੀਪੀਡੀਆ ਗੁਣਵੱਤਾ ਅਭਿਆਨ' ਨਾਂ ਦਿਆਂਗਾ।Gaurav Jhammat (ਗੱਲ-ਬਾਤ) 13:39, 24 ਜੁਲਾਈ 2020 (UTC)
 3. ਉਪਰੋਕਤ ਦਿੱਤੇ ਸੁਝਾਵਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਉਨ੍ਹਾਂ ਨਾਲ ਹੀ ਮਿਲਦਾ-ਜੁਲਦਾ ਮੇਰਾ ਸੁਝਾਅ ਹੈ-ਲੇਖ ਮਿਆਰੀਕਰਨ ਜਾਂ ਸੁਧਾਰੀਕਰਨ ਮੁਹਿੰਮ। Simranjeet Sidhu (ਗੱਲ-ਬਾਤ) 09:33, 26 ਜੁਲਾਈ 2020 (UTC)
 4. ਤੁਹਾਡਾ reply ਕਰਨ ਲਈ ਸ਼ੁਕਰੀਆ ਦੋਸਤੋ| ਮੈਨੂ personally "ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ" ਬਹੁਤ ਢੁੱਕਵਾਂ ਲੱਗਿਆ| ਬਾਕੀ ਦੋਸਤਾਂ ਦਾ ਕੀ ਖਿਆਲ ਹੈ ਇਸਦੇ ਬਾਰੇ ਜਾਂ ਬਾਕੀ ਨਾਵਾਂ ਬਾਰੇ| (ਬਾਕੀ @Gaurav Jhammat: ਪਾਲਿਸੀਆਂ ਬਾਰੇ ਵੀ ਕੰਮ ਹੁਣੇ ਸ਼ੁਰੂ ਕਰਨ ਜਾ ਰਹੇ ਹਾਂ ਇਹ ਮੁਹਿਮ ਦਾ page ਬਣਾਉਣ ਤੋਂ ਬਾਅਦ| - Satpal Dandiwal (talk) |Contribs) 20:58, 26 ਜੁਲਾਈ 2020 (UTC)
 5. ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ ਠੀਕ ਰਹੇਗਾ। Jagseer S Sidhu (ਗੱਲ-ਬਾਤ) 03:47, 27 ਜੁਲਾਈ 2020 (UTC)
 6. ਸਭ ਦਾ ਸੁਝਾਅ ਦੇਣ ਅਤੇ ਇਸ ਮੁਹਿੰਮ ਪ੍ਰਤੀ ਹੁੰਗਾਰਾ ਭਰਨ ਲਈ ਬਹੁਤ ਧੰਨਵਾਦ। ਮੈਂ ਵੀ @Gaurav Jhammat: ਦੇ ਸੁਝਾਅ ਨਾਲ ਜਾਣਾ ਚਾਹਂਗੀ। "ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ" ਢੁੱਕਵਾਂ ਨਾਂ ਹੈ ਜੇਕਰ ਕਿਸੇ ਹੋਰ ਵਿਕੀ ਦੋਸਤ ਕੋਲ ਸੁਝਾਅ ਜਾਂ ਟਿਪਣੀਆਂ ਹਨ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ। ਇਹ ਇੱਕ ਅਹਿਮ ਕਾਰਜ ਹੈ ਜਿਸ ਵਿੱਚ ਸਭ ਪੰਜਾਬੀ ਵਿਕੀਮੀਡੀਅਨਜ਼ ਦੇ ਸਹਿਯੋਗ ਦੀ ਲੋੜ੍ਹ ਹੈ। ਪਾਲਿਸੀ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਉਸ draft ਦੇ ਤਿਆਰ ਹੁੰਦੇ ਹੀ ਇੱਕ call ਰੱਖੀ ਜਾਵੇਗੀ ਅਤੇ ਸਭ ਦੇ ਸੁਝਾਅ ਪਾਲਿਸੀ ਲਈ ਵੀ ਬਹੁਤ ਜ਼ਰੂਰੀ ਹਨ। ਇਨ੍ਹਾਂ ਤੋਂ ਬਾਅਦ ਹੀ ਇਸ ਮੁੰਹਿਮ ਨੂੰ ਸ਼ੁਰੂ ਕੀਤਾ ਜਾਵੇਗਾ ਜਿਸ ਦੌਰਾਨ ਲੇਖਾਂ ਦਾ ਮਿਆਰ ਵਧਾਇਆ ਜਾਵੇਗਾ। ਸਭ ਦਾ ਬਹੁਤ ਸ਼ੁਕਰੀਆ। Nitesh Gill (ਗੱਲ-ਬਾਤ) 10:54, 29 ਜੁਲਾਈ 2020 (UTC)
 7. ਸਭਦਾ ਗੱਲਬਾਤ ਵਿੱਚ ਭਾਗ ਲੈਣ ਲਈ ਸ਼ੁਕਰੀਆ। ਅਗਲੀ update ਸੋਮਵਾਰ ਜਾਂ ਮੰਗਲਵਾਰ ਨੂੰ ਸੱਥ ਉੱਪਰ ਦਿੱਤੀ ਜਾਵੇਗੀ। ਓਦੋ ਤੱਕ ਬਾਕੀ ਦੋਸਤਾਂ ਦੇ ਸੁਝਾਵਾਂ ਦਾ ਵੀ ਸੁਆਗਤ ਹੈ। - Satpal Dandiwal (talk) |Contribs) 06:00, 1 ਅਗਸਤ 2020 (UTC)

Update[ਸੋਧੋ]

ਸਤਿ ਸ੍ਰੀ ਅਕਾਲ,

ਉਮੀਦ ਹੈ ਤੁਸੀਂ ਸਭ ਠੀਕ ਹੋਵੋਂਗੇ। ਉੱਪਰ ਹੋਈ ਗੱਲਬਾਤ ਦੇ ਆਧਾਰ ਤੇ "ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ" ਨਾਮ ਨੂੰ ਚੁਣਿਆ ਗਿਆ ਹੈ। ਸੋ, ਅਗਲੀ ਅਪਡੇਟ ਇਹ ਹੈ ਕਿ ਸ਼ਨੀਵਾਰ ਨੂੰ, ਕਹਿਣ ਦਾ ਭਾਵ 8 ਅਗਸਤ 2020 ਨੂੰ Online Meeting ਕਰਨ ਦਾ ਵਿਚਾਰ ਹੈ। ਆਪ ਸਭ ਇਸਦੇ ਵਿੱਚ ਸ਼ਮੂਲੀਅਤ ਜਰੂਰ ਕਰਨਾ ਜੀ। ਇਸਦੇ ਵਿੱਚ ਲੇਖ ਮਿਆਰੀਕਰਨ ਮੁਹਿੰਮ ਤੋਂ ਇਲਾਵਾ @Jagseer S Sidhu: audiobooks ਵਾਲੇ project ਬਾਰੇ ਵੀ ਗੱਲਬਾਤ ਕਰਨਗੇ। ਹੋਰ ਕੋਈ ਗੱਲ ਏਜੰਡੇ ਵਿੱਚ ਰੱਖਣੀ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ। ਧੰਨਵਾਦ। - Satpal Dandiwal (talk) |Contribs) 04:04, 3 ਅਗਸਤ 2020 (UTC)

ਟਿੱਪਣੀਆਂ[ਸੋਧੋ]

 • Online meeting of Punjabi Wikimedians

Date: 8 August 2020
Place: Online [Google Meet]
Google Meet link: Click here to join
Agenda:
1. Discussion on FreePunjabiEbooks - by Jagseer S Sidhu
2. Update on ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ - by Satpal & Nitesh
3. Notification/update of Wiki Loves Folklore - by Nitesh Gill
4. Introduction of Abstract Wikipedia - by Satdeep Gill
5. discussoin about on wiki policies - by Gaurav and Nitesh 6. Anything from Anyone - Random discussion
- Satpal (CIS-A2K) (ਗੱਲ-ਬਾਤ) 07:54, 8 ਅਗਸਤ 2020 (UTC)

ਵਿਸ਼ਵ ਸਾਹਿਤ ਕਹਾਣੀਆਂ ਨੂੰ ਆਡੀਓ ਰੂਪ ਦੇਣ ਸੰਬਧੀ[ਸੋਧੋ]

ਸਤਿ ਸ਼੍ਰੀ ਅਕਾਲ,

ਜਿਵੇਂ ਕਿ ਤੁਹਾਡੇ ‘ਚੋਂ ਬਹੁਤੇ ਦੋਸਤ ਜਾਣਦੇ ਹਨ ਕਿ ਮੈਂ ਵਿਸ਼ਵ ਸਾਹਿਤ ਦੀਆਂ ਪੰਜਾਬੀ ਅਨੁਵਾਦਿਤ ਕਹਾਣੀਆਂ ਦਾ ਯੂਟਿਉਬ ਚੈਨਲ ਬਣਾਇਆ ਹੈ। ਇਸ ਚੈਨਲ ‘ਤੇ ਪਾਈਆਂ ਜਾਂਦੀਆਂ ਕਹਾਣੀਆਂ CC Licence ਤਹਿਤ ਹੁੰਦੀਆਂ ਹਨ। ਹੁਣ ਤੱਕ ਇਸ ਚੈਨਲ ਦਾ ਸਾਰਾ ਕਾਰਜ ਮੇਰੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਹੁਣ ਇਹ ਕੰਮ ਵਿੱਚ ਸਮੁੱਚੇ ਪੰਜਾਬੀ ਵਿਕੀ ਭਾਈਚਾਰੇ ਨਾਲ ਇੱਕ ਪ੍ਰੈਜੈਕਟ ਤਹਿਤ ਕਰਨ ਜਾ ਰਿਹਾ ਹਾਂ। ਇਸ ਪ੍ਰੈਜੈਕਟ ਵਿੱਚ ਕਹਾਣੀਆਂ ਦੀ ਚੋਣ ਕਰਨੀ, ਪੰਜਾਬੀ ਵਿੱਚ ਅਨੁਵਾਦ ਕਰਨਾ, ਅਨੁਵਾਦ ਵਿੱਚ ਸੋਧ ਕਰਨਾ, ਸੋਧ ਕੀਤੀ ਕਹਾਣੀ ਦੀ ਮੁੜ ਜਾਂਚ ਕਰਨ ਤੋਂ ਲੈ ਕੇ ਕਹਾਣੀ ਰਿਕਾਰਡ ਕਰਨੀ, Edit ਕਰਕੇ ਯੂਟਿਉਬ ‘ਤੇ ਅਪਲੋਡ ਕਰਕੇ ਫਿਰ ਕਾਮਨਜ਼ ‘ਤੇ ਪਾਉਣਾ ਸ਼ਾਮਲ ਹੋਵੇਗਾ। ਇਸ ਪ੍ਰੈਜੈਕਟ ਦਾ ਮੰਤਵ ਵਿਸ਼ਵ ਸਾਹਿਤ ਨੂੰ ਵੱਧ ਤੋ ਵੱਧ ਪੰਜਾਬੀ ਭਾਸ਼ਾ ਵਿੱਚ ਮੁਹੱਈਆ ਕਰਨਾ ਅਤੇ ਪਹਿਲਾਂ ਤੋਂ ਅਨੁਵਾਦਿਤ ਹੋਏ ਸਾਹਿਤ ਦਾ ਮਿਆਰ ਸੁਧਾਰਨਾ ਹੋਵੇਗਾ। ਇਸ ਤੁਸੀਂ ਆਪਣੇ ਵਿਚਾਰ ਅਤੇ ਟਿੱਪਣੀਆਂ ਹੇਠਾਂ ਲਿਖ ਸਕਦੇ ਹੋ ਅਤੇ ਆਪਣਾ ਨਾਮ ਭਾਗ ਲੈਣ ਵਾਲਿਆਂ 'ਚ ਲਿਖ ਸਕਦੇ ਹੋ। ਧੰਨਵਾਦ Jagseer S Sidhu (ਗੱਲ-ਬਾਤ) 05:14, 28 ਜੁਲਾਈ 2020 (UTC)

ਸੁਝਾਅ/ਟਿੱਪਣੀਆਂ[ਸੋਧੋ]

 1. ਸਤਸ਼੍ਰੀਅਕਾਲ @Jagseer S Sidhu:, ਧੰਨਵਾਦ ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ। ਮੈਂ ਇਹ ਕਹਿਣਾ ਚਾਹਾਂਗੀ ਕਿ ਜ਼ਰੂਰੀ ਹੈ ਹਰ ਤਰ੍ਹਾਂ ਨਾਲ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਸਾਡੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਇੱਕ ਵਧੀਆ idea ਹੈ। ਮੈਂ ਇਸ ਲਈ ਆਪਣਾ ਸਹਿਯੋਗ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੇ ਹਰ ਤਰ੍ਹਾਂ ਦੇ ਕੰਮ ਵਿੱਚ ਲੋੜ੍ਹ ਅਨੁਸਾਰ ਆਪਣਾ ਸਮਾਂ ਦੇਣ ਵਿੱਚ ਮੈਨੂੰ ਖੁਸ਼ੀ ਹੋਵੇਗੀ। ਪਰ ਮੇਰੇ ਇੱਕ ਦੋ ਸਵਾਲ ਜਾਂ ਦੁਵਿਧਾ ਹੈ ਕਿਰਪਾ ਉਨ੍ਹਾਂ ਨੂੰ ਥੋੜ੍ਹਾ ਦੂਰ ਕਰ ਸਕਦੇ ਹੋ?
 • ਕੀ ਇਸ ਪ੍ਰਾਜੈਕਟ ਵਿਕੀਪੀਡੀਆ ਦੀ ਪਾਲਿਸੀ ਦੇ ਅਨੁਸਾਰ ਹੋਵੇਗਾ?
 • ਕੀ ਇਹ ਪ੍ਰਾਜੈਕਟ ਵਿਕੀ ਲਹਿਰ ਦਾ ਹਿੱਸਾ ਹੋਵੇਗਾ ਜਾਂ ਸਿਰਫ਼ ਇਸ ਵਿੱਚ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਹੋਵੇਗੀ?
 • Youtube channel ਦੇ ਨਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਗਈ ਹੈ? ਕੀ ਦੁਬਾਰਾ ਇਸ 'ਤੇ ਵਿਚਾਰ ਕਰਨ ਦੀ ਲੋੜ੍ਹ ਹੈ?
 • ਇਸ ਚੈਨਲ ਵਿੱਚ ਸਿਰਫ਼ ਪੰਜਾਬੀ ਭਾਈਚਾਰਾ voulnteer ਕੰਮ ਕਰੇ ਜਾਂ ਪੰਜਾਬੀ ਵਿਕੀ ਇਸ ਨੂੰ ਸਮੁਚੇ ਪ੍ਰਾਜੈਕਟ ਦਾ ਸੰਚਾਲਨ ਕਰੇ?

ਇਹ ਸਵਾਲ ਸਿਰਫ਼ clarity ਲਈ ਹਨ ਕਿਰਪਾ ਇਨ੍ਹਾਂ ਨੂੰ ਨਕਾਰਾਤਮਕ ਢੰਗ ਨਾਲ ਨਾ ਲਿਆ ਜਾਵੇ। ਇਹ ਸਵਾਲ ਸਿਰਫ਼ idea ਨੂੰ ਹੋਰ polish ਕਰਨ ਲਈ ਹਨ ਹੋਰ ਕੁਝ ਨਹੀਂ। ਸ਼ੁਕਰੀਆ ਜਗਸੀਰ Nitesh Gill (ਗੱਲ-ਬਾਤ) 11:46, 29 ਜੁਲਾਈ 2020 (UTC)

@Nitesh Gill: ਜੀ, ਆਪਣੇ ਵਿਚਾਰ ਦੇਣ ਲਈ ਧੰਨਵਾਦ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹ ਪ੍ਰਾਜੈਕਟ ਮੈਂ ਨਿੱਜੀ ਤੌਰ 'ਤੇ ਸ਼ੁਰੂ ਕੀਤਾ ਸੀ ਅਤੇ ਪਰ ਇਸਦਾ ਉਦੇਸ਼ ਵਿਕੀ ਨਾਲ ਰਲਦਾ ਮਿਲਦਾ ਹੀ ਸੀ ਭਾਵ ਕਿ ਲੋਕਾਂ ਤੱਕ ਗਿਆਨ ਮੁਫ਼ਤ ਪਹੁੰਚਾਉਣਾ, ਚੈਨਲ 'ਤੇ ਅਪਲੋਡ ਕੀਤਾ ਸਾਰਾ ਕੰਮ Creative Commons Licence ਤਹਿਤ ਹੈ, ਇਸ ਚੈਨਲ ਰਾਹੀਂ ਕਮਾਈ ਕਰਨਾ ਮਕਸਦ ਨਹੀਂ ਹੈ। ਚੈਨਲ 'ਤੇ ਪਾਈਆਂ ਜਾਂਦੀਆਂ ਕਹਾਣੀਆਂ ਵਿਕੀਸਰੋਤ 'ਤੇ ਪਹਿਲਾਂ ਹੀ ਉਪਲਬਧ ਹਨ ਪਰ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਪੜ੍ਹਨ ਨਾਲੋਂ ਸੁਣਨਾ ਵਧੇਰੇ ਸੌਖਾ ਸਮਝਿਆ ਜਾਂਦਾ ਹੈ। ਅੰਗ੍ਰੇਜ਼ੀ ਵਿਕੀਸਰੋਤ 'ਤੇ ਅਜਿਹੀਆਂ ਬਹੁਤ ਕਹਾਣੀਆਂ ਆਡੀਓ ਰੂਪ ਵਿੱਚ ਉਪਲਬਧ ਹਨ ਇਸ ਲਈ ਸੋਚਿਆ ਗਿਆ ਕਿ ਕਿਉਂ ਨਾ ਪੰਜਾਬੀ ਵਿਕੀਸਰੋਤ 'ਤੇ ਵੀ ਇਹ ਕੰਮ ਕੀਤਾ ਜਾਵੇ। ਫਿਲਹਾਲ ਇਹ ਪ੍ਰਾਜੈਕਟ ਪੰਜਾਬੀ ਭਾਈਚਾਰੇ ਵੱਲੋਂ ਹੀ ਹੋਵੇਗਾ। Youtube channel ਦਾ ਨਾਂ ਆਪਣੇ ਵੱਲੋਂ ਰੱਖਿਆ ਗਿਆ ਹੈ ਅਤੇ ਇਸਦਾ ਸਾਰਾ ਕੰਮ ਵਿਕੀ ਦੇ ਪ੍ਰਾਜੈਕਟਾਂ ਨਾਲ ਰਲਦਾ ਮਿਲਦਾ ਹੋਵੇਗਾ ਅਤੇ ਵੱਡੀ ਗੱਲ ਕਿ ਨਾਮ ਇੰਨਾ ਮਾਇਨੇ ਨਹੀਂ ਰੱਖਦਾ ਚੈਨਲ ਦੀ ਸਮੱਗਰੀ ਅਤੇ ਉਸਤੋਂ ਲਿਆ ਜਾਣ ਵਾਲਾ ਕੰਮ ਮਹੱਤਵਪੂਰਣ ਹੈ। ਇਸ ਚੈਨਲ ਦਾ ਸੰਚਾਲਨ ਸਿਰਫ ਇਸਦੀ ਟੀਮ ਹੀ ਕਰੇਗੀ ਨਾ ਕਿ ਪੂਰਾ ਪੰਜਾਬੀ ਭਾਈਚਾਰਾ।

ਜੇਕਰ ਕੋਈ ਸਵਾਲ ਦਾ ਜਵਾਬ ਦੇਣ 'ਚ ਅਸਮਰੱਥ ਰਿਹਾ ਹੋਵਾਂ ਤਾਂ ਬੇਝਿਜਕ ਦੋਬਾਰਾ ਪੁੱਛ ਸਕਦੇ ਹੋ। ਧੰਨਵਾਦ Jagseer S Sidhu (ਗੱਲ-ਬਾਤ) 14:02, 29 ਜੁਲਾਈ 2020 (UTC)

ਬਹੁਤ ਸ਼ੁਕਰੀਆ @Jagseer S Sidhu:, ਧੰਨਵਾਦ ਤੁਹਾਡਾ ਤੁਸੀਂ ਜਵਾਬ ਦੇਣ ਲਈ ਸਮਾਂ ਦਿੱਤਾ। ਪਰ ਮੈਨੂੰ ਲੱਗਦਾ ਹੈ ਕਿ ਮੈਨੂੰ "ਵੱਡੀ ਗੱਲ ਕਿ ਨਾਮ ਇੰਨਾ ਮਾਇਨੇ ਨਹੀਂ ਰੱਖਦਾ ਚੈਨਲ ਦੀ ਸਮੱਗਰੀ ਅਤੇ ਉਸਤੋਂ ਲਿਆ ਜਾਣ ਵਾਲਾ ਕੰਮ ਮਹੱਤਵਪੂਰਣ ਹੈ" ਇਸ ਜਵਾਬ ਦਾ ਲਹਿਜ਼ਾ ਜ਼ਿਆਦਾ ਪਸੰਦ ਨਹੀਂ ਆਇਆ। ਮੁਫਤ ਗਿਆਨ ਲਈ ਕੰਮ ਕਰਨ ਵਾਲਾ ਹਰ ਸਖਸ਼ ਇਸ ਗੱਲ ਤੋਂ ਜਾਣੂ ਹੈ ਕਿ ਸਮੱਗਰੀ ਦੀ ਕਿੰਨੀ ਕੁ ਮਹੱਤਤਾ ਹੈ। ਇਸੇ ਲਈ ਹਮੇਸ਼ਾ ਲੇਖਾਂ ਦੀ ਗੁਣਵੱਤਾ 'ਤੇ ਜ਼ੋਰ ਦਿੱਤਾ ਗਿਆ ਹੈ। ਜਿੱਥੇ ਤੱਕ ਕਿ ਗੱਲ ਹੈ ਪ੍ਰੋਜੈਕਟ ਦੇ ਨਾਂ ਦੀ ਅਸੀਂ ਰਲ-ਮਿਲ ਕੇ ਕੋਸ਼ਿਸ਼ ਕਰਦੇ ਹਾਂ ਕਿ ਹਰ ਪ੍ਰੋਜੈਕਟ ਦਾ ਨਾਂ ਹੀ ਆਪਣੇ-ਆਪ ਵਿੱਚ ਕੁਝ ਮਾਇਨੇ ਰੱਖਦਾ ਹੋਵੇ ("ਕੀ ਦੁਬਾਰਾ ਇਸ 'ਤੇ ਵਿਚਾਰ ਕਰਨ ਦੀ ਲੋੜ੍ਹ ਹੈ"? ਸਵਾਲ ਇਹ ਵੀ ਸੀ)। ਜੇਕਰ ਨਾਂ ਇੰਨੀ ਮਹਤਤਾ ਨਾ ਰੱਖਦਾ ਹੁੰਦਾ ਤਾਂ ਅੱਜ "Re-branding" ਵਰਗੀ ਚੀਜ਼ 'ਤੇ foundation ਕਰੋੜਾਂ ਰੁਪਿਆ ਨਾ ਲਗਾਉਂਦੀ ਅਤੇ volunteers ਵਲੋਂ oppose ਨਾ ਕੀਤਾ ਜਾ ਰਿਹਾ ਹੁੰਦਾ। ਜੇਕਰ ਮੈਂ ਕਿਸੇ project ਦਾ ਹਿੱਸਾ ਬਣਨ ਦੀ ਇੱਛੁਕ ਹਾਂ ਤਾਂ ਮੈਂ ਆਪਣੇ ਮਨ ਵਿੱਚ ਆਏ ਸਵਾਲ ਨੂੰ ਪੁੱਛਣ ਦਾ ਹੱਕ ਰੱਖਦੀ ਹਾਂ ਤੇ ਭਵਿੱਖ ਵਿੱਚ ਇਨ੍ਹਾਂ ਗੱਲਾਂ ਦੇ ਜਵਾਬ ਦੇਣ ਲਈ ਹਰ-ਦਮ ਤਿਆਰ ਰਹਿਣਾ ਚਾਹੁੰਦੀ ਹਾਂ। ਪਰ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਇਸ ਨਾਂ ਨੂੰ ਤੁਹਾਡੇ ਵਲੋਂ ਰੱਖਿਆ ਗਿਆ ਹੈ ਤੇ ਨਾਂ ਨੂੰ ignore ਕੀਤਾ ਜਾ ਸਕਦਾ ਹੈ ਤਾਂ ਠੀਕ ਹੈ, ਜਿਵੇਂ ਸਭ ਨੂੰ ਠੀਕ ਲੱਗੇ। ਮੈਂ ਹੋਰ ਕੁਝ ਨਹੀਂ ਕਹਿਣਾ ਚਾਹਾਂਗੀ, ਜੇਕਰ ਮੇਰੇ ਵਲੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੁਆਫ਼ੀ। ਧੰਨਵਾਦ Nitesh Gill (ਗੱਲ-ਬਾਤ) 12:05, 31 ਜੁਲਾਈ 2020 (UTC)
@Nitesh Gill: ਜੀ, ਮਾਫ਼ ਕਰਨਾ ਮੈਂ ਆਪਣੀ ਗੱਲ ਸਹੀ ਤਰੀਕੇ ਨਾਲ ਸਮਝਾ ਨੀ ਪਾਇਆ। ਉਪਰੋਕਤ ਲੈਣ ਤੋਂ ਮੇਰਾ ਮਤਲਬ ਸੀ ਕਿ ਇਹ ਕਹਾਣੀਆਂ ਅਸਲ ਵਿੱਚ ਕਾਮਨਜ਼ ਅਤੇ ਵਿਕੀਸਰੋਤ ਲਈ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਕਾਮਨਜ਼ ਅਤੇ ਵਿਕੀਸਰੋਤ 'ਤੇ ਯੂਟਿਉਬ ਚੈਨਲ ਦੇ ਨਾਮ ਦਾ ਕੋਈ ਮਾਇਨਾ ਨਹੀਂ ਰਹਿ ਜਾਵੇਗਾ ਅਤੇ ਇਹ ਨਾਮ ਭਵਿੱਖ ਵਿੱਚ ਸੰਬਧਿਤ ਟੀਮ ਨਾਲ ਮਸ਼ਵਰਾ ਕਰਕੇ ਬਦਲਿਆ ਵੀ ਜਾ ਸਕਦਾ ਹੈ। ਤੁਸੀਂ ਸਵਾਲ ਪੁੱਛਣ ਦੇ ਪੂਰੇ ਹੱਕਦਾਰ ਹੋ ਅਤੇ ਮੈਂ ਜਵਾਬਦੇਹ ਹਾਂ। ਆਪਣੇ ਲਹਿਜ਼ੇ ਲਈ ਮਾਫ਼ੀ ਚਾਹੁੰਦਾ ਹਾਂ। Jagseer S Sidhu (ਗੱਲ-ਬਾਤ) 13:53, 31 ਜੁਲਾਈ 2020 (UTC)
@Jagseer S Sidhu: ਕੋਈ ਮਸਲਾ ਨਹੀ। ਧੰਨਵਾਦ, ਮੈਂ ਇਸ ਟੀਮ ਦਾ ਹਿੱਸਾ ਬਣਨ ਦੀ ਇੱਛੁਕ ਹਾਂ। ਸ਼ੁਕਰੀਆਂ Nitesh Gill (ਗੱਲ-ਬਾਤ) 17:39, 1 ਅਗਸਤ 2020 (UTC)
 • @Jagseer S Sidhu: ਜੀ ਨਮਸ਼ਕਾਰ, ਉਮੀਦ ਕਰਦਾਂ ਤੁਸੀਂ ਠੀਕ ਹੋਵੋਗੇ। ਇਸ ਨਵੇਂ ਪ੍ਰੋਜੈਕਟ ਲਈ ਸ਼ੁਭਕਾਮਨਾਵਾਂ। ਦਾਸ ਦੀ ਜਿੱਥੇ ਵੀ ਆਪ ਜੀ ਨੂੰ ਲੋੜ ਮਹਿਸੂਸ ਹੋਈ,ਮੈਂ ਜਿੰਨੀ ਹੋ ਸਕੀ ਸੰਭਵ ਮਦਦ ਕਰਨ ਲਈ ਤਤਪਰ ਰਹਾਂਗਾ। Natural-moustache Simple Black.svgStalinjeet BrarTalk 11:48, 3 ਅਗਸਤ 2020 (UTC)

ਭਾਗ ਲੈਣ ਵਾਲੇ[ਸੋਧੋ]

 1. ਜੇਕਰ ਪੰਜਾਬੀ ਭਾਈਚਾਰੇ ਦੇ ਬਾਕੀ ਦੋਸਤ ਵੀ ਸਹਿਮਤੀ ਪ੍ਰਗਟ ਕਰਨਗੇ ਤਾਂ ਮੈਂ ਵੀ ਇਸ ਟੀਮ ਦਾ ਹਿੱਸਾ ਬਣਨ ਲਈ ਤਿਆਰ ਹਾਂ। ਮੈਂ ਹਰ ਤਰ੍ਹਾਂ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਮੈਂ ਇਸ ਪ੍ਰੋਜੈਕਟ ਵਿੱਚ ਕੋਈ ਖਾਸ ਜਿੰਮੇਦਾਰੀ (as position) ਸ਼ਾਇਦ ਨਾਂ ਚੱਕ ਪਾਵਾਂ ਕਿਉਂਕਿ ਘਰ ਦੇ ਰੁਝੇਵਿਆਂ ਕਰਕੇ ਜਾਂ job ਕਰਕੇ ਮੇਰਾ ਸਮਾਂ ਜਾਂ energy ਓਧਰ ਜਾਂਦੀ ਹੈ। ਪੰਜਾਬੀ ਭਾਈਚਾਰੇ ਲਈ Job ਮੇਰੀ priorty ਹੈ। ਸੋ, ਬੇਨਤੀ ਹੈ ਜਗਸੀਰ, ਕਿ ਭਾਈਚਾਰੇ ਦੇ ਬਾਕੀ ਸਭ ਦੋਸਤਾਂ ਨੂੰ ਵੀ ਇਸ project ਬਾਰੇ ਜਾਣੂ ਕਰਵਾਓ। ਆਪਾਂ call ਰੱਖਾਂਗੇ ਅਗਸਤ ਮਹੀਨੇ, ਉਸਦੇ ਵਿੱਚ ਵੀ ਇਹ ਏਜੰਡੇ ਦੇ ਰੂਪ ਚ ਸ਼ਾਮਿਲ ਕਰਾਂਗੇ। ਬਹੁਤ ਵਧੀਆ ਕਦਮ ਹੈ ਜਗਸੀਰ, ਬਹੁਤ ਮੁਬਾਰਕਾਂ। ਉਮੀਦ ਹੈ ਟੀਮ ਦੇ ਰੂਪ ਵਿੱਚ ਜਾਂ individually ਤੂੰ ਇਹ ਚੈਨਲ ਦੀ continuity ਬਰਕਰਾਰ ਰੱਖੇਂਗਾ। ਧੰਨਵਾਦ - Satpal Dandiwal (talk) |Contribs) 15:23, 30 ਜੁਲਾਈ 2020 (UTC)
 2. ਦੇਰੀ ਲਈ ਮਾਫ਼ੀ ਜੀ। ਜੇ ਕਿਸੇ ਨੂੰ ਇਤਰਾਜ਼ ਨਾ ਹੋਵੇ, ਤਾਂ ਮੈਨੂੰ ਇਸ ਟੀਮ ਦਾ ਹਿੱਸਾ ਬਣਨ 'ਚ ਖੁਸ਼ੀ ਹੋਵੇਗੀ। ਆਪਣੀ ਕਾਬਲੀਅਤ ਮੁਤਾਬਿਕ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ। ਧੰਨਵਾਦ।Simranjeet Sidhu (ਗੱਲ-ਬਾਤ) 05:05, 6 ਅਗਸਤ 2020 (UTC)
 3. ਸਭ ਨੂੰ ਸਤਿ ਸ੍ਰੀ ਅਕਾਲ, ਮੇਰਾ ਨਾਮ ਰਵਿੰਦਰ ਸਿੰਘ ਵਾਲੀਆ ਹੈ। ਮੈਨੂੰ ਪੰਜਾਬੀ ਵਿਕੀਮੀਡੀਆ ਬਾਰੇ ਕਾਫੀ ਸਮੇਂ ਤੋਂ ਪਤਾ ਹੈ, ਜਿਸ ਬਾਰੇ ਸਟਾਲਿਨ ਤੋਂ ਵੀ ਸਮੇਂ ਸਮੇਂ ਸਿਰ ਥੋੜੀ ਬਹੁਤ ਜਾਣਕਾਰੀ ਹਾਸਿਲ ਕਰਦਾ ਰਿਹਾ ਹਾਂ। ਪਰ ਨੌਕਰੀ ਦੇ ਰੁਝੇਵਿਆਂ ਕਾਰਨ ਭਾਗ ਨਹੀ ਲੈ ਸਕਿਆ। ਉਪਰੋਕਤ ਪ੍ਰੋਜੈਕਟ ਵਿੱਚ ਭਾਗ ਲੈਣ ਲਈ ਮੈਂ ਵੀ ਤਿਆਰ ਹਾਂ। ਮੈ਼ ਹਾਲੇ ਪੰਜਾਬੀ ਵਿਕੀਪੀਡੀਆ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰ ਰਿਹਾ ਹਾਂ। ਜਿਵੇਂ ਕਿ ਸੋਧਾਂ, ਨਵੀਂ ਜਾਣਕਾਰੀ ਦਰਜ ਕਰਨੀ ਵਰੈਗਾ। ਮੈਂਨੂੰ ਆਪ ਨਾਲ ਜੁੜਕੇ ਖੁਸੀ ਹੋਵੇਗੀ।Ravie-walia (ਗੱਲ-ਬਾਤ) 08:20, 14 ਸਤੰਬਰ 2020 (UTC)

ਆਡੀਓਬੁਕਸ ਪ੍ਰੈਜੈਕਟ 'ਤੇ ਚਰਚਾ ਕਰਨ ਸੰਬਧੀ[ਸੋਧੋ]

ਸਤਿ ਸ਼੍ਰੀ ਅਕਾਲ,

ਜਿਵੇਂ ਕਿ ਪਿਛਲੀ ਮਹੀਨਾਵਾਰ ਕਾਲ ਵਿੱਚ ਆਡੀਓਬੁਕਸ ਪ੍ਰੈਜੈਕਟ 'ਤੇ ਸੰਖੇਪ ਵਿੱਚ ਗੱਲ ਕੀਤੀ ਸੀ ਅਤੇ ਪੰਜਾਬੀ ਭਾਈਚਾਰੇ ਨੇ ਇਸ ਸੰਬਧੀ ਆਪਣੇ ਵਿਚਾਰ ਵੀ ਦਿੱਤੇ ਸੀ। ਇਸ ਸ਼ਨੀਵਾਰ ਸੰਬਧਿਤ ਟੀਮ ਨਾਲ ਵੱਖਰੀ ਕਾਲ ਰੱਖ ਰਹੇ ਹਾਂ, ਜਿਸ ਵਿੱਚ ਪ੍ਰੈਜੈਕਟ ਦੀ ਵਿਸਥਾਰ ਸਹਿਤ ਗੱਲ ਕੀਤੀ ਜਾਵੇਗੀ ਅਤੇ ਟੀਮ ਦੇ ਰੋਲ ਵੰਡ ਕੇ ਅੰਤਿਮ ਫੈਸਲਾ ਲਿਆ ਜਾਵੇਗਾ। ਜਿਹੜੇ ਦੋਸਤਾਂ ਨੇ ਟੀਮ ਦਾ ਹਿੱਸਾ ਬਣਨ ਲਈ ਸਹਿਮਤੀ ਜਤਾਈ ਸੀ ਉਹਨਾਂ ਨੂੰ ਬੇਨਤੀ ਹੈ ਕਿ ਕਾਲ ਦਾ ਹਿੱਸਾ ਜ਼ਰੂਰ ਬਣਨ ਹੈ ਅਤੇ ਬਾਕੀ ਭਾਈਚਾਰੇ ਲਈ ਵੀ ਖੁੱਲ੍ਹਾ ਸੱਦਾ ਹੈ। ਸਮਾਂ ਸ਼ਾਮ 3 ਤੋਂ 4 ਦਾ ਸੋਚਿਆ ਗਿਆ ਹੈ ਪਰ ਟੀਮ ਦੀ ਸਹਿਮਤੀ ਨਾਲ ਬਦਲਿਆ ਜਾ ਸਕਦਾ ਹੈ। ਦਿਨ ਅਤੇ ਸਮੇਂ ਸੰਬਧੀ ਜਾਂ ਆਪਣਾ ਕੋਈ ਵੀ ਸੁਝਾਅ ਟਿਪਣੀ ਖਾਨੇ ਵਿੱਚ ਦੇ ਸਕਦੇ ਹੋ। ਧੰਨਵਾਦ। Jagseer S Sidhu (ਗੱਲ-ਬਾਤ) 12:23, 11 ਅਗਸਤ 2020 (UTC)

ਟਿੱਪਣੀਆਂ/ਸੁਝਾਅ[ਸੋਧੋ]

 1. ਮੈਂ ਮੀਟਿੰਗ ਵਿੱਚ ਸ਼ਾਮਿਲ ਹੋਵਾਂਗਾ @Jagseer S Sidhu: ਜੀ। ਸਮਾਂ ਕੋਈ ਵੀ ਰੱਖ ਲਵੋ। - Satpal Dandiwal (talk) |Contribs) 12:48, 11 ਅਗਸਤ 2020 (UTC)
 2. ਜੀ, ਸਰ ਜੀ। ਮੈਂ ਹਾਜ਼ਿਰ ਹਾਂ। ਸ਼ਨੀਵਾਰ ਦੇਖ ਲਵੋ ਕੋਈ ਇੱਕ ਜੋ ਠੀਕ ਲੱਗਦਾ ਹੈ ਸਭ ਨੂੰ। ਧੰਨਵਾਦ --Nitesh Gill (ਗੱਲ-ਬਾਤ) 10:53, 12 ਅਗਸਤ 2020 (UTC)

ਅਪਡੇਟ[ਸੋਧੋ]

 • 15 ਅਗਸਤ, ਸ਼ਨੀਵਾਰ ਨੂੰ ਹੋਈ ਕਾਲ ਵਿੱਚ ਪ੍ਰੈਜੈਕਟ 'ਤੇ ਵਿਸਥਾਰ ਸਹਿਤ ਗੱਲ ਅਤੇ ਵਿਉਂਤਬੰਦੀ ਕੀਤੀ ਗਈ। ਟੀਮ ਮੈਬਰਾਂ ਨੂੰ ਕੰਮ ਵੰਡੇ ਗਏ ਹਨ। ਜੋ ਕਿ ਹੇਠ ਲਿਖੇ ਪ੍ਰਕਾਰ ਹਨ:
ਕਹਾਣੀਆਂ ਦੀ ਚੋਣ - ਸਤਦੀਪ ਗਿੱਲ, ਚਰਨ ਗਿੱਲ, ਜਗਸੀਰ ਸਿੰਘ, ਸਤਪਾਲ ਦੰਦੀਵਾਲ
ਟਰਾਂਸਲੇਸ਼ਨ - ਚਰਨ ਗਿੱਲ, ਨਿਤੇਸ਼ ਗਿੱਲ।
ਸੋਧ ਅਤੇ ਪਰੂਫਰੀਡਿੰਗ - ਸਤਦੀਪ ਗਿੱਲ, ਨਿਤੇਸ਼ ਗਿੱਲ, ਚਰਨ ਗਿੱਲ, ਸਤਪਾਲ ਦੰਦੀਵਾਲ, ਜਸਵਿੰਦਰ ਕੌਰ।
ਰਿਕਾਰਡਿੰਗ - ਜਗਸੀਰ ਸਿੰਘ, ਨਿਤੇਸ਼ ਗਿੱਲ, ਜਸਵਿੰਦਰ ਕੌਰ।
ਰਿਪੋਰਟਿੰਗ - ਜਗਸੀਰ ਸਿੰਘ, ਨਿਤੇਸ਼ ਗਿੱਲ, ਸਤਪਾਲ ਦੰਦੀਵਾਲ
ਸੋਸ਼ਲ ਮੀਡੀਆ ਅਪਲੋਡ - ਜਗਸੀਰ ਸਿੰਘ, ਸਤਪਾਲ ਦੰਦੀਵਾਲ।
ਸੋਸ਼ਲ ਮੀਡੀਆ ਪ੍ਰੋਮੋਸ਼ਨ - ਜਗਸੀਰ ਸਿੰਘ, ਨਿਤੇਸ਼ ਗਿੱਲ, ਸਤਪਾਲ ਦੰਦੀਵਾਲ।

22 ਅਗਸਤ, ਸ਼ਨੀਵਾਰ ਨੂੰ ਅਗਲੀ ਕਾਲ ਰੱਖੀ ਗਈ ਹੈ, ਜਿਹੜੇ ਦੋਸਤ ਕਾਲ ਵਿੱਚ ਇਸ ਕਾਲ ਸ਼ਾਮਲ ਨਹੀਂ ਹੋ ਪਾਏ ਉਹ ਅਗਲੀ ਦਾ ਹਿੱਸਾ ਬਣ ਸਕਦੇ ਹਨ। ਸਾਰੇ ਭਾਈਚਾਰੇ ਨੂੰ ਪ੍ਰਾਜੈਕਟ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ, ਸ਼ਾਮਲ ਹੋਣ ਲਈ ਭਾਗ ਲੈਣ ਵਾਲੇ ਖਾਨੇ ਵਿੱਚ ਆਪਣੇ ਦਸਤਖਤ ਕਰ ਸਕਦੇ ਹੋ। ਧੰਨਵਾਦ। Jagseer S Sidhu (ਗੱਲ-ਬਾਤ) 11:55, 16 ਅਗਸਤ 2020 (UTC)

 • Meta 'ਤੇ ਪ੍ਰੈਜੈਕਟ ਸਬੰਧੀ Rapid Grant ਪਾਈ ਹੈ। ਅੱਗੇ ਦਿੱਤੇ ਲਿੰਕ 'ਤੇ ਜਾ ਕੇ ਦੇਖ ਸਕਦੇ ਹੋ। Punjabi Audiobooks Project

ਸਮਰਥਨ[ਸੋਧੋ]

ਸਮਰਥਨ ਕਰਨ ਲਈ {{support}} ਲਿਖ ਕੇ ~~~~ ਆਪਣੇ ਦਸਤਖਤ ਕਰੋ ਜੀ। ਕੋਈ ਵੀ ਸੁਝਾਅ ਲਈ ਉੱਪਰ ਦਿੱਤੇ ਸੁਝਾਅ/ਟਿੱਪਣੀਆਂ ਖਾਨੇ ਵਿੱਚ ਲਿਖ ਸਕਦੇ ਹੋ।--Jagseer S Sidhu (ਗੱਲ-ਬਾਤ) 07:53, 12 ਸਤੰਬਰ 2020 (UTC)

 1. ਸਮਰਥਨ ਸਮਰਥਨ --Gaurav Jhammat (ਗੱਲ-ਬਾਤ) 07:05, 12 ਸਤੰਬਰ 2020 (UTC)
 2. ਸਮਰਥਨ ਸਮਰਥਨ --Satdeep Gill (ਗੱਲ-ਬਾਤ) 07:30, 12 ਸਤੰਬਰ 2020 (UTC)
 3. ਸਮਰਥਨ ਸਮਰਥਨ Satpal Dandiwal (talk) |Contribs) 07:53, 12 ਸਤੰਬਰ 2020 (UTC)
 4. ਸਮਰਥਨ ਸਮਰਥਨ --ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 08:05, 12 ਸਤੰਬਰ 2020 (UTC)
 5. ਸਮਰਥਨ ਸਮਰਥਨ Gurlal Maan (ਗੱਲ-ਬਾਤ) 09:07, 12 ਸਤੰਬਰ 2020 (UTC)
 6. ਸਮਰਥਨ ਸਮਰਥਨDugal harpreet (ਗੱਲ-ਬਾਤ) 09:41, 12 ਸਤੰਬਰ 2020 (UTC)
 7. ਸਮਰਥਨ ਸਮਰਥਨ Simranjeet Sidhu (ਗੱਲ-ਬਾਤ) 11:07, 12 ਸਤੰਬਰ 2020 (UTC)
 8. ਸਮਰਥਨ ਸਮਰਥਨ-- Mulkh Singh (ਗੱਲ-ਬਾਤ) 11:36, 12 ਸਤੰਬਰ 2020 (UTC)
 9. ਸਮਰਥਨ ਸਮਰਥਨ Gill jassu (ਗੱਲ-ਬਾਤ) 08:30, 15 ਸਤੰਬਰ 2020 (UTC)

Wiki Loves Folklore: ਵਿਕੀਪੀਡੀਆ ਲੇਖਾਂ ਵਿੱਚ ਤਸਵੀਰਾਂ ਸ਼ਾਮਿਲ ਕਰਨ ਦੀ ਮੁਹਿੰਮ[ਸੋਧੋ]

ਸਤਸ੍ਰੀਅਕਾਲ ਦੋਸਤੋ, Wiki Loves Folklore ਨਾਮੀ ਇੱਕ ਮੁਹਿੰਮ ਅੱਜ (1 ਅਗਸਤ 2020) ਤੋਂ ਸ਼ੁਰੂ ਹੋ ਕੇ 31 ਅਗਸਤ 2020 ਤੱਕ ਜਾਰੀ ਰਹੇਗੀ। ਇਹ ਮੁਕਾਬਲਾ ਪਿਛਲੇ ਸਾਲ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਵਿਕੀ ਭਾਈਚਾਰੇ ਇਸ ਵਿੱਚ ਭਾਗ ਲੈ ਲੈਂਦੇ ਹਨ। ਇਸ ਮੁੰਹਿਮ ਦਾ ਮਕਸਦ ਵਿਕੀਪੀਡੀਆ ਲੇਖਾਂ ਵਿੱਚ ਤਸਵੀਰਾਂ ਨੂੰ ਸ਼ਾਮਿਲ ਕਰਕੇ ਲੇਖ ਦੀ ਗੁਣਵੱਤਾ ਅਤੇ ਪਾਠਕਾਂ ਦੀ ਦਿਲਚਸਪੀ ਨੂੰ ਵਧਾਉਣਾ ਹੈ। ਇੱਕ ਲੇਖ ਨੂੰ ਆਕਰਸ਼ਿਤ ਬਣਾਉਣ ਵਿੱਚ ਮੀਡੀਆ ਮਹੱਤਵਪੂਰਨ ਹਿੱਸਾ ਪਾਉਂਦਾ ਹੈ। ਇਸ ਤਰ੍ਹਾਂ ਦੀ ਇੱਕ ਮੁਹਿੰਮ ਪਿਛਲੇ ਮਹੀਨੇ ਵੀ ਚਲਾਈ ਗਈ ਸੀ ਜਿਸ ਦਾ ਮਕਸਦ ਵੀ ਬਗੈਰ ਜਾਂ ਘੱਟ ਮੀਡੀਆ ਵਾਲੇ ਲੇਖਾਂ ਵਿੱਚ ਤਸਵੀਰਾਂ ਜਾਂ ਵੀਡੀਓਜ਼ ਨੂੰ ਸ਼ਮਿਲ ਕਰਨਾ ਸੀ "ਵਿਕੀ ਲਵਸ ਫੋਲਕਲੋਰ" ਮੁਕਾਬਲਾ Wikipedia Pages Wanting Photos ਦਾ ਹੀ ਇੱਕ ਹਿੱਸਾ ਹੈ। ਲੇਖਾਂ ਵਿੱਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਤਸਵੀਰਾਂ Wikimedia commons ਤੋਂ upload ਕੀਤੀਆਂ ਜਾਣਗੀਆਂ। ਲੇਖ ਦੇ ਮੁਤਾਬਿਕ ਤਸਵੀਰ ਨੂੰ ਲੇਖ ਵਿੱਚ ਸ਼ਾਮਿਲ ਕੀਤਾ ਜਾਣਾ ਲਾਜ਼ਮੀ ਹੈ। ਇਸ ਮੁਕਾਬਲੇ ਲਈ ਅੰਤਰਰਾਸ਼ਟਰੀ ਪੱਧਰ ਲਈ ਵੱਖਰੇ ਅਤੇ ਸਥਾਨਕ ਪੱਧਰ 'ਤੇ ਵੱਖਰੇ ਇਨਾਮ ਰੱਖੇ ਗਏ ਹਨ। ਤੁਸੀਂ ਇਸ ਮੁਕਾਬਲੇ ਦੀ ਜਾਣਕਾਰੀ ਇੱਥੇ ਦੇਖ ਸਕਦੇ ਹਨ। ਮੈਂ ਇਸ ਬਾਰੇ ਦੇਰ ਨਾਲ ਦੱਣ ਲਈ ਮੁਆਫ਼ੀ ਚਾਹੁੰਦੀ ਹਾਂ ਪਰ ਮੈਨੂੰ ਵੀ ਇਸ ਦੀ ਖ਼ਬਰ ਅੱਜ ਸ਼ਾਮ ਨੂੰ ਹੀ ਮਿਲੀ ਤਾਂ ਮੈਂ ਇਵੈਂਟ ਪੇਜ ਨੂੰ ਕੁਝ ਹੱਦ ਤੱਕ ਪੰਜਾਬੀ ਵਿੱਚ ਬਣਾ ਦਿੱਤਾ ਹੈ ਪਰ ਕੁਝ ਬਣਾਉਣਾ ਬਾਕੀ ਹੈ ਜਿਸ ਨੂੰ ਕੱਲ੍ਹ ਪੂਰਾ ਕਰ ਦਿੱਤਾ ਜਾਵੇਗਾ। ਜੋ ਵੀ ਸੰਪਾਦਕ ਇਸ ਮੁਕਾਬਲੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਕਿਰਪਾ ਉੱਪਰ ਦਿੱਤੇ ਲਿੰਕ ਨੂੰ ਦੇਖ ਲੈਣ। ਸ਼ੁਕਰੀਆ Nitesh Gill (ਗੱਲ-ਬਾਤ) 18:10, 1 ਅਗਸਤ 2020 (UTC)

ਟਿਪਣੀਆਂ[ਸੋਧੋ]

 • ਮੈਂ Wikipedia Pages Wanting Photos ਅਧੀਨ ਕਾਫੀ ਫੋਟੋਆਂ ਸ਼ਾਮਲ ਕਰ ਚੁੱਕਾ ਹਾਂ। ਲੇਖਾਂ ਦੀ ਦਿੱਖ ਸੋਹਣੀ ਬਣਾਉਣ ਲਈ ਚੰਗਾ ਮੁਕਾਬਲਾ ਹੈ। ਧੰਨਵਾਦ @Nitesh Gill: ਜੀ, ਭਾਈਚਾਰੇ ਨੂੰ ਇਸ ਸੰਬਧੀ ਦੱਸਣ ਲਈ। Jagseer S Sidhu (ਗੱਲ-ਬਾਤ) 16:07, 5 ਅਗਸਤ 2020 (UTC)
 • ਇਸ ਮੁਹਿੰਮ ਬਾਰੇ ਦੱਸਣ ਲਈ ਸ਼ੁਕਰੀਆ @Nitesh Gill: ਜੀ। Simranjeet Sidhu (ਗੱਲ-ਬਾਤ) 05:08, 6 ਅਗਸਤ 2020 (UTC)

Question about Wikimedia user group name in Punjabi[ਸੋਧੋ]

Dear editors,

I am a board member of the meta:Wikimedia Community User Group Hong Kong. I found the HK government had documents translated into Punjabi before, so that indicates HK has a significant number of Punjabi speakers. May I ask what the usergroup name "Wikimedia Community User Group Hong Kong" would be in Punjabi? If so I can add this name to Commons:Category:Wikimedia Community User Group Hong Kong.

Thank you, WhisperToMe (ਗੱਲ-ਬਾਤ) 05:17, 4 ਅਗਸਤ 2020 (UTC)

Hi @WhisperToMe:.... ਹਾਂਗ ਕਾਂਗ ਵਿਕੀਮੀਡੀਅਨਜ਼ ਯੂਜਰ ਗਰੁੱਪ would be a decent name.... Jagseer S Sidhu (ਗੱਲ-ਬਾਤ) 12:58, 4 ਅਗਸਤ 2020 (UTC)
Hi @WhisperToMe:.... I Think ਹਾਂਗ ਕਾਂਗ ਵਿਕੀਮੀਡੀਅਨਜ਼ ਯੂਜਰ ਗਰੁੱਪ is a good suggestion as advised by @Jadseer S Sidhu:.....Ravie-walia (ਗੱਲ-ਬਾਤ) 08:39, 14 ਸਤੰਬਰ 2020 (UTC)
ਫਰਮਾ:Replyto Thank you so much! WhisperToMe (ਗੱਲ-ਬਾਤ) 13:44, 14 ਸਤੰਬਰ 2020 (UTC)

Technical Wishes: FileExporter and FileImporter become default features on all Wikis[ਸੋਧੋ]

Max Klemm (WMDE) 09:14, 6 ਅਗਸਤ 2020 (UTC)

Important: maintenance operation on September 1st[ਸੋਧੋ]

Trizek (WMF) (talk) 13:48, 26 ਅਗਸਤ 2020 (UTC)

ਨੀਤੀਆਂ ਅਤੇ ਹਦਾਇਤਾਂ ਨੂੰ ਲਾਗੂ ਕਰਨ ਬਾਰੇ[ਸੋਧੋ]

ਪੰਜਾਬੀ ਵਿਕੀ ਭਾਈਚਾਰੇ ਵਲੋਂ ਦੋ ਕੁ ਹਫਤੇ ਪਹਿਲਾਂ ਗੂਗਲ ਮੀਟ ਉੱਪਰ ਹੋਈ ਮਿਲਣੀ ਵਿਚ ਪੰਜਾਬੀ ਵਿਕੀ ਦੇ ਅਗਲੇਰੇ ਭਵਿੱਖ ਸੰਬੰਧੀ ਕੁਝ ਨੀਤੀਆਂ ਤੇ ਹਦਾਇਤਾਂ ਬਾਰੇ ਗੱਲ ਹੋਈ ਸੀ। ਉਸ ਤੋਂ ਬਾਅਦ ਇਸ ਸੰਬੰਧੀ ਦਸਤਾਵੇਜ ਉੱਪਰ ਨਿਤੇਸ਼ ਗਿੱਲ, ਮੈ ਤੇ ਸਤਪਾਲ ਹੁਰਾਂ ਨੇ ਕੰਮ ਕੀਤਾ। ਹੁਣ ਅਸੀਂ ਤੈਅ ਹੋਈਆਂ ਨੀਤੀਆਂ ਸੰਬੰਧੀ ਸਫ਼ਾ ਬਣਾ ਚੁੱਕੇ ਹਾਂ ਤੇ ਭਾਈਚਾਰੇ ਦੇ ਬਾਕੀ ਮੈਂਬਰਾਂ ਤੋਂ ਵੀ ਇਨ੍ਹਾਂ ਬਾਰੇ ਸੁਝਾਅ ਤੇ ਟਿੱਪਣੀਆਂ ਚਾਹੁੰਦੇ ਹਾਂ। ਕਿਰਪਾ ਕਰਕੇ ਇਨ੍ਹਾਂ ਸੰਬੰਧੀ ਆਪਣੇ ਸੁਝਾਅ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਇਨ੍ਹਾਂ ਉੱਪਰ ਅਗਲੇਰੀ ਕਾਰਵਾਈ ਕਰਕੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ। ਜਿਆਦਾ ਜਾਣਕਾਰੀ ਲਈ ਇਸ ਸੰਬੰਧੀ ਬਣਾਏ ਸਫ਼ੇ ਨੂੰ ਦੇਖੋ। Gaurav Jhammat (ਗੱਲ-ਬਾਤ) 16:11, 28 ਅਗਸਤ 2020 (UTC)

ਸੁਝਾਅ ਤੇ ਟਿੱਪਣੀਆਂ[ਸੋਧੋ]

 1. ਸਤਿ ਸ਼੍ਰੀ ਅਕਾਲ, ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ assignments ਵਿਕੀਪੀਡੀਆ 'ਤੇ ਪਾਉਂਦੇ ਹਨ ਅਤੇ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਲੇਖਾਂ ਦਾ ਅੰਦਾਜ਼ ਵਿਕੀਪੀਡੀਆ ਵਾਲਾ ਨਹੀਂ ਹੁੰਦਾ ਅਤੇ ਕਈ ਲੇਖ ਲੇਖਕਾਂ, Youtubers ਜਾਂ ਕਈ ਅਜਿਹੇ ਲੋਕਾਂ ਬਾਰੇ ਹੁੰਦੇ ਹਨ ਜਿਹਨਾਂ ਦੀ ਕੋਈ ਬਹੁਤੀ ਪਹਿਚਾਣ ਨਹੀਂ ਹੁੰਦੀ, ਅਜਿਹੇ ਲੇਖਾਂ ਦਾ ਕੀ ਕੀਤਾ ਜਾਵੇ। ਕਿਰਪਾ ਕਰਕੇ ਇਹਨਾਂ ਦੋ ਗੱਲਾਂ ਬਾਰੇ ਦੱਸਿਆ ਜਾਵੇ ਜੀ। Jagseer S Sidhu (ਗੱਲ-ਬਾਤ) 10:44, 2 ਸਤੰਬਰ 2020 (UTC)
 2. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਤਿੰਨਾਂ ਵੱਲੋਂ ਤਿਆਰ ਕੀਤੀਆਂ ਇਹਨਾਂ ਨੀਤੀਆਂ ਨਾਲ ਬਿਲਕੁਲ ਸਹਿਮਤ ਹਾਂ, ਇਸ ਵਿੱਚ ਮੈਂ ਪੰਜਾਬ ਦੇ ਪਿੰਡਾਂ ਬਾਰੇ ਬਣੇ ਬਹੁਤੇ ਅਜਿਹੇ ਲੇਖਾਂ ਨੂੰ ਸ਼ਾਮਿਲ ਕਰਨਾ ਚਾਹਾਂਗੀ ਜੋ ਇਕ ਇਕ ਲਾਈਨ ਦੇ ਹਨ.ਕਿਰਪਾ ਕਰਕੇ ਉਨ੍ਹਾਂ ਲੇਖਾਂ ਹੱਲ ਲਈ ਵੀ ਕੋਈ ਨੀਤੀ ਇਸ ਵਿੱਚ ਸ਼ਾਮਿਲ ਕੀਤਾ ਜਾਵੇ. ਧੰਨਵਾਦ ਜੀ Jagvir Kaur (ਗੱਲ-ਬਾਤ) 12:11, 11 ਸਤੰਬਰ 2020 (UTC)
  • ਧੰਨਵਾਦ ਜਗਸੀਰ ਅਤੇ ਜਗਵੀਰ ਜੀ। ਇਹ ਪੋਸਟ ਸਿਰਫ ਇਸ ਰਜ਼ਾਮੰਦੀ ਜਾਨਣ ਦੀ ਸੀ ਕਿ ਕੀ ਪੰਜਾਬੀ ਵਿਕੀ ਭਾਈਚਾਰਾ ਨਵੀਆਂ ਨੀਤੀਆਂ ਲਈ ਆਸਵੰਦ ਹੈ ਵੀ ਜਾਂ ਨਹੀਂ। ਜਗਸੀਰ ਜੀ ਦਾ ਸੰਸਾ ਬਿਲਕੁਲ ਦਰੁਸਤ ਹੈ। ਇਸ ਲਈ 'ਪ੍ਰਮਾਣਿਕਤਾ' (ਨੋਟੇਬਲਟੀ) ਨਾਂ ਦੀ ਨੀਤੀ ਉਲੀਕੀ ਜਾਵੇਗੀ। ਇਹ ਅੰਗਰੇਜੀ ਵਿਕੀ ਦੀ ਤਰਜ਼ ਉੱਪਰ ਹੋਵਗੀ ਪਰ ਪੰਜਾਬੀ ਵਿਕੀ ਦੀਆਂ ਲੋੜਾਂ ਤੇ ਹੱਦਬੰਦੀਆਂ ਦੇ ਚੱਲਦੇ ਇਸ ਵਿਚ ਨਰਮੀ ਰੱਖੀ ਜਾਏਗੀ। ਜਗਵੀਰ ਜੀ ਦੇ ਸੰਸੇ ਲਈ ਮੈਨੂੰ ਲੱਗਦਾ ਕਿਸੇ ਖਾਸ ਨਵੀਂ ਨੀਤੀ ਦੀ ਲੋੜ ਨਹੀਂ ਕਿਉਂਕਿ ਇਸ ਨੂੰ ਵਿਕੀ ਉੱਪਰ ਹੀ ਇਕ ਖਾਸ ਸਫ਼ੇ ਉੱਪਰੋਂ ਜਾਂ ਸ਼੍ਰੇਣੀ ਭਰ ਕੇ ਖੋਜਿਆ ਜਾ ਸਕਦਾ ਹੈ। ਉਨ੍ਹਾਂ ਸਾਰੇ ਲੇਖਾਂ ਨੂੰ ਇਕ ਥਾਂ ਕਰਕੇ ਵੱਡਾ ਕਰਨਾ ਹੋਵੇ ਤਾਂ ਤੁਸੀ ਕੋਈ ਪ੍ਰਾਜੈਕਟ ਸ਼ੁਰੂ ਕਰ ਸਕਦੇ ਹੋ। ਵਿਕੀ ਭਾਈਚਾਰਾ ਇਸ ਲਈ ਤੁਹਾਡਾ ਧੰਨਵਾਦੀ ਹੋਵੇਗਾ। ਜੇਕਰ ਹੋਰਨਾਂ ਸਦੱਸਾਂ ਵਲੋਂ ਵੀ ਇਨ੍ਹਾਂ ਖਾਸ ਨੀਤੀਆਂ ਦੀ ਤਿਆਰੀ ਲਈ ਆਪਣੀ ਰਾਇ ਦਿੱਤੀ ਜਾਵੇ ਤਾਂ ਬਿਹਤਰ ਹੋਵੇਗਾ। ਕਿਉਂਕਿ ਇਸ ਰਾਇ ਸ਼ੁਮਾਰੀ ਲਈ ਕਾਫੀ ਵਕਤ ਹੋ ਚੁੱਕਿਆ ਹੈ, ਇਸ ਲਈ ਜੇਕਰ ਅਗਲੇ ਇਕ-ਦੋ ਦਿਨਾਂ ਤੱਕ ਇਸ ਸੰਬੰਧੀ ਕੋਈ ਸੁਝਾਅ ਨਾ ਦੇਖਣ ਨੂੰ ਮਿਲਿਆ ਤਾਂ ਇਹ ਉੱਦਮ ਅਗਲੇਰੇ ਯਤਨਾਂ ਤੱਕ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇਗਾ। ਧੰਨਵਾਦ। --Gaurav Jhammat (ਗੱਲ-ਬਾਤ) 07:03, 12 ਸਤੰਬਰ 2020 (UTC)
 3. ਥੋੜ੍ਹਾ ਦੇਰ ਨਾਲ ਟਿੱਪਣੀ ਕਰ ਰਿਹਾ ਹਾਂ। ਪੰਜਾਬੀ ਵਿਕੀਪੀਡੀਆ ਨੂੰ ਆਪਣੇ ਨੀਤੀ ਦਸਤਾਵੇਜ਼ ਦੀ ਕਾਫੀ ਲੋੜ ਸੀ ਜਿਸ ਨੂੰ ਤੁਸੀਂ ਸ਼ੁਰੂ ਕੀਤਾ ਹੈ। ਇਹ ਕੰਮ ਬੰਦ ਕਰਨ ਵਾਲਾ ਨਹੀਂ ਸਗੋਂ ਲਗਾਤਾਰ ਸੁਧਾਰਦੇ ਰਹਿਣ ਦਾ ਟੀਚਾ ਰੱਖ ਕੇ ਚਲਾਇਆ ਜਾਣਾ ਚਾਹੀਦਾ ਹੈ। ਅਸੀਂ ਇਸ ਨੂੰ ਆਪਣੇ ਔਨਲਾਈਨ ਕੰਮ ਵਿੱਚ ਵਰਤੋਂ ਵਿੱਚ ਲਿਆ ਸਕਦੇ ਹਾਂ ਅਤੇ ਔਨਲਾਈਨ ਜਾਂ ਔਫਲਾਈਨ ਮੀਟਿੰਗਾਂ, ਟਰੇਨਿੰਗਾਂ ਵਿੱਚ ਚਰਚਾ ਦਾ ਸਥਾਈ ਹਿੱਸਾ ਬਣਾ ਸਕਦੇ ਹਾਂ। ਕੁਝ ਗੱਲਾਂ ਇਸ ਵਿੱਚ ਆਖੀਆਂ ਗਈਆਂ ਹਨ ਜਿਵੇਂ ਕਿ 'ਚਰਚਾ ਕੀਤੀ ਜਾਵੇ'। ਇਹ ਚਰਚਾ ਕਿਸ ਨਾਲ ਅਤੇ ਕਿਸ ਮੰਚ ਤੋਂ ਕੀਤੀ ਜਾਵੇ, ਇਹ ਸਪਸ਼ਟ ਕਰਨ ਦੀ ਲੋੜ ਹੈ। ਜੋ ਲੇਖ ਜਿਆਦਾ ਪੜ੍ਹੇ ਜਾ ਰਹੇ ਹਨ ਉਹਨਾਂ ਨੂੰ ਮਿਆਰੀ ਬਣਾਉਣ ਲਈ ਸਮਾਂ ਸਾਰਨੀ ਬਣਾ ਕੇ ਇੱਕ-ਇੱਕ ਕਰਕੇ ਕੰਮ ਕਰਨ ਦੀ ਲੋੜ ਹੈ। ਇਸ ਦਸਤਾਵੇਜ ਬਾਰੇ ਅਗਲੇਰੀ ਚਰਚਾ ਜਾਂ ਹੋਰ ਕੰਮ ਲਈ ਮੈਂ ਤਿਆਰ ਹਾਂ ਅਤੇ ਤੁਹਾਡਾ ਇਸ ਉੱਦਮ ਲਈ ਧੰਨਵਾਦ ਕਰਦਾ ਹਾਂ।Mulkh Singh (ਗੱਲ-ਬਾਤ) 15:49, 20 ਸਤੰਬਰ 2020 (UTC)

@ ਸਭ ਦਾ ਬਹੁਤ ਸ਼ੁਕਰੀਆ ਇਸ ਕਾਰਜ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ। Mulkh Singh ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇਹ ਕੰਮ ਬੰਦ ਕਰਨ ਵਾਲਾ ਨਹੀਂ ਸਗੋਂ ਚੱਲਦੇ ਰਹਿਣ ਵਾਲਾ ਹੈ। ਗੌਰਵ ਜੀ ਦੇ ਕਹਿਣ ਦਾ ਇਹ ਮਤਲਬ ਸੀ ਕਿ ਜੇਕਰ ਕਿਸੇ ਨੇ ਕੋਈ ਦਿਲਚਸਪੀ ਨਾ ਦਿਖਾਈ ਤਾਂ ਇਹ ਕਾਰਜ ਅੱਗੇ ਨਹੀਂ ਵੱਧ ਸਕੇਗਾ ਕਿਉਂਕਿ ਇਸ ਵਿੱਚ ਇੱਕ ਜਾਂ ਦੋ ਲੋਕ ਕੰਮ ਨਹੀਂ ਕਰ ਸਕਦੇ ਪੂਰੇ ਭਾਈਚਾਰੇ ਦੇ ਸਹਿਯੋਗ ਦੀ ਲੋੜ੍ਹ ਪਵੇਗੀ। ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਹੁੰਦੇ-ਹੁੰਦੇ ਅੱਗੇ ਨਹੀਂ ਵੱਧ ਪਾਇਆ ਗੱਲ ਸਿਰਫ਼ ਚਰਚਾ ਤੱਕ ਹੀ ਸੀਮਿਤ ਰਹੀ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਸ ਕੰਮ ਵਿੱਚ ਦਿਲਚਸਪੀ ਦਿਖਾਈ। ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਅੱਗੇ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਲੇਖ ਸੁਧਾਰ ਮੁਹਿੰਮ ਨੂੰ ਅੱਗੇ ਤੋਰਿਆ ਜਾਵੇ ਤੇ ਸਾਂਝੀ ਕੀਤੀ ਸੂਚੀ ਵਿਚੋਂ ਆਪਣੀ ਰੁਚੀ ਦੇ ਮੁਤਾਬਿਕ ਪਹਿਲੇ 10 ਲੇਖਾਂ ਵਿਚੋਂ ਲੇਖ ਚੁਣ ਕੇ ਉਸ ਤੇ ਕੰਮ ਸ਼ੁਰੂ ਕੀਤਾ ਜਾਵੇ। ਜੇਕਰ ਵੱਧ ਸੰਪਾਦਕ ਇਸ ਵਿੱਚ ਕੰਮ ਕਰਨ ਲਈ ਤਿਆਰ ਹਨ ਤਾਂ ਅਸੀਂ 10 ਤੋਂ ਵੱਧ ਲੇਖ ਵੀ ਲੈ ਸਕਦੇ ਹਾਂ। ਇਸ ਮੁਹਿੰਮ ਲਈ ਇੱਕ ਪੇਜ ਬਣਾ ਦਿੱਤਾ ਜਾਵੇਗਾ ਜਿਸ ਵਿੱਚ ਅਸੀਂ ਇਸ ਮੁਹਿੰਮ ਨਾਲ ਜੁੜੀ ਸਾਰੀ ਕਾਰਵਾਈਆਂ ਨੂੰ update ਕਰਾਂਗੇ। ਲਹਿਲ ਜੀ ਦੀ ਦੁਆਰਾ ਦਿੱਤੀ ਕੁਝ ਗਲਤ ਸ਼ਬਦਾਂ ਦੀ ਸੂਚੀ ਨੂੰ ਇੱਥੇ [1] ਦੇਖ ਸਕਦੇ ਹੋ ਅਤੇ ਜੇਕਰ ਕਿਸੇ ਕੋਲ ਕੋਈ ਸ਼ਬਦ ਲਈ ਢੁੱਕਵੀਂ ਗੱਲ ਹੋਵੇਗੀ ਤਾਂ ਅਸੀਂ ਉਸ ਗੱਲ ਨੂੰ ਫੋਲੋ ਕਰਨ ਲਈ ਤਿਆਰ ਹਾਂ। ਸਭ ਨੂੰ ਗੁਜਾਰਿਸ਼ ਹੈ ਕਿ ਕਿਰਪਾ ਕਰਕੇ ਲੇਖਾਂ ਦੀ ਗੁਣਵੱਤਾ ਅਤੇ ਵਿਕੀਪੀਡੀਆ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਵੋ। Nitesh Gill (ਗੱਲ-ਬਾਤ) 06:58, 27 ਸਤੰਬਰ 2020 (UTC)

New Wikipedia Library Collections Now Available (September 2020)[ਸੋਧੋ]


Hello Wikimedians!

The TWL owl says sign up today!

The Wikipedia Library is announcing new free, full-access, accounts to reliable sources as part of our research access program. You can sign up for new accounts and research materials on the Library Card platform:

Many other partnerships are listed on our partners page, including Adam Matthew, EBSCO, Gale and JSTOR.

A significant portion of our collection now no longer requires individual applications to access! Read more in our recent blog post.

Do better research and help expand the use of high quality references across Wikipedia projects!
--The Wikipedia Library Team 09:49, 3 ਸਤੰਬਰ 2020 (UTC)

This message was delivered via the Global Mass Message tool to The Wikipedia Library Global Delivery List.

Invitation to participate in the conversation[ਸੋਧੋ]

ਸਤੰਬਰ 2020 ਮਹੀਨੇ ਦੀ ਆਨਲਾਈਨ ਮੀਟਿੰਗ ਬਾਰੇ[ਸੋਧੋ]

ਸਤਿ ਸ੍ਰੀ ਅਕਾਲ,

ਮਹੀਨਾਵਾਰ ਮੀਟਿੰਗ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਇਸ ਮਹੀਨੇ ਦੀ ਮੀਟਿੰਗ 20 ਸਤੰਬਰ, ਦਿਨ ਐਤਵਾਰ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਕਰਨ ਦਾ ਵਿਚਾਰ ਹੈ। ਇਹ ਮੀਟਿੰਗ Google Meet ਰਾਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ ਅਤੇ FreePunjabiAudioBooks ਪ੍ਰੋਜੈਕਟ ਦੀ update ਸਾਂਝੀ ਕੀਤੀ ਜਾਵੇਗੀ। ਵਿਕੀਸੋਰਸ ਉੱਤੇ ਕੋਈ activity ਕਰਨ ਬਾਰੇ ਵੀ ਸਾਂਝੇ ਤੌਰ ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਤੁਹਾਡਾ ਮੀਟਿੰਗ ਦੀ ਤਰੀਕ ਜਾਂ ਸਮੇ ਸੰਬੰਧੀ ਕੋਈ ਸੁਝਾਅ ਹੈ, ਜਾਂ ਕੋਈ ਗੱਲਬਾਤ ਦਾ ਵਿਸ਼ਾ ਤੁਸੀਂ ਇਸਦੇ ਵਿੱਚ ਜੋੜਨਾ ਚਾਹੋਂ ਤਾਂ ਹੇਠਾਂ ਟਿੱਪਣੀ ਕਰ ਸਕਦੇ ਹੋ। ਜੇਕਰ ਤੁਸੀਂ ਏਜੰਡੇ ਅਤੇ ਤਰੀਕ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਸਮਰਥਨ ਕਰੋ ਜੀ। ਧੰਨਵਾਦ - Satpal (CIS-A2K) (ਗੱਲ-ਬਾਤ) 15:54, 16 ਸਤੰਬਰ 2020 (UTC)

ਸਮਰਥਨ[ਸੋਧੋ]

 1. ਸਮਰਥਨ ਸਮਰਥਨ--Charan Gill (ਗੱਲ-ਬਾਤ) 16:30, 16 ਸਤੰਬਰ 2020 (UTC)
 2. ਸਮਰਥਨ ਸਮਰਥਨ ਮੇਰੇ ਖ਼ਿਆਲ ਨਾਲ ਮੀਟਿੰਗ ਲਈ ਇਹ ਦਿਨ ਠੀਕ ਹੈ। ਧੰਨਵਾਦ Nitesh Gill (ਗੱਲ-ਬਾਤ) 14:05, 17 ਸਤੰਬਰ 2020 (UTC)
 3. ਸਮਰਥਨ ਸਮਰਥਨ--Ravie-walia (ਗੱਲ-ਬਾਤ) 06:39, 18 ਸਤੰਬਰ 2020 (UTC)
 4. ਸਮਰਥਨ ਸਮਰਥਨ Simranjeet Sidhu (ਗੱਲ-ਬਾਤ) 04:24, 19 ਸਤੰਬਰ 2020 (UTC)
 5. ਸਮਰਥਨ ਸਮਰਥਨ Mulkh Singh (ਗੱਲ-ਬਾਤ) 06:36, 20 ਸਤੰਬਰ 2020 (UTC)

ਟਿੱਪਣੀਆਂ[ਸੋਧੋ]

Indic Wikisource Proofreadthon II and Central Notice[ਸੋਧੋ]

Sorry for writing this message in English - feel free to help us translating it

Mahatma Gandhi edit-a-thon on 2 and 3 October 2020[ਸੋਧੋ]

Mahatma-Gandhi, studio, 1931.jpg

Please feel free to translate the message.
Hello,
Hope this message finds you well. We want to inform you that CIS-A2K is going to organise a mini edit-a-thon for two days on 2 and 3 October 2020 during Mahatma Gandhi's birth anniversary. This is not related to a particular project rather participants can contribute to any Wikimedia project (such as Wikipedia, Wikidata, Wikimedia Commons, Wikiquote). The topic of the edit-a-thon is: Mahatma Gandhi and his works and contribution. Please participate in this event. For more information and details please visit the event page here. Thank you. — User:Nitesh (CIS-A2K) Sent using MediaWiki message delivery (ਗੱਲ-ਬਾਤ) 11:24, 28 ਸਤੰਬਰ 2020 (UTC)

Wiki of functions naming contest[ਸੋਧੋ]

21:22, 29 ਸਤੰਬਰ 2020 (UTC)

Call for feedback about Wikimedia Foundation Bylaws changes and Board candidate rubric[ਸੋਧੋ]

Hello. Apologies if you are not reading this message in your native language. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ.

Today the Wikimedia Foundation Board of Trustees starts two calls for feedback. One is about changes to the Bylaws mainly to increase the Board size from 10 to 16 members. The other one is about a trustee candidate rubric to introduce new, more effective ways to evaluate new Board candidates. The Board welcomes your comments through 26 October. For more details, check the full announcement.

ਧੰਨਵਾਦ! Qgil-WMF (talk) 17:17, 7 ਅਕਤੂਬਰ 2020 (UTC)

New Beta Feature next week[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ.

The Editing team is working on mw:Talk pages project/replying. The Reply tool is one result of the big mw:Talk pages consultation 2019. Editing is planning to offer the Reply tool to your community as a Beta Feature soon, probably on Wednesday, 14 October. The Reply tool has been used to make more than 25,000 comments at about 20 wikis so far.

The Editing team is particularly interested in learning how well this works for you. If there are font/size problems, then please let them know.

Here's what you need to know:

If you have questions or concerns about this Beta Feature, please contact me. Whatamidoing (WMF) (ਗੱਲ-ਬਾਤ) 04:05, 10 ਅਕਤੂਬਰ 2020 (UTC)

You can click https://pa.wikipedia.org/wiki/ਵਿਕੀਪੀਡੀਆ:ਸੱਥ?dtenable=1 to see the tool now. Whatamidoing (WMF) (ਗੱਲ-ਬਾਤ) 04:06, 10 ਅਕਤੂਬਰ 2020 (UTC)
The Beta Feature is available now in Special:Preferences. Whatamidoing (WMF) (ਗੱਲ-ਬਾਤ) 16:20, 14 ਅਕਤੂਬਰ 2020 (UTC)

Wikipedia ਐਪ ਬਾਰੇ ਇੱਕ ਸੁਨੇਹਾ[ਸੋਧੋ]

ਸਤਿ ਸ੍ਰੀ ਅਕਾਲ,

ਉਮੀਦ ਹੈ ਤੁਸੀਂ ਠੀਕ ਹੋਵੋਂਗੇ। ਭਾਈਚਾਰੇ ਲਈ ਇੱਕ ਸੁਨੇਹਾ ਹੈ ਕਿ ਜਿਹੜੇ ਵੀ ਦੋਸਤ Jio Phone ਵਰਤਦੇ ਹਨ ਉਹ ਹੁਣ Jio Store ਰਾਹੀਂ Wikipedia Application ਡਾਊਨਲੋਡ ਕਰਕੇ ਵਰਤ ਸਕਦੇ ਹਨ। ਇਹ ਇੱਕ ਕੋਸ਼ਿਸ਼ ਦਾ ਨਤੀਜਾ ਹੈ ਅਤੇ ਹੋਰ ਵੀ ਕੋਸ਼ਿਸ਼ਾਂ ਜਾਰੀ ਹਨ ਕਿ ਵਿਕੀਪੀਡੀਆ ਨੂੰ ਕਿਸੇ ਬਿਨਾ ਟੱਚਸਕ੍ਰੀਨ ਵਾਲੇ ਫੋਨ ਉੱਤੇ ਕਿਵੇਂ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।

ਧੰਨਵਾਦ। - Satpal (CIS-A2K) (ਗੱਲ-ਬਾਤ) 15:45, 17 ਅਕਤੂਬਰ 2020 (UTC)

ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ[ਸੋਧੋ]

ਸਭ ਨੂੰ ਪਿਆਰ ਭਰੀ ਸਤਸ੍ਰੀਅਕਾਲ ਜੀ,

ਜਿਵੇਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਲੇਖਾਂ ਵਿੱਚ ਸੁਧਾਰ ਕਰਨ ਲਈ ਗੱਲ-ਬਾਤ ਚਲਦੀ ਆ ਰਹੀ ਹੈ। ਕੁਝ ਦਿਨਾਂ ਪਹਿਲਾਂ ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ ਨਾਂ ਹੇਠ ਇੱਕ ਪੇਜ ਬਣਾਇਆ ਗਿਆ ਸੀ ਜਿਸ ਵਿੱਚ ਲੇਖਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਸਭ ਦੋਸਤਾਂ ਨੂੰ ਬੇਨਤੀ ਹੈ ਕਿ ਦਰਜ ਕੀਤੀ ਸੂਚੀ ਵਿਚੋਂ ਆਪਣੀ ਪਸੰਦ ਮੁਤਾਬਿਕ ਲੇਖਾਂ ਦੀ ਚੋਣ ਕਰਕੇ ਉਨ੍ਹਾਂ ਲੇਖਾਂ ਨੂੰ ਸੁਧਾਰਨ ਦਾ ਜਿੰਮਾ ਲੈਣ। ਇਨ੍ਹਾਂ ਨੂੰ ਸੁਧਾਰਨ ਤੋਂ ਬਾਅਦ ਅਸੀਂ ਅਗਲੇ ਲੇਖਾਂ ਦੀ ਸੂਚੀ 'ਤੇ ਹੌਲੀ-ਹੌਲੀ ਕੰਮ ਕਰਾਂਗੇ। ਇਨ੍ਹਾਂ ਲੇਖਾਂ ਵਿਚਲੀ ਸਮਗਰੀ ਨੂੰ ਵਧਾਉਣਾ ਅਤੇ ਉਸ ਸਮਗਰੀ ਦੀ ਗੁਣਵੱਤਾ 'ਤੇ ਕੰਮ ਕਰਨਾ ਹੀ ਇਸ ਮੁਹਿੰਮ ਦਾ ਮਕਸਦ ਹੈ। Mulkh singh ਅਤੇ Gill Jassu ਪਹਿਲਾਂ ਹੀ ਆਪਣਾ ਨਾਂ ਦਰਜ ਕਰ ਚੁੱਕੇ ਹਨ। ਆਪ ਸਭ ਦੇ ਸਹਿਯੋਗ ਨਾਲ ਹੀ ਪੰਜਾਬੀ ਵਿਕੀਪੀਡੀਆ ਦੀ ਸਮਗਰੀ ਸੰਬੰਧੀ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਕਿਰਪਾ ਆਪਣੇ ਸਮੇਂ 'ਚੋਂ ਕੁਝ ਸਮਾਂ ਕੱਢ ਕੇ ਆਪਣਾ ਯੋਗਦਾਨ ਪਾਵੋ ਜੀ। ਧੰਨਵਾਦ --Nitesh Gill (ਗੱਲ-ਬਾਤ) 07:43, 18 ਅਕਤੂਬਰ 2020 (UTC)

ਟਿਪਣੀਆਂ[ਸੋਧੋ]

Regional Call for South Asia - Oct. 30[ਸੋਧੋ]

Hi everyone. The time has come to put Movement Strategy into work and we need your help. We are inviting South Asian communities, Indian Wikimedians, and anyone else interested to join a region-focused conversation on Movement Strategy and implementation. Please join us on Friday Oct. 30 at 19.30 / 7:30 pm IST (Google Meet).

The purpose of the meeting is to get prepared for global conversations, to identify priorities for implementation in 2021, and to plan the following steps. There are 10 recommendations and they propose multiple 45 initiatives written over two years by many Wikimedians. It is now up to communities to decide which ones we should work on together in 2021, starting with local and regional conversations. Global meetings will take place later in November when we will discuss global coordination and resources. More information about the global events will be shared soon.

 • What is work you’re already doing that is aligned with Movement Strategy?
 • What are priorities for you in 2021?
 • What are things we should all work on globally?

We would not be able to grow and diversify as a movement if communities from South Asia are not meaningfully involved in implementing the recommendations. Join the conversation with your questions and ideas, or just come to say hi. See you on Friday October 30.

A translatable version of this message can be found on Meta.

MPourzaki (WMF) (talk) 17:24, 19 ਅਕਤੂਬਰ 2020 (UTC)

Important: maintenance operation on October 27[ਸੋਧੋ]

-- Trizek (WMF) (talk) 17:10, 21 ਅਕਤੂਬਰ 2020 (UTC)

ਅਕਤੂਬਰ 2020 ਮਹੀਨੇ ਦੀ ਆਨਲਾਈਨ ਮੀਟਿੰਗ ਬਾਰੇ[ਸੋਧੋ]

ਸਤਿ ਸ੍ਰੀ ਅਕਾਲ,

ਮਹੀਨਾਵਾਰ ਮੀਟਿੰਗ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਇਸ ਮਹੀਨੇ ਦੀ ਮੀਟਿੰਗ 30 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਕਰਨ ਦਾ ਵਿਚਾਰ ਹੈ। ਇਹ ਮੀਟਿੰਗ Google Meet ਰਾਹੀਂ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ ਬਾਰੇ ਗੱਲਬਾਤ ਕੀਤੀ ਜਾਵੇਗੀ ਅਤੇ ਸਤਪਾਲ ਦੁਆਰਾ ਆਪਣੇ community advocate ਵਜੋਂ ਕੰਮ ਦੀ ਅਪਡੇਟ ਸਾਂਝੀ ਕੀਤੀ ਜਾਵੇਗੀ। ਵਿਕੀਸੋਰਸ ਨਾਲ ਸੰਬੰਧਿਤ activity ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਤੁਹਾਡਾ ਮੀਟਿੰਗ ਦੀ ਤਰੀਕ ਜਾਂ ਸਮੇ ਸੰਬੰਧੀ ਕੋਈ ਸੁਝਾਅ ਹੈ, ਜਾਂ ਕੋਈ ਗੱਲਬਾਤ ਦਾ ਵਿਸ਼ਾ ਤੁਸੀਂ ਇਸਦੇ ਵਿੱਚ ਜੋੜਨਾ ਚਾਹੋਂ ਤਾਂ ਹੇਠਾਂ ਟਿੱਪਣੀ ਕਰ ਸਕਦੇ ਹੋ। ਜੇਕਰ ਤੁਸੀਂ ਏਜੰਡੇ ਅਤੇ ਤਰੀਕ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਸਮਰਥਨ ਕਰੋ ਜੀ।
ਮੇਰੀ ਬੇਨਤੀ ਹੈ ਭਾਈਚਾਰੇ ਦੇ ਮੈਂਬਰਾਂ ਨੂੰ ਕਿ ਕਿਰਪਾ ਕਰਕੇ ਕੋਈ ਦੋਸਤ ਜੇਕਰ ਇਸ ਕਾਲ ਨੂੰ organize ਕਰਨ ਵਿੱਚ ਮੇਰੀ ਮਦਦ ਕਰ ਸਕਦਾ ਹੈ ਜਾਂ lead person ਵਜੋਂ join ਕਰ ਸਕਦਾ ਹੈ ਤਾਂ ਬਹੁਤ ਵਧੀਆ ਰਹੇਗਾ। ਗੁਸਤਾਖ਼ੀ ਮਾਫ਼ ਪਰ ਕੁਝ ਨਿੱਜੀ ਕੰਮਾਂ ਕਾਰਨ ਮੇਰਾ ਓਹਨਾ ਦਿਨਾਂ ਵਿੱਚ call join ਕਰਨਾ ਮੁਸ਼ਕਿਲ ਵੀ ਹੋ ਸਕਦਾ ਹੈ। ਧੰਨਵਾਦ - Satpal (CIS-A2K) (ਗੱਲ-ਬਾਤ) 15:37, 23 ਅਕਤੂਬਰ 2020 (UTC)

ਸਮਰਥਨ[ਸੋਧੋ]

 1. ਸਮਰਥਨ ਸਮਰਥਨ Mulkh Singh (ਗੱਲ-ਬਾਤ) 12:31, 24 ਅਕਤੂਬਰ 2020 (UTC)

ਟਿੱਪਣੀਆਂ[ਸੋਧੋ]

 1. ਮੀਟਿੰਗ ਦੀ ਯੌਜਨਾ ਬਣਾਉਣ ਲਈ ਸ਼ੁਕਰੀਆ। ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਮੀਟਿੰਗਾਂ ਦੀ ਲੜੀ ਨਾ ਟੁੱਟੇ। ਇਸ ਮੀਟਿੰਗ ਵਿੱਚ (ਵੈਸੇ ਇਹ ਹਰ ਮੀਟਿੰਗ ਲਈ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ) ਪੰਜਾਬੀ ਵਿਕੀਪੀਡੀਆ ਲਈ ਨੀਤੀ ਨਿਰਦੇਸ਼(Policy)ਦੀ ਗੱਲ ਵੀ ਕੀਤੀ ਜਾਣੀ ਚਾਹੀਦੀ ਹੈ। ਪੰਜਾਬੀ ਵਿਕੀਪੀਡੀਆ ਉੱਤੇ ਸ਼ਬਦਾਂ ਦੀਆਂ ਗ਼ਲਤੀਆਂ ਬਾਰੇ ਕੋਈ ਲਿਖਤ ਦਸਤਾਵੇਜ਼ ਤਿਆਰ ਕਰਨ ਬਾਰੇ ਗੱਲ ਹੋ ਸਕਦੀ ਹੈ।ਕੁਝ ਗਲਤ ਸ਼ਬਦਾਂ ਦੀ ਸੂਚੀ [2] ਨੂੰ ਪਹਿਲਾਂ ਦੇਖ ਲਿਆ ਜਾਵੇ। ਅਤੇ ਅਸੀਂ ਨਵੇਂ ਸੰਪਾਦਕਾਂ ਨੂੰ ਕਿਵੇਂ ਪੰਜਾਬੀ ਵਿਕੀਪੀਡੀਆ ਨਾਲ ਜੋੜੀਏ, ਇਸ ਬਾਰੇ ਕੋਈ ਗੱਲ ਅਗਾਂਹ ਤੁਰ ਸਕਦੀ ਹੈ। ਇਹ ਵੀ ਵਿਚਾਰਿਆ ਜਾ ਸਕਦਾ ਹੈ ਕਿ ਸਿਸਟਰ ਪ੍ਰੋਜੈਕਟਾਂ ਲਈ ਇੱਕ ਸਾਂਝੀ( ਜਿਵੇਂ ਇਹ ਮੀਟਿੰਗ ਹੋਵੇਗੀ) ਮੀਟਿੰਗ ਦੇ ਨਾਲ-ਨਾਲ ਵੱਖਰੀਆਂ ਮੀਟਿੰਗਾਂ ਵੀ ਪਲੈਨ ਕਰ ਸਕੀਏ, ਚਾਹੇ ਉਹ ਛੋਟੀਆਂ ਹੀ ਕਿਉਂ ਨਾ ਹੋਣ। Mulkh Singh (ਗੱਲ-ਬਾਤ) 12:57, 24 ਅਕਤੂਬਰ 2020 (UTC)