ਸਮੱਗਰੀ 'ਤੇ ਜਾਓ

ਬਲਰਾਜ ਸਾਹਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲਰਾਜ ਸਾਹਨੀ
ਜਨਮ
ਯੁਧਿਸ਼ਠਿਰ ਸਾਹਨੀ

(1913-05-01)1 ਮਈ 1913
ਮੌਤ13 ਅਪ੍ਰੈਲ 1973(1973-04-13) (ਉਮਰ 59)
ਪੇਸ਼ਾਅਦਾਕਾਰ, ਲੇਖਕ
ਸਰਗਰਮੀ ਦੇ ਸਾਲ1946–1973
ਰਾਜਨੀਤਿਕ ਦਲਭਾਰਤੀ ਕਮਿਊਨਿਸਟ ਪਾਰਟੀ[1]
ਜੀਵਨ ਸਾਥੀ
ਦਮਯੰਤੀ ਸਾਹਨੀ
(ਵਿ. 1936; her death 1947)

ਸੰਤੋਸ਼ ਚੰਢੋਕ
(ਵਿ. 1951)
ਬੱਚੇ3, ਜਿਸ ਵਿੱਚ ਪਰਿਕਸ਼ਿਤ ਸਾਹਨੀ
ਰਿਸ਼ਤੇਦਾਰ
ਸਨਮਾਨਪਦਮ ਸ਼੍ਰੀ (1969)[2]

ਬਲਰਾਜ ਸਾਹਨੀ (1 ਮਈ 1913 –13 ਅਪ੍ਰੈਲ 1973) ਇੱਕ ਉੱਘੇ ਭਾਰਤੀ ਫ਼ਿਲਮੀ ਅਦਾਕਾਰ ਸਨ।[3] ਇਸ ਤੋਂ ਬਿਨਾਂ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਇਹ ਉੱਘੇ ਹਿੰਦੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਦੇ ਵੱਡੇ ਭਰਾ ਸਨ।

ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰ ਕੇ ਇਹਨਾਂ 1945 ਵਿੱਚ ਫ਼ਿਲਮ "ਧਰਤੀ ਕੇ ਲਾਲ" ਨਾਲ ਫ਼ਿਲਮਾਂ ਵਿੱਚ ਕਦਮ ਰੱਖਿਆ ਪਰ ਅਸਲੀ ਪਛਾਣ ਇਹਨਾਂ ਨੂੰ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਤੋਂ ਮਿਲੀ। ਆਪਣੀ ਜ਼ਿੰਦਗੀ ਵਿੱਚ ਇਹਨਾਂ ਤਕਰੀਬਨ 135 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਇੱਕ ਲੇਖਕ ਵਜੋਂ ਇਹਨਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਬਹੁਤ ਸਾਰੀਆਂ ਨਜ਼ਮਾਂ ਅਤੇ ਛੋਟੀਆਂ ਕਹਾਣੀਆਂ ਅਤੇ ਇੱਕ ਸ੍ਵੈ-ਜੀਵਨੀ, "ਮੇਰੀ ਫ਼ਿਲਮੀ ਆਤਮਕਥਾ" ਲਿਖੀ।[3]

1969 ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ "ਪਦਮ ਸ਼੍ਰੀ" ਅਤੇ 1971 ਵਿੱਚ ਪੰਜਾਬ ਸਰਕਾਰ ਵੱਲੋਂ "ਸ਼ਰੋਮਣੀ ਲੇਖਕ" ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।[3]

13 ਅਪ੍ਰੈਲ 1973 ਨੂੰ ਮੁੰਬਈ ਵਿਖੇ ਦਿਲ ਦੇ ਦੌਰੇ ਨਾਲ ਇਹਨਾਂ ਦੀ ਮੌਤ ਹੋ ਗਈ। ਇਹ ਆਪਣੀ ਧੀ, ਸ਼ਬਨਮ ਦੀ ਬੇ-ਵਕਤ ਮੌਤ ਕਰਕੇ ਕੁਝ ਸਮਾਂ ਪਰੇਸ਼ਾਨ ਰਹੇ।

ਮੁਢਲਾ ਜੀਵਨ

[ਸੋਧੋ]

ਸਾਹਨੀ ਦਾ ਜਨਮ 1 ਮਈ 1913 ਨੂੰ ਬਰਤਾਨਵੀ ਪੰਜਾਬ ਵਿੱਚ ਰਾਵਲਪਿੰਡੀ ਵਿਖੇ ਹੋਇਆ।[3] ਇਹਨਾਂ ਦਾ ਪਹਿਲਾ ਨਾਂ ਯੁਧਿਸ਼ਟਰ ਸੀ ਪਰ ਔਖਾ ਹੋਣ ਕਰਕੇ ਬਾਅਦ ਵਿੱਚ ਬਦਲ ਦਿੱਤਾ ਗਿਆ। ਪੜ੍ਹਾਈ ਦੇ ਸਿਲਸਿਲੇ ਵਿੱਚ ਇਹ ਰਾਵਲਪਿੰਡੀ ਤੋਂ ਲਾਹੌਰ ਆ ਗਏ ਜਿੱਥੇ ਇਹਨਾਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ[4] ਅਤੇ ਵਾਪਸ ਪਿੰਡੀ ਚਲੇ ਗਏ। ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ ਸੀ। 1936 ਵਿੱਚ ਇਹਨਾਂ ਦਾ ਵਿਆਹ ਦਮਿਅੰਤੀ ਨਾਲ ਹੋਇਆ।[3]

1930 ਦੇ ਦਹਾਕੇ ਵਿੱਚ ਸਾਹਨੀ ਆਪਣੀ ਪਤਨੀ ਨਾਲ ਬੰਗਾਲ ਵਿੱਚ ਸ਼ਾਂਤੀਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ’ਤੇ ਕੰਮ ਕਰਨ ਲੱਗੇ। ਇੱਥੇ ਹੀ ਇਹਨਾਂ ਦੇ ਬੇਟੇ ਪਰੀਕਸ਼ਿਤ ਸਾਹਨੀ ਦਾ ਜਨਮ ਹੋਇਆ। ਇਸ ਵੇਲ਼ੇ ਇਹਨਾਂ ਦੀ ਪਤਨੀ ਬੈਚਲਰ ਦੀ ਡਿਗਰੀ ਕਰ ਰਹੀ ਸੀ।

1938 ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਜਿੱਥੇ ਇਹ ਬੀ ਬੀ ਸੀ ਲੰਡਨ ਦੀ ਹਿੰਦੀ ਸੇਵਾ ਵਿੱਚ ਰੇਡੀਓ ਅਨਾਊਂਸਰ ਰਹੇ[4] ਅਤੇ 1943 ਵਿੱਚ ਵਾਪਸ ਭਾਰਤ ਆ ਗਏ।

1947 ਵਿੱਚ ਦਮਿਅੰਤੀ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਇਹਨਾਂ ਸੰਤੋਸ਼ ਚੰਧੋਕ ਨਾਲ ਦੂਜਾ ਵਿਆਹ ਕਰ ਲਿਆ।

ਕੰਮ

[ਸੋਧੋ]

ਅਦਾਕਾਰੀ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਸੀ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਨਾਟਕਾਂ ਨਾਲ ਇਹਨਾਂ ਆਪਣੀ ਅਦਾਕਾਰੀ ਸ਼ੁਰੂ ਕੀਤੀ। ਇਹਨਾਂ ਦੀ ਸਭ ਤੋਂ ਪਹਿਲੀ ਫ਼ਿਲਮ "ਧਰਤੀ ਕੇ ਲਾਲ" ਸੀ ਜਿਸਦੇ ਹਦਾਇਤਕਾਰ ਕੇ ਏ ਅੱਬਾਸ ਸਨ।[4] ਇਸ ਤੋਂ ਬਾਅਦ ਇਨਸਾਫ਼ ਅਤੇ ਦੂਰ ਚਲੇਂ ਫ਼ਿਲਮਾਂ ਕੀਤੀਆਂ ਪਰ ਇਹਨਾਂ ਦੀ ਪਛਾਣ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਨਾਲ ਬਣੀ।[3]

ਇਹਨਾਂ ਨੇ ਦੋ ਉੱਘੀਆਂ ਪੰਜਾਬੀ ਫ਼ਿਲਮਾਂ, "ਨਾਨਕ ਦੁਖੀਆ ਸਭ ਸੰਸਾਰ" ਅਤੇ "ਸਤਲੁਜ ਦੇ ਕੰਢੇ" ਵਿੱਚ ਕੰਮ ਕੀਤਾ। ਇਹ ਦੋਵੇਂ ਫ਼ਿਲਮਾਂ ਹਿੱਟ ਹੋਈਆਂ ਅਤੇ ਕਈ ਇਨਾਮ ਵੀ ਹਾਸਲ ਕੀਤੇ।

ਫ਼ਿਲਮ ਗਰਮ ਹਵਾ ਵਿੱਚ ਇਹਨਾਂ ਚੋਟੀ ਅਦਾਕਾਰੀ ਕੀਤੀ ਪਰ ਇਹ ਖ਼ੁਦ ਇਸ ਫ਼ਿਲਮ ਨੂੰ ਵੇਖ ਨਹੀਂ ਸਕੇ ਕਿਉਂਕਿ ਇਸ ਫ਼ਿਲਮ ਦੀ ਡੱਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਗਈ ਸੀ।

ਲੇਖਕ ਵਜੋਂ

[ਸੋਧੋ]

ਸਾਹਨੀ ਇੱਕ ਚੰਗੇ ਲੇਖਕ ਵੀ ਸਨ। ਪਹਿਲਾਂ-ਪਹਿਲ ਇਹਨਾਂ ਅੰਗਰੇਜ਼ੀ ਵਿੱਚ ਲਿਖਿਆ, ਪਰ ਫਿਰ ਰਬਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋ ਬਾਅਦ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। 1960 ਵਿੱਚ ਇਹਨਾਂ ਪਾਕਿਸਤਾਨ ਦੀ ਫੇਰੀ ਲਾਈ ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਨਾਂ ਦਾ ਉੱਘਾ ਸਫ਼ਰਨਾਮਾ ਲਿਖਿਆ। ਇਸ ਤੋਂ ਬਾਅਦ 1969 ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ "ਮੇਰਾ ਰੂਸੀ ਸਫ਼ਰਨਾਮਾ" ਲਿਖਿਆ ਜਿਸਨੂੰ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ। ਇਸ ਤੋਂ ਬਿਨਾਂ "ਆਰਸੀ" ਅਤੇ "ਪ੍ਰੀਤਲੜੀ" ਆਦਿ ਰਸਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ। "ਮੇਰੀ ਫ਼ਿਲਮੀ ਆਤਮਕਥਾ" ਇਹਨਾਂ ਦੀ ਸ੍ਵੈ-ਜੀਵਨੀ ਹੈ। 1971 ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ "ਸ਼ਰੋਮਣੀ ਲੇਖਕ ਇਨਾਮ" ਦਿੱਤਾ ਗਿਆ।

  1. ਕਾਮੇ (ਵਾਰਤਕ, 1984)
  2. ਯਾਦਾਂ ਦੀ ਕੰਨੀ (ਵਾਰਤਕ, 1990)
  3. ਮੇਰਾ ਰੂਸੀ ਸਫ਼ਰਨਾਮਾ (1978)
  4. ਮੇਰਾ ਪਾਕਿਸਤਾਨੀ ਸਫ਼ਰਨਾਮਾ (1979)
  5. ਮੇਰੀ ਫ਼ਿਲਮੀ ਆਤਮਕਥਾ (1974)
  6. ਮੇਰੀ ਗ਼ੈਰ ਜਜ਼ਬਾਤੀ ਡਾਇਰੀ

ਫਿਲਮਾਂ ਦੀ ਸੂਚੀ

[ਸੋਧੋ]
ਭਾਰਤ ਦੀ 2013 ਦੀ ਮੋਹਰ 'ਤੇ ਸਾਹਨੀ
ਸਾਲ ਸਿਰਲੇਖ ਭੂਮਿਕਾ ਨੋਟ
1946 ਦੂਰ ਚਲੇਂ
ਧਰਤੀ ਕੇ ਲਾਲ
ਬਦਨਾਮੀ
1947 ਗੁਡੀਆ
1951 ਮਾਲਦਾਰ
ਹਮਲੋਗ ਰਾਜ
ਹਲਚਲ ਦ ਜੇਲਰ
1952 ਬਦਨਾਮ
1953 ਰਾਹੀ ਡਾਕਟਰ
ਦੋ ਬੀਘਾ ਜ਼ਮੀਨ ਸ਼ੰਭੂ ਮਹੇਤੋ
ਭਾਗਿਆਵਾਨ
ਆਕਾਸ਼
1954 ਨੌਕਰੀ
ਮਜਬੂਰੀ
ਔਲਾਦ
1955 ਤਾਂਗੇਵਾਲੀ
ਸੀਮਾ ਆਸ਼ੋਕ 'ਬਾਬੂਜੀ'
ਗਰਮ ਕੋਟ ਗਿਰੀਧਾਰੀ
ਟਕਸਾਲ ਜਤਿਨ ਮੁਖਰਜੀ
1957 ਪਰਦੇਸ਼ੀ (1957 ਫ਼ਿਲਮ)
ਮਾਈ ਬਾਪ
ਲਾਲ ਬੱਤੀ
ਕਠਪੁਤਲੀ ਲੋਕਨਾਥ
ਭਾਬੀ ਰਤਨ
1958 ਸੋਨੇ ਕੀ ਚਿੜੀਆ ਸ਼੍ਰੀਕਾਂਤ
ਲਾਜਵੰਤੀ ਮਿਸਟਰ ਨਿਰਮਲ
ਖਜ਼ਾਨਚੀ ਰਾਧੇ ਮੋਹਨ
ਘਰ ਸੰਸਾਰ ਕੈਲਾਸ਼
ਘਰ ਗ੍ਰਹਿਸਤੀ
1959 ਸੱਟਾ ਬਾਜ਼ਾਰ ਰਮੇਸ਼
ਹੀਰਾ ਮੋਤੀ
ਛੋਟੀ ਬਹਿਨ ਰਾਜੇਂਦਰ
ਬਲੈਕ ਕੈਟ ਏਜੰਟ ਰਾਜਨ
1960 ਦਿਲ ਭੀ ਤੇਰਾ ਹਮ ਭੀ ਤੇਰੇ ਪੰਚੂ ਦਾਦਾ
ਬਿੰਦੀਆ ਦੇਵਰਾਜ
ਅਨੁਰਾਧਾ ਡਾ. ਨਿਰਮਲ ਚੌਧਰੀ
1961 ਸੁਹਾਗ ਸੰਦੂਰ ਰਾਮੂ
ਸਪਨੇ ਸੁਹਾਨੇ
ਭਾਬੀ ਕੀ ਚੂੜੀਆਂ ਸ਼ਿਆਮ
ਬਟਵਾਰਾ
ਕਾਬਲੀਵਾਲਾ ਅਬਦੁਲ ਰਹਿਮਾਨ ਖਾਨ
1962 ਸ਼ਾਦੀ ਰਾਤਾਉ
ਅਨਪੜ੍ਹ ਚੌਧਰੀ ਸੰਭੂਨਾਥ
1964 ਪੁਨਰ ਮਿਲਨ ਡਾ. ਮੋਹਨ/ਰਾਮ
ਹਕੀਕਤ ਮੇਜਰ ਰਣਜੀਤ ਸਿੰਘ
1965 ਵਕਤ ਲਾਲਾ ਕੇਦਾਰਨਾਥ
ਫ਼ਰਾਰ ਜਾਸੂਸੀ ਅਫਸਰ
1966 ਪਿੰਜਰੇ ਕੇ ਪੰਛੀ ਯਾਸੀਨ ਖਾਂ
ਨੀਂਦ ਹਮਾਰੀ ਖਵਾਬ ਤੁਮ੍ਹਾਰੇ ਖਾਨ ਬਹਾਦੁਰ
ਆਸਰਾ ਸੁਰੇੰਦਰ ਨਾਥ ਕੁਮਾਰ
ਆਏ ਦਿਨ ਬਹਾਰ ਕੇ ਸ਼ੁਕਲਾ
1967 ਨੌਨਿਹਾਲl ਪ੍ਰਿੰਸਿਪਲ
ਘਰ ਕੇ ਚਿਰਾਗ
ਅਮਨ ਗੌਤਮਦਾਸ ਦਾ ਡੈਡ
ਹਮਰਾਜ਼ ਪੋਲਿਸ ਇੰਸਪੈਕਟਰ
1968 ਸੰਘਰਸ਼ ਗਣੇਸ਼ੀ ਪ੍ਰਸ਼ਾਦ
ਨੀਲ ਕਮਲ ਮਿ. ਰਾਇਚੰਦ
'ਇਜ਼ਤ
ਦੁਨੀਆਂ Public Prosecutor ਰਾਮਨਾਥ ਸ਼ਰਮਾ
1969 ਤਲਾਸ਼ ਰਣਜੀਤ ਰਾਏ
ਨੰਨ੍ਹਾ ਫਰਿਸ਼ਤਾ ਡਾ. ਰਾਮਨਾਥ
ਏਕ ਫੂਲ ਦੋ ਮਾਲੀ ਕੈਲਾਸ਼ ਨਾਥ ਕੌਸ਼ਲ
ਦੋ ਰਾਸਤੇ ਨਵੇਂਦਰੂ ਗੁਪਤਾ
1970 ਪਹਿਚਾਨ Ex-Firefighter
ਪਵਿਤਰ ਪਾਪੀ ਪੰਨਾਲਾਲ
ਨਯਾ ਰਾਸਤਾ ਬੰਸੀ
ਨਾਨਕ ਦੁਖੀਆ ਸਭ ਸੰਸਾਰ
ਮੇਰੇ ਹਮਸਫਰ Ashok
ਹੋਲੀ ਆਈ ਰੇ
ਘਰ ਘਰ ਕੀ ਕਹਾਨੀ
ਧਰਤੀ ਭਰਤ ਦਾ ਡੈਡ
1971 ਪਰਾਇਆ ਧਨ Govindram
ਜਵਾਨ ਮੁਹੱਬਤ ਡਾ. ਸਰੀਨ
1972 ਸ਼ਾਯਾਰ-ਏ-ਕਸ਼ਮੀਰ ਮਹਜੂਰ ਗੁਲਾਮ ਅਹਿਮਦ ਮਹਜੂਰ
ਜਵਾਨੀ ਦੀਵਾਨੀ ਰਵੀ ਅਨੰਦ
ਜੰਗਲ ਮੇਂ ਮੰਗਲ ਥਾਮਸ
1973 ਪਿਆਰ ਕਾ ਰਿਸ਼ਤਾ
ਹਿੰਦੁਸਤਾਨ ਕੀ ਕਸਮ
ਹੰਸਤੇ ਜਖ਼ਮ ਐੱਸ ਪੀ ਦੀਨਾਨਾਥ ਮਹੇਂਦਰੂ
ਗਰਮ ਹਵਾ ਸਲੀਮ ਮਿਰਜ਼ਾ
1977 ਜਲਿਆਂਵਾਲਾ ਬਾਗ (ਫ਼ਿਲਮ) ਊਧਮ ਸਿੰਘ
ਅਮਾਨਤ ਸੁਰੇਸ਼

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Why we should remember Balraj Sahni". The Tribune India. 10 December 2016. Archived from the original on 11 January 2019.
  2. "Padma Awards | Interactive Dashboard". Archived from the original on 27 January 2021. Retrieved 16 March 2022.
  3. 3.0 3.1 3.2 3.3 3.4 3.5 "ਬਲਰਾਜ ਸਾਹਨੀ ਬਿਖੜੇ ਪੈਂਡੇ ਦਾ ਹਮਸਫ਼ਰ". ਪੰਜਾਬੀ ਟ੍ਰਿਬਿਊਨ. ਮਈ 5, 2012. Retrieved ਨਵੰਬਰ 18, 2012.
  4. 4.0 4.1 4.2 "Stumbling into films by sheer chance". ਦ ਟ੍ਰਿਬਿਊਨ. ਸਤੰਬਰ 2, 2001. Retrieved ਨਵੰਬਰ 18, 2012.

ਬਾਹਰੀ ਲਿੰਕ

[ਸੋਧੋ]