ਸਮੱਗਰੀ 'ਤੇ ਜਾਓ

ਚੰਗੇਜ਼ ਆਇਤਮਾਤੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੰਗੇਜ਼ ਆਇਤਮਾਤੋਵ

ਚੰਗੇਜ਼ ਆਇਤਮਾਤੋਵ (ਕਿਰਗੀਜ਼: Чыңгыз Айтматов [tʃɯŋʁɯs ɑjtmɑtəf] ; ਰੂਸੀ: Чингиз Торекулович Айтматов ; 12 ਦਸੰਬਰ 1928 - 10 ਜੂਨ 2008) ਇੱਕ ਸੋਵੀਅਤ ਅਤੇ ਕਿਰਗੀਜ਼ ਲੇਖਕ ਸੀ ਜਿਸਨੇ ਰੂਸੀ ਅਤੇ ਕਿਰਗੀਜ਼ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ।

ਜੀਵਨ

[ਸੋਧੋ]

ਉਹ ਇੱਕ ਕਿਰਗੀਜ਼ ਪਿਤਾ ਅਤੇ ਤਾਤਾਰ ਮਾਂ ਤੋਂ ਪੈਦਾ ਹੋਇਆ ਸੀ।ਉਸ ਦੇ ਮਾਤਾ ਪਿਤਾ ਦੋਨੋਂ ਸ਼ੇਕਰ ਵਿੱਚ ਸਿਵਲ ਅਧਿਕਾਰੀ ਸਨ। ਉਸ ਦੇ ਪਿਤਾ ਤੇ 1937 ਦੌਰਾਨ ਮਾਸਕੋ ਵਿੱਚ ਬੁਰਜੂਆ ਰਾਸ਼ਟਰਵਾਦ ਦਾ ਮੁਕਦਮਾ ਦਾਇਰ ਹੋਇਆ ਤੇ 1938 ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ ਜਲਾਵਤਨ ਕਰ ਦਿੱਤਾ ਗਿਆ। ਆਇਤਮਾਤੋਵ ਉਹਨਾਂ ਸਮਿਆਂ ਵਿੱਚ ਜੀਵੇ ਜਦੋਂ ਰੂਸੀ ਰਾਜ ਦੇ ਸਭ ਤੋਂ ਦੁਰੇਡੇ ਪ੍ਰਦੇਸ਼ ਕਿਰਗੀਜ਼ਸਤਾਨ ਨੂੰ ਸੋਵੀਅਤ ਸੰਘ ਦਾ ਇੱਕ ਗਣਤੰਤਰ ਬਣਾਇਆ ਜਾ ਰਿਹਾ ਸੀ। ਭਵਿੱਖ ਦੇ ਇਸ ਲੇਖਕ ਨੇ ਸ਼ੇਕਰ ਦੇ ਇੱਕ ਸੋਵੀਅਤ ਸਕੂਲ ਵਿੱਚ ਪੜ੍ਹਾਈ ਕੀਤੀ। ਉਹਨਾਂ ਨੇ ਛੋਟੀ ਉਮਰ ਤੋਂ ਹੀ ਕੰਮ ਕੀਤਾ। ਚੌਦਾਂ ਸਾਲ ਦੀ ਉਮਰ ਵਿੱਚ ਉਹ ਪਿੰਡ ਦੀ ਸੋਵੀਅਤ ਦੇ ਸਹਾਇਕ ਸਕੱਤਰ ਦਾ ਕੰਮ ਕਰਦੇ ਸੀ। ਉਹਨਾਂ ਡੰਗਰ ਚਕਿਤਸਾ ਦੀ ਪੜ੍ਹਾਈ ਵੀ ਕੀਤੀ ਤੇ ਫਿਰ ਸਾਹਿਤ ਅਧਿਐਨ ਲਈ 'ਮੈਕਸਿਮ ਗੋਰਕੀ ਸਾਹਿਤ ਸੰਸਥਾ' ਵਿੱਚ (1956 ਤੋਂ 1958) ਦਾਖਲ ਹੋ ਗਏ। ਛੋਟੇ ਨਾਵਲ ਦੇ ਰੂਪ ਵਿੱਚ ਉਹਨਾਂ ਦੀ ਲਿਖੀ ਨਾਯਾਬ ਪ੍ਰੇਮ ਕਹਾਣੀ ਜਮੀਲਾ 1958 ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਪਹਿਲਾਂ ਉਹਨਾਂ ਦੀਆਂ ਲਿਖਤਾਂ ਵੱਲ ਸਾਹਿਤਕ ਹਲਕਿਆਂ ਦਾ ਕੋਈ ਖਾਸ ਧਿਆਨ ਨਹੀਂ ਸੀ ਗਿਆ। ਜਮੀਲਾ ਨੇ ਯਕਦਮ ਉਹਨਾਂ ਨੂੰ ਸੰਸਾਰ ਪ੍ਰਸਿਧ ਲੇਖਕ ਬਣਾ ਦਿੱਤਾ। ਗੁਰਦੇ ਨਾਕਾਮ ਹੋਣ ਕਾਰਨ 16 ਮਈ 2008 ਨੂੰ ਉਹਨਾਂ ਨੂੰ ਜਰਮਨੀ ਦੇ ਇੱਕ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਉਥੇ ਹੀ 10 ਜੂਨ 2008 ਨੂੰ ਨਮੂਨੀਏ ਨਾਲ ਉਹਨਾਂ ਦੀ ਮੌਤ ਹੋ ਗਈ।[2]

ਮੁੱਖ ਰਚਨਾਵਾਂ

[ਸੋਧੋ]

(ਰੂਸੀ ਟਾਈਟਲ ਬਰੈਕਟਾਂ ਵਿੱਚ)

  • ਕਠਿਨ ਰਾਹ (1956)
  • ਰੂ-ਬ-ਰੂ ("Лицом к лицу", 1957)
  • ਜਮੀਲਾ[3] ("Джамиля", 1958)
  • ਪਹਿਲਾ ਅਧਿਆਪਕ ("Первый учитель", 1962)
  • ਪਰਬਤ ਵਾਸੀ ("Повести гор и степей", 1963)
  • ਅਲਵਿਦਾ ਗੁਲਸਾਰੀ![4]("Прощай, Гульсары", 1966)
  • ਸਫੈਦ ਜਹਾਜ ("Белый пароход", 1970)
  • ਫੂਜੀ ਪਹਾੜ ਦੀ ਚੜ੍ਹਾਈ ("Восхождение на Фудзияму", 1973)
  • ਸਾਗਰ ਕੰਢੇ ਦੌੜ ਰਿਹਾ ਡਬੂ ਕੁੱਤਾ ("Пегий пес, бегущий краем моря", 1977)

ਹਵਾਲੇ

[ਸੋਧੋ]
  1. "Kyrgyz writer, perestroika ally Aitmatov dies Archived 2020-10-27 at the Wayback Machine.," Reuters UK, 10 June 2008
  2. "Kyrgyz writer, perestroika ally Aitmatov dies". Archived from the original on 2012-10-07. Retrieved 2012-11-15. {{cite web}}: Unknown parameter |dead-url= ignored (|url-status= suggested) (help)
  3. ਜਮੀਲਾ, ਚੰਗੇਜ਼ ਆਇਤਮਾਤੋਵ ; ਅਨੁਵਾਦ, [ਸੰਪਾਦਨ] ਮੋਹਨ ਭੰਡਾਰੀ.. http://www.dkagencies.com/doc/from/1063/to/1123/bkId/DK915321716276401223308457751/details.htmll[permanent dead link]
  4. http://webopac.puchd.ac.in/w21OneItem.aspx?xC=287378%7C ਅਲਵਿਦਾ ਗੁਲਸਾਰੀ! ਚਿੰਗੇਜ਼ ਆਈਤਮਾਤੋਵ; (ਅਨੁ) ਗੁਰੂਬਖਸ਼, ਪ੍ਰਗਤੀ ਪ੍ਰਕਾਸ਼ਨ, ਮਾਸਕੋ 1976.