4 ਮਾਰਚ
ਦਿੱਖ
(੪ ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
4 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 63ਵਾਂ (ਲੀਪ ਸਾਲ ਵਿੱਚ 64ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 302 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1665– ਇੰਗਲੈਂਡ ਨੇ ਨੀਦਰਲੈਂਡ (ਹਾਲੈਂਡ) ਵਿਰੁਧ ਜੰਗ ਦਾ ਐਲਾਨ ਕੀਤਾ।
- 1776– ਦਲ ਖ਼ਾਲਸਾ ਵਲੋਂ ਜ਼ਾਬਤਾ ਖ਼ਾਨ ਰੁਹੀਲਾ ਦੀ ਮਦਦ ਵਾਸਤੇ ਦਿੱਲੀ ਵਲ ਕੂਚ
- 1788– ਕੋਲਕਾਤਾ ਗਜਟ, ਸਮਾਚਾਰ ਪੱਤਰ ਦਾ ਪ੍ਰਕਾਸ਼ਨ ਹੋਇਆ, ਇਸ ਨੂੰ 'ਗਜਟ ਆਫ ਗਵਰਨਮੈਂਟ ਆਫ ਵੈਸਟ ਬੰਗਾਲ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
- 1849– ਰਾਸ਼ਟਰਪਤੀ ਪੋਲਮੇਸ ਦੀ ਮਿਆਦ ਐਤਵਾਰ ਖ਼ਤਮ ਹੋਣ ਕਰਕੇ ਟੇਲਰਜ਼ ਨੂੰ ਰਾਸ਼ਟਰਪਤੀ ਵਜੋਂ ਸਹੁੰ ਨਾ ਚੁਕਾਈ ਜਾ ਸਕੀ। ਸੋ ਇੱਕ ਦਿਨ ਵਾਸਤੇ ਕੋਈ ਵੀ ਰਾਸ਼ਟਰਪਤੀ ਨਹੀਂ ਸੀ।
- 1861– ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿੱਚ ਸ਼ਾਮਲ ਹੋਏ।
- 1865– ਅਬਰਾਹਮ ਲਿੰਕਨ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ।
- 1879– ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ (ਹੁਣ ਕੋਲਕਾਤਾ) 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
- 1894– ਸ਼ੰਘਾਈ (ਚੀਨ) ਵਿੱਚ ਇੱਕ ਭਿਆਨਕ ਅੱਗ ਨੇ 1000 ਈਮਾਰਤਾਂ ਲੂਹ ਦਿਤੀਆਂ।
- 1924– ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ. ਗੀਤ ਲਿਖਿਆ।
- 1944– ਅਮਰੀਕਾ ਨੇ ਦੂਜੀ ਸੰਸਾਰ ਜੰਗ ਦੌਰਾਨ ਬਰਲਿਨ 'ਤੇ ਬੰਬਾਰੀ ਸ਼ੁਰੂ ਕੀਤੀ।
- 1951– ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
- 1961– ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਮ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
- 1965– ਮਸ਼ਹੂਰ ਸ਼ਖ਼ਸੀਅਤ ਡੇਵਿਡ ਐਟਨਬੌਰੋ ਬੀ.ਬੀ.ਸੀ. ਦਾ ਕੰਟਰੋਲਰ ਬਣਿਆ।
- 1966– ਜੌਹਨ ਲੇਨੰਨ ਨੇ ਐਲਾਨ ਕੀਤਾ, ਅਸੀਂ (ਬੀਟਲ) ਲੋਕਾਂ ਵਿੱਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ।
- 1997– ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
- 2012– ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਬਾਦਲ ਦਲ ਨੇ ਮੁੜ ਤਾਕਤ ਹਾਸਲ ਕੀਤੀ ਪਰ ਬਹੁਤ ਸਾਰੇ ਵਜ਼ੀਰ ਹਾਰ ਗਏ
- 2014– ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।