ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 19
ਗੁੱਡ ਆਰਟੀਕਲ ਟੀਮ ਵਿੱਚ ਸ਼ਾਮਲ ਹੋਣ ਦਾ ਸੱਦਾ
[ਸੋਧੋ]ਇੱਕ ਚੰਗਾ ਲੇਖ (GA) ਉਹ ਹੁੰਦਾ ਹੈ ਜੋ ਸੰਪਾਦਕੀ ਮਿਆਰਾਂ ਦੇ ਸਮੂਹ ਨੂੰ ਨਿਭਾਉਂਦਾ ਹੈ ਅਤੇ ਚੰਗੀ ਤਰੀਕੇ ਨਾਲ ਲਿਖਿਆ ਹੁੰਦਾ ਹੈ, ਅਸਲ ਵਿੱਚ ਸਹੀ ਅਤੇ ਪ੍ਰਮਾਣਿਤ ਜਾਣਕਾਰੀ ਦਿੰਦਾ ਹੈ। ਨਿਰਪੱਖ ਦ੍ਰਿਸ਼ਟੀਕੋਣ, ਸਥਿਰ ਅਤੇ ਸਚਿੱਤਰ ਹੁੰਦਾ ਹੈ. ਜਿੱਥੇ ਸੰਭਵ ਹੋਵੇ, ਸੰਬੰਧਿਤ ਸਹੀ ਕਾਪੀਰਾਈਟ ਲਾਇਸੈਂਸ ਵਾਲੀਆਂ ਤਸਵੀਰਾਂ ਰੱਖਦਾ ਹੈ. ਪੰਜਾਬੀ ਵਿਕੀਪੀਡੀਆ ਵਿੱਚ ਇੱਕ ਵਧੀਆ ਲੇਖ ਬਣਾਉਣ ਲਈ ਕੋਈ ਮਾਪਦੰਡ ਨਹੀਂ ਹੈ ਅਤੇ ਲੇਖਾਂ ਦੀ ਗੁਣਵੱਤਾ ਨੂੰ ਸੁਧਾਰਨ ਲਈ ਅਜਿਹੀਆਂ ਨੀਤੀਆਂ ਅਤੇ ਢਾਂਚਿਆਂ ਦੇ ਵਿਕਾਸ ਕਰਨਾ ਬਹੁਤ ਮਹਤਵਪੂਰਣ ਹੈ. ਸਾਡੇ ਕੋਲ 5 ਬੰਦਿਆਂ ਦੀ ਗੁੱਡ ਆਰਟੀਕਲ ਟੀਮ ਸੀ, ਪਰ ਪ੍ਰੋਜੈਕਟ ਟਾਈਗਰ ਆਉਣ ਤੋਂ ਬਾਅਦ ਅਸੀਂ ਇਸ ਕੰਮ ਨੂੰ ਜਾਰੀ ਰੱਖਣ ਵਿੱਚ ਅਸਮਰਥ ਰਹੇ ਕਿਉਂਕਿ ਇਸ ਪ੍ਰੋਜੈਕਟ ਵੱਲ ਤਿੰਨ ਮਹੀਨਿਆਂ ਲਈ ਧਿਆਨ ਦਿੱਤਾ ਗਿਆ ਸੀ. ਹੁਣ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਤੇ 7 ਸੰਪਾਦਕਾਂ ਦੀ ਟੀਮ ਦੁਬਾਰਾ ਬਣਾਈ ਜਾ ਰਹੀ ਹੈ, ਜੋ ਇਸ ਪ੍ਰੋਜੈਕਟ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ. ਸੰਪਾਦਕ ਜੋ ਟੀਮ ਦਾ ਹਿੱਸਾ ਬਣਨ ਵਿੱਚ ਦਿਲਚਸਪੀ ਰੱਖਦੇ ਹਨ, ਕਿਰਪਾ ਕਰਕੇ ਹੇਠਾਂ ਸਾਈਨ ਅਪ ਕਰੋ:
ਪੰਜਾਬੀ ਵਿਕੀਪੀਡੀਆ ਦੇ ਸੱਥ ਉੱਤੇ ਤੁਹਾਡਾ ਸੁਆਗਤ ਹੈ। ਸਾਰਿਆਂ ਦਾ ਚਰਚਾ ਕਰਨ ਲਈ ਸੁਆਗਤ ਹੈ। ਕਿਰਪਾ ਕਰ ਕੇ ਆਪਣੀ ਚਰਚਾ ਦੇ ਬਾਅਦ ਆਪਣਾ ਆਪਣੇ ਦਸਤਖ਼ਤ ਕਰਨੇ (~~~~ ਨਾਲ ਜਾਂ ਬਟਨ ’ਤੇ ਨੱਪ(ਕਲਿੱਕ ਕਰਕੇ) ਕੇ) ਯਾਦ ਰੱਖੋ।
ਸੱਥ ਦਾ ਅਸੂਲ ਹੈ ਕਿ ਪੁਰਾਣੀ ਚਰਚਾ ਸਾਂਭ ਲਈ ਜਾਂਦੀ ਹੈ ਜੋ ਕਿ ਤੁਸੀਂ ਹੇਠਾਂ ਵੇਖ ਸਕਦੇ ਹੋ। ਜੇ ਤੁਸੀਂ ਕਿਸੇ ਪੁਰਾਣੀ ਚਰਚਾ ਨੂੰ ਦੁਬਾਰਾ ਛੇੜਨਾ ਚਾਹੁੰਦੇ ਹੋ ਤਾਂ ਬੇ-ਝਿਜਕ ਉਸਨੂੰ ਕੱਟ ਕਰ ਕੇ ਇੱਥੇ ਚਿਪਕਾ ਸਕਦੇ ਹੋ।
ਇਹ ਸਫ਼ਾ ਸਿਰਫ਼ ਆਮ ਚਰਚਾ ਲਈ ਹੈ, ਕਿਸੇ ਖਾਸ ਲੇਖ ਜਾਂ ਵਰਤੋਂਕਾਰ ਨਾਲ ਸੰਬੰਧਿਤ ਚਰਚਾ ਲਈ ਉਸ ਦਾ ਗੱਲ-ਬਾਤ ਸਫ਼ਾ ਵਰਤੋ।
Wikigraphists Bootcamp (2018 India)
[ਸੋਧੋ]Greetings,
It is being planned to organize Wikigraphists Bootcamp in India, please fill out the survey form to help the organizers. Your responses will help organizers understand what level of demand there is for the event (how many people in your community think it is important that the event happens). At the end of the day, the participants will turn out to have knowledge to create drawings, illustrations, diagrams, maps, graphs, bar charts etc. and get to know to how to tune the images to meet the QI and FP criteria. For more information and link to survey form, please visit Talk:Wikigraphists Bootcamp (2018 India). MediaWiki message delivery (ਗੱਲ-ਬਾਤ) 12:43, 15 ਜਨਵਰੀ 2018 (UTC)
Wikigraphists Bootcamp Survey Reminder
[ਸੋਧੋ]Greetings,
As it has already been notified about Wikigraphists Bootcamp in India, for training related to creation drawings, illustrations, diagrams, maps, graphs, bar charts etc. and to tune the images to meet the QI and FP criteria, please fill the survey form linked from Talk:Wikigraphists Bootcamp (2018 India). It'll help the organizers to assess the needs of the community, and plan accordingly. Please ignore if already done. Krishna Chaitanya Velaga 03:03, 21 ਜਨਵਰੀ 2018 (UTC)
ਵਿਕੀਸੋਰਸ ਦੀ ਨਿਜੀ ਵਿਕੀ ਸਿਖਲਾਈ
[ਸੋਧੋ]TTT 2018 ਦੌਰਾਨ ਵਰਤੋਂਕਾਰ:Gurlal Maan ਦੁਆਰਾ ਵਿਕੀਸੋਰਸ ਦੀ ਨਿਜੀ ਸਿਖਲਾਈ ਦਾ ਮੁੱਦਾ ਰੱਖਿਆ ਗਿਆ ਸੀ ਅਤੇ ਜਿਸ ਲਈ CIS-A2K ਦੇ ਨੁਮਾਇੰਦਿਆਂ ਨੇ ਹਾਮੀ ਭਾਰੀ ਹੈ। ਇਹ ਸਿਖਲਾਈ ਕਰਵਾਉਣ ਤੋਂ ਪਹਿਲਾਂ ਚਾਹਵਾਨ ਮੈਂਬਰਾਂ ਤੋਂ ਥੱਲੇ ਇਸ ਲਈ ਆਪਣਾ ਸਮਰਥਨ ਦੇਣ ਦੀ ਅਤੇ ਜੇਕਰ ਕੁਝ ਸੁਝਾਅ ਹਨ ਤਾਂ ਉਹਨਾਂ ਨੂੰ ਸਾਂਝੇ ਕਰਨ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ।-Manavpreet Kaur (ਗੱਲ-ਬਾਤ) 18:37, 30 ਜਨਵਰੀ 2018 (UTC)
- ਵਿਕੀਸੋਰਸ ਸੋਰਸ ਉਪਰ ਮੈਂ ਕੰਮ ਕਰਨਾ ਸਿੱਖਣਾ ਚਾਹੁੰਦਾ ਹਾਂ।Stalinjeet Brar (ਗੱਲ-ਬਾਤ) 01:16, 31 ਜਨਵਰੀ 2018 (UTC)
- ਮੇਰੇ ਖ਼ਿਆਲ ਨਾਲ ਕੰਮ ਕਰਨਾ ਸਿੱਖਣ ਜਾਂ ਸਿਖਾਉਣ ਲਈ ਪਹਿਲਾਂ ਪੰਜਾਬੀ ਵਿਕੀਸੋਰਸ ਉੱਪਰ ਇੱਕ-ਦੋ ਕਿਤਾਬਾਂ ਅਪਲੋਡ ਕਰ ਦਿੱਤੀਆਂ ਜਾਣ ਤਾਂ ਬਿਹਤਰ ਹੋਵੇਗਾ।
ਸਿਖਲਾਈ ਦਾ ਮੈਂ ਸਮਰਥਨ ਕਰਦਾ ਹਾਂ। - Satpal Dandiwal (ਗੱਲ-ਬਾਤ) 04:56, 31 ਜਨਵਰੀ 2018 (UTC)
- ਮੇਰੇ ਖ਼ਿਆਲ ਨਾਲ ਕੰਮ ਕਰਨਾ ਸਿੱਖਣ ਜਾਂ ਸਿਖਾਉਣ ਲਈ ਪਹਿਲਾਂ ਪੰਜਾਬੀ ਵਿਕੀਸੋਰਸ ਉੱਪਰ ਇੱਕ-ਦੋ ਕਿਤਾਬਾਂ ਅਪਲੋਡ ਕਰ ਦਿੱਤੀਆਂ ਜਾਣ ਤਾਂ ਬਿਹਤਰ ਹੋਵੇਗਾ।
- Satpal Dandiwal ਜੀ ਪੰਜਾਬੀ ਵਿਕੀਸੋਰਸ ਤੇ ਪਹਿਲਾਂ ਹੀ ਕਿਤਾਬਾਂ ਉਪਲਭਧ ਹਨ ਜੋ ਸਿਖਲਾਈ ਲਈ ਕਾਫੀ ਹਨ।--Gurlal Maan (ਗੱਲ-ਬਾਤ) 11:04, 31 ਜਨਵਰੀ 2018 (UTC)
- ਮੈਨੂੰ ਲੱਗਦਾ ਹੈ ਕੀ ਇਹ ਬਹੁਤ ਵਧੀਆ ਸੁਝਾਵ ਹੈ। ਵਿਕਿਪੀਡੀਆ ਤੋਂ ਇਲਾਵਾ ਬਾਕੀ ਪ੍ਰੋਜੇਕਟਾਂ ਬਾਰੇ ਵੀ ਵਰਕਸ਼ਾਪ ਜ਼ਰੂਰੀ ਹੈ, ਖ਼ਾਸਕਰ ਵਿਕੀਸੋਰਸ ਜੋ ਕੀ ਆਣ ਵਾਲੇ ਸਮੇਂ ਵਿੱਚ ਆਪਣੇ ਯੂਸਰ ਗਰੁਪ ਲਈ ਬਹੁਤ ਹੀ ਮੁੱਖ ਪ੍ਰੋਜੇਕਟ ਬਣਨ ਵਾਲਾ ਹੈ। --Wikilover90 (ਗੱਲ-ਬਾਤ) 04:53, 11 ਫ਼ਰਵਰੀ 2018 (UTC)
ਵਿਕੀਡਾਟਾ ਲੇਬਲਥਾਨ (ਫਰਵਰੀ 2018)
[ਸੋਧੋ]ਚੰਡੀਗੜ੍ਹ ਵਿੱਚ ਹੋਈ ਵਿਕੀਡਾਟਾ ਵਰਕਸ਼ਾਪ ਤੋਂ ਬਾਅਦ ਵਿਕੀਡਾਟਾ ਨਾਲ ਸੰਬੰਧਤ ਇੱਕ ਲੇਬਲਥਾਨ (ਐਡਿਟਾਥਾਨ ਵਾਂਗ ਹੀ) ਕਰਵਾਉਣ ਬਾਰੇ ਸੋਚ ਰਹੇ ਹਾਂ। ਵੈਸੇ ਵੀ ਫਰਵਰੀ 2018 ਦੇ ਅਖ਼ੀਰਲੇ ਹਫ਼ਤੇ ਬਾਕੀ ਭਾਰਤੀ ਭਾਈਚਾਰੇ ਵੀ ਈਵੈਂਟ ਕਰਵਾ ਰਹੇ ਹਨ ਕਿਉਂ ਕਿ ਇਸ ਦੌਰਾਨ ਵਿਸ਼ਵ ਬੋਲੀ ਦਿਵਸ ਅਤੇ ਵਿਸ਼ਵ ਵਿਗਿਆਨ ਦਿਵਸ ਵੀ ਆਉਣਗੇ। ਸੋ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਵੀ ਪਟਿਆਲਾ ਵਿਖੇ ਇਹ ਲੇਬਲਥਾਨ ਕਰਵਾਇਆ ਜਾ ਸਕਦਾ ਹੈ। ਇਸ ਸੰਬੰਧੀ ਤੁਹਾਡੇ ਸੁਝਾਅ ਚਾਹੀਦੇ ਹਨ। (ਇਸਦੇ ਵਿੱਚ ਵਿਕੀਮੀਡੀਆ ਇੰਡੀਆ ਚੈਪਟਰ ਦਾ ਸਹਿਯੋਗ ਹੋਵੇਗਾ) - Satpal Dandiwal (ਗੱਲ-ਬਾਤ) 15:40, 5 ਫ਼ਰਵਰੀ 2018 (UTC)
ਟਿੱਪਣੀਆਂ/ਸੁਝਾਅ
[ਸੋਧੋ]- ਚੈਪਟਰ ਦੇ ਸਹਿਯੋਗ ਵਾਲੀ ਗੱਲ ਸਮਝ ਨਹੀਂ ਆਈ। ਪਰ ਲੇਬਲਥਾਨ ਨਾਲ ਮੈਂ ਸਹਿਮਤ ਹਾਂ। ਇਸਨੂੰ ਇੱਕੋ ਵੇਲੇ ਆਨਲਾਈਨ ਔਫਲਾਈਨ ਰੱਖਿਆ ਜਾਵੇ। --Satdeep Gill (ਗੱਲ-ਬਾਤ) 05:33, 6 ਫ਼ਰਵਰੀ 2018 (UTC)
- @Satpal Dandiwal and Satdeep Gill: Firstly sorry for writing in English. Thanks for the comment Satdeep. Hi Satpal, thanks for posting the message here. I have a few things to add. The campaign will be upto Open Data Day (3 March). This is an individual initiative, and is being supported by CIS-A2K, Punjabi Wikimedians User Group, and WikiProject India on Wikidata. The Chapter's involvement in this is not yet clear. Looking forward for a wonderful collaboration. --Krishna Chaitanya Velaga (ਗੱਲ-ਬਾਤ) 15:16, 6 ਫ਼ਰਵਰੀ 2018 (UTC)
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ
[ਸੋਧੋ]ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਭਾਰਤੀ ਭਾਸ਼ਾਵਾਂ ਨੂੰ ਪੰਜਾਬੀ ਵਿਕੀਪੀਡੀਆ ਉੱਤੇ ਮੈਂ 11-21 ਫਰਵਰੀ 2018 ਲਈ ਐਡੀਟਾਥਾਨ ਦੀ ਤਜਵੀਜ਼ ਦਿੰਦੀ ਹਾਂ। ਜੋ ਵਰਤੋਂਕਾਰ ਇਸ ਵਿੱਚ ਭਾਗ ਲੈਣ ਲਈ ਇਛੁੱਕ ਹਨ, ਉਹ ਆਪਣਾ ਸਮਰਥਨ ਦੇਣ। ਜੇ ਬਹੁ-ਗਿਣਤੀ ਇਸ ਸੁਝਾਅ ਨਾਲ ਸਹਿਮਤ ਹਨ ਅਤੇ ਆਪਾਂ ਮਿਲ ਕੇ ਇੱਕ ਸੂਚੀ, ਨਿਯਮ ਅਤੇ ਬਾਰਨਸਟਾਰ ਤਿਆਰ ਕਰ ਸਕਦੇ ਹਾਂ, ਜੋ ਕੋਈ ਇਸ ਕੰਮ ਵਿੱਚ ਮੇਰੀ ਮਦਦ ਕਰਨ ਲਈ ਇਛੁੱਕ ਹੈ ਉਹ ਇਸ ਬਾਰੇ ਟਿੱਪਣੀਆਂ ਵਿੱਚ ਲਿੱਖ ਸਕਦੇ ਹਨ।
ਸਮਰਥਨ
[ਸੋਧੋ]- --Sultanadeswal (ਗੱਲ-ਬਾਤ) 15:49, 6 ਫ਼ਰਵਰੀ 2018 (UTC)
- --Kaurjaspreet (ਗੱਲ-ਬਾਤ) 15:50, 6 ਫ਼ਰਵਰੀ 2018 (UTC)
- --Satdeep Gill (ਗੱਲ-ਬਾਤ) 13:03, 7 ਫ਼ਰਵਰੀ 2018 (UTC)
- --Nirmal Brar (ਗੱਲ-ਬਾਤ) 13:57, 7 ਫ਼ਰਵਰੀ 2018 (UTC) ਵੈਸੇ ਜਨਵਰੀ ਤਾਂ ਲੰਘ ਗਿਆ ਹੈ ਜਾਂ ਤੁਸੀਂ ਜਨਵਰੀ 2019 ਬਾਰੇ ਜ਼ਿਕਰ ਕੀਤਾ ਹੈ?
- --I'll help you. Satpal Dandiwal (ਗੱਲ-ਬਾਤ) 14:54, 8 ਫ਼ਰਵਰੀ 2018 (UTC)
- --Gurlal Maan (ਗੱਲ-ਬਾਤ) 15:17, 8 ਫ਼ਰਵਰੀ 2018 (UTC)
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ
[ਸੋਧੋ]ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਉੱਤੇ 11-21 ਫ਼ਰਵਰੀ 2018 ਤੱਕ ਐਡਿਟਾਥਾਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਪਾਂ ਸਭ ਮਿਲ ਕੇ ਭਾਰਤ ਦੀਆਂ 50 ਜ਼ੁਬਾਨਾਂ ਬਾਰੇ ਲੇਖ ਲਿਖਾਂਗੇ। ਤੁਹਾਡੇ ਸਭ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਨਿਯਮਾਂ ਮੁਤਾਬਕ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਰਤੋਂਕਾਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ।
International Mother Langage Day and Open Data Day Wikidata Edit-a-thon
[ਸੋਧੋ]- Please translate the message to your language, if applicable
Hello,
We are happy to inform you that a national level Wikidata editing campaign "IMLD-ODD 2018 Wikidata India Edit-a-thon" on content related to India is being organized from from 21 February 2018 to 3 March 2018. This edit-a-thon marks International Mother Language Day and Open Data Day.
Please learn more about this event: here.
Please consider participating in the event, by joining here.
You may get a list of suggested items to work on here.
Please let us know if you have question. -- Titodutta using MediaWiki message delivery (ਗੱਲ-ਬਾਤ) 07:12, 21 ਫ਼ਰਵਰੀ 2018 (UTC)
ਮਾਂ-ਬੋਲੀ ਐਡਿਟਾਥਾਨ ਦੀ ਮਿਆਦ ਸੰਬੰਧੀ
[ਸੋਧੋ]ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018) ਦੀ ਤਰੀਕ 21 ਫ਼ਰਵਰੀ ਤੋਂ ਵਧਾ ਕੇ 28 ਫ਼ਰਵਰੀ ਕਰ ਰਹੇ ਹਾਂ। ਤੁਸੀਂ ਇਸ ਤਰੀਕ ਤੱਕ ਯੋਗਦਾਨ ਪਾ ਸਕਦੇ ਹੋ ਅਤੇ ਆਪਣੇ ਦੋਸਤਾਂ ਨੂੰ ਭਾਸ਼ਾਵਾਂ ਬਾਰੇ ਲੇਖ ਬਣਾਉਣ ਲਈ ਪ੍ਰੇਰਿਤ ਕਰ ਸਕਦੇ ਹੋ। ਧੰਨਵਾਦ -- Satpal Dandiwal (ਗੱਲ-ਬਾਤ) 17:12, 21 ਫ਼ਰਵਰੀ 2018 (UTC)
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਸੰਬੰਧੀ
[ਸੋਧੋ]8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਹੋਣ ਕਾਰਨ ਪੂਰੇ ਮਾਰਚ ਮਹੀਨੇ ਨੂੰ ਦੁਨੀਆ ਵਿੱਚ 'ਵੂਮਨ ਹਿਸਟਰੀ ਮੰਥ' ਵਜੋਂ ਮਨਾਇਆ ਜਾ ਰਿਹਾ ਹੈ। ਹਰ ਸਾਲ ਪੰਜਾਬੀ ਵਿਕਿਪੀਡਿਆ ਉੱਪਰ ਇਸ ਮਹੀਨੇ ਵਿੱਚ ਐਡਿਟਾਥਨ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਵੀ 1 ਮਾਰਚ ਤੋਂ 31 ਮਾਰਚ ਤੱਕ ਇਹ ਗਤੀਵਿਧੀ ਕੀਤੀ ਜਾ ਰਹੀ ਹੈ। ਤੁਸੀਂ ਇਸ ਵਿੱਚ ਔਰਤਾਂ ਨਾਲ ਸੰਬੰਧਿਤ ਲੇਖ ਬਣਾ ਸਕਦੇ ਹੋ ਅਤੇ ਪੰਜਾਬੀ ਵਿਕਿਪੀਡਿਆ ਉੱਪਰ ਲਿੰਗ ਭੇਦ (ਜੈਂਡਰ ਗੈਪ) ਘਟਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। -Nitesh Gill (ਗੱਲ-ਬਾਤ) 17:54, 27 ਫ਼ਰਵਰੀ 2018 (UTC)
1 ਮਾਰਚ 2018 ਤੋਂ 31 ਮਈ 2018 ਤੱਕ ਪ੍ਰਜੈਕਟ ਟਾਈਗਰ ਨਾਂ ਅਧੀਨ ਲੇਖ ਲਿਖਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਹਰ ਮਹੀਨੇ ਵੱਧ ਕੰਮ ਕਰਨ ਵਾਲੇ ਵਰਤੋਂਕਾਰਾਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਅੰਤ ਵਿੱਚ ਭਾਰਤੀ ਭਾਈਚਾਰਿਆਂ ਵਿੱਚੋਂ ਸਭ ਤੋਂ ਵੱਧ ਕੰਮ ਕਰਨ ਵਾਲੇ ਭਾਈਚਾਰੇ ਲਈ ਵਿਸ਼ੇਸ਼ ਟ੍ਰੇਨਿੰਗ ਰੱਖੀ ਜਾਵੇਗੀ। ਸਾਰੀਆਂ ਨੂੰ ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। --Wikilover90 (ਗੱਲ-ਬਾਤ) 04:14, 1 ਮਾਰਚ 2018 (UTC)
ਵਿਕੀਡਾਟਾ ਲੇਬਲਥਾਨ
[ਸੋਧੋ]ਚੰਡੀਗੜ੍ਹ ਵਿੱਚ ਹੋਈ ਵਿਕੀਡਾਟਾ ਵਰਕਸ਼ਾਪ ਤੋਂ ਬਾਅਦ ਵਿਕੀਡਾਟਾ ਨਾਲ ਸੰਬੰਧਤ ਇੱਕ ਲੇਬਲਥਾਨ (ਐਡਿਟਾਥਾਨ ਵਾਂਗ ਹੀ) ਕਰਵਾਇਆ ਜਾ ਰਿਹਾ ਹੈ। ਪੰਜਾਬੀ ਵਿਕੀਮੀਡੀਅਨਜ਼ ਦੁਆਰਾ ਇਹ ਲੇਬਲਥਾਨ, ਪੰਜਾਬੀ ਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 3 ਮਾਰਚ, 2018 ਨੂੰ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਸਾਰੀਆਂ ਨੂੰ ਇਸਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਜਾਂਦਾ ਹੈ।- Manavpreet Kaur (ਗੱਲ-ਬਾਤ) 11:39, 2 ਮਾਰਚ 2018 (UTC)
ਵਿਕੀ ਮਹਿਲਾ ਸਿਹਤ ਐਡਿਟਾਥਾਨ
[ਸੋਧੋ]ਅੱਜ ਦੇ ਸਮੇਂ ਦੀ ਲੋੜ ਨੂੰ ਵੇਖਦੇ ਹੋਏ ਇਹ ਮਹਿਸੂਸ ਕੀਤਾ ਗਿਆ ਕਿ ਵਿਕੀ ਤੇ ਮਹਿਲਾਵਾਂ ਦੀ ਸਿਹਤ ਨਾਲ ਸਬੰਧਿਤ ਲੇਖਾਂ ਦੀ ਲੋੜ ਹੈ ਕਿਉਂਕਿ ਵਿਕੀ ਤੇ ਮਹਿਲਾ ਸਿਹਤ ਸੰਬੰਧੀ ਬਹੁਤ ਘੱਟ ਲੇਖ ਮੌਜੂਦ ਹਨ। ਇਸ ਲਈ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੇ ਮੌਕੇ ਤੇ 8 ਮਾਰਚ, 2018 ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਮਹਿਲਾ ਸਿਹਤ ਐਡਿਟਾਥਾਨ ਦਾ ਆਯੋਜਨ ਕੀਤਾ ਜਾਣਾ ਹੈ। ਇਹ ਐਡਿਟਾਥਾਨ ਔਰਤਾਂ ਵੱਲੋਂ, ਔਰਤਾਂ ਲਈ, ਔਰਤਾਂ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਸਭ ਮਹਿਲਾਵਾਂ ਨੂੰ ਸੰਮਿਲਿਤ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ।-Manavpreet Kaur (ਗੱਲ-ਬਾਤ) 11:48, 2 ਮਾਰਚ 2018 (UTC)
Editing News #1—2018
[ਸੋਧੋ]Read this in another language • Subscription list for this multilingual newsletter
Since the last newsletter, the Editing Team has spent most of their time supporting the 2017 wikitext editor mode, which is available inside the visual editor as a Beta Feature, and improving the visual diff tool. Their work board is available in Phabricator. You can find links to the work finished each week at mw:VisualEditor/Weekly triage meetings. Their current priorities are fixing bugs, supporting the 2017 wikitext editor, and improving the visual diff tool.
Recent changes
[ਸੋਧੋ]- The 2017 wikitext editor is available as a Beta Feature on desktop devices. It has the same toolbar as the visual editor and can use the citoid service and other modern tools. The team have been comparing the performance of different editing environments. They have studied how long it takes to open the page and start typing. The study uses data for more than one million edits during December and January. Some changes have been made to improve the speed of the 2017 wikitext editor and the visual editor. Recently, the 2017 wikitext editor opened fastest for most edits, and the 2010 WikiEditor was fastest for some edits. More information will be posted at mw:Contributors/Projects/Editing performance.
- The visual diff tool was developed for the visual editor. It is now available to all users of the visual editor and the 2017 wikitext editor. When you review your changes, you can toggle between wikitext and visual diffs. You can also enable the new Beta Feature for "Visual diffs". The Beta Feature lets you use the visual diff tool to view other people's edits on page histories and Special:RecentChanges. [1]
- Wikitext syntax highlighting is available as a Beta Feature for both the 2017 wikitext editor and the 2010 wikitext editor. [2]
- The citoid service automatically translates URLs, DOIs, ISBNs, and PubMed id numbers into wikitext citation templates. It is very popular and useful to editors, although it can be a bit tricky to set up. Your wiki can have this service. Please read the instructions. You can ask the team to help you enable citoid at your wiki.
Let's work together
[ਸੋਧੋ]- The team will talk about editing tools at an upcoming Wikimedia Foundation metrics and activities meeting.
- Wikibooks, Wikiversity, and other communities may have the visual editor made available by default to contributors. If your community wants this, then please contact Dan Garry.
- The
<references />
block can automatically display long lists of references in columns on wide screens. This makes footnotes easier to read. You can request multi-column support for your wiki. [3] - If you aren't reading this in your preferred language, then please help us with translations! Subscribe to the Translators mailing list or contact us directly. We will notify you when the next issue is ready for translation. ਧੰਨਵਾਦ!
20:56, 2 ਮਾਰਚ 2018 (UTC)
ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018)ਨਤੀਜੇ
[ਸੋਧੋ]ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018) ਦੇ ਦੌਰਾਨ ਪੰਜਾਬੀ ਵਿਕੀਪੀਡੀਆ ਵਿੱਚ ਪੁਰਾਣੇ ਲੇਖਾਂ ਦਾ ਸੁਧਾਰ ਕੀਤਾ ਗਿਆ ਹੈ। ਇਸ ਐਡੀਟਾਥਾਨ ਵਿੱਚ ਭਾਰਤ ਦੀਆਂ 50 ਜ਼ੁਬਾਨਾਂ ਦੇ ਲੇਖਾਂ ਦੀ ਸੂਚੀ ਸੀ ਜਿਹਨਾਂ ਤੇ ਲੇਖ ਨਹੀਂ ਬਣਿਆ ਹੋਇਆ ਸੀ। ਇਸ ਐਡਿਟਾਥਾਨ ਵਿੱਚ 17 ਲੇਖਾਂ ਨੂੰ ਬਣਾਇਆ ਗਿਆ ਅਤੇ ਸਭ ਤੋਂ ਵਧੀਆ ਕੰਮ Nitesh Gill ਨੇ ਕੀਤਾ। ਇਸ ਐਡੀਟਾਥਾਨ ਤੇ ਲਾਜਵਾਬ ਕੰਮ ਕਰਨ ਲਈ ਇਨਾਮ ਦੇ ਤੌਰ ਉੱਤੇ ਵਿਸ਼ੇਸ਼ ਵਿਕੀ-ਗਿਫ਼ਟ ਦਿੱਤਾ ਜਾਏਗਾ ਅਤੇ ਭਾਗ ਲੈਣ ਵਾਲਿਆਂ ਨੂੰ ਬਾਰਨਸਟਾਰ ਦਿੱਤੇ ਜਾਣਗੇ। - Wikilover90
ਪੰਜਾਬੀ ਵਿਕੀਪੀਡੀਆ ਦੀ ਮਸ਼ਹੂਰੀ ਲਈ ਐਨੀਮੇਸ਼ਨ ਵੀਡੀਓ ਦਾ ਨਿਰਮਾਣ
[ਸੋਧੋ]ਫਾਊਂਡੇਸ਼ਨ ਵੱਲੋਂ ਵਿਕੀਪੀਡੀਆ ਦੀ ਮਸ਼ਹੂਰੀ ਕਰਨ ਲਈ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਵਿੱਚ ਮੈਂ ਪੰਜਾਬੀ ਵਿਕੀਪੀਡੀਆ ਦੀ ਮਸ਼ਹੂਰੀ ਲਈ ਇੱਕ ਐਨੀਮੇਸ਼ਨ ਵੀਡੀਓ ਬਣਾਉਣ ਲਈ ਗ੍ਰਾਂਟ ਅਪਲਾਈ ਕੀਤੀ ਹੈ। ਗ੍ਰਾਂਟ ਮਨਜ਼ੂਰ ਹੋਣ ਤੋਂ ਬਾਅਦ ਮੈਂ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਇੱਕ ਰੀਵਿਊ ਟੀਮ ਦਾ ਸੰਗਠਨ ਕਰੂੰਗੀ ਅਤੇ ਫਿਰ ਆਪਾਂ ਮਿਲ ਕੇ ਇਹ ਵੀਡੀਓ ਬਣਾਵਾਂਗੇ। ਉਮੀਦ ਹੈ ਤੁਸੀਂ ਮੇਰਾ ਸਾਥ ਦਿਉਂਗੇ। ਲਿੰਕ = m:Promotion_Of_Punjabi_Wikipedia_On_Social_Media --Wikilover90 (ਗੱਲ-ਬਾਤ) 18:16, 15 ਮਾਰਚ 2018 (UTC)
ਟਿੱਪਣੀਆਂ
[ਸੋਧੋ]- ਮੈਂ ਇਸ ਕੰਮ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। Stalinjeet Brar (ਗੱਲ-ਬਾਤ) 07:17, 16 ਮਾਰਚ 2018 (UTC)
- - Satpal Dandiwal (talk) |Contribs) 11:24, 16 ਮਾਰਚ 2018 (UTC)
- Nirmal Brar (ਗੱਲ-ਬਾਤ) 14:54, 16 ਮਾਰਚ 2018 (UTC)
- Jagseer01 (ਗੱਲ-ਬਾਤ) 01:53, 19 ਸਤੰਬਰ 2018 (UTC)
CIS-A2K ਨਾਲ ਮਿਲ ਕੇ ਕੰਮ ਕਰਨ ਸਬੰਧੀ
[ਸੋਧੋ]ਦੋਸਤੋ ਜੁਲਾਈ 2018 ਤੋਂ ਜੂਨ 2019 ਤੱਕ CIS-A2K ਨਾਲ ਮਿਲ ਕੇ ਕੰਮ ਕਰਨ ਦੀ ਤਜਵੀਜ਼ ਹੈ। ਇਸ ਵਿੱਚ ਮੁੱਖ ਫੋਕਸ ਵਿਕੀਸੋਰਸ ਅਤੇ ਵਿਕੀਸੋਰਸ ਸਬੰਧੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਉਤੇ ਰਹੇਗਾ। CIS-A2K ਮਿਲ ਕੇ ਕੰਮ ਕਰਨ ਲਈ ਸਾਨੂੰ CIS-A2K ਦੇ ਨਿਯਮ ਆਪਣੇ ਤੇ ਲਾਗੂ ਕਰਨੇ ਪੈਣਗੇ। ਜਿਸ ਵਿੱਚ ਵਿਤੀ ਰਿਪੋਰਟ, ਪ੍ਰੋਜੈਕਟ ਰਿਪੋਰਟ, ਪ੍ਰਭਾਵ ਰਿਪੋਰਟ ਆਦਿ ਰਿਪੋਰਟਾਂ ਸਾਨੂੰ ਖੁਦ ਨੂੰ ਤਿਆਰ ਕਰਨੀਆਂ ਪੈਣਗੀਆਂ। ਇਸ ਸਬੰਧੀ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ। Stalinjeet Brar (ਗੱਲ-ਬਾਤ) 07:35, 16 ਮਾਰਚ 2018 (UTC)
ਸੁਝਾਅ
[ਸੋਧੋ]- ਵਧੀਆ ਰਹੇਗਾ! - Satpal Dandiwal (talk) |Contribs) 11:21, 16 ਮਾਰਚ 2018 (UTC)
- ਚੰਗਾ ਵਿਚਾਰ ਹੈ, ਪਂਜਾਬੀ ਵਿਕੀਸੋਰਸ ਦੀ ਪ੍ਰਫੁੱਲਤਾ ਲਈ CIS-A2K ਨਾਲ ਮਿਲ ਕੇ ਕੰਮ ਦੀ ਜ਼ਰੂਰਤ ਹੈ। ਮੇਰੀ ਨਿੱਜੀ ਤੌਰ 'ਤੇ ਮੰਗ ਹੈ ਕਿ ਅਸੀਂ ਪੰਜਾਬੀ ਵਿਕੀਸੋਰਸ ਦੀ ਇੱਕ ਸਪੈਸ਼ਲ ਵਰਕਸ਼ਾਪ ਕਰਵਾਈਏ ਅਤੇ CIS-A2K ਸਾਡੀ ਤਕਨੀਕੀ ਮਦਦ ਕਰੇ।--Gurlal Maan (ਗੱਲ-ਬਾਤ) 03:36, 17 ਮਾਰਚ 2018 (UTC)
- @Gurlal Maan ਜੀ ਤੁਹਾਡੇ ਵਿਚਾਰਾਂ ਦਾ ਸੁਆਗਤ ਹੈ। CIS-A2K ਨਾਲ ਮਿਲ ਕੇ ਅਜਿਹੇ ਪ੍ਰੋਗਰਾਮਾਂ ਉਪਰ ਫੋਕਸ ਕਰਨ ਦੀ ਕੋਸ਼ਿਸ਼ ਆਪਾਂ ਸਾਰੇ ਮਿਲ ਕੇ ਕਰਾਂਗੇ। Stalinjeet Brar (ਗੱਲ-ਬਾਤ) 03:52, 17 ਮਾਰਚ 2018 (UTC)
- ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਪੰਜਾਬੀ ਵਿਕੀ ਸੋਰਸ ਲਈ ਕਿਤਾਬਾਂ ਦਾ ਪ੍ਰਬੰਧ ਕਿੱਥੋਂ ਹੋਵੇਗਾ? ਇਸ ਦੇ ਨਾਲ ਮੇਰਾ ਇੱਕ ਸੁਝਾਅ ਵੀ ਹੈ ਕਿ CIS-A2K ਮਿਲ ਕੇ ਜਲਦੀ ਤੋਂ ਜਲਦੀ ਇੱਕ ਟਰੇਨਿੰਗ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇ ਜਿਸ ਵਿੱਚ ਸਿਰਫ ਪੰਜਾਬੀ ਵਿਕੀ ਸੋਰਸ ਉਪਰ ਹੀ ਫੋਕਸ ਕੀਤਾ ਜਾਵੇ।Jagmit Singh Brar (ਗੱਲ-ਬਾਤ) 16:16, 21 ਮਾਰਚ 2018 (UTC)
- ਵਿਕੀਸੋਰਸ ਲਈ ਇੱਕ ਟ੍ਰੇਨਿੰਗ ਵਰਕਸ਼ਾਪ ਦੀ ਜ਼ਰੂਰਤ ਹੈ ਅਤੇ ਇਸਦੇ ਵਿੱਚ CIS ਸਾਡੀ ਮਦਦ ਕਰ ਸਕਦਾ ਹੈ। ਜੇਕਰ ਹੁਣ ਹੀ ਇਸ ਬਾਰੇ ਯੋਜਨਾ ਬਣਾ ਲਈ ਜਾਵੇ ਤਾਂ ਬਿਹਤਰ ਹੋਵੇਗਾ। ਪੰਜਾਬੀ ਵਿਕੀਸੋਰਸ ਲਈ ਕਿਤਾਬਾਂ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ ਜਾਵੇ ਅਤੇ CIS ਦਾ ਕਿਤਾਬਾਂ ਦੀ ਸੂਚੀ ਮੰਗਣ ਦਾ ਕੀ ਮਕਸਦ ਸੀ, ਇਸ ਸੰਬੰਧੀ CIS ਸਾਡੀ ਕਿਸ ਤਰ੍ਹਾਂ ਮਦਦ ਕਰੇਗਾ। - Satpal Dandiwal (talk) |Contribs) 16:25, 21 ਮਾਰਚ 2018 (UTC)
- @Jagmit Singh Brar ਜਗਮੀਤ ਬਰਾੜ ਜੀ ਕੁਝ ਪੁਸਤਕਾਂ ਅਸੀਂ ਓਪਨ ਸੋਰਸ ਵਿੱਚ ਲੈ ਚੁੱਕੇ ਹਾਂ ਜਿੰਨਾਂ ਦੀ ਗਿਣਤੀ 30 ਦੇ ਕਰੀਬ ਹੈ। ਇਸ ਤੋਂ ਬਿਨਾਂ ਸਾਡਾ ਪੰਜਾਬੀ ਸਾਹਿਤ ਅਕਾਡਮੀਂ ਲੁਧਿਆਣਾ ਨਾਲ ਸਮਝੌਤਾ ਹੋ ਚੁੱਕਾ ਹੈ। ਇਹ ਸੰਸਥਾ ਸਾਨੂੰ ਆਪਣਾ 'ਅਲੋਚਨਾ' ਮੈਗਜ਼ੀਨ ਡਿਜੀਟਲ ਕਰਨ ਅਤੇ ਵਿਕੀ ਸੋਰਸ ਤੇ ਅਪਲੋਡ ਕਰਨ ਨੂੰ ਦੇ ਰਹੀ ਹੈ। 'ਅਲੋਚਨਾ' ਮੈਗਜ਼ੀਨ ਦੇ 220 ਤੋਂ ਵੱਧ ਅੰਕ ਆ ਚੁੱਕੇ ਹਨ। ਇਸ ਮੈਗਜ਼ੀਨ ਨੂੰ ਸਕੈਨ ਕਰਨ ਦਾ ਕੰਮ ਚੱਲ ਵੀ ਰਿਹਾ ਹੈ। ਇਸ ਮੈਗਜ਼ੀਨ ਨੂੰ ਸਕੈਨ ਕਰਨ ਸਬੰਧੀ ਬਚਦਾ ਕੰਮ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਇਸ ਤੋਂ ਬਿਨਾਂ ਸਾਡੀ ਹੋਰ ਸੰਸਥਾਵਾਂ ਨਾਲ ਕੋਲੱਬਰੇਸ਼ਨ ਦੀ ਗੱਲ ਚੱਲ ਰਹੀ ਹੈ ਜਿਸ ਵਿੱਚ CIS-A2K ਸਾਡੀ ਮਦਦ ਕਰੇਗਾ। ਵਰਕਸ਼ਾਪ ਕਰਨ ਗੁਰਲਾਲ ਨੇ ਵੀ ਆਪਣੇ ਵਿੱਚ ਦਿੱਤੇ ਹਨ। ਇਸ ਵਰਕਸ਼ਾਪ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ। ਸ਼ੁਕਰੀਆ - Stalinjeet Brar (ਗੱਲ-ਬਾਤ) 01:14, 22 ਮਾਰਚ 2018 (UTC)
- @ Satpal Dandiwal ਭਵਿੱਖ ਵਿੱਚ ਟਰੇਨਿੰਗ ਵਰਕਸ਼ਾਪ ਲਗਾਉਣ ਦੀ ਦੀ ਗੱਲ ਵਾਰ ਵਾਰ ਦੋਸਤਾਂ ਵੱਲੋਂ ਕੀਤੀ ਜਾ ਰਹੀ ਹੈ। ਇਹ ਵਰਕਸ਼ਾਪ ਜਰੂਰ ਲਗਾਈ ਜਾਵੇਗੀ। ਕਿਤਾਬਾਂ ਲੈਣ ਦੀ ਪ੍ਰਕਿਰਿਆ ਲਈ ਪੰਜਾਬੀ ਭਾਈਚਾਰਾ ਸਿਰ ਜੋੜ ਕੇ ਬੈਠੇਗਾ ਅਤੇ ਆਪਣੀ ਕੋਈ ਰਣਨੀਤੀ ਬਣਾਏਗਾ। ਤੁਹਾਡਾ ਦੂਸਰਾ ਸਵਾਲ ਸੀ ਕਿ CIS-A2K ਦਾ ਕਿਤਾਬਾਂ ਦੀ ਸੂਚੀ ਮੰਗਣ ਦਾ ਕੀ ਮਕਸਦ ਸੀ ? ਇਸ ਗੱਲ ਤੋਂ ਮੈਂ ਹਾਲੇ ਅਣਜਾਣ ਹਾਂ। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਾਰੇ ਦੋਸਤਾਂ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਸ਼ੁਕਰੀਆ- Stalinjeet Brar (ਗੱਲ-ਬਾਤ) 01:25, 22 ਮਾਰਚ 2018 (UTC)
- CIS-A2K ਇਸ ਪ੍ਰੋਜੈਕਟ ਅਧੀਨ ਆਪਣੀ ਮਦਦ ਕਿਹੜੇ-ਕਿਹੜੇ ਕੰਮਾਂ ਵਿੱਚ ਕਰੇਗੀ? Nirmal Brar (ਗੱਲ-ਬਾਤ) 03:14, 22 ਮਾਰਚ 2018 (UTC)
- @Nirmal Brar Faridkot: ਅਤੇ @Satpal Dandiwal: ਮੈਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾਂ। CIS ਨੇ ਜੋ ਸੂਚੀ ਮੰਗੀ ਉਹ ਇਸ ਲਈ ਸੀ ਕਿ ਆਲੋਚਨਾ ਮੈਗਜ਼ੀਨ ਅਤੇ ਹੋਰ ਪੁਰਾਣੀਆਂ ਕਿਤਾਬਾਂ ਨੂੰ ਵਿਕੀਸੋਰਸ ਉੱਤੇ ਪਾਉਣ ਦੇ ਨਾਲ-ਨਾਲ ਅਸੀਂ ਮੌਜੂਦਾ ਸਮੇਂ ਦੀਆਂ ਜ਼ਰੂਰੀ ਕਿਤਾਬਾਂ ਨੂੰ ਵੀ ਵਿਕਿਸੋਰਸ ਉੱਤੇ ਲਿਆਉਣ ਦੀ ਕੋਸ਼ਿਸ਼ ਕਰੀਏ। ਇਸ ਸਾਲ ਦੇ ਅੰਤ ਵਿੱਚ ਜੇ ਉਹਨਾਂ 300 ਅਹਿਮ ਕਿਤਾਬਾਂ ਵਿੱਚੋਂ 10 ਕਿਤਾਬਾਂ ਵੀ ਵਿਕਿਸੋਰਸ ਉੱਤੇ ਆ ਜਾਣ ਤਾਂ ਉਹ ਆਪਣੀ ਵੱਡੀ ਪ੍ਰਾਪਤੀ ਹੋਵੇਗੀ। CIS ਸਾਰੇ ਪ੍ਰੋਜੈਕਟ ਲਈ ਫੰਡ ਅਤੇ ਹੋਰ ਸਹਾਇਤਾ ਦੇਵੇਗੀ। ਇਸ ਵਿੱਚ ਕਿਸੇ ਇੱਕ ਵਲੰਟੀਅਰ ਨੂੰ ਪਾਰਟ-ਟਾਈਮ ਨੌਕਰੀ ਵੀ ਦਿੱਤੀ ਜਾਵੇਗੀ ਤਾਂ ਕਿ ਸਕੈਨਿੰਗ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਹੋ ਸਕੇ। --Satdeep Gill (ਗੱਲ-ਬਾਤ) 04:54, 22 ਮਾਰਚ 2018 (UTC)
ਸਮਰਥਨ
[ਸੋਧੋ]- Satpal Dandiwal (talk) |Contribs) 11:21, 16 ਮਾਰਚ 2018 (UTC)
- Nirmal Brar (ਗੱਲ-ਬਾਤ) 14:52, 16 ਮਾਰਚ 2018 (UTC)
- Gurlal Maan (ਗੱਲ-ਬਾਤ) 03:37, 17 ਮਾਰਚ 2018 (UTC)
- Jagmit Singh Brar (ਗੱਲ-ਬਾਤ) 04:34, 17 ਮਾਰਚ 2018 (UTC)
- --Wikilover90 (ਗੱਲ-ਬਾਤ) 08:21, 18 ਮਾਰਚ 2018 (UTC)
ਵਿਰੋਧ
[ਸੋਧੋ]ਟਿੱਪਣੀਆਂ
[ਸੋਧੋ]- ਇੱਥੇ ਮੈਂ ਸਾਰੇ ਪੰਜਾਬੀ ਭਾਈਚਾਰੇ ਨੂੰ ਸਪਸ਼ਟ ਰੂਪ ਵਿੱਚ ਦੱਸਣਾ ਚਾਹੁੰਦਾ ਹਾਂ ਕੇ ਇਸ ਪ੍ਰੋਜੈਕਟ ਵਿੱਚ ਹਾਲ ਦੀ ਘੜੀ ਕੁਝ ਵੀ ਫਿਕਸ ਨਹੀਂ ਹੈ ਅਤੇ ਉਮੀਦ ਹੈ ਕੇ ਪ੍ਰੋਜੈਕਟ ਜੁਲਾਈ 2018 ਤੋਂ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਸਬੰਧੀ ਰਣਨੀਤੀ ਪੰਜਾਬੀ ਭਾਈਚਾਰੇ ਨੇ ਹਾਲੇ ਤਹਿ ਕਰਨੀ ਹੈ। ਸਮੁੱਚੀ ਰਣਨੀਤੀ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹੀ ਬਣ ਸਕੇਗੀ। ਤੁਹਾਡੇ ਬਹੁਮੁੱਲੇ ਵਿਚਾਰਾਂ ਅਤੇ ਸੁਝਾਵਾਂ ਦੀ ਆਸ ਰਹੇਗੀ। ਮੈਨੂੰ ਪੂਰਨ ਉਮੀਦ ਹੈ ਕੇ ਪੰਜਾਬੀ ਭਾਈਚਾਰਾ ਇਸ ਵਿੱਚ ਆਪਣਾ ਸਹਿਯੋਗ ਦੇਵੇਗਾ। ਸ਼ੁਕਰੀਆ - Stalinjeet Brar (ਗੱਲ-ਬਾਤ) 01:38, 22 ਮਾਰਚ 2018 (UTC)
ਪ੍ਰੋਮੋਸ਼ਨਲ ਵੀਡੀਓ ਦੀ ਸਮੀਖਿਆ ਟੀਮ
[ਸੋਧੋ]ਪੰਜਾਬੀ ਭਾਈਚਾਰੇ ਨੂੰ ਸਤਿ ਸ਼੍ਰੀ ਅਕਾਲ! ਪੰਜਾਬੀ ਵਿਕੀਪੀਡੀਆ ਦਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਲਈ ਵਿਕੀਮੀਡੀਆ ਫਾਉਨਡੇਸ਼ਨ ਦੀ ਸਾਂਝ ਨਾਲ ਪ੍ਰੋਮੋਸ਼ਨਲ ਵੀਡੀਓ ਬਣਾਇਆ ਜਾ ਰਿਹਾ ਹੈ। ਇਹ ਵੀਡੀਓ ਪੰਜਾਬੀ ਵਿੱਚ ਹੋਵੇਗੀ। ਕਿਰਪਾ ਕਰਕੇ ਭਾਈਚਾਰੇ ਨੂੰ ਬੇਨਤੀ ਹੈ ਕਿ ਜੋ-ਜੋ ਵਰਤੋਂਕਾਰ/ਸੰਪਾਦਕ ਇਸ ਪ੍ਰੋਜੈਕਟ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਸਮੀਖਿਆ ਟੀਮ ਵਿੱਚ ਸਾਇਨ-ਅਪ ਕਰ ਦੇਣ। ਤੁਸੀਂ ਇਸ ਸੰਬੰਧੀ ਆਪਣੇ ਹੋਰ ਸੁਝਾਅ ਵੀ ਦੇ ਸਕਦੇ ਹੋ। ~ ਧੰਨਵਾਦ--Wikilover90 (ਗੱਲ-ਬਾਤ) 15:19, 28 ਮਾਰਚ 2018 (UTC)
ਸਾਇਨ-ਅਪ
[ਸੋਧੋ]- Satpal Dandiwal (talk) |Contribs) 15:27, 28 ਮਾਰਚ 2018 (UTC)
- Stalinjeet Brar (ਗੱਲ-ਬਾਤ) 16:06, 28 ਮਾਰਚ 2018 (UTC)
- Nitesh Gill (ਗੱਲ-ਬਾਤ) 16:25, 28 ਮਾਰਚ 2018 (UTC)
- Nirmal Brar (ਗੱਲ-ਬਾਤ) 16:39, 28 ਮਾਰਚ 2018 (UTC)
- Gaurav Jhammat (ਗੱਲ-ਬਾਤ) 17:14, 28 ਮਾਰਚ 2018 (UTC)
- Manavpreet Kaur (ਗੱਲ-ਬਾਤ) 17:46, 28 ਮਾਰਚ 2018 (UTC)
ਸਾਰੇ ਸੰਪਾਦਕਾਂ ਦਾ ਬਹੁਤ ਬਹੁਤ ਧੰਨਵਾਦ! ਛੇ ਜਾਨਿਆ ਦੀ ਸਮੀਖਿਆ ਟੀਮ ਬਣ ਗਈ ਹੈ ਅਤੇ ਸਮੀਖਿਆ ਟੀਮ ਵਿੱਚ ਸ਼ਾਮਲ ਹੋਣ ਲਈ ਪੋਰਟਲ ਹੁਣ ਬੰਦ ਹੈ। ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਆਪਣਾ ਮੁੱਖ ਕੰਮ ਜਾਰੀ ਰਹੁ। ਤੁਹਾਨੂੰ ਜਲਦੀ ਹੀ ਮੈਟਾ ਦਾ ਲਿੰਕ ਭੇਜ ਦਿੱਤਾ ਜਾਉ। ~ ਧੰਨਵਾਦ --Wikilover90 (ਗੱਲ-ਬਾਤ) 17:54, 28 ਮਾਰਚ 2018 (UTC)
ਵਿਕੀਸੋਰਸ ਸਕੈਨਿੰਗ ਪ੍ਰੋਜੈਕਟ
[ਸੋਧੋ]ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਵਿਕੀਮੀਡੀਅਨਜ਼ ਨੂੰ ਵਿਕੀਮੀਡੀਆ ਸੰਸਥਾ ਦੁਆਰਾ ਸਕੈਨਰ ਦਿੱਤਾ ਗਿਆ ਹੈ। ਇਸ ਸਕੈਨਰ ਦੀ ਵਰਤੋਂ ਆਪਾਂ ਵਿਕੀਸੋਰਸ ਲਈ ਕਰਨੀ ਹੈ। ਪੰਜਾਬੀ ਵਿਕੀਮੀਡੀਅਨਜ਼ ਦਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨਾਲ ਸਮਝੌਤਾ ਹੋਇਆ ਹੈ, ਆਲੋਚਨਾ ਮੈਗਜ਼ੀਨ ਦੀਆਂ 220 ਦੇ ਕਰੀਬ ਅੰਕ ਵਿਕੀਸੋਰਸ ਤੇ ਸਕੈਨ ਕਰਕੇ ਪਾਉਣੇ ਹਨ। ਇਸ ਕੰਮ ਲਈ ਆਪ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਜੋ ਵੀ ਸਵੈ-ਇੱਛਾ ਨਾਲ ਇਸ ਕੰਮ ਵਿੱਚ ਮਦਦ ਕਰਨੀ ਚਾਹੁੰਦਾ ਹੈ, ਉਹ ਦੋਸਤ ਸੰਪਰਕ ਕਰੇ। - Stalinjeet Brar ਗੱਲਬਾਤ 15:48, 9 ਅਪਰੈਲ 2018 (UTC)
ਟਿੱਪਣੀਆਂ
[ਸੋਧੋ]- ਮੈਂ ਇਸ ਕੰਮ ਲਈ ਤਿਆਰ ਹਾਂ। - Satpal Dandiwal (talk) |Contribs) 06:03, 11 ਅਪਰੈਲ 2018 (UTC)
- ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ ਸਤਪਾਲ ਜੀ। ਤਾਂ ਜੋ ਅੱਗੇ ਦੀ ਯੋਜਨਾ ਬਣਾਈ ਜਾ ਸਕੇ।Stalinjeet Brar ਗੱਲਬਾਤ 07:23, 12 ਅਪਰੈਲ 2018 (UTC)
- ਹੋਰ ਕੋਈ ਸਾਥੀ ਵੀ ਮਦਦ ਕਰ ਸਕਦਾ ਹੈ। Stalinjeet Brar ਗੱਲਬਾਤ 07:23, 12 ਅਪਰੈਲ 2018 (UTC)
- ਕਿਤਾਬ ਸਕੈਨਿੰਗ ਤੋਂ ਲੈ ਕੇ ਵਿਕੀਸੋਰਸ ਤੇ ਅਪਲੋਡ ਕਰਨ, ਖਾਸ ਕਰ OCR ਕਰਨ ਦਾ ਕੰੰਮ ਮੈਂ ਕਰਾਂਗਾ।--Gurlal Maan (ਗੱਲ-ਬਾਤ) 09:36, 12 ਅਪਰੈਲ 2018 (UTC)
- @Gurlal Maan ਜੀ ਮੇਰੇ ਨਾਲ ਸੰਪਰਕ ਬਣਾਈ ਰੱਖਣਾ। Stalinjeet Brar ਗੱਲਬਾਤ
- ਮੇਰਾ ਪੂਰਾ ਸਹਿਯੋਗ ਨਾਲ ਹੈ, ਕਿਰਪਾ ਕਰਕੇ ਇਸ ਲਈ ਕੋਈ ਚਰਚਾ ਪੋਰਟਲ ਬਣਾ ਲਿੱਤਾ ਜਾਵੇ ਤਾਂਕਿ ਅੱਪਾ ਇਸ ਤੇ ਗੱਲਬਾਤ ਕਰ ਸੱਕੀਏ। ਧੰਨਵਾਦ! --Wikilover90 (ਗੱਲ-ਬਾਤ) 19:20, 28 ਅਪਰੈਲ 2018 (UTC)
ਵਿਕੀਪੀਡੀਆ:ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲਾ ਸੰਬੰਧੀ ਆਨਲਾਈਨ ਐਡਿਟਾਥਨ ਕਰਵਾਉਣ ਲਈ
[ਸੋਧੋ]ਦੋਸਤੋ ਅਗਲੇ ਕੁੱਝ ਦਿਨਾਂ ਵਿੱਚ ਪ੍ਰੋਜੈਕਟ ਟਾਈਗਰ ਦੇ ਲੇਖ ਲਿਖਣ ਮੁਕਾਬਲੇ ਸੰਬੰਧੀ ਇੱਕ ਆਨਲਾਈਨ ਐਡਿਟਾਥਨ ਕਰਵਾਉਣ ਦਾ ਵਿਚਾਰ ਹੈ ਜਿਸ ਦਾ ਮਕਸਦ ਘੱਟ ਸਰਗਰਮ ਵਰਤੋਂਕਾਰਾਂ ਦੀ ਸਰਗਰਮੀ ਨੂੰ ਵਧਾਉਣਾ ਹੈ, ਹੁਣ ਤੱਕ ਅਸੀਂ ਮੁਕਾਬਲੇ ਵਿੱਚ ਅੱਗੇ ਹਾਂ ਜਿਸ ਵਿੱਚ Charan Gill, Jagmit Singh Brar, Nirmal Brar Faridkot, Nitesh Gill ਦਾ ਵਿਸ਼ੇਸ਼ ਯੋਗਦਾਨ ਹੈ, ਇਸੇ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਸਾਰੇ ਵਰਤੋਂਕਾਰਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ, ਸਭ ਨੂੰ ਅਪੀਲ ਹੈ ਕਿ ਆਪਣੀ ਰਾਏ ਦੇਵੋ ਤਾਂ ਜੋ ਸਭ ਦੀ ਸਲਾਹ ਨਾਲ ਇੱਕ ਦਿਨ ਨਿਸ਼ਚਿਤ ਕਰ ਲਿਆ ਜਾਵੇ-- Gurlal Maan (ਗੱਲ-ਬਾਤ) 11:02, 6 ਮਈ 2018 (UTC)
ਨਿਸ਼ਚਤ ਪ੍ਰੋਗਰਾਮ
[ਸੋਧੋ]- ਦੋਸਤੋ ਤੁਹਾਡੀ ਰਾਇ ਅਨੁਸਾਰ ਇਹ ਐਡਿਟਾਥਨ ਮਿਤੀ 12-05-2018 ਦਿਨ ਸ਼ਨੀਵਾਰ ਨੂੰ ਕੀਤਾ ਜਾਵੇਗਾ।--Gurlal Maan (ਗੱਲ-ਬਾਤ) 12:59, 8 ਮਈ 2018 (UTC)
- ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਦੇ ਸਮੇਂ ਦੌਰਾਨ ਵੱਧ ਤੋਂ ਵੱਧ ਸਮਾਂ ਕੰਮ ਕੀਤਾ ਜਾਵੇ।
- ਘੱਟ ਤੋਂ ਘੱਟ 4 ਲੇਖ ਹਰ ਵਰਤੋਂਕਾਰ ਜ਼ਰੂਰ ਬਣਾਏ, ਆਪਣੀ ਸਮਰੱਥਾ ਅਨੁਸਾਰ ਜ਼ਿਆਦਾ ਵੀ ਬਣਾਏ ਜਾ ਸਕਦੇ ਹਨ
- ਬੇਨਤੀ ਹੈ ਕਿ ਇਸ ਐਡਟਾਥਨ ਵਿੱਚ ਸਮੁੱਚਾ ਪੰਜਾਬੀ ਭਾਈਚਾਰਾ ਸ਼ਾਮਲ ਹੋਵੇ।
ਲੇਖਾਂ ਦੀ ਸੂਚੀ
[ਸੋਧੋ]- ਪ੍ਰੋਜੈਕਟ ਟਾਈਗਰ ਵਾਲੀ ਸੂਚੀ ਵਿਚੋਂ ਆਪਣੇ ਪਸੰਦੀਦਾ ਲੇਖਾਂ ਦੀ ਚੋਣ ਕਰਕੇ ਲੇਖਾਂ ਦਾ ਲਿੰਕ ਇਸ ਹੇਠਲੇ ਲਿੰਕ ਤੇ ਮਿਤੀ 10-05-2018 ਤੱਕ ਆਪਣੇ ਨਾਮ ਅਤੇ ਆਰਟੀਕਲ ਦੇ ਨਾਮ ਸਮੇਤ ਦਰਜ ਕਰ ਦਿੱਤਾ ਜਾਵੇ ਤਾਂ ਜੋ ਲੇਖ ਚੋਣ ਦਾ ਸਮਾਂ ਬਚਾਇਆ ਜਾ ਸਕੇ ਅਤੇ ਇੱਕ ਲੇਖ ਨੂੰ ਇੱਕ ਤੋਂ ਵੱਧ ਵਰਤੋਂਕਾਰਾਂ ਦੁਆਰਾ ਬਣਾਏ ਜਾਣ ਦੀ ਸਮੱਸਿਆ ਨਾ ਆਵੇ
- https://etherpad.wikimedia.org/p/Project_Tiger_Online_Editathon_12-05-2018
ਸਮਰਥਨ
[ਸੋਧੋ]- Nirmal Brar (ਗੱਲ-ਬਾਤ) 12:01, 6 ਮਈ 2018 (UTC)
- Satpal Dandiwal (talk) |Contribs) 18:47, 6 ਮਈ 2018 (UTC)
- Nitesh Gill (ਗੱਲ-ਬਾਤ) 03:53, 7 ਮਈ 2018 (UTC)
- Stalinjeet Brar ਗੱਲਬਾਤ 08:51, 7 ਮਈ 2018 (UTC)
- Jagmit Singh Brar (ਗੱਲ-ਬਾਤ) 15:05, 8 ਮਈ 2018 (UTC)
- Manavpreet Kaur (ਗੱਲ-ਬਾਤ) 06:41, 9 ਮਈ 2018 (UTC)
- --Wikilover90 (ਗੱਲ-ਬਾਤ) 22:40, 9 ਮਈ 2018 (UTC)
ਵਿਰੋਧ
[ਸੋਧੋ]ਟਿੱਪਣੀਆਂ
[ਸੋਧੋ]ਮੈਂ ਇਸ ਵਿੱਚ ਪੂਰਾ ਯੋਗਦਾਨ ਦੇਵਾਂਗਾ। ਸਾਰੇ ਦੋਸਤ ਮਿਲ ਕੇ ਇੱਕ ਦਿਨ ਨਿਸ਼ਚਿਤ ਕਰ ਲਈਏ। Nirmal Brar (ਗੱਲ-ਬਾਤ) 12:04, 6 ਮਈ 2018 (UTC)
- ਮੇਰੇ ਖ਼ਿਆਲ ਨਾਲ ਇਸ ਆਨਲਾਈਨ ਐਡਿਟਾਥਨ ਦੀ ਮਿਤੀ ਸਾਨੂੰ ਛੇਤੀ ਹੀ ਨਿਸ਼ਚਿਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਤਮਿਲ ਭਾਈਚਾਰੇ ਤੋਂ ਅਸੀਂ ਕੁਝ ਲੇਖਾਂ ਤੋਂ ਹੀ ਅੱਗੇ ਹਾਂ। ਸ਼ਨੀਵਾਰ, 12 ਮਈ ਨੂੰ ਅਸੀਂ ਇਹ ਐਡਿਟਾਥਨ ਕਰ ਸਕਦੇ ਹਾਂ। "ਧੰਨਵਾਦ" Nitesh Gill (ਗੱਲ-ਬਾਤ) 08:32, 8 ਮਈ 2018 (UTC)
AdvancedSearch
[ਸੋਧੋ]Birgit Müller (WMDE) 14:53, 7 ਮਈ 2018 (UTC)
New Wikipedia Library Accounts Available Now (May 2018)
[ਸੋਧੋ]
Hello Wikimedians!
The Wikipedia Library is announcing signups today for free, full-access, accounts to research and tools as part of our Publisher Donation Program. You can sign up for new accounts and research materials on the Library Card platform:
- Rock's Backpages – Music articles and interviews from the 1950s onwards - 50 accounts
- Invaluable – Database of more than 50 million auctions and over 500,000 artists - 15 accounts
- Termsoup – Translation tool
Expansions
- Fold3 – Available content has more than doubled, now including new military collections from the UK, Australia, and New Zealand.
- Oxford University Press – The Scholarship collection now includes Electronic Enlightenment
- Alexander Street Press – Women and Social Movements Library now available
- Cambridge University Press – Orlando Collection now available
Many other partnerships with accounts available are listed on our partners page, including Baylor University Press, Loeb Classical Library, Cairn, Gale and Bloomsbury.
Do better research and help expand the use of high quality references across Wikipedia projects: sign up today!
--The Wikipedia Library Team 18:03, 30 ਮਈ 2018 (UTC)
- You can host and coordinate signups for a Wikipedia Library branch in your own language. Please contact Ocaasi (WMF).
- This message was delivered via the Global Mass Message tool to The Wikipedia Library Global Delivery List.
Project tiger contest
[ਸੋਧੋ]Dear all, apologies for writing in English. Please feel free to translate. Project tiger contest winners who did not fill this form yet, please fill it by 15th June 2018. After that, we are not able to send the prize. Whoever already filled, need not fill it once again. Thank you. --Gopala Krishna A (ਗੱਲ-ਬਾਤ) 05:33, 8 ਜੂਨ 2018 (UTC)
Wikigraphists Bootcamp (2018 India): Applications are open
[ਸੋਧੋ]Wikigraphists Bootcamp (2018 India) is to be tentatively held in the last weekend of September 2018. This is going to be a three-day training workshop to equip the participants with the skills to create illustrations and digital drawings in SVG format, using software like Inkscape.
Minimum eligibility criteria to participate is as below:
- Active Wikimedians from India contributing to any Indic language Wikimedia projects
- At least 1,500 global edits till 30 May 2018
- At least 500 edits to home-Wikipedia (excluding User-space)
Please apply at the following link before 16th June 2018: Wikigraphists Bootcamp (2018 India) Scholarships. MediaWiki message delivery (ਗੱਲ-ਬਾਤ) 11:12, 12 ਜੂਨ 2018 (UTC)
ਪ੍ਰਸ਼ਾਸ਼ਕੀ ਹੱਕਾਂ ਬਾਰੇ (Regarding Administrator access)
[ਸੋਧੋ]ਮੇਰੇ temporary ਪ੍ਰਸ਼ਾਸ਼ਕੀ ਹੱਕ expire ਹੋ ਚੁੱਕੇ ਹਨ। ਮੈਂ ਪਿਛਲੇ ਕੁਝ ਸਮੇਂ ਤੋਂ ਵਿਕੀ ਉੱਪਰ temporary ਪ੍ਰਸ਼ਾਸ਼ਕੀ ਹੱਕਾਂ ਨਾਲ ਆਪਣਾ ਯੋਗਦਾਨ ਪਾ ਰਿਹਾ ਹਾਂ। ਭਵਿੱਖ ਵਿੱਚ ਵੀ ਮੈਂ ਵਿਕੀ 'ਚ ਆਪਣਾ ਯੋਗਦਾਨ ਪਾਉਂਦਾ ਰਹਿਣ ਦੀ ਕੋਸ਼ਿਸ਼ ਕਰਾਂਗਾ। ਸੋ, ਮੈਂ ਚਾਹਾਂਗਾ ਕੇ ਮੈਨੂੰ ਸਥਾਈ ਪ੍ਰਸ਼ਾਸ਼ਕੀ ਹੱਕ ਮਿਲਣ। ਤਾਂ ਜੋ ਵਾਰ-ਵਾਰ ਅਜਿਹਾ ਨਾ ਕਰਨਾ ਪਵੇ। - Satpal Dandiwal (talk) |Contribs) 17:09, 18 ਜੂਨ 2018 (UTC)
ਸਮਰਥਨ
[ਸੋਧੋ]- Gurlal Maan (ਗੱਲ-ਬਾਤ) 17:58, 18 ਜੂਨ 2018 (UTC)
- ਸਤਪਾਲ ਸਰਗਰਮ ਪੰਜਾਬੀ ਵਿਕੀਮੀਡੀਅਨ ਹੈ। ਸਾਨੂੰ ਉਸ ਦੀ ਪ੍ਰਤਿਭਾ 'ਤੇ ਮਾਣ ਹੈ। ਮੈਂ ਸਤਪਾਲ ਨੂੰ ਸਥਾਈ ਤੌਰ 'ਤੇ ਐਡਮਿਨਸ਼ਿਪ ਦੇਣ ਦਾ ਸਮਰਥਨ ਕਰਦਾ ਹਾਂ-- Stalinjeet Brar ਗੱਲਬਾਤ 02:42, 19 ਜੂਨ 2018 (UTC)
- --Charan Gill (ਗੱਲ-ਬਾਤ) 02:45, 19 ਜੂਨ 2018 (UTC)
- --param munde (ਗੱਲ-ਬਾਤ) 17:38, 20 ਜੂਨ 2018 (UTC)
- Jagmit Singh Brar (ਗੱਲ-ਬਾਤ) 15:37, 22 ਜੂਨ 2018 (UTC)
- Nirmal Brar (ਗੱਲ-ਬਾਤ) 05:43, 25 ਜੂcਨ 2018 (UTC)
- Mulkh Singh (ਗੱਲ-ਬਾਤ) 16:34, 4 ਅਗਸਤ 2018 (UTC)
ਵਿਰੋਧ
[ਸੋਧੋ]ਟਿੱਪਣੀ
[ਸੋਧੋ]ਸਥਾਈ ਪ੍ਰਸ਼ਾਸ਼ਕੀ ਹੱਕਾਂ ਬਾਰੇ (Regarding Administrator access)
[ਸੋਧੋ]ਮੇਰੇ ਅਸਥਾਈ ਪ੍ਰਸ਼ਾਸ਼ਕੀ ਹੱਕ ਸਮਾਪਤ ਹੋ ਚੁੱਕੇ ਹਨ। ਮੈਂ ਪਿਛਲੇ ਕੁਝ ਸਮੇਂ ਤੋਂ ਵਿਕੀ ਉੱਪਰ ਅਸਥਾਈ ਪ੍ਰਸ਼ਾਸ਼ਕੀ ਹੱਕਾਂ ਨਾਲ ਆਪਣਾ ਯੋਗਦਾਨ ਪਾ ਰਿਹਾ ਹਾਂ। ਪਿਛਲੇ ਕੁੱਝ ਮਹੀਨਿਆਂ ਤੋਂ ਕੁੱਝ ਕੰਮਕਾਰ ਦੇ ਵੱਧ ਸਰਗਰਮ ਰੁਝੇਵਿਆਂ ਕਾਰਨ ਵਿਕੀਪੀਡੀਆ ਤੇ ਅਨੁਵਾਦ ਅਤੇ ਹੋਰ ਸੰਪਾਦਨ ਕਰਨ ਵਿੱਚ ਖਾਸ ਯੋਗਦਾਨ ਨਹੀਂ ਪਾ ਸਕਿਆਂ ਹਾਂ, ਪਰ ਬਹੁਤ ਜਲਦੀ ਹੀ ਫੇਰ ਤੋਂ ਭਵਿੱਖ ਵਿੱਚ ਮੈਂ ਵਿਕੀ 'ਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਰਿਹਾ ਹਾਂ। ਸੋ, ਮੈਂ ਚਾਹਾਂਗਾ ਕੇ ਮੈਨੂੰ ਸਥਾਈ ਪ੍ਰਸ਼ਾਸ਼ਕੀ ਹੱਕ ਮਿਲਣ। --param munde (ਗੱਲ-ਬਾਤ) 17:46, 20 ਜੂਨ 2018 (UTC)
ਸਮਰਥਨ
[ਸੋਧੋ]- ਮੈਂ ਪਰਮ ਜੀ ਦੇ ਪ੍ਰਸ਼ਾਸ਼ਕੀ ਹੱਕਾਂ ਦੀ ਮਿਆਦ ਵਿੱਚ ਵਾਧਾ ਕਰਨ ਦਾ ਸਮਰਥਨ ਕਰਦਾ ਹਾਂ ਅਤੇ ਬੇਨਤੀ ਵੀ ਕਰਦਾ ਹਾਂ ਕੇ ਪਰਮ ਜੀ ਇਹਨਾਂ ਹੱਕਾਂ ਦੀ ਵਰਤੋਂ ਵੀ ਕਰਨ। -- Stalinjeet Brar ਗੱਲਬਾਤ 16:37, 21 ਜੂਨ 2018 (UTC)
- Jagmit Singh Brar (ਗੱਲ-ਬਾਤ) 15:38, 22 ਜੂਨ 2018 (UTC)
- Charan Gill (ਗੱਲ-ਬਾਤ) 00:48, 23 ਜੂਨ 2018 (UTC)
- Nirmal Brar (ਗੱਲ-ਬਾਤ) 10:00, 23 ਜੂਨ 2018 (UTC)
- Satdeep Gill (ਗੱਲ-ਬਾਤ) 11:24, 23 ਜੂਨ 2018 (UTC)
- Gurlal Maan (ਗੱਲ-ਬਾਤ) 11:52, 23 ਜੂਨ 2018 (UTC)
ਵਿਰੋਧ
[ਸੋਧੋ]ਟਿੱਪਣੀਆਂ
[ਸੋਧੋ]- ਤੁਸੀਂ ਪਿਛਲੇ ਕੁਝ ਮਹੀਨਿਆਂ ਤੋਂ ਸਰਗਰਮ ਨਹੀਂ ਹੋਂ. ਮੈਂ ਚਾਹਾਂਗਾ ਕਿ ਤੁਸੀਂ ਸਰਗਰਮ ਹੋ ਕੇ ਕੰਮ ਕਰੋ ਅਤੇ ਸਰਗਰਮ ਹੋਣ ਤੋਂ ਬਾਅਦ ਆਪਣੇ ਆਪ ਨੂੰ ਨਾਮਜ਼ਦ ਕਰੋਂ। ਮੇਰੀ ਰਾਇ ਮੁਤਾਬਿਕ ਫਿਲਹਾਲ ਤੁਸੀਂ ਇੱਕ ਵਾਰ ਅਸਥਾਈ ਐਡਮਿਨਸ਼ਿਪ ਲੈ ਲਵੋ. - Satpal Dandiwal (talk) |Contribs) 15:47, 22 ਜੂਨ 2018 (UTC)
ਕਮਿਉਨਟੀ ਐਡਵੋਕੇਟ ਦੀ ਚੋਣ
[ਸੋਧੋ]ਦੋਸਤੋ, ਪੰਜਾਬੀ ਵਿਕੀਮੀਡੀਅਨਜ਼ ਲਈ ਕਮਿਉਨਟੀ ਐਡਵੋਕੇਟ ਦੀ ਚੋਣ ਕੀਤੀ ਜਾਣੀ ਹੈ। ਜਿਹੜਾ ਵੀ ਪੰਜਾਬੀ ਵਿਕੀਮੀਡੀਅਨ ਇਸ ਨੌਕਰੀ ਵਿੱਚ ਦਿਲਚਸਪੀ ਰੱਖਦਾ ਹੈ ਕਿਰਪਾ ਕਰਕੇ ਇਸ ਸਫ਼ੇ ਨੂੰ ਦੇਖੋ ਅਤੇ ਕਿਰਪਾ ਕਰਕੇ ਆਪਣਾ Bio Data/ਅਰਜ਼ੀ ਇਸ ਨੌਕਰੀ ਦੀ ਲੋੜ ਅਨੁਸਾਰ ਤਿਆਰ ਕਰਕੇ ਇੱਕ ਜੁਲਾਈ, 2018 (01-07-2018) 11.59 ਸ਼ਾਮ ਤੱਕ ਇਸ ਈ-ਮੇਲ Stalindod@gmail.com ਤੇ ਭੇਜਣ ਦੀ ਖੇਚਲ ਕਰੋ। Stalinjeet Brar ਗੱਲਬਾਤ 11:03, 23 ਜੂਨ 2018 (UTC)
ਟਿੱਪਣੀਆਂ
[ਸੋਧੋ]ਨਵੀਂ ਪੰਜਾਬੀ ਵਿਕੀ ਨੀਤੀ
[ਸੋਧੋ]ਪੰਜਾਬੀ ਵਿਕੀਮੀਡੀਅਨਜ਼ ਲਈ ਈਵੈਂਟ ਰਿਪੋਰਟਿੰਗ ਨੀਤੀ
[ਸੋਧੋ]ਦੋਸਤੋ ਸਮੁੱਚੇ ਪੰਜਾਬੀ ਵਿਕੀ ਭਾਈਚਾਰੇ ਦੀ ਮਿਹਨਤ ਸਦਕਾ ਅੱਜ ਪੰਜਾਬੀ ਵਿਕੀਪੀਡੀਆ ਪੂਰੇ ਭਾਰਤ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਵਿਕੀਪੀਡੀਆ ਬਣ ਗਿਆ ਹੈ। ਪ੍ਰੋਜੈਕਟ ਟਾਈਗਰ ਮੁਕਾਬਲੇ ਦੀ ਜਿੱਤ ਤੁਹਾਡੀ ਵਿਕੀਪੀਡੀਆ ਸੰਬੰਧੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਰੋਲ ਮਾਡਲ ਦੇ ਤੌਰ 'ਤੇ ਕੰਮ ਕਰ ਰਹੇ ਹਾਂ। ਇਸ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨ ਲਈ ਸਾਨੂੰ ਕੁੱਝ ਨਵੀਂਆ ਨੀਤੀਆਂ ਬਣਾਉਣ ਦੀ ਲੋੜ ਹੈ। ਇਸੇ ਲੜੀ ਵਿੱਚ ਮੈਂ ਇੱਕ ਨਵੀਂ ਨੀਤੀ ਦਾ ਪ੍ਰਸਤਾਵ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹਾਂ। ਹਰ ਸਾਲ ਪੰਜਾਬੀ ਵਿਕੀਮੀਡੀਅਨਜ਼ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਟਰੇਨਿੰਗ ਪ੍ਰੋਗਰਾਮਾਂ, ਵਰਕਸ਼ਾਪਾਂ, ਕਾਨਫਰੰਸਾਂ ਤੇ ਹੋਰ ਵਿਕੀ ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ। ਜ਼ਰੂਰਤ ਹੈ ਕਿ ਉਹਨਾਂ ਦੁਆਰਾ ਵੱਖ-ਵੱਖ ਈਵੈਂਟਸ ਵਿੱਚੋਂ ਹਾਸਲ ਕੀਤਾ ਗਿਆਨ ਬਾਕੀਆਂ ਤੱਕ ਵੀ ਪੁੱਜੇ। ਮੇਰਾ ਸੁਝਾਅ ਹੈ ਕਿ ਅੱਜ ਤੋਂ ਬਾਅਦ ਜਿਹੜਾ ਵੀ ਮੈਂਬਰ ਕਿਸੇ ਵੀ ਈਵੈਂਟ ਵਿੱਚ ਭਾਗ ਲੈਣ ਲਈ ਜਾਵੇ, ਉਸ ਦੀ ਇਹ ਜ਼ਿੰਮੇਵਾਰੀ ਹੋਵੇ ਕਿ ਉਸਨੇ ਉੱਥੋਂ ਜੋ ਕੁੱਝ ਵੀ ਸਿੱਖਿਆ ਉਹ ਬਾਕੀਆਂ ਨੂੰ ਵੀ ਸਿਖਾਵੇ ਤਾਂ ਜੋ ਹਰ ਮੈਂਬਰ ਦੀ ਵਿਕੀ ਸਮਰੱਥਾ ਵਿੱਚ ਵਾਧਾ ਹੋਵੇ ਤੇ ਉਹ ਵਧੇਰੇ ਜੋਸ਼ ਨਾਲ ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਆਪਣਾ ਯੋਗਦਾਨ ਪਾਵੇ।~Gurlal Maan (ਗੱਲ-ਬਾਤ) 14:16, 26 ਜੂਨ 2018 (UTC)
ਨਿਯਮ (ਜੋ ਤੈਅ ਕੀਤੇ ਜਾ ਸਕਦੇ ਹਨ)
[ਸੋਧੋ]- ਕਿਸੇ ਵੀ ਈਵੈਂਟ ਵਿੱਚ ਭਾਗ ਲੈਣ ਵਾਲੇ ਹਰ ਮੈਂਬਰ ਲਈ ਲਾਜ਼ਮੀ ਹੋਵੇ ਕਿ ਉਹ ਉਸ ਈਵੈਂਟ ਸੰਬੰਧੀ (ਜੋ ਉਸਨੇ ਆਨਲਾਈਨ ਅਤੇ ਆਫਲਾਈਨ ਗਿਆਨ ਹਾਸਲ ਕੀਤਾ/ਉਸ ਈਵੈਂਟ ਦਾ ਮਕਸਦ, ਪੰਜਾਬੀ ਵਿਕੀ ਪ੍ਰੋਜੈਕਟਾਂ ਲਈ ਪ੍ਰੋਗਰਾਮ ਦੀ ਸਾਰਥਿਕਤਾ ਸੰਬੰਧੀ) 20 ਦਿਨਾਂ ਦੇ ਅੰਦਰ ਅੰਦਰ ਘੱਟੋ ਘੱਟ 500 ਸ਼ਬਦਾਂ ਦੀ ਇੱਕ ਰਿਪੋਰਟ ਤਿਆਰ ਕਰੇ।
- ਭਾਗ ਲੈਣ ਵਾਲੇ ਹਰ ਉਸ ਮੈਂਬਰ/ਮੈਂਬਰਾਂ ਦੇ ਸਮੂਹ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਬਾਅਦ ਵਿੱਚ ਪੰਜਾਬੀ ਵਿਕੀਮੀਡੀਅਨਜ਼ ਲਈ ਲੋਕਲ ਈਵੈਂਟ ਆਰਗੇਨਾਈਜ਼ ਕਰਕੇ ਬਾਕੀਆਂ ਨੂੰ ਵੀ ਸਿਖਾਉਣ ਦਾ ਯਤਨ ਕਰੇ।
- ਉਸ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਅਤੇ ਬਾਕੀਆਂ ਨੂੰ ਦਿੱਤੀ ਸਿਖਲਾਈ ਦੀ ਸਮੀਖਿਆ ਦੇ ਅਧਾਰ ਤੇ ਹੀ ਉਸਨੂੰ ਅਗਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਯੋਗ ਜਾਂ ਅਯੋਗ ਘੋਸ਼ਿਤ ਕੀਤਾ ਜਾਵੇ।
ਸਮਰਥਨ
[ਸੋਧੋ]- - Satpal Dandiwal (talk) |Contribs) 14:32, 26 ਜੂਨ 2018 (UTC)
- Nirmal Brar (ਗੱਲ-ਬਾਤ) 20:16, 27 ਜੂਨ 2018 (UTC)
- - Stalinjeet Brar ਗੱਲਬਾਤ 02:25, 28 ਜੂਨ 2018 (UTC)
- - Satdeep Gill (ਗੱਲ-ਬਾਤ) 10:38, 4 ਜੁਲਾਈ 2018 (UTC)
- - Manavpreet Kaur (ਗੱਲ-ਬਾਤ) 09:52, 6 ਜੁਲਾਈ 2018 (UTC)
ਵਿਰੋਧ
[ਸੋਧੋ]ਟਿੱਪਣੀਆਂ
[ਸੋਧੋ]- ਇਸ ਨੀਤੀ ਦਾ ਹੋਰ ਢੁਕਵਾਂ ਨਾਮ ਵੀ ਰੱਖਿਆ ਜਾ ਸਕਦਾ ਹੈ।
- ਰਿਪੋਰਟਿੰਗ ਲਈ ਢੁਕਵੀਂ ਆਨਲਾਈਨ ਸਪੇਸ ਬਣਾਈ ਜਾ ਸਕਦੀ ਏ।
- ਜੇ ਸਭ ਦੀ ਰਾਏ ਹੋਵੇ ਤਾਂ ਇਸ ਨੂੰ ਅਗਲੇ ਦਿਨਾਂ ਵਿੱਚ ਹੋਣ ਵਾਲੇ Wiki Advanced Training ਈਵੈਂਟ ਤੋਂ ਸ਼ੁਰੂ ਕੀਤਾ ਜਾ ਸਕਦਾ ਏ।~Gurlal Maan (ਗੱਲ-ਬਾਤ) 14:16, 26 ਜੂਨ 2018 (UTC)
- @Gurlal, I agree that reporting is an essential part of the learning process. It will certainly be good for the community growth. But I feel that instead of saying
"
- ਕਿਸੇ ਵੀ ਈਵੈਂਟ ਵਿੱਚ ਭਾਗ ਲੈਣ ਵਾਲੇ ਹਰ ਮੈਂਬਰ ਲਈ ਲਾਜ਼ਮੀ ਹੋਵੇਗਾ ਕਿ ਉਹ ਉਸ ਈਵੈਂਟ ਸੰਬੰਧੀ (ਜੋ ਉਸਨੇ ਆਨਲਾਈਨ ਅਤੇ ਆਫਲਾਈਨ ਗਿਆਨ ਹਾਸਲ ਕੀਤਾ/ਉਸ ਈਵੈਂਟ ਦਾ ਮਕਸਦ, ਪੰਜਾਬੀ ਵਿਕੀ ਪ੍ਰੋਜੈਕਟਾਂ ਲਈ ਪ੍ਰੋਗਰਾਮ ਦੀ ਸਾਰਥਿਕਤਾ ਸੰਬੰਧੀ) 20 ਦਿਨਾਂ ਦੇ ਅੰਦਰ ਅੰਦਰ ਘੱਟੋ ਘੱਟ 500 ਸ਼ਬਦਾਂ ਦੀ ਇੱਕ ਰਿਪੋਰਟ ਤਿਆਰ ਕਰੇਗਾ।
- ਭਾਗ ਲੈਣ ਵਾਲੇ ਹਰ ਉਸ ਮੈਂਬਰ/ਮੈਂਬਰਾਂ ਦੇ ਸਮੂਹ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਬਾਅਦ ਵਿੱਚ ਪੰਜਾਬੀ ਵਿਕੀਮੀਡੀਅਨਜ਼ ਲਈ ਲੋਕਲ ਈਵੈਂਟ ਆਰਗੇਨਾਈਜ਼ ਕਰਕੇ ਬਾਕੀਆਂ ਨੂੰ ਵੀ ਸਿਖਾਉਣ ਦਾ ਯਤਨ ਕਰੇਗਾ।
- ਉਸ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਅਤੇ ਬਾਕੀਆਂ ਨੂੰ ਦਿੱਤੀ ਸਿਖਲਾਈ ਦੀ ਸਮੀਖਿਆ ਦੇ ਅਧਾਰ ਤੇ ਹੀ ਉਸਨੂੰ ਅਗਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਯੋਗ ਜਾਂ ਅਯੋਗ ਘੋਸ਼ਿਤ ਕੀਤਾ ਜਾਵੇਗਾ।
" Which are RIGID, Negative sounding, Imposing, a bit dictatorial, we can instead GENTLY SUGGEST the community members going to Wikimedia events for a learning document. And at some level, we can expect a report within 3 months at best (Considering every Wikimedian is a volunteer with a very busy schedule or some personal difficulties, 20 days seem ideal for a free student or any person who has enough time on their hands, which in real-life not everyone has). Also, "gentle expectation" as opposed to COMPULSORY CONDITION is considered appropriate as Wikimedia Foundation is based on goodwill, Instead of strict Rules being imposed on VOLUNTEERS (Example: laptop distribution is done with a good faith but no CONDITION IS IMPOSED for any expected work). Thirdly, same goes with the local event organizing,(certainly, it would be a privilege, but again IMPOSING CONDITION (ਸ਼ਰਤਾਂ) is never ideal in any Wikimedia policy or project. And for your last Condition (ਸ਼ਰਤ), again a gentle expectation is better for requesting a presentation at local event(for the Wikimedia events, such as, WMCON at Berlin for which community chooses candidate, but as for other events, such as, Wikimania, Advanced Wikipedia Workshop or Wiki Graphics Lab, where the selection is not done by community, but on the basis of Individual contribution and interests, it is better left on good faith of the participant, to share report, if they can find time for it. --Wikilover90 (ਗੱਲ-ਬਾਤ) 16:17, 26 ਜੂਨ 2018 (UTC)
- Wikilover90 ਜੀ ਮੈਂ ਤੁਹਾਡੀ ਟਿੱਪਣੀ ਤੋਂ ਪਹਿਲਾਂ ਹੀ ਸੋਧ ਕਰ ਦਿੱਤੀ ਸੀ। ਅਗਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਨਿਯਮ ਤੋਂ ਮੇਰਾ ਭਾਵ ਉਸ ਫ਼ੈਸਲੇ ਤੋਂ ਹੀ ਹੈ ਜੀ ਜੋ ਕਮਿਊਨਿਟੀ ਆਪਣੇ ਪੱਧਰ ਤੇ ਕਰਦੀ ਹੈ। ਤਰਕਪੂਰਨ ਟਿੱਪਣੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ--Gurlal Maan (ਗੱਲ-ਬਾਤ) 16:33, 26 ਜੂਨ 2018 (UTC)
- ਮੈਂ ਗੁਰਲਾਲ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਈਵੈਂਟਾਂ ਵਿੱਚ ਸ਼ਾਮਲ ਹੋਣ ਵਾਲੇ ਵਿਕੀਪੀਡੀਅਨ ਰਿਪੋਰਟ ਬਣਾਉਣ ਅਤੇ ਹੋਰ ਵਿਕੀਪੀਡੀਅਨਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਲੈਣ। ਪਰ ਨਾਲ ਹੀ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਇਸ ਤਰ੍ਹਾਂ ਕਰਨ ਲਈ ਲਾਜ਼ਮੀ ਨੀਤੀ ਬਣਾਉਣ ਦੀ ਜ਼ਰੂਰਤ ਨਹੀਂ ਪਰ ਇਸਦੇ ਉਲਟ ਨੋਟ ਕਰਨਯੋਗ ਹੈ ਕਿ ਵਿਕੀਮੇਨੀਆ ਵਿੱਚ ਸ਼ਾਮਲ ਹਰ ਵਿਕੀਪੀਡੀਅਨ ਨੂੰ ਲਾਜ਼ਮੀ ਤੌਰ ਉੱਤੇ ਰਿਪੋਰਟ ਬਣਾਉਣੀ ਪੈਂਦੀ ਹੈ ਇਸ ਤਰ੍ਹਾਂ ਨਾ ਕਰਨ ਉੱਤੇ ਉਹ ਅਗਲੇ ਵਿਕੀਮੇਨੀਆ ਵਿੱਚ ਸ਼ਾਮਲ ਨਹੀਂ ਹੋ ਸਕਦੇ। ਬਾਕੀ ਉਮੀਦ ਹਰ ਵਿਕੀਪੀਡੀਅਨ ਤੋਂ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਕਿਸੇ ਈਵੈਂਟ ਵਿੱਚ ਸ਼ਾਮਲ ਹੋਣੇ ਤੋਂ ਬਾਅਦ 2-3 ਮਹੀਨੇ ਵਿੱਚ ਇੱਕ ਰਿਪੋਰਟ ਜ਼ਰੂਰ ਬਣਾਉਣ। ਜੇਕਰ ਕਿਸੇ ਖਾਸ ਕਾਰਨ ਕੋਈ ਰਿਪੋਰਟ ਬਣਾਉਣ ਵਿੱਚ ਸਫਲ ਨਹੀਂ ਹੋਇਆ ਤਾਂ ਉਹਨਾਂ ਨੂੰ ਇਸ ਤੋਂ ਵੱਧ ਸਮਾਂ ਵੀ ਦਿੱਤਾ ਜਾ ਸਕੇ। ਅਜਿਹੀਆਂ ਕੁਝ ਤਬਦੀਲੀਆਂ ਦੇ ਨਾਲ ਮੈਂ ਇਸ ਨੀਤੀ ਨਾਲ ਸਹਿਮਤ ਹੋਵਾਂਗਾ। Wiki Advanced Training ਵਿੱਚ ਇਸ ਨੀਤੀ ਨੂੰ ਆਰਜ਼ੀ ਤੌਰ ਉੱਤੇ ਲਾਗੂ ਕੀਤਾ ਜਾ ਸਕਦਾ ਹੈ ਅਤੇ ਦੇਖਿਆ ਜਾ ਸਕਦਾ ਹੈ ਕਿ ਇਸਦਾ ਕੀ ਪ੍ਰਭਾਵ ਪੈਂਦਾ ਹੈ। --Satdeep Gill (ਗੱਲ-ਬਾਤ) 14:36, 27 ਜੂਨ 2018 (UTC)
ਪੰਜਾਬੀ ਵਿਕੀਪੀਡੀਆ ਉੱਪਰ ਬਣੇ ਹੋਏ ਲੇਖਾਂ ਦੀ ਗੁਣਵੱਤਾ ਸਬੰਧੀ
[ਸੋਧੋ]ਜਿਵੇਂ ਕਿ ਰਾਂਚੀ ਵਿੱਚ ਹੋਈ ਅਡਵਾਂਸ ਟਰੇਨਿੰਗ ਦੇ ਇੱਕ ਸੈਸ਼ਨ ਵਿੱਚ ਵਿਚਾਰਿਆ ਗਿਆ ਕਿ ਭਾਰਤੀ ਭਾਸ਼ਾਵਾਂ ਵਾਲੇ ਜ਼ਿਆਦਾਤਰ ਵਿਕੀਪੀਡੀਆ ਉੱਪਰ ਬਣੇ ਹੋਏ ਲੇਖ (ਜਿਹਨਾਂ ਵਿੱਚ ਸਭ ਤੋਂ ਵਧੇਰੇ ਵੇਖੇ ਜਾਣ ਵਾਲੇ ਸਫ਼ੇ ਵੀ ਸ਼ਾਮਿਲ ਹਨ) ਬਹੁਤ ਹੀ ਘੱਟ ਗੁਣਵੱਤਾ ਵਾਲੇ ਹਨ ਅਤੇ ਜਿਹਨਾਂ ਵਿੱਚ ਪੰਜਾਬੀ ਵੀ ਸ਼ਾਮਿਲ ਹੈੇ ਅਤੇ ਇਹਨਾਂ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਣੇ ਜ਼ਰੂਰੀ ਹਨ। ਸੋ ਸਾਰੇ ਪੰਜਾਬੀ ਦੋਸਤਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਹੌਲੀ-ਹੌਲੀ ਸੁਧਾਰਿਆ ਜਾਵੇ ਤਾਂ ਕਿ ਪੰਜਾਬੀ ਵਿਕੀਪੀਡੀਆ ਉੱਪਰ ਬਣੇ ਹੋਏ ਲੇਖਾਂ ਦੀ ਗੁਣਵੱਤਾ ਵਿੱਚ ਵਾਧਾ ਹੋਵੇ ਅਤੇ ਹੋਰ ਨਵੇਂ ਮੈਂਬਰ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਲ ਸ਼ਾਮਿਲ ਹੋ ਸਕਣ। ਮੇਰੇ ਸੁਝਾਅ ਮੁਤਾਬਿਕ ਇਸ ਲੇਖ ਸੁਧਾਰ ਦੀ ਸ਼ੁਰੂਆਤ ਸਭ ਤੋਂ ਵੱਧ ਵੇਖੇ ਜਾਣ ਵਾਲੇ ਸਫ਼ਿਆਂ ਤੋਂ ਕੀਤੀ ਜਾ ਸਕਦੀ ਹੈ। ਤੁਹਾਡੇ ਸਭ ਦੇ ਵਡਮੁੱਲੇ ਸੁਝਾਵਾਂ ਦਾ ਇੰਤਜ਼ਾਰ ਹੈ। Nirmal Brar (ਗੱਲ-ਬਾਤ) 06:59, 4 ਜੁਲਾਈ 2018 (UTC)
- @Nirmal Brar Faridkot: ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਸ਼ਾਇਦ ਪਹਿਲਾਂ ਆਪਾਂ ਅੰਗਰੇਜ਼ੀ ਉੱਤੇ ਬਣੇ ਕੁਝ ਲੇਖਾਂ ਨੂੰ ਮਿਲ ਕੇ ਪੰਜਾਬੀ ਵਿੱਚ ਚੰਗੇ ਲੇਖਾਂ ਦੇ ਦਰਜੇ ਤੱਕ ਲੈਕੇ ਜਾਈਏ ਤਾਂ ਆਪਾਂ ਨੂੰ ਸਮਝ ਆ ਜਾਵੇਗੀ ਕਿ ਆਪਣੇ ਲੇਖਾਂ ਬਾਰੇ ਕੀ ਕਰਨਾ ਹੈ। ਮੈਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧੀ ਅੰਗਰੇਜ਼ੀ ਦੇ ਕੁਝ ਚੰਗੇ ਲੇਖਾਂ ਦੀ ਚੋਣ ਕੀਤੀ ਹੈ; en:Sikh diaspora, en:Mahatma Gandhi, en:Taj Mahal, en:World War II, en:Fundamental rights in India, en:Lagaan, en:Krishna, en:Delhi, en:Ahimsa ਅਤੇ en:2012 Delhi gang rape। ਸੁਝਾਵਾਂ ਦੀ ਉਡੀਕ ਹੈ। --Satdeep Gill (ਗੱਲ-ਬਾਤ) 10:32, 4 ਜੁਲਾਈ 2018 (UTC)
@Satdeep Gill: ਤੁਹਾਡਾ ਸੁਝਾਅ ਬਹੁਤ ਠੀਕ ਹੈ ਅਤੇ ਆਪਾਂ ਨੂੰ ਫ਼ਿਲਹਾਲ ਇਹ ਲੇਖ ਬਣਾਉਣੇ ਸ਼ੁਰੂ ਕਰਨੇ ਚਾਹੀਦੇ ਹਨ। Nirmal Brar (ਗੱਲ-ਬਾਤ) 05:29, 5 ਜੁਲਾਈ 2018 (UTC)
ਮੈ ਤੁਹਾਡੇ ਸੁਝਾਵ ਨਾਲ ਬਿਲਕੁਲ ਸਹਿਮਤ ਹਾਂ.--Wikilover90 (ਗੱਲ-ਬਾਤ) 08:38, 5 ਜੁਲਾਈ 2018 (UTC) ਮ
- ਬਹੁਤ ਚੰਗੇ ਸੁਝਾਅ ਹਨ ਨਿਰਮਲ ਬਰਾੜ ਜੀ। ਮੈਨੂੰ ਲਗਦਾ ਹੈ ਕੇ ਲੇਖਾਂ ਦੀ ਗਿਣਤੀ ਵਧਾਉਣ ਨਾਲੋਂ ਗੁਣਵੱਤਾ ਵਧਾਉਣ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ। ਇਸ ਕੰਮ ਲਈ ਕੋਈ ਵਿਸ਼ੇਸ਼ ਈਵਿੰਟ ਵੀ ਆਰਗੇਨਾਇਜ਼ ਕੀਤਾ ਜਾ ਸਕਦਾ ਹੈ। Stalinjeet Brar ਗੱਲਬਾਤ 11:32, 5 ਜੁਲਾਈ 2018 (UTC)
Nirmal Brar ਜੀ ਬੇਹਤਰ ਹੋਵੇਗਾ ਕਿ ਲੇਖ ਦੀ ਗੁਣਵੱਤਾ ਵਧਾਉਣ ਦੇ ਪੈਮਾਨਿਆਂ ਸੰਬੰਧੀ ਕੋਈ ਈਵੈਂਟ ਕੀਤਾ ਜਾਵੇ। ਵਿਕੀ ਅਡਵਾਂਸਡ ਟਰੇਨਿੰਗ ਵਿੱਚੋਂ ਇਸ ਸੰੰਬੰਧੀ ਜੋ ਕੁੱਝ ਸਿੱਖਿਆ ਬਾਕੀਆਂ ਨੂੰ ਵੀ ਸਿਖਾਇਆ ਜਾਵੇ ਤਾਂ ਜੋ ਹਰ ਸਰਗਰਮ ਵਰਤੋਂਕਾਰ ਲੇਖ ਦੀ ਗੁਣਵੱਧਾ ਵਧਾਉਣ ਵਿੱਚ ਸਮਰੱਥ ਹੋ ਜਾਵੇ--Gurlal Maan (ਗੱਲ-ਬਾਤ) 12:16, 5 ਜੁਲਾਈ 2018 (UTC)
ਟਿੱਪਣੀ
[ਸੋਧੋ]- ਨਿਰਮਲ ਜੀ, ਮੈਨੂੰ ਲਗਦਾ ਹੈ ਕਿ ਪਹਿਲਾਂ ਸਾਨੂੰ ਜੋ ਸਿਖਾਇਆ ਗਿਆ ਹੈ ਉਹ ਬਾਕੀ ਸਾਥੀਆਂ ਨੂੰ ਵੀ ਸਿਖਾਇਆ ਜਾਵੇ ਅਤੇ ਫਿਰ ਇਸ ਬਾਰੇ ਵਾਰਤਾਲਾਪ ਕੀਤੀ ਜਾਵੇ. ਕੁਝ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹੋਣਾ ਲਾਜ਼ਮੀ ਹੈ.-Manavpreet Kaur (ਗੱਲ-ਬਾਤ) 09:51, 6 ਜੁਲਾਈ 2018 (UTC)
- ਮਾਨਵ ਦਾ ਇਹ ਸੁਝਾਅ ਮੈਨੂੰ ਬਹੁਤ ਚੰਗਾ ਲੱਗਿਆ। ਇਸ ਕੰਮ ਲਈ ਇੱਕ ਦਿਨ ਵਿਸ਼ੇਸ਼ Meetup ਕੀਤੀ ਜਾ ਸਕਦੀ ਹੈ।Stalinjeet Brar ਗੱਲਬਾਤ 16:28, 6 ਜੁਲਾਈ 2018 (UTC)
ਗੁੱਡ ਆਰਟੀਕਲ ਟੀਮ ਵਿੱਚ ਸ਼ਾਮਲ ਹੋਣ ਦਾ ਸੱਦਾ
[ਸੋਧੋ]ਇੱਕ ਚੰਗਾ ਲੇਖ (GA) ਉਹ ਹੁੰਦਾ ਹੈ ਜੋ ਸੰਪਾਦਕੀ ਮਿਆਰਾਂ ਦੇ ਸਮੂਹ ਨੂੰ ਨਿਭਾਉਂਦਾ ਹੈ ਅਤੇ ਚੰਗੀ ਤਰੀਕੇ ਨਾਲ ਲਿਖਿਆ ਹੁੰਦਾ ਹੈ, ਅਸਲ ਵਿੱਚ ਸਹੀ ਅਤੇ ਪ੍ਰਮਾਣਿਤ ਜਾਣਕਾਰੀ ਦਿੰਦਾ ਹੈ। ਨਿਰਪੱਖ ਦ੍ਰਿਸ਼ਟੀਕੋਣ, ਸਥਿਰ ਅਤੇ ਸਚਿੱਤਰ ਹੁੰਦਾ ਹੈ. ਜਿੱਥੇ ਸੰਭਵ ਹੋਵੇ, ਸੰਬੰਧਿਤ ਸਹੀ ਕਾਪੀਰਾਈਟ ਲਾਇਸੈਂਸ ਵਾਲੀਆਂ ਤਸਵੀਰਾਂ ਰੱਖਦਾ ਹੈ. ਪੰਜਾਬੀ ਵਿਕੀਪੀਡੀਆ ਵਿੱਚ ਇੱਕ ਵਧੀਆ ਲੇਖ ਬਣਾਉਣ ਲਈ ਕੋਈ ਮਾਪਦੰਡ ਨਹੀਂ ਹੈ ਅਤੇ ਲੇਖਾਂ ਦੀ ਗੁਣਵੱਤਾ ਨੂੰ ਸੁਧਾਰਨ ਲਈ ਅਜਿਹੀਆਂ ਨੀਤੀਆਂ ਅਤੇ ਢਾਂਚਿਆਂ ਦੇ ਵਿਕਾਸ ਕਰਨਾ ਬਹੁਤ ਮਹਤਵਪੂਰਣ ਹੈ. ਸਾਡੇ ਕੋਲ 5 ਬੰਦਿਆਂ ਦੀ ਗੁੱਡ ਆਰਟੀਕਲ ਟੀਮ ਸੀ, ਪਰ ਪ੍ਰੋਜੈਕਟ ਟਾਈਗਰ ਆਉਣ ਤੋਂ ਬਾਅਦ ਅਸੀਂ ਇਸ ਕੰਮ ਨੂੰ ਜਾਰੀ ਰੱਖਣ ਵਿੱਚ ਅਸਮਰਥ ਰਹੇ ਕਿਉਂਕਿ ਇਸ ਪ੍ਰੋਜੈਕਟ ਵੱਲ ਤਿੰਨ ਮਹੀਨਿਆਂ ਲਈ ਧਿਆਨ ਦਿੱਤਾ ਗਿਆ ਸੀ. ਹੁਣ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਤੇ 7 ਸੰਪਾਦਕਾਂ ਦੀ ਟੀਮ ਦੁਬਾਰਾ ਬਣਾਈ ਜਾ ਰਹੀ ਹੈ, ਜੋ ਇਸ ਪ੍ਰੋਜੈਕਟ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ. --Wikilover90 (ਗੱਲ-ਬਾਤ) 08:39, 5 ਜੁਲਾਈ 2018 (UTC) ਸੰਪਾਦਕ ਜੋ ਟੀਮ ਦਾ ਹਿੱਸਾ ਬਣਨ ਵਿੱਚ ਦਿਲਚਸਪੀ ਰੱਖਦੇ ਹਨ, ਕਿਰਪਾ ਕਰਕੇ ਹੇਠਾਂ ਸਾਈਨ ਅਪ ਕਰੋ:
ਟੀਮ
[ਸੋਧੋ]- ਮੇਰੀ ਇਸ ਟੀਮ ਵਿੱਚ ਸ਼ਾਮਿਲ ਹੋਣ ਦੀ ਇੱਛਾ ਹੈ Stalinjeet Brar ਗੱਲਬਾਤ 11:27, 5 ਜੁਲਾਈ 2018 (UTC)
- - Satpal Dandiwal (talk) |Contribs) 05:03, 7 ਜੁਲਾਈ 2018 (UTC)
- Jagmit Singh Brar (ਗੱਲ-ਬਾਤ) 16:40, 8 ਜੁਲਾਈ 2018 (UTC)
- Nirmal Brar (ਗੱਲ-ਬਾਤ) 10:40, 10 ਜੁਲਾਈ 2018 (UTC)
ਟਿੱਪਣੀ
[ਸੋਧੋ]- ਮਾਫ਼ ਕਰਨਾ, ਪਰ ਮੇਰਾ ਸੁਝਾਅ ਹੈ ਕਿ ਪਹਿਲਾਂ ਬਾਕੀ ਮੈਂਬਰਾਂ ਨੂੰ ਜੋ ਵੀ ਅਸੀਂ ਸਿੱਖ ਕੇ ਆਏ ਹਾਂ ਓਹ ਸਿਖਾਇਆ ਜਾਵੇ ਅਤੇ ਫਿਰ ਟੀਮ ਬਣਾਉਣ ਦੀ ਚਰਚਾ ਕੀਤੀ ਜਾਵੇ.-Manavpreet Kaur (ਗੱਲ-ਬਾਤ) 09:48, 6 ਜੁਲਾਈ 2018 (UTC)
- ਅੰਗਰੇਜ਼ੀ ਵਿੱਚ ਚੰਗੇ ਲੇਖ/ਗੁੱਡ ਆਰਟੀਕਲ ਹਨ ਅਤੇ ਪੰਜਾਬੀ ਵਿੱਚ ਚੰਗੇ ਲੇਖ ਬਣਾਉਣ ਸੰਬੰਧੀ ਚਰਚਾ ਲੰਮੇ ਅਰਸੇ ਤੋਂ ਚਲਦੀ ਆ ਰਹੀ ਹੈ। ਬਾਕੀਆਂ ਨੂੰ ਵਿਸਥਾਰ ਵਿੱਚ ਕਿਸੇ ਮੌਕੇ ਉੱਤੇ ਸਿਖਾਇਆ ਜਾ ਸਕਦਾ ਹੈ ਪਰ ਓਨੀ ਦੇਰ ਕੰਮ ਜਾਰੀ ਵੀ ਰੱਖਿਆ ਜਾ ਸਕਦਾ ਹੈ। ਸਿਰਫ਼ ਇੰਨੀ ਗੱਲ ਤੋਂ ਸ਼ੁਰੂ ਕਰੀਏ ਕਿ ਪੰਜਾਬੀ ਵਿੱਚ ਲੇਖਾਂ ਦੀ ਗੁਣਵੱਤਾ ਮਾਪਣ ਲਈ ਕੁਝ ਮਿਆਰ ਤਿਆਰ ਕਰਨੇ ਹਨ। en:Wikipedia:Simplified Manual of Style ਇਹ ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ੀ ਵਿਕੀ ਦੇ ਮੁਤਾਬਕ ਭਾਸ਼ਾ ਨੂੰ ਵਰਤਣ ਦੇ ਕੁਝ ਨਿਯਮ ਹਨ। ਆਪਾਂ ਪੰਜਾਬੀ ਭਾਸ਼ਾ ਦੇ ਸੁਭਾਅ ਮੁਤਾਬਕ ਪੰਜਾਬੀ ਵਿਕੀ ਉੱਤੇ ਅਜਿਹਾ ਇੱਕ ਦਸਤਾਵੇਜ਼ ਤਿਆਰ ਕਰਨਾ ਤਾਂ ਸ਼ੁਰੂ ਕਰ ਹੀ ਸਕਦੇ ਹਾਂ। ਜੋ ਵਰਕਸ਼ਾਪ ਵਿੱਚ ਨਹੀਂ ਵੀ ਗਏ ਉਹ ਵੀ ਇਸ ਦਸਤਾਵੇਜ਼ ਵਿੱਚ ਯੋਗਦਾਨ ਪਾ ਸਕਦੇ ਹਨ ਕਿਉਂਕਿ ਇਹ ਪੰਜਾਬੀ ਭਾਸ਼ਾ ਵਿੱਚ ਸ਼ਬਦਜੋੜ, ਚਿੰਨ੍ਹਾਂ ਆਦਿ ਨਾਲ ਸੰਬੰਧਿਤ ਹੈ। ਇਹ ਲੰਮਾ ਕੰਮ ਹੈ ਅਤੇ ਹੁਣੇ ਸ਼ੁਰੂ ਕਰੀਏ ਫਿਰ ਵੀ 6 ਕੁ ਮਹੀਨੇ ਲੱਗ ਜਾਣਗੇ। ਬਾਕੀ ਨੂੰ ਸਿਖਾਉਣ ਦੇ ਮੈਂ ਪੂਰੇ ਹੱਕ ਵਿੱਚ ਹਾਂ ਪਰ ਇਹ ਕੰਮ ਨਾਲ-ਨਾਲ ਚੱਲ ਸਕਦਾ ਹੈ। ਆਪਾਂ ਜੋ ਕੁਝ ਅੰਗਰੇਜ਼ੀ ਵਿਕੀ ਦੀਆਂ ਨੀਤੀਆਂ ਦੇ ਸਫ਼ੇ ਉੱਥੇ ਅੰਗਰੇਜ਼ੀ ਵਿੱਚ ਪੜ੍ਹੇ ਉਹ ਪੰਜਾਬੀ ਵਿੱਚ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਾਂ। --Satdeep Gill (ਗੱਲ-ਬਾਤ) 14:27, 8 ਜੁਲਾਈ 2018 (UTC)
- ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਦਸਤਾਵੇਜ਼ ਤੇ ਕੰਮ ਕੀਤਾ ਜਾ ਸਕਦਾ ਹੈ ਅਤੇ ਉਸ ਲਈ ਕੋਈ ਟੀਮ ਬਣਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਸ ਵਿੱਚ ਹਰ ਮੈਂਬਰ ਹਿੱਸਾ ਲਏਗਾ।-Manavpreet Kaur (ਗੱਲ-ਬਾਤ) 22:39, 8 ਜੁਲਾਈ 2018 (UTC)
- ਹਰ ਮੈਂਬਰ ਜ਼ਰੂਰ ਸ਼ਾਮਲ ਹੋ ਸਕਦਾ ਹੈ ਪਰ ਜਿਵੇਂ ਹਰ ਕਿਸੇ ਦੀ ਜ਼ਿੰਮੇਵਾਰੀ ਕਿਸੇ ਦੀ ਜ਼ਿੰਮੇਵਾਰੀ ਨਹੀਂ ਰਹਿੰਦੀ ਉਸਦੇ ਲਈ ਸ਼ਾਇਦ ਕੁਝ 4-5 ਵਰਤੋਂਕਾਰ ਜਾਂ ਵੱਧ ਵੀ ਨਿਸ਼ਚਿਤ ਕਰਨੇ ਚਾਹੀਦੇ ਹਨ ਜੋ ਇਸ ਸਮੁੱਚੀ ਪ੍ਰਣਾਲੀ ਨੂੰ ਤੋਰਦੇ ਰੱਖਣ ਦੀ ਜ਼ਿੰਮੇਵਾਰੀ ਲੈਣਗੇ। --Satdeep Gill (ਗੱਲ-ਬਾਤ) 03:05, 9 ਜੁਲਾਈ 2018 (UTC)
- ਇਸ ਚੀਜ਼ ਦੀ ਚਰਚਾ ਹੀ ਨਹੀਂ ਬਲਕੀ ਕਿੰਨੇ ਮਹੀਨਿਆਂ ਤੋਂ ਕੰਮ ਵੀ ਚੱਲ ਰਿਹਾ ਹੈ, ਪਰ ਦੁਬਾਰਾ ਤੋਂ ਟੀਮ ਤਾ ਬਣਾਈ ਜਾ ਰਹੀ ਹੈ ਕਿਉਂਕਿ, ਪ੍ਰੋਜੇਕਟ ਟਾਈਗਰ ਕਰਕੇ ਕੰਮ ਨੂੰ ਰੋਕ ਦਿੱਤਾ ਸੀ ਅਤੇ ਦੁਬਾਰਾ ਫੇਰ ਤੋਂ ਸ਼ੁਰੂ ਕਰ ਰਹੇ ਹਾਂ। ਹਰ ਚੀਜ਼ ਨੂੰ ਮੁਕੰਮਲ ਲਈ ਟੀਮ ਜ਼ਰੂਰੀ ਹੈ ਅਤੇ ਇਸਨੂੰ ਸੰਪੂਰਣ ਕਰਣ ਲਈ ਪ੍ਰੋਜੇਕਟ ਦੀ ਟੀਮ ਜੋ ਕੀ ਜ਼ਿਮੇਦਾਰੀ ਲਵੇ। ਦਸਤਾਵੇਜ਼ ਬਣਨ ਤੋਂ ਬਾਅਦ ਸਾਰੇ ਭਾਈਚਾਰੇ ਨਾਲ ਸਾਂਝਾ ਕਿੱਤਾ ਜਾਉਗਾ ਤਾਂਕਿ ਉਸ ਵਿੱਚ ਲੋੜ ਅਨੁਸਾਰ ਜੋੜ, ਤਬਲਿਆਂ ਅਤੇ ਹੋਰ ਬਦਲਾਵ ਕਿੱਤੇ ਜਾ ਸਕਣ। ਧੰਨਵਾਦ।--Wikilover90 (ਗੱਲ-ਬਾਤ) 10:18, 10 ਜੁਲਾਈ 2018 (UTC)
- ਜੋ ਵੀ ਕੰਮ ਪਹਿਲਾਂ ਤੋਂ ਚੱਲ ਰਿਹਾ ਸੀ ਉਹ ਇੱਕ ਪ੍ਰੋਜੈਕਟ ਦਾ ਹਿੱਸਾ ਸੀ ਨਾ ਕਿ ਪੰਜਾਬੀ ਲੇਖਾਂ ਦੇ ਸੁਧਾਰ ਲਈ ਇੱਕ ਨੀਤੀ। ਇਸ ਲਈ ਇੱਕ ਨੀਤੀ ਬਣਾਉਣੀ ਜ਼ਰੂਰੀ ਹੈ ਅਤੇ ਫਿਰ ਇਸਦੀ ਟੀਮ ਬਣਾਉਣ ਵੱਲ ਕੰਮ ਕੀਤਾ ਜਾ ਸਕਦਾ ਹੈ। ਮੈਨੂੰ ਤੁਹਾਡੇ ਸੁਝਾਅ ਤੋਂ ਇਤਰਾਜ਼ ਨਹੀਂ ਹੈ ਪਰ ਇਸਨੂੰ ਲਾਗੂ ਕਰਨ ਦੇ ਤਰੀਕੇ ਨਾਲ ਹੈ। ਕੋਈ ਵੀ ਨਵਾਂ ਕੰਮ ਸ਼ੁਰੂ ਕਰਾਉਣ ਤੋਂ ਪਹਿਲਾਂ ਉਸ ਬਾਰੇ ਟ੍ਰੇਨਿੰਗ ਜ਼ਰੂਰੀ ਹੈ ਅਤੇ ਫਿਰ ਹੀ ਉਸ ਵਿੱਚ ਦਿਲਚਸਪੀ ਵਿਖਾਉਣ ਵਾਲਿਆਂ ਦੀ ਟੀਮ ਬਣਾਉਣੀ ਚਾਹੀਦੀ ਹੈ। ਇਸ ਤਰ੍ਹਾਂ ਗਰੁੱਪ ਵਿੱਚ ਪਾਰਦਰਸ਼ਤਾ ਵਧੇਗੀ ਅਤੇ ਇਹ ਇੱਕ ਨੀਤੀ ਬਣਾਉਣ ਅਤੇ ਲਾਗੂ ਕਰਨ ਦਾ ਆਦਰਸ਼ ਤਰੀਕਾ ਹੈ।-Manavpreet Kaur (ਗੱਲ-ਬਾਤ) 06:03, 19 ਜੁਲਾਈ 2018 (UTC)
- @Manavpreet Kaur: ਮਾਨਵ, ਟਰੇਨਿੰਗ ਦੇਣ ਵਿੱਚ ਕੋਈ ਹਰਜ਼ ਨਹੀਂ ਪਰ ਟਰੇਨਿੰਗ ਤੋਂ ਪਹਿਲਾਂ ਮੁੱਢਲੇ ਦਸਤਾਵੇਜ਼ਾਂ ਉੱਤੇ ਕੰਮ ਸ਼ੁਰੂ ਕੀਤਾ ਜਾਵੇ ਤਾਂ ਹੀ ਗੱਲ ਅੱਗੇ ਤੁਰੇਗੀ। ਨੀਤੀ ਵੀ ਬਾਅਦ ਵਿੱਚ ਹੀ ਬਣੇਗੀ ਪਰ ਇੱਕ ਦਸਤਾਵੇਜ਼ (en:Wikipedia:Simplified Manual of Style) ਵਿੱਚ ਪੰਜਾਬੀ ਦੀ ਲਿਖਣ ਸ਼ੈਲੀ ਦਾ ਵਰਣਨ ਦੇਣ ਲਈ ਅਸੀਂ ਆਪਣੀ ਮੌਜੂਦਾ ਜਾਣਕਾਰੀ ਦੀ ਜਾਂ ਵਿਆਕਰਨ ਕਿਤਾਬਾਂ ਦਾ ਵੀ ਸਹਾਰਾ ਲੈ ਸਕਦੇ ਹਾਂ। --Satdeep Gill (ਗੱਲ-ਬਾਤ) 14:44, 21 ਜੁਲਾਈ 2018 (UTC)
- ਚੰਗੇ ਲੇਖ ਬਣਾਉਣ ਦੀ ਸਮਝ ਤਾਂ ਸਮੇਂ ਅਤੇ ਅਭਿਆਸ ਨਾਲ ਹੀ ਆਉਂਦੀ ਹੈ ਪਰ ਕੁਝ ਲੋਕ ਜਦੋਂ ਮਿਲ ਕੇ ਇੱਕ ਲੇਖ, ਟਾਸਕ ਤੇ ਕੰਮ ਕਰਦੇ ਹਨ ਤਾਂ ਕੁਝ ਨੁਕਤੇ ਇਸ ਪ੍ਰਕਿਰਿਆ ਚੋਂ ਸਮਝਣ ਯੋਗ ਹੁੰਦੇ ਹਨ। ਕਿਉਂਕਿ ਸਿੱਖਣ ਦਾ ਕਾਰਜ ਉਦੋਂ ਵੀ ਚਲਦਾ ਸੀ ਜਦੋਂ ਕਿਤਾਬਾਂ ਜਾਂ ਅੱਖਰ ਨਹੀਂ ਸਨ। ਹੁਣ ਵੀ ਸਕੂਲਾਂ ਤੋਂ ਬਾਹਰ (ਖੇਤਾਂ,ਉਸਾਰੀ ਦੇ ਕੰਮਾਂ ਜਾਂ ਹੋਰ ਥਾਵਾਂ ਤੇ) ਕੰਮ ਮਿਲ ਕੇ ਕਰਨ ਨਾਲ ਸਿੱਖਿਆ ਜਾਂਦਾ ਹੈ ਜਿੱਥੇ ਸਿੱਖਣ ਵਾਲੇ ਕੰਮ ਦੇ ਨਾਲ ਨਾਲ ਉਸ ਕਿੱਤੇ ਅਤੇ ਸਮਾਜ ਦੀਆਂ ਕਦਰਾਂ-ਕੀਮਤਾਂ ਵੀ ਸਿੱਖਦੇ ਹਨ ਅਤੇ ਸਥਾਈ ਤੌਰ 'ਤੇ ਕਿੱਤੇ ਨਾਲ ਜੁੜਦੇ ਹਨ। ਸਿੱਖਣ-ਸਿਖਾਉਣ ਦੀ ਇਸ ਸਭ ਤੋਂ ਪੁਰਾਣੀ ਤਕਨੀਕ ਦਾ ਸਹਾਰਾ ਲੈਂਦੇ ਹੋਏ ਸ਼ੁਰੂਆਤੀ ਤੌਰ 'ਤੇ ਅਸੀਂ ਹਫਤੇ ਵਿੱਚ ਇੱਕ ਸਾਂਝਾ ਗੁੱਡ ਆਰਟੀਕਲ ਬਣਾਉਣ ਦਾ ਟੀਚਾ ਲੈ ਸਕਦੇ ਹਾਂ ਜਿਸ ਵਿੱਚ ਸਿੱਖਣ ਅਤੇ ਸਿਖਾਉਣ ਵਾਲੇ ਸਾਰੇ ਯੋਗਦਾਨ ਦੇਣ। ਮੈਨੂੰ ਯਕੀਨ ਹੈ ਕਿ ਇਸ ਨਾਲ ਵਿਕੀਪੀਡੀਆ ਦੇ ਸੰਪਾਦਕਾਂ ਵਿੱਚ ਲੰਮੇ ਸਮੇਂ ਤਕ ਟਿਕ ਕੇ ਕੰਮ ਕਰਨ ਦਾ ਰੁਝਾਨ ਪੈਦਾ ਹੋਵੇਗਾ। ਇਸ ਤੋਂ ਇਲਾਵਾ ਜਿਸ ਦਸਤਾਵੇਜ਼ ਦਾ ਜ਼ਿਕਰ ਸਤਦੀਪ ਗਿੱਲ ਨੇ ਕੀਤਾ ਹੈ ਉਸ ਨੂੰ ਪੰਜਾਬੀ ਵਿੱਚ ਪੰਜਾਬੀ ਢੰਗ ਦੇ ਮਿਆਰ ਵਰਤ ਕੇ ਉਲਥਾਇਆ ਜਾ ਸਕਦਾ ਹੈ। --Mulkh Singh (ਗੱਲ-ਬਾਤ) 18:23, 22 ਜੁਲਾਈ 2018 (UTC)
- ਪੰਜਾਬੀ ਵਿੱਚ ਹੁਣ ਤਾਈਂ ਕਿੰਨੇ ਕੁ ਗੁੱਡ ਆਰਟੀਕਲ ਹਨ। ਇਸ ਬਾਬਤ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਦੇਣਾ ਜੀ। ਅਤੇ ਕੁਝ ਕੁ ਗੁੱਡ ਆਰਟੀਕਲ/ ਚੰਗੇ ਲੇਖਾਂ ਦਾ ਲਿੰਕ ਵੀ ਦੇਣਾ ਤਾਂ ਕਿ ਅਸੀਂ ਆਪਣੇ ਬਣਾਏ ਜਾਂ ਵਧਾਏ ਲੇਖਾਂ ਦੀ ਤੁਲਨਾ ਗੁੱਡ ਆਰਟੀਕਲ ਨਾਲ ਕਰ ਸਕੀਏ। Mulkh Singh (ਗੱਲ-ਬਾਤ) 22:21, 23 ਜੁਲਾਈ 2018 (UTC)
WAT 2018 ਰਿਪੋਰਟ
[ਸੋਧੋ]ਪਿਛਲੇ ਦਿਨਾਂ ਵਿੱਚ ਕੀਤੀ ਗਈ ਚਰਚਾ ਅਨੁਸਾਰ ਵਿਕੀ ਇਵੈਂਟ ਰਿਪੋਰਟਿੰਗ ਦੀ ਨੀਤੀ WAT 2018 ਇਵੈਂਟ ਤੋਂ ਲਾਗੂ ਕੀਤੀ ਜਾਣੀ ਸੀ, ਜਿਸ ਅਨੁਸਾਰ ਕਿਸੇ ਵੀ ਟ੍ਰੇਨਿੰਗ ਜਾਂ ਇਵੈਂਟ ਵਿੱਚ ਸ਼ਾਮਿਲ ਹੋਣ ਵਾਲੇ ਮੈਂਬਰ ਲਈ ਇੱਕ ਰਿਪੋਰਟ ਦੇਣਾ ਲਾਜ਼ਮੀ ਹੈ। ਇਸ ਨੀਤੀ ਨੂੰ ਮੰਨਦਿਆਂ ਮੈਂ ਇੱਕ ਰਿਪੋਰਟ ਤਿਆਰ ਕੀਤੀ ਹੈ ਜੋ ਕਿ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਪੜ੍ਹ ਸਕਦੇ ਹੋ- https://cis-india.org/a2k/blogs/wiki-advanced-training-2018-a-colourful-recap ਮੈਂਬਰਾਂ ਦੀ ਲੋੜ ਅਨੁਸਾਰ ਇਸਦਾ ਅਨੁਵਾਦ ਪੰਜਾਬੀ ਵਿੱਚ ਵੀ ਕੀਤਾ ਜਾ ਸਕਦਾ ਹੈ। ਉਹ ਸਭ ਮੈਂਬਰ ਜੋ ਇਸ ਇਵੈਂਟ ਦਾ ਹਿੱਸਾ ਸਨ, ਉਨ੍ਹਾਂ ਦੇ ਸੁਝਾਵ ਆਉਣ ਤੋਂ ਬਾਦ ਇਹ ਵੇਰਵੇ ਮੇਟਾ ਤੇ ਪਾਏ ਜਾਣਗੇ। ਧਨਵਾਦ Manavpreet Kaur (ਗੱਲ-ਬਾਤ) 22:49, 8 ਜੁਲਾਈ 2018 (UTC)
- ਮਾਨਵ ਇਸ ਲਿੰਕ ਉੱਤੇ ਕਲਿੱਕ ਕਰਨ ਉੱਤੇ ਲਾਗਇਨ ਕਰਨ ਦੀ ਮੰਗ ਆਉਂਦੀ ਹੈ। ਗੂਗਲ ਡਰਾਈਵ ਰਾਹੀਂ ਲਾਗਇਨ ਕਰਨ ਉੱਤੇ ਵੀ ਰਿਪੋਰਟ ਨਹੀਂ ਖੁੱਲ੍ਹਦੀ। --Satdeep Gill (ਗੱਲ-ਬਾਤ) 03:06, 9 ਜੁਲਾਈ 2018 (UTC)
- ਮੈਂ ਲਿੰਕ ਬਦਲ ਦਿੱਤਾ ਹੈ। ਧੰਨਵਾਦ-Manavpreet Kaur (ਗੱਲ-ਬਾਤ) 06:15, 19 ਜੁਲਾਈ 2018 (UTC)
Global preferences are available
[ਸੋਧੋ]Global preferences are now available, you can set them by visiting your new global preferences page. Visit mediawiki.org for information on how to use them and leave feedback. -- Keegan (WMF) (talk)
19:19, 10 ਜੁਲਾਈ 2018 (UTC)
ਮੀਟਿੰਗ ਸੰਬੰਧੀ
[ਸੋਧੋ]ਪੰਜਾਬੀ ਵਿਕੀਮੀਡੀਅਨਜ਼ ਦੀ ਇਸ ਮਹੀਨੇ ਦੀ ਮੀਟਿੰਗ ਪਟਿਆਲਾ ਵਿੱਚ 4 ਅਗਸਤ 2018, ਸ਼ਨੀਵਾਰ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਹੀ ਹੈ। ਇਸ ਵਿੱਚ ਆਉਣ ਵਾਲੇ ਈਵੈਂਟਸ ਅਤੇ ਪ੍ਰੋਜੈਕਟਾਂ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਕੋਸ਼ਿਸ਼ ਰਹੇਗੀ ਕਿ ਭਾਗ ਲੈਣ ਵਾਲੇ ਮੈਂਬਰਾਂ ਨੂੰ ਪ੍ਰੋਜੈਕਟ ਟਾਈਗਰ ਰਾਹੀਂ ਸ਼ਾਮਿਲ ਹੋਏ ਨਵੇਂ ਵਰਤੋਂਕਾਰਾ ਨਾਲ ਜਾਣੂ ਕਰਵਾਇਆ ਜਾਵੇ। ਸਭ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ। ਜੇਕਰ ਕਿਸੇ ਜਾ ਕੋਈ ਸੁਝਾਅ/ਟਿੱਪਣੀ ਹੈ ਤਾਂ ਹੇਠਾਂ ਦਿੱਤੇ ਸੈਕਸ਼ਨ ਵਿੱਚ ਜਾਂ ਮੈਸਜ ਰਾਹੀਂ ਦੱਸ ਸਕਦਾ ਹੈ। - Satpal Dandiwal (talk) |Contribs) 12:51, 30 ਜੁਲਾਈ 2018 (UTC)
ਟਿੱਪਣੀਆਂ
[ਸੋਧੋ]ਮੈਂ ਇਹ ਜਾਣਕਾਰੀ ਚਾਹਾਂਗਾ ਕਿ ਮੀਟਅਪ ਦਾ ਸਮਾਂ ਕੀ ਹੈ ? Mulkh Singh (ਗੱਲ-ਬਾਤ) 17:00, 2 ਅਗਸਤ 2018 (UTC)
- ਮੀਟਿੰਗ ਦਾ ਸਮਾਂ ਦੁਪਹਿਰ 1 ਤੋਂ 3 ਵਜੇ ਦਾ ਹੋਵੇਗਾ। - Satpal Dandiwal (talk) |Contribs) 12:13, 3 ਅਗਸਤ 2018 (UTC)
New user group for editing sitewide CSS / JS
[ਸੋਧੋ](ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ)
Hi all!
To improve the security of our readers and editors, permission handling for CSS/JS pages has changed. (These are pages like MediaWiki:Common.css
and MediaWiki:Vector.js
which contain code that is executed in the browsers of users of the site.)
A new user group, interface-admin
, has been created.
Starting four weeks from now, only members of this group will be able edit CSS/JS pages that they do not own (that is, any page ending with .css
or .js
that is either in the MediaWiki:
namespace or is another user's user subpage).
You can learn more about the motivation behind the change here.
Please add users who need to edit CSS/JS to the new group (this can be done the same way new administrators are added, by stewards or local bureaucrats). This is a dangerous permission; a malicious user or a hacker taking over the account of a careless interface-admin can abuse it in far worse ways than admin permissions could be abused. Please only assign it to users who need it, who are trusted by the community, and who follow common basic password and computer security practices (use strong passwords, do not reuse passwords, use two-factor authentication if possible, do not install software of questionable origin on your machine, use antivirus software if that's a standard thing in your environment).
Thanks!
Tgr (talk) 17:45, 30 ਜੁਲਾਈ 2018 (UTC) (via global message delivery)
ਮੋਬਾਈਲ ਪਾਠਕਾਂ ਅਤੇ ਸੰਪਾਦਕਾਂ ਸੰਬੰਧੀ ਪਟਿਆਲਾ ਵਿਖੇ ਫਾਊਂਡੇਸ਼ਨ ਸਰਵੇ
[ਸੋਧੋ]ਦੋਸਤੋ, ਆਪ ਸਭ ਨਾਲ ਸੂਚਨਾ ਸਾਂਝੀ ਕੀਤੀ ਜਾ ਰਹੀ ਹੈ ਕਿ ਕੱਲ੍ਹ ਅਤੇ ਪਰਸੋਂ ਮਿਤੀ 3 ਅਤੇ 4 ਅਗਸਤ ਨੂੰ ਪਟਿਆਲਾ ਵਿਖੇ 10 ਵਿਅਕਤੀਆਂ ਨਾਲ ਵਿਕੀਮੀਡੀਆ ਫਾਊਂਡੇਸ਼ਨ ਵੱਲੋਂ ਇੱਕ ਸਰਵੇ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਕੁੱਲ੍ਹ 5-6 ਸ਼ਹਿਰਾਂ ਦੀ ਚੋਣ ਹੋਈ ਜਿਹਨਾਂ ਵਿੱਚੋਂ ਇੱਕ ਪਟਿਆਲਾ ਵੀ ਚੁਣਿਆ ਗਿਆ। 10 ਵਿਅਕਤੀਆਂ ਵਿੱਚ ਪਟਿਆਲਾ ਵਿੱਚ ਮੌਜੂਦ ਸੰਪਾਦਕਾਂ ਵਿੱਚ ਕੁਝ ਪੁਰਾਣੇ ਸੰਪਾਦਕ, ਕੁਝ ਨਵੇਂ ਸੰਪਾਦਕ ਅਤੇ ਕੁਝ ਪੰਜਾਬੀ ਵਿਕੀਪੀਡੀਆ ਪਾਠਕ ਹੋਣਗੇ। ਜੇ ਕੋਈ ਇਸ ਸਰਵੇ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਕੱਲ੍ਹ ਤੱਕ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਰਵੇ ਵਿੱਚ ਸ਼ਾਮਲ ਹੋਣ ਲਈ ਮੋਬਾਈਲ ਸੰਪਾਦਕ/ਪਾਠਕ ਹੋਣਾ ਲਾਜ਼ਮੀ ਹੈ ਅਤੇ ਉਹ ਵੀ ਐਂਡਰੋਇਡ OS ਕਿਉਂਕਿ ਇਸ ਸਰਵੇ ਦਾ ਮੂਲ ਮਕਸਦ ਵਿਕੀ ਨੂੰ ਮੋਬਾਈਲ ਉੱਤੇ ਵਧੇਰੇ ਵਰਤਣਯੋਗ ਬਣਾਉਣਾ ਹੈ। --Stalinjeet Brar ਗੱਲਬਾਤ 16:11, 2 ਅਗਸਤ 2018 (UTC)
ਟਿੱਪਣੀ
[ਸੋਧੋ]ਮੁਆਫ਼ੀ ਚਾਹੁੰਦਾ ਹਾਂ ਕਿ ਇਹ ਜਾਣਕਾਰੀ ਬਹੁਤ ਸ਼ੌਰਟ ਨੋਟਿਸ ਉੱਤੇ ਸਾਂਝੀ ਕਰਨੀ ਪੈ ਰਹੀ ਹੈ। ਇਹ ਸਰਵੇ ਮੂਲ ਤੌਰ ਉੱਤੇ ਪਟਿਆਲਾ ਵਿੱਚ ਰਹਿ ਰਹੇ ਵਰਤੋਂਕਾਰਾਂ/ਪਾਠਕਾਂ ਲਈ ਹੈ। --Stalinjeet Brar ਗੱਲਬਾਤ 16:11, 2 ਅਗਸਤ 2018 (UTC)
ਕਮਿਉਨਟੀ ਐਡਵੋਕੇਟ ਦੀ ਚੋਣ -2
[ਸੋਧੋ]ਦੋਸਤੋ, ਪੰਜਾਬੀ ਵਿਕੀਮੀਡੀਅਨਜ਼ ਲਈ ਕਮਿਉਨਟੀ ਐਡਵੋਕੇਟ ਦੀ ਚੋਣ ਕੀਤੀ ਜਾਣੀ ਸੀ। ਇਸ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ। ਹਾਲੇ ਤੱਕ ਇੱਕ ਅਰਜ਼ੀ ਹੀ ਪ੍ਰਾਪਤ ਹੋਈ ਹੈ। ਜੇ ਕੋਈ ਹੋਰ ਪੰਜਾਬੀ ਵਿਕੀਮੀਡੀਅਨ ਇਸ ਨੌਕਰੀ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਅਰਜ਼ੀਆਂ ਦੇਣ ਦੀ ਤਾਰੀਖ 8 ਅਗਸਤ 2018 (08/08/2018) ਤੱਕ ਵਧਾਈ ਜਾਂਦੀ ਹੈ। ਕਿਰਪਾ ਕਰਕੇ ਇਸ ਸਫ਼ੇ ਨੂੰ ਦੇਖੋ ਅਤੇ ਕਿਰਪਾ ਕਰਕੇ ਆਪਣਾ Bio Data/ਅਰਜ਼ੀ ਇਸ ਨੌਕਰੀ ਦੀ ਲੋੜ ਅਨੁਸਾਰ ਤਿਆਰ ਕਰਕੇ 8 ਅਗਸਤ 2018 (08/08/2018) 11.59 ਸ਼ਾਮ ਤੱਕ ਇਸ ਈ-ਮੇਲ Stalindod@gmail.com ਤੇ ਭੇਜਣ ਦੀ ਖੇਚਲ ਕਰੋ। Stalinjeet Brar ਗੱਲਬਾਤ 15:54, 4 ਅਗਸਤ 2018 (UTC)
ਟਿਪਣੀਆਂ
[ਸੋਧੋ]ਪੰਜਾਬੀ ਵਿਕੀਸੋਰਸ ਪਰੂਫ਼ਰੀਡਿੰਗ ਈਵੈਂਟ
[ਸੋਧੋ]ਦੋਸਤੋ ਪਿਛਲੇ ਤਕਰੀਬਨ 1 ਸਾਲ 4 ਮਹੀਨੇ ਤੋਂ ਪੰਜਾਬੀ ਵਿਕੀਸੋਰਸ ਪ੍ਰੋਜੈਕਟ ਚਲ ਰਿਹਾ ਹੈ। ਜਿਸ ਉੱਤੇ ਹੁਣ ਤੱਕ ਕੁੱਲ 69 ਕਿਤਾਬਾਂ (41 ਆਲੋਚਨਾ ਮੈਗਜ਼ੀਨ) ਅਤੇ ਹੋਰ ਲਗਭਗ 700-800 ਪੰਨੇ ਉਪਲਭਧ ਕਰਵਾਏ ਜਾ ਚੁੱਕੇ ਹਨ। ਬਹੁਤ ਸਾਰੀਆਂ ਕਿਤਾਬਾਂ ਓ ਸੀ ਆਰ ਹੋ ਚੁੱਕੀਆਂ ਹਨ ਜਿੰਨਾ ਦੀ ਪਰੂਫ਼ਰੀਡਿੰਗ ਅਤੇ ਵੈਲੀਡੇਸ਼ਨ ਦਾ ਕੰਮ ਬਾਕੀ ਹੈ। ਇਸੇ ਕੰਮ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਮੌਜੂਦਾ ਕੰਮ ਕਰ ਰਹੇ ਵਰਤੋਂਕਾਰਾਂ ਨੂੰ ਸਰਗਰਮੀ ਨਾਲ ਇਸ ਪ੍ਰੋਜੈਕਟ ਨਾਲ ਜੋੜਨ ਲਈ ਇੱਕ ਪਰੂਫ਼ਰੀਡਿੰਗ ਈਵੈਂਟ ਕੀਤਾ ਜਾ ਰਿਹਾ ਹੈ। ਵਿਕੀਸੋਰਸ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਸ਼ਾਮਲ ਹੋਣ ਲਈ ਬੇਨਤੀ ਹੈ। ਨਵੇਂ ਵਰਤੋਂਕਾਰਾਂ ਨੂੰ ਵੀ ਸਿਖਾਉਣ ਲਈ ਜਲਦੀ ਹੀ ਇੱਕ ਹੋਰ ਵੱਡਾ ਈਵੈਂਟ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ--Gurlal Maan (ਗੱਲ-ਬਾਤ) 12:08, 10 ਅਗਸਤ 2018 (IST) ਸੰਪਰਕ--9464414806
ਸਮਾਂ ਤੇ ਸਥਾਨ
[ਸੋਧੋ]- ਮਿਤੀ 12 ਅਗਸਤ 2018 (ਐਤਵਾਰ) ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ।
- ਪੰਜਾਬੀ ਯੂਨੀਵਰਸਿਟੀ, ਪਟਿਆਲਾ (ਆਰਜ਼ੀ)
ਟਿੱਪਣੀ
[ਸੋਧੋ]ਸਮਰਥਨ
[ਸੋਧੋ]Mulkh Singh (ਗੱਲ-ਬਾਤ) 15:48, 11 ਅਗਸਤ 2018 (UTC)
ਵਿਰੋਧ
[ਸੋਧੋ]ਵਿਕੀ ਲਵਜ਼ ਮੌਨੂਮੈਂਟਸ 2018 ਇਨ ਭਾਰਤ
[ਸੋਧੋ]ਦੋਸਤੋ, ਤੁਹਾਡੇ ਸਭ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਕਿ ਇਸ ਸਾਲ 1 ਤੋਂ 30 ਸਤੰਬਰ ਤੱਕ ਪੱਛਮੀ ਬੰਗਾਲ ਵਿਕੀਮੀਡੀਅਨਜ਼ ਦੇ ਨਾਲ ਪੰਜਾਬੀ ਵਿਕੀਮੀਡੀਅਨਜ਼ ਵੀ ਭਾਰਤ ਵਿੱਚ ਵਿਕੀ ਲਵਜ਼ ਮੌਨੂਮੈਂਟਸ ਦੇ ਆਯੋਜਨ ਵਿੱਚ ਹੱਥ ਵਟਾ ਰਿਹਾ ਹੈ। ਇਸ ਲਈ ਵੱਖ-ਵੱਖ ਕੰਮ ਹਨ ਜੋ ਜਿਸ ਵਿੱਚ ਹਰ ਭਾਈਚਾਰਾ ਯੋਗਦਾਨ ਦੇ ਸਕਦਾ ਹੈ। ਜਿਵੇਂ ਕਿ ਅਗਲੇ ਮਹੀਨੇ ASI ਵੱਲੋਂ ਮਾਨਤਾ ਪ੍ਰਾਪਤ ਸਮਾਰਕਾਂ ਦੀਆਂ ਫੋਟੋਆਂ ਖਿਚਣੀਆਂ। ਇਸਦੇ ਨਾਲ ਹੀ ਵਿਕੀਡਾਟਾ ਉੱਤੇ ਇਹਨਾਂ ਸਮਾਰਕਾਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ, ਤੁਸੀਂ ਇਸ ਵਿੱਚ ਵੀ ਯੋਗਦਾਨ ਪਾ ਸਕਦੇ ਹੋ। ਕੁਝ ਸੰਪਾਦਕ ਮੁਕਾਬਲੇ ਤੋਂ ਬਾਅਦ ਫੋਟੋਆਂ ਦੀ ਸਮੀਖਿਆ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ, ਪਰ ਇਸ ਲਈ ਕਾਮਨਜ਼ ਉੱਤੇ ਘੱਟੋਂ-ਘੱਟ 500 ਸੋਧਾਂ ਲਾਜ਼ਮੀ ਹਨ (ਇਹ ਸਮੀਖਿਆ ਟੂਲ ਦੀ ਲੋੜ ਹੈ) ਅਤੇ ਨਾਲ ਹੀ ਵਧੀਆ ਹੋਵੇਗਾ ਜੇ ਤੁਹਾਡੀਆਂ ਕੁਝ ਕੁਆਲਟੀ ਈਮੇਜ ਵੀ ਹੋਣ।
ਵਧੇਰੇ ਜਾਣਕਾਰੀ ਲਈ ਇੱਥੇ ਦੇਖੋ: Wiki Loves Monuments 2018 in India
--Satdeep Gill (ਗੱਲ-ਬਾਤ) 04:19, 22 ਅਗਸਤ 2018 (UTC)
ਟਿੱਪਣੀਆਂ
[ਸੋਧੋ]- ਮੈਂ ਵਿਕੀਡਾਟਾ ਉੱਤੇ ਮਦਦ ਕਰ ਸਕਦਾ ਹਾਂ ਅਤੇ ਨਜ਼ਦੀਕੀ ਸਮਾਰਕਾਂ ਦੀਆਂ ਫੋਟੋਆਂ ਵੀ ਅਪਲੋਡ ਕਰ ਸਕਦਾ ਹਾਂ. - Satpal Dandiwal (talk) |Contribs) 11:01, 22 ਅਗਸਤ 2018 (UTC)
- ਮੇਰੀਆਂ ਕਾਮਨਜ਼ 'ਤੇ 1300+ ਸੋਧਾਂ ਹਨ ਅਤੇ ਕੁਝ ਕੁ ਕੁਆਲਟੀ ਫੋਟੋਆਂ ਵੀ ਹਨ। ਮੈਂ ਸਮੀਖਿਆ ਵਾਲੇ ਕੰਮ ਨੂੰ ਕਰਨ ਵਿੱਚ ਦਿਲਚਸਪੀ ਰੱਖਦਾ ਹਾਂ।Stalinjeet Brar ਗੱਲਬਾਤ 15:37, 23 ਅਗਸਤ 2018 (UTC)
ਕਾਪੀ ਰਾਈਟ ਵਰਕਸ਼ਾਪ, 1-2 ਸਤੰਬਰ ਦਿੱਲੀ
[ਸੋਧੋ]ਦੋਸਤੋ CIS-A2K ਨਾਲ ਪਿਛਲੇ ਸਮੇਂ ਤੋਂ ਕਾਪੀ ਰਾਈਟ ਸਬੰਧੀ ਵਰਕਸ਼ਾਪ ਕਰਾਉਣ ਦੀ ਗੱਲ ਚੱਲ ਰਹੀ ਸੀ। ਇਸ ਵਰਕਸ਼ਾਪ ਨੂੰ ਕਰਾਉਣ ਸਬੰਧੀ ਪੰਜਾਬੀ ਵਿਕੀਮੀਡੀਅਨਜ਼ ਅਤੇ CIS-A2K ਦੀ ਮੀਟਿੰਗ ਦਿੱਲੀ ਵਿੱਚ ਹੋ ਚੁੱਕੀ ਹੈ। ਇਹ ਵਰਕਸ਼ਾਪ ਦਿੱਲੀ ਵਿਖੇ CIS ਦੇ ਆਫਿਸ ਵਿੱਚ 1-2 ਸਤੰਬਰ ਹੋਣੀ ਤਹਿ ਹੋਈ ਹੈ। ਇਸ ਵਰਕਸ਼ਾਪ ਦਾ ਫੋਕਸ ਪੰਜਾਬੀ ਵਿਕੀ ਸਰੋਤ, ਵਿਕੀਪੀਡੀਆ, ਵਿਕਸ਼ਨਰੀ ਅਤੇ ਕਾਮਨਜ਼ ਸਬੰਧੀ ਆਉਂਦੀਆਂ ਕਾਪੀ ਰਾਈਟ ਸਮੱਸਿਆਵਾਂ ਉਪਰ ਰਹੇਗਾ। ਜਿਹੜੇ ਦੋਸਤ ਇਸ ਵਰਕਸ਼ਾਪ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਜਲਦੀ ਮੇਰੇ ਨਾਲ ਸੰਪਰਕ ਕਰਨ ਤਾਂ ਜੋ ਦਿੱਲੀ ਜਾਣ ਲਈ ਯੋਗ ਸਾਧਨ ਕੀਤਾ ਜਾ ਸਕੇ। Stalinjeet Brar ਗੱਲਬਾਤ 03:59, 25 ਅਗਸਤ 2018 (UTC)
ਸੁਝਾਅ
[ਸੋਧੋ]ਪੰਜਾਬੀ ਅਰਬੀ ਅਲਾਕਤ
[ਸੋਧੋ]ਪੰਜਾਬੀ-ਅਰਬੀ ਅਲਾਕਤ ਅਰਬੀ ਅਤੇ ਪੰਜਾਬੀ ਕਮਿਊਨਿਟੀ ਦੁਆਰਾ ਮਿਲ ਕੇ ਕੰਮ ਕਰਨ ਦਾ ਪ੍ਰਤੀਕ ਹੈ। ਸਬੰਧਾਂ ਨੂੰ ਮਜ਼ਬੂਤ ਕਰਨ ਲਈ, ਦੋਵੇਂ ਭਾਈਚਾਰਿਆਂ ਦੁਆਰਾ ਦਿੱਤੇ ਗਏ ਸਭ ਤੋਂ ਮਹੱਤਵਪੂਰਨ ਲੇਖਾਂ ਦੀ ਸੂਚੀ ਉੱਤੇ ਕੰਮ ਕੀਤਾ ਜਾਵੇਗਾ। ਇਹ ਸਾਂਝ ਵਿਕੀਪੀਡੀਆ ਵਿਚਲੇ ਪੰਜਾਬ ਅਤੇ ਅਰਬ ਸਭਿਆਚਾਰ ਦੇ ਬਾਰੇ ਵਿੱਚ ਸਮੱਗਰੀ ਦੇ ਅੰਤਰ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੋਵੇਗੀ। ਅਰਬੀ ਭਾਈਚਾਰੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤੈਅ ਕੀਤਾ ਗਿਆ ਹੈ ਆਪਾਂ ਇਹਨਾਂ ਲੇਖਾਂ ਉੱਤੇ 1 ਤੋਂ 15 ਸਤੰਬਰ 2018 ਤੱਕ ਕੰਮ ਕਰਾਂਗੇ। ਸਾਰੇ ਭਾਈਚਾਰੇ ਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਅਰਬੀ ਭਾਈਚਾਰੇ ਦੇ ਨਾਲ ਦੋਸਤੀ ਦਾ ਹੱਥ ਵਧਾਈਏ ਕਿਉਂਕਿ ਉਹਨਾਂ ਦੀ ਪੰਜਾਬੀ ਵਿਕੀਪੀਡੀਆ, ਨਾਲ ਮਿਲ ਕੇ ਇਹ ਕਰਨ ਦੀ ਇੱਛਾ ਕਾਫੀ ਮਹੀਨੀਆਂ ਤੋਂ ਸੀ।
ਇਸ ਵਿੱਚ ਸ਼ਾਮਲ ਹੋਣ ਲਈ, ਭਾਗ ਇੱਥੇ ਲਓ।
ਟਿੱਪਣੀਆਂ
[ਸੋਧੋ]ਇਸ ਕੰਮ ਨੂੰ ਕਰਨ ਲਈ ਹੋਰ ਜਾਣਕਾਰੀ ਦੀ ਲੋੜ ਹੈ। ਇਸ ਲਈ ਕਿਰਪਾ ਕਰਕੇ ਇਥੇ ਜਾਂ ਮੈਨੂੰ ਨਿੱਜੀ ਤੌਰ 'ਤੇ ਕੋਈ ਸਾਥੀ ਜਾਣਕਾਰੀ ਮੁਹਈਆ ਕਰਵਾ ਸਕੇ ਤਾਂ ਬਹੁਤ ਮਿਹਰਬਾਨੀ ਹੋਵੇਗੀ। Mulkh Singh (ਗੱਲ-ਬਾਤ) 17:39, 30 ਅਗਸਤ 2018 (UTC)
ਜੇ ਇਹ ਅਨੁਵਾਦ ਦਾ ਕੰਮ ਹੀ ਹੈ ਤਾਂ ਸਾਨੂੰ ਇਹਨਾਂ ਲੇਖਾਂ ਦੀ ਰੁਚੀ ਅਨੁਸਾਰ ਵੰਡ ਕਰ ਲੈਣੀ ਚਾਹੀਦੀ ਹੈ Mulkh Singh (ਗੱਲ-ਬਾਤ) 14:59, 4 ਸਤੰਬਰ 2018 (UTC)
- @Mulkh Singh: ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੁਸੀਂ ਆਪਣੀ ਪਸੰਦ ਦੇ ਲੇਖ ਚੁਣ ਲਵੋ। --Satdeep Gill (ਗੱਲ-ਬਾਤ) 17:54, 10 ਸਤੰਬਰ 2018 (UTC)
Editing of sitewide CSS/JS is only possible for interface administrators from now
[ਸੋਧੋ](ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ)
Hi all,
as announced previously, permission handling for CSS/JS pages has changed: only members of the interface-admin
(ਇੰਟਰਫੇਸ ਪ੍ਰਬੰਧਕ) group, and a few highly privileged global groups such as stewards, can edit CSS/JS pages that they do not own (that is, any page ending with .css or .js that is either in the MediaWiki: namespace or is another user's user subpage). This is done to improve the security of readers and editors of Wikimedia projects. More information is available at Creation of separate user group for editing sitewide CSS/JS. If you encounter any unexpected problems, please contact me or file a bug.
Thanks!
Tgr (talk) 12:40, 27 ਅਗਸਤ 2018 (UTC) (via global message delivery)
Wiki Women for Women Wellbeing ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਅਪੀਲ
[ਸੋਧੋ]ਸਤਿ ਸ਼੍ਰੀ ਅਕਾਲ, WAT 2018 ਅਤੇ ਉਸ ਤੋਂ ਬਾਅਦ ਵਿਕੀਮੀਡੀਆ ਮੇਲਿੰਗ ਲਿਸਟ ਤੇ ਭੇਜੀ ਮੇਲ ਰਾਹੀਂ ਤੁਹਾਨੂੰ ਸਭ ਨੂੰ Wiki Science Month India 2018 ਬਾਰੇ ਜਾਣੁ ਕਰਾਇਆ ਗਿਆ ਸੀ। ਅਸੀਂ ਕੁਝ ਭਾਰਤੀ ਭਾਸ਼ਾਵਾਂ ਦੀਆਂ ਮਹਿਲਾਵਾਂ ਮਿਲ ਕੇ ਔਰਤਾਂ ਦੀ ਸਿਹਤ ਬਾਰੇ ਵਿਕੀ ਤੇ ਇੱਕ ਈਵੈਂਟ ਕਰਾਉਣ ਦੇ ਚਾਹਵਾਨ ਹਾਂ ਅਤੇ ਇਸ ਲਈ ਤੁਹਾਡਾ ਸਮਰਥਨ ਚਾਹੁੰਦੇ ਹਾਂ। ਇਸ ਪ੍ਰੋਜੈਕਟ ਲਈ ਮੈਂ ਗ੍ਰਾਂਟ ਲਈ ਯਾਚਨਾ ਦਾਇਰ ਕੀਤੀ ਹੈ, ਜਿਸਦਾ ਲਿੰਕ ਹੇਠਾਂ ਦਿੱਤਾ ਹੈ- https://meta.wikimedia.org/wiki/Grants:Project/Rapid/Wiki_Women_for_Women_Wellbeing ਤੁਹਾਨੂੰ ਸਭ ਨੂੰ ਇਸ ਲਿੰਕ ਉੱਤੇ ਜਾ ਕੇ ਆਪਣਾ ਸਮਰਥਨ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ। ਜੇਕਰ ਤੁਹਡੇ ਇਸ ਬਾਰੇ ਕੋਈ ਵੀ ਟਿੱਪਣੀ, ਸਵਾਲ ਜਾਂ ਸੁਝਾਵ ਹਨ ਤਾਂ ਉਨ੍ਹਾਂ ਨੂੰ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਦਿਓ ਜੀ- https://meta.wikimedia.org/wiki/Wiki_Science_Month_India_2018 ਧੰਨਵਾਦ -Manavpreet Kaur (ਗੱਲ-ਬਾਤ) 09:38, 3 ਸਤੰਬਰ 2018 (UTC)
The Wikipedia Library (TWL)ਦੀ ਪੰਜਾਬੀ ਸ਼ਾਖਾ ਲਈ ਸੁਝਾਵ
[ਸੋਧੋ]ਸਤਿ ਸ਼੍ਰੀ ਅਕਾਲ ਜੀ,
ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ The Wikipedia Library (TWL) ਪ੍ਰੋਜੈਕਟ ਤਹਿਤ ਇੱਕ ਪੰਜਾਬੀ ਸ਼ਾਖਾ ਬਣਾਉਣ ਦਾ ਸੁਝਾਵ ਹੈ। ਇਹ ਲਾਇਬ੍ਰੇਰੀ ਆਮ ਲਾਇਬ੍ਰੇਰੀ ਦੀ ਤਰ੍ਹਾਂ ਹੀ ਕਿਤਾਬਾਂ ਅਤੇ ਜਾਣਕਾਰੀ ਦੇ ਹੋਰ ਸਰੋਤਾਂ ਦਾ ਸਮੂਹ ਹੋਵੇਗੀ। ਇਸ ਲਾਇਬ੍ਰੇਰੀ ਰਹਿਣ ਜਾਣਕਾਰੀ ਦੇ ਸਰੋਤਾਂ ਨੂੰ ਬਾਕੀਆਂ ਨਾਲ ਸਾਂਝਾ ਵੀ ਕੀਤਾ ਜਾਵੇਗਾ। ਆਮ ਤੌਰ 'ਤੇ ਕੋਈ ਵੀ ਲਾਇਬ੍ਰੇਰੀ ਸ਼ਾਖਾ ਕਿਸੇ ਭਾਸ਼ਾ ਨੂੰ ਮੁੱਖ ਰੱਖ ਕੇ ਬਣਾਈ ਜਾਂਦੀ ਹੈ, ਪਰ ਕਿਉਂਕਿ ਸਾਡੇ ਵਿੱਚੋਂ ਬਹੁਤੇ ਵਿਕੀਮੀਡੀਅਨ ਅਲਗ ਅਲਗ ਵਿਸ਼ਿਆਂ ਦੇ ਮਾਹਿਰ ਹਨ ਅਤੇ ਅਲਗ ਅਲਗ ਦਿਲਚਸਪੀ ਦੇ ਵਿਸ਼ਿਆਂ ਉੱਤੇ ਕੰਮ ਕਰਦੇ ਹਨ, ਇਸ ਲਈ ਕਿਸੇ ਵੀ ਭਾਸ਼ਾ ਮੁਖੀ ਵਿਕਿਪੀਡਿਆ ਨੂੰ ਬਣਾਉਣ ਲਈ ਮਿਹਨਤ ਵਧ ਲੱਗੇਗੀ ਅਤੇ ਉਸਦਾ ਇਸਤੇਮਾਲ ਘੱਟ ਹੋਵੇਗਾ। ਅਸੀਂ ਇੱਕ ਵਿਚਾਰ ਤੁਹਾਡੇ ਸੁਝਾਵਾਂ ਅਤੇ ਸਲਾਹ ਲਈ ਪੇਸ਼ ਕਰ ਰਹੇ ਹਾਂ। ਇਸ ਸੁਝਾਵ ਅਨੁਸਾਰ, ਇੱਕ ਭਾਸ਼ਾ ਮੁਖੀ ਵਿਕਿਪੀਡਿਆ ਬਣਾਉਣ ਦੀ ਜਗ੍ਹਾ ਇੱਕ ਵਿਸ਼ਾ ਮੁਖੀ ਵਿਕਿਪੀਡਿਆ ਬਣਾਉਣ ਦੀ ਪੇਸ਼ਕਸ਼ ਹੈ। ਇਸ ਤਰ੍ਹਾਂ ਮਿਹਨਤ ਤਾਂ ਲੱਗੇਗੀ, ਪਰ ਭਾਸ਼ਾ ਮੁਖੀ ਦੇ ਮੁਕਾਬਲੇ ਘੱਟ ਅਤੇ ਇਸਦਾ ਇਸਤੇਮਾਲ ਵਧੇਰੇ ਸੁਚਾਰੂ ਢੰਗ ਨਾਲ ਹੋਵੇਗਾ। ਕਿਰਪਾ ਕਰਕੇ ਇਸ ਲਈ ਆਪਣਾ ਸਮਰਥਨ, ਸੁਝਾਵ ਅਤੇ ਟਿੱਪਣੀਆਂ ਹੇਠਾਂ ਦੇਵੋ।- Manavpreet Kaur (ਗੱਲ-ਬਾਤ) 10:55, 3 ਸਤੰਬਰ 2018 (UTC)
ਭਾਸ਼ਾ ਮੁਖੀ ਵਿਕੀ ਲਈ ਸਮਰਥਨ
[ਸੋਧੋ]ਵਿਸ਼ਾ ਮੁਖੀ ਵਿਕੀ ਲਈ ਸਮਰਥਨ
[ਸੋਧੋ]ਸੁਝਾਅ / ਟਿੱਪਣੀ
[ਸੋਧੋ]- ਮੈਂ ਸਮਝਿਆ ਨਹੀਂ। ਥੋੜਾ ਹੋਰ ਦੱਸ ਸਕਦੇ ਹੋ ਕਿ ਕੀ-ਕੀ ਹੋਵੇਗਾ ਅਤੇ ਕਿਵੇਂ ਅਸੀਂ ਯੋਗਦਾਨ ਪਾ ਸਕਾਂਗੇ। - Satpal Dandiwal (talk) |Contribs) 18:15, 3 ਸਤੰਬਰ 2018 (UTC)
- Satpal, you can follow this link and read more about the Wikipedia library project-
https://en.m.wikipedia.org/wiki/Wikipedia:The_Wikipedia_Library
The basic intention is to make the resources available for the Wikimedians to help them in editing. E.g. if you’ve seen an abstract of an article which might be of importance to you, you can ask the library to make it available for you. The Library project has resource exchange program, journal subscription option and also literature from different sources.We are trying to setup a branch in Punjabi.But because we all have different interests, we are proposing to have a subject specific library for all Indic communities rather than language. E.g. setting up a History library where we will have different Indic language sub-sections rather than having Punjabi Library and then have subject sub sections. This will help in organising information in a better way plus the ones working in library project can focus on the area of their interest. -Manavpreet Kaur (ਗੱਲ-ਬਾਤ) 18:53, 3 ਸਤੰਬਰ 2018 (UTC)
- ਸ਼ੁਕਰੀਆ ਮਾਨਵ, ਇਹ ਬਹੁਤ ਵਧੀਆ ਰਹੇਗਾ। - Satpal Dandiwal (talk) |Contribs) 07:32, 4 ਸਤੰਬਰ 2018 (UTC)
- ਮਾਨਵ ਜੀ, ਮੇਰੇ ਅਨੁਸਾਰ ਸਾਨੂੰ ਕਿਸ ਕਿਸਮ ਦੀ ਲਾਇਬ੍ਰੇਰੀ ਚਾਹੀਦੀ ਹੈ ਉਸ ਬਾਰੇ ਸੋਚਣ ਤੋਂ ਪਹਿਲਾਂ ਇਸ ਬਾਰੇ ਗੱਲ ਹੋਣੀ ਚਾਹੀਦੀ ਹੈ ਕਿ ਪੰਜਾਬੀ ਭਾਈਚਾਰੇ ਦੀਆਂ ਲੋੜਾਂ ਕੀ ਹਨ? ਪੰਜਾਬੀ ਭਾਈਚਾਰਾ ਲੇਖ ਲਿਖਣ ਲਈ ਕਿਹਨਾਂ ਸਰੋਤਾਂ ਦੀ ਮਦਦ ਲੈਂਦਾ ਹੈ ਅਤੇ ਇਸ ਲਈ ਕਿਹਨਾਂ ਸਰੋਤਾਂ ਤੱਕ ਪਹੁੰਚ ਨਹੀਂ ਬਣ ਰਹੀ ਪਰ ਉਹਨਾਂ ਨੂੰ ਇਹਨਾਂ ਦੀ ਲੋੜ ਹੈ? ਇਸ ਹੀ ਤਰ੍ਹਾਂ ਬਾਕੀ ਭਾਰਤੀ ਭਾਈਚਾਰਿਆਂ ਨਾਲ ਵੀ ਗੱਲ ਹੋਣੀ ਚਾਹੀਦੀ। ਇਹਨਾਂ ਸਭ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਹੀ ਅਸੀਂ ਇੱਕ ਅਜਿਹੇ ਸਰੋਤ ਬਣਾਉਣ ਬਾਰੇ ਸੋਚ ਸਕਦੇ ਹਾਂ ਜੋ ਅਸਲ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀਆਂ ਜ਼ਰੂਰਤਾਂ ਦੀ ਪੂਰਤੀ ਕਰੇਗਾ।
ਪੰਜਾਬੀ ਭਾਈਚਾਰੇ ਵੱਲੋਂ ਇਸ ਨਾਲ ਮਿਲਦੀਆਂ ਜੁਲਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਵਿਕੀਮੀਡੀਆ ਭਾਰਤ ਵੱਲੋਂ ਗ੍ਰਾਂਟ ਦੇ ਤਹਿਤ ਕੁਝ ਕਿਤਾਬਾਂ ਖ਼ਰੀਦੀਆਂ ਗਈਆਂ ਸਨ ਜਿਹਨਾਂ ਵਿੱਚ ਮਹਾਨ ਕੋਸ਼, ਲੋਕਧਾਰਾ ਵਿਸ਼ਵਕੋਸ਼ ਅਤੇ ਭਾਸ਼ਾ ਵਿਭਾਗ ਵੱਲੋਂ ਛਾਪਿਆ ਵਿਸ਼ਵਕੋਸ਼ ਸ਼ਾਮਲ ਹੈ। ਇਹ ਕਿਤਾਬਾਂ ਮੇਰੇ ਕੋਲ ਮੌਜੂਦ ਹਨ ਅਤੇ ਭਾਈਚਾਰੇ ਦੀਆਂ ਲੋੜਾਂ ਮੁਤਾਬਕ ਇਹਨਾਂ ਨੂੰ ਹੋਰਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ।
--Satdeep Gill (ਗੱਲ-ਬਾਤ) 13:27, 4 ਸਤੰਬਰ 2018 (UTC)
ਮਿਊਨਿਸਪਲ ਲਾਇਬ੍ਰੇਰੀ ਪਟਿਆਲਾ ਸਾਂਝ
[ਸੋਧੋ]ਸਾਰੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਸਰਕਾਰ ਨਾਲ ਸਾਂਝ ਹੋਣ ਤੇ ਬਹੁਤ ਬਹੁਤ ਵਧਾਈਆਂ। ਪੰਜਾਬ ਦੀ ਪਬਲਿਕ ਲਾਇਬ੍ਰੇਰੀਆਂ ਤੋਂ ਆਪਣੇ ਭਾਈਚਾਰੇ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਅਵਸਰ ਆਇਆ ਹੈ। ਅੱਲਗ ਅਲੱਗ ਸ਼ਹਿਰਾਂ ਤੋਂ ਸਰਕਾਰੀ ਲਾਇਬ੍ਰੇਰੀ ਦੁਆਰਾ ਅੱਪਾ ਨੂੰ ਕਿਤਾਬਾਂ ਨੂੰ ਡਿਜੀਟਾਈਜ਼ ਅਤੇ ਰੱਖਿਅਤ ਕਰਕੇ ਉਨ੍ਹਾਂ ਨੂੰ ਵਿਕੀਮੀਡੀਆ ਕਾਮਨਜ਼ ਅਤੇ ਵਿਕੀਸੋਰਸ ਤੇ ਪਾਉਣ ਦਾ ਅਵਸਰ ਆਇਆ ਹੈ। ਇਸੀ ਤਹਿਤ, ਆਪਣਾ ਪਹਿਲਾਂ ਪ੍ਰੋਜੈਕਟ ਮਿਊਨਿਸਪਲ ਲਾਇਬ੍ਰੇਰੀ ਪਟਿਆਲਾ ਤੋਂ ਸ਼ੁਰੂ ਹੋਊਗਾ ਅਤੇ ਇਸੀ ਤਹਿਤ, ਇਸ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਸੱਦਾ ਹੈ। --Wikilover90 (ਗੱਲ-ਬਾਤ) 11:11, 3 ਸਤੰਬਰ 2018 (UTC)
ਕਿਰਪਾ ਕਰਕੇ ਹੇਠਾਂ ਆਪਣਾ ਸਮਰਥਨ ਦਿਓ:
ਸਮਰਥਨ
[ਸੋਧੋ]- - Satpal Dandiwal (talk) |Contribs) 18:10, 3 ਸਤੰਬਰ 2018 (UTC)
- -Gurlal Maan (ਗੱਲ-ਬਾਤ) 12:00, 5 ਸਤੰਬਰ 2018 (UTC)
ਵਿਕੀ ਵੂਮੈਨ ਫੋਰ ਵੁਮੈਨ ਵੈਲਬਿੰਗ
[ਸੋਧੋ]ਜਿਵੇਂ ਕਿ ਅਸੀਂ ਹਮੇਸ਼ਾ ਦੇਖਿਆ ਹੈ ਕਿ, ਨਿੱਜੀ ਜ਼ਿੰਦਗੀ ਵਿੱਚ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਅਤੇ ਸਿਹਤ ਸੰਬੰਧੀ ਚਿੰਤਾਂਵਾਂ ਨੂੰ ਅਣਡਿਠਾ ਕਰਦੀਆਂ ਹਨ ਅਤੇ ਆਪਣੇ ਪਰਿਵਾਰ ਦੇ ਪਾਲਣਪੋਸ਼ਣ ਵੱਲ ਹੀ ਰੁਝਾਵ ਰਖਦੀਆਂ ਹਨ। ਇਸ ਸਮੇਂ ਅਸੀਂ ਉਨ੍ਹਾਂ ਔਰਤਾਂ, ਜੋ ਸਾਡੀ ਜ਼ਿਦਗੀ ਵਿੱਚ ਖਾਸ ਥਾਂ ਰਖਦੀਆਂ ਹਨ, ਉਨ੍ਹਾਂ ਲਈ ਰਸੀਦ ਅਤੇ ਚਿੰਤਾਂ ਦੀ ਪਹਿਲ ਕੀਤੀ ਹੈ। ਅਕਤੂਬਰ 2018 ਵਿੱਚ ਅਸੀਂ ਇੱਕ ਸਮਾਗਮ ਵਿਵਸਥਿਤ ਕਰਨ ਲਈ ਯੋਜਨਾ ਬਨਾਈ ਹੈ, ਵਿਕੀ ਵੂਮੈਨ ਫੋਰ ਵੁਮੈਨ ਵੈਲਬਿੰਗ ਜਿਸ ਵਿੱਚ ਵੱਖ-ਵੱਖ ਬੋਲੀ ਦੇ ਭਾਈਚਾਰੇ ਦੀਆਂ ਔਰਤਾਂ ਸ਼ਾਮਲ ਹੋਈਆਂ ਹਨ। ਔਰਤਾਂ ਦੀਆਂ ਸਿਹਤ ਸੰਬੰਧੀ ਚਿੰਤਾਵਾਂ ਨਾਲ ਸਬੰਧਤ ਸਮੱਗਰੀ ਤਿਆਰ ਕਰਨ ਅਤੇ ਇਸ ਬਾਰੇ ਜਾਗਰੂਕਤਾ ਵਧਾਉਣ ਲਈ ਚਾਰਜ ਲਏ ਹਨ। ਇਸ ਤੋਂ ਇਲਾਵਾ, ਉਸੇ ਹੀ ਸਮੇਂ ਦੌਰਾਨ, ਕੁਝ ਔਰਤਾਂ ਨੂੰ ਭਵਿੱਖੀ ਲੀਡਰਸ਼ਿਪ ਭੂਮਿਕਾਵਾਂ ਲਈ ਸਿਖਲਾਈ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੁਝ ਵਿਕਿਮੀਡੀਅਨ ਲੋਕਾਂ ਨੇ ਮੈਟਾ ਪੇਜ 'ਤੇ ਦਸਤਖਤ ਕਰਕੇ ਪਹਿਲਾਂ ਹੀ ਆਪਣਾ ਸਮਰਥਨ ਦਿਖਾਇਆ ਹੈ ਅਤੇ ਤੁਸੀ ਵੀ ਸ਼ਾਮਲ ਹੋ ਕੇ ਇਨ੍ਹਾਂ ਔਰਤਾਂ ਨੂੰ ਸਹਿਯੋਗ ਦੇਵੋ। ਮੈਟਾ ਪੇਜ ਦਾ ਲਿੰਕ ਹੈ- Wiki Science Month India 2018 --Jaskirandeep (ਗੱਲ-ਬਾਤ) 18:25, 3 ਸਤੰਬਰ 2018 (UTC)
ਪੰਜਾਬੀ ਵਿਕੀਮੀਡੀਅਨਜ਼ ਲਈ ਇੱਕ ਵੱਖਰੀ ਵੈੱਬਸਾਈਟ
[ਸੋਧੋ]ਪੰਜਾਬੀ ਵਿਕੀਮੀਡੀਅਨਜ਼ ਲਈ ਇੱਕ ਵੱਖਰੀ ਵੈੱਬਸਾਈਟ ਬਾਰੇ ਬਹੁਤ ਦੇਰ ਤੋਂ ਚਰਚਾ ਚੱਲ ਰਹੀ ਸੀ। ਇੱਥੇ ਪੰਜਾਬੀ ਵਿਕੀਮੀਡੀਅਨਜ਼ ਦੀਆਂ ਰਿਪੋਰਟਾਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸਦੇ ਨਾਲ ਹੀ ਇਸ ਵਿੱਚ ਇੱਕ ਵੱਖਰਾ ਬਲੌਗ ਸ਼ੁਰੂ ਕਰਨ ਦੀ ਵੀ ਤਜਵੀਜ਼ ਹੈ। ਇਹ ਵੈੱਬਸਾਈਟ ਵਿਕੀਨੁਮਾ ਹੀ ਹੋਵੇਗੀ। ਮਿਸਾਲ ਵਜੋਂ ਮੈਥਿਲੀ ਵਿਕੀਮੀਡੀਅਨਜ਼ ਦੀ ਵੈੱਬਸਾਈਟ ਦੇਖੀ ਜਾ ਸਕਦੀ ਹੈ। ਇਸ ਉੱਤੇ ਸੰਪਾਦਨ ਦਾ ਇੱਕ ਮਿਆਰ ਰੱਖਿਆ ਜਾਵੇਗਾ ਕਿਉਂਕਿ ਇਹ ਪੰਜਾਬੀ ਭਾਈਚਾਰੇ ਤੋਂ ਬਾਹਰੀ ਭਾਈਚਾਰੇ ਲਈ ਸਾਡਾ ਮੁੱਖ ਚਿਹਰਾ ਹੋਵੇਗੀ।
--Satdeep Gill (ਗੱਲ-ਬਾਤ) 14:55, 5 ਸਤੰਬਰ 2018 (UTC)
ਸਮਰਥਨ
[ਸੋਧੋ]- - Satpal Dandiwal (talk) |Contribs) 15:54, 5 ਸਤੰਬਰ 2018 (UTC)
- - Stalinjeet Brar ਗੱਲਬਾਤ 14:13, 11 ਸਤੰਬਰ 2018 (UTC)
- --Gurlal Maan (ਗੱਲ-ਬਾਤ) 10:11, 13 ਸਤੰਬਰ 2018 (UTC)
- -- Mulkh Singh (ਗੱਲ-ਬਾਤ) 10:14, 13 ਸਤੰਬਰ 2018 (UTC)
- -- Jagseer01 (ਗੱਲ-ਬਾਤ) 11:09, 13 ਸਤੰਬਰ 2018 (UTC)
- - Manavpreet Kaur (ਗੱਲ-ਬਾਤ) 09:26, 14 ਸਤੰਬਰ 2018 (UTC)
- --Wikilover90 (ਗੱਲ-ਬਾਤ) 12:00, 15 ਸਤੰਬਰ 2018 (UTC)
ਵਿਰੋਧ
[ਸੋਧੋ]ਟਿੱਪਣੀਆਂ
[ਸੋਧੋ]- ਇਹ ਕਿਵੇਂ ਬਣੇਗੀ, ਕਿੰਨਾ ਸਮਾਂ ਲੱਗੇਗਾ। ਇਸਦੇ ਬਾਰੇ ਵੀ ਦੱਸੋ ਤਾਂ ਬਹੁਤ ਧੰਨਵਾਦੀ ਹੋਵਾਂਗਾ। ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ। - Satpal Dandiwal (talk) |Contribs) 15:56, 5 ਸਤੰਬਰ 2018 (UTC)
- ਇੱਥੇ ਸਮਰਥਨ ਲੈਣ ਤੋਂ ਬਾਅਦ ਮੈਟਾ ਉੱਤੇ ਆਪਣੇ ਗੱਲ-ਬਾਤ ਸਫ਼ੇ ਉੱਤੇ ਚਰਚਾ ਕਰਨੀ ਹੈ ਅਤੇ ਫਿਰ ਫੈਬਰੀਕੇਟਰ ਉੱਤੇ ਟਾਸਕ ਪਾਉਣਾ ਹੈ। ਮੰਨ ਲਵੋ ਕਿ ਮਹੀਨੇ ਦੇ ਅੰਦਰ ਅੰਦਰ ਹੋ ਜਾਵੇਗਾ। --Satdeep Gill (ਗੱਲ-ਬਾਤ) 18:11, 5 ਸਤੰਬਰ 2018 (UTC)
Read-only mode for up to an hour on 12 September and 10 October
[ਸੋਧੋ]Read this message in another language • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ
The Wikimedia Foundation will be testing its secondary data centre. This will make sure that Wikipedia and the other Wikimedia wikis can stay online even after a disaster. To make sure everything is working, the Wikimedia Technology department needs to do a planned test. This test will show if they can reliably switch from one data centre to the other. It requires many teams to prepare for the test and to be available to fix any unexpected problems.
They will switch all traffic to the secondary data center on Wednesday, 12 September 2018. On Wednesday, 10 October 2018, they will switch back to the primary data center.
Unfortunately, because of some limitations in MediaWiki, all editing must stop when we switch. We apologize for this disruption, and we are working to minimize it in the future.
You will be able to read, but not edit, all wikis for a short period of time.
- You will not be able to edit for up to an hour on Wednesday, 12 September and Wednesday, 10 October. The test will start at 14:00 UTC (15:00 BST, 16:00 CEST, 10:00 EDT, 07:00 PDT, 23:00 JST, and in New Zealand at 02:00 NZST on Thursday 13 September and Thursday 11 October).
- If you try to edit or save during these times, you will see an error message. We hope that no edits will be lost during these minutes, but we can't guarantee it. If you see the error message, then please wait until everything is back to normal. Then you should be able to save your edit. But, we recommend that you make a copy of your changes first, just in case.
Other effects:
- Background jobs will be slower and some may be dropped. Red links might not be updated as quickly as normal. If you create an article that is already linked somewhere else, the link will stay red longer than usual. Some long-running scripts will have to be stopped.
- There will be code freezes for the weeks of 10 September 2018 and 8 October 2018. Non-essential code deployments will not happen.
This project may be postponed if necessary. You can read the schedule at wikitech.wikimedia.org. Any changes will be announced in the schedule. There will be more notifications about this. Please share this information with your community. /User:Johan(WMF) (talk)
13:33, 6 ਸਤੰਬਰ 2018 (UTC)
हिन्दी दिवस लेख प्रतियोगिता
[ਸੋਧੋ]नमस्ते सर्वेभ्यः
१४ सितंबर को हिन्दी दिवस है और इसे भारत समेत कई देशों में मनाया जाता है। हिन्दी भारत की आधिकारिक राजभाषा भी है। साथ ही पाकिस्तान, बांग्लादेश, नेपाल आदि एशियाई देश एवं मोरिसश जैसे अफ्रीकी देशों में भी हिन्दी बोली जाती है।
हिन्दी भाषा को बढ़ावा मिले और हिन्दी भाषा के एकमेव ऑनलाइन ज्ञानकोष विकिपीडिया के लेखों में गुणवत्ता युक्त लेखों की वृद्धि हो इस हेतु से हिन्दी विकिपीडिया १४ सितंबर से एक माह तक लेख प्रतियोगिता का आयोजन कर रहा है।
हिन्दी की अन्य भगिनी भाषाएँ जैसे बंगाली, गुजराती, मराठी, पंजाबी, मैथिली, भोजपुरी आदि भाषाओं को जानने वाले सदस्य हिन्दी जानते हैं। उर्दू भी हिन्दी की भगिनी भाषा है और उर्दूभाषी सदस्य भी हिन्दी का अच्छा ज्ञान रखते हैं। देखा गया है कि अन्यभाषी सदस्य हिन्दी से अधिक अंग्रेजी विकि में योगदान देते हैं अथवा हिन्दी के दूसरे प्रकल्पों में अधिक सक्रिय हैं। हमारा प्रयास है कि हिन्दी दिवस के इस अवसर पर हम हिन्दी जानने वालें सदस्यों को हिन्दी विकिपीडिया के साथ जुड़ने का अवसर प्रदान करें।
इस प्रतियोगिता का आरंभ १४ सितंबर से होगा और १ महीने तक लेख बनाये जाएंगे। आप किसी भी विषय पर लेख बना सकते हैं। प्रतियोगिता पूर्ण होने के बाद परिणाम घोषित होगा और विजेताओं को पुरस्कृत किया जाएगा।
- अधिक जानकारी हेतु हिन्दी दिवस लेख प्रतियोगिता पृष्ठ
- प्रतिभागी बनने के लिए आज ही अपना नामांकन करें।
आपके समुदाय से उचित सहयोग की अपेक्षा के साथ।--आर्यावर्त (ਗੱਲ-ਬਾਤ) 04:47, 8 ਸਤੰਬਰ 2018 (UTC)
ਪੰਜਾਬੀ ਵਿਕੀਸਰੋਤ ਦੂਜਾ ਪਰੂਫ਼ਰੀਡਿੰਗ ਈਵੈਂਟ
[ਸੋਧੋ]ਦੋਸਤੋ ਪਿਛਲੇ ਪਰੂਫ਼ਰੀਡਿੰਗ ਈਵੈਂਟ ਤੋਂ ਬਾਅਦ ਪੰਜਾਬੀ ਵਿਕੀਸਰੋਤ ਦਾ ਕੰਮ ਕਾਫ਼ੀ ਰਫ਼ਤਾਰ ਫੜ ਚੁੱਕਾ ਹੈ। ਕੁੱਝ ਨਵੇਂ ਵਰਤੋਂਕਾਰ ਸਰਗਰਮ ਤਰੀਕੇ ਨਾਲ ਪਰੂਫਰੀਡਿੰਗ ਦੇ ਕੰਮ ਵਿੱਚ ਲੱਗੇ ਹੋਏ ਹਨ। ਨਵੀਂ ਦਿੱਲੀ ਵਿਖੇ ਹੋਈ ਕਾਪੀਰਾਈਟ ਵਰਕਸ਼ਾਪ ਤੋਂ ਬਾਅਦ ਵਿਕੀਸਰੋਤ ਤੇ ਕਿਤਾਬਾਂ ਲਿਆਉਣ ਦੇ ਕਈ ਰਾਹ ਖੁੱਲ ਚੁੱਕੇ ਹਨ। ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਵਿਕੀਸਰੋਤ ਤੇ ਕਿਤਾਬਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਰ ਇਸ ਸਭ ਦੇ ਨਾਲ ਨਾਲ ਪਰੂਫਰੀਡਿੰਗ, ਵੈਲੀਡੇਸ਼ਨ ਦਾ ਕੰਮ ਤੇਜ਼ੀ ਨਾਲ ਕਰਨ ਲਈ ਹੋਰ ਵਰਤੋਂਕਾਰਾਂ ਨੂੰ ਇਸ ਪ੍ਰੋਜੈਕਟ ਵਿੱਚ ਸ਼ਾਮਲ ਕਰਨਾ ਵੀ ਜ਼ਰੂਰੀ ਹੋ ਚੁੱਕਾ ਹੈ। ਇਸ ਮਕਸਦ ਨਾਲ ਹੀ ਇਹ ਈਵੈਂਟ ਕੀਤਾ ਜਾ ਰਿਹਾ ਹੈ। ਪੰਜਾਬੀ ਵਿਕੀਸਰੋਤ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਅਤੇ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਦੋਸਤਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਇਸ ਨੰ. ਤੇ ਸੰਪਰਕ ਕਰ ਸਕਦੇ ਹੋ ਜੀ (9464414806)--Gurlal Maan (ਗੱਲ-ਬਾਤ) 16:50, 13 ਸਤੰਬਰ 2018 (UTC)
ਸਮਾਂ ਤੇ ਸਥਾਨ
[ਸੋਧੋ]- ਮਿਤੀ 15 ਸਤੰਬਰ 2018 (ਸ਼ਨੀਵਾਰ) ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ।
- ਪੰਜਾਬੀ ਯੂਨੀਵਰਸਿਟੀ, ਪਟਿਆਲਾ (ਆਰਜ਼ੀ)
ਟਿੱਪਣੀ
[ਸੋਧੋ]ਸਮਰਥਨ
[ਸੋਧੋ]Mulkh Singh (ਗੱਲ-ਬਾਤ) 13:03, 14 ਸਤੰਬਰ 2018 (UTC)
ਵਿਰੋਧ
[ਸੋਧੋ]ਕਾਪੀ ਰਾਈਟ ਵਰਕਸ਼ਾਪ, 1-2 ਸਤੰਬਰ ਦਿੱਲੀ ਰਿਪੋਰਟ ਲਈ ਗੁਜ਼ਾਰਿਸ਼
[ਸੋਧੋ]1-2 ਸਤੰਬਰ, ਦਿੱਲੀ ਵਿਖੇ CIS-A2K ਦੁਆਰਾ ਕਰਵਾਈ ਗਈ ਕਾਪੀ ਰਾਈਟ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਾਕੀ ਮੈਂਬਰਾਂ ਨਾਲ ਇੱਕ ਰਿਪੋਰਟ ਸਾਂਝੀ ਕਰਨ ਤਾਂ ਜੋ ਮੈਂਬਰ ਉੱਥੇ ਸ਼ਾਮਿਲ ਨਹੀਂ ਹੋ ਸਕੇ, ਉਹ ਵੀ ਇਸ ਬਾਰੇ ਜਾਣਕਾਰੀ ਹਾਸਿਲ ਕਰ ਸਕਣ। ਇਸ ਬਾਰੇ ਸਿਖਲਾਈ ਲਈ ਕੋਈ ਮੀਟਿੰਗ ਰੱਖਣ ਦਾ ਵਿਚਾਰ ਵੀ ਕੀਤਾ ਜਾ ਸਕਦਾ ਹੈ। ਧੰਨਵਾਦ -Manavpreet Kaur (ਗੱਲ-ਬਾਤ) 08:49, 14 ਸਤੰਬਰ 2018 (UTC)
- ਬਿਲਕੁਲ ਸਹੀ ਕਿਹਾ ਮਾਨਵ ਜੀ, ਜਲਦੀ ਹੀ ਸਾਂਝੀ ਕਰਾਗੇ -Gurlal Maan (ਗੱਲ-ਬਾਤ) 02:36, 15 ਸਤੰਬਰ 2018 (UTC)
CIS-A2K Support for Promotion of Animation Movie on Social Media
[ਸੋਧੋ]Dear community members, As you well know that we released an animation movie on 15 August, 2018 for increasing the awareness among Punjabi Speaking people. We are asking CIS-A2K for financial assistance of 12000 INR for continuing promotion on Facebook for the animation movie, since the funds from the Wikimedia Grant have been exhausted. The beautiful thing is the metrics of the animation movie, we have till now gotten 82 thousand views for Video and are having daily average of 2600 people on Punjabi Wikipedia Main page from previous 500 daily average. Please make your support here for this initiative.
For more information, check links:
- https://tools.wmflabs.org/pageviews/?project=pa.wikipedia.org&platform=all-access&agent=user&start=2018-08-01&end=2018-09-14&pages=
- https://www.facebook.com/punjabiwikimedians/?hc_ref=ARTTje-4b6lubpmlVNcL7J-CMCPIB_BTRHWFro87a2wM9zB4LTZTYdNB-R7RcEI4qYM&__tn__=kC-R
- https://www.youtube.com/watch?v=SANTzQkC3-o
- https://commons.wikimedia.org/wiki/File:Punjabi_Wikipedia_Tales_-_A_Trip_To_Lahore!.webm
--Wikilover90 (ਗੱਲ-ਬਾਤ) 11:25, 15 ਸਤੰਬਰ 2018 (UTC)
Support
[ਸੋਧੋ]--Satdeep Gill (ਗੱਲ-ਬਾਤ) 11:41, 15 ਸਤੰਬਰ 2018 (UTC)
-- Jagseer01 (ਗੱਲ-ਬਾਤ) 01:55, 19 ਸਤੰਬਰ 2018 (UTC)
- -- Satpal Dandiwal (talk) |Contribs) 07:21, 19 ਸਤੰਬਰ 2018 (UTC)
- Stalinjeet Brar ਗੱਲਬਾਤ 07:24, 19 ਸਤੰਬਰ 2018 (UTC)
- Mulkh Singh (ਗੱਲ-ਬਾਤ) 14:18, 19 ਸਤੰਬਰ 2018 (UTC)
- Jagmit Singh Brar (ਗੱਲ-ਬਾਤ) 15:20, 19 ਸਤੰਬਰ 2018 (UTC)
- Charan Gill (ਗੱਲ-ਬਾਤ) 17:24, 19 ਸਤੰਬਰ 2018 (UTC)
- Gurlal Maan (ਗੱਲ-ਬਾਤ) 13:15, 20 ਸਤੰਬਰ 2018 (UTC)
- -Manavpreet Kaur (ਗੱਲ-ਬਾਤ) 05:17, 25 ਸਤੰਬਰ 2018 (UTC)
ਵਿਕੀ ਲਵਸ ਫੂਡ 2018 (1-10 ਅਕਤੂਬਰ ਐਡਿਟ-ਆ-ਥੋਨ)
[ਸੋਧੋ]ਪਿਆਰੇ ਸਾਥੀਓ। ਸਬਨੂੰ ਸੱਤ ਸ਼੍ਰੀ ਅਕਾਲ। ਤੁਹਾਨੂੰ ਸਭ ਨੂੰ ਪੰਜਾਬੀ ਵਿਕੀਮੀਡਿਸਨ ਦੁਆਰਾ ਕਰਾਏ ਗਏ, ਵਿਕੀ ਲਵਸ ਫ਼ੂਡ ਜੋ ਕਿ ਵਰਲਡ ਹੈਰੀਟੇਜ ਕੁਇਜ਼ਿਨ ਸਮਿਟ ਐਂਡ ਫੂਡ ਫੈਸਟੀਵਲ 2018 ਦੇ ਸਾਂਝ ਨਾਲ ਹੋ ਰਿਹਾ।
ਕਿਰਪਾ ਕਰਕੇ ਭਾਗ ਲੈਣ ਲਈ ਨਿਚੇ ਦਿੱਤੇ ਲਿੰਕ ਤੇ ਜਾਓ। ਸਭ ਤੋਂ ਵਧੀਆ ਗੱਲ, ਤੁਹਾਡੇ ਬਣਾਏ ਲੇਖਾਂ ਨੂੰ ਆਮ ਜਨਤਾ ਅਤੇ ਮੁੱਖ ਮਹਿਮਾਨ, ਅਤੇ ਮੀਡਿਆ ਕਿਉ ਆਰ ਕੋਡ ਜੋ ਕਿ ਹਰ ਵਿਅੰਜਨ ਦੇ ਨਾਲ ਜੋੜੇ ਜਾਣ ਗੇ, ਉਸ ਨਾਲ ਇੰਨਾਂ ਲੇਖਾਂ ਨੂੰ ਪੜਿਆ ਜਾਊਗਾ!
ਖੂਬਸੂਰਤ ਇਨਾਮ ਪਾਉਣ ਲਈ, ਕਿਰਪਾ 5 ਲੇਖ ਬਣਾਓ। ਭਾਗ ਲੈਕੇ 2 ਲੇਖ ਬਣਾਉਣ ਵਾਲੇ ਨੂੰ ਬਾਰਨਸਟਾਰ ਦਿੱਤਾ ਜਾਉ। 2-10 ਅਕਤੂਬਰ ਵਿੱਚ 10 ਲੇਖ ਬਣਾਉਣ ਵਾਲਿਆ ਦਾ ਨਾਮ ਅੰਮ੍ਰਿਤਸਰ ਸੁਮੀਤ ਵਿੱਚ ਲਿੱਤਾ ਜਾਉ। ਅਤੇ ਸਭ ਤੋਂ ਜਿਆਦਾ ਲੇਖ ਬਣਾ ਕੇ ਭਾਗ ਜਿੱਤਣ ਵਾਲੇ ਨੂੰ "ਵਰਲਡ ਹੈਰੀਟੇਜ ਕੁਇਜ਼ਿਨ ਸਮਿਟ ਐਂਡ ਫੂਡ ਫੈਸਟੀਵਲ 2018" ਦੇ ਮੁੱਖ ਓਰਗਨਾਈਜ਼ਰ ਵੱਲੋਂ ਸਮਮਾਨਿਤ ਕਿੱਤਾ ਜਾਉ ਗਾ। ਧੰਨਵਾਦ! Happy Editing 😊
https://pa.wikipedia.org/wiki/ਵਿਕੀਪੀਡੀਆ:ਵਿਕੀ_ਲਵਸ_ਫੂਡ_2018 Wikilover90 (ਗੱਲ-ਬਾਤ) 17:52, 2 ਅਕਤੂਬਰ 2018 (UTC)
Community Advocate ਵਜੋਂ ਇੱਕ ਮਹੀਨਾ ਪੂਰਾ ਹੋਣ ਸੰਬੰਧੀ ~ Satpal
[ਸੋਧੋ]ਮੇਰਾ ਕਮਿਊਨਿਟੀ ਐਡਵੋਕੇਟ ਵਜੋਂ ਇੱਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਮੇਰੇ ਦੁਆਰਾ ਆਪਣੇ ਇਸ ਮਹੀਨੇ ਦੀ ਪੂਰੀ ਰਿਪੋਰਟ ਵੀ ਬਣਾ ਲਈ ਗਈ ਹੈ। ਤੁਸੀਂ ਸਭ ਮੇਰੇ ਤੋਂ ਮੇਰੇ ਦੁਆਰਾ ਇਸ ਮਹੀਨੇ ਵਿੱਚ ਕੀਤੇ ਕੰਮ ਬਾਰੇ ਪੁੱਛ-ਪੜਤਾਲ ਕਰ ਸਕਦੇ ਹੋ। ਫਿਰ ਵੀ ਮੈਂ ਸੰਖੇਪ ਵਿੱਚ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਇਸ ਮਹੀਨੇ ਵਿੱਚ 3 ਈਵੈਂਟਸ ਵਿੱਚ ਸ਼ਾਮਿਲ ਹੋਣ ਤੋਂ ਇਲਾਵਾ 11 ਕਿਤਾਬਾਂ ਤੇ ਕੰਮ ਕੀਤਾ ਹੈ, ਮੇਰੇ ਦੁਆਰਾ 2070 ਪੇਜ ਸਕੈਨ ਕੀਤੇ ਗਏ ਹਨ। ਹਾਲਾਂਕਿ ਮੈਂ ਆਪਣਾ ਇੱਕ ਮੱਤ ਇਹ ਵੀ ਦੱਸ ਦੇਵਾਂ ਇਹ ਮੇਰੇ ਲਈ ਜਿਆਦਾ ਆਸਾਨ ਜਾਂ ਬਹੁਤ ਚੰਗਾ ਅਨੁਭਵ ਨਹੀਂ ਰਿਹਾ, ਮੈਨੂੰ ਲੈਪਟਾਪ ਦੀ ਕਾਫੀ ਘਾਟ ਮਹਿਸੂਸ ਹੋਈ। ਜੋ ਲੈਪਟਾਪ ਮੈਨੂੰ ਮਿਲਿਆ ਸੀ ਉਹ ਬੈਟਰੀ ਖਰਾਬ ਹੋਣ ਕਾਰਨ ਓਦੋਂ ਤੋਂ ਹੀ ਵਰਤੋਂ ਵਿੱਚ ਨਹੀਂ ਆਇਆ, ਉਹ ਬੰਦ ਹੀ ਪਿਆ ਹੈ। ਇਸ ਮਹੀਨੇ ਦੀ ਇੱਕ ਕਮੀ ਇਹ ਰਹੀ ਕਿ ਵਿਕੀ ਲਵਸ ਮੋਨਿਊਮੈਂਟਸ ਨਾਲ ਸੰਬੰਧਤ ਕੋਈ ਈਵੈਂਟ ਜਾਂ ਫੋਟੋਵਾਕ ਨਹੀਂ ਹੋ ਪਾਇਆ। ਮੈਂ ਹੋਰ ਕੰਮ ਕਰਨ ਦੀ ਚਾਹਤ ਰੱਖਦਾ ਹਾਂ। ਉਮੀਦ ਹੈ ਇਹ ਮਹੀਨਾ ਕੁਛ ਬਿਹਤਰੀ ਵਾਲਾ ਹੋਵੇ। ਸਭ ਦਾ ਧੰਨਵਾਦ। - Satpal Dandiwal (talk) |Contribs) 17:14, 4 ਅਕਤੂਬਰ 2018 (UTC)
ਟਿੱਪਣੀਆਂ/ਸੁਝਾਵ
[ਸੋਧੋ]- It will be great if you can share the Community Advocate Report (link) each month on village pump itself.:) --Wikilover90 (ਗੱਲ-ਬਾਤ) 09:44, 5 ਅਕਤੂਬਰ 2018 (UTC)
- kindly Share the link on Village pump for everyone to see.--Wikilover90 (ਗੱਲ-ਬਾਤ) 08:13, 8 ਅਕਤੂਬਰ 2018 (UTC)
- @Wikilover90 ਜੀ, ਇਸਦੀ ਰਿਪੋਰਟ ਕਿਸੇ ਮੈਟਾ ਪੇਜ 'ਤੇ ਨਹੀਂ ਬਣ ਰਹੀ ਹੈ, ਮੈਂ ਤੁਹਾਨੂੰ ਮੇਲ ਕਰ ਸਕਦਾ ਹਾਂ। - Satpal Dandiwal (talk) |Contribs) 11:17, 8 ਅਕਤੂਬਰ 2018 (UTC)
@Satpal Dandiwal Since Community Advocate is paid employee of the community, the report should be shared on Village Pump where everyone can see it. I therefore request again to have the report of the Advocate shared on Village pump. Thanks.--Wikilover90 (ਗੱਲ-ਬਾਤ) 14:16, 8 ਅਕਤੂਬਰ 2018 (UTC)
September 2018
Scanning:
- Scanned following magazines and uploaded after post-processing:
- Alochana Magazine January, February, March 1966 (176 Pages) (Uploaded)
- Alochana Magazine October, November, December 1966 (152 Pages) (Uploaded)
Scanned following books and created pdf after post-processing (Files are ready but not yet uploaded):
- Koyal Ku (227 Pages)
- Hans Chog (382 Pages)
- Aalochana Magazine January, February, March, 1967 (184 Pages)
- Father Sergius - Translation of Leo Tolstoy’s Novel by Gurbaksh Singh Frank (80 Pages)
- Scanned “Istrisudhar” (scan tailoring by Stalinjeet Brar - Guriela Glam) (193 Pages)
- Scanning is done but postprocessing is pending:
- Aalochana Magazine Oct, Nov and December 1967 (158 pages)
- Sikh Raj Di Vithya by Pandit Shardha Ram Philauri (228 Pages)
- Alochana Mohan Singh Vishesh Ank - April to December 1971 (214 pages)
- Alochana Professor Sahib Singh Ank - 1977 (76 Pages)
- Total pages scanned - 2070
Other Activities:
- I went to Ludhiana for scanning of the Aalochana magazine which is available at the Punjabi Sahitya Academy office.
- Created brief report of Copyright Workshop, Delhi and also I help to manage financial records of this workshop regarding Punjabi Community’s travel charges and food bills.
- Participated in Wikipedia Meetup Faridkot on 23 Sep 2018 and created a brief report as an event page on MetaWiki.
- Joined Wikisource Proofreading Event in Patiala on 15 Sep 2018
- Participated in Wikigraphists Bootcamp (2018 India) (27 Sep to 30 Sep 2018).
Blockers:
- I was having a lot of trouble because of not having a supportable laptop. It was the biggest problem I faced during my work. The target I put that I will work more and more, I have not been able to do that. What I've done, has been done by using other laptops. Even before the event of Wikigraphists Bootcamp in Delhi and during the event I did not have a supportable laptop, so I cannot use Inkscape.
- I used Stalinjeet Brar’s laptop for scanning but his laptop is also not supportable for scanning. When I was scanning it got switch off three times while I was at the end of the scanning process. So I had to scan again from starting. I and Stalin are now using one laptop.
- Because of slow internet speed I could not be able to do my online work too fast. Now my internet pack got expired, so I am thinking about to change my network connection.
- I had to organize a monthly meeting which is mentioned into the contract, but I could not do that. One of the reasons for this is that I have not been able to manage time, also I could not do anything regarding Wiki Loves Monuments. But that does not mean that there was no meeting this month. Yet a Wikisource meeting was organized by Gurlal Mann on 15 September 2018 and a Wikipedia meeting also we had in Faridkot on 23 September 2018.
- We have been contracted with the Punjabi Sahitya Academy regarding Aalochana Magazine and community members helped me a lot in the selection of the remaining books. Some books were selected from the library of Punjabi University, Patiala and I scanned some books written or translated by Gurbaksh Singh Frank and they allowed us to upload their books on Wikisource. I have not yet uploaded their work because we need a written permission from the author. So we will upload their work after this procedure.
- Satpal Dandiwal (talk) |Contribs) 06:17, 9 ਅਕਤੂਬਰ 2018 (UTC) (@Wikilover90 here it is. thanks for the suggestion.
ਵਿਕੀ ਵੂਮੈਨ ਫੋਰ ਵੁਮੈਨ ਵੈਲਬਿੰਗ (ਮਾਨਸਿਕ ਸਿਹਤ ਜਾਗਰੂਕਤਾ)
[ਸੋਧੋ]ਵਿਕੀ ਵੂਮੈਨ ਫੋਰ ਵੁਮੈਨ ਵੈਲਬਿੰਗ (ਮਾਨਸਿਕ ਸਿਹਤ ਜਾਗਰੂਕਤਾ) 11 ਅਕਤੂਬਰ, 2018 ਨੂੰ ਪੰਜਾਬੀ ਵਿਭਾਗ, 5 ਬਲਾਕ ਸੈਮੀਨਾਰ ਹਾਲ ਵਿੱਚ ਇੱਕ ਐਡਿਟਾਥਾਨ ਆਯੋਜਿਤ ਕਰਾ ਰਹੀ ਹੈ। ਕਿਰਪਾ ਕਰਕੇ ਇਸ ਈਵੈਂਟ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਜੀ। https://meta.wikimedia.org/wiki/Wiki_Women_for_Women_Wellbeing_Event_(Mental_Health_Awareness)-_Punjabi_Wikimedians#Date_and_Venue --Jaskirandeep (ਗੱਲ-ਬਾਤ) 10:14, 9 ਅਕਤੂਬਰ 2018 (UTC)
ਵਿਕੀ ਵੂਮੈਨ ਫੋਰ ਵੁਮੈਨ ਵੈਲਬਿੰਗ (ਮਾਨਸਿਕ ਸਿਹਤ ਜਾਗਰੂਕਤਾ)
[ਸੋਧੋ]ਯੂਨੀਵਰਸਿਟੀ ਵਿੱਚ ਮੌਜੂਦਾ ਸਥਿਤੀ ਦੇ ਕਾਰਨ,11 ਅਕਤੂਬਰ ਨੂੰ ਹੋਣ ਵਾਲੇ ਐਡਿਟਾਥਾਨ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ। ਤੁਹਾਨੂੰ ਅਗਲੀ ਤਰੀਖ ਬਾਰੇ ਸਥ ਤੇ ਸੂਚਨਾ ਦਿਤੀ ਜਾਵੇਗੀ। --Jaskirandeep (ਗੱਲ-ਬਾਤ) 18:07, 10 ਅਕਤੂਬਰ 2018 (UTC)
ਔਰਤ ਦੀ ਸਮਾਜਿਕ, ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸੰਬੰਧਿਤ ਵਿਕੀਪੀਡਿਆ ਐਡਿਟਾਥਾਨ
[ਸੋਧੋ]ਇਹ ਮਹੀਨਾ ਸਮੁੱਚੇ ਭਾਰਤੀ ਵਿਕੀਪੀਡਿਆ 'ਤੇ ਔਰਤ ਦੀ ਸਮਾਜਿਕ, ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਲੋਕਾਂ ਨੂੰ ਚੇਤਨ ਕਰਨ ਅਤੇ ਲੇਖ ਲਿਖਣ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਨੂੰ ਮਨਾਉਣ ਲਈ 16 ਅਕਤੂਬਰ, ਦਿਨ ਮੰਗਲਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ 'ਚ ਇੱਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸ 'ਚ ਇੱਕ ਮਾਹਿਰ ਬੁਲਾਰੇ ਵਲੋਂ ਔਰਤਾਂ ਦੀ ਸਿਹਤ ਦੇ ਵਿਸ਼ੇ ਬਾਰੇ ਇੱਕ ਖ਼ਾਸ ਲੈਕਚਰ ਤੋਂ ਬਿਨਾਂ ਇੱਕ ਵਿਕੀਪੀਡਿਆ ਐਡਿਟਾਥਾਨ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਅਸੀਂ ਤਹਿ ਦਿਲੋਂ ਸੱਦਾ ਦਿੰਦੇ ਹਾਂ ਕਿਰਪਾ ਇਸ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਪਾਕੇ ਪੰਜਾਬੀ ਵਿਕੀਪੀਡਿਆ ਦੇ ਵਿਕਾਸ 'ਚ ਆਪਣਾ ਅਹਿਮ ਯੋਗਦਾਨ ਪਾਵੋ ਜੀ। ਜੇਕਰ ਤੁਸੀਂ ਇਸ ਸਮਾਗਮ ਦੌਰਾਨ ਮਿੱਥੀ ਥਾਂ ਉੱਪਰ ਪਹੁੰਚਣ 'ਚ ਅਸਮਰਥ ਹੋ ਤਾਂ ਤੁਸੀਂ ਆਨਲਾਈਨ ਆਪਣਾ ਯੋਗਦਾਨ ਪਾ ਸਕਦੇ ਹੋ।--Nitesh Gill (ਗੱਲ-ਬਾਤ) 17:02, 14 ਅਕਤੂਬਰ 2018 (UTC)
ਅੰਮ੍ਰਿਤਸਰ ਵਿੱਚ ਹੋਏ ਤਿੰਨ ਰੋਜ਼ਾ ਫੂਡ ਫੈਸਟੀਵਲ ਵਿੱਚ ਸ਼ਮੂਲੀਅਤ ਸੰਬੰਧੀ
[ਸੋਧੋ]ਅੰਮ੍ਰਿਤਸਰ ਵਿੱਚ ਹੋਏ ਤਿੰਨ ਰੋਜ਼ਾ ਫੂਡ ਫੈਸਟੀਵਲ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਮੈਂ, ਸੱਤਦੀਪ ਅਤੇ ਸਤਪਾਲ ਅਤੇ ਤੀਜੇ ਦਿਨ ਜਗਸੀਰ ਨੇ ਸ਼ਿਰਕਤ ਕੀਤੀ। ਇਸ ਸੰਬੰਧੀ ਹੋਏ ਖ਼ਰਚੇ ਲਈ CIS ਤੋਂ ੧੦੦੦੦ ਰੁਪਏ ਦੀ ਮੰਗ ਕੀਤੀ ਗਈ ਹੈ। ਉੱਥੇ ਮੂਲ ਕੰਮ ਵੱਖ-ਵੱਖ ਦੇਸ਼ਾਂ ਦੇ ਖਾਣਿਆਂ ਦੀਆਂ ਤਸਵੀਰਾਂ ਖਿੱਚਣਾ ਅਤੇ ਉਹਨਾਂ ਦਾ ਵੇਰਵਾ ਤਿਆਰ ਕਰਨਾ ਸੀ। ਤੁਹਾਡੇ ਸਮਰਥਨ ਦੀ ਉਮੀਦ ਹੈ। --Nitesh Gill (ਗੱਲ-ਬਾਤ) 12:04, 15 ਅਕਤੂਬਰ 2018 (UTC)
ਸਮਰਥਨ
[ਸੋਧੋ]- Jagvir kaur ਗੱਲਬਾਤ 05:40, 15 ਅਕਤੂਬਰ 2018 (UTC)
- Simranjeet Sidhu ਗੱਲਬਾਤ 05:42, 15 ਅਕਤੂਬਰ 2018 (UTC)
- Gaurav Jhammat (ਗੱਲ-ਬਾਤ) 14:32, 15 ਅਕਤੂਬਰ 2018 (UTC)
- Satdeep Gill (ਗੱਲ-ਬਾਤ) 01:56, 16 ਅਕਤੂਬਰ 2018 (UTC)
- Satpal Dandiwal (talk) |Contribs) 10:55, 23 ਅਕਤੂਬਰ 2018 (UTC)
ਵਿਰੋਧ
[ਸੋਧੋ]ਟਿੱਪਣੀਆਂ
[ਸੋਧੋ]ਔਰਤ ਦੀ ਸਮਾਜਿਕ, ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸੰਬੰਧਿਤ ਵਿਕੀਪੀਡਿਆ ਐਡਿਟਾਥਾਨ ਦੀ ਦੂਜੀ ਲੜ੍ਹੀ
[ਸੋਧੋ]ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਸ ਮਹੀਨੇ ਵਿੱਚ ਔਰਤ ਸਿਹਤ ਨਾਲ ਸੰਬੰਧਿਤ ਵਿਸ਼ਿਆਂ 'ਤੇ ਲੇਖ ਬਣਾਏ ਜਾ ਰਹੇ ਹਨ। ਇਸੇ ਮੰਤਵ ਨਾਲ ਹਾਲ ਹੀ 'ਚ 16 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਇਵੈਂਟ ਕੀਤਾ ਗਿਆ ਸੀ ਜਿਸ ਵਿੱਚ ਦੋ ਬੁਲਾਰਿਆਂ ਨੇ ਮਾਨਸਿਕ ਸਿਹਤ ਬਾਰੇ ਆਪਣੇ ਕੁਝ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸਨ ਅਤੇ ਕੁਝ ਨਵੇਂ ਸੰਪਾਦਕ ਵੀ ਸਾਡੇ ਨਾਲ ਜੁੜੇ ਸਨ। ਛੁੱਟੀ ਦੇ ਦਿਨ ਇਵੈਂਟ ਨਾ ਹੋਣ ਕਾਰਨ ਕਈ ਪੰਜਾਬੀ ਵਿਕਿਪੀਡੀਅਨ ਇਸ 'ਚ ਆਪਣਾ ਯੋਗਦਾਨ ਨਹੀਂ ਪਾ ਸਕੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਇਸੇ ਲੜ੍ਹੀ ਨੂੰ ਅੱਗੇ ਤੋਰਦੇ ਹੋਏ ਪੰਜਾਬੀ ਵਿਕੀਮੀਡੀਅਨਸ ਵਲੋਂ ਐਤਵਾਰ ਦੇ ਦਿਨ 28 ਅਕਤੂਬਰ ਨੂੰ ਜੰਗਲ ਲੌਂਜ (ਪਟਿਆਲਾ) ਵਿਖੇ ਇੱਕ ਹੋਰ ਆਫ਼ਲਾਈਨ ਇਵੈਂਟ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਐਡਿਟਾਥਾਨ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਦੀ ਮਹੀਨਾਵਰ ਬੈਠਕ ਵੀ ਆਯੋਜਿਤ ਕੀਤੀ ਜਾਵੇਗੀ। ਆਪ ਸਭ ਨੂੰ 28 ਅਕਤੂਬਰ ਨੂੰ ਪਹੁੰਚਣ ਦੀ ਗੁਜਾਰਿਸ਼ ਕੀਤੀ ਜਾਂਦੀ ਹੈ। ਸਮੇਂ ਅਤੇ ਸਥਾਨ ਦੀ ਪੂਰੀ ਜਾਣਕਾਰੀ ਛੇਤੀ ਹੀ ਸਾਂਝੀ ਕੀਤੀ ਜਾਵੇਗੀ। ਜੇਕਰ ਇਵੈਂਟ ਨਾਲ ਸੰਬੰਧਿਤ ਤੁਹਾਡਾ ਕੋਈ ਸੁਝਾਅ ਹੈ ਤਾਂ ਤੁਸੀਂ ਇੱਥੇ ਦੇ ਸਕਦੇ ਹੋ। ਆਪ ਸਭ ਦਾ ਧੰਨਵਾਦ। Nitesh Gill (ਗੱਲ-ਬਾਤ) 21:23, 22 ਅਕਤੂਬਰ 2018 (UTC)
ਸੁਝਾਅ
[ਸੋਧੋ]ਇਸ ਮੁਹਿੰਮ ਅੰਤਰਗਤ ਬਣਾਏ ਲੇਖ ਦਾ ਗੱਲ ਬਾਤ ਸਫ਼ਾ "ਸ਼੍ਰੇਣੀ:ਮਹਿਲਾ ਸਿਹਤ ਲੇਖ ਸੰਪਾਦਨ ਮੁਹਿੰਮ 2018" ਵਿੱਚ ਜਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
Hockey World Cup 2018 edit-a-thon
[ਸੋਧੋ]Hello everyone, We are pleased to share that we have collaborated with Odiya Wikimedians as a part of their collaboration with Sports Department of Odisha for ‘Hockey World Cup 2018 Edit-a-thon’ and there will a day long offline event done for this purpose at Patiala bites on 28 October, 2018. You are cordially invited for this event and the participants would be provided with special participation prizes.--Wikilover90 (ਗੱਲ-ਬਾਤ) 08:48, 26 ਅਕਤੂਬਰ 2018 (UTC)
ਵਿਕੀਸੋਰਸ ਈਵੈਂਟ ਸੰਬੰਧੀ
[ਸੋਧੋ]ਵਿਕੀਸੋਰਸ ਬਾਰੇ ਸਿਖਲਾਈ/ਈਵੈਂਟ ਲਈ ਆਪਣੇ ਭਾਈਚਾਰੇ ਵਿੱਚੋਂ ਕੁਝ ਲੋਕਾਂ ਵੱਲੋਂ ਕਿਹਾ ਗਿਆ ਸੀ ਕਿ ਇਸਦੀ ਕਾਫੀ ਜਰੂਰਤ ਹੈ। ਸੋ CIS ਤੋਂ Jayanta Nath (ਵਿਕੀਸੋਰਸ ਮਾਹਿਰ) ਨੇ ਕਿਹਾ ਹੈ ਕਿ ਜੇਕਰ ਪੰਜਾਬੀ ਭਾਈਚਾਰਾ ਇਹ ਸਿਖਲਾਈ ਲੈਣੀ ਚਾਹੇ ਤਾਂ ਆਉਣ ਵਾਲੀ 17-18 ਨਵੰਬਰ ਨੂੰ ਉਹ ਪੰਜਾਬ ਆ ਸਕਦੇ ਹਨ। ਸੋ ਜੇਕਰ ਕੋਈ ਵੀ ਤੁਹਾਡੇ ਵਿੱਚੋਂ ਇਸ ਈਵੈਂਟ ਨੂੰ ਆਰਗੇਨਾਈਜ਼ ਕਰਨਾ ਚਾਹੁੰਦਾ ਹੈ ਤਾਂ ਉਹ ਹੇਠਾਂ ਲਿਖ ਕੇ ਇਸ ਬਾਰੇ ਦੱਸ ਸਕਦਾ ਹੈ ਅਤੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ। ਜੋ ਵੀ ਇੱਛੁਕ ਹੈ ਉਹ ਕਿਰਪਾ ਕਰਕੇ ਇਥੇ ਦੱਸ ਦਵੇ, ਸਭ ਦੇ ਸੁਝਾਵਾਂ ਦਾ ਸੁਆਗਤ ਹੈ। ਜੇਕਰ ਇੱਕ ਤੋਂ ਜਿਆਦਾ ਜਣੇ ਇੱਛੁਕ ਹਨ ਤਾਂ ਉਹ ਵੀ ਦੱਸ ਦੇਣ, ਮਿਲ ਕੇ ਇੱਕ ਫੈਸਲਾ ਕਰ ਲਿਆ ਜਾਵੇਗਾ। ਕਿਰਪਾ ਕਰਕੇ ਸਾਰੇ 31 ਅਕਤੂਬਰ ਤੱਕ ਦੱਸ ਦਵੋ ਕਿਉਂਕਿ ਸਮਾਂ ਘੱਟ ਹੈ। ਵਿਕੀਸੋਰਸ ਦੇ ਸਰਗਰਮ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ~ ਧੰਨਵਾਦ - Satpal Dandiwal (talk) |Contribs) 19:20, 28 ਅਕਤੂਬਰ 2018 (UTC)
ਟਿੱਪਣੀਆਂ/ਸੁਝਾਅ
[ਸੋਧੋ]ਸੱਤ ਸ਼੍ਰੀ ਅਕਾਲ ਜੀ ਵਿਕੀਸੋਰਸ ਦੀ ਸਿਖਲਾਈ ਨਾਲ ਸੰਬੰਧਿਤ ਇਸ ਇਵੈਂਟ ਵਿੱਚ ਮੈਂ ਬਤੌਰ ਪ੍ਰਬੰਧਕ ਆਪਣਾ ਯੋਗਦਾਨ ਪਾਉਣ ਵਿੱਚ ਇੱਛੁਕ ਹਾਂ। ਜੇਕਰ ਕੋਈ ਸਰਗਰਮ ਮੈਂਬਰ ਇਸ ਇਵੈਂਟ ਦੀ ਵਾਗ-ਡੋਰ ਸੰਭਾਲਣਗੇ ਤਾਂ ਮੈਨੂੰ ਉਨ੍ਹਾਂ ਦੀ ਮਦਦ ਕਰਨ ਵਿੱਚ ਵੀ ਖ਼ੁਸ਼ੀ ਮਹਿਸੂਸ ਹੋਵੇਗੀ। ਧੰਨਵਾਦ --Nitesh Gill (ਗੱਲ-ਬਾਤ) 04:43, 29 ਅਕਤੂਬਰ 2018 (UTC)
ਸਤਿ ਸ੍ਰੀ ਅਕਾਲ ਜੀ। ਵਿਕੀਸੋਰਸ ਸੰਬੰਧੀ ਉਲੀਕੇ ਗਏ ਪ੍ਰੋਗਰਾਮ ਵਿੱਚ ਮੈਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਪ੍ਰੋਗਰਾਮ ਦੀ ਪ੍ਰਬੰਧਕੀ ਲਈ ਇਸਦੇ ਮੈਟਾਵਰਕ ਅਤੇ ਪ੍ਰਾਰੂਪ ਤਿਆਰ ਕਰਨ ਲਈ ਮੈਂ ਮਦਦ ਕਰਨ ਦਾ ਇੱਛੁਕ ਹਾਂ ਪਰ ਇਸ ਦੇ ਇਲਾਵਾ ਵੀ ਜੇ ਕੋਈ ਹੋਰ ਕੰਮ ਹੋਵੇ ਤਾਂ ਕੋਈ ਸਮੱਸਿਆ ਨਹੀਂ। --Gaurav Jhammat (ਗੱਲ-ਬਾਤ) 08:33, 29 ਅਕਤੂਬਰ 2018 (UTC)
ਮੈਂ ਵਿਕਿਸੋਰਸ ਵਰਕਸ਼ਾਪ ਲਈਕਮਿਊਨੀਕੇਸ਼ਨ ਅਤੇ ਮੀਡਿਆ ਦੇ ਕੰਮ ਕਰਨਾ ਚਹੂੰਗੀ।--Wikilover90 (ਗੱਲ-ਬਾਤ) 18:17, 29 ਅਕਤੂਬਰ 2018 (UTC)
ਮੈਂ ਇਹ ਪ੍ਰਬੰਧਕੀ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹਾਂ। ਬਾਕੀ ਮੈਂਬਰਾਂ ਨਾਲ ਸਲਾਹ ਕਰਕੇ ਜਲਦੀ ਹੀ ਸਥਾਨ ਤੇ ਬਾਕੀ ਵੇਰਵੇ ਨਿਸ਼ਚਿਤ ਕਰ ਦਿੱਤੇ ਜਾਣਗੇ--Gurlal Maan (ਗੱਲ-ਬਾਤ) 14:50, 31 ਅਕਤੂਬਰ 2018 (UTC)
ਪ੍ਰੋਜੈਕਟ ਟਾਈਗਰ ਦੇ ਹੋਣ ਵਾਲੇ ਈਵੈਂਟ ਸੰਬੰਧੀ
[ਸੋਧੋ]ਪ੍ਰੋਜੈਕਟ ਟਾਈਗਰ ਹੋਣ ਤੋਂ ਬਾਅਦ ਪੰਜਾਬੀ ਅਤੇ ਤਾਮਿਲ ਭਾਈਚਾਰੇ ਦਾ ਈਵੈਂਟ ਅੰਮ੍ਰਿਤਸਰ ਵਿੱਚ 6 ਦਸੰਬਰ ਤੋਂ 9 ਦਸੰਬਰ 2018 ਨੂੰ ਹੋ ਰਿਹਾ ਹੈ. ਫਿਲਹਾਲ ਹੋਟਲ ਅਤੇ ਈਵੈਂਟ ਦੀ ਜਗ੍ਹਾ ਦੀ ਚੋਣ ਕੀਤੀ ਗਈ ਹੈ. ਹਾਲੇ ਕਾਫੀ ਕੰਮ ਬਾਕੀ ਹੈ. ਕੋਈ ਵੀ ਇੱਕ ਵਲੰਟੀਅਰ ਸਾਰਾ ਕੰਮ ਨਹੀਂ ਸੰਭਾਲ ਸਕਦਾ।
ਜੇਕਰ ਕੋਈ ਵੀ ਤੁਹਾਡੇ ਵਿੱਚੋਂ ਇਸ ਈਵੈਂਟ ਵਿੱਚ ਕੋਈ ਭੂਮਿਕਾ ਨਿਭਾਉਣੀ ਜਾਂ ਜਿੰਮੇਵਾਰੀ ਲੈਣੀ ਚਾਹੁੰਦਾ ਹੈ ਤਾਂ ਉਹ ਹੇਠਾਂ ਲਿਖ ਕੇ ਇਸ ਬਾਰੇ ਦੱਸ ਸਕਦਾ ਹੈ. ਜੇਕਰ ਇੱਕ ਤੋਂ ਜਿਆਦਾ ਦੋਸਤ ਇਸ ਵਿੱਚ ਰੂਚੀ ਰੱਖਦੇ ਹਨ ਤਾਂ ਬਹੁਤ ਵਧੀਆ ਰਹੇਗਾ, ਓਹਨਾ ਦੀ ਇੱਕ ਟੀਮ ਬਣਾਈ ਜਾ ਸਕਦੀ ਹੈ ਅਤੇ ਟੀਮ ਵਿੱਚੋਂ ਅਲਗ-ਅਲਗ ਜਿੰਮੇਵਾਰੀਆਂ ਆਪਣੀ ਰੂਚੀ ਮੁਤਾਬਿਕ ਲਈਆਂ ਜਾ ਸਕਦੀਆਂ ਹਨ. ਉਦਾਹਰਣ ਵਜੋਂ ਇਸ ਵਿੱਚ ਸ਼ਾਮਿਲ ਹੈ ਭਾਗ ਲੈਣ ਵਾਲਿਆਂ ਸੰਬੰਧੀ ਜਾਣਕਾਰੀ, ਸੈਸ਼ਨ ਬਣਾਉਣ ਸੰਬੰਧੀ ਪਲੈਨਿੰਗ, ਬੈਨਰ ਅਤੇ ਸਟੇਸ਼ਨਰੀ, ਅੰਮ੍ਰਿਤਸਰ ਵਿੱਚ ਟ੍ਰੈਵਲ ਦੀਆਂ ਥਾਵਾਂ ਬਾਰੇ ਪਲੈਨਿੰਗ ਅਤੇ ਮੀਡੀਆ ਨਾਲ ਗੱਲਬਾਤ ਆਦਿ, ਜੋ ਵੀ ਇੱਛੁਕ ਹੈ ਉਹ ਕਿਰਪਾ ਕਰਕੇ ਇਥੇ ਦੱਸ ਦਵੇ. ਕਿਰਪਾ ਕਰਕੇ ਸਾਰੇ 7 ਨਵੰਬਰ ਤੱਕ ਦੱਸ ਦਵੋ.
ਅਗਲੀ ਗੱਲ ਇਹ ਹੈ ਕਿ ਜੋ ਵੀ ਇਸ ਈਵੈਂਟ ਦਾ ਹਿੱਸਾ ਬਣਨਾ ਚਾਹੁੰਦਾ ਹੈ ਉਹ ਇਹ ਫਾਰਮ ਭਰ ਦਵੋ. ~ ਧੰਨਵਾਦ
- Satpal Dandiwal (talk) |Contribs) 04:36, 29 ਅਕਤੂਬਰ 2018 (UTC)=
ਟਿੱਪਣੀਆਂ/ਸੁਝਾਅ
[ਸੋਧੋ]- ਪ੍ਰੋਜੈਕਟ ਟਾਈਗਰ ਵਿੱਚ ਓਰਗੇਨਾਈਜ਼ਰ ਹੋਣ ਅਤੇ 3 ਮਹੀਨੇ ਲਗਰਾਰ ਇਸ ਪ੍ਰੋਜੈਕਟ ਤੇ ਕੰਮ ਕਰਨ ਕਾਰਨ,ਮੈਂ ਇਸ ਵਿੱਚ ਓਰਗੇਨਾਈਜ਼ ਕਰਨ ਦੀ ਇੱਛੁਕ ਹਾਂ। ਮੈਨੂੰ ਪਿਛਲੀਆਂ ਵਕਰਸ਼ਾਪਾਂ, ਓਫਲਾਈਨ ਇਵੇੰਟਾਂ ਅਤੇ ਕਾਨਫਰੰਸ ਵਿੱਚ ਕੰਮ ਕਰਨ ਦਾ ਗਿਆਨ ਅਤੇ ਅਨੁਭਵ ਹੈ। ਜੇਕਰ ਇਸ ਲਈ ਭਾਈਚਾਰੇ ਦੀ ਸਾਂਝੀ ਸਹਿਮਤੀ ਹੋਵੇ, ਤਾਂ ਮੈਂ ਇਸ ਵਿੱਚ ਓਰਗੇਨਾਈਜ਼ਿੰਗ ਟੀਮ ਦੀ ਲੀਡ ਕਰਨਾ ਚਾਹੂੰਗੀ। ਧੰਨਵਾਦ। --Wikilover90 (ਗੱਲ-ਬਾਤ) 18:06, 29 ਅਕਤੂਬਰ 2018 (UTC)
- ਮੈ ਇੱਥੇ ਸਾਰੇ ਭਾਈਚਾਰੇ ਦੀ ਜਾਣਕਾਰੀ ਲਈ ਕੁਝ ਸਾਂਝਾ ਕਰਨ ਚਾਹੁੰਦਾ ਹਾਂ ਤਾਂ ਜੋ ਇਸ ਈਵਿੰਟ ਸਬੰਧੀ ਹੁਣ ਤੱਕ ਹੋਏ ਕੰਮਾਂ ਬਾਰੇ ਜਾਣਕਾਰੀ ਮਿਲ ਜਾਵੇ-
- ਇਹ ਈਵਿੰਟ ਅੰਮ੍ਰਿਤਸਰ ਕਰਾਉਣ ਦਾ ਸੁਝਾਅ ਤਨਵੀਰ ਨੇ ਦਿੱਤਾ ਸੀ। ਅੰਮ੍ਰਿਤਸਰ ਦਾ ਫੈਸਲਾ ਇਸ ਕਾਰਨ ਕਰਕੇ ਲਿਆ ਸੀ, ਇਹ ਈਵਿੰਟ ਉਸ ਸ਼ਹਿਰ ਹੀ ਹੋ ਸਕਦਾ ਹੈ ਜਿੱਥੇ ਏਅਰਪੋਰਟ ਹੋਵੇ ਜਾਂ ਈਵਿੰਟ ਸਥਾਨ ਏਅਰਪੋਰਟ ਦੇ ਨੇੜੇ ਹੋਵੇ। ਇਸ ਸ਼ਰਤ ਅਧੀਨ ਸਾਡੇ ਕੋਲ ਅੰਮ੍ਰਿਤਸਰ ਅਤੇ ਚੰਡੀਗੜ੍ਹ ਸ਼ਹਿਰ ਹੀ ਸਨ। ਚੰਡੀਗੜ੍ਹ ਵਿੱਚ ਲਗਤਾਰ ਈਵਿੰਟ ਹੁੰਦੇ ਹੀ ਰਹਿੰਦੇ ਹਨ ਇਸ ਕਰਕੇ ਈਵਿੰਟ ਸਥਾਨ ਅੰਮ੍ਰਿਤਸਰ ਫਾਈਨਲ ਕਰ ਦਿੱਤਾ ਸੀ। ਇਸ ਈਵਿੰਟ ਦੀਆਂ ਮੌਜੂਦਾਂ ਤਾਰੀਖਾਂ ਡੂਡਲ ਪੋਲ ਰਾਹੀਂ ਸਾਰਿਆਂ ਦੀ ਸਹਿਮਤੀ ਨਾਲ ਹੀ ਫਾਈਨਲ ਕੀਤੀਆਂ ਗਈਆਂ ਹਨ।
- ਹਾਲੇ ਤੱਕ ਈਵਿੰਟ ਲਈ ਸਿਰਫ ਇੱਕ ਕੰਮ ਹੋਇਆ ਹੈ, ਉਹ ਇਹ ਹੈ ਕੇ ਅੰਮ੍ਰਿਸਰ ਵਿੱਚ ਵੱਖ ਵੱਖ ਹੋਲਟ ਦੇਖੇ ਗਏ ਹਨ ਅਤੇ ਉਹਨਾਂ ਦੇ ਰੇਟ ਪਤਾ ਕੀਤੇ ਗਏ। ਹੁਣ ਹੋਟਲ ਬੁਕ ਕਰਨ ਦੀ ਕਾਰਵਾਈ CIS ਨੇ ਕਰਨੀ ਹੈ ਅਤੇ NGO ਹੋਣ ਦੇ ਨਾਤੇ ਉਹ ਆਪਣੇ ਤੌਰ 'ਤੇ ਵੀ ਅੰਮ੍ਰਿਤਸਰ ਦੇ ਹੋਟਲਾਂ ਤੋਂ ਕੁਟੇਸ਼ਨਾਂ ਮੰਗ ਰਹੇ ਹਨ। ਹੋਟਲ ਬੁਕ ਕਰਾਉਣ ਸਬੰਧੀ ਜੇ ਕੋਈ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ CIS ਸੰਪਰਕ ਕਰ ਸਕਦਾ ਹੈ।
- ਹੋਟਲਾਂ ਦੀਆਂ ਕੁਟੇਸ਼ਨਾਂ ਲੈਣ ਵਿੱਚ ਮੇਰੇ ਦੋਸਤ ਕੁਲਤੇਸ਼ਵਰ ਸੇਖੋਂ ਨੇ ਮਦਦ ਕੀਤੀ ਹੈ। ਸੇਖੋਂ ਨੇ ਇਹ ਮਦਦ ਨਿਰਸੁਆਰਥ ਹੋ ਕੇ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸੇਖੋਂ ਵਿਕੀ ਦੇ ਈਵਿੰਟਾਂ ਦਾ ਆਫਲਾਇਨ ਹਿੱਸਾ ਰਿਹਾ ਹੈ ਅਤੇ ਉਹ ਵਿਕੀ ਮੂਵਮੈਂਟ ਦਾ ਸਮਰਥਕ ਹੈ। ਉਸ ਨੇ ਸਥਾਨਕ ਪ੍ਰਬੰਧਾ ਵਿੱਚ ਮਦਦ ਕਰਨ ਵਿੱਚ ਇੱਛਾ ਜਤਾਈ ਹੈ।ਜੇ ਕਿਸੇ ਨੂੰ ਉਸ ਦੇ ਕੰਮ ਕਰਨ 'ਤੇ ਇਤਰਾਜ ਹੈ ਤਾਂ ਉਹ ਦੱਸ ਸਕਦੇ ਹਨ। ਜੇਕਰ ਸਥਾਨਕ ਪ੍ਰਬੰਧਾ ਦੀ ਜਿੰਮੇਵਾਰੀ ਲੈਣਾਂ ਚਾਹੁੰਦਾ ਹੈ ਤਾਂ ਵੀ ਸੇਖੋਂ ਮਦਦ ਕਰਨ ਲਈ ਤਿਆਰ ਹੈ।