ਕਾਲ਼ਾ ਮੋਤੀਆ
Jump to navigation
Jump to search
ਕਾਲਾ ਮੋਤੀਆ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਸੱਜੀ ਅੱਖ ਦਾ ਕਾਲਾ ਮੋਤੀਆ | |
ਆਈ.ਸੀ.ਡੀ. (ICD)-10 | H40-H42 |
ਆਈ.ਸੀ.ਡੀ. (ICD)-9 | 365 |
ਰੋਗ ਡੇਟਾਬੇਸ (DiseasesDB) | 5226 |
ਮੈੱਡਲਾਈਨ ਪਲੱਸ (MedlinePlus) | 001620 |
ਈ-ਮੈਡੀਸਨ (eMedicine) | oph/578 |
MeSH | D005901 |
ਕਾਲਾ ਮੋਤੀਆ ਜਾਂ ਗਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ, ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਐਕਵਸ ਹਿਊਮਰ ਦੇ ਵਹਾਅ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਅੱਖਾਂ ਦਾ ਦਬਾਅ ਵਧਦਾ ਹੈ। ਜਮਾਂਦਰੂ ਕਾਲਾ ਮੋਤੀਆ ਪੁਸ਼ਤੈਨੀ ਵੀ ਹੋ ਸਕਦਾ ਹੈ।[1] ਇਹ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇਖਣ ਨੂੰ ਮਿਲਦਾ ਹੈ। ਜਮਾਂਦਰੂ ਕਾਲਾ ਮੋਤੀਆ ਲੜਕਿਆਂ ਵਿੱਚ ਵਧੇਰੇ ਹੁੰਦਾ ਹੈ। ਇਹ ਬਹੁਤਾ ਕਰ ਕੇ ਦੋਵਾਂ ਅੱਖਾਂ ਵਿੱਚ ਹੁੰਦਾ ਹੈ। ਕਦੇ-ਕਦੇ ਇੱਕ ਅੱਖ ਵਿੱਚ ਵੀ ਹੁੰਦਾ ਹੈ।
ਮੋਤੀਏ ਦੇ ਲੱਛਣ[ਸੋਧੋ]
- ਤੇਜ਼ ਰੌਸ਼ਨੀ ਵਿੱਚ ਚੁੰਧਿਆਉਣਾ|
- ਅੱਖਾਂ ਦਾ ਪੂਰੀ ਤਰ੍ਹਾਂ ਨਾਲ ਨਾ ਖੁੱਲ੍ਹ ਸਕਣਾ|
- ਅੱਖ ਵਿਚੋਂ ਪਾਣੀ ਦਾ ਨਿਕਲਣਾ|
- ਪੂਰੀ ਅੱਖ ਦਾ ਵੱਡਾ ਹੋਣਾ|
- ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋਣਾ|
- ਅੱਖ ਦੇ ਲੈੱਨਜ਼ ਉੱਤੇ ਖਿਚਾਅ ਆਉਣਾ|
- ਜਮਾਂਦਰੂ ਕਾਲੇ ਮੋਤੀਏ ਵਾਲੇ ਬੱਚਿਆਂ ਵਿੱਚ ਮਾਇਓਪੀਆ ਨਾਮਕ ਨਜ਼ਰ ਦੋਸ਼ ਆਮ ਤੌਰ ਉੱਤੇ ਦੇਖਣ ਨੂੰ ਮਿਲਦਾ ਹੈ।
ਜਾਂਚ[ਸੋਧੋ]
- ਜਮਾਂਦਰੂ ਕਾਲੇ ਮੋਤੀਏ ਦੀ ਜਾਂਚ ਬੱਚਿਆਂ ਨੂੰ ਬੇਹੋਸ਼ ਕਰ ਕੇ ਕੀਤੀ ਜਾਂਦੀ ਹੈ।
- ਅੱਖਾਂ ਦੇ ਦਬਾਅ ਦੀ ਜਾਂਚ ਹੁੰਦੀ ਹੈ। ਅੱਖਾਂ ਦੇ ਕਾਰਨੀਆ ਦੇ ਸਾਈਜ਼ ਦੇ ਡਾਇਆਮੀਟਰ ਦੀ ਜਾਂਚ ਹੁੰਦੀ ਹੈ।
- ਅੱਖਾਂ ਦੇ ਇੰਟੀਰੀਅਰ ਚੈਂਬਰ ਦੇ ਕੋਣ ਦੀ ਜਾਂਚ ਗੋਲੀਆਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ।
- ਅੱਖਾਂ ਦੇ ਪਰਦੇ ਦੀ ਨਸ ਦੀ ਜਾਂਚ ਆਪਥਿਲਮੋਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ।
ਜੇਕਰ ਬੱਚੇ ਨੂੰ ਕਾਲਾ ਮੋਤੀਆ ਹੈ ਤਾਂ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ।
ਹਵਾਲੇ[ਸੋਧੋ]
- ↑ Rhee, Douglas J. (August 2013). Porter, Robert S.; Kaplan, Justin L., eds. "Glaucoma". The Merck Manual Home Health Handbook. Retrieved December 12, 2013.