ਕ੍ਰੋਏਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਰੋਏਸ਼ੀਆ ਤੋਂ ਰੀਡਿਰੈਕਟ)
ਕਰੋਏਸ਼ਿਆ ਦਾ ਝੰਡਾ

ਕ੍ਰੋਏਸ਼ੀਆ ਦੱਖਣ-ਪੂਰਬ ਯੂਰਪ ਵਿੱਚ ਪਾਨੋਨਿਅਨ ਪਲੇਨ, ਬਾਲਕਨ ਅਤੇ ਭੂ-ਮੱਧ ਸਾਗਰ ਦੇ ਵਿਚਕਾਰ ਵਸਿਆ ਇੱਕ ਦੇਸ਼ ਹੈ। ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਬਹੁਤ ਸ਼ਹਿਰ ਜ਼ਾਗਰਬ ਹੈ। ਕਰੋਏਸ਼ੀਆ ਦੀਆਂ ਹੱਦਾਂ ਉੱਤਰ ਵਿੱਚ ਸਲੋਵੇਨੀਆ ਅਤੇ ਹੰਗਰੀ, ਉੱਤਰ-ਪੂਰਬ ਵਿੱਚ ਸਰਬੀਆ, ਪੂਰਬ ਵਿੱਚ ਬੋਸਨੀਆ ਅਤੇ ਹਰਜ਼ੇਗੋਵੀਨਾ ਅਤੇ ਦੱਖਣ-ਪੂਰਬ ਵਿੱਚ ਮੋਂਟੇਂਨੇਗਰੋ ਨਾਲ਼ ਲੱਗਦੀਆਂ ਹਨ। ਦੇਸ਼ ਦਾ ਦੱਖਣੀ ਅਤੇ ਪੱਛਮੀ ਕਿਨਾਰਾ ਏਡਰਿਆਟਿਕ ਸਾਗਰ ਨਾਲ਼ ਲੱਗਦਾ ਹੈ।

ਅੱਜ ਜਿਹਨੂੰ ਕਰੋਏਸ਼ੀਆ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਉੱਥੇ ਸੱਤਵੀਂ ਸਦੀ ਵਿੱਚ ਕਰੋਟਸ ਨੇ ਕਦਮ ਰੱਖਿਆ ਸੀ। ਉਨ੍ਹਾਂ ਨੇ ਰਾਜ ਨੂੰ ਸੰਗਠਤ ਕੀਤਾ। ਤਾਮਿਸਲਾਵ ਪਹਿਲੇ ਦਾ 925 ਈਸਵੀ ਵਿੱਚ ਰਾਜਤਿਲਕ ਕੀਤਾ ਗਿਆ ਅਤੇ ਕਰੋਏਸ਼ੀਆ ਰਾਜ ਬਣਿਆ। ਰਾਜ ਦੇ ਰੂਪ ਵਿੱਚ ਕਰੋਏਸ਼ੀਆ ਨੇ ਆਪਣੀ ਖ਼ੁਦਮੁਖ਼ਤਿਆਰੀ ਤਕਰੀਬਨ ਦੋ ਸਦੀਆਂ ਤੱਕ ਕਾਇਮ ਰੱਖੀ ਅਤੇ ਰਾਜਾ ਪੀਟਰ ਕਰੇਸ਼ਮਿਰ ਚੌਥਾ ਅਤੇ ਜੋਨੀਮਿਰ ਦੇ ਸ਼ਾਸਨ ਦੇ ਦੌਰਾਨ ਆਪਣੇ ਸਿਖਰਾਂ ਉੱਤੇ ਅੱਪੜਿਆ। ਸਾਲ 1102 ਵਿੱਚ ਪੇਕਟਾ ਸੰਧੀ ਰਾਹੀਂ ਕਰੋਏਸ਼ੀਆ ਦੇ ਰਾਜੇ ਨੇ ਹੰਗਰੀ ਦੇ ਰਾਜੇ ਨਾਲ ਤਕਰਾਰੀ ਸਮਝੌਤਾ ਕੀਤਾ। ਸਾਲ 1526 ਵਿੱਚ ਕਰੋਏਸ਼ੀਆਈ ਸੰਸਦ ਨੇ ਫਰੇਡਿਨੇਂਡ ਨੂੰ ਹਾਊਸ ਆਫ ਹਾਬਸਬਰਗ ਵਲੋਂ ਤਖ਼ਤ ਉੱਤੇ ਸਥਾਪਤ ਕੀਤਾ। 1918 ਵਿੱਚ ਕਰੋਏਸ਼ੀਆ ਨੇ ਆਸਟਰੀਆ - ਹੰਗਰੀ ਨਾਲ਼ੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਅਤੇ ਯੂਗੋਸਲਾਵੀਆ ਰਾਜ ਵਿੱਚ ਸਹਿ-ਸਥਾਪਕ ਰੂਪ ਵਿੱਚ ਜੁੜ ਗਿਆ। ਦੂਜੇ ਵਿਸ਼ਵ ਯੁੱਧ ਮੌਕੇ ਨਾਜੀਆਂ ਨੇ ਕਰੋਏਸ਼ੀਆ ਦੇ ਖੇਤਰ ਉੱਤੇ ਕਬਜ਼ਾ ਜਮਾ ਕੇ ਅਜ਼ਾਦ ਰਾਜ ਕਰੋਏਸ਼ੀਆ ਦੀ ਸਥਾਪਨਾ ਕੀਤੀ। ਲੜਾਈ ਖਤਮ ਹੋਣ ਮਗਰੋਂ ਕਰੋਏਸ਼ੀਆ ਦੂਜੇ ਯੂਗੋਸਲਾਵੀਆ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋ ਗਿਆ। 25 ਜੂਨ 1991 ਵਿੱਚ ਕਰੋਏਸ਼ੀਆ ਨੇ ਅਜ਼ਾਦੀ ਦੀ ਮੁੜ-ਘੋਸ਼ਣਾ ਕਰਦੇ ਹੋਏ ਖ਼ੁਦਮੁਖ਼ਤਿਆਰੀ ਪ੍ਰਾਪਤ ਕੀਤੀ।

ਤਸਵੀਰਾਂ[ਸੋਧੋ]

ਹਵਾਲੇ[ਸੋਧੋ]