30 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
30 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 89ਵਾਂ (ਲੀਪ ਸਾਲ ਵਿੱਚ 90ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 276 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1282 – ਇਟਲੀ ਵਿੱਚ ਸਿਚੀਲੀਆ ਦੀ ਜਨਤਾ ਨੇ ਸਮਰਾਟ ਚਾਲਰਸ ਪਹਿਲਾ ਵਿਰੁੱਧ ਵਿਦਰੋਹ ਕੀਤਾ।
- 1492 – ਸਪੇਨ ਤੋਂ ਯਹੂਦੀਆਂ ਨੂੰ ਹਟਾਉਣ ਦੇ ਹੁਕਮ 'ਤੇ ਸਮਰਾਟ ਫਰਡੀਨੈਂਡ ਅਤੇ ਮਹਾਰਾਣੀ ਈਸਾਬੇਲਾ ਨੇ ਦਸਤਖਤ ਕੀਤੇ।
- 1689 – ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੱਕ ਨਾਨਕੀ ਦੇ ਨੇੜੇ, ਕੇਸਗੜ੍ਹ ਵਾਲੀ ਜਗ੍ਹਾ, ਨਵੇਂ ਪਿੰਡ ਦੀ ਮੋੜ੍ਹੀ ਗੱਡੀ। ਸਾਰੇ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ।
- 1747 – ਗੁਰੂ ਕਾ ਚੱਕ ਵਿੱਚ ਰਾਮ ਰੌਣੀ ਕਿਲ੍ਹੇ ਦੀ ਨੀਂਹ ਰੱਖੀ ਗਈ।
- 1822 – ਫ਼ਲੌਰਿਡਾ ਨੂੰ ਅਮਰੀਕਾ ਵਿੱਚ ਸ਼ਾਮਲ ਕੀਤਾ ਗਿਆ।
- 1842 – ਡਾ. ਕ੍ਰਾਵਫੋਰਡ ਲਾਂਗ ਨੇ ਪਹਿਲੀ ਵਾਰ ਈਥਰ ਦੀ ਵਰਤੋਂ ਏਨੀਸਥੇਸੀਯਾ ਲਈ ਕੀਤੀ।
- 1856 – ਰੂਸ ਦੇ ਪੈਰਿਸ ਸ਼ਾਂਤੀ ਸਮਝੌਤਾ 'ਤੇ ਦਸਤਖਤ ਨਾਲ ਕ੍ਰੀਮੀਆ ਯੁੱਧ ਖਤਮ ਹੋਇਆ।
- 1867 – ਅਮਰੀਕਾ ਨੇ ਰੂਸ ਤੋਂ ਅਲਾਸਕਾ ਦਾ ਇਲਾਕਾ 72 ਲੱਖ ਡਾਲਰ ਵਿੱਚ ਖ਼ਰੀਦ ਲਿਆ ਯਾਨੀ ਕਿ ਹਰ ਏਕੜ ਲਈ 4.78 ਡਾਲਰ ਤੇ 92 ਸਾਲ ਮਗਰੋਂ 3 ਜਨਵਰੀ, 1959 ਦੇ ਦਿਨ ਇਸ ਨੂੰ ਅਮਰੀਕਾ ਦਾ 49ਵਾਂ ਸੂਬਾ ਬਣਾ ਦਿਤਾ ਗਿਆ।
- 1870 – ਅਮਰੀਕਨ ਕਾਂਗਰਸ ਨੇ 15ਵੀਂ ਸੋਧ ਰਾਹੀਂ ਮੁਲਕ ਵਿੱਚ ਰਹਿਣ ਵਾਲੇ ਹਰ ਨਸਲ ਦੇ ਬੰਦਿਆਂ ਨੂੰ ਵੋਟ ਦਾ ਹੱਕ ਦਿਤਾ।
- 1893 – ਬ੍ਰਿਟੇਨ ਵਿੱਚ ਥਾਮਸ ਐਫ. ਬੇਯਰਡ ਨੂੰ ਪਹਿਲੀ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ।
- 1919 – ਭਾਰਤ ਵਿੱਚ ਸੁਤੰਤਰਤਾ ਸੰਗ੍ਰਾਮ ਦੌਰਾਮ ਮਹਾਤਮਾ ਗਾਂਧੀ ਨੇ ਰੋਲਟ ਐਕਟ ਦਾ ਵਿਰੋਧ ਕਰਨ ਦਾ ਐਲਾਨ ਕੀਤਾ।
- 1919 – ਬੈਲਜ਼ਿਅਮ ਦੀ ਸੈਨਾ ਨੇ ਜਰਮਨੀ ਡੁਸੇਲਡਾਫ ਸ਼ਹਿਰ 'ਤੇ ਕਬਜ਼ਾ ਕੀਤਾ ਸੀ।
- 1919 – ਗੱਜਣ ਸਿੰਘ ਲੁਧਿਆਣਾ ਤੇ ਕੌਂਸਲ ਦੇ ਹੋਰ ਸਿੱਖ ਮੈਂਬਰਾਂ ਵਲੋਂ ਸਿੱਖਾਂ ਦੀ ਇੱਕ ਸਿਆਸੀ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ ਮਗਰੋਂ ਇਸ ਕੋਸ਼ਿਸ਼ ਹੇਠ 'ਸਿੱਖ ਲੀਗ' ਕਾਇਮ ਹੋਈ ਸੀ।
- 1925 – ਸਟਾਲੀਨ ਨੇ ਯੂਗੋਸਲਾਵੀਆ ਵਿੱਚ ਗੈਰ ਸਰਬੀਆਈ ਲੋਕਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ।
- 1947 – ਬ੍ਰਿਟਿਸ਼ ਇੰਡੀਆ ਦਾ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਅਪਣਾ ਅਹੁਦਾ ਸੰਭਾਲਣ ਵਾਸਤੇ ਦਿੱਲੀ ਪੁੱਜਾ।
- 1949 – ਭਾਰਤ ਦੇ ਰਾਜਸਥਾਨ ਸੂਬੇ ਦਾ ਗਠਨ ਹੋਇਆ ਸੀ। ਜੈਪੁਰ, ਰਾਜਸਥਾਨ ਦੀ ਰਾਜਧਾਨੀ ਬਣੀ।
- 1950 – ਮਰਰੇ ਹਿਲ ਨੇ ਫੋਟੋ ਟਰਾਂਜਿਸਟਰ ਦੀ ਖੋਜ ਕੀਤੀ ਸੀ।
- 1953 – ਮਹਾਨ ਵਿਗਿਆਨਕ ਅਲਬਰਟ ਆਇੰਸਟੀਨ ਨੇ ਯੂਨੀਫਾਈਡ ਫੀਲਡ ਥਿਊਰੀ 'ਚ ਸ਼ੋਧ ਦਾ ਐਲਾਨ ਕੀਤਾ।
- 1963 – ਫਰਾਂਸ ਨੇ ਅਲਜ਼ੀਰੀਆ ਦੇ ਇਕਰ ਇਲਾਕੇ 'ਚ ਭੂਮੀਗਤ ਪ੍ਰਮਾਣੂੰ ਪ੍ਰੀਖਣ ਕੀਤਾ ਕੀਤਾ ਸੀ।
- 1981 – ਅਮਰੀਕਾ ਦੇ ਪ੍ਰੈਜ਼ੀਡੈਂਟ ਰੌਨਲਡ ਰੀਗਨ 'ਤੇ ਡਬਲਯੂ ਹਿੰਕੀ ਜੂਨੀਅਰ ਨੇ ਗੋਲੀ ਚਲਾਈ। ਰੀਗਨ ਦੀ ਜਾਨ ਤਾਂ ਬਚ ਗਈ, ਪਰ ਉਸ ਦੇ ਫੇਫੜਿਆਂ 'ਤੇ ਅਸਰ ਹੋਇਆ।
- 1992 – ਸਤਿਆਜੀਤ ਰੇਅ ਨੂੰ ਅਕਾਦਮੀ ਇਨਾਮ ਨਾਲ ਨਵਾਜ਼ਿਆ ਗਿਆ।
- 1998 – ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਰੌਲਜ਼ ਰਾਇਸ ਕਾਰ ਫ਼ੈਕਟਰੀ ਨੂੰ ਬੀ.ਐਮ.ਡਬਲਯੂ. ਕੰਪਨੀ ਨੇ 57 ਕਰੋੜ ਡਾਲਰ ਵਿੱਚ ਖ਼ਰੀਦ ਲਿਆ।
ਜਨਮ
[ਸੋਧੋ]- 1908 – ਫਿਲਮ ਅਭਿਨੇਤਰੀ ਦੇਵਿਕਾ ਰਾਣੀ ਦਾ ਵਿਸ਼ਾਖਾਪਤੱਨਮ 'ਚ ਜਨਮ ਹੋਇਆ ਸੀ।
ਮੌਤ
[ਸੋਧੋ]- 1664 – ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤਿ ਸਮਾਏ।
- 2005 – ਭਾਰਤੀ ਲੇਖਕ ਅਤ ਕਾਰਟੂਨਨਿਸਟ ਓ. ਵੀ. ਵਿਜਯਨ ਦਾ ਦਿਹਾਂਤ ਹੋਇਆ।