ਸਮੱਗਰੀ 'ਤੇ ਜਾਓ

ਨੰਦ ਲਾਲ ਨੂਰਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੰਦ ਲਾਲ ਨੂਰਪੁਰੀ
ਨੰਦ ਲਾਲ ਨੂਰਪੁਰੀ
ਨੰਦ ਲਾਲ ਨੂਰਪੁਰੀ
ਜਨਮ1906
ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ, ਬ੍ਰਿਟਿਸ਼ ਭਾਰਤ
ਮੌਤ13 ਮਈ 1966(1966-05-13) (ਉਮਰ 59–60)
ਅੰਮ੍ਰਿਤਸਰ
ਕਿੱਤਾਅਧਿਆਪਕ, ਕਵੀ, ਗੀਤਕਾਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਸਿੱਖਿਆਦਸਵੀਂ
ਕਾਲ1906-1966

ਨੰਦ ਲਾਲ ਨੂਰਪੁਰੀ (1906-13 ਮਈ 1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸੀ[1]। ਉਸ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ।[2] ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।

ਪੇਸ਼ਾ

[ਸੋਧੋ]

1940 ਵਿੱਚ, ਉਸਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਅਤੇ ਵਾਪਸ ਪੰਜਾਬ ਆ ਗਿਆ ਅਤੇ ਪੰਜਾਬੀ ਫ਼ਿਲਮ ਮੰਗਤੀ ਲਈ ਗੀਤ ਲਿਖੇ। ਜਿਸ ਨੇ ਉਸਨੂੰ ਪੰਜਾਬ ਵਿੱਚ ਪਛਾਣ ਦਵਾਈ ਪਰ ਦੇਸ਼ ਦੀ ਵੰਡ ਨੇ ਉਸ ਲਈ ਸਭ ਕੁਝ ਬਦਲ ਦਿੱਤਾ।

ਰਚਨਾਵਾਂ

[ਸੋਧੋ]

ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਹੈ ।[3] ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ-

  1. ਦਾਤੇ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ
  2. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
  3. ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ…
  4. ਚੰਨ ਵੇ ਕਿ ਸ਼ੌਂਕਣ ਮੇਲੇ ਦੀ[4]
  5. ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ
  6. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ [5]
  7. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
  8. ਵੰਗਾਂ[6]

ਇਨਾਮ-ਸਨਮਾਨ ਲੈਣ ਲਈ ਤਰਲੇ ਨਹੀਂ

[ਸੋਧੋ]

ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਤਰਲੇ ਨਹੀਂ ਮਾਰੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ । ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ।

ਆਖਰੀ ਸਮਾਂ

[ਸੋਧੋ]

ਸੱਠਾਂ ਸਾਲਾਂ ਦੀ ਉਮਰ 'ਚ ਉਸ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਤੋਂ ਸਤਿਆ ਨਿਰਾਸ਼ ਹੋਏ ਅੰਤ ਘੋਰ ਗਰੀਬੀ ਦੀ ਹਾਲਤ ਵਿੱਚ 13 ਮਈ 1966 ਨੂੰ ਖੁਦਕੁਸ਼ੀ ਕਰ ਲਈ।[7]

ਨੰਦ ਲਾਲ ਨੂਰਪੁਰੀ ਸੁਸਾਇਟੀ

[ਸੋਧੋ]

ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾ ਕੁਝ ਵਿਦਵਾਨਾਂ, ਕਵੀਆਂ ਨੇ ਰਲ ਕੇ ਬਣਾਈ ਜਿਸਦਾ ਮਕਸਦ ਸਵ ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ।

ਹਵਾਲੇ

[ਸੋਧੋ]
  1. "ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ". Punjabi Tribune Online (in ਹਿੰਦੀ). 2019-06-16. Archived from the original on 2019-06-16. Retrieved 2019-06-16.
  2. http://www.unp.me/f16/nand-lal-noorpuri-80852/
  3. http://www.veerpunjab.com/page.php?id=239&t=m Archived 2016-03-05 at the Wayback Machine. veerpunjab.com
  4. http://www.shivbatalvi.com/search/label/Nand%20Lal%20Noorpuri[permanent dead link]
  5. "ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ". Retrieved Mar 18,2015. {{cite web}}: Check date values in: |accessdate= (help)
  6. ਨੂਰਪੁਰੀ, ਨੰਦ ਲਾਲ. "ਵੰਗਾਂ" (PDF). pa.wikisouce.org. Retrieved 5feb 2020. {{cite web}}: Check date values in: |access-date= (help)
  7. http://www.tribuneindia.com/2006/20060811/jplus.htm#1