ਸਮੱਗਰੀ 'ਤੇ ਜਾਓ

ਸਿੱਖ ਰੈਜੀਮੈਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿੱਖ ਰੈਜੀਮੈਂਟ
ਸਿੱਖ ਰੈਜੀਮੈਂਟ ਦਾ ਕੈਪ ਬੈਜ
ਸਰਗਰਮ1 ਅਗਸਤ 1846 – ਵਰਤਮਾਨ
ਦੇਸ਼ਭਾਰਤ ਭਾਰਤ
ਬ੍ਰਾਂਚ ਭਾਰਤੀ ਫੌਜ
ਕਿਸਮਲਾਈਨ ਪੈਦਲ
ਭੂਮਿਕਾਪੈਦਲ
ਆਕਾਰ20 ਬਟਾਲੀਅਨਾਂ
Garrison/HQਰਾਮਗੜ੍ਹ ਛਾਉਣੀ, ਝਾਰਖੰਡ
ਮਾਟੋਨਿਸਚੇ ਕਰ ਆਪਣੀ ਜੀਤ ਕਰੋਂ (With determination, I will be triumphant).
ਜੰਗੀ ਨਾਅਰਾਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ (Shout Aloud in Ecstasy, True is the Great Eternal God!)
ਵਰ੍ਹੇਗੰਢਾਂ12 ਸਤੰਬਰ ਸਾਰਾਗੜ੍ਹੀ ਦੀ ਲੜਾਈ
ਸਨਮਾਨ
ਚੀਨ ਵਿੱਚ ਦੂਜੀ ਅਫੀਮ ਯੁੱਧ ਦੌਰਾਨ ਲੁਧਿਆਣਾ ਦੀ ਰੈਜੀਮੈਂਟ ਦੇ ਆਦਮੀ (ਬਾਅਦ ਵਿੱਚ 15 ਲੁਧਿਆਣਾ ਸਿੱਖ), ਲਗ. 1860

ਸਿੱਖ ਰੈਜੀਮੈਂਟ ਦੀਆਂ ਇਸ ਸਮੇਂ 19 ਬਟਾਲੀਅਨ ਹਨ ਅਤੇ ਆਰ.ਆਰ. ਰਾਈਫਲਜ਼ ਅਤੇ ਟੀ.ਏ. ਬਟਾਲੀਅਨਾਂ ਅੰਦਰ ਵੀ ਸਿੱਖ ਰੈਜੀਮੈਂਟ ਦੀ ਈ.ਆਰ.ਈ. ਹੈ। ਸਿੱਖ ਰੈਜੀਮੈਂਟ[3] ਦੀ 1 ਅਗਸਤ 1846 ਨੂੰ 14 ਫਿਰੋਜ਼ਪੁਰ ਸਿੱਖ ਅਤੇ 15 ਲੁਧਿਆਣਾ ਸਿੱਖ ਪਲਟਣਾਂ ਖੜ੍ਹੀਆਂ ਕਰਨ ਦੀ ਸ਼ੁਰੂਆਤ ਹੋਈ। ਸਿੱਖ ਰੈਜੀਮੈਂਟ ਦਾ ਆਦਰਸ਼ ਵਾਕ (ਮੋਟੋ) 'ਨਿਸਚੈ ਕਰ ਅਪਨੀ ਜੀਤ ਕਰੋਂ' ਹੈ। ਸਿੱਖ ਬਟਾਲੀਅਨਾਂ ਦਾ ਜੰਗੀ ਨਾਅਰਾ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੀ ਗੂੰਜ ਨਾਲ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੰਦਾ ਹੈ। 10 ਸਾਲ ਬਾਅਦ 45 ਸਿੱਖ ਸੰਨ 1856 'ਚ ਖੜ੍ਹੀ ਕੀਤੀ ਗਈ। ਬਿ੍ਟਿਸ਼ ਇੰਡੀਆ ਸਰਕਾਰ ਨੇ ਸੰਨ 1887 ਵਿੱਚ ਨਿਰੋਲ ਜੱਟ ਸਿੱਖ ਬਟਾਲੀਅਨ ਅਤੇ 35 ਸਿੱਖ ਖੜ੍ਹੀਆਂ ਕੀਤੀਆਂ ਗਈਆਂ।

ਪ੍ਰਾਪਤੀਆਂ

[ਸੋਧੋ]
  • ਸਿੱਖ ਰੈਜੀਮੈਂਟ ਦੀ ਸਥਾਪਨਾ ਤੋਂ ਲੈ ਕੇ ਬਿ੍ਟਿਸ਼ ਇੰਡੀਆ ਰਾਜ ਦੇ ਅੰਤ ਤੱਕ ਇਸ ਮਾਰਸ਼ਲ ਕੌਮ ਦੀ ਰੈਜੀਮੈਂਟ ਨੂੰ ਕੁੱਲ 983 ਬਹਾਦਰੀ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਬੈਟਲ ਆਨਰਜ਼ 74, ਥੀਏਟਰ ਆਨਰਜ਼ 38, ਵਿਕਟੋਰੀਆ ਕਰਾਸ 10, ਇੰਡੀਅਨ ਆਰਡਰ ਆਫ਼ ਮੈਰਿਟ 196, ਡੀ.ਐਸ.ਓ. 35, ਮਿਲਟਰੀ ਕਰਾਸ 89, ਮਿਲਟਰੀ ਮੈਡਲ 34, ਆਈ.ਡੀ.ਐਸ.ਐਮ. 195, ਓ.ਬੀ.ਈ. 09, ਓ.ਬੀ.ਆਈ. 47, ਐਮ.ਬੀ.ਈ. 04, ਐਮ.ਆਈ.ਡੀ. 197, ਬਾਕੀ ਦੇ ਪੁਰਸਕਾਰ 86 ਹਨ।
  • ਅਜ਼ਾਦ ਭਾਰਤ ਵਿੱਚ ਸਿੱਖ ਪਲਟਨ ਨੂੰ 9 ਬੈਟਲ ਆਰਨਜ਼, 8 ਥੀਏਟਰ ਆਨਰਜ਼, 18 ਯੂਨਿਟ ਸਾਈਟੇਸ਼ਨਜ਼, 22 ਯੂਨਿਟ ਐਪਰੀਸੀਏਸ਼ਨ, ਪੀ.ਵੀ.ਸੀ. 2, ਅਸ਼ੋਕ ਚੱਕਰ 3, ਪਦਮ ਵਿਭੂਸ਼ਨ 1, ਪਦਮ ਭੂਸ਼ਨ 1, ਪੀ.ਵੀ.ਐਸ.ਐਮ. 9, ਐਮ.ਵੀ.ਸੀ 14, ਕੇ. ਸੀ. 12, ਉੱਤਮ ਯੁੱਧ ਸੇਵਾ ਮੈਡਲ 1, ਪਦਮਸ੍ਰੀ 1, ਏ.ਵੀ.ਐਸ.ਐਮ. 18, ਵੀ.ਆਰ.ਸੀ. 68, ਐਸ. ਸੀ. 47 ਅਤੇ ਕੁਝ ਹੋਰ ਮਿਲਾ ਕੇ ਗਿਣਤੀ ਹੁਣ ਤੱਕ ਸਿੱਖ ਰੈਜੀਮੈਂਟ ਦੇ ਝੋਲੇ ਵਿੱਚ 2281 ਬਹਾਦਰੀ ਪੁਰਸਕਾਰ ਪਏ, ਜਿਨ੍ਹਾਂ ਦੀ ਗਿਣਤੀ ਸੰਨ 1947 ਤੋਂ ਸ਼ੁਰੂ ਹੋਈ।
  • ਸਿੱਖ ਰੈਜੀਮੈਂਟ ਨੇ ਸੰਨ 1894-95 ਵਿੱਚ ਦੂਸਰੀ ਅਫ਼ਗਾਨ ਜੰਗ ਸਮੇਂ ਆਪਣੇ ਬੀਰਤਾ ਭਰਪੂਰ ਕਾਰਨਾਮਿਆਂ ਸਦਕਾ ਖੂਬ ਨਾਮਣਾ ਖੱਟਿਆ।
  • ਸੰਨ 1897 ਵਿੱਚ 36 ਸਿੱਖ ਬਟਾਲੀਅਨ ਦੇ ਇੱਕ ਦਸਤੇ ਨੇ ਅਦੁੱਤੀ ਜੰਗ ਸਾਰਾਗੜ੍ਹੀ ਲੜੀ, ਜਿਸ ਵਿੱਚ ਸਾਰੇ ਦੇ ਸਾਰੇ 21 ਜਵਾਨ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਤਕਰੀਬਨ 10 ਹਜ਼ਾਰ ਤਾਕਤਵਰ ਅਫਗਾਨ ਲਸ਼ਕਰਾਂ ਨਾਲ ਜੂਝਦਿਆਂ ਇਕ-ਇਕ ਕਰਕੇ ਆਖਰੀ ਗੋਲੀ ਆਖਰੀ ਸਾਹ ਤੱਕ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਏ।
  • ਪਹਿਲਾ ਵਿਸ਼ਵਯੁੱਧ ਅਤੇ ਦੂਜਾ ਵਿਸ਼ਵ ਯੁੱਧ ਦੌਰਾਨ ਸਿੱਖ ਪਲਟਨਾਂ ਨੇ ਫਰਾਂਸ, ਇਟਲੀ, ਫਲਸਤੀਨ, ਮਿਸਰ ਅਤੇ ਬਰਮਾ ਸਮੇਤ ਹੋਰ ਕਈ ਯੂਰਪੀਅਨ ਦੇਸ਼ਾਂ ਅਤੇ ਏਸ਼ੀਆ ਦੇ ਹੋਰ ਕਈ ਦੇਸ਼ਾਂ 'ਚ ਅਨੇਕਾਂ ਕਿਸਮ ਦੇ ਬੀਰਤਾ ਭਰਪੂਰ ਕਾਰਨਾਮੇ ਕਰ ਦਿਖਾਏ ਅਤੇ ਸ਼ਹਾਦਤਾਂ ਦਿੱਤੀਆਂ।

ਹਵਾਲੇ

[ਸੋਧੋ]
  1. "Padma Awards" (PDF). Ministry of Home Affairs, Government of India. 2015. Archived from the original (PDF) on 15 ਅਕਤੂਬਰ 2015. Retrieved 21 July 2015.
  2. Aggarwal, Rashmi (January 0101). "Ashoka Chakra Recipients".
  3. [ Global security |http://www.globalsecurity.org/military/world/india/army-equipment-mech.htm ]