5 ਅਕਤੂਬਰ
ਦਿੱਖ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
5 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 278ਵਾਂ (ਲੀਪ ਸਾਲ ਵਿੱਚ 279ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 87 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1708 – ਬੰਦਾ ਸਿੰਘ ਬਹਾਦਰ ਪੰਜਾਬ ਨੂੰ ਚਲਿਆ।
- 1880 – ਐਲੋਂਜ਼ੋ ਟੀ. ਖਰਾਸ ਵਲੋਂ ਪਹਿਲਾ ਬਾਲ ਪੁਆਇੰਟ ਪੈੱਨ ਪੇਟੈਂਟ ਕਰਵਾਇਆ ਗਿਆ।
- 1969 – ਕਿਊਬਾ ਦਾ ਇੱਕ ਫ਼ੌਜੀ ਇੱਕ ਰੂਸੀ ਮਿਗ ਜਹਾਜ਼ ਲੈ ਕੇ ਅਮਰੀਕਾ ਆ ਉਤਰਿਆ ਤੇ ਸਿਆਸੀ ਪਨਾਹ ਮੰਗੀ।
- 1920 – ਗੁਰਦਵਾਰਾ ਬਾਬੇ ਦੀ ਬੇਰ ਸਿਆਲਕੋਟ ਉਤੇ ਸਿੱਖਾਂ ਦਾ ਕਬਜ਼ਾ।
- 1970 – ਜਮਾਲ ਅਬਦਲ ਨਾਸਰ ਨੂੰ ਹਟਾ ਕੇ ਅਨਵਰ ਸਾਦਾਤ ਮਿਸਰ ਦਾ ਰਾਸ਼ਟਰਪਤੀ ਬਣਿਆ।
- 1989 – ਨੋਬਲ ਕਮੇਟੀ ਨੇ 14ਵੇਂ ਦਲਾਈ ਲਾਮਾ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ।
- 1991 – ਲਿਨਅਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਜਾਰੀ ਹੋਇਆ।
- 1997 – ਲੰਡਨ ਵਿੱਚ 'ਐਕਸਪ੍ਰੈਸ' ਅਖ਼ਬਾਰ ਨੇ ਇੱਕ ਆਰਟੀਕਲ ਛਾਪਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਐਕਟਰ ਟੌਮ ਕਰੂਸ ਅਤੇ ਐਕਟਰਸ ਨਿਕੋਲ ਕਿਡਮੈਨ ਸਮਲਿੰਗੀ ਹਨ ਤੇ ਉਹਨਾਂ ਦੀ ਸ਼ਾਦੀ ਮਹਿਜ਼ ਇੱਕ ਡਰਾਮਾ ਹੈ।
ਜਨਮ
[ਸੋਧੋ]- 1888 – ਅੰਗਰੇਜ਼, ਭਾਰਤੀ ਭਾਸ਼ਾਵਾਂ ਦਾ ਭਾਸ਼ਾ ਵਿਗਿਆਨੀ ਰਾਲਫ਼ ਲਿੱਲੀ ਟਰਨਰ ਦਾ ਜਨਮ।
- 1934 – ਭਾਰਤੀ ਅਦਾਕਾਰ, ਸੰਪਾਦਕ, ਨਾਟਕਕਾਰ, ਵਕੀਲ ਚੋ ਰਾਮਾਸਵਾਮੀ ਦਾ ਜਨਮ।
- 1904 – ਪੰਜਾਬ ਦਾ ਸਟੇਜੀ ਕਵੀ ਅਤੇ ਸਾਹਿਤਕ ਪੱਤਰਕਾਰ ਕਰਤਾਰ ਸਿੰਘ ਬਲੱਗਣ ਦਾ ਜਨਮ।
- 1938 – ਪੰਜਾਬੀ ਲੇਖਕ ਕੇਵਲ ਧੀਰ ਦਾ ਜਨਮ।
- 1940 – ਪੰਜਾਬੀ ਵਿਦਵਾਨ, ਆਲੋਚਕ ਅਤੇ ਚਿੰਤਕ ਡਾ. ਸਤਿੰਦਰ ਸਿੰਘ ਨੂਰ ਦਾ ਜਨਮ।
- 1950 – ਅਮਰੀਕੀ ਨਾਵਲਕਾਰ ਅਤੇ ਕਹਾਣੀ ਲੇਖਕ ਐਡਵਰਡ ਪੀ ਜੋਨਜ ਦਾ ਜਨਮ।
- 1946 – ਉਰਦੂ ਕਹਾਣੀਕਾਰ, ਕਾਲਮਨਵੀਸ, ਲੇਖਕ ਅਤੇ ਨਾਟਕਕਾਰ ਜ਼ਾਹਿਦਾ ਹਿਨਾ ਦਾ ਜਨਮ।
- 1960 – ਪੰਜਾਬੀ ਕਵੀ ਅਜਾਇਬ ਕਮਲ ਦਾ ਜਨਮ।
- 1963 – ਫ਼ਿਲਮੀ ਕਲਾਕਾਰ ਆਦਿਲ ਹੁਸੈਨ ਦਾ ਜਨਮ।
- 1975 – ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਕੇਟ ਵਿੰਸਲੇਟ ਦਾ ਜਨਮ।
ਦਿਹਾਂਤ
[ਸੋਧੋ]- 785 – ਜਾਪਾਨੀ ਨੀਤੀਵੇਤਾ ਅਤੇ ਵਾਕਾ ਕਵੀ ਓਤੋਮੋ ਨੋ ਯਾਕਾਮੋਚੀ ਦਾ ਦਿਹਾਂਤ।
- 1960 – ਅਮਰੀਕੀ ਸੱਭਿਆਚਾਰਕ ਮਾਨਵ-ਸ਼ਾਸਤਰੀ ਐਲਫ਼ਰਡ ਲੂਈਸ ਕਰੋਬਰ ਦਾ ਦਿਹਾਂਤ।
- 2011 – ਅਮਰੀਕੀ ਉਦਯੋਗੀ ਅਤੇ ਖੋਜੀ, ਐਪਲ ਦੇ ਸੀ.ਈ.ਓ. ਸਟੀਵ ਜੌਬਜ਼ ਦਾ ਦਿਹਾਂਤ।