ਸਮੱਗਰੀ 'ਤੇ ਜਾਓ

ਦਿੱਲੀ-ਲਾਹੌਰ ਬੱਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਰਮਾ:Infobox bus transit ਦਿੱਲੀ – ਲਾਹੌਰ ਬੱਸ, ਜਿਸਨੂੰ ਅਧਿਕਾਰਤ ਤੌਰ ਤੇ ਸਦਾ-ਏ-ਸਰਹਦ Urdu: صدائے سرحد) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਯਾਤਰੀ ਬੱਸ ਸੇਵਾ ਹੈ ਜੋ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਵਾਇਆ ਵਾਹਗਾ ਬਾਡਰ ਪਾਕਿਸਤਾਨ ਦੇ ਸ਼ਹਿਰ ਲਾਹੌਰ ਨਾਲ ਜੋੜਦੀ ਹੈ। ਰੂਟਮਾਸਟਰ ਬੱਸ ਦਾ ਨੰਬਰ 10 ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਸ਼ਾਂਤਮਈ ਅਤੇ ਦੋਸਤਾਨਾ ਸਬੰਧਾਂ ਨੂੰ ਉਤਸ਼ਾਹਤ ਕਰਦੇ ਯਤਨਾਂ ਲਈ ਪ੍ਰਤੀਕਾਤਮਕ ਮਹੱਤਤਾ ਰੱਖਦਾ ਸੀ।[1] 19 ਫਰਵਰੀ 1999 ਵਿੱਚ ਬੱਸ ਦੇ ਉਦਘਾਟਨੀ ਸਫ਼ਰ ਵਿੱਚ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸ਼ਾਮਿਲ ਸਨ, ਜੋ ਲਾਹੌਰ ਵਿੱਚ ਇੱਕ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਅਤੇ ਉਨ੍ਹਾਂ ਦੇ ਸਵਾਗਤ ਵਜੋਂ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੇ ਵਾਹਗਾ ਵਿਖੇ ਪਹੁੰਚੇ।[2]

16 ਮਾਰਚ ਤੋਂ ਅਧਿਕਾਰਤ ਤੌਰ ਤੇ ਸੇਵਾਵਾਂ ਨੂੰ ਅਰੰਭ ਕਰਦੀ ਇਸ ਬੱਸ ਨੂੰ ਕਾਰਗਿਲ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ ਵੀ ਬੱਸ ਸੇਵਾ ਨੂੰ ਰੋਕਿਆ ਨਹੀਂ ਗਿਆ ਸੀ .[3] ਪਰੰਤੂ 2001 ਦੀ ਭਾਰਤੀ ਸੰਸਦ ਦੇ ਹਮਲੇ ਤੋਂ ਬਾਅਦ ਬੱਸ ਸੇਵਾ ਰੋਕ ਦਿੱਤੀ ਗਈ, ਜਿਸ ਕਾਰਨ ਦੋਵਾਂ ਗੁਆਂਢੀ ਮੁਲਖ਼ਾਂ ਵਿਚਾਲੇ ਗੰਭੀਰ ਟੱਕਰ ਹੋ ਗਈ।[4]

ਬੱਸ ਸੇਵਾ ਦੀ ਸ਼ੁਰੂਆਤ

[ਸੋਧੋ]

1947 ਦੀ ਭਾਰਤ ਵੰਡ ਤੋਂ ਬਾਅਦ, ਦੋਵਾਂ ਦੇਸ਼ਾਂ ਵਿੱਚ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਜ਼ਿਆਦਾਤਰ ਸੜਕਾਂ ਅਤੇ ਰੇਲਵੇ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ 1976 ਵਿੱਚ ਸ਼ੁਰੂ ਕੀਤੀ ਗਈ ਸਮਝੌਤਾ ਐਕਸਪ੍ਰੈਸ ਦੀ ਉਦਾਹਰਣ ਦੇ ਬਾਅਦ, ਇਹ ਬੱਸ ਸੇਵਾ ਵੰਡ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਵਪਾਰ ਅਤੇ ਸੈਰ-ਸਪਾਟਾ ਵਧਾਉਣ ਦੀ ਆਗਿਆ ਦੇਣ ਲਈ ਸ਼ੁਰੂ ਕੀਤੀ ਗਈ ਸੀ।[5] ਬੱਸ ਸੇਵਾ ਦੀ ਸ਼ੁਰੂਆਤ ਭਾਰਤ ਅਤੇ ਪਾਕਿ ਸਰਕਾਰਾਂ ਦੇ ਦੋਹਾਂ ਦੇਸ਼ਾਂ ਵਿਚਲੇ ਤਣਾਅਪੂਰਨ ਸੰਬੰਧਾਂ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਵਿੱਚ ਇੱਕ ਮੁੱਖਤੱਤ ਸੀ, ਖ਼ਾਸਕਰ 1998 ਦੇ ਪੋਖਰਨ ਪ੍ਰਮਾਣੂ ਪ੍ਰੀਖਣ ਅਤੇ ਤੁਰੰਤ ਬਾਅਦ ਪਾਕਿਸਤਾਨੀ ਦੀ ਚਾਗਈ ਪਹਾੜੀਆਂ ਦੇ ਟੈਸਟਾਂ ਦੀ ਪ੍ਰਤੀਕ੍ਰਿਆ ਵਿਚ। ਬੱਸ ਨੇ 8 ਅਤੇ 14 ਜਨਵਰੀ ਨੂੰ ਦੋਵਾਂ ਸਰਕਾਰਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ।[3] ਵਾਜਪਾਈ ਦੀ ਬੱਸ ਯਾਤਰਾ ਅਤੇ ਪਾਕਿਸਤਾਨ ਪਹੁੰਚਣ ਦੀ ਖ਼ਬਰ ਨੇ ਸਰਹੱਦ ਦੇ ਦੋਹਾਂ ਪਾਸਿਆਂ ਅਤੇ ਦੁਨੀਆ ਭਰ ਦੇ ਮੀਡੀਆ ਕਵਰੇਜ ਵਿੱਚ ਭਾਰੀ ਉਤਸ਼ਾਹ ਪੈਦਾ ਕਿਤਾ।[6] ਉਦਘਾਟਨੀ ਸਫ਼ਰ ਦੌਰਾਨ ਬੱਸ ਵਿੱਚ ਦੇਵ ਆਨੰਦ, ਸਤੀਸ਼ ਗੁਜਰਾਲ, ਜਾਵੇਦ ਅਖਤਰ, ਕੁਲਦੀਪ ਨਾਇਰ, ਕਪਿਲ ਦੇਵ, ਸ਼ਤਰੂਘਨ ਸਿਨਹਾ ਅਤੇ ਮੱਲਿਕਾ ਸਾਰਾਭਾਈ ਵਰਗੇ ਅਨੇਕਾਂ ਮਸ਼ਹੂਰ ਵਿਅਕਤੀ ਅਤੇ ਭਾਰਤੀ ਹਸਤੀਆਂ ਸ਼ਾਮਿਲ ਸਨ।[7] ਦੋਵਾਂ ਸਰਕਾਰਾਂ ਨੇ ਜਲਦੀ ਹੀ 1999 ਦੇ ਲਾਹੌਰ ਐਲਾਨਨਾਮੇ ਨੂੰ ਜਾਰੀ ਕਰ ਦਿੱਤਾ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਲੇ ਵਿਵਾਦਾਂ ਖ਼ਾਸਕਰ ਕਸ਼ਮੀਰ ਸੰਘਰਸ਼ ਅਤੇ ਪ੍ਰਮਾਣੂ ਹਥਿਆਰਾਂ ਦੇ ਫੈਲਾਅ ਦੇ ਸ਼ਾਂਤਮਈ ਹੱਲ ਅਤੇ ਦੋਸਤਾਨਾ ਵਪਾਰਕ ਅਤੇ ਸਭਿਆਚਾਰਕ ਸੰਬੰਧਾਂ ਨੂੰ ਉਤਸ਼ਾਹਤ ਕਰਨ ਦਾ ਵਾਅਦਾ ਕੀਤਾ ਗੁਆ ਸੀ।

ਮੁਅੱਤਲ

[ਸੋਧੋ]

ਹਾਲਾਂਕਿ ਬੱਸ ਸੇਵਾ 1999 ਦੇ ਕਾਰਗਿਲ ਯੁੱਧ ਦੌਰਾਨ ਵੀ ਚੱਲਦੀ ਰਹੀ ਸੀ, ਪਰ ਇਸ ਨੂੰ 13 ਦਸੰਬਰ 2001 ਨੂੰ ਹੋਏ ਸੰਸਦ ਦੇ ਹਮਲੇ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ,[2][4] ਜਿਸ 'ਤੇ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਭੜਕਾਉਣ ਦਾ ਦੋਸ਼ੀ ਠਹਿਰਾਇਆ ਸੀ।[8] ਬੱਸ ਸੇਵਾ ਮੁੜ 16 ਜੁਲਾਈ 2003 ਨੂੰ ਦੁਬਾਰਾ ਸ਼ੁਰੂ ਕੀਤੀ ਗਈ ਸੀ ਜਦੋਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਸੁਧਾਰ ਹੋਇਆ ਸੀ.

ਯਾਤਰਾ ਦੀ ਮਹੱਤਤਾ

[ਸੋਧੋ]

ਦੋਤਰਫ਼ੇ ਤਣਾਅ ਕਾਰਨ ਮੁਅੱਤਲ ਹੋਣ ਦੇ ਬਾਵਜੂਦ, ਦਿੱਲੀ-ਲਾਹੌਰ ਬੱਸ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦੀ ਕਾਮਨਾ ਦਾ ਪ੍ਰਤੀਕ ਬਣੀ ਹੋਈ ਹੈ।[3][5] ਆਪਣੀ ਸ਼ੁਰੂਆਤ ਤੋਂ ਬਾਅਦ, ਬੱਸ ਮੀਡੀਆ ਦਾ ਧਿਆਨ ਖਿੱਚਦੀ ਅਕਸਰ ਹੀ ਵਪਾਰਕ ਨੁਮਾਇਂਦਿਆਂ, ਰਾਜਨੀਤੀਵਾਨਾਂ ਅਤੇ ਮਸ਼ਹੂਰ ਹਸਤੀਆਂ ਨੂੰ ਦੋਵਾਂ ਦੇਸ਼ਾਂ ਵਿੱਚ ਲਿਜਾਂਦੀ ਰਹੀ ਹੈ। 2004 ਵਿੱਚ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਪਾਕਿਸਤਾਨ ਦੌਰੇ ਦੇ ਮੱਦੇਨਜ਼ਰ, ਪਾਕਿਸਤਾਨ ਸਰਕਾਰ ਨੇ 10,000 ਭਾਰਤੀਆਂ ਨੂੰ ਲਾਹੌਰ ਵਿੱਚ ਕ੍ਰਿਕਟ ਮੈਚ ਦੇਖਣ ਲਈ ਯਾਤਰਾ ਕਰਨ ਦੀ ਆਗਿਆ ਦਿੱਤੀ; ਜਿਨ੍ਹਾਂ ਵਿਚੋਂ ਬਹੁਤਿਆਂ ਨੇ ਸਰਹੱਦ 'ਤੇ ਭਾਰੀ ਉਤਸ਼ਾਹ ਦੇ ਵਿਚਕਾਰ ਬੱਸ ਰਾਹੀਂ ਯਾਤਰਾ ਕੀਤੀ; ਅਗਲੇ ਸਾਲ ਜਦੋਂ ਪਾਕਿਸਤਾਨ ਦੀ ਰਾਸ਼ਟਰੀ ਕ੍ਰਿਕਟ ਟੀਮ ਨੇ ਭਾਰਤ ਦਾ ਦੌਰਾ ਕੀਤਾ ਤਾਂ ਇਸ ਭਾਰਤ ਨੇ ਵੀ ਉਸੇ ਤਰ੍ਹਾਂ ਪਰਵਾਨਗੀ ਦਿੱਤੀ।

ਬੱਸ ਸੇਵਾ ਦੇ ਵੇਰਵੇ

[ਸੋਧੋ]

ਦਿੱਲੀ-ਲਾਹੌਰ ਬੱਸ ਨੂੰ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਅਤੇ ਪਾਕਿਸਤਾਨ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ। ਇਹ ਬੱਸ ਸੇਵਾ ਦਿੱਲੀ ਤੋਂ ਦਿੱਲੀ ਗੇਟ ਦੇ ਨੇੜੇ ਪੈਂਦੇ ਅੰਬੇਦਕਰ ਸਟੇਡੀਅਮ ਅਤੇ ਲਾਹੌਰ ਦੇ ਲਿਬਰਟੀ ਬਜ਼ਾਰ ਦੇ ਨੇੜੇ ਪੈਂਦੇ ਗੁਲਬਰਗ 3 ਦੇ ਲਾਹੌਰ-ਦਿੱਲੀ ਤੋਂ ਚਲਾਈ ਜਾਂਦੀ ਹੈ। ਲਾਹੌਰ ਦੀ ਯਾਤਰਾ ਲਈ, ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਡੀਟੀਸੀ ਬੱਸ ਅਤੇ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਪੀਟੀਡੀਸੀ ਬੱਸ ਅੱਡੇ ਤੇ ਮੌਜੂਦ ਰਹਿੰਦੀ ਹੈ।[9] ਵਾਪਸੀ ਦੀ ਦਿੱਲੀ ਯਾਤਰਾ ਦੇ ਸੰਬੰਧ ਵਿੱਚ, ਡੀਟੀਸੀ ਬੱਸ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਜਦਕਿ ਪੀਟੀਡੀਸੀ ਬੱਸ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਲਾਹੌਰ ਤੋਂ ਰਵਾਨਾ ਹੁੰਦੀ ਹੈ। ਡੀਟੀਸੀ ਬੱਸ ਦਾ ਕਿਰਾਇਆ ਬਾਲਗ ਲਈ 2400 ₹ (ਲਗਭਗ 40$), ਅਤੇ ਨਾਬਾਲਗ ਲਈ 833₹ (ਲਗਭਗ13.2 $)ਹੈ। 2 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਯਾਤਰਾ ਮੁਫਤ ਹੈ। ਜਦਕਿ ਪੀਟੀਡੀਸੀ ਬੱਸ ਦਾ 1 ਨਵੰਬਰ 2014 ਤੋਂ ਬਾਲਗ ਦੀ ਟਿਕਟ ਲਈ 4000₹ ($ 65 ਦੇ ਲਗਭਗ) ਵਸੂਲ ਕਰਦਾ। (ਪਹਿਲਾਂ ਇਹ ਕੀਮਤ 2000 ਰੁਪਏ ਸੀ).

ਦੋਵਾਂ ਪਾਸਿਆਂ ਦੇ ਅਧਿਕਾਰੀ ਸੁਰੱਖਿਆ ਦੇ ਚੱਲਦੇ ਯਾਤਰੀਆਂ ਅਤੇ ਸਮਾਨ ਦੀ ਸਖ਼ਤ ਜਾਂਚ ਕਰਦੇ ਹਨ। ਖਤਰਨਾਕ ਸਮੱਗਰੀ ਦੀ ਮਨਾਹੀ ਅਤੇ ਕੀਮਤੀ ਚੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ. ਕਸਟਮਜ਼ ਅਤੇ ਇਮੀਗ੍ਰੇਸ਼ਨ ਜਾਂਚ ਪਾਕਿਸਤਾਨ ਦੇ ਕਸਬਾ ਵਾਹਗਾ ਅਤੇ ਭਾਰਤ ਵਿੱਚ ਪਹਿਲੇ ਅੱਡੇ ਅੰਮ੍ਰਿਤਸਰ 'ਤੇ ਪਹੁੰਚਣ' ਤੇ ਕੀਤੀ ਜਾਂਦੀ ਹੈ[9] ਯਾਤਰੀਆਂ ਨੂੰ ਆਪਣਾ ਪਾਸਪੋਰਟ, ਇੱਕ ਜਾਇਜ਼ ਵੀਜ਼ਾ ਅਤੇ ਉਨ੍ਹਾਂ ਦੀ ਯਾਤਰਾ ਦੀਆਂ ਟਿਕਟਾਂ ਅਤੇ ਰਵਾਨਗੀ ਤੋਂ 2 ਘੰਟੇ ਪਹਿਲਾਂ ਅੱਡੇ ਤੇ ਪਹੁੰਚਣ ਦੀ ਜ਼ਰੂਰਤ ਹੁੰਦੀ ਹੈ. ਟਿਕਟਾਂ ਦੇ ਗੁੰਮ ਜਾਣ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ।

ਡੀਟੀਸੀ ਸੰਚਾਲਿਤ ਬੱਸ ਦੀ ਕੰਪਨੀ ਵੋਲਵੋ ਬੀ 9 ਆਰ ਹੈ . ਇਸ ਤੋਂ ਪਹਿਲਾਂ ਡੀਟੀਸੀ ਕੋਲ ਅਸ਼ੋਕ ਲੇਲੈਂਡ ਵਾਈਕਿੰਗ ਬੱਸ ਸੀ[10] ਜਿਸ ਵਿੱਚ ਅਜ਼ਾਦ[11] ਬਣੀ ਹੋਈ ਸੀ। ਬੱਸ ਪਾਕ ਵਿੱਚ ਵਾਹਗਾ ਅਤੇ ਭਾਰਤ ਵਿੱਚ ਕਰਤਾਰਪੁਰ, ਕੁਰੂਕਸ਼ੇਤਰ, ਸਰਹਿੰਦ ਅਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ਖਾਣੇ ਅਤੇ ਥਕੇਵਾਂ ਲਾਹੁਣ ਲਈ ਰੁਕਦੀ ਹੈ। ਬੱਸ 8 ਘੰਟਿਆਂ ਵਿੱਚ 530 km (329 mi) ਦੀ ਦੂਰੀ ਤੈਅ ਕਰਦੀ ਹੈ। ਬੱਸ ਏਅਰ ਕੰਡੀਸ਼ਨਡ ਹੈ ਅਤੇ ਮਨੋਰੰਜ ਲਈ ਫਿਲਮਾਂ, ਵੀਡੀਓ ਅਤੇ ਗੀਤਾਂ ਦੀ ਸੁਭਿਧਾ ਦੇ ਨਾਲ ਨਾਲ ਮੋਬਾਈਲ ਸੇਵਾ ਵੀ ਉਪਲਭਧ ਹੈ.[1][9]

  1. 1.0 1.1 "Delhi-Lahore bus service to start on March 16". expressindia.com. The Indian Express. 13 March 1999. Retrieved 21 April 2008.
  2. 2.0 2.1 "Delhi-Lahore bus leaves for Pak". rediff.com. Rediff.com India limited. 20 February 2007. Retrieved 21 April 2008.
  3. 3.0 3.1 3.2 Bains, Satinder (4 June 1999). "Kargil flare-up no damper on 'goodwill bus'". expressindia.com. The Indian Express. Retrieved 21 April 2008.
  4. 4.0 4.1 Sen, Ayanjit (28 December 2001). "India-Pakistan buses close down". BBC News. BBC. Retrieved 21 April 2008.
  5. 5.0 5.1 Peer, Basharat (14 July 2001). "Delhi-Lahore bus: A symbol of peace". rediff.com. Rediff.com India limited. Retrieved 21 April 2008.
  6. Malhotra, Jyoti (4 February 1999). "Vajpayee to take bus to Pak". expressindia.com. The Indian Express. Retrieved 21 April 2008.
  7. Vajpayee drives across the border into Pakistan and history
  8. Arundhati, Roy (15 December 2006). "India's shame". guardian.co.uk. Guardian News and Media Limited. Retrieved 21 April 2008.
  9. 9.0 9.1 9.2 "DTC's Delhi-Lahore-Delhi Bus Service". Delhi Transport Corporation. Retrieved 21 April 2008.
  10. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-09-23. Retrieved 2019-11-11. {{cite web}}: Unknown parameter |dead-url= ignored (|url-status= suggested) (help)
  11. [1]