ਸਿੱਖ ਰੈਜੀਮੈਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿੱਖ ਰੈਜੀਮੈਂਟ
ਸਰਗਰਮ 1 ਅਗਸਤ1846–ਹੁਣ
ਦੇਸ਼ ਭਾਰਤ ਭਾਰਤ
ਬਰਾਂਚ ਭਾਰਤੀ ਫੌਜ਼
ਕਿਸਮ ਲਾਈਨ ਪੈਦਲ
ਭੂਮਿਕਾ ਪੈਦਲ
ਆਕਾਰ 20 ਬਟਾਲੀਅਨਾਂ
ਮਾਟੋ ਨਿਸਚੈ ਕਰ ਅਪਨੀ ਜੀਤ ਕਰੋਂ
ਜੰਗੀ ਨਾਅਰਾ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ
ਵਰ੍ਹੇਗੰਢਾਂ 12 ਸਤੰਬਰ, 1897 (ਸਾਰਾਗੜ੍ਹੀ ਦੀ ਲੜਾਈ)
ਸਨਮਾਨ 21 ਇੰਡੀਅਨ ਆਰਡਰ ਆਫ਼ ਮੈਰਿਟ ,5 ਵਿਕਟੋਰੀਆ ਕਰੌਸ, 2 ਪਰਮਵੀਰ ਚੱਕਰ, 2 ਅਸ਼ੋਕ ਚੱਕਰ, 14 ਮਹਾਵੀਰ ਚੱਕਰ, 14 ਕੀਰਤੀ ਚੱਕਰ, 64 ਵੀਰ ਚੱਕਰ, 15 ਸ਼ੋਰੀਅਾਂ ਚੱਕਰ, 1 ਪਦਮ ਵਿਭੂਸ਼ਨ, 1 ਪਦਮ ਭੂਸ਼ਨ, 75 ਸੇਨਾ ਮੈਡਲ, ਅਤੇ ਹੋਰ


ਸਿੱਖ ਰੈਜੀਮੈਂਟ ਦੀਆਂ ਇਸ ਸਮੇਂ 19 ਬਟਾਲੀਅਨ ਹਨ ਅਤੇ ਆਰ.ਆਰ. ਰਾਈਫਲਜ਼ ਅਤੇ ਟੀ.ਏ. ਬਟਾਲੀਅਨਾਂ ਅੰਦਰ ਵੀ ਸਿੱਖ ਰੈਜੀਮੈਂਟ ਦੀ ਈ.ਆਰ.ਈ. ਹੈ। ਸਿੱਖ ਰੈਜੀਮੈਂਟ[1] ਦੀ 1 ਅਗਸਤ 1846 ਨੂੰ 14 ਫਿਰੋਜ਼ਪੁਰ ਸਿੱਖ ਅਤੇ 15 ਲੁਧਿਆਣਾ ਸਿੱਖ ਪਲਟਣਾਂ ਖੜ੍ਹੀਆਂ ਕਰਨ ਦੀ ਸ਼ੁਰੂਆਤ ਹੋਈ। ਸਿੱਖ ਰੈਜੀਮੈਂਟ ਦਾ ਆਦਰਸ਼ ਵਾਕ (ਮੋਟੋ) 'ਨਿਸਚੈ ਕਰ ਅਪਨੀ ਜੀਤ ਕਰੋਂ' ਹੈ। ਸਿੱਖ ਬਟਾਲੀਅਨਾਂ ਦਾ ਜੰਗੀ ਨਾਅਰਾ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੀ ਗੂੰਜ ਨਾਲ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੰਦਾ ਹੈ। 10 ਸਾਲ ਬਾਅਦ 45 ਸਿੱਖ ਸੰਨ 1856 'ਚ ਖੜ੍ਹੀ ਕੀਤੀ ਗਈ। ਬਿ੍ਟਿਸ਼ ਇੰਡੀਆ ਸਰਕਾਰ ਨੇ ਸੰਨ 1887 ਵਿਚ ਨਿਰੋਲ ਜੱਟ ਸਿੱਖ ਬਟਾਲੀਅਨ ਅਤੇ 35 ਸਿੱਖ ਖੜ੍ਹੀਆਂ ਕੀਤੀਆਂ ਗਈਆਂ।

ਪ੍ਰਾਪਤੀਆਂ[ਸੋਧੋ]

  • ਸਿੱਖ ਰੈਜੀਮੈਂਟ ਦੀ ਸਥਾਪਨਾ ਤੋਂ ਲੈ ਕੇ ਬਿ੍ਟਿਸ਼ ਇੰਡੀਆ ਰਾਜ ਦੇ ਅੰਤ ਤੱਕ ਇਸ ਮਾਰਸ਼ਲ ਕੌਮ ਦੀ ਰੈਜੀਮੈਂਟ ਨੂੰ ਕੁੱਲ 983 ਬਹਾਦਰੀ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਬੈਟਲ ਆਨਰਜ਼ 74, ਥੀਏਟਰ ਆਨਰਜ਼ 38, ਵਿਕਟੋਰੀਆ ਕਰਾਸ 10, ਇੰਡੀਅਨ ਆਰਡਰ ਆਫ਼ ਮੈਰਿਟ 196, ਡੀ.ਐਸ.ਓ. 35, ਮਿਲਟਰੀ ਕਰਾਸ 89, ਮਿਲਟਰੀ ਮੈਡਲ 34, ਆਈ.ਡੀ.ਐਸ.ਐਮ. 195, ਓ.ਬੀ.ਈ. 09, ਓ.ਬੀ.ਆਈ. 47, ਐਮ.ਬੀ.ਈ. 04, ਐਮ.ਆਈ.ਡੀ. 197, ਬਾਕੀ ਦੇ ਪੁਰਸਕਾਰ 86 ਹਨ।
  • ਅਜਾਦ ਭਾਰਤ ਵਿੱਚ ਸਿੱਖ ਪਲਟਨ ਨੂੰ 9 ਬੈਟਲ ਆਰਨਜ਼, 8 ਥੀਏਟਰ ਆਨਰਜ਼, 18 ਯੂਨਿਟ ਸਾਈਟੇਸ਼ਨਜ਼, 22 ਯੂਨਿਟ ਐਪਰੀਸੀਏਸ਼ਨ, ਪੀ.ਵੀ.ਸੀ. 2, ਅਸ਼ੋਕ ਚੱਕਰ 3, ਪਦਮ ਵਿਭੂਸ਼ਨ 1, ਪਦਮ ਭੂਸ਼ਨ 1, ਪੀ.ਵੀ.ਐਸ.ਐਮ. 9, ਐਮ.ਵੀ.ਸੀ 14, ਕੇ. ਸੀ. 12, ਉੱਤਮ ਯੁੱਧ ਸੇਵਾ ਮੈਡਲ 1, ਪਦਮਸ੍ਰੀ 1, ਏ.ਵੀ.ਐਸ.ਐਮ. 18, ਵੀ.ਆਰ.ਸੀ. 68, ਐਸ. ਸੀ. 47 ਅਤੇ ਕੁਝ ਹੋਰ ਮਿਲਾ ਕੇ ਗਿਣਤੀ ਹੁਣ ਤੱਕ ਸਿੱਖ ਰੈਜੀਮੈਂਟ ਦੇ ਝੋਲੇ ਵਿਚ 2281 ਬਹਾਦਰੀ ਪੁਰਸਕਾਰ ਪਏ, ਜਿਨ੍ਹਾਂ ਦੀ ਗਿਣਤੀ ਸੰਨ 1947 ਤੋਂ ਸ਼ੁਰੂ ਹੋਈ।
  • ਸਿੱਖ ਰੈਜੀਮੈਂਟ ਨੇ ਸੰਨ 1894-95 ਵਿਚ ਦੂਸਰੀ ਅਫ਼ਗਾਨ ਜੰਗ ਸਮੇਂ ਆਪਣੇ ਬੀਰਤਾ ਭਰਪੂਰ ਕਾਰਨਾਮਿਆਂ ਸਦਕਾ ਖੂਬ ਨਾਮਣਾ ਖੱਟਿਆ।
  • ਸੰਨ 1897 ਵਿਚ 36 ਸਿੱਖ ਬਟਾਲੀਅਨ ਦੇ ਇਕ ਦਸਤੇ ਨੇ ਅਦੁੱਤੀ ਜੰਗ ਸਾਰਾਗੜ੍ਹੀ ਲੜੀ, ਜਿਸ ਵਿਚ ਸਾਰੇ ਦੇ ਸਾਰੇ 21 ਜਵਾਨ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਤਕਰੀਬਨ 10 ਹਜ਼ਾਰ ਤਾਕਤਵਰ ਅਫਗਾਨ ਲਸ਼ਕਰਾਂ ਨਾਲ ਜੂਝਦਿਆਂ ਇਕ-ਇਕ ਕਰਕੇ ਆਖਰੀ ਗੋਲੀ ਆਖਰੀ ਸਾਹ ਤੱਕ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਏ।
  • ਪਹਿਲਾ ਵਿਸ਼ਵਯੁੱਧ ਅਤੇ ਦੂਜਾ ਵਿਸ਼ਵ ਯੁੱਧ ਦੌਰਾਨ ਸਿੱਖ ਪਲਟਨਾਂ ਨੇ ਫਰਾਂਸ, ਇਟਲੀ, ਫਲਸਤੀਨ, ਮਿਸਰ ਅਤੇ ਬਰਮਾ ਸਮੇਤ ਹੋਰ ਕਈ ਯੂਰਪੀਅਨ ਦੇਸ਼ਾਂ ਅਤੇ ਏਸ਼ੀਆ ਦੇ ਹੋਰ ਕਈ ਦੇਸ਼ਾਂ 'ਚ ਅਨੇਕਾਂ ਕਿਸਮ ਦੇ ਬੀਰਤਾ ਭਰਪੂਰ ਕਾਰਨਾਮੇ ਕਰ ਦਿਖਾਏ ਅਤੇ ਸ਼ਹਾਦਤਾਂ ਦਿੱਤੀਆਂ।

ਹਵਾਲੇ[ਸੋਧੋ]