ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1932 ਓਲੰਪਿਕ ਖੇਡਾਂ ਜਾਂ X ਓਲੰਪੀਆਡ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਅਤੇ ਕੈਲੀਫੋਰਨੀਆ ਵਿਖੇ ਹੋਈਆ। ਇਸ ਖੇਡਾਂ ਵਾਸਤੇ ਹੋਰ ਕਿਸੇ ਵੀ ਦੇਸ਼ ਨੇ ਆਪਣਾ ਨਾਮ ਨਹੀਂ ਦਿਤਾ। ਇਹਨਾਂ ਖੇਡਾਂ 'ਚ ਅਮਰੀਕਾ ਦਾ ਰਾਸ਼ਟਰਪਤੀ ਵੀ ਅਲੱਗ ਰਿਹਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੇ ਰੋਮ ਵਿੱਖੇ ਹੋਏ 23ਵੇਂ ਇਜਲਾਸ ਵਿੱਚ ਇਸ ਸ਼ਹਿਰ ਨੂੰ ਇਹ ਖੇਡਾਂ ਕਰਵਾਉਂਣ ਦਾ ਅਧਿਕਾਰ ਦਿਤ।[1]
ਆਸਟਰੇਲੀਆ ਦੀ ਟੀਮ
- ਪਹਿਲੀ ਵਾਰ ਮਰਦ ਖਿਡਾਰੀਆਂ ਵਾਸਤੇ ਓਲੰਪਿਕ ਪਿੰਡ ਬਣਾਇਆ ਗਿਆ ਅਤੇ ਔਰਤਾਂ ਖਿਡਾਰੀਆਂ ਨੂੰ ਹੋਟਲਵਿੱਚ ਠਹਿਰਾਇਆ ਗਿਆ।
- ਖਿਡਾਰੀਆਂ ਨੂੰ ਤਗਮੇ ਦੋਣ ਵਾਸਤੇ ਪਹਿਲੀ ਵਾਰ ਜਿੱਤ ਮੰਚ ਦੀ ਵਰਤੋਂ ਕੀਤੀ ਗਈ।
- ਬਾਬੇ ਡਿਡਰਿਕਸਨ ਨੇ ਜੈਵਲਿਨ ਅਤੇ ਹਰਡਲਜ਼ ਵਿੱਚ ਦੋ ਸੋਨ ਤਗਮੇ ਅਤੇ ਉੱਚੀ ਛਾਲ ਵਿੱਚ ਚਾਦੀ ਤਗਮਾ ਜਿੱਤਿਆ। ਇਹਨਾਂ ਦੀ ਉੱਚੀ ਛਾਲ ਦੀ ਤਕਨੀਕ ਨੂੰ ਗਲਤ ਦੱਸਿਆ।
- ਹਾਕੀ ਵਿੱਚ ਸਿਰਫ ਤਿੰਨ ਦੇਸ਼ਾਂ ਨੇ ਭਾਗ ਲਿਆ। ਭਾਰਤ ਨੇ ਅਮਰੀਕਾ, ਭਾਰਤ ਤੋਂ 1-24 ਨਾਲ ਹਾਰ ਕੇ ਵੀ ਕਾਂਸੀ ਤਗਮਾ ਦਾ ਹੱਕਦਾਰ ਬਣਿਆ ਅਤੇ ਜਾਪਾਨ ਨੂੰ 2-9 ਨਾਲ ਹਰਾ ਕੇ ਭਾਰਤ ਨੇ ਸੋਨ ਤਗਮਾ ਜਿੱਤਿਆ।
- ਪੋਲੈਂਡ ਦੀ ਸਟਾਨੀਸਲਾਵਾ ਵਲਾਸੀਵਿਚਜ਼ ਨੇ ਔਰਤਾਂ ਦੀ 100 ਮੀਟਰ 'ਚ ਸੋਨ ਤਗਮਾ ਜਿੱਤਿਆ ਅਤੇ ਅਗਲੀਆਂ ਓਲੰਪਿਕ ਖੇਡਾਂ ਵਿੱਚ ਦੁਆਰਾ ਚਾਦੀ ਦਾ ਤਗਮਾ ਜਿੱਤਿਆ। 1980 ਵਿੱਚ ਉਸ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਕਿ ਉਹ ਖੁਸਰਾ ਸੀ ਅਤੇ ਖੇਡਣ ਦੇ ਅਯੋਗ ਸੀ।
- ਐਡੀ ਟੋਲਨ ਨੇ 100 ਮੀਟਰ ਅਤੇ 200 ਮੀਟਰ ਦੇ ਦੋਨੋਂ ਸੋਨ ਤਗਮੇ ਆਪਣੇ ਨਾਮ ਕੀਤੇ।
- ਰੋਮੀਓ ਨੇਰੀ ਨੇ ਜਿਮਨਾਸਟਿਕ ਦੀ ਖੇਡ ਵਿੱਚ ਤਿੰਨ ਸੋਨ ਤਗਮੇ ਜਿੱਤੇ।
- ਹੈਲੇਨਾ ਮੈਡੀਸਨ ਨੇ ਤੈਰਾਕੀ ਵਿੱਚ ਤਿੰਨ ਸੋਨ ਤਗਮੇ ਜਿੱਤੇ।
- ਜਾਪਾਨ ਦੇ ਖਿਡਾਰੀ ਤਾਕੇਚੀ ਨਿਸ਼ੀ ਨੇ ਘੋੜ ਦੌੜ 'ਚ ਸੋਨ ਤਗਮਾ ਜਿੱਤਿਆ।
- ਸਭ ਤੋਂ ਛੋਟੀ ਉਮਰ ਦੇ ਕੁਸੂਓ ਕੀਤਾਮੁਰਾ ਨੇ 1500 ਮੀਟਰ ਦੀ ਦੌੜ 'ਚ ਸੋਨ ਤਗਮਾ ਜਿੱਤਿਆ।
- ਆਸਟਰੇਲੀਆ ਦੇ ਸਾਇਕਲ ਦੌੜ 'ਚ ਸੋਨ ਤਗਮਾ ਜੇਤੂ ਦੁਨਸ ਗਰੇਅ ਨੇ 1 ਮਿੰਟ 13 ਸੈਕਿੰਡ ਵਿੱਚ 1000 ਮੀਟਰ ਦੀ ਦੌੜ ਦਾ ਰਿਕਾਰਡ 2000 ਓਲੰਪਿਕ ਖੇਡਾਂ ਤੱਕ ਕੋਈ ਵੀ ਖਿਡਾਰੀ ਤੋੜ ਨਾ ਸਕਿਆ।
- ਗਲਤੀ ਨਾਲ ਇੱਕ ਵੱਧ ਚੱਕਰ ਲਗਾਉਣ ਨਾਲ 3,000 ਮੀਟਰ ਨੂੰ 3,460 ਮੀਟਰ ਦੌੜ ਕੇ ਪੂਰਾ ਕੀਤਾ ਗਿਆ।