ਸਮੱਗਰੀ 'ਤੇ ਜਾਓ

ਸਰਹਿੰਦ ਦੀ ਘੇਰਾਬੰਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਰਹਿੰਦ ਦੀ ਲੜਾਈ ਤੋਂ ਮੋੜਿਆ ਗਿਆ)
ਸਰਹਿੰਦ ਦੀ ਘੇਰਾਬੰਦੀ
ਮੁਗ਼ਲ-ਸਿੱਖ ਯੁੱਧ ਦਾ ਹਿੱਸਾ
ਮਿਤੀ12–14 ਮਈ 1710
ਥਾਂ/ਟਿਕਾਣਾ
ਸਰਹਿੰਦ (ਹੁਣ ਪੰਜਾਬ, ਭਾਰਤ)
ਨਤੀਜਾ

ਸਿੱਖਾਂ ਦੀ ਜਿੱਤ

  • ਸਰਹਿੰਦ ਉੱਤੇ ਸਿੱਖਾਂ ਨੇ ਕਬਜ਼ਾ ਕਰ ਲਿਆ
Belligerents
ਪਹਿਲਾ ਸਿੱਖ ਰਾਜ ਮੁਗ਼ਲ ਸਾਮਰਾਜ
Commanders and leaders
ਸੁੱਚਾ ਨੰਦ Executed
Strength
ਅਗਿਆਤ ਅਗਿਆਤ
Casualties and losses
500 2,000-20,000 ਦਾ ਕਤਲ

ਸਰਹਿੰਦ ਦਾੀ ਘੇਰਾਬੰਦੀ 1710 ਵਿੱਚ ਮੁਗਲ ਸਾਮਰਾਜ ਅਤੇ ਸਿੱਖ ਫੌਜਾਂ ਵਿਚਕਾਰ ਹੋਇਆ ਸੀ। ਚੱਪੜਚਿੜੀ ਦੀ ਲੜਾਈ ਵਿੱਚ ਵਜ਼ੀਰ ਖਾਨ ਨੂੰ ਹਰਾਉਣ ਅਤੇ ਉਸਦਾ ਸਿਰ ਕਲਮ ਕਰਨ ਤੋਂ ਬਾਅਦ ਸਿੱਖਾਂ ਨੇ ਸਰਹਿੰਦ ਸ਼ਹਿਰ[1][2][3] ਨੂੰ ਘੇਰ ਲਿਆ, ਹਮਲਾ ਕੀਤਾ, ਕਬਜ਼ਾ ਕਰ ਲਿਆ, ਲੁੱਟਿਆ ਅਤੇ ਤਬਾਹ ਕਰ ਦਿੱਤਾ।[1][4][5][6]

ਪਿਛੋਕੜ

[ਸੋਧੋ]

ਸਰਹਿੰਦ ਦੀ ਲੜਾਈ:ਰਾਹੋਂ ਤੋਂ ਸਰਹਿੰਦ ਜਾ ਰਹੇ ਬਾਇਜ਼ੀਦ ਖ਼ਾਨ ਨੂੰ ਜਦ ਸਿਖਾਂ ਦੀ ਅਮੀਨਗੜ੍ਹ ਵਿੱਚ ਹਾਰ ਦੀ ਖ਼ਬਰ ਮਿਲੀ ਤਾਂ ਉਹ ਫ਼ੌਜ ਲੈ ਕੇ ਸਰਹਿੰਦ ਨੇੜੇ ਪੁੱਜ ਚੁੱਕਾ ਸੀ। ਉਸ ਨਾਲ ਉਸ ਦਾ ਭਤੀਜਾ ਸ਼ਮਸ ਖ਼ਾਨ ਵੀ ਸੀ। ਉਹ ਅਜੇ ਕੁੱਝ ਦਿਨ ਪਹਿਲਾਂ ਹੀ ਸਿੱਖਾਂ ਨੂੰ ਰਾਹੋਂ ਵਿੱਚ ਹਰਾ ਕੇ ਆਏ ਸਨ। ਇਸ ਕਰ ਕੇ ਉਹ ਤਕੜੇ ਹੌਸਲੇ ਅਤੇ ਉੱਚੀਆਂ ਹਵਾਵਾਂ ਵਿੱਚ ਸਨ। ਉਹ 12 ਅਕਤੂਬਰ, 1710 ਦੇ ਦਿਨ ਸਰਹਿੰਦ ਕੋਲ ਪੁੱਜ ਗਏ। ਇਸ ਵੇਲੇ ਸਰਹਿੰਦ ਵਿੱਚ ਬਹੁਤ ਥੋੜੀ ਜਹੀ ਹੀ ਸਿੱਖ ਫ਼ੌਜ ਸੀ। ਸੂਬੇਦਾਰ ਭਾਈ ਬਾਜ਼ ਸਿੰਘ ਵੀ ਇਸ ਵੇਲੇ ਸਰਹਿੰਦ ਵਿੱਚ ਨਹੀਂ ਸੀ। ਇਸ ਦੇ ਬਾਵਜੂਦ, ਅਗਲੇ ਦਿਨ, 13 ਅਕਤੂਬਰ ਨੂੰ, ਭਾਈ ਸੁੱਖਾ ਸਿੰਘ ਤੇ ਸ਼ਾਮ ਸਿੰਘ ਦੀ ਅਗਵਾਈ ਹੇਠ, ਸਿੱਖ ਫੌਜਾਂ ਨੇ, ਸ਼ਮਸ ਖ਼ਾਨ ਤੇ ਬਾਇਜ਼ੀਦ ਖ਼ਾਨ ਦੀ ਫ਼ੌਜ ਨਾਲ, ਯਾਕੂਬ ਖ਼ਾਨ ਦੇ ਬਾਗ਼ ਵਿੱਚ ਤੇ ਇਸ ਦੇ ਬਾਹਰ ਖ਼ੂਬ ਲੋਹਾ ਲਿਆ। ਪਰ ਥੋੜੀ ਗਿਣਤੀ ਅਤੇ ਬਹੁਤ ਘੱਟ ਅਸਲਾ ਹੋਣ ਕਾਰਨ ਸਿੱਖ ਬਹੁਤੀ ਦੇਰ ਨਾ ਟਿਕ ਸਕੇ। ਇਸ ਲੜਾਈ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਸਿੱਖ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਦੀ ਸ਼ਹੀਦੀ ਮਗਰੋਂ ਪਿੱਛੇ ਹੱਟ ਕੇ ਸਰਹੰਦ ਦੇ ਕਿਲ੍ਹੇ ਵਿੱਚ ਜਾ ਵੜੇ ਪਰ ਸਿੱਖ ਬਹੁਤੀ ਦੇਰ ਕਿਲ੍ਹਾ ਵੀ ਕਾਬੂ ਵਿੱਚ ਨਾ ਰੱਖ ਸਕੇ ਅਤੇ ਦੋ ਦਿਨ ਦੀ ਲੜਾਈ ਮਗਰੋਂ ਹਨੇਰੇ ਵਿੱਚ ਘੇਰਾ ਤੋੜਦੇ ਹੋਏ ਖਰੜ ਵਲ ਭੱਜ ਗਏ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 Jacques, Tony (2007). Dictionary of Battles and Sieges. Greenwood Press. p. 948. ISBN 978-0-313-33536-5.
  2. Dhavan, Purnima (2011-11-03). When Sparrows Became Hawks: The Making of the Sikh Warrior Tradition, 1699-1799 (in ਅੰਗਰੇਜ਼ੀ). Oxford University Press, USA. p. 51. ISBN 978-0-19-975655-1.
  3. McLeod, W.H. (1997). Sikhism. Penguin Books. p. 64. ISBN 9780140252606.
  4. Sagoo 2001, p. 132.
  5. Macauliffe, Max Arthur (2013-03-28) [1909]. The Sikh Religion: Its Gurus, Sacred Writings and Authors (in ਅੰਗਰੇਜ਼ੀ). Cambridge University Press. p. 248. ISBN 978-1-108-05547-5.
  6. Singh, Ganda (1989) [1950]. A Short History of the Sikhs. Publication Bureau, Punjabi University. p. 84.