2015 ਸਾਹਿਤ ਅਕਾਦਮੀ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਾਹਿਤ ਅਕਾਦਮੀ ਨੇ 2015 ਵਰ੍ਹੇ ਦੇ ਸਾਹਿਤ ਅਕਾਦਮੀ ਇਨਾਮਾਂ ਦਾ ਐਲਾਨ ਕੀਤਾ।[1][2] ਇਹ ਇਨਾਮ 24 ਭਾਸ਼ਾਵਾਂ ਵਿੱਚ ਦਿੱਤੇ ਜਾਂਦੇ ਹਨ। ਮੌਕੇ ਉੱਪਰ 23 ਇਨਾਮਾਂ ਦਾ ਐਲਾਨ ਕੀਤਾ ਗਿਆ ਜਦਕਿ ਬੰਗਲਾ ਭਾਸ਼ਾ ਦਾ ਇਨਾਮ ਨਹੀਂ ਐਲਾਨਿਆ ਗਿਆ।[3] ਪੰਜਾਬੀ ਭਾਸ਼ਾ ਵਿੱਚ ਇਹ ਸਨਮਾਨ ਡਾ. ਜਸਵਿੰਦਰ ਸਿੰਘ ਨੂੰ ਉਸਦੇ ਨਾਵਲ ਮਾਤ ਲੋਕ ਲਈ ਦਿੱਤਾ ਗਿਆ।[4] ਇਸ ਵਾਰ ਦੇ ਇਨਾਮਾਂ ਦੇ ਐਲਾਨ ਇਸ ਕਰਕੇ ਵੀ ਚਰਚਿਤ ਸਨ ਕਿਉਂਕਿ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ਕਰਕੇ 39 ਜੇਤੂ ਪਹਿਲਾਂ ਹੀ ਆਪਣੇ ਇਨਾਮ ਮੋੜ ਚੁੱਕੇ ਸਨ।[5]

ਇਨਾਮਾਂ ਦੇ ਜੇਤੂਆਂ ਦੀ ਸੂਚੀ[ਸੋਧੋ]

ਭਾਸ਼ਾ ਵਿਧਾ ਜੇਤੂ ਕਿਤਾਬ ਦਾ ਨਾਂ
ਆਸਾਮੀ ਨਿੱਕੀ ਕਹਾਣੀ ਕੁਲਾ ਸੈਕੀਆ ਅਕਸ਼ਰ ਛਬੀ ਅਰੁ ਅਨੱਨਿਆ
ਬੋਦੋ ਕਵਿਤਾ ਬਰਜੇਂਦਰਾ ਕੁਮਾਰ ਬ੍ਰਹਮਾ ਬੇੜੀ ਦੇਂਗਖ ਬੇੜੀ ਗਬ
ਡੋਗਰੀ ਕਵਿਤਾ ਧਿਆਨ ਸਿੰਘ
ਅੰਗਰੇਜ਼ੀ ਨਾਵਲ ਸਾਇਰਸ ਮਿਸਟਰੀ ਕਰਾਨੀਕਲ ਆਫ ਏ ਕਾਰਪਸ ਬੀਅਰਰ
ਗੁਜਰਾਤੀ ਨਿਬੰਧ ਰਸਿਕ ਸ਼ਾਹ
ਹਿੰਦੀ ਕਵਿਤਾ ਰਾਮਦਰਸ਼ ਮਿਸ਼ਰਾ
ਕੰਨੜ ਕਵਿਤਾ ਕੇ. ਵੀ. ਤਿਰੁਮਲੇਸ਼
ਕਸ਼ਮੀਰੀ ਆਲੋਚਨਾ ਬਸ਼ੀਰ ਭਦਰਵਾਹੀ ਜਾਮਿਸ ਤਾ ਕਸ਼ੀਰੀ ਮੰਜ਼ ਕਾਸ਼ਿਰ ਨਾਟਿਆ ਅਦਾਬੁਕ ਤਵਾਰੀਖ
ਕੋਂਕਣੀ ਨਾਟਕ ਉਦੈ ਭੈਂਬਰੇ
ਮੈਥਿਲੀ ਨਿੱਕੀ ਕਹਾਣੀ ਮਨਮੋਹਨ ਝਾਅ
ਮਲਿਆਲਮ ਨਾਵਲ ਕੇ. ਆਰ. ਮੀਰਾ
ਮਣੀਪੁਰੀ ਕਵਿਤਾ ਕਸ਼ੇਤਰੀ ਰਾਜਨ
ਮਰਾਠੀ ਸੰਸਮਰਣ ਅਰੁਨ ਖੋਪਕਰ
ਨੇਪਾਲੀ ਨਿੱਕੀ ਕਹਾਣੀ ਗੁਪਤਾ ਪ੍ਰਧਾਨ
ਓੜੀਆ ਨਿੱਕੀ ਕਹਾਣੀ ਬਿਭੂਤੀ ਪੱਟਨਾਇਕ
ਪੰਜਾਬੀ ਨਾਵਲ ਡਾ. ਜਸਵਿੰਦਰ ਸਿੰਘ ਮਾਤ ਲੋਕ
ਰਾਜਸਥਾਨੀ ਨਾਵਲ ਮਧੂ ਆਚਾਰੀਆ
ਸੰਸਕ੍ਰਿਤ ਮਹਾਂਕਾਵਿ ਰਾਮ ਸ਼ੰਕਰ ਅਵਸਥੀ
ਸੰਥਾਲੀ ਨਾਟਕ ਰਬੀਲਾਲ ਤੁਦੁ
ਸਿੰਧੀ ਨਿੱਕੀ ਕਹਾਣੀ ਮਾਇਆ ਰਾਹੀ
ਤਮਿਲ਼ ਨਿਬੰਧ ਏ. ਮਾਧਵਨ
ਤੇਲਗੂ ਨਿੱਕੀ ਕਹਾਣੀ ਵੋਲਗਾ
ਉਰਦੂ ਆਲੋਚਨਾ ਸ਼ਮੀਮ ਤਾਕਿਰ ਤਸਬੂਫ਼ ਔਰ ਭਗਤੀ

ਹਵਾਲੇ[ਸੋਧੋ]