ਅਰਨੇਟੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰਨੇਟੂ
ਪਿੰਡ
ਅਰਨੇਟੂ is located in Punjab
ਅਰਨੇਟੂ
ਅਰਨੇਟੂ
ਪੰਜਾਬ, ਭਾਰਤ ਚ ਸਥਿਤੀ
29°57′31″N 76°12′00″E / 29.95864°N 76.20010°E / 29.95864; 76.20010
ਦੇਸ਼ India
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਾਨੀਬਾਜ਼ੀਗਰ ਕਬੀਲਾ ਭਾਈਚਾਰਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਖੇਤਰੀ ਭਾਸ਼ਾਵਾਂਬਾਜ਼ੀਗਰ ਭਾਸ਼ਾ ,ਬੌਰੀਆ ਭਾਸ਼ਾ ਅਤੇ ਰੀਫ਼ਿਊਜੀ ਭਾਸ਼ਾ
ਟਾਈਮ ਜ਼ੋਨIST (UTC+5:30)
PIN147102
ਨੇੜੇ ਦਾ ਸ਼ਹਿਰਪਾਤੜਾਂ
ਵੈੱਬਸਾਈਟwww.ajitwal.com

ਅਰਨੇਟੂ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੇ ਪਾਤੜਾਂ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਪੰਜਾਬ ਅਤੇ ਹਰਿਆਣਾ ਦੇ ਜਿਲ੍ਹੇ ਕੈਥਲ ਦੀ ਹੱਦ ਨਾਲ ਲੱਗਦਾ ਹੈ। ਅਰਨੇਟੂ ਪਿੰਡ ਪੰਜਾਬ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਪਿੰਡ ਹੈ। ਪਿੰਡ ਦੀ ਕੁੱਲ ਆਬਾਦੀ ਢਾਈ ਹਜ਼ਾਰ ਦੇ ਕਰੀਬ ਹੈ। ਇਸ ਆਬਾਦੀ ਦੇੇ ਲਗਭਗ 1280 ਦੇ ਕਰੀਬ ਵੋਟਰ ਹਨ। ਇਸ ਪਿੰਡ ਵਿੱਚ ਬਾਜ਼ੀਗਰ ਕਬੀਲਾ, ਬੌਰੀਆ ਕਬੀਲਾ, ਗੰਧੀਲਾ, ਕੰਬੋਜ਼ ਅਤੇ ਰਫਿਊਜ਼ੀ ਜੱਟ ਕੌਮਾਂ ਦੇ ਲੋਕ ਭਾਈਚਾਰਕ ਸਾਂਝ ਨਾਲ ਲੰਮੇਂ ਸਮੇਂ ਤੋਂ ਵੱਸਦੇ ਆ ਰਹੇ ਹਨ।[1]

ਪਿੰਡ ਦਾ ਇਤਿਹਾਸ[ਸੋਧੋ]

ਇਹ ਪਿੰਡ ਪਾਕਿਸਤਾਨ ਤੋਂ ਉੱਜੜ ਕੇ ਆਏ ਬਾਜ਼ੀਗਰ ਕਬੀਲੇ ਦੇ ਭਾਈਚਾਰੇ ਨੇ ਵਸਾਇਆ ਸੀ। 1947 ਤੋਂ ਬਾਅਦ ਇਸ ਪਿੰਡ ਨੂੰ ਵਸਾਇਆ ਗਿਆ ਸੀ। 1968 ਈ ਵਿੱਚ ਪੰਜਾਬ ਸਰਕਾਰ ਨੇ ਇਸ ਪਿੰਡ ਨੂੰ ਸਰਕਾਰੀ ਨੀਤੀ ਅਨੁਸਾਰ ਪੰਜਾਬ ਦੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਸੀ। ਇਹ ਪਿੰਡ ਪੁਰਾਤਨ ਸਮੇਂ ਦੀ ਸਰਸਵਤੀ ਨਦੀ ਦੇ ਕੰਡੇ ਤੇ ਵਸਾਇਆ ਗਿਆ ਸੀ। ਜਿਸ ਨੇ ਲੰਮੇ ਸਮੇਂ ਤੋਂ ਬਾਅਦ ਘੱਗਰ ਨਦੀ ਦਾ ਰੂਪ ਧਾਰ ਲਿਆ ਸੀ। ਇਸ ਕਰਕੇ ਇਹ ਪਿੰਡ ਘੱਗਰ ਦਰਿਆ ਦੇ ਕੰਡੇ ਤੇ ਵੱਸਿਆ ਹੋਇਆ ਹੈ।[2]

ਪਿੰਡ ਵਿੱਚ ਇਮਾਰਤਾਂ[ਸੋਧੋ]

ਪਿੰਡ ਦੇ ਧਾਰਮਿਕ ਸਥਾਨ[ਸੋਧੋ]

ਪਿੰਡ ਵਿੱਚ ਇੱਕ ਗੁਰਦੁਆਰਾ ਪਿੰਡ ਤੋਂ ਦੱਖਣ ਦਿਸ਼ਾ ਵੱਲ ਸਥਿਤ ਹੈ, ਇਸ ਪਿੰਡ ਵਿੱਚ ਪੰਜ ਪੀਰਾਂ ਦੀ ਪੁਰਾਤਨ ਸਮਾਧ ਵੀ ਬਣੀ ਹੋਈ ਹੈ, ਸਮਾਧ ਬਾਬਾ ਟਿੱਬੀ ਵਾਲਾ ਇਸ ਪਿੰਡ ਦੇ ਪੂਰਬ ਵੱਲ ਸਥਿਤ ਹੈ। ਇਸ ਪਿੰਡ ਵਿੱਚ ਗੁੱਗਾ ਮਾੜੀ ਦੀ ਸਮਾਧ ਤੋਂ ਇਲਾਵਾ ਨਗਰ ਖੇੜਾ ਜੀ ਦਾ ਸਥਾਨ ਵੀ ਬਣਿਆ ਹੋਇਆ ਹੈ।

ਪਿੰਡ ਵਿੱਚ ਸਹਿਕਾਰੀ ਇਮਾਰਤਾਂ[ਸੋਧੋ]

ਸਰਕਾਰੀ ਪ੍ਰਾਇਮਰੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਸਰਕਾਰੀ ਹਾਈ ਸਕੂਲ (ਰਮਸਾ) ਸਕੂਲ ਦੇ ਨਾਲ-ਨਾਲ ਇੱਕ ਬਰਾਇਟ ਪਬਲਿਕ ਪ੍ਰਾਇਵੇਟ ਸਕੂਲ ਵੀ ਸ਼ਾਮਿਲ ਹੈ। ਇਸ ਤੋਂ ਪਿੰਡ ਵਿੱਚ ਇੱਕ ਥਿਆਈ ਅਤੇ ਮੁੱਢਲਾ ਸਿਹਤ ਕੇਂਦਰ ਵੀ ਬਣਿਆ ਹੋਇਆ ਹੈ।[3]

ਹਵਾਲੇ[ਸੋਧੋ]