13 ਮਾਰਚ
ਦਿੱਖ
(੧੩ ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
13 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 72ਵਾਂ (ਲੀਪ ਸਾਲ ਵਿੱਚ 73ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 293 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1800 – ਮਹਾਰਾਸ਼ਟਰ 'ਚ ਮਰਾਠਾ ਸਾਮਰਾਜ ਦੇ ਪ੍ਰਮੁੱਖ ਮੰਤਰੀ ਨਾਨਾ ਫਰਨਾਂਡੀਜ ਦਾ ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਦਿਹਾਂਤ ਹੋਇਆ।
- 1878 – ਵਰਨਾਕੁਲਰ ਪ੍ਰੈੱਸ ਕਾਨੂੰਨ ਪਾਸ ਕੀਤਾ ਗਿਆ ਅਤੇ ਇਸੇ ਦਿਨ ਅੰਮ੍ਰਿਤ ਬਾਜ਼ਾਰ ਮੈਗਜ਼ੀਨ ਦੇ ਅੰਗਰੇਜ਼ੀ ਚਰਨ ਦੀ ਸ਼ੁਰੂਆਤ ਹੋਈ।
- 1884 – ਅਮਰੀਕਾ ਨੇ ਸਟੈਂਡਰਡ ਟਾਈਮ ਨੂੰ ਸਵੀਕਾਰ ਕੀਤਾ।
- 1900 – ਬ੍ਰਿਟਿਸ਼ ਸੈਨਾ ਨੇ ਦੱਖਣੀ ਅਫਰੀਕਾ ਦੇ ਬਲੋਫੋਂਟੇਨ ਸ਼ਹਿਰ 'ਤੇ ਕਬਜ਼ਾ ਕੀਤਾ।
- 1921 – ਮੱਧ ਏਸ਼ੀਆਈ ਦੇਸ਼ ਮੰਗੋਲੀਆ ਨੇ ਚੀਨ ਤੋਂ ਸੁਤੰਤਰਤਾ ਹਾਸਲ ਕੀਤੀ।
- 1940 – ਜਲਿਆਂਵਾਲਾ ਬਾਗ ਹਤਿਆਕਾਂਡ ਦੇ ਦੋਸ਼ੀ ਪੰਜਾਬ ਦੇ ਸਾਬਕਾ ਗਵਰਨਰ ਜਨਰਲ ਜਨਰਲ ਡਾਇਰ ਨੂੰ ਲੰਦਨ 'ਚ ਭਾਰਤੀ ਸੁਤੰਤਰਤਾ ਸੈਨਾਨੀ ਊਧਮ ਸਿੰਘ ਨੇ ਗੋਲੀ ਮਾਰੀ।
- 1961 – ਰੂਸ 'ਚ ਜ਼ਮੀਨ ਖਿੱਸਕਣ ਨਾਲ 145 ਲੋਕਾਂ ਦੀ ਮੌਤ ਹੋਈ।
- 1963 – ਦੇਸ਼ 'ਚ ਵੱਖ-ਵੱਖ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ।
- 1997 – ਮਦਰ ਟਰੇਸਾ ਦੇ ਟਰੱਸਟ ਨੇ ਨਿਰਮਲਾ ਜੋਸ਼ੀ ਨੂੰ ਆਪਣਾ ਉਤਰਾ ਅਧਿਕਾਰੀ ਚੁਣਿਆ।
ਜਨਮ
[ਸੋਧੋ]- 1989 – ਸੂਰਜ ਵਿੱਚੋਂ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ।
- 1593 – ਫਰਾਂਸੀਸੀ ਪੇਂਟਰ ਜੋਰਜ ਦੇ ਲਾ ਲਾਤੂਰ ਦਾ ਜਨਮ।
- 1828 – ਜਰਮਨ ਭਾਸ਼ਾਈ ਮਾਹਰ ਅਤੇ ਮਿਸ਼ਨਰੀ ਅਰਨੈਸਟ ਟਰੰਪ ਦਾ ਜਨਮ।
- 1845 – ਪੌਲਿਸ਼ ਭਾਸ਼ਾ ਵਿਗਿਆਨੀ ਅਤੇ ਸਲਾਵਿਸਟ ਜਾਨ ਬੋਡੂਆਇਨ ਡੇ ਕੂਰਟਨੇ ਦਾ ਜਨਮ।
- 1935 – ਘਾਨਾਵੀ ਕਵੀ ਅਤੇ ਲੇਖਕ ਕੋਫ਼ੀ ਅਵੂਨੋਰ ਦਾ ਜਨਮ।
- 1941 – ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਮਹਿਮੂਦ ਦਰਵੇਸ਼ ਦਾ ਜਨਮ।
- 1952 – ਪਾਕਿਸਤਾਨ ਦੇ ਲੇਖਕ, ਵਿਦਵਾਨ, ਕਵੀ, ਅਤੇ ਪੱਤਰਕਾਰ ਖ਼ਾਲਿਦ ਇਕਬਾਲ ਯਾਸਿਰ ਦਾ ਜਨਮ।
- 1958 – ਪੰਜਾਬ ਭਾਰਤ ਦੇ ਲੇਖਕ ਅਤੇ ਗ਼ਜ਼ਲਗੋ ਸੁਰਜੀਤ ਜੱਜ ਦਾ ਜਨਮ।
- 1982 – ਭਾਰਤੀ ਫ਼ਿਲਮ ਅਤੇ ਸਟੇਜ ਅਦਾਕਾਰਾ ਨਿਮਰਤ ਕੌਰ ਦਾ ਜਨਮ।
- 1984 – ਭਾਰਤੀ ਅਦਾਕਾਰਾ ਗੀਤਾ ਬਸਰਾ ਦਾ ਜਨਮ।
ਦਿਹਾਂਤ
[ਸੋਧੋ]- 1975 – ਯੂਗੋਸਲਾਵ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਈਵੋ ਆਂਦਰਿਚ ਦਾ ਦਿਹਾਂਤ।
- 1977 – ਪੰਜਾਬ ਦੇ ਗ਼ਦਰ ਪਾਰਟੀ ਦਾ ਨੇਤਾ ਗੁਰਮੁੱਖ ਸਿੰਘ ਲਲਤੋਂ ਦਾ ਦਿਹਾਂਤ।
- 2004 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ ਉਸਤਾਦ ਵਿਲਾਇਤ ਖ਼ਾਨ ਦਾ ਦਿਹਾਂਤ।
- 2008 – ਪੰਜਾਬ ਦੇ ਉਘੇ ਕਮਿਊਨਿਸਟ ਅਤੇ ਟਰੇਡ ਯੂਨੀਅਨ ਆਗੂ, ਪੰਜਾਬੀ ਅਤੇ ਉਰਦੂ ਦੇ ਕਵੀ ਮਦਨ ਲਾਲ ਦੀਦੀ ਦਾ ਦਿਹਾਂਤ।