ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 22

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁੱਡ ਆਰਟੀਕਲ ਟੀਮ ਬਣਾਉਣ ਦਾ ਸੱਦਾ[ਸੋਧੋ]

ਕੁਝ ਮਹੀਨੇ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਕੀਤੀ ਗਈ ਸੀ ਪਰ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ ਸੀ । ਪੰਜਾਬੀ ਵਿੱਚ ਗੁੱਡ ਆਰਟੀਕਲ ਨਾ ਮਾਤਰ ਹਨ ਅਤੇ ਜੋ ਆਰਟੀਕਲ ਬਣੇ ਹੋਏ ਹਨ ਉਹਨਾਂ ਵਿੱਚ ਜਾਣਕਾਰੀ ਦੀ ਭਰੋਸੇਯੋਗਤਾ ਦੀ ਘਾਟ ਹੈ। ਸਾਨੂੰ ਮਿਲ ਕੇ ਇੱਕ ਗੁੱਡ ਆਰਟੀਕਲ ਟੀਮ ਬਣਾਉਣ ਦੀ ਲੋੜ ਹੈ। ਇਸ ਤੇ ਇੱਕ ਵਰਕਸ਼ਾਪ ਵੀ ਉਲੀਕੀ ਜਾ ਸਕਦੀ ਹੈ। ਕਿਰਪਾ ਕਰਕੇ ਸਾਰੇ ਚਰਚਾ ਵਿੱਚ ਹਿੱਸਾ ਲਵੋ। Mulkh Singh (ਗੱਲ-ਬਾਤ) 12:06, 1 ਮਈ 2019 (UTC)[ਜਵਾਬ]

  • ਪੰਜਾਬੀ ਵਿੱਚ ਚੰਗੇ ਲੇਖਾਂ ਦੀ ਵਾਕਈ ਘਾਟ ਹੈ ਅਤੇ ਮੇਰੇ ਵੱਲੋਂ ਇਸ ਵਿੱਚ ਪੂਰਾ ਯੋਗਦਾਨ ਦਿੱਤਾ ਜਾਵੇਗਾ। ਧੰਨਵਾਦ Mulkh Singh ਜੀ। Nirmal Brar (ਗੱਲ-ਬਾਤ) 13:29, 1 ਮਈ 2019 (UTC)[ਜਵਾਬ]
  • Mulkh Singh ਜੀ, ਬਹੁਤ ਖੁਸ਼ੀ ਹੋਈ, ਤੁਹਾਡੀ ਇਸ ਪ੍ਰਸਤਾਵ ਨੂੰ ਪੜ੍ਹ ਕੇ। ਪਿਛਲੀ ਟੀਮ ਵਿੱਚ ਕੁਝ ਵਰਤੋਂਕਾਰ ਸਮਾਂ ਨਹੀਂ ਦੇ ਪਾਏ, ਇਸ ਕਰਕੇ ਕੰਮ ਅਧੂਰਾ ਰਹਿ ਗਿਆ। ਕਾਫ਼ੀ ਕੰਮ ਇਸ ਵਿੱਚ ਹੋ ਚੁੱਕਿਆ ਹੈ, ਇਸਨੂੰ ਪੂਰਾ ਕਰਕੇ ਭਾਈਚਾਰੇ ਦੀ ਗੁਜ਼ਾਰਿਸ਼ ਅਨੁਸਾਰ ਨਿਯਮਾਂ ਨੂੰ ਫਾਈਨਲ ਕਰਨਾ ਚੰਗਾ ਹੋਊਗਾ। ਦੁਬਾਰਾ ਟੀਮ ਲਈ ਨਾਮਕਰਨ ਕਰ ਦੇਂਦੇ ਹਾਂ, ਅਤੇ ਉੱਮੀਦ ਹੈ, ਕਿ ਇਸ ਬਾਰ ਕੰਮ ਸਮੇਂ ਨਾਲ ਸਾਰੇ ਟੀਮ ਮੈਂਬਰ ਕਰ ਪਾਉਣਗੇ। ਟੀਮ ਲਈ ਘੱਟੋਂ ਘੱਟ 4-5 ਵਰਤੋਂਕਾਰਾਂ ਦੀ ਲੋੜ ਹੈ ਅਤੇ ਇਛੁੱਕ ਵਰਤੋਂਕਾਰ ਨੀਚੇ ਆਪਣਾ ਨਾਮਕਰਨ ਕਰ ਦੇਣ ਜੋ ਇਸ ਲਈ ਚੰਗੀ ਤਰਾਂ ਸਮਾਂ ਦੇ ਸਕਦੇ ਹਨ। ਇੱਕ ਹਫ਼ਤੇ ਦਾ ਸਮਾਂ ਰੱਖ ਦੇਂਦੇ ਹਾਂ ਤਾਂਕਿ ਇੱਛੁਕ ਵਰਤੋਂਕਾਰਾਂ ਨੂੰ ਨਾਮਕਰਨ ਕਰਨ ਦਾ ਚੰਗਾ ਸਮਾਂ ਮਿਲ ਸਕੇ। ਧੰਨਵਾਦ। Wikilover90 (ਗੱਲ-ਬਾਤ) 11:31, 2 ਮਈ 2019 (UTC)[ਜਵਾਬ]
  • ਹੁਣ ਸਾਨੂੰ ਇਸ ਚਰਚਾ ਤੋਂ ਬਾਅਦ ਇਕ ਟੀਮ ਬਣਾਉਣ ਵੱਲ ਅਤੇ ਇਸ ਦੀ ਰੂਪ ਰੇਖਾ ਬਣਾਉਣ ਵੱਲ ਵਧਨਾ ਚਾਹੀਦਾ ਹੈ ।Mulkh Singh (ਗੱਲ-ਬਾਤ) 06:06, 11 ਮਈ 2019 (UTC)[ਜਵਾਬ]

ਇੱਛੁਕ ਵਰਤੋਂਕਾਰ[ਸੋਧੋ]

  1. Wikilover90 (ਗੱਲ-ਬਾਤ) 11:31, 2 ਮਈ 2019 (UTC)[ਜਵਾਬ]
  2. Nirmal Brar (ਗੱਲ-ਬਾਤ) 12:05, 2 ਮਈ 2019 (UTC)[ਜਵਾਬ]
  3. Mulkh Singh (ਗੱਲ-ਬਾਤ) 16:44, 2 ਮਈ 2019 (UTC)[ਜਵਾਬ]
  4. ਅਜਿਹੇ ਉਪਰਾਲੇ ਦੀ ਲੋੜ ਅਤੇ ਅਹਿਮੀਅਤ ਨੂੰ ਸਮਝਦੇ ਹੋਏ ਮੈਂ ਆਪਣਾ ਨਾਂ ਨਾਮਜਦ ਕਰਾਉਣਾ ਚਾਹਾਂਗੀ Manavpreet Kaur (ਗੱਲ-ਬਾਤ) 16:05, 8 ਮਈ 2019 (UTC)[ਜਵਾਬ]
  5. Simranjeet Sidhu (ਗੱਲ-ਬਾਤ) 17:08, 20 ਜੂਨ 2019 (UTC)[ਜਵਾਬ]

ਗੁੱਡ ਆਰਟੀਕਲ ਬਣਾਉਣ ਲਈ ਚੋਣਵੇਂ ਲੇਖਾਂ ਦੀ ਸੂਚੀ[ਸੋਧੋ]

  • ਪਿਛਲੇ ਇੱਕ ਸਾਲ ਵਿੱਚ ਜੋ ਆਰਟੀਕਲ ਸਭ ਤੋਂ ਵੱਧ ਪੜ੍ਹੇ ਗਏ ਹਨ ਅਤੇ ਉਹਨਾਂ ਵਿੱਚੋਂ ਵੀ ਜੋ ਆਰਟੀਕਲ ਪੂਰਾ ਸਾਲ ਪੜ੍ਹੇ ਗਏ ਹਨ; ਉਹਨਾਂ ਦਸ ਆਰਟੀਕਲਾਂ ਦੀ ਸੂਚੀ ਹੇਠਾਂ ਦਿੱਤੀ ਜਾ ਰਹੀ ਹੈ।ਸਾਰੇ ਭਾਈਚਾਰੇ ਨੇ ਇਹਨਾਂ ਤੇ ਮਿਲ ਕੇ ਕੰਮ ਕਰਨਾ ਹੈ ਤਾਂ ਜੋ ਆਪਣੇ ਕੋਲ ਕੁਝ ਗੁੱਡ ਆਰਟੀਕਲ ਹੋਣ ਤੇ ਪਾਠਕਾਂ ਤੇ ਚੰਗਾ ਪ੍ਰਭਾਵ ਪਵੇ ਤੇ ਪੰਜਾਬੀ ਵਿਕੀਪੀਡੀਆ ਦੀ ਭਰੋਸੇਯੋਗਤਾ ਵਧੇ।

ਗੁੱਡ ਆਰਟੀਕਲ ਬਾਰੇ ਸਫੇ ਦਾ ਅਨੁਵਾਦ[ਸੋਧੋ]

  1. ਇਸ ਦੇ ਨਾਲ ਹੀ ਅਸੀਂ ਗੁਡ ਆਰਟੀਕਲ ਦੇ ਸਫੇ ਵਿਕੀਪੀਡੀਆ:ਚੰਗੇ ਲੇਖ ਦਾ ਅੰਗਰੇਜ਼ੀ ਤੋਂ ਅਨੁਵਾਦ ਵੀ ਕਰ ਰਹੇ ਹਾਂ। ਇਸ ਤੋਂ ਸਾਨੂੰ ਗੁੱਡ ਆਰਟੀਕਲ ਦੇ ਮਿਆਰ ਬਾਰੇ ਪਤਾ ਲੱਗੇਗਾ। ਤਕਨੀਕੀ ਤੌਰ ਤੇ ਇਸ ਸਫੇ ਨੂੰ ਬਿਹਤਰ ਬਣਾਉਣ ਲਈ ਵੀ ਸਭ ਨੂੰ ਸੱਦਾ ਹੈ।

ਸੂਚੀ[ਸੋਧੋ]

  1. ਭਗਤ ਸਿੰਘ
  2. ਗੁਰੂ ਨਾਨਕ
  3. ਗੁਰੂ ਗ੍ਰੰਥ ਸਾਹਿਬ
  4. ਪੰਜਾਬੀ ਭਾਸ਼ਾ
  5. ਕਲਪਨਾ ਚਾਵਲਾ
  6. ਪੰਜਾਬ, ਭਾਰਤ
  7. ਹਰਿਮੰਦਰ ਸਾਹਿਬ
  8. ਕਰਤਾਰ ਸਿੰਘ ਸਰਾਭਾ
  9. ਪੰਜਾਬੀ ਸੱਭਿਆਚਾਰ
  10. ਗੁਰੂ ਗੋਬਿੰਦ ਸਿੰਘ

ਹਿੱਸਾ ਲੈਣ ਵਾਲੇ ਵਰਤੋਂਕਾਰ[ਸੋਧੋ]

ਕਿਰਪਾ ਕਰਕੇ ਇਸ ਪੰਨੇ ਤੇੇ ਆਪਣਾ ਨਾਂ ਜਰੂਰ ਦਰਜ ਕਰੋ।

  1. Mulkh Singh (ਗੱਲ-ਬਾਤ) 06:07, 6 ਜੂਨ 2019 (UTC)[ਜਵਾਬ]
  2. Satdeep Gill (ਗੱਲ-ਬਾਤ) 14:03, 6 ਜੂਨ 2019 (UTC)[ਜਵਾਬ]
  3. Simranjeet Sidhu (ਗੱਲ-ਬਾਤ) 17:08, 20 ਜੂਨ 2019 (UTC)[ਜਵਾਬ]

ਟਿੱਪਣੀ[ਸੋਧੋ]

ਪੰਜਾਬੀ ਵਿਕੀਪੀਡੀਆ ਤੇ ਹਵਾਲੇ ਦੇਣ ਲਈ ਭਰੋਸੇਯੋਗ ਸਰੋਤਾਂ ਦੀ ਖੋਜ[ਸੋਧੋ]

ਪੰਜਾਬੀ ਇੱਕ ਵਿਕਾਸ ਕਰ ਰਹੀ ਭਾਸ਼ਾ ਹੈ । ਇਸ ਵਿੱਚ ਤੇਜੀ ਨਾਲ ਅਖਬਾਰ ,ਰਸਾਲੇ ਔਨਲਾਈਨ ਹੋ ਰਹੇ ਹਨ ਪਰ ਅਜੇ ਤਕ ਅਸੀਂ ਜਾਂ ਤਾਂ ਮੂਲ ਅੰਗਰੇਜ਼ੀ ਭਾਸ਼ਾ ਦੇ ਹਵਾਲੇ ਅਨੁਵਾਦ ਦੇ ਰੂਪ ਵਿੱਚ ਵਰਤਦੇ ਹਾਂ ਜਾਂ ਪੰਜਾਬੀ ਦੇ ਕੁਝ ਅਖਬਾਰਾਂ ਨੂੰ ਹਵਾਲੇ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ । ਪੰਜਾਬੀ ਵਿਕੀਪੀਡੀਆ ਤੇ ਹਵਾਲੇ ਦੇਣ ਲਈ ਭਰੋਸੇਯੋਗ ਮੂਲ ਪੰਜਾਬੀ ਸਰੋਤਾਂ ਦੀ ਖੋਜ ਦੀ ਬਹੁਤ ਜਿਆਦਾ ਲੋੜ ਮਹਿਸੂਸ ਹੋ ਰਹੀ ਹੈ । ਉਮੀਦ ਹੈ ਕਿ ਇਸ ਤੇ ਚਰਚਾ ਹੋਵੇਗੀ ਅਤੇ ਅਗਲੀ ਕਿਸੇ ਮੀਟਅਪ ਜਾਂ ਟ੍ਰੇਨਿੰਗ ਵਰਕਸ਼ਾਪ ਵਿੱਚ ਇਸ ਬਾਰੇ ਪੂਰੇ ਸੈਸ਼ਨ ਵਿੱਚ ਵਿਚਾਰ ਕੀਤਾ ਜਾਵੇਗਾ ਅਤੇ ਇਹਨਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ । Mulkh Singh (ਗੱਲ-ਬਾਤ) 18:04, 1 ਮਈ 2019 (UTC)[ਜਵਾਬ]

ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਵਰਕਸ਼ਾਪ[ਸੋਧੋ]

ਮੈਂ ਸਾਰੇ ਦੋਸਤਾਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਕੱਲ੍ਹ 18 ਮਈ ਨੂੰ ਪਿੰਡ ਸ਼ਰੀਂਹ ਵਾਲਾ ਬਰਾੜ (ਜ਼ਿਲ੍ਹਾ ਫਿਰੋਜ਼ਪੁਰ) ਵਿਖੇ ਇੱਕ ਵਰਕਸ਼ਾਪ ਕਰਨ ਜਾ ਰਿਹਾ ਹਾਂ, ਜਿਸ ਵਿੱਚ ਮੈਂ ਆਪਣੇ ਨਵੇਂ ਸਾਥੀਆਂ ਨੂੰ ਵਿਕਿਸਰੋਤ, ਵਿਕੀਪੀਡੀਆ ਅਤੇ ਕਾਮਨਜ਼ ਦੀ ਮੁੱਢਲੀ ਸਿਖਲਾਈ ਦੇਵਾਂਗਾ। ਇਸ ਤੋਂ ਇਲਾਵਾ ਮੈਂ ਆਪਣੇ ਨੇੜਲੇ ਪਿੰਡਾਂ ਵਿਚਲੇ ਨਵੇਂ ਦੋਸਤ ਸ਼ਾਮਿਲ ਕਰਕੇ ਇੱਕ ਵਿੱਕੀ ਕਲੱਬ ਬਣਾਉਣ ਬਾਰੇ ਵੀ ਸਲਾਹ ਕਰਾਂਗਾ, ਜਿਸ ਵਿੱਚ ਅਸੀਂ ਹਰ ਦੂਜੇ ਹਫ਼ਤੇ ਇੱਕ ਫ਼ਾਰਮਲ ਮੀਟ ਅੱਪ ਕਰਿਆ ਕਰਾਂਗੇ ਅਤੇ ਆਪਣੇ ਕੰਮ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਨਵੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰਿਆ ਕਰਾਂਗੇ। ਕੱਲ੍ਹ ਵਾਲੀ ਵਰਕਸ਼ਾਪ ਦਾ ਸਮਾਂ ਮੈਂ ਦੁਪਹਿਰ 12 ਵਜੇ ਰੱਖਿਆ ਹੈ। ਮੈਨੂੰ ਇਸ ਛੋਟੇ ਜਿਹੇ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਅਤੇ ਕਲੱਬ ਸਬੰਧੀ ਹੋਰ ਅਗਲੇਰੇ ਕਦਮਾਂ ਲਈ ਤੁਹਾਡੀਆਂ ਕੀਮਤੀ ਸਲਾਹਾਂ ਦੀ ਲੋੜ ਹੈ,ਸੋ ਹਰ ਆਉਣ ਵਾਲੇ ਨਵੇਂ ਵਿਚਾਰ ਦਾ ਸਵਾਗਤ ਹੈ। ਧੰਨਵਾਦ। - Nirmal Brar Faridkot

ਸੁਝਾਅ/ਟਿੱਪਣੀਆਂ[ਸੋਧੋ]

ਅੰਮ੍ਰਿਤਸਰ ਵਿੱਚ ਕਿਤਾਬਾਂ ਦੀ ਸਕੈਨਿੰਗ ਲਈ ਜਾਣ ਸੰਬੰਧੀ[ਸੋਧੋ]

ਸਤਿ ਸ੍ਰੀ ਅਕਾਲ ਜੀ,

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਸੋਰਸ ਤੇ ਕਿਤਾਬਾਂ ਅਪਲੋਡ ਕਰਨ ਲਈ ਯਤਨ ਜਾਰੀ ਹਨ। ਇਸੇ ਤਹਿਤ ਆਪਣੇ ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰਾਂ ਦੇ ਯਤਨਾਂ ਸਦਕਾ ਗੁਰਬਖ਼ਸ਼ ਸਿੰਘ ਫ਼ਰੈਂਕ ਜੀ ਨੇ ਆਪਣੀਆਂ ਕਿਤਾਬਾਂ ਨੂੰ ਵਿਕੀਸੋਰਸ ਤੇ ਅਪਲੋਡ ਕਰਨ ਦੀ ਇਜ਼ਾਜ਼ਤ ਦਿੱਤੀ ਸੀ। ਉਸਦੇ ਤਹਿਤ ਕੁਝ ਕਿਤਾਬਾਂ ਆਪਾਂ ਅਪਲੋਡ ਕਰ ਦਿੱਤੀਆਂ ਹਨ। ਜੋ ਕਿ ਇਸ ਲਿੰਕ ਰਾਹੀਂ ਵੇਖੀਆਂ ਜਾ ਸਕਦੀਆਂ ਹਨ।
ਹਾਲੇ ਫ਼ਰੈਂਕ ਜੀ ਦੀਆਂ ਕੁਝ ਕਿਤਾਬਾਂ ਸਕੈਨ ਕਰਨ ਵਾਲੀਆਂ ਰਹਿੰਦੀਆਂ ਹਨ ਪਰ ਉਹ ਓਹਨਾ ਦੇ ਘਰ ਤੋਂ ਇਲਾਵਾ ਕਿਤੇ ਹੋਰ ਉਪਲਬਧ ਨਹੀਂ ਹਨ। ਸੋ, ਇਸ ਕਰਕੇ ਜੂਨ ਮਹੀਨੇ ਦੇ ਪਹਿਲੇ ਹਫਤੇ ਅੰਮ੍ਰਿਤਸਰ ਵਿੱਚ ਜਾ ਕੇ ਮੈਂ ਇਹ ਕਿਤਾਬਾਂ ਸਕੈਨ ਕਰਾਂਗਾ। ਕਿਤਾਬਾਂ ਦੀ ਸੂਚੀ ਬਣਾਉਣ ਤੋਂ ਬਾਅਦ ਇਹ ਸਪਸ਼ਟ ਹੋ ਜਾਏਗਾ ਕਿ ਮੈਂ ਕਿੰਨੇ ਦਿਨ ਓਥੇ ਰਹਾਂਗਾ, ਪਰ ਘੱਟ ਤੋਂ ਘੱਟ ਦੋ ਦਿਨ ਮੈਂ ਓਥੇ ਠਹਿਰਾਂਗਾ। ਫ਼ਰੈਂਕ ਜੀ ਦੀਆਂ ਕਿਤਾਬਾਂ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਕਿਤੇ ਹੋਰ ਜਾਣ ਦੀ ਵੀ ਮੇਰੀ ਇੱਛਾ ਅਤੇ ਪੂਰੀ ਕੋਸ਼ਿਸ਼ ਹੋਵੇਗੀ। ਮੇਰਾ ਮਕਸਦ ਇਸ ਸੁਨੇਹੇ ਰਾਹੀਂ ਆਪ ਸਭ ਨੂੰ ਇਸ ਬਾਰੇ ਸੂਚਿਤ ਕਰਨਾ ਹੈ। ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ। ਧੰਨਵਾਦ - Satpal Dandiwal (talk) |Contribs) 14:47, 21 ਮਈ 2019 (UTC)[ਜਵਾਬ]

ਟਿੱਪਣੀਆਂ[ਸੋਧੋ]

CIS-A2K: 3 Work positions open[ਸੋਧੋ]

Hello,
Greetings for CIS-A2K. We want to inform you that 3 new positions are open at this moment.

  • Communication officer: (staff position) The person will work on CIS-A2K's blogs, reports, newsletters, social media activities, and over-all CIS-A2K general communication. The last date of application is 4 June 2019.
  • Wikidata consultant: (consultant position), The person will work on CIS-A2K's Wikidata plan, and will support and strengthen Wikidata community in India. The last date of application is 31 May 2019
  • Project Tiger co-ordinatorː (consultant position) The person will support Project tiger related communication, documentation and coordination, Chromebook disbursal, internet support etc. The last date of application is 7 June 2019.

For details about these opportunities please see here. -- Tito (CIS-A2K), sent using MediaWiki message delivery (ਗੱਲ-ਬਾਤ) 10:02, 22 ਮਈ 2019 (UTC)[ਜਵਾਬ]

ਸੁਝਾਅ/ਟਿੱਪਣੀਆਂ[ਸੋਧੋ]

15-16 ਜੂਨ ਨੂੰ ਪੰਜਾਬ ਵਿੱਚ MiniTTT ਕਰਵਾਉਣ ਸੰਬੰਧੀ[ਸੋਧੋ]

ਸਤਿ ਸ੍ਰੀ ਆਕਾਲ ਜੀ,


MiniTTT ਪੰਜਾਬ ਵਿੱਚ ਕਰਵਾਉਣ ਬਾਰੇ ਪਹਿਲਾਂ ਵੀ ਸੱਥ ਉੱਤੇ ਦੋ ਵਾਰ ਨੋਟੀਫਾਈ ਕੀਤਾ ਗਿਆ ਸੀ। ਉਸੇ ਤਹਿਤ ਇਸ ਗੱਲਬਾਤ ਨੂੰ ਅੱਗੇ ਤੋਰਦਿਆਂ ਹੁਣ CIS-A2K ਦੇ ਸੁਝਾਅ ਤਹਿਤ 15-16 ਜੂਨ ਨੂੰ ਪੰਜਾਬ ਵਿੱਚ MiniTTT ਕਰਵਾਉਣ ਦਾ ਵਿਚਾਰ ਹੈ। ਇਸ ਵਿੱਚ ਪੰਜਾਬੀ ਭਾਸ਼ਾ ਦੇ ਵੱਖ-ਵੱਖ ਵਿਕੀ ਪ੍ਰੋਜੈਕਟਸ ਤੇ ਲਗਾਤਾਰ ਕੰਮ ਕਰ ਰਹੇ ਵਿਕੀਮੀਡੀਅਨ ਹਿੱਸਾ ਲੈ ਸਕਣਗੇ। ਕਿਰਪਾ ਕਰਕੇ ਤੁਸੀਂ ਹੇਠਾਂ ਆਪਣੀ ਟਿੱਪਣੀ ਸਾਂਝੀ ਕਰੋ ਕਿ:

  • ਕੀ ਤੁਸੀਂ ਇਸਦੇ ਲਈ ਕੋਈ ਢੁਕਵਾਂ ਸ਼ਹਿਰ ਦੱਸ ਸਕਦੇ ਹੋ ਕਿ ਆਪਾਂ ਇਹ MiniTTT ਪੰਜਾਬ ਦੇ ਕਿਸ ਸ਼ਹਿਰ ਵਿੱਚ ਕਰ ਸਕਦੇ ਹਾ? (ਕਿਰਪਾ ਕਰਕੇ ਕੋਈ ਅਜਿਹਾ ਸ਼ਹਿਰ ਦੱਸਿਆ ਜਾਵੇ ਜਿੱਥੇ ਆਸਾਨੀ ਨਾਲ ਸਾਰਿਆਂ ਲਈ ਪਹੁੰਚਣਾ ਸੰਭਵ ਹੋਵੇ)
  • ਕੀ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਇਸ ਟ੍ਰੇਨਿੰਗ ਦੌਰਾਨ ਕੀ ਸਿੱਖਣਾ ਚਾਹੁੰਦੇ ਹੋ, ਤੁਹਾਡੇ ਮੁਤਾਬਿਕ ਜਿਆਦਾਤਰ ਸ਼ੈਸ਼ਨ ਕਿਸ ਵਿਸ਼ੇ ਤੇ ਹੋਣ?

ਕਿਰਪਾ ਕਰਕੇ ਇੱਥੇ ਆਪਣੀ ਟਿੱਪਣੀ ਜਰੂਰ ਸਾਂਝੀ ਕਰੋ। ਇਹ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਈਵੈਂਟ ਹੋਵੇਗਾ, ਜਿੱਥੇ ਆਪਾਂ ਮਿਲਕੇ ਗੱਲਬਾਤ ਕਰ ਸਕਾਂਗੇ ਅਤੇ ਕੁਝ ਸਿੱਖ ਸਕਾਂਗੇ। ਕਿਰਪਾ ਕਰਕੇ 4 ਜੂਨ ਤੱਕ ਸਾਰੇ ਆਪਣੀ ਟਿੱਪਣੀ ਕਰ ਦੇਣ ਤਾਂ ਬਹੁਤ ਮਦਦਗਾਰ ਹੋਵੇਗਾ।

ਜੇਕਰ ਉੱਪਰ ਲਿਖੀਆਂ ਗੱਲਾਂ ਤੋਂ ਬਗੈਰ ਕੋਈ ਟਿੱਪਣੀ ਹੈ ਤਾਂ ਤੁਸੀਂ ਉਹ ਵੀ ਸਾਂਝੀ ਕਰ ਸਕਦੇ ਹੋ। - ਧੰਨਵਾਦ - Satpal (CIS-A2K) (ਗੱਲ-ਬਾਤ) 21:22, 29 ਮਈ 2019 (UTC)[ਜਵਾਬ]

ਟਿੱਪਣੀਆਂ[ਸੋਧੋ]

  • ਮੈਂ ਅਜਿਹਾ ਮਿਹਸੂਸ ਕਰਦੀ ਹਾਂ ਕਿ ਅਜਿਹਾ ਇਵੈਂਟ ਕਰਵਾਉਣ ਲਈ ਸਮਾਂ ਘੱਟ ਹੈ. ਦਸ-ਬਾਰਾਂ ਦਿਨਾਂ ਵਿੱਚ ਸਭ ਤਿਆਰੀ ਕਰਨਾ ਔਖਾ ਕੰਮ ਹੈ. ਬਾਕੀ ਸਾਥੀ ਜੇ ਇਹ ਮਹਿਸੂਸ ਕਰਦੇ ਹਨ ਕਿ ਇਹ ਇਵੈਂਟ ਕਰਵਾਉਣਾ ਜ਼ਰੂਰੀ ਹੈ ਤਾਂ ਮੈਂ ਸਭ ਦੇ ਨਾਲ ਹਾਂ. -Manavpreet Kaur (ਗੱਲ-ਬਾਤ) 18:13, 4 ਜੂਨ 2019 (UTC)[ਜਵਾਬ]
  • ਮੈਂ ਵੀ ਇਹੀ ਸੋਚਦਾ ਹਾਂ ਕਿ ਆਪਣੇ ਕੋਲ ਸਮਾਂ ਬਹੁਤ ਘੱਟ ਹੈ। ਪਰ ਜੇਕਰ ਸਭ ਇੱਕਠੇ ਕੋਈ ਯੋਜਨਾ ਬਣਾਉਣ ਮਿਲ ਕੇ ਤਿਆਰੀ ਕਰਨ ਤਾਂ ਕੁਝ ਹੋ ਸਕਦਾ। ਪਰ ਸਭ ਤੋਂ ਪਹਿਲਾਂ ਆਪਾਂ ਨੂੰ ਕੋਈ ਮਾਪਦੰਡ ਮਿੱਥਣਾ ਪਵੇਗਾ ਕਿ ਕੋਣ ਕੋਣ ਇਸ ਇਵੈਂਟ ਵਿੱਚ ਸ਼ਮੂਲੀਅਤ ਕਰੇਗਾ।--Jagseer S Sidhu (ਗੱਲ-ਬਾਤ) 01:36, 5 ਜੂਨ 2019 (UTC)[ਜਵਾਬ]
  • ਪੰਜਾਬੀ ਲੇਖਾਂ ਵਿੱਚ ਬਹੁਤੇ ਸਾਰੇ ਫਰਮੇ ਠੀਕ ਤਰ੍ਹਾਂ ਨਹੀਂ ਬਣਾਏ ਗਏ ਅਤੇ ਕੁਝ ਫਰਮਿਆਂ ਨੂੰ ਪੰਜਾਬੀ ਰੂਪ ਦੇਣ ਵਿੱਚ ਮੈਨੂੰ ਬਹੁਤ ਦਿੱਕਤ ਆ ਰਹੀ ਹੈ। ਮੈਂ ਫਰਮਿਆਂ ਅਤੇ ਮਡਿਊਲਾਂ ਦੇ ਬਾਰੇ ਵਿੱਚ ਤਕਨੀਕੀ ਅਡਵਾਂਸ ਟ੍ਰੇਨਿੰਗ ਲੈਣੀ ਚਾਹੁੰਦਾ ਹਾਂ ਤਾਂ ਕਿ ਪੁਰਾਣੇ ਫਰਮਿਆਂ ਅਤੇ ਨਵੇਂ ਬਣਾਏ ਜਾ ਰਹੇ ਫਰਮਿਆਂ ਨੂੰ ਹੋਰ ਠੀਕ ਢੰਗ ਨਾਲ ਅਤੇ ਸਮਰੱਥ ਤਰੀਕੇ ਨਾਲ ਬਣਾ ਸਕਾਂ। ਜੇਕਰ ਪੰਜਾਬੀ ਕਮਿਊਨਿਟੀ ਵਿੱਚ ਕੋਈ ਦੋਸਤ ਫਰਮਿਆਂ ਬਾਰੇ ਵਧੇਰੇ ਜਾਣਕਾਰੀ ਰੱਖਦਾ ਹੈ ਤਾਂ ਮੈਂ ਉਸ ਕੋਲੋਂ ਸਿੱਖਣ ਲਈ ਅਤੇ ਅੱਗੇ ਨਵੇਂ ਵਿਦਿਆਰਥੀਆਂ ਨੂੰ ਸਿਖਾਉਣ ਲਈ ਤਿਆਰ ਹਾਂ। ਮੈਂ ਇਸ ਪ੍ਰੋਗਰਾਮ ਵਿੱਚ (ਜੇਕਰ ਇਹ ਸੰਭਵ ਹੈ ਤਾਂ) ਇੱਕ ਸੈਸ਼ਨ ਫਰਮਿਆਂ ਦੀ ਬਣਤਰ ਦੀ ਤਕਨੀਕੀ ਜਾਣਕਾਰੀ ਬਾਰੇ ਰੱਖਣ ਦੀ ਮੰਗ ਕਰਦਾ ਹਾਂ। ਧੰਨਵਾਦ। Nirmal Brar (ਗੱਲ-ਬਾਤ) 07:32, 5 ਜੂਨ 2019 (UTC)[ਜਵਾਬ]
  • ਇਸ ਈਵੈਂਟ ਸੰਬੰਧੀ ਮੇਰਾ ਸੁਝਾਅ ਇਹ ਹੈ ਕਿ 7-8 ਨਵੇਂ (ਮਿਸਾਲ ਵਜੋਂ 300+ ਸੋਧਾਂ) ਅਤੇ 7-8 ਪੁਰਾਣੇ ਵਰਤੋਂਕਾਰ ਬੁਲਾਏ ਜਾਣ ਜੋ ਪਿਛਲੇ ਮਹੀਨਿਆਂ ਤੋਂ ਸਰਗਰਮ ਹਨ। ਇਹਨਾਂ ਨੂੰ ਦੋ-ਦੋ ਦੇ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਵੱਖ-ਵੱਖ ਪਰੋਜੈਕਟਾਂ ਉੱਤੇ ਕੰਮ ਕਰਨ ਵਾਲੇ ਵਰਤੋਂਕਾਰ ਇੱਕ-ਦੂਜੇ ਤੋਂ ਸਿੱਖ ਸਕਦੇ ਹਨ। ਸਮੇਂ ਦਾ ਨਾ ਸੋਚਿਆ ਜਾਵੇ। ਭਵਿੱਖ ਵਿੱਚ ਕਿਸੇ ਵੱਡੀ ਮੀਟਿੰਗ ਬਾਰੇ ਸੋਚਿਆ ਜਾ ਸਕਦਾ ਹੈ ਪਰ ਇਸ ਸਮੇਂ ਆਪਾਂ ਇੱਕ ਟੀਟੀਟੀ ਕਰ ਲਈਏ ਅਤੇ ਲੰਮੇ ਸਮੇਂ ਤੋਂ ਆਨਲਾਈਨ ਕੰਮ ਕਰ ਰਹੇ ਵਰਤੋਂਕਾਰਾਂ ਨੂੰ ਕੁਝ ਨਵਾਂ ਸਿਖਾਈਏ ਅਤੇ ਪੁਰਾਣੇ ਵਰਤੋਂਕਾਰ ਉਹਨਾਂ ਤੋਂ ਸਿੱਖੀਏ। ਮਿਸਾਲ ਵਜੋਂ ਵਿਕੀਸਰੋਤ ਉੱਤੇ ਕਈ ਵਰਤੋਂਕਾਰ ਲੰਮੇ ਸਮੇਂ ਤੋਂ ਆਪਣੇ ਆਪ ਹੀ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਇਸ ਵਕਤ ਇੱਕ ਟ੍ਰੇਨਿੰਗ ਦੀ ਲੋੜ ਹੈ। ਨਾਲ ਹੀ ਇੱਕ ਦੋ ਮਾਹਰ ਵੀ ਬੁਲਾਏ ਜਾਣ ਤਾਂ ਕਿ ਨਿਰਮਲ ਵਰਗੇ ਪੁਰਾਣੇ ਵਰਤੋਂਕਾਰਾਂ ਨੂੰ ਆ ਰਹੀਆਂ ਤਕਨੀਕੀ ਸਮੱਸਿਆਵਾਂ ਬਾਰੇ ਵੀ ਸੋਚਿਆ ਜਾਵੇ। --Satdeep Gill (ਗੱਲ-ਬਾਤ) 16:35, 5 ਜੂਨ 2019 (UTC)[ਜਵਾਬ]
  • ਉਪਰੋਕਤ ਟਿੱਪਣੀਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੇਰਾ ਵਿਚਾਰ ਇਹ ਹੈ ਕਿ ਪਹਿਲਾਂ ਇਸ ਟ੍ਰੇਨਿੰਗ ਲਈ ਅਰਜ਼ੀਆਂ ਮੰਗੀਆਂ ਜਾਣ ਜਿਸ ਤੋਂ ਟ੍ਰੇਨਿੰਗ ਦਾ ਹਿੱਸਾ ਬਨਣ ਵਾਲੇ ਵਰਤੋਂਕਾਰਾਂ ਦੀਆਂ ਲੋੜਾਂ ਦਾ ਪਤਾ ਲੱਗ ਸਕੇ। ਉਸ ਢੰਗ ਨਾਲ ਹੀ ਟ੍ਰੇਨਿੰਗ ਦਾ ਪ੍ਰੋਗਰਾਮ ਉਲੀਕਿਆ ਜਾਵੇ।Mulkh Singh (ਗੱਲ-ਬਾਤ) 04:25, 6 ਜੂਨ 2019 (UTC)[ਜਵਾਬ]
  • ਇਸ ਟ੍ਰੇਨਿੰਗ ਦਾ ਪਹਿਲਾ ਸੈਸ਼ਣ ਓਪਨ ਸੈਸ਼ਣ ਰੱਖਿਆ ਜਾਵੇ ਜਿਸ ਵਿੱਚ ਅਸੀਂ ਸਥਾਨਕ ਮੀਡੀਆ ਕਰਮੀਆਂ,ਵਿਦਿਆਰਥੀਆਂ ਤੇ ਅਧਿਆਪਕਾਂ,ਲੇਖਕਾਂ ਨੂੰ ਇੱਕ-ਦੋ ਘੰਟੇ ਲਈ ਬੁਲਾ ਸਕੀਏ ਚਾਹੇ ਉਹ ਵਿਕੀਪੀਡੀਆ ਤੇ ਕੰਮ ਨਾ ਹੀ ਕਰਦੇ ਹੋਣ। ਇਸ ਵਿੱਚ ਵਿਕੀਪੀਡੀਆ ਦੇ ਉਦੇਸ਼ ਤੇ ਹੋਰ ਮੁੱਢਲੀ ਜਾਣ-ਪਛਾਣ ਦਿੱਤੀ ਜਾਵੇ। ਇਸ ਦਾ ਵਿਕੀ ਲਹਿਰ ਨੂੰ ਭਵਿੱਖ ਵਿੱਚ ਕਾਫੀ ਫਾਇਦਾ ਹੋਵੇਗਾ। Mulkh Singh (ਗੱਲ-ਬਾਤ) 04:23, 6 ਜੂਨ 2019 (UTC)[ਜਵਾਬ]
  • ਚੰਡੀਗੜ੍ਹ ਕਰਵਾਈ ਜਾ ਸਕਦੀ ਹੈ। ਚੰਡੀਗੜ੍ਹ ਪ੍ਰਬੰਧ ਕਰਨੇ ਮੁਕਾਬਲਤਨ ਸੌਖੇ ਹਨ। Stalinjeet BrarTalk 17:25, 6 ਜੂਨ 2019 (UTC)[ਜਵਾਬ]
  • ਜਿਵੇਂ ਕਿ ਸਭ ਕਿਹ ਰਹੇ ਹਨ ਕਿ ਸਮਾਂ ਘੱਟ ਹੈ ਉਸ ਲਈ ਆਪਾਂ ਇਹ MiniTTT ਇਸ ਮਹੀਨੇ ਦੇ ਅੰਤ ਵਿਚ ਵੀ ਕਰ ਸਕਦੇ ਹਾਂ। ਇਸ ਵਿਚ ਸਿੱਖਣ ਯੋਗ ਬਹੁਤ ਕੁੱਝ ਹੋ ਸਕਦਾ ਹੈ। ਜਿਵੇਂ ਕਿ Wikidata, ਵਿਕੀਸਰੋਤ ਅਤੇ ਵਿਕੀਮੀਡੀਆ ਕਾਮਨਜ਼ ਦੀਆਂ ਕਾਪੀਰਾਈਟ ਪਾਲੀਸੀਜ਼ ਜਿਸ ਨਾਲ ਸਭ ਨੂੰ ਕੁੱਝ ਨਵਾਂ ਸਿੱਖਣ ਨੂੰ ਮਿਲੇਗਾ। ਅਗਰ ਇਸ ਵਿਚ ਪੰਜਾਬੀ ਭਾਈਚਾਰੇ ਦੇ ਸਾਥੀ ਹੀ ਸਿਖਾਵਣਗੇ ਤਾਂ ਮੈਂ ਵੀ ਇਸ ਵਿਚ ਵਿਕੀਸਰੋਤ ਬਾਰੇ ਕੁੱਝ ਦੱਸ ਸਕਾਂਗਾ। ਜਿਵੇਂ ਸੱਤਦੀਪ ਜੀ ਵੀ ਠੀਕ ਹਨ ਕੀ ਆਪਾਂ ਨੂੰ ਨਵੇਂ ਵਰਤੋਂਕਾਰਾਂ ਨੂੰ ਬੁਲਾਉਣਾ ਚਾਹੀਦਾ ਹੈ। ਬਾਕੀ ਜਿਵੇਂ ਸਭ ਦੀ ਸਲਾਹ ਹੋਵੇਗੀ ਉਸੇ ਤਰਾਂ ਠੀਕ ਰਹੇਗਾ। --*•.¸♡ ℍ𝕒𝕣𝕕𝕒𝕣𝕤𝕙𝕒𝕟 𝔹𝕖𝕟𝕚𝕡𝕒𝕝 ♡¸.•*𝕋𝕒𝕝𝕜 08:16, 7 ਜੂਨ 2019 (UTC)[ਜਵਾਬ]

Update as of 8 June 2019[ਸੋਧੋ]

ਸਤਿ ਸ੍ਰੀ ਅਕਾਲ ਜੀ,

ਜਿੰਨ੍ਹਾ ਦੋਸਤਾਂ ਨੇ ਉੱਪਰ ਚਰਚਾ ਵਿੱਚ ਟਿੱਪਣੀਆਂ ਕੀਤੀਆਂ ਹਨ, ਓਹਨਾ ਦਾ ਬਹੁਤ ਧੰਨਵਾਦ। ਇਹਨਾਂ ਦੋਸਤਾਂ ਨਾਲ ਗੱਲ ਕਰਨ ਤੋਂ ਬਾਅਦ ਇੱਕ call ਅੱਜ 8 ਜੂਨ ਨੂੰ ਸ਼ਾਮ 8 ਵਜੇ ਤੋਂ 8:40 ਤੱਕ ਰੱਖ ਰਹੇ ਹਾਂ। ਬਾਕੀ ਦੋਸਤਾਂ ਦਾ ਵੀ ਸੁਆਗਤ ਹੈ। ਸਾਰੇ ਇਹ ਲਿੰਕ ਤੇ ਕਲਿੱਕ ਕਰਕੇ ਵੀਡੀਓ ਕਾਲ ਵਿੱਚ ਸ਼ਾਮਿਲ ਹੋ ਸਕਦੇ ਹੋ। - ਧੰਨਵਾਦ - Satpal (CIS-A2K) (ਗੱਲ-ਬਾਤ) 12:29, 8 ਜੂਨ 2019 (UTC)[ਜਵਾਬ]

Meeting ਵਿੱਚ ਹੋਈ ਗੱਲਬਾਤ ਅਤੇ ਸੁਝਾਅ[ਸੋਧੋ]

ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਆਪਾਂ ਇਹ MiniTTT ਨਵੇਂ ਵਰਤੋਂਕਾਰਾਂ ਲਈ ਰੱਖਦੇ ਹਾਂ ਜੋ ਕਿ ਵਿਕੀਪੀਡੀਆ ਅਤੇ ਵਿਕੀਸੋਰਸ ਤੇ ਸਰਗਰਮ ਹੋ ਕੇ ਕੰਮ ਕਰ ਰਹੇ ਹਨ। ਇਹ MiniTTT ਲਈ ਸ਼ਹਿਰ ਦੀ ਚੋਣ ਹਾਲੇ ਬਾਕੀ ਹੈ। @Jagseer S Sidhu:, @Benipal hardarshan: ਅਤੇ @Manavpreet Kaur: ਨੇ ਕਿਹਾ ਹੈ ਕਿ ਉਹ ਆਪਣੇ ਸ਼ਹਿਰ ਵਿੱਚ ਕਰਵਾਉਣ ਲਈ ਇੱਛੁਕ ਹਨ। ਸੋ ਸ਼ਹਿਰ ਦੀ ਚੋਣ ਇਹਨਾਂ ਦੇ ਸ਼ਹਿਰਾਂ ਵਿੱਚੋਂ ਢੁੱਕਵੇਂ ਸ਼ਹਿਰ ਦੀ ਕਰ ਲਈ ਜਾਵੇਗੀ। ਜੇਕਰ ਤੁਸੀਂ ਆਪਣੇ ਸ਼ਹਿਰ ਵਿੱਚ ਇਹ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਥੇ ਲਿਖ ਕੇ ਦੱਸ ਸਕਦੇ ਹੋ।
ਇਸ ਤੋਂ ਇਲਾਵਾ participants ਦੀ ਚੋਣ ਵਿਕੀਪੀਡੀਆ ਅਤੇ ਵਿਕੀਸੋਰਸ ਵਿੱਚ ਸਰਗਰਮ ਵਰਤੋਂਕਾਰਾਂ ਵਿੱਚੋਂ ਕੀਤੀ ਜਾਵੇਗੀ। ਇਸਦੇ ਲਈ ਵਿਕੀਪੀਡੀਆ ਦੇ ਵਰਤੋਂਕਾਰਾਂ ਲਈ @Mulkh Singh: ਅਤੇ ਵਿਕੀਸੋਰਸ ਲਈ @Benipal hardarshan: ਦੇ ਸੁਝਾਅ ਮੁਤਾਬਿਕ ਅਸੀਂ ਤਿੰਨੋਂ ਮਿਲ ਕੇ participants ਦੀ ਚੋਣ ਕਰਾਂਗੇ। ਬਾਕੀ ਪੁਰਾਣੇ wikimedian ਜੋ ਕਿ ਵਰਤੋਂਕਾਰਾਂ ਨੂੰ ਜਾਣਦੇ ਹਨ ਓਹਨਾ ਦੀ ਵੀ ਮਦਦ ਲਈ ਜਾਵੇਗੀ।
ਭਾਵੇਂ ਕਿ ਚੋਣ ਸਰਗਰਮ ਵਰਤੋਂਕਾਰਾਂ ਵਿੱਚੋਂ ਕੀਤੀ ਜਾਵੇਗੀ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਰਗਰਮ ਹੋ ਜਾਂ ਨਹੀਂ ਪਰ ਤੁਸੀਂ ਇਸਦੇ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਆਪਣਾ ਨਾਮ ਲਿਖ ਦਵੋ। ਇਸਦੇ ਨਾਲ participants ਦੀ ਚੋਣ ਕਰਨ ਵਿੱਚ ਆਸਾਨੀ ਹੋ ਜਾਵੇਗੀ। - Satpal (CIS-A2K) (ਗੱਲ-ਬਾਤ) 09:33, 9 ਜੂਨ 2019 (UTC)[ਜਵਾਬ]

ਭਾਗ ਲੈਣ ਲਈ ਇੱਛੁਕ ਮੈਂਬਰ[ਸੋਧੋ]
  1. Harkawal BenipalTalk 11:58, 9 ਜੂਨ 2019 (UTC)[ਜਵਾਬ]
  2. Ninder brar Faridkot (ਗੱਲ-ਬਾਤ) 07:43, 10 ਜੂਨ 2019 (UTC)[ਜਵਾਬ]
  3. Akashdeep sidhu faridkot (ਗੱਲ-ਬਾਤ) 08:14, 10 ਜੂਨ 2019 (UTC)[ਜਵਾਬ]
  4. Jagjeet Asir (ਗੱਲ-ਬਾਤ) 15:46, 10 ਜੂਨ 2019 (UTC)[ਜਵਾਬ]
  5. Nirmal Brar (ਗੱਲ-ਬਾਤ) 05:42, 11 ਜੂਨ 2019 (UTC)[ਜਵਾਬ]

ਜਗ੍ਹਾ ਸੰਬੰਧੀ Update[ਸੋਧੋ]

ਦੋਸਤੋ, ਇਹ MiniTTT ਸੰਗਰੂਰ ਵਿਖੇ 15-16 ਜੂਨ 2019 ਨੂੰ ਹੋਣ ਜਾ ਰਹੀ ਹੈ। ਇਸਦੇ ਵਿੱਚ 16 participant ਹਿੱਸਾ ਲੈ ਸਕਣਗੇ। ਇਹ ਫੈਸਲਾ ਇਸ ਇਵੈਂਟ ਸੰਬੰਧੀ ਗੱਲਬਾਤ ਦਾ ਹਿੱਸਾ ਰਹੇ ਲੋਕਾਂ ਵੱਲੋਂ ਸਾਂਝੇ ਰੂਪ ਵਿੱਚ ਲਿਆ ਗਿਆ ਹੈ। - Satpal (CIS-A2K) (ਗੱਲ-ਬਾਤ) 11:39, 12 ਜੂਨ 2019 (UTC)[ਜਵਾਬ]


Indic Wikimedia Campaigns/Contests Survey[ਸੋਧੋ]

Hello fellow Wikimedians,

Apologies for writing in English. Please help me in translating this message to your language.

I am delighted to share a survey that will help us in the building a comprehensive list of campaigns and contests organized by the Indic communities on various Wikimedia projects like Wikimedia Commons, Wikisource, Wikipedia, Wikidata etc. We also want to learn what's working in them and what are the areas that needs more support.

If you have organized or participated in any campaign or contest (such as Wiki Loves Monuments type Commons contest, Wikisource Proofreading Contest, Wikidata labelathons, 1lib1ref campaigns etc.), we would like to hear from you.

You can read the Privacy Policy for the Survey here

Please find the link to the Survey at:


P.S. If you have been involved in multiple campaigns/contests, feel free to submit the form multiple times.

Looking forward to hearing and learning from you.

-- SGill (WMF) sent using MediaWiki message delivery (ਗੱਲ-ਬਾਤ) 06:09, 25 ਜੂਨ 2019 (UTC)[ਜਵਾਬ]

Few pages needs to be cleaned up after maintenance[ਸੋਧੋ]

Sorry for writing in English.

Hello, after recent maintenace that was done on your wiki, a few of pages that were previously inaccessible are accessible again. Some of those pages couldn't be fixed, because their name was taken by another page. For that reason, I've moved those pages to start with T173070. I'd like ask you to review those pages, move them to correct title or delete them, if they are no longer needed. You can find the list of pages that needs maintenance in the output of the maintenance script. If you need any help with this, please feel free to contact me. Best regards, --Martin Urbanec (talk) 21:15, 27 ਜੂਨ 2019 (UTC)[ਜਵਾਬ]

ਵੀਵੀਆਈਟੀ ਵਿਕੀ ਕਨੈਕਟ ਅਤੇ ਸੀਬਾ ਐਜੂਕੇਸ਼ਨ ਪ੍ਰੋਗਰਾਮ ਦੀ ਪਹਿਲੀ ਔਨਲਾਈਨ ਕਾਲ[ਸੋਧੋ]

ਸਤਿ ਸ਼੍ਰੀ ਅਕਾਲ,

ਅੱਜ 1 ਜੁਲਾਈ 2019 ਨੂੰ ਸ਼ਾਮ 8 ਵਜੇ ਵੀਵੀਆਈਟੀ ਵਿਕੀ ਕਨੈਕਟ ਅਤੇ ਸੀਬਾ ਐਜੂਕੇਸ਼ਨ ਪ੍ਰੋਗਰਾਮ ਦੀ ਪਹਿਲੀ ਔਨਲਾਈਨ ਕਾਲ ਹੋਣ ਜਾ ਰਹੀ ਹੈ। ਕਾਲ ਦਾ ਏਜੰਡਾ ਬੀਤੀਆਂ ਗਤਿਵਿਧਿਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨਾ ਹੈ। ਤੁਸੀਂ ਵਿਕੀਮੀਡੀਆ ਇਨ ਐਜੂਕੇਸ਼ਨ ਦੇ ਸਬੰਧ ਵਿੱਚ ਆਪਣੇ ਵਿਚਾਰ ਵੀ ਦੇ ਸਕਦੇ ਹੋ। ਇਸ ਕਾਲ ਨਾਲ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ। Jagseer S Sidhu (ਗੱਲ-ਬਾਤ) 10:29, 1 ਜੁਲਾਈ 2019 (UTC)[ਜਵਾਬ]

ਟਿੱਪਣੀਆਂ[ਸੋਧੋ]

ਓਹਨਾ ਪੁਰਾਣੇ ਵਰਤੋਂਕਾਰਾਂ ਲਈ ਇੱਕ ਸੁਨੇਹਾ, ਜੋ ਆਨਲਾਈਨ ਕੰਮ ਕਰਨ ਵਿੱਚ ਹੁਣ ਸਰਗਰਮ ਨਹੀਂ ਹਨ[ਸੋਧੋ]

ਇਹ ਸੁਨੇਹਾ ਓਹਨਾ ਵਰਤੋਂਕਾਰਾਂ ਲਈ ਹੈ, ਜੋ ਪੰਜਾਬੀ ਭਾਈਚਾਰੇ ਦੀ ਲਗਭਗ ਹਰ ਸਰਗਰਮੀ ਦਾ ਹਿੱਸਾ ਹੁੰਦੇ ਹਨ... ਪਰ ਉਹ ਵਿਕੀਪੀਡੀਆ, ਵਿਕੀਸੋਰਸ ਜਾਂ ਹੋਰ ਕਿਸੇ ਪ੍ਰੋਜੈਕਟ ਤੇ ਸਰਗਰਮ ਨਹੀਂ ਹਨ। ਅਜਿਹੇ ਵਰਤੋਂਕਾਰਾਂ ਦੀ ਸਰਗਰਮੀ ਲਈ ਇੱਕ ਵਿਚਾਰ ਇਹ ਹੈ ਕਿ ਉਹ ਬਗ਼ੈਰ ਕੈਟੇਗਰੀਆਂ ਵਾਲ਼ੀਆਂ ਕੈਟੇਗਰੀਆਂ ਜਾਂ ਖਾਸ:ਬਗ਼ੈਰ ਕੈਟੇਗਰੀਆਂ ਵਾਲ਼ੇ ਸਫ਼ੇ ਦੀ ਸੂਚੀ ਤੇ ਕੰਮ ਕਰ ਸਕਦੇ ਹਨ। ਇਸਦੇ ਲਈ ਜਿਆਦਾ ਮੇਹਨਤ ਜਾਂ ਸਮੇਂ ਦੀ ਜਰੂਰਤ ਵੀ ਨਹੀਂ ਹੁੰਦੀ। ਸੋ ਕਿਰਪਾ ਕਰਕੇ ਅਜਿਹੇ ਵਰਤੋਂਕਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸਰਗਰਮੀ ਦਿਖਾਉਣ। ਇਹ ਆਪਣੇ ਸਭ ਲਈ ਮਦਦਗਾਰ ਹੋਵੇਗਾ। ਨਵੇਂ ਵਰਤੋਂਕਾਰ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਹਨ, ਜਦ ਕਿ ਪੁਰਾਣੇ ਕੰਮ ਕਰਨਾ ਛੱਡ ਚੁੱਕੇ ਹਨ। ਧੰਨਵਾਦ - Satpal Dandiwal (talk) |Contribs) 13:34, 7 ਜੁਲਾਈ 2019 (UTC)[ਜਵਾਬ]

ਟਿੱਪਣੀਆਂ/ਵਿਚਾਰ[ਸੋਧੋ]

ਜੁਲਾਈ ਮਹੀਨੇ ਦੀ ਮੀਟਿੰਗ ਬਾਰੇ[ਸੋਧੋ]

ਸਤਿ ਸ੍ਰੀ ਅਕਾਲ ਜੀ,

ਪਟਿਆਲਾ ਵਿੱਚ ਇੱਕ ਮੀਟਿੰਗ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਸੋ, ਜੁਲਾਈ ਮਹੀਨੇ ਦੀ ਮੀਟਿੰਗ ਪਟਿਆਲਾ ਵਿੱਚ ਕਰਨ ਦਾ ਵਿਚਾਰ ਹੈ। ਇਹ ਮੀਟਿੰਗ ਆਪਾਂ 20 ਜਾਂ 21 ਜੁਲਾਈ 2019 ਨੂੰ ਪਟਿਆਲਾ ਵਿੱਚ ਕਰ ਸਕਦੇ ਹਾਂ। ਅਜਿਹਾ ਇਸ ਕਰਕੇ ਕਿਓਂ ਕਿ ਪਟਿਆਲਾ ਵਿਚ ਮੀਟਿੰਗ ਕੀਤਿਆਂ 2-3 ਮਹੀਨੇ ਗਏ ਹਨ। ਮੀਟਿੰਗ ਤੋਂ ਇਲਾਵਾ ਇਸ ਦੌਰਾਨ ਵਿਕੀਪੀਡੀਆ, ਵਿਕੀਸੋਰਸ ਜਾਂ ਵਿਕੀਡਾਟਾ ਬਾਰੇ ਚਰਚਾ ਕੀਤੀ ਜਾਵੇਗੀ। ਜੇਕਰ ਤੁਸੀਂ ਤਰੀਕ ਅਤੇ ਸਥਾਨ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਸਮਰਥਨ ਦਵੋ। ਤੁਸੀਂ ਕੋਈ ਟਿੱਪਣੀ ਵੀ ਕਰ ਸਕਦੇ ਹੋ। - ਧੰਨਵਾਦ - Satpal Dandiwal (talk) |Contribs) 17:14, 13 ਜੁਲਾਈ 2019 (UTC)[ਜਵਾਬ]

ਸਮਰਥਨ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

  1. ਮੈਂ 21 ਨੂੰ ਆ ਸਕਦਾ ਹਾਂ। Jagseer S Sidhu (ਗੱਲ-ਬਾਤ) 17:16, 16 ਜੁਲਾਈ 2019 (UTC)[ਜਵਾਬ]
ਟਿੱਪਣੀ ਲਈ ਸ਼ੁਕਰੀਆ ਜਗਸੀਰ ਵੀਰੇ। - Satpal Dandiwal (talk) |Contribs) 17:45, 16 ਜੁਲਾਈ 2019 (UTC)[ਜਵਾਬ]
  1. ਇਸ ਮਾਮਲੇ ਤੇ ਅੰਤਿਮ ਫੈਸਲਾ ਲੈਣ ਦਾ ਸਮਾਂ ਆ ਗਿਆ ਹੈ। ਹੇਠਲੇ ਮਾਮਲੇ ਤੇ ਵੀ ਚਰਚਾ ਕਰਨੀ ਚਾਹੀਦੀ ਹੈ ਇਸ ਵਿੱਚ। Mulkh Singh (ਗੱਲ-ਬਾਤ) 15:48, 19 ਜੁਲਾਈ 2019 (UTC)[ਜਵਾਬ]
  2. ਕੱਲ੍ਹ 22 ਜੁਲਾਈ, ਸ਼ਾਮ 7 ਤੋਂ 8 ਵਜੇ ਦਾ ਸਮਾਂ call ਲਈ ਰੱਖਿਆ ਹੈ। ਐਤਵਾਰ ਸ਼ਾਮ ਨੂੰ ਜ਼ਿਆਦਾਤਰ ਦੋਸਤ ਬਾਹਰ ਹੀ ਹੁੰਦੇ ਹਨ ਕਿਉਕਿ ਕਈਆਂ ਨੂੰ ਐਤਵਾਰ ਦਾ ਦਿਨ ਹੀ relax ਹੋਣ ਲਈ ਮਿਲਦਾ ਹੈ। ਇਹੀ ਕਾਰਨ ਹੈ ਕਿ ਇਹ ਕਾਲ ਆਪਾਂ ਕੱਲ੍ਹ ਦੇ ਦਿਨ 7 ਵਜੇ ਤੋਂ 8 ਵਜੇ ਸ਼ਾਮ ਨੂੰ ਕਰ ਰਹੇ ਹਾਂ।


ਕਾਲ ਦਾ ਏਜੰਡਾ ਹੋਵੇਗਾ:

  1. ਚੱਲ ਰਹੇ ਪ੍ਰੋਜੈਕਟਾਂ ਬਾਰੇ ਗੱਲਬਾਤ ਕਿ ਕੀ status ਹੈ, ਕਮਿਊਨਿਟੀ ਚ ਅੱਜ ਕੱਲ੍ਹ ਕੀ ਚੱਲ ਰਿਹਾ ਹੈ।
  2. ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂ ਵਿੱਚ ਕੋਈ ਛੋਟਾ ਈਵੈਂਟ ਜਾਂ ਐਡਿਟਾਥਾਨ ਕਰਵਾਉਣ ਬਾਰੇ ਚਰਚਾ।
  3. ਥੋੜ੍ਹਾ ਸਮਾਂ open discussion ਦਾ ਰੱਖਿਆ ਜਾਵੇਗਾ।
  4. ਹਰ ਮਹੀਨੇ ਇੱਕ ਆਨਲਾਈਨ ਟ੍ਰੇਨਿੰਗ ਕਰਨ ਬਾਰੇ ਤੁਹਾਡੇ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ।
  5. ਕੋਸ਼ਿਸ਼ ਰਹੇਗੀ ਕਿ contact persons ਦੀ ਚੋਣ ਬਾਰੇ ਵੀ ਗੱਲਬਾਤ ਹੋਵੇ ਕਿਉਂਕਿ ਇਹ ਕਾਫੀ ਸਮੇਂ ਤੋਂ pending ਹੈ।


ਕਿਰਪਾ ਕਰਕੇ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਦੋਸਤ ਇਸ ਕਾਲ ਦਾ ਹਿੱਸਾ ਬਣਨ... ਕਾਲ Google Hangouts ਤੇ ਕੀਤੀ ਜਾਵੇਗੀ। Call ਦਾ ਲਿੰਕ ਗਰੁੱਪ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। (ਤੁਹਾਡੇ ਸੁਝਾਵਾਂ ਦੇ ਆਧਾਰ ਤੇ ਏਜੰਡੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ) - Satpal (CIS-A2K) (ਗੱਲ-ਬਾਤ) 09:58, 21 ਜੁਲਾਈ 2019 (UTC)[ਜਵਾਬ]

ਭਾਰਤ ਭਰ ਵਿੱਚ ਸਾਡੇ ਭਾਈਚਾਰਿਆਂ ਲਈ ਸਮਰਥਨ[ਸੋਧੋ]

ਸਤਿ ਸ਼੍ਰੀ ਅਕਾਲ,

ਵਿਕੀਮੀਡੀਆ ਪ੍ਰੋਜੈਕਟ ਵਿਸ਼ਵ ਭਰ ਵਿੱਚ ਤੁਹਾਡੇ ਵਰਗੇ ਉਦਾਰ ਸਵੈਸੇਵਕਾਂ, ਸਮੂਹਾਂ ਅਤੇ ਸੰਗਠਨਾਂ ਦੁਆਰਾ ਬਣਾਏ ਜਾਂਦੇ ਹਨ। ਤੁਸੀਂ ਸਾਰਿਆਂ ਨੇ ਮਿਲ ਕੇ ਵਿਕੀਮੀਡੀਆ ਪ੍ਰੋਜੈਕਟਾਂ ਦਾ ਸਮਰਥਤ ਕੀਤਾ ਹੈ ਅਤੇ ਮੁਫ਼ਤ ਗਿਆਨ ਦੇ ਮਕਸਦ ਨੂੰ ਅੱਗੇ ਵਧਾਇਆ ਹੈ।

ਤੁਸੀਂ ਐਫ਼ ਕਾਮ ਦੇ ਵਿਕੀਮੀਡੀਆ ਇੰਡੀਆ ਦੀ ਮਾਨਤਾ ਰੱਦ ਕਰਨ ਦੀ ਸਿਫਾਰਸ਼ ਦੇ ਫੈਸਲੇ ਬਾਰੇ ਸੁਣਿਆ ਹੋਵੇਗਾ। ਭਾਰਤੀ ਵਿਕਿਮੀਡੀਆ ਭਾਈਚਾਰੇ ਦੇ ਕੁਝ ਮੈਬਰਾਂ ਨੇ ਭਵਿੱਖ ਵਿੱਚ ਇਸ ਫੈਸਲੇ ਦੇ ਵਿਕਿਮੀਡੀਆ ਭਾਈਚਾਰਿਆਂ ਤੇ ਪ੍ਰਭਾਵ ਬਾਰੇ ਸਵਾਲ ਉਠਾਇਆ ਗਿਆ ਹੈ, ਇਸ ਲਈ ਅਸੀਂ ਐਫ ਕਾਮ ਦੇ ਇਸ ਫੈਸਲੈ ਬਾਰੇ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਅਤੇ ਪੂਰੇ ਭਾਰਤ ਵਿਚ ਸਾਡੇ ਬਹੁਤ ਸਾਰੇ ਭਾਈਚਾਰਿਆਂ ਲਈ ਸਾਡੀ ਪ੍ਰਤੀਬੱਧਤਾ ਅਤੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ।

ਐਫੀਲਿਏਸ਼ਨ ਕਮੇਟੀ ਇੱਕ ਭਾਈਚਾਰੇ ਦੁਆਰਾ ਚਲਾਈ ਜਾਂਦੀ ਸਵੈ-ਸੇਵੀ ਸੰਸਥਾ ਹੈ ਜੋ ਵਿਕਮੀਡੀਆ ਸਹਿਯੋਗੀਆਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਉਹਨਾਂ ਦਾ ਸਮਰਥਨ ਕਰਦੀ ਹੈ। ਕਈ ਸਾਲਾਂ ਤੱਕ ਵਿਕੀਮੀਡੀਆ ਇੰਡੀਆ ਨਾਲ ਆਪਣੀਆਂ ਗਤੀਵਿਧੀਆਂ ਨੂੰ ਚੈਪਟਰ ਦੀਆਂ ਜਰੂਰਤਾਂ ਅਨੁਸਾਰ ਕਰਨ ਦੀਆਂ ਕੋਸ਼ਿਸ਼ਾਂ ਦੇ ਉਪਰੰਤ (m:Wikimedia_chapters/Requirements), ਐਲੀਏਲਿਏਸ਼ਨ ਕਮੇਟੀ ਨੇ ਜੂਨ 2019 ਵਿੱਚ ਸਿਫਾਰਸ਼ ਕੀਤੀ ਕਿ ਵਿਕੀਮੀਡੀਆ ਫਾਊਂਡੇਸ਼ਨ ਅਧਿਆਇ ਨਾਲ ਸਮਝੌਤੇ ਨੂੰ ਨਾ ਨਵਿਆਏ।

ਵਿਕੀਮੀਡੀਆ ਇੰਡੀਆ ਨੂੰ ਪਹਿਲੀ ਵਾਰ 2011 ਵਿੱਚ ਇੱਕ ਚੈਪਟਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ। 2015 ਵਿੱਚ, ਇਸ ਨੂੰ ਚੈਪਟਰ ਦੇ ਸਮਝੌਤੇ ਨੂੰ ਪੂਰਾ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐਫੀਲਿਏਸ਼ਨ ਕਮੇਟੀ ਅਤੇ ਫਾਊਂਡੇਸ਼ਨ ਦੇ ਨਾਲ ਕੰਮ ਕਰਦੇ ਹੋਏ, ਇਸ ਚੈਪਟਰ ਨੇ ਕਾਰਵਾਈ ਦੀ ਇੱਕ ਯੋਜਨਾ ਤਿਆਰ ਕੀਤੀ ਅਤੇ 2017 ਤੱਕ ਚੰਗੀ ਸਥਿਤੀ ਵਿੱਚ ਵਾਪਸ ਪਰਤਿਆ। ਹਾਲਾਂਕਿ, 2017 ਅਤੇ 2019 ਦੇ ਵਿਚਕਾਰ ਚੈਪਟਰ ਇੱਕ ਸਹਾਇਕ ਸੰਗਠਨ ਦੇ ਤੌਰ ਤੇ ਕੰਮ ਕਰਨ ਲਈ ਲਾਇਸੈਂਸ ਲੈਣ ਵਿੱਚ ਅਸਮਰਥ ਸੀ, ਅਤੇ ਵਰਤਮਾਨ ਵਿੱਚ ਫਾਊਂਡੇਸ਼ਨ ਤੋਂ ਫੰਡ ਪ੍ਰਾਪਤ ਕਰਨ ਲਈ ਕਾਨੂੰਨੀ ਤੌਰ ਤੇ ਭਾਰਤ ਵਿੱਚ ਇੱਕ ਚੈਰੀਟੀ ਵਜੋਂ ਰਜਿਸਟਰਡ ਨਹੀਂ ਹੈ। ਫਾਉਂਡੇਸ਼ਨ ਅਤੇ ਐਫੀਲੀਏਸ਼ਨ ਕਮੇਟੀ ਦੋਵੇਂ ਇਹ ਉਮੀਦ ਕਰਦੇ ਹਨ ਕਿ ਇਹ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ, ਅਤੇ ਇਹ ਉਮੀਦ ਵੀ ਹੈ ਕਿ ਚੈਪਟਰ ਮਾਨਤਾ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਲੋੜੀਂਦੇ ਸਾਰੇ ਕਦਮ ਚੁੱਕੇਗਾ।

ਅਸੀਂ ਭਾਰਤ ਵਿਚ ਜੋਸ਼ੀਲੇ ਅਤੇ ਵਧ ਰਹੇ ਭਾਈਚਾਰੇ ਲਈ ਧੰਨਵਾਦੀ ਹਾਂ ਜਿਸ ਨੇ ਚੰਗੀ ਨੁਮਾਇੰਦਗੀ ਦਿਖਾਈ ਹੈ ਅਤੇ ਸਾਡੇ ਵਿਸ਼ਵ ਅੰਦੋਲਨ ਦੇ ਅੰਦਰ ਮਹੱਤਵਪੂਰਨ ਪ੍ਰਭਾਵ ਬਣਾਇਆ ਹੈ। ਫਾਊਂਡੇਸ਼ਨ ਵਰਤਮਾਨ ਸਮੇਂ ਵਿੱਚ ਅੱਠ ਭਾਰਤੀ ਭਾਸ਼ਾਈ ਭਾਈਚਾਰਿਆਂ ਦਾ ਸਮਰਥਨ ਕਰਦੀ ਹੈ, ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਐਫਕੋਮ ਵੱਲੋਂ ਦੋ ਹੋਰ ਭਾਸ਼ਾਈ ਭਾਈਚਾਰਿਆਂ ਦੀਆਂ ਘੋਸ਼ਣਾਵਾਂ ਕੀਤੀ ਜਾਵੇਗੀ। ਭਾਰਤ ਦੇ ਪਾਠਕਾਂ ਤੋਂ ਹਰ ਮਹੀਨੇ ਵਿਕੀਪੀਡੀਆ ਨੂੰ 700 ਮਿਲੀਅਨ ਤੋਂ ਵੱਧ ਪੇਜਵਿਊ ਮਿਲਦੇ ਹਨ, ਅਤੇ ਭਾਰਤੀ ਭਾਈਚਾਰੇ ਦਾ ਵਾਧਾ ਵਿਕੀਪੀਡੀਆ ਅਤੇ ਵਿਕੀਮੀਡੀਆ ਪ੍ਰੋਜੈਕਟਾਂ ਦੇ ਭਵਿੱਖ ਲਈ ਪ੍ਰਮੁੱਖ ਤਰਜੀਹ ਹੈ।

ਭਾਰਤੀ ਗਣਤੰਤਰ ਵਿਕਿਮੀਡੀਆ ਅੰਦੋਲਨ ਲਈ ਬਹੁਤ ਮਹੱਤਵਪੂਰਨ ਹੈ। ਵਿਕੀਮੀਡੀਆ ਫਾਊਂਡੇਸ਼ਨ ਭਾਰਤ ਭਰ ਵਿੱਚ ਸਵੈਸੇਵੀ ਸੰਪਾਦਕਾਂ, ਯੋਗਦਾਨ ਦੇਣ ਵਾਲਿਆਂ, ਪਾਠਕਾਂ ਅਤੇ ਦਾਨੀਆਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਅਸੀਂ ਵਿਕੀਮੀਡੀਆ ਪ੍ਰੋਜੈਕਟਾਂ ਅਤੇ ਸਾਡੇ ਮੁਫ਼ਤ ਗਿਆਨ ਮਿਸ਼ਨ ਦੇ ਸਮਰਥਨ ਵਿੱਚ ਤੁਹਾਡੇ ਲਗਾਤਾਰ ਅਤੇ ਵਧਦੇ ਹੋਏ ਯਤਨਾਂ ਲਈ ਧੰਨਵਾਦੀ ਹਾਂ। ਅਸੀਂ ਤੁਹਾਡੇ ਨਾਲ ਮਿਲ ਕੇ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ।

ਵਿਕੀਮੀਡੀਆ ਫ਼ਾਊਂਡੇਸ਼ਨ ਵਲੋਂ,

ਵੈਲੇਰੀ ਡੀ ਕੋਸਟਾ
ਭਾਈਚਾਰੇ ਦੀ ਸ਼ਮੂਲੀਅਤ ਦੀ ਮੁਖੀ
ਵਿਕੀਮੀਡੀਆ ਫ਼ਾਊਂਡੇਸ਼ਨ

ਖੰਨਾ ਵਿਖੇ ਚੌਥੀ ਵਿਕੀਸਰੋਤ ਟ੍ਰੇਨਿੰਗ ਵਰਕਸ਼ਾਪ[ਸੋਧੋ]

ਕੱਲ੍ਹ 11ਵਜੇ ਤੋਂ 1ਵਜੇ ਤੱਕ ਖੰਨਾ ਸ਼ਹਿਰ ਵਿਖੇ ਵਿਕੀਸਰੋਤ ਦੀ ਟ੍ਰੇਨਿੰਗ ਵਰਕਸ਼ਾਪ ਕਰਵਾਈ ਜਾ ਰਹੀ ਹੈ। ਜੋ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਰੁਚੀ ਰੱਖਦੇ ਹਨ ਆਪਣੇ ਦਤਖ਼ਤ ਹੇਂਠ ਕਰ ਸਕਦੇ ਹਨ। ਜਗ੍ਹਾ ਆਦਿ ਦੀ ਜਾਣਕਾਰੀ ਲਈ ਤੁਸੀਂ ਮੈਨੂੰ ਮੇਰੇ ਫ਼ੋਨ ਨੰਬਰ ਤੇ ਕਾਲ ਕਰ ਸਕਦੇ ਹੋਂ। ਧੰਨਵਾਦ--Talk 16:04, 20 ਜੁਲਾਈ 2019 (UTC)[ਜਵਾਬ]

ਭਾਗ ਲੈਣ ਵਾਲੇ[ਸੋਧੋ]

ਟਿੱਪਣੀ[ਸੋਧੋ]

Editing News #1—July 2019[ਸੋਧੋ]

18:32, 23 ਜੁਲਾਈ 2019 (UTC)

ਵਿਕੀ ਐਜੂਕੇਸ਼ਨ ਪਰਿਯੋਜਨਾ ਦਾ ਪਹਿਲਾ ਇਵੈਂਟ[ਸੋਧੋ]

ਸਤਿ ਸ਼੍ਰੀ ਅਕਾਲ,

ਮੈਂ ਅਤੇ ਜਗਸੀਰ ਤੁਹਾਨੂੰ ਸਭ ਨੂੰ ਸੂਚਿਤ ਕਰਨਾ ਚਾਹੁਨੇ ਹਾਂ ਕਿ ਅਸੀਂ ਸੀਬਾ ਸਕੂਲ ਅਤੇ ਸੇਵਾ ਦਲ ਸਕੂਲ ਦੇ ਬੱਚਿਆਂ ਨਾਲ ਪਹਿਲੀ ਐਜੂਕੇਸ਼ਨ ਗਤੀਵਿਧੀ ਕਰਾਉਣ ਜਾ ਰਹੇ ਹਾਂ. 31 ਜੁਲਾਈ ਨੂੰ ਪੀ ਜੀ ਆਈ, ਚੰਡੀਗੜ੍ਹ ਵਿਖੇ ਚਲ ਰਹੀ ਸਿਹਤ ਮੁਹਿੰਮ ਦੌਰਾਨ ਬੱਚਿਆਂ ਨੂੰ ਬਹੁਤ ਸਾਰੀਆਂ ਸਿਹਤ ਸਥਿਤੀਆਂ ਬਾਰੇ ਅਸਲੀ ਜੈਵਿਕ ਨਮੂਨੇ ਵਿਖਾ ਕੇ, ਜਾਣੂ ਕਰਵਾਇਆ ਜਾਵੇਗਾ. 1 ਅਗਸਤ ਨੂੰ ਸਕੂਲ ਵਿੱਚ ਏਡੀਟਾਥੋਨ ਕਰਵਾਇਆ ਜਾਵੇਗਾ. ਜੇਕਰ ਕੋਈ ਵੀ ਮੈਂਬਰ ਇਸ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਹੇਠਾਂ ਆਪਣਾ ਨਾਂ ਦਰਜ ਕਰੋ ਜੀ.

ਧਨਵਾਦ

ਮਾਨਵਪ੍ਰੀਤ ਕੌਰ

Manavpreet Kaur (ਗੱਲ-ਬਾਤ) 17:28, 28 ਜੁਲਾਈ 2019 (UTC)[ਜਵਾਬ]

Jagseer S Sidhu (ਗੱਲ-ਬਾਤ) 05:52, 29 ਜੁਲਾਈ 2019 (UTC)[ਜਵਾਬ]

ਸਮਰਥਨ[ਸੋਧੋ]

Nirmal Brar (ਗੱਲ-ਬਾਤ) 06:41, 29 ਜੁਲਾਈ 2019 (UTC)[ਜਵਾਬ]

--Charan Gill (ਗੱਲ-ਬਾਤ) 09:29, 29 ਜੁਲਾਈ 2019 (UTC)[ਜਵਾਬ]

Dharampal Singh (ਗੱਲ-ਬਾਤ) 13:32, 29 ਜੁਲਾਈ 2019 (UTC)[ਜਵਾਬ]

Ninder singh Brar (ਗੱਲ-ਬਾਤ) 03:39, 30 ਜੁਲਾਈ 2019 (UTC)[ਜਵਾਬ]

Mulkh Singh (ਗੱਲ-ਬਾਤ) 10:03, 1 ਅਗਸਤ 2019 (UTC)[ਜਵਾਬ]

ਟਿੱਪਣੀਆਂ[ਸੋਧੋ]

  • ਚੰਗਾ ਉੱਦਮ। ਸ਼ੁਭ ਇੱਛਾਵਾਂ। ਐਡਿਟਾਥਾਨ ਵਿੱਚ ਨਵੇਂ ਲੇਖਾਂ ਦੀ ਥਾਂ ਪੁਰਾਣਿਆਂ ਵਿੱਚ ਹੀ ਸੁਧਾਰ ਕੀਤਾ ਜਾਵੇ। ਹਵਾਲੇ, ਸ਼੍ਰੇਣੀਆਂ ਸਭ ਕੁਝ ਵਿੱਚ ਉਲਝਣ ਦੀ ਥਾਂ ਉੱਤੇ ਸਿਰਫ਼ ਭਾਸ਼ਾ ਉੱਤੇ ਵੀ ਕੰਮ ਕੀਤਾ ਜਾ ਸਕਦਾ ਹੈ। ਬੱਚਿਆਂ ਨਾਲ ਕੰਮ ਕਰਨਾ ਔਖਾ ਹੈ। ਲੇਖਾਂ ਦੀ ਸੂਚੀ ਪਹਿਲੀ ਹੀ ਤਿਆਰ ਹੋਵੇ ਤਾਂ ਬਿਹਤਰ ਹੈ ਤੇ ਨਾਲੇ ਇਹ ਵੀ ਪਤਾ ਹੋਵੇ ਕਿ ਹਰ ਲੇਖ ਵਿੱਚ ਕਿਹੋ ਜਿਹੇ ਨੁਕਸ ਹਨ। --Satdeep Gill (ਗੱਲ-ਬਾਤ) 04:21, 29 ਜੁਲਾਈ 2019 (UTC)[ਜਵਾਬ]
Satdeep Gill ਜੀ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ. ਅਸੀਂ ਪੁਰਾਣੇ ਲੇਖਾਂ ਨੂੰ ਹੀ ਠੀਕ ਕਰਾਂਗੇ ਜਾਂ ਵਧਾਵਾਂਗੇ. ਲਿਸਟ ਤਿਆਰ ਕੀਤੀ ਜਾ ਰਹੀ ਹੈ. -Manavpreet Kaur (ਗੱਲ-ਬਾਤ) 06:57, 29 ਜੁਲਾਈ 2019 (UTC)[ਜਵਾਬ]

--Gurtej Chauhan (ਗੱਲ-ਬਾਤ) 11:44, 31 ਜੁਲਾਈ 2019 (UTC)Gurtej Chauhan ਪੁਰਾਣੇ ਲੇਖਾਂ ਨੂੰ ਠੀਕ ਕਰਨਾ ਇਕ ਵਧੀਆ ਉਪਰਾਲਾ ਹੈ[ਜਵਾਬ]

  • ਬਹੁਤ ਵਧੀਆ ਉਦਮ। ਮਾਨਵ ਤੇ ਜਗਸੀਰ ਨੂੰ ਇਸ ਈਵਿੰਟ ਲਈ ਸ਼ੁੱਭ ਇਛਾਵਾਂ। ਲੱਗੇ ਰਹੋ ਮੁੰਂਨਾ ਭਾਈ......!! ਹਮ ਭੀ ਲਗਤੇ ਹੈਂ ਥੋੜੇ ਹੀ ਸਮੇਂ ਮੇਂ ਆਪ ਕੇ ਸਾਥ.....!Stalinjeet BrarTalk 02:44, 30 ਜੁਲਾਈ 2019 (UTC)[ਜਵਾਬ]

Update on the consultation about office actions[ਸੋਧੋ]

Hello all,

Last month, the Wikimedia Foundation's Trust & Safety team announced a future consultation about partial and/or temporary office actions. We want to let you know that the draft version of this consultation has now been posted on Meta.

This is a draft. It is not intended to be the consultation itself, which will be posted on Meta likely in early September. Please do not treat this draft as a consultation. Instead, we ask your assistance in forming the final language for the consultation.

For that end, we would like your input over the next couple of weeks about what questions the consultation should ask about partial and temporary Foundation office action bans and how it should be formatted. Please post it on the draft talk page. Our goal is to provide space for the community to discuss all the aspects of these office actions that need to be discussed, and we want to ensure with your feedback that the consultation is presented in the best way to encourage frank and constructive conversation.

Please visit the consultation draft on Meta-wiki and leave your comments on the draft’s talk page about what the consultation should look like and what questions it should ask.

Thank you for your input! -- The Trust & Safety team 08:03, 16 ਅਗਸਤ 2019 (UTC)

ਅਗਸਤ ਮਹੀਨੇ ਦੀ ਮੀਟਿੰਗ[ਸੋਧੋ]

ਸਤਿ ਸ੍ਰੀ ਅਕਾਲ ਜੀ,

ਪਟਿਆਲਾ ਵਿੱਚ ਇੱਕ ਮੀਟਿੰਗ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਜੁਲਾਈ ਵਿੱਚ ਵੀ ਆਪਾਂ ਆਨਲਾਈਨ ਮੀਟਿੰਗ ਹੀ ਕੀਤੀ ਸੀ ਪਰ ਇਸ ਵਾਰ ਆਫਲਾਈਨ ਮੀਟਿੰਗ ਦੀ ਜਰੂਰਤ ਹੈ। ਸੋ, ਅਗਸਤ ਮਹੀਨੇ ਦੀ ਮੀਟਿੰਗ ਪਟਿਆਲਾ ਵਿੱਚ ਕਰਨ ਦਾ ਵਿਚਾਰ ਹੈ। ਇਹ ਮੀਟਿੰਗ ਆਪਾਂ 25 ਅਗਸਤ 2019 ਨੂੰ ਪਟਿਆਲਾ ਵਿੱਚ ਕਰ ਸਕਦੇ ਹਾਂ। ਅਜਿਹਾ ਇਸ ਕਰਕੇ ਕਿਓਂ ਕਿ ਪਟਿਆਲਾ ਵਿਚ ਮੀਟਿੰਗ ਕੀਤਿਆਂ 2-3 ਮਹੀਨੇ ਹੋ ਗਏ ਹਨ। ਮੀਟਿੰਗ ਦੌਰਾਨ ਵਿਕੀਪੀਡੀਆ, ਵਿਕੀਸੋਰਸ ਜਾਂ ਵਿਕੀਡਾਟਾ ਬਾਰੇ ਚਰਚਾ ਕੀਤੀ ਜਾਵੇਗੀ। ਸ਼ਾਇਦ Satdeep Gill ਜਾਂ Manavpreet Kaur ਵਿਕੀਮੇਨੀਆ ਦਾ ਵੀ ਅਨੁਭਵ ਆਪਣੇ ਨਾਲ ਸਾਂਝਾ ਕਰ ਸਕਣ। ਜੇਕਰ ਤੁਸੀਂ ਤਰੀਕ ਅਤੇ ਸਥਾਨ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਸਮਰਥਨ ਦਵੋ। ਤੁਸੀਂ ਕੋਈ ਟਿੱਪਣੀ ਵੀ ਕਰ ਸਕਦੇ ਹੋ। - ਧੰਨਵਾਦ - Satpal Dandiwal (talk) |Contribs) 19:19, 18 ਅਗਸਤ 2019 (UTC)[ਜਵਾਬ]

ਸਮਰਥਨ[ਸੋਧੋ]

Sandeep Dhaula

--ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 17:12, 20 ਅਗਸਤ 2019 (UTC)[ਜਵਾਬ]

ਵਿਰੋਧ[ਸੋਧੋ]

ਟਿੱਪਣੀ[ਸੋਧੋ]

  • ਆਪਣੀ ਇਹ ਮੀਟਿੰਗ ਪਟਿਆਲਾ ਵਿਖੇ ਸਵੇਰੇ 11 ਤੋਂ 2:30 ਵਜੇ ਤੱਕ ਚਰਨ ਗਿੱਲ ਜੀ ਦੇ ਘਰ ਹੋਵੇਗੀ. ਤੁਸੀਂ 9464960906 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ. - Satpal Dandiwal (talk) |Contribs) 16:38, 24 ਅਗਸਤ 2019 (UTC)[ਜਵਾਬ]