ਚੰਦਭਾਨ
ਚੰਦਭਾਨ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਬਲਾਕ | ਕੋਟਕਪੂਰਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਫ਼ਰੀਦਕੋਟ |
ਚੰਦਭਾਨ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1] ਇਹ ਫ਼ਰੀਦਕੋਟ ਦੀ ਬਠਿੰਡੇ ਜ਼ਿਲ੍ਹੇ ਨਾਲ ਲੱਗਦੀ ਹੱਦ ’ਤੇ ਆਖ਼ਰੀ ਪਿੰਡ ਹੈ। ਇਸ ਦੇ ਇੱਕ ਪਾਸੇ ਜੈਤੋ ਮੰਡੀ ਅਤੇ ਦੂਜੇ ਪਾਸੇ ਗੋਨਿਆਣਾ ਮੰਡੀ ਹੈ। ਆਵਾਜਾਈ ਪੱਖੋਂ ਇਹ ਸੜਕੀ ਮਾਰਗ ਬਠਿੰਡਾ, ਜੈਤੋ, ਅੰਮ੍ਰਿਤਸਰ ਤੇ ਰੇਲਵੇ ਮਾਰਗ ਬਠਿੰਡਾ, ਫ਼ਿਰੋਜ਼ਪੁਰ ’ਤੇ ਹੋਣ ਕਰਕੇ ਆਪਣੇ ਆਪ ਵਿੱਚ ਅਹਿਮ ਸਥਾਨ ਰੱਖਦਾ ਹੈ।
ਪਿੰਡ ਦਾ ਇਤਿਹਾਸ
[ਸੋਧੋ]ਪਿੰਡ ਦੇ ਇਤਿਹਾਸ ਬਾਰੇ ਗੱਲ ਚੱਲੇ ਤਾਂ ਕਿਹਾ ਜਾਂਦਾ ਹੈ ਕਿ ਸੋਲ੍ਹਵੀਂ ਸਦੀ ਵਿੱਚ ਜੈਤੋ ਬਜ਼ੁਰਗ ਦੇ ਵੰਸ਼ ਚੰਦਭਾਨ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਚੰਦਭਾਨ ਦੇ ਦੋ ਪੁੱਤਰ ਮੀਰੂ ਤੇ ਜਾਨੀ ਸਨ ਜਿਹਨਾਂ ਦੇ ਨਾਮ ’ਤੇ ਇਸ ਪਿੰਡ ਵਿੱਚ ਦੋ ਪੁਰਾਣੀਆਂ ਪੱਤੀਆਂ ਜਾਨੀ ਤੇ ਮੀਰੂ ਹਨ। ਜਾਨੀ ਪੱਤੀ ਵੱਡੀ ਹੈ, ਜਦੋਂਕਿ ਮੀਰੂ ਪੱਤੀ ਛੋਟੀ ਹੈ। ਪਿੰਡ ਵਿੱਚ ਦੋ ਪੁਰਾਣੇ ਖੂਹ ਅਤੇ ਮੋਘੇ ਵੀ ਜਾਨੀ ਤੇ ਮੀਰੂ ਦੇ ਨਾਮ ’ਤੇ ਹਨ।
ਪਿੰਡ ਬਾਰੇ
[ਸੋਧੋ]ਇਸ ਪਿੰਡ ਦੀ ਆਬਾਦੀ 5 ਹਜ਼ਾਰ ਦੇ ਕਰੀਬ ਹੈ ਜਿਸ ਵਿੱਚੋਂ 3400 ਦੇ ਲਗਪਗ ਵੋਟਰ ਹਨ। ਪਿੰਡ ਦਾ ਖੇਤੀਯੋਗ ਰਕਬਾ 3 ਹਜ਼ਾਰ ਏਕੜ ਹੈ। ਪੁਰਾਣੇ ਸਮਿਆਂ ਵਿੱਚ ਕੁੱਲ ਰਕਬਾ 7 ਹਜ਼ਾਰ ਏਕੜ ਦੇ ਕਰੀਬ ਸੀ। ਇਸ ਰਕਬੇ ਵਿੱਚੋਂ ਨਵੇਂ ਪਿੰਡ ਵਸਾਉਣ ਤੇ ਰੇਲਵੇ ਲਾਈਨ ਅਤੇ ਡਰੇਨ ਨਿਕਲਣ ਕਾਰਨ ਰਕਬਾ ਘਟ ਗਿਆ। ਚੰਦਭਾਨ ਦੀਆਂ ਦੋ ਪੰਚਾਇਤਾਂ ਹਨ। ਇੱਕ ਪਿੰਡ ਦੀ ਪੰਚਾਇਤ ਅਤੇ ਦੂਜੀ ਖੇਤਾਂ ਵਾਲੇ ਘਰਾਂ ਦੀ ਪੰਚਾਇਤ ਹੈ। ਦੋਵੇਂ ਪੰਚਾਇਤਾਂ ਪਿੰਡ ਦੇ ਵਿਕਾਸ ਵਿੱਚ ਪੂਰਾ ਯੋਗਦਾਨ ਪਾ ਰਹੀਆਂ ਹਨ। ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਗਿਆਨੀ ਭਾਗ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਗਿਆਨੀ ਭਾਗ ਸਿੰਘ ਸੁਤੰਤਰਤਾ ਸੈਨਾਨੀ ਸਨ ਜਿਹਨਾਂ ਦੀ ਤਸਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਲੱਗੀ ਹੋਈ ਹੈ। ਪ੍ਰਭਜਿੰਦਰ ਸਿੰਘ ਡਿੰਪੀ ਵੀ ਇਸੇ ਪਿੰਡ ਨਾਲ ਸਬੰਧਤ ਸਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |