ਸਿੰਧੂ ਘਾਟੀ ਸੱਭਿਅਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹੜੱਪਾ ਸਭਿਅਤਾ ਤੋਂ ਰੀਡਿਰੈਕਟ)
ਸਿੰਧ ਘਾਟੀ ਸਭਿਅਤਾ
IVC-major-sites-2.jpg
ਭੂਗੋਲਿਕ ਰੇਂਜਏਸ਼ੀਆ
ਕਾਲਕਾਂਸੀ ਜੁੱਗ
ਤਾਰੀਖਾਂc. 7500 BC – 1700 ਈਪੂ
ਇਸਦੇ ਬਾਅਦਵੈਦਿਕ ਕਾਲ

ਸਿੰਧੂ ਘਾਟੀ ਸਭਿਅਤਾ (3300–1300 ਈ. ਪੂ.; ਪ੍ਰੋਢ ਕਾਲ 2600–1900 ਈ. ਪੂ.) ਸੰਸਾਰ ਦੀਆਂ ਪ੍ਰਾਚੀਨ ਨਦੀ ਘਾਟੀ ਸਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਅਤਾ ਸੀ। ਇਹ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਜੋ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ।[1] ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕੜਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ. ਮੀ.ਬਣਦਾ ਹੈ। ਇਸ ਤਰ੍ਹਾਂ ਇਹ ਸਭ ਤੋਂ ਵੱਡੀ ਪ੍ਰਾਚੀਨ ਸਭਿਅਤਾ ਸੀ। ਮੋਹਿੰਜੋਦੜੋ, ਕਾਲੀਬੰਗਾ, ਲੋਥਲ, ਧੌਲਾਵੀਰਾ, ਰੋਪੜ, ਰਾਖੀਗੜ੍ਹੀ, ਅਤੇ ਹੜੱਪਾ ਇਸਦੇ ਪ੍ਰਮੁੱਖ ਕੇਂਦਰ ਸਨ। ਬ੍ਰਿਟਿਸ਼ ਕਾਲ ਵਿੱਚ ਹੋਈਆਂ ਖੁਦਾਈਆਂ ਦੇ ਆਧਾਰ ਉੱਤੇ ਪੁਰਾਤੱਤਖੋਜੀ ਅਤੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਅਤਿਅੰਤ ਵਿਕਸਿਤ ਸਭਿਅਤਾ ਸੀ ਅਤੇ ਇਹ ਸ਼ਹਿਰ ਅਨੇਕ ਵਾਰ ਬਸੇ ਅਤੇ ਉਜੜੇ ਹਨ। ਚਾਰਲਸ ਮੈਸੇਨ ਨੇ ਪਹਿਲੀ ਵਾਰ ਇਸ ਪੁਰਾਣੀ ਸਭਿਅਤਾ ਨੂੰ ਖੋਜਿਆ। ਕਨਿੰਘਮ ਨੇ 1872 ਵਿੱਚ ਇਸ ਸਭਿਅਤਾ ਦੇ ਬਾਰੇ ਵਿੱਚ ਸਰਵੇਖਣ ਕੀਤਾ। ਫਲੀਟ ਨੇ ਇਸ ਪੁਰਾਣੀ ਸਭਿਅਤਾ ਦੇ ਬਾਰੇ ਵਿੱਚ ਇੱਕ ਲੇਖ ਲਿਖਿਆ। 1921 ਵਿੱਚ ਦਯਾਰਾਮ ਸਾਹਨੀ ਨੇ ਹੜੱਪਾ ਦੀ ਖੁਦਾਈ ਕੀਤੀ। ਇਸ ਪ੍ਰਕਾਰ ਇਸ ਸਭਿਅਤਾ ਦਾ ਨਾਮ ਹੜੱਪਾ ਸਭਿਅਤਾ ਰੱਖਿਆ ਗਿਆ। ਇਹ ਸਭਿਅਤਾ ਸਿੰਧ ਨਦੀ ਘਾਟੀ ਵਿੱਚ ਫੈਲੀ ਹੋਈ ਸੀ, ਇਸ ਲਈ ਇਸਦਾ ਨਾਮ ਸਿੰਧ ਘਾਟੀ ਸਭਿਅਤਾ ਰੱਖਿਆ ਗਿਆ। ਸਿੰਧ ਘਾਟੀ ਸਭਿਅਤਾ ਦੇ 1400 ਕੇਂਦਰਾਂ ਨੂੰ ਖੋਜਿਆ ਜਾ ਸਕਿਆ ਹੈ ਜਿਸ ਵਿਚੋਂ 925 ਕੇਂਦਰ ਭਾਰਤ ਵਿੱਚ ਹਨ। 80 ਪ੍ਰਤੀਸ਼ਤ ਥਾਂ ਸਰਸਵਤੀ ਨਦੀ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਆਲੇ ਦੁਆਲੇ ਹੈ।

ਖੇਤਰ[ਸੋਧੋ]

ਸਿੰਧੂ ਘਾਟੀ ਸਭਿਅਤਾ (ਆਈ ਸੀ ਸੀ) ਨੇ ਪਾਕਿਸਤਾਨ,ਪੱਛਮੀ ਭਾਰਤ ਅਤੇ ਉੱਤਰ-ਪੂਰਬੀ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸਿਆਂ ਨੂੰ ਘੇਰਿਆ ਹੋਇਆ ਸੀ। ਪੱਛਮ ਵਿੱਚ ਪਾਕਿਸਤਾਨੀ ਬਲੋਚਿਸਤਾਨ ਤੋਂ ਪੂਰਬ ਵਿੱਚ ਉੱਤਰ ਪ੍ਰਦੇਸ਼, ਉੱਤਰ-ਪੂਰਬੀ ਅਫਗਾਨਿਸਤਾਨ ਤੋਂ ਉੱਤਰ ਅਤੇ ਮਹਾਰਾਸ਼ਟਰ ਤੋਂ ਦੱਖਣ ਤਕ ਦੇ ਖੇਤਰ ਇਸ ਦੇ ਹੇਠ ਸਨ।[2] ਸਿੰਧ ਘਾਟੀ ਸਭਿਅਤਾ ਨੇ ਉਹ ਭੂਗੋਲਿਕ ਹਾਲਾਤਾਂ ਰੱਖੀਆਂ ਜਿਹੜੀਆਂ ਮਿਸਰ ਅਤੇ ਪੇਰੂ ਦੇ ਲੋਕਾ ਲਈ ਉਚ੍ਚ ਕੀਮਤਾਂ ਸਨ ਜਿਨ੍ਹਾਂ ਦੇ ਨਾਲ ਅਮੀਰ ਖੇਤੀਯੋਗ ਜ਼ਮੀਨ ਉੱਚ ਪੱਧਰੀ, ਰੇਗਿਸਤਾਨੀ ਅਤੇ ਸਮੁੰਦਰੀ ਖੇਤਰਾਂ ਨਾਲ ਘਿਰਿਆ ਹੋਇਆ ਸੀ. ਹਾਲ ਹੀ ਵਿਚ, ਸਿੰਧ ਦੇ ਸਥਾਨ ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਵੀ ਲੱਭੇ ਗਏ ਹਨ. ਦੂਜੀਆਂ ਆਈਵੀਸੀ ਕਲੋਨੀਆਂ ਅਫਗਾਨਿਸਤਾਨ ਵਿੱਚ ਲੱਭੀਆਂ ਜਾ ਸਕਦੀਆਂ ਹਨ ਜਦੋਂ ਕਿ ਛੋਟੀਆਂ ਅਲੱਗ ਥਲੱਗਾਂ ਨੂੰ ਤੁਰਕਮੇਨਿਸਤਾਨ ਅਤੇ ਮਹਾਰਾਸ਼ਟਰ ਵਿੱਚ ਕਿਤੇ ਵੀ ਲੱਭਿਆ ਜਾ ਸਕਦਾ ਹੈ. ਸਭ ਤੋਂ ਵੱਡੀ ਉਪਨਿਵੇਸ਼ ਪੰਜਾਬ, ਸਿੰਧ, ਰਾਜਸਥਾਨ, ਹਰਿਆਣਾ ਅਤੇ ਗੁਜਰਾਤ ਪੱਟੀ ਵਿੱਚ ਹਨ, ਪੱਛਮੀ ਬਲੋਚਿਸਤਾਨ ਵਿੱਚ ਸੁਤਕਾਗਨ ਦੱਰੇ[3] ਤੋਂ ਗੁਜਰਾਤ ਵਿੱਚ ਲੋਥਲr<ef>Rao, Shikaripura Ranganatha (1973). Lothal and the Indus civilization. London: Asia Publishing House. ISBN 0-210-22278-6.</ref> ਵਿੱਚ ਤਟਵਰਤੀ ਬਸਤੀਆਂ. ਇੱਕ ਸਿੰਧੂ ਘਾਟੀ ਸਾਈਟ ਉੱਤਰੀ ਅਫਗਾਨਿਸਤਾਨ ਦੇ ਸ਼ੂਘਘਾਈ ਵਿੱਚ ਓਕਕਸਸ ਦਰਿਆ, ਪੱਛਮੀ ਪਾਕਿਸਤਾਨ ਵਿੱਚ ਗੋਮੇਲ ਰਿਵਰ ਘਾਟੀ ਵਿਚ, ਜੰਮੂ ਦੇ ਨੇੜੇ ਬਿਆਸ ਦਰਿਆ ਵਿੱਚ ਜੰਮੂ ਦੇ ਮੰਡੇ ਵਿਚ, ਭਾਰਤ ਵਿੱਚ ਅਤੇ ਹਿੰਦਾਂ ਦਰਿਆ 'ਤੇ ਆਲਮਗੀਰਪੁਰ, ਦਿੱਲੀ ਤੋਂ ਸਿਰਫ 28 ਕਿਲੋਮੀਟਰ ਦੂਰ. ਸਿੰਧ ਘਾਟੀ ਦੀ ਥਾਂ ਅਕਸਰ ਦਰਿਆਵਾਂ ਉੱਤੇ, ਪਰ ਪ੍ਰਾਚੀਨ ਸਮੁੰਦਰੀ ਤੱਟ ਤੇ, [ਉਦਾਹਰਨ ਲਈ ਬਾਲਾਕੋਟ, ਅਤੇ ਟਾਪੂਆਂ ਤੇ, ਉਦਾਹਰਨ ਲਈ, ਧੌਲਵੀਰਾ ਵਿੱਚ ਹਨ

ਤਬਾਹੀ ਦੇ ਕਾਰਨ[ਸੋਧੋ]

ਚਾਰ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਖ਼ਤਮ ਹੋਣ ਦੇ ਤਿੰਨ ਮੁੱਖ ਕਾਰਨ ਆਪਸੀ ਲੜਾਈਆਂ, ਲਾਗ ਦੀਆਂ ਬਿਮਾਰੀਆਂ ਤੇ ਵਾਤਾਵਰਨ ਵਿੱਚ ਬਦਲਾਅ ਸਨ। ਵਾਤਾਵਰਨ, ਆਰਥਿਕਤਾ ਤੇ ਸਮਾਜਿਕ ਬਦਲਾਅ ਨੇ ਇਸ ਸੱਭਿਅਤਾ ਦੇ ਵਿਕਾਸ ਤੇ ਤਬਾਹੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਗੱਲ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਕਿ ਇਸ ਬਦਲਾਅ ਨੇ ਮਨੁੱਖੀ ਆਬਾਦੀ ਉੱਪਰ ਕਿਵੇਂ ਅਸਰ ਪਾਇਆ। ਮਾਹਰਾ ਦੇ ਅਨੁਸਾਰ ਇਸ ਸੱਭਿਅਤਾ ਦੇ ਅਵਸ਼ੇਸ਼ਾਂ ਦੀ ਘੋਖ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਟੀਮ ਨੇ ਹੜੱਪਾ ਦੀ ਖੁਦਾਈ ਦੌਰਾਨ ਮਨੁੱਖੀ ਪਿੰਜਰਾਂ ਦੀ ਜਾਂਚ ਪੜਤਾਲ ਕੀਤੀ। ਇਸ ਤੋਂ ਪਤਾ ਲੱਗਾ ਕਿ ਲਾਗ ਦੀਆਂ ਬਿਮਾਰੀਆਂ ਨੇ ਇਸ ਸੱਭਿਅਤਾ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਹੜੱਪਾ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਸੀ। ਖੋਜ ਦੌਰਾਨ ਲੱਭੀਆਂ ਬਹੁਤੀਆਂ ਖੋਪੜੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਬਿਆਨ ਮੁਤਾਬਕ ਸਿੰਧੂ ਘਾਟੀ ਦੀ ਸੱਭਿਅਤਾ ਦਾ ਵਿਕਾਸ ਸ਼ਾਂਤੀ, ਸਹਿਜਸ ਤੇ ਸਮਾਨਤਾ ਦੇ ਸਿਧਾਂਤਾਂ ’ਤੇ ਹੋਇਆ। ਉਦੋਂ ਲੋਕਾਂ ਵਿੱਚ ਸਮਾਜਿਕ ਵਖਰੇਵੇਂ ਨਹੀਂ ਸਨ। ਹੌਲੀ-ਹੌਲੀ ਪਿਆਰ ਤੇ ਸ਼ਾਂਤੀ ਤੇ ਆਰਥਿਕਤਾ, ਸਮਾਜਿਕ ਤੇ ਮੌਸਮੀ ਤਬਦੀਲੀਆਂ ਨੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸੱਭਿਅਤਾ ਤਬਾਹੀ ਵੱਲ ਤੁਰਨੀ ਸ਼ੁਰੂ ਹੋ ਗਈ। ਸਮਾਜ ਵਿੱਚ ਇਨ੍ਹਾਂ ਮਾੜੀਆਂ ਗੱਲਾਂ ਦੇ ਆਉਣ ਦੇ ਨਾਲ-ਨਾਲ ਲਾਗ ਦੀਆਂ ਬਿਮਾਰੀਆਂ ਨੇ ਰਹਿੰਦੀ ਕਸਰ ਕੱਢ ਦਿੱਤੀ। ਇਸ ਤੋਂ ਪਹਿਲੀਆਂ ਖੋਜਾਂ ’ਚ ਕਿਹਾ ਗਿਆ ਸੀ ਕਿ ਵਾਤਾਵਰਨ ਦੀਆਂ ਤਬਦੀਲੀਆਂ ਦੀ ਮਾਰ ਨੂੰ ਇਹ ਸਭਿਅਤਾ ਝੱਲ ਨਹੀਂ ਸਕੀ ਤੇ ਤਬਾਹ ਹੋ ਗਈ। ਕੁਝ ਦਹਾਕਿਆਂ ਤੋਂ ਨਵੀਂ ਤਕਨੀਕ ਨਾਲ ਕੀਤੀ ਖੋਜ ਤੋਂ ਸੱਭਿਅਤਾ ਦੇ ਖ਼ਾਤਮੇ ਬਾਰੇ ਨਵੇਂ ਤੱਥ ਉਭਰੇ ਹਨ। ਸੱਭਿਅਤਾ ਜੋ ਸਾਂਝੀਵਾਲਤਾ ਦੇ ਨਾਲ ਖੜ੍ਹੀ ਹੋਈ ਸੀ, ਸਮਾਂ ਪੈਣ ਨਾਲ ਉਸ ’ਚ ਸੱਭਿਆਚਾਰਕ ਵਿਭਿੰਨਤਾਵਾਂ ਆ ਗਈਆਂ ਤੇ ਲੜਾਈਆਂ ਸ਼ੁਰੂ ਹੋ ਗਈਆਂ। ਸੱਭਿਅਤਾ ’ਚ ਕੋਹੜ ਤੇ ਟੀਬੀ ਫੈਲ ਗਈ। ਹੜੱਪਾ ਦੇ ਸ਼ਹਿਰੀਕਰਨ ਦੇ ਸ਼ੁਰੂਆਤ ਦੌਰ ਵਿੱਚ ਵੀ ਕੋਹੜ ਫੈਲ ਗਿਆ ਸੀ। ਇਹ ਖ਼ਤਮ ਨਾ ਹੋਇਆ ਤੇ ਉਪਰੋਂ ਨਵੀਂ ਬਿਮਾਰੀ ਟੀਬੀ ਨੇ ਸੱਭਿਅਤਾ ਵਿੱਚ ਆਪਣੇ ਪੈਰ ਜਮਾਅ ਲਏ। ਇਸ ਤੋਂ ਇਲਾਵਾ ਆਪਸੀ ਝਗੜਿਆਂ ਦੌਰਾਨ ਸਿਰ ’ਤੇ ਹਮਲਾ ਕਰਕੇ ਖੋਪੜੀ ਭੰਨਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਸੀ।

ਹਵਾਲੇ[ਸੋਧੋ]

ਸਿੰਧੂ ਘਾਟੀ ਸੱਭਿਅਤਾ ਆਪਣੇ ਸ਼ੁਰੂਆਤੀ ਦੌਰ ਵਿੱਚ,3300 ਤੋਂ 2600 ਈ.ਪੂ.

ਸਿੰਧੂ ਘਾਟੀ ਸੱਭਿਅਤਾ (3300-2600ਈ.ਪੂ.) ਵਿਸ਼ਵ ਦੀਆਂ ਪ੍ਰਾਚੀਨ ਨਦੀ ਘਾਟੀਆਂ ਵਿੱਚੋ ਪ੍ਰਮੁੱਖ ਹੈ। ਇਹ ਹੜੱਪਾ ਸੱਭਿਅਤਾ ਅਤੇ ਸਿੰਧੂ-ਸਰਸਵਤੀ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸਦਾ ਵਿਕਾਸ ਸਿੰਧ ਅਤੇ ਘੱਗਰ ਦੇ ਵਿੱਚਕਾਰ ਹੋਇਆ। ਮੋਹਿਨਜੋਦੜੋ,ਕਾਲੀਬੰਗਾ,ਲੋਥਲ,ਹੜੱਪਾ,ਆਦਿ ਇਸਦੇ ਪ੍ਰਮੁੱਖ ਕੇਂਦਰ ਸਨ।

ਵਿਸਤਾਰ[ਸੋਧੋ]

ਹੜੱਪਾ ਸੱਭਿਅਤਾ ਦੇ ਸਥਾਨ

ਨਗਰ ਨਿਰਮਾਣ ਯੋਜਨਾ[ਸੋਧੋ]

Dholavira1.JPG

ਧਾਰਮਿਕ ਜੀਵਨ[ਸੋਧੋ]

ਮੇਵਾੜ ਦੇ ਏਕਲਿੰਗਨਾਥ ਜੀ

ਸ਼ਿਲਪ ਕਲਾ ਅਤੇ ਤਕਨੀਕੀ ਗਿਆਨ[ਸੋਧੋ]

ਮੋਹਨਜੋਦੜੋ ਤੋ ਪ੍ਰਾਪਤ ਮੂਰਤੀ,ਕਰਾਚੀ ਵਿਖੇ

ਐਡਮ ਐੱਸ. ਗਰੀਨ[ਸੋਧੋ]

“ਸਿੰਧੂ ਘਾਟੀ ਸੱਭਿਅਤਾ ਦੇ ਸ਼ਹਿਰਾਂ ਵਿਚ ਮਹਿਲਾਂ, ਵੱਡੇ ਮਕਬਰਿਆਂ ਅਤੇ ਸ਼ਾਨਦਾਰ ਯਾਦਗਾਰਾਂ ਸਬੰਧੀ ਸਬੂਤ ਨਹੀਂ ਮਿਲਦੇ। ਕਬਰਾਂ ਵਿਚ ਪਏ ਸਾਮਾਨ ਵਿਚ ਵੀ ਵਖਰੇਵੇਂ ਨਹੀਂ ਹਨ। ਇਨ੍ਹਾਂ ਸ਼ਹਿਰਾਂ ਵਿਚ ਬਾਰੀਕੀ ਵਾਲੀਆਂ ਵਿਕਸਤ ਤਕਨਾਲੋਜੀਆਂ, ਵਿਸ਼ਾਲ ਭਵਨਾਂ, ਖੁੱਲ੍ਹੀਆਂ-ਡੁੱਲ੍ਹੀਆਂ ਗ਼ੈਰ-ਰਿਹਾਇਸ਼ੀ ਇਮਾਰਤਾਂ ਅਤੇ ਦੂਰ-ਦੁਰਾਡੇ ਰਹਿੰਦੇ ਲੋਕਾਂ ਨਾਲ ਤਾਲਮੇਲ ਦੇ ਭਰਵੇਂ ਸਬੂਤ ਮਿਲਦੇ ਹਨ। ਸਿੰਧੂ ਘਾਟੀ ਸੱਭਿਅਤਾ ਸੰਭਵ ਤੌਰ ’ਤੇ ਸੰਸਾਰ ਦੀ ਸਭ ਤੋਂ ਜ਼ਿਆਦਾ ਬਰਾਬਰੀ ਵਾਲੀ ਕਦੀਮੀ ਸੱਭਿਅਤਾ ਸੀ ਜਿਸ ਨੇ ਸ਼ਹਿਰੀਕਰਨ ਅਤੇ ਨਾਬਰਾਬਰੀ ਵਿਚਕਾਰ ਰਿਸ਼ਤਿਆਂ ਸਬੰਧੀ ਲੰਬੇ ਸਮੇਂ ਤੋਂ ਬਣੀਆਂ ਧਾਰਨਾਵਾਂ ਨੂੰ ਖ਼ਾਰਜ ਕਰ ਦਿੱਤਾ ਸੀ (ਪਰ ਕੁਝ ਵਿਦਵਾਨ ਮੰਨਦੇ ਹਨ ਕਿ ਸ਼ਹਿਰੀਕਰਨ ਹੋਣ ਨਾਲ ਨਾਬਰਾਬਰੀ ਦਾ ਵਧਣਾ ਲਾਜ਼ਮੀ ਹੈ)। ਸਿੰਧੂ ਘਾਟੀ ਦੇ ਸ਼ਹਿਰਾਂ ਦੇ ਲੋਕਾਂ ਦਾ ਰਹਿਣ-ਸਹਿਣ ਕਾਂਸੀ ਯੁਗ ਦੇ ਹੋਰਨਾਂ ਲੋਕਾਂ ਦੇ ਰਹਿਣ-ਸਹਿਣ ਦੇ ਮੁਕਾਬਲੇ ਉਚੇਰੇ ਪੱਧਰ ਦਾ ਸੀ।ਅਫ਼ਸੋਸ ਕਿ ਪੁਰਾਤੱਤਵ ਮਾਹਿਰਾਂ ਦੀਆਂ ਕਈ ਪੀੜ੍ਹੀਆਂ ਨੇ ਇਸ ਵਰਤਾਰੇ ਨੂੰ ਵੱਡੇ ਪੱਧਰ ’ਤੇ ਨਜ਼ਰਅੰਦਾਜ਼ ਕੀਤਾ ਅਤੇ ਇਸ ਦੀ ਥਾਂ ਸਿੰਧੂ ਘਾਟੀ ਸੱਭਿਅਤਾ ਨੂੰ ਵਿਕਾਸਵਾਦੀ ਵਰਗਾਂ ਦੇ ਇਕ ਕਠੋਰ ਵਿਸ਼ੇਸ਼ਤਾ-ਸੰਚਾਲਿਤ ਸਮੂਹ ਵਜੋਂ ਚਿਤਰਿਆ। ਕੁਝ ਦੀ ਦਲੀਲ ਸੀ ਕਿ ਸਿੰਧੂ ਘਾਟੀ ਦੀ ਸੱਭਿਅਤਾ ਇਕ ਸਲਤਨਤ ਸੀ, ਹੋਰਨਾਂ ਦਾ ਕਹਿਣਾ ਹੈ ਕਿ ਇਹ ਰਿਆਸਤ/ਸਟੇਟ ਰਹਿਤ ਸਮਾਜ ਸੀ ਅਤੇ ਕੁਝ ਹੋਰਨਾਂ ਮੁਤਾਬਿਕ ਇਹ ਇਕ ਦੂਜੇ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਵਪਾਰੀਆਂ ਦੀ ਅਗਵਾਈ ਵਿਚ ਬਣਿਆ ਸਮਾਜ ਸੀ ਜਿਸ ਵਿਚ ਸਟੇਟ/ਰਿਆਸਤ ਹੋਂਦ ਵਿਚ ਆ ਚੁੱਕੀ ਸੀ। ਇਨ੍ਹਾਂ ਵਿਚੋਂ ਕੋਈ ਵੀ ਦਲੀਲ ਸਮੁੱਚੇ ਤੌਰ ’ਤੇ ਸਿੰਧੂ ਘਾਟੀ ਸੱਭਿਅਤਾ ਦੇ ਫੈਲਾਅ, ਵੰਨ-ਸੁਵੰਨਤਾ ਅਤੇ ਇਸ ਦੀ ਬਦਲਣਸ਼ੀਲਤਾ ਦੀ ਤਸੱਲੀਬਖ਼ਸ਼ ਢੰਗ ਨਾਲ ਵਿਆਖਿਆ ਨਹੀਂ ਕਰਦੀ।ਸਿੰਧੂ ਘਾਟੀ ਵਿਚ ਸਟੇਟ/ਰਿਆਸਤ ਬਾਰੇ ਬਹਿਸ ਦੇ 1990ਵਿਆਂ ਵਿਚ ਹੋਏ ਖ਼ਾਤਮੇ ਤੋਂ ਬਾਅਦ ਦੱਖਣੀ ਏਸ਼ੀਆ ਵਿਚ ਵੱਖ ਵੱਖ ਥਾਵਾਂ ਤੋਂ ਮਿਲਦੇ ਪੁਰਾਤੱਤਵ ਅੰਕੜਿਆਂ ਵਿਚ ਭਾਰੀ ਸੁਧਾਰ ਹੋਇਆ ਹੈ। ਅੱਜ ਸਿੰਧੂ ਘਾਟੀ ਦੀਆਂ ਬਹੁਤ ਸਾਰੀਆਂ ਥਾਵਾਂ ਦਾ ਪੁਰਾਤੱਤਵ ਮਾਹਿਰਾਂ ਨੂੰ ਇਲਮ ਹੈ; ਅਤੇ ਜਿਨ੍ਹਾਂ ਵਾਤਾਵਰਨੀ ਸੰਦਰਭਾਂ ਵਿਚ ਜਿਵੇਂ ਦੱਖਣੀ ਏਸ਼ੀਆ ਦੇ ਸ਼ਹਿਰ ਪਹਿਲਾਂ ਵੱਸੇ (ਸ਼ਹਿਰੀਕਰਨ ਹੋਇਆ) ਤੇ ਫਿਰ ਉੱਜੜੇ ਭਾਵ ਅਸ਼ਹਿਰੀਕਰਨ ਹੋਇਆ, ਉਸ ਬਾਰੇ ਹੁਣ ਉਹ ਬਹੁਤ ਸਪਸ਼ਟ ਹਨ। ਨਾਬਰਾਬਰੀਆਂ ਅਤੇ ਖ਼ਾਸ ਜਮਾਤਾਂ ਦੀ ਸ਼ਨਾਖ਼ਤ ਲਈ ਪੁਰਾਤੱਤਵ ਮਾਹਿਰਾਂ ਨੇ ਮੁਰਦਾਖ਼ਾਨਿਆਂ ਸਬੰਧੀ ਅੰਕੜਿਆਂ, ਮਹਿਲ ਸਭਾਵਾਂ, ਸ਼ਾਨਦਾਰ ਯਾਦਗਾਰਾਂ ਅਤੇ ਲਿਖਤੀ ਰਿਕਾਰਡਾਂ ਸਬੰਧੀ ਦਲੀਲਾਂ ਦਾ ਇਕ ਮਜ਼ਬੂਤ ਸੈੱਟ ਤਿਆਰ ਕੀਤਾ ਹੈ ਅਤੇ ਘਰਾਂ ਤੇ ਪਰਿਵਾਰਾਂ ਸਬੰਧੀ ਵੇਰਵਿਆਂ ਲਈ ਵੀ ਅਜਿਹੇ ਹੀ ਮਾਪਦੰਡ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੰਧੂ ਘਾਟੀ ਸੱਭਿਅਤਾ ਸਬੰਧੀ ਇਕ ਸਦੀ ਦੀ ਖੋਜ ਦੌਰਾਨ ਪੁਰਾਤੱਤਵ ਮਾਹਿਰਾਂ ਨੂੰ ਕਿਸੇ ਹਾਕਮ ਜਮਾਤ ਦੇ ਸਬੂਤ ਨਹੀਂ ਮਿਲੇ, ਜਿਨ੍ਹਾਂ ਦੀ ਤੁਲਨਾ ਹੋਰ ਬਹੁਤ ਸਾਰੇ ਕਦੀਮੀ ਗੁੰਝਲਦਾਰ ਸਮਾਜਾਂ ਵਿਚ ਮਿਲੇ ਸਬੂਤਾਂ ਨਾਲ ਕੀਤੀ ਜਾ ਸਕਦੀ ਹੋਵੇ।ਇਸ ਲਈ ਇਹ ਸਿੰਧੂ ਘਾਟੀ ਸੱਭਿਅਤਾ ਵਿਚਲੀ ਬਰਾਬਰੀ ਤੇ ਸਮਾਨਤਾਵਾਦ ਨੂੰ ਮੁਖ਼ਾਤਿਬ ਹੋਣ ਦਾ ਵੇਲਾ ਹੈ। ਸ਼ਹਿਰੀਕਰਨ, ਸਾਂਝੀ ਕਾਰਵਾਈ (collective action) ਅਤੇ ਤਕਨੀਕੀ ਕਾਢਾਂ ਕਿਸੇ ਹਾਕਮ ਜਮਾਤ ਦੇ ਏਜੰਡੇ ਰਾਹੀਂ ਨਹੀਂ ਚੱਲਦੀਆਂ ਅਤੇ ਇਹ ਇਨ੍ਹਾਂ ਜਮਾਤਾਂ ਦੀ ਮੁਕੰਮਲ ਅਣਹੋਂਦ ਵਿਚ ਵੀ ਪੈਦਾ ਹੋ ਸਕਦੀਆਂ ਹਨ। ਪੁਜਾਰੀ-ਰਾਜਾ ਹੁਣ ਮਰ-ਮੁੱਕ ਚੁੱਕਾ ਹੈ। ਸਿੰਧੂ ਘਾਟੀ ਸੱਭਿਅਤਾ ਬਰਾਬਰੀ ਵਾਲੀ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਵਿਚ ਗੁੰਝਲਾਂ/ਜਟਿਲਤਾ ਦੀ ਘਾਟ ਸੀ; ਸਗੋਂ ਇਸ ਦਾ ਕਾਰਨ ਇਹ ਹੈ ਕਿ ਕਿਸੇ ਸਮਾਜਿਕ ਜਟਿਲਤਾ ਲਈ ਹਾਕਮ ਜਮਾਤ ਦਾ ਹੋਣਾ ਅਗਾਊਂ ਸ਼ਰਤ ਨਹੀਂ ਹੈ।......!”

ਐਡਮ ਐੱਸ. ਗਰੀਨ

ਹਵਾਲੇ[ਸੋਧੋ]

  1. http://www.harappa.com/har/indus-saraswati.html
  2. "The Largest Bronze Age Urban Civilization". harappa.com. Retrieved 29 April 2013.
  3. Dales, George F. (1962). "Harappan Outposts on the Makran Coast". Antiquity. 36 (142): 86.