8 ਅਗਸਤ
ਦਿੱਖ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
8 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 220ਵਾਂ (ਲੀਪ ਸਾਲ ਵਿੱਚ 221ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 145 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1876 – ਥੋਮਸ ਐਡੀਸਨ ਨੇ ਸਾਈਕਲੋਸਟਾਈਟਲ ਮਸੀਨ ਦਾ ਪੇਟੈਂਟ ਪ੍ਰਾਪਤ ਕੀਤਾ।
- 1908 – ਰਾਇਟ ਭਰਾ ਨੇ ਪਹਿਲੀ ਪਬਲਿਕ ਉਡਾਣ ਭਰੀ।
- 1929 – ਜਰਮਨੀ ਦੇ ਜਹਾਜ਼ ਗਰਾਫ਼ ਜ਼ੇਪੇਲਿਨ ਨੇ ਧਰਤੀ ਦੇ ਦੁਆਲਾ ਚੱਕਰ ਲਗਾਇਆ।
- 1942 – ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ।
- 1963 – ਸਭ ਤੋਂ ਵੱਡੀ ਟ੍ਰੇਨ ਦੀ ਲੁਟ ਇੰਗਲੈਂਡ ਵਿੱਚ ਹੋਈ ਜਿਸ ਵਿੱਚ 15 ਠੱਗਾ ਨੇ 2.6 ਮਿਲੀਅਨ ਪੌਂਡ ਦੇ ਨੋਟ ਲੁਟੇ।
- 2004 – ਨਗੂਗੀ ਵਾ ਥਿਉਂਗੋ 22 ਵਰ੍ਹਿਆਂ ਦੇ ਦੇਸ਼ ਨਿਕਾਲੇ ਨੂੰ ਝੱਲ ਕੇ ਵਤਨ ਪਰਤੇ।
ਜਨਮ
[ਸੋਧੋ]- 1902 – ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਪੌਲ ਏਡਰੀਅਨ ਮਰੀਸ ਡੀਰੈਕ ਦਾ ਜਨਮ।
- 1914 – ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸਰਲਾ ਠਕਰਾਲ ਦਾ ਜਨਮ।
- 1915 – ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਭੀਸ਼ਮ ਸਾਹਨੀ ਦਾ ਜਨਮ।
- 1925 – ਬੋਸਨੀਆਈ ਸਿਆਸਤਦਾਨ, ਕਾਰਕੁਨ, ਵਕੀਲ, ਲੇਖਕ, ਅਤੇ ਦਾਰਸ਼ਨਿਕ ਅਲੀਜਾ ਇੱਜ਼ਤਬੇਗੋਵਿੱਚ ਦਾ ਜਨਮ।
- 1931 – ਅੰਗਰੇਜ਼ੀ ਗਣਿਤ ਭੌਤਿਕ ਵਿਗਿਆਨੀ, ਗਣਿਤ ਵਿਗਿਆਨੀ ਸਰ ਰੋਜਰ ਪੈਨਰੋਜ਼ ਦਾ ਜਨਮ।
- 1942 – ਭਾਰਤੀ ਫੀਲਡ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਜਨਮ।
- 1948 – ਭਾਰਤੀ ਸਿਆਸਤਦਾਨ ਅਤੇ ਵਕੀਲ ਕਪਿਲ ਸਿੱਬਲ ਦਾ ਜਨਮ।
- 1959 – ਭਾਰਤੀ ਸੰਗੀਤ ਨਾਟਕ ਅਕਾਦਮੀ- ਪੁਰਸਕਾਰ ਵਿਜੈਤਾ, ਭਰਤਨਾਟਿਅਮ ਵਿਆਖਿਆਕਾਰ ਅਤੇ ਕੋਰੀਓਗ੍ਰਾਫਰ ਨਵਤੇਜ ਸਿੰਘ ਜੌਹਰ ਦਾ ਜਨਮ।
- 1951 – ਮਿਸਰੀ ਨੇਤਾ ਮੁਹੰਮਦ ਮੁਰਸੀ ਦਾ ਜਨਮ।
- 1973 – ਪਾਕਿਸਤਾਨੀ ਗਾਇਕ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਉਸਤਾਦ ਜਾਵੇਦ ਬਸ਼ੀਰ ਦਾ ਜਨਮ।
- 1974 – ਭਾਰਤੀ ਮੂਲ ਦਾ ਗਣਿਤਗਿਅਤਾ ਮੰਜੁਲ ਭਾਰਗਵ ਦਾ ਜਨਮ।
- 1979 – ਪਾਕਿਸਤਾਨੀ-ਹੰਗਰੀਆਈ ਗਾਇਕ ਅਤੇ ਸੰਗੀਤ ਅਧਿਆਪਕ ਜ਼ੋਲਟਨ ਮੁਜਾਹਿਦ ਦਾ ਜਨਮ।
- 1981 – ਸਵਿਸ ਟੈਨਿਸ ਖਿਡਾਰੀ ਰਾਜਰ ਫੈਡਰਰ ਦਾ ਜਨਮ।
- 1983 – ਭਾਰਤ ਦੀ ਰਾਸ਼ਟਰੀ ਹਾਕੀ ਟੀਮ ਦਾ ਸਾਬਕਾ ਕਪਤਾਨ ਰਾਜਪਾਲ ਸਿੰਘ ਦਾ ਜਨਮ।
- 1984 – ਖੱਬੇ ਪੱਖੀ ਰਾਜਨੀਤੀ ਨਾਲ ਜੁੜਿਆ ਅੰਗਰੇਜ਼ ਕਾਲਮਨਵੀਸ, ਲੇਖਕ ਅਤੇ ਟਿੱਪਣੀਕਾਰ ਓਵਨ ਜੋਨਸ ਦਾ ਜਨਮ।
- 1986 – ਪੰਜਾਬੀ ਕਹਾਣੀਕਾਰ ਸਿਮਰਨ ਧਾਲੀਵਾਲ ਦਾ ਜਨਮ।
- 1994 – ਭਾਰਤੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਨੂ ਦਾ ਜਨਮ।
- 1997 – ਮਹਿਲਾ ਕ੍ਰਿਕਟ ਖਿਡਾਰੀ ਮੁਨੀਬਾ ਅਲੀ ਦਾ ਜਨਮ।
ਦਿਹਾਂਤ
[ਸੋਧੋ]- 1902 – ਫ਼ਰਾਂਸੀਸੀ ਚਿੱਤਰਕਾਰ ਜੇਮਜ਼ ਤਿੱਸੋ ਦਾ ਦਿਹਾਂਤ।
- 1916 – ਜਰਮਨ ਨਾਰੀਵਾਦੀ ਲੇਖਕ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਸਪੀਡੀ) ਦੀ ਸਿਆਸਤਦਾਨ ਲਿਲੀ ਬ੍ਰਾਉਨ ਦਾ ਦਿਹਾਂਤ।
- 1965 – ਅਮਰੀਕੀ ਲੇਖਿਕਾ ਸ਼ਰਲੀ ਜੈਕਸਨ ਦਾ ਦਿਹਾਂਤ।
- 1977 – ਜਰਮਨ ਮਾਰਕਸਵਾਦੀ ਦਾਰਸ਼ਨਿਕ ਅਰਨੈਸਟ ਬਲੋਖ਼ ਦਾ ਦਿਹਾਂਤ।
- 1990 – ਪੰਜਾਬੀ ਲੇਖਕ ਅਤੇ ਚਿੰਤਕ ਡਾ. ਗੋਪਾਲ ਸਿੰਘ ਦਾ ਦਿਹਾਂਤ।
- 2000 – ਭਾਰਤੀ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਆਗੂ ਐਸ ਨਿਜਲਿਨਗੱਪਾ ਦਾ ਦਿਹਾਂਤ।
- 2003 – ਭਾਰਤੀ ਸਮਕਾਲੀ ਕਲਾ ਪ੍ਰਮੁੱਖ ਕਲਾਕਾਰ ਭੂਪੇਨ ਖੱਖੜ ਦਾ ਦਿਹਾਂਤ।
- 2005 – ਭਾਰਤੀ ਮੂਲ ਦਾ ਦੱਖਣੀ ਅਫਰੀਕੀ ਲੇਖਕ ਅਤੇ ਜਨਤਕ ਬੁਲਾਰਾ ਅਹਿਮਦ ਦੀਦਤ ਦਾ ਦਿਹਾਂਤ।