1928 ਗਰਮ ਰੁੱਤ ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
IX ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਅਮਸਤੱਰਦਮ, ਨੀਦਰਲੈਂਡ
ਭਾਗ ਲੈਣ ਵਾਲੇ ਦੇਸ਼46
ਭਾਗ ਲੈਣ ਵਾਲੇ ਖਿਡਾਰੀ2,883 (2,606 men, 277 women)
ਈਵੈਂਟ109 in 14 ਖੇਡਾਂ
ਉਦਘਾਟਨ ਸਮਾਰੋਹਜੁਲਾਈ 28
ਸਮਾਪਤੀ ਸਮਾਰੋਹ12 ਅਗਸਤ
ਉਦਘਾਟਨ ਕਰਨ ਵਾਲਾਰਾਜਕੁਮਾਰ ਹੈਨਰੀ
ਖਿਡਾਰੀ ਦੀ ਸਹੁੰਹੈਰੀ ਡੈਨਿਸ
ਓਲੰਪਿਕ ਟਾਰਚਕੋਈ ਨਹੀਂ
ਓਲੰਪਿਕ ਸਟੇਡੀਅਮਓਲੰਪੀਸਚ ਸਟੇਡੀਅਮ
ਗਰਮ ਰੁੱਤ
1924 ਓਲੰਪਿਕ ਖੇਡਾਂ 1932 ਗਰਮ ਰੁੱਤ ਓਲੰਪਿਕ ਖੇਡਾਂ  >
ਸਰਦ ਰੁੱਤ
1928 ਸਰਦ ਰੁੱਤ ਓਲੰਪਿਕ ਖੇਡਾਂ 1932 ਸਰਦ ਰੁੱਤ ਓਲੰਪਿਕ ਖੇਡਾਂ  >
ਸਟੇਡੀਅਮ 1928
ਰਾਜਕੁਮਾਰ ਮੈਚ ਦੇਖਦੇ ਹੋਏ

1928 ਓਲੰਪਿਕ ਖੇਡਾਂ ਜਾਂ IX ਓਲੰਪੀਆਡ 1928 ਵਿੱਚ ਨੀਦਰਲੈਂਡ ਦੇ ਸ਼ਹਿਰ ਅਮਸਤੱਰਦਮ ਵਿੱਖੇ ਹੋਈਆ।

ਝਲਕੀਆਂ[ਸੋਧੋ]

ਪਾਰਕਿੰਗ ਦਾ ਚਿੰਨ
 • ਪਹਿਲੀ ਵਾਰ ਓਲੰਪਿਕ ਜੋਤੀ ਜਗਾਈ ਗਈ।[1]
 • ਪਹਿਲੀ ਵਾਰ ਗ੍ਰੀਸ ਦੇ ਖਿਡਾਰੀਆਂ ਨਾਲ ਓਲੰਪਿਕ ਪਰੇਡ ਸ਼ੁਰੂ ਹੋਈ ਅਤੇ ਮਹਿਮਾਨ ਦੇਸ਼ ਦੇ ਖਿਡਾਰੀਆਂ ਨਾਲ ਸਮਾਪਤ ਹੋਈ।
 • ਐਥਲੈਟਿਕ ਦੀ ਖੇਡਾਂ 400 ਮੀਟਰ ਦੇ ਟਰੈਕ 'ਚ ਕਰਵਾਈਆ ਗਈਆ ਜੋ ਬਾਅਦ ਦਾ ਪੈਮਾਨਾ ਬਣ ਗਿਆ।
 • ਇਹ ਖੇਡਾਂ 16 ਦਿਨਾਂ ਵਿੱਚ ਸਮਾਪਤ ਹੋਈ ਜੋ ਰੀਤ ਹੁਣ ਤੱਕ ਚਲਦੀ ਹੈ।
 • ਤੈਰਾਕੀ ਵਿੱਚ ਦੋ ਸੋਨ ਤਗਮੇ ਜਿੱਤਣ ਵਾਲਾ ਜੋਹਨੀ ਵਾਇਸਮੂਲਰ ਬਾਅਦ ਵਿੱਚ ਬਹੁਤ ਸਾਰੀਆ ਟਾਰਜਨ ਫ਼ਿਲਮਾਂ ਵਿੱਚ ਕੰਮ ਕੀਤਾ।
 • ਫ਼ਿਨਲੈਂਡ ਦੇ ਪਾਵੋ ਨੁਰਮੀ ਨੇ 10,000ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਆ ਜਿਸ ਕੋਲ ਹੁਣ ਨੌ ਤਗਮੇ ਹੋ ਗਏ।
 • ਕੈਨੇਡਾ ਦੇ ਪਰਸੀ ਵਿਲਿਅਮ ਨੇ 100ਮੀਟਰ ਅਤੇ 200ਮੀਟਰ ਦੀਆਂ ਦੋਨੋਂ ਦੌੜਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
 • ਭਾਰਤ ਨੇ ਹਾਕੀ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।
 • ਜਾਪਾਨ ਦੇ ਮਿਕੀਓ ਓਡਾ ਨੇ 15.21 meters (49 ft 11 in) ਦੀ ਤੀਹਰੀ ਛਾਲ ਲਗਾ ਕੇ ਏਸ਼ੀਆ ਦਾ ਪਹਿਲਾ ਸੋਨ ਤਗਮਾ ਜਿਤਣ ਵਾਲ ਬਣਿਆ।
 • ਅਲਜੀਰੀਆ ਦਾ ਜਮਪਲ ਬਾਓਘੇਰਾ ਏਲ ਊਫੀ ਨੇ ਫ਼ਰਾਂਸ ਲਈ ਮੈਰਾਥਨ ਵਿੱਚ ਸੋਨ ਤਗਮਾ ਜਿੱਤਿਆ।
 • ਨਵਾ ਅਜ਼ਾਦ ਹੋਇਆ ਆਈਰਲੈਂਡ ਦੇ ਹੈਮਰ ਥਰੋ ਖਿਡਾਰੀ ਪੈਟ ਓ' ਕੈਲਾਘਨ ਨੇ ਸੋਨ ਤਗਮਾ ਜਿਤਿਆ।
 • ਕੋਕਾ ਕੋਲਾ ਬਤੌਰ ਸਪਾਂਸਰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸਾਮਿਲ ਹੋਇਆ।
 • ਇਹਨਾਂ ਖੇਡਾਂ ਨੂੰ ਪਹਿਲੀ ਵਾਰ ਗਰਮ ਰੁੱਤ ਦੀਆਂ ਖੇਡਾਂ ਦਾ ਨਾਮ ਦਿਤਾ ਗਿਆ।
 • 1920 ਅਤੇ 1924 ਦੀਆਂ ਖੇਡਾਂ ਵਿੱਚ ਬੈਨ ਕਰਨ ਤੋਂ ਬਾਅਦ ਜਰਮਨੀ ਖੇਡਾਂ ਵਿੱਚ ਸਮਿਲ ਹੋਇਆ ਤੇ ਤਗਮਾ ਸੂਚੀ ਵਿੱਚ ਦੁਜੇ ਸਥਾਨ ਤੇ ਰਿਹਾ।
 • ਕਾਰਾਂ ਦੀ ਪਾਰਕਿੰਗ ਲਈ ਪਹਿਲੀ ਵਾਰ ਗੋਲ ਨੀਲਾ ਨਾਲ P ਦਾ ਚਿੱਨ ਦੀ ਵਰਤੋਂ ਕੀਤੀ ਗਈ ਜੋ ਬਾਅਦ ਵਿੱਚ ਪਾਰਕਿੰਗ ਦਾ ਚਿੱਨ ਬਣ ਗਿਆ।[2]

ਹਵਾਲੇ[ਸੋਧੋ]

 1. "Amsterdam 1928". Olympic.org. Archived from the original on 2018-12-26. Retrieved 2012-07-09. {{cite web}}: Unknown parameter |dead-url= ignored (|url-status= suggested) (help)
 2. "ਪੁਰਾਲੇਖ ਕੀਤੀ ਕਾਪੀ". Archived from the original on 2016-12-20. Retrieved 2017-11-28. {{cite web}}: Unknown parameter |dead-url= ignored (|url-status= suggested) (help)
ਪਿਛਲਾ
1924 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਅਮਸਤੱਰਦਮ

IX ਓਲੰਪੀਆਡ (1928)
ਅਗਲਾ
1932 ਗਰਮ ਰੁੱਤ ਓਲੰਪਿਕ ਖੇਡਾਂ