ਸਿੱਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਕਮ ਦਾ ਨਕਸ਼ਾ

ਸਿੱਕਮ' ਭਾਰਤ ਦਾ ਇੱਕ ਰਾਜ ਹੈ। ਸਿੱਕਮ ਦੀ ਸਥਾਪਨਾ 1975 ਈਸਵੀ ਨੂੰ ਹੋਈ। ਸਿੱਕਮ ਰਾਜ ਦਾ ਖੇਤਰਫਲ 7,096 ਵਰਗ ਕਿਲੋਮੀਟਰ ਹੈ। ਇਸ ਰਾਜ ਦੀਆਂ ਮੁੱਖ ਭਾਸ਼ਾਵਾਂ ਭੂਟੀਆ, ਨੇਪਾਲੀ, ਲੇਪਚਾ, ਲਿੰਬੂ ਅਤੇ ਹਿੰਦੀ ਹਨ। ਸਿੱਕਮ ਦੀ ਰਾਜਧਾਨੀ ਗੰਗਟੋਕ ਹੈ। ਸਿੱਕਮ ਰਾਜ ਦੀ ਸਰਹੱਦ ਚੀਨ, ਨੇਪਾਲ ਅਤੇ ਭੂਟਾਨ ਦੇਸ਼ਾਂ ਨਾਲ ਲਗਦੀ ਹੈ। ਇਹ ਭਾਰਤ ਦਾ ਦੂਸਰਾ ਸਭ ਤੋਂ ਛੋਟਾ ਰਾਜ ਹੈ। ਦੇਖਣਯੋਗ ਥਾਵਾਂ ਵਿੱਚ ਇੱਥੇ ਗੰਗਟੋਕ, ਰੰਗਪੇ, ਨਵਾਂ ਬਜ਼ਾਰ, ਸਿੰਘਹਿਕ ਆਦਿ ਥਾਵਾਂ ਹਨ।

ਜ਼ਿਲ੍ਹੇ[ਸੋਧੋ]

ਸਿੱਕਮ ਵਿੱਚ 4 ਜ਼ਿਲ੍ਹੇ ਹਨ। ਰਾਜ ਦੀਆਂ ਚਾਰ ਦਿਸ਼ਾਵਾਂ- (1)ਉੱਤਰ (2)ਦੱਖਣ (3)ਪੂਰਬ ਅਤੇ (4)ਪੱਛਮ ਨੂੰ ਵੰਡ ਕੇ, ਉਨ੍ਹਾਂ ਨੂੰ ਜ਼ਿਲ੍ਹੇ ਮੰਨ ਲਿਆ ਗਿਆ ਹੈ। ਜਿਨ੍ਹਾ ਦੇ ਹੈੱਡਕੁਆਰਟਰ ਕ੍ਰਮਵਾਰ (1)ਮੇਗਨ (2)ਨੇਮਚੀ (3)ਗੰਗਟੋਕ ਅਤੇ (4)ਗਿਆਲਸ਼ਿੰਗ ਹਨ।

ਖੇਤੀਬਾੜੀ[ਸੋਧੋ]

ਭਾਰਤੀ ਗਣਰਾਜ ਦੇ ਇਸ 22ਵੇਂ ਰਾਜ ਦੀ ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਤੇ ਆਧਾਰਿਤ ਹੈ। ਇੱਥੋਂ ਦੀਆਂ ਮੁੱਖ ਫਸਲਾਂ ਚਾਵਲ, ਮੱਕੀ, ਜਵਾਰ ਅਤੇ ਜੌਂ ਆਦਿ ਹਨ। ਮੁੱਖ ਨਕਦੀ ਫਸਲਾਂ ਹਨ- ਇਲਾਇਚੀ, ਆਲੂ, ਸੰਤਰਾ, ਅਨਾਨਸ ਅਤੇ ਸੇਬ ਆਦਿ ਹਨ।

ਖਣਿਜ ਪਦਾਰਥ[ਸੋਧੋ]

ਇੱਥੇ ਤਾਂਬਾ, ਜਿਸਤ, ਸੀਸਾ ਕੱਢਿਆ ਜਾਂਦਾ ਹੈ। ਖਣਿਜ ਪਦਾਰਥ ਪਾਈਰਾਈਟ, ਚੂਨਾ, ਪੱਥਰ ਅਤੇ ਕੋਲਾ ਆਦਿ ਦੀਆਂ ਵੀ ਇੱਥੇ ਖਾਨਾਂ ਹਨ। ਖਣਿਜ ਕੱਢਣ ਦਾ ਕੰਮ ਸਿੱਕਮ ਖਾਨ ਨਿਗਮ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।