ਡੋਗਰੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤ ਅਤੇ ਪਾਕਿਸਤਾਨ ਦਾ ਡੋਗਰੀ ਅਤੇ ਸਬੰਧਤ ਉਪ-ਬੋਲੀਆਂ ਬੋਲਣ ਵਾਲ਼ਾ ਇਲਾਕਾ

ਡੋਗਰੀ (डोगरी) ਇੱਕ ਹਿੰਦ-ਆਰੀਅਨ ਬੋਲੀ ਜਾਂ ਭਾਸ਼ਾ ਹੈ ਜੋ ਜੰਮੂ ਅਤੇ ਹਿਮਾਚਲ ਪ੍ਰਦੇਸ਼[1] ਤੋਂ ਬਿਨਾਂ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ।[2] ਡੋਗਰੀ ਬੋਲਣ ਵਾਲੇ ਲੋਕਾਂ ਨੂੰ ਡੋਗਰੇ ਅਤੇ ਇਲਾਕੇ ਨੂੰ ਡੁੱਗਰ ਆਖਦੇ ਹਨ।[3] ਇਹ ਬੋਲੀਆਂ ਦੀ ਪੱਛਮੀ ਪਹਾੜੀ ਟੋਲੀ ਦੀ ਮੈਂਬਰ ਹੈ। ਇਸਨੂੰ ਪਾਕਿਸਤਾਨ ਵਿੱਚ ਪਹਾੜੀ (پھاڑی) ਆਖਦੇ ਹਨ।

ਇਸ ਬੋਲੀ ਦੀ ਪਹਿਲੀ ਰੰਗੀਨ ਫ਼ਿਲਮ, ਮਾਂ ਨੀ ਮਿਲਦੀ, 14 ਅਗਸਤ 2010 ਨੂੰ ਰਿਲੀਜ਼ ਹੋਈ।[4] ਡੋਗਰੀ ਵਿਕੀਪੀਡੀਆ ਦੀ ਸ਼ੁਰੂਆਤ ਇੱਕ ਪਰਖ ਦੇ ਰੂਪ ਵਿੱਚ 15 ਮਈ 2008 ਨੂੰ[5] ਕੀਤੀ ਗਈ ਸੀ ਪਰ ਹਾਲੇ ਤੱਕ ਇਹ ਆਪਣੀ ਵੈੱਬਸਾਈਟ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਲਿਪੀਆਂ[ਸੋਧੋ]

ਅਸਲ ਵਿੱਚ ਡੋਗਰੀ ਨੂੰ ਟਾਕਰੀ ਲਿਪੀ ਵਿੱਚ ਲਿਖਿਆ ਜਾਂਦਾ ਹੈ[6] ਜਿਸਦਾ ਸ਼ਾਰਦਾ ਲਿਪੀ ਨਾਲ਼ ਨੇੜੇ ਦਾ ਸਬੰਦ ਹੈ। ਹੁਣ ਇਸਨੂੰ ਭਾਰਤ ਵਿੱਚ ਦੇਵਨਾਗਰੀ ਅਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖਿਆ ਜਾਂਦਾ ਹੈ।

ਬਾਹਰੀ ਕੜੀਆਂ[ਸੋਧੋ]

  1. ਸ਼ਰਮਾ, ਸੀਤਾ ਰਾਮ (1992). Encyclopaedia of Teaching Languages in India, v. 20. ਅਨਮੋਲ ਪਬਲੀਕੇਸ਼ਨਜ਼. p. 6. 
  2. ਚੜਕ, ਸੁੱਖਦੇਵ ਸਿੰਘ (1978). History and Culture of Himalayan States, v.4. ਲਾਈਟ & ਲਾਈਫ਼ ਪਬਲਿਸ਼ਰਜ਼. 
  3. ਨਰਾਇਣ, ਲਕਸ਼ਮੀ (1965). An Introduction to Dogri Folk Literature and Pahari Art. ਜੰਮੂ ਐਂਡ ਕਸ਼ਮੀਰ ਅਕੈਡਮੀ ਆੱਫ਼ ਆਰਟ, ਕਲਚਰ ਐਂਡ ਲੈਂਗੂਏਜਜ਼. 
  4. "ਪਹਿਲੀ ਰੰਗੀਨ ਡੋਗਰੀ ਫਿਲਮ ਰਿਲੀਜ਼". ਪੰਜਾਬੀ ਟ੍ਰਿਬਿਊਨ. ਅਗਸਤ 15, 2010. http://punjabitribuneonline.com/2010/08/%E0%A8%AA%E0%A8%B9%E0%A8%BF%E0%A8%B2%E0%A9%80-%E0%A8%B0%E0%A9%B0%E0%A8%97%E0%A9%80%E0%A8%A8-%E0%A8%A1%E0%A9%8B%E0%A8%97%E0%A8%B0%E0%A9%80-%E0%A8%AB%E0%A8%BF%E0%A8%B2%E0%A8%AE-%E0%A8%B0%E0%A8%BF/. Retrieved on ਨਵੰਬਰ 4, 2012. 
  5. "ਡੋਗਰੀ ਵਿਕੀਪੀਡੀਆ ਪਰਖ ਅਤੀਤ". incubator. http://incubator.wikimedia.org/w/index.php?title=Wp/dgo/Main_Page&action=history. Retrieved on ਨਵੰਬਰ 4, 2012. 
  6. Masica, Colin P. (1993). The Indo-Aryan Languages. ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ. ISBN 0-521-29944-6. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png