ਸਮੱਗਰੀ 'ਤੇ ਜਾਓ

ਵਿਕੀਪੀਡੀਆ:ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ ਇੱਕ ਅਜਿਹੀ ਗਤੀਵਿਧੀ ਹੈ ਜਿਸ ਨੂੰ ਇੱਕ ਮੁਹਿੰਮ ਦਾ ਨਾਂ ਦਿੱਤਾ ਗਿਆ ਹੈ। ਇਸ ਮੁਹਿੰਮ ਦਾ ਮਕਸਦ ਲੇਖਾਂ ਦੇ ਮਿਆਰੀਕਰਨ ਅਤੇ ਗੁਣਵੱਤਾ ਨੂੰ ਨਿਸ਼ਚਿਤ ਰੁਪ ਦੇਣਾ ਹੈ। ਇਸ ਦੌਰਾਨ ਉਨ੍ਹਾਂ 'ਤੇ ਕੰਮ ਕੀਤਾ ਜਾਵੇਗਾ ਜੋ ਪਹਿਲਾਂ ਹੀ ਬਣ ਚੁੱਕੇ ਹਨ ਪਰ ਗੁਣਵੱਤਾ ਵਜੋਂ ਹਾਲੇ ਥੋੜ੍ਹੇ ਕੱਚੇ ਹਨ। ਇਸ ਲਈ ਉਨ੍ਹਾਂ ਪਹਿਲੇ ਪੰਜਾਹ ਲੇਖਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੂੰ ਲੋਕਾਂ ਜਾਂ ਪਾਠਕਾਂ ਵਲੋਂ ਵੱਧ ਪੜ੍ਹਿਆ ਜਾਂਦਾ ਹੈ।

ਇਸ ਮੁਹਿੰਮ ਤਹਿਤ ਤੁਸੀਂ ਹਰ ਮਹੀਨੇ ਦੀ 15 ਤੋਂ 22 ਤਰੀਕ ਤੱਕ ਕੰਮ ਕਰਨਾ ਹੈ ਜੀ। ਵਧੀਆ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਪ੍ਰਸੰਸਾ ਵਜੋਂ ਇਨਾਮ ਵੀ ਦਿੱਤੇ ਜਾਣਗੇ

ਸੰਪਾਦਕ

[ਸੋਧੋ]
  1. Mulkh Singh
  2. Gill jassu
  3. Jagseer S Sidhu (ਗੱਲ-ਬਾਤ) 07:59, 18 ਅਕਤੂਬਰ 2020 (UTC)[ਜਵਾਬ]
  4. Satpal Dandiwal (talk) |Contribs) 17:08, 22 ਅਕਤੂਬਰ 2020 (UTC)[ਜਵਾਬ]
  5. Simranjeet Sidhu (ਗੱਲ-ਬਾਤ) 05:27, 27 ਅਕਤੂਬਰ 2020 (UTC)[ਜਵਾਬ]
  6. Nitesh Gill
  7. Gaurav Jhammat (ਗੱਲ-ਬਾਤ) 14:20, 16 ਜੂਨ 2021 (UTC)[ਜਵਾਬ]

ਲੇਖਾਂ ਦੀ ਸੂਚੀ

[ਸੋਧੋ]

ਇੱਥੇ ਪਹਿਲੇ 18 ਲੇਖਾਂ ਦੀ ਸੂਚੀ ਸਾਂਝੀ ਕੀਤੀ ਗਈ ਹੈ। ਇਸ ਕੰਮ ਵਿੱਚ ਦਿਲਚਸਪੀ ਰੱਖਣ ਵਾਲੇ ਸੰਪਾਦਕ ਲੇਖ ਦੀ ਚੋਣ ਕਰਕੇ ਅੱਗੇ ਆਪਣਾ ਨਾਂ ਦਰਜ ਕਰ ਸਕਦੇ ਹਨ।

ਲੇਖ ਸੁਧਾਰ ਮੁਹਿੰਮ ਲਈ ਧਿਆਨ ਰੱਖਣ ਯੋਗ ਗੱਲਾਂ

[ਸੋਧੋ]
  1. ਸ਼ਬਦ ਅਤੇ ਵਾਕ ਬਣਤਰ ਸਹੀ ਰੱਖੀ ਜਾਵੇ। ਕੁਝ ਗਲਤ ਸ਼ਬਦਾਂ ਦੀ ਸੂਚੀ [1] ਨੂੰ ਪਹਿਲਾਂ ਦੇਖ ਲਿਆ ਜਾਵੇ।
  2. ਲੋੜੀਂਦੇ ਹਵਾਲੇ ਨਾਲ ਨੱਥੀ ਕੀਤੇ ਜਾਣ ।
  3. ਲੇਖ ਨਾਲ ਸਬੰਧਤ ਫੋਟੋਆਂ ਵੀ ਲੇਖ ਵਿੱਚ ਪਾਈਆਂ ਜਾਣ ਤਾਂ ਕਿ ਦਿੱਖ ਵੀ ਵਧੀਆ ਰਹੇ ਅਤੇ ਅਰਥ ਵੀ ਸਹੀ ਸਮਝ ਆਵੇ।
  4. ਕਿਸੇ ਵਿਅਕਤੀ ਨੂੰ ਬਹੁਵਚਨ ਨਾਲ ਸੰਬੋਧਤ ਨਾ ਕੀਤਾ ਜਾਵੇ।
  5. ਸ਼੍ਰੇਣੀਆਂ ਦਾ ਖਿਆਲ ਰੱਖਿਆ ਜਾਵੇ। ਬੇਲੋੜੀ ਸ਼੍ਰੇਣੀ ਨਾ ਹੋਵੇ ਪਰ ਲੋੜੀਂਦੀ ਸ਼੍ਰੇਣੀ ਜ਼ਰੂਰ ਸ਼ਾਮਿਲ ਕੀਤੀ ਜਾਵੇ।
  6. ਅੰਗਰੇਜ਼ੀ ਹਵਾਲਿਆਂ ਨਾਲ ਮੂਲ ਪੰਜਾਬੀ ਹਵਾਲੇ ਦਿੱਤੇ ਜਾਣ ਤਾਂ ਬਿਹਤਰ ਰਹੇਗਾ। ਹਿੰਦੀ ਵਿਕੀਪੀਡੀਆ'ਚੋਂ ਵੀ ਹਵਾਲੇ ਲੱਭੇ ਜਾ ਸਕਦੇ ਹਨ।
  7. ਇਸ ਮੁਹਿੰਮ ਦੀ ਕੋਈ ਸਮਾਂ ਹੱਦ ਨਹੀਂ ਤਹਿ ਕੀਤੀ ਗਈ ਇਸ ਲਈ ਜਲਦਬਾਜੀ ਦੀ ਕੋਈ ਲੋੜ ਨਹੀਂ,ਕੰਮ ਥੋੜ੍ਹਾ ਪਰ ਮਿਆਰੀ ਕੀਤਾ ਜਾਵੇ।
  8. ਇਹਨਾਂ ਲੇਖਾਂ ਤੋਂ ਬਿਨਾਂ ਵੀ ਕੋਈ ਬਹੁਤ ਜਰੂਰੀ ਲੇਖ ਕਿਸੇ ਦੇ ਧਿਆਨ ਵਿੱਚ ਹੋਵੇ ਤਾਂ ਹੇਠਾਂ ਹੋਰ ਸਿਰਲੇਖ ਦੇ ਕੇ ਆਪਾਂ ਅਜਿਹੇ ਲੇਖਾਂ ਦੀ ਸੂਚੀ ਤਿਆਰ ਕਰ ਸਕਦੇ ਹਾਂ ਜਿਨ੍ਹਾਂ ਉੱਤੇ ਅਗਲੇ ਮਰਹਲੇ(ਪੜਾਅ) ਵਿੱਚ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
  9. ਸਬਦਾਂ ਸੰਬੰਧੀ ਕੋਈ ਮੁਸ਼ਕਿਲ ਆਉਣ 'ਤੇ ਉਨ੍ਹਾਂ ਬਾਰੇ ਭਾਈਚਾਰੇ ਨਾਲ ਚਰਚਾ ਕੀਤੀ ਜਾ ਸਕਦੀ ਹੈ। ਚਰਚਾ ਲਈ ਲੇਖ ਦੇ ਚਰਚਾ ਸਫੇ ਨੂੰ ਵਰਤੋਂ ਵਿੱਚ ਲਿਆਇਆ ਜਾਵੇ ਤਾਂ ਚੰਗਾ ਹੈ ਨਹੀਂ ਤਾਂ ਕਿਸੇ ਗਰੁੱਪ ਵਿੱਚ ਮੁਸ਼ਕਿਲਾਂ ਦੇ ਹੱਲ 'ਤੇ ਗੱਲ-ਬਾਤ ਕੀਤੀ ਜਾ ਸਕਦੀ ਹੈ।
  10. ਇਹ ਗੱਲਾਂ ਕੋਈ ਪੱਥਰ ਤੇ ਲਕੀਰ ਨਹੀਂ ਹਨ, ਸਿਰਫ ਅਸੀਂ ਚਰਚਾ ਲਈ ਲਿਖੀਆਂ ਹਨ। ਤੁਸੀਂ ਇਹਨਾਂ ਗੱਲਾਂ ਵਿੱਚ ਆਪਣੀ ਗੱਲ ਵੀ ਜੋੜ ਸਕਦੇ ਹੋ ਜਾਂ ਇਹਨਾਂ ਨੂੰ ਬਿਹਤਰ ਰੂਪ ਵੀ ਦੇ ਸਕਦੇ ਹੋ।

ਹੋਰ ਜ਼ਰੂਰੀ ਲੇਖਾਂ ਦੀ ਸੂਚੀ

[ਸੋਧੋ]
  1. ਕੌਮੀ ਸਿੱਖਿਆ ਨੀਤੀ 2020
  2. ਰਾਜਨੀਤੀ ਵਿਗਿਆਨ