ਕੇਵਲ ਧਾਲੀਵਾਲ
ਦਿੱਖ
ਕੇਵਲ ਧਾਲੀਵਾਲ | |
---|---|
ਜਨਮ | ਧਾਲੀਵਾਲ ,ਅਜਨਾਲਾ,ਅਮ੍ਰਿਤਸਰ ਪੰਜਾਬ, ਭਾਰਤ | 7 ਅਕਤੂਬਰ 1964
ਕਿੱਤਾ | ਆਲੋਚਕ, ਨਾਟਕਕਾਰ, ਸੰਪਾਦਕ, ਨਿਰਦੇਸ਼ਕ, ਡਜਾਈਨਰ, |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਖਾਲਸਾ ਕਾਲਜ ਅਮ੍ਰਿਤਸਰ ; ਐਨ.ਐਸ.ਡੀ.ਦਿੱਲੀ, |
ਵੈੱਬਸਾਈਟ | |
https://www.facebook.com/#!/kewal.dhaliwal.7 |
ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਹਨ।
ਜੀਵਨ
[ਸੋਧੋ]ਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ।[1]
- ਕੇਵਲ ਧਾਲੀਵਾਲ ਪੰਜਾਬੀ ਨਾਟਕਕਾਰਾਂ ਤੇ ਰੰਗ ਕਰਮੀਆਂ ਦੀ ਚੌਥੀ ਪੀੜੀ ਦਾ ਪ੍ਰਮੁਖ ਨਾਂ ਹੈ। ਉਹ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕਰਮਸ਼ੀਲ ਹੈੈ। ਓਸ ਨੇ 1976 ਵਿਚ ਭਾਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਬਤੌਰ ਕਲਾਕਾਰ ਆਪਣੇ ਨਾਟ ਸਫਰ ਆਗਾਜ ਕੀਤਾ ਸੀ ਅਤੇ ਇਹ ਸਫਰ 1988 ਤੱਕ ਜਾਰੀ ਰਿਹਾ। 1988 ਵਿਚ ਕੇਵਲ ਧਾਲੀਵਾਲ ਐਨ.ਐਸ.ਡੀ. (ਨੈਸ਼ਨਲ ਸਕੂਲ ਆਫ ਡਰਾਮਾ) ਵਿੱਚ ਨਾਟ ਨਿਰਦੇਸ਼ਨ ਅਤੇ ਡਿਜਾਇਨ ਦੇ ਖੇਤਰ ਵਿੱਚ ਤਕਨੀਕੀ ਮੁਹਾਰਤ ਹਾਸਿਲ ਕਰਨ ਚਲਾ ਗਿਆ। ਐਨ.ਐਸ.ਡੀ. ਤੋਂ ਵਾਪਸ ਪਰਤ ਕੇ ਉਸ ਨੇ ਆਪਣੇ ਨਾਟ ਗਰੁਪ ਮੰਚ ਰੰਗਮੰਚ ਦੀ ਸਥਾਪਨਾ ਕੀਤੀ। ਇਸ ਗਰੁਪ ਦੇ ਬੈਨਰ ਹੇਠ ਹੀ ਕੇਵਲ ਧਾਲੀਵਾਲ ਹੁਣ ਤਕ ਨਾਟਕ ਕਰਦਾ ਆ ਰਿਹਾ ਹੈੈ। ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਖੇਤਰ ਵਿੱਚ ਭਾਵੇਂ ਓਸ ਦੀ ਪਹਿਚਾਣ ਇੱਕ ਨਾਟ ਨਿਰਦੇਸ਼ਕ ਦੇ ਵਜੋਂ ਹੀ ਬਣੀ,ਪਰ ਫਿਰ ਵੀ ਨੇ ਕਾਫੀ ਗਿਣਤੀ ਵਿੱਚ ਆਪਣੀਆਂ ਨਾਟ ਰਚਨਾਵਾਂ ਛਪਵਾ ਕੇ ਆਪਣੀ ਪਹਿਚਾਣ ਇੱਕ ਨਾਟਕਕਾਰ ਦੇ ਤੋਰ ਤੇ ਵੀ ਸਥਾਪਿਤ ਕੀਤੀ।
ਮੰਚ ਰੰਗਮੰਚ
[ਸੋਧੋ]ਕੇਵਲ ਧਾਲੀਵਾਲ ਨੇ ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੀਤੀ। ਕੇਵਲ ਧਾਲੀਵਾਲ ਨੇ ਹੁਣ ਤੱਕ ਲਗਭਗ 250 ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ 150 ਤੋਂ ਵੱਧ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਉਂਦੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ;
- ਪੰਜਾਬ ਦੇ ਰੰਗਮੰਚ ਨੂੰ ਇੱਕ ਪ੍ਰੋਫ਼ੈਸ਼ਨਲ ਲੁੱਕ ਦਿੱਤੀ।
- ਪੰਜਾਬ ਦੇ ਪਿੰਡਾਂ ਵਿੱਚ 2000 ਦੇ ਕਰੀਬ ਨਾਟਕਾਂ ਦੇ ਸ਼ੋਅ ਕੀਤੇ।
- ਆਪਣੇ ਤੌਰ ਬਿਨਾ ਕਿਸੇ ਸਰਕਾਰੀ ਮਦਦ ਦੇ ਛੇ ਨੈਸ਼ਨਲ ਥੀਏਟਰ ਫੈਸਟੀਵਲ ਕੀਤੇ।
- ਕਵਿਤਾ,ਕਹਾਣੀਤੇ ਨਾਵਲ ਦਾ ਮੰਚਨ ਕੀਤਾ।
- ਭਾਰਤ ਦੇ ਹਰ ਸੂਬੇ ਅਤੇ ਵਿਦੇਸ਼ਾ ਵਿੱਚ ਨਾਟਕ ਖੇਡੇ ਤੇ ਸਾਰੇ ਨਾਟਕ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਖੇਡੇ।
- ਆਪਣਾ ਰੰਗ ਮੰਚ ਭਵਨ ਉਸਾਰਿਆ।
ਨਾਟਕ
[ਸੋਧੋ]ਨਾਟ-ਸੰਗ੍ਰਹਿ
[ਸੋਧੋ]ਬਾਲ ਨਾਟਕ
[ਸੋਧੋ]ਨਾਟਕ
[ਸੋਧੋ]ਸੰਪਾਦਨ
[ਸੋਧੋ]ਰੰਗ ਮੰਚ ਤੇ ਲੇਖ
[ਸੋਧੋ]- ਰੰਗ ਕਰਮੀ ਦੀ ਤੀਸਰੀ ਅੱਖ
ਪ੍ਰੋਡਕਸ਼ਨਾਂ
[ਸੋਧੋ]- ਮਾਂ (ਮੈਕਸਿਮ ਗੋਰਕੀ)
- ਮੇਦਨੀ (ਸਵਰਾਜਬੀਰ)
- ਸ਼ਾਇਰੀ (ਸਵਰਾਜਬੀਰ )
- ਕਬੀਰ (ਐਸ.ਐਨ ਸੇਵਕ)
- ਕੈਦੋਂ (ਸ਼ਹਿਰਯਾਰ )
- ਕੋਰਟ ਮਾਰਸ਼ਲ (ਸਵਦੇਸ਼ ਦੀਪਕ )
- ਤਸਵੀਰਾਂ (ਸਵਰਾਜਬੀਰ )
- ਪੁਲ-ਸਿਰਾਤ (ਸਵਰਾਜਬੀਰ )
- ਮੈਂ ਪੰਜਾਬ ਬੋਲਦਾ ਹਾਂ (ਹਰਵਿੰਦਰ ਸਿੰਘ)
ਸਨਮਾਨ
[ਸੋਧੋ]- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਈਸ਼ਵਰ ਚੰਦਰ ਨੰਦਾ ਪੁਰਸਕਾਰ
- ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ
- ਭਾਸ਼ਾ ਵਿਭਾਗ ਪੰਜਾਬ ਵਲੋਂ ਸ਼ੋ੍ਮਣੀ ਨਾਟਕਕਾਰ ਦਾ ਪੁਰਸਕਾਰ
- ਪੰਜਾਬੀ ਅਕਾਦਮੀ ਦਿੱਲੀ ਵਲੋਂ ਬੈਸਟ ਡਾਇਰੈਕਟਰ ਐਵਾਰਡ
ਬਾਹਰੀ ਲਿੰਕ
[ਸੋਧੋ]- (http://www.magazine.manchanpunjab.org/column?c=1)([[ਮੰਚਨ[permanent dead link] ਪੰਜਾਬ]] ਮੈਗਜ਼ੀਨ ਵਿੱਚ ਕੇਵਲ ਧਾਲੀਵਾਲ ਦੀ ਇੰਟਰਵਿਊ ਹੈ।)
- (https://www.facebook.com/#!/kewal.dhaliwal.7?fref=ts) (ਕੇਵਲ ਧਾਲੀਵਾਲ ਦੀ ਫੇਸਬੁੱਕ ਆਈ ਡੀ)
- ↑ "Manchan Directory". Archived from the original on 2016-05-12. Retrieved 2016-05-12.
{{cite web}}
: Unknown parameter|dead-url=
ignored (|url-status=
suggested) (help)