ਸਮੱਗਰੀ 'ਤੇ ਜਾਓ

ਸਟੂਅਰਟ ਮੈੱਕ ਫਿਲ ਹਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੀਵਨ

[ਸੋਧੋ]

ਸਟੂਅਰਟ ਮੈੱਕ ਫਿਲ ਹਾਲ ਦਾ ਜਨਮ 3 ਫਰਵਰੀ 1932 ਨੂੰ ਕੈਰੀਬੀਅਨ ਸਮੁੰਦਰ ਵਿੱਚ ਸਥਿਤ ਟਾਪੂ ਜਮਾਈਕਾ ਦੇਸ਼ ਦੀ ਰਾਜਧਾਨੀ ਕਿੰਗਸਟਨ ਵਿੱਚ ਅਫਰੀਕੀ ਮੂਲ ਦੇ ਬ੍ਰਿਟਿਸ਼ ਯਹੂਦੀ ਪੁਰਤਗੇਜ਼ੀ ਪਰਿਵਾਰ ਵਿੱਚ ਹੋਇਆ।[1]

ਸਟੂਅਰਟ ਬਰਤਾਨੀਆ ਦਾ ਮਾਰਕਸਵਾਦੀ ਸੋਚ ਵਾਲਾ ਅੰਗਰੇਜ਼ੀ ਸਾਹਿਤ ਵਿੱਚ ਪ੍ਰਬੀਨ ਸਮਾਜ-ਵਿਗਿਆਨੀ ਸੀ। ਇਸਨੇ ਸਭਿਆਚਾਰ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤਾ।ਸਟੂਅਰਟ ਨੇ ਰਿਚਰਡ ਹੌਗਰਟ ਅਤੇ ਰੇਮੰਡ ਵਿਲੀਅਮਜ਼ ਨਾਲ ਮਿਲ ਕੇ ਸਭਿਆਚਾਰ ਅਧਿਐਨ ਦੇ ਖੇਤਰ ਵਿੱਚ ਸਭਿਆਚਾਰਕ ਅਧਿਐਨ ਵਿਧੀ ਸਿਰਜੀ,ਜਿਸ ਨੂੰ ਅਕਾਦਮਿਕ ਖੇਤਰ ਵਿੱਚ "ਬਰਮਿੰਘਮ ਸਕੂਲ ਆਫ ਕਲਚਰ ਸਟੱਡੀ" ਦੀ ਵਿਧੀ ਵੀ ਆਖਿਆ ਜਾਂਦਾ ਹੈ। ==

ਵਿੱਦਿਆ

[ਸੋਧੋ]

ਸਟੂਅਰਟ ਮੈੱਕ ਨੇ ਮੁੱਢਲੀ ਸਕੂਲੀ ਅਤੇ ਕਾਲਜ ਸਿੱਖਿਆ ਜਮਾਈਕਾ ਵਿੱਚ ਹੀ ਪ੍ਰਾਪਤ ਕੀਤੀ। ਬਾਅਦ ਵਿੱਚ 1951 ਵਿੱਚ ਉਸਨੇ ਰੋਡਜ਼ ਸਕਾਲਰਸ਼ਿੱਪ ਲੈ ਕੇ ਪਹਿਲਾ ਮੈਰਟਨ ਕਾਲਜ,ਆਕਸਫੋਰਡ ਯੂਨੀਵਰਸਿਟੀ ਤੋਂ ਐਮ.ਏ.ਇੰਗਲਿਸ਼ ਕੀਤੀ ਫਿਰ ਹੈਨਰੀ ਜੇਮਸ ਤੇ ਡਾਕਟਰੇਟ ਵੀ ਸ਼ੁਰੂ ਕੀਤੀ ਸੀ। ਉਹ ਆਪਣੀ ਅਕਾਦਮਿਕ ਪੜ੍ਹਾਈ ਅਤੇ ਪੇਸ਼ਾਵਰ ਜ਼ਿੰਦਗੀ ਦੇ ਮੁੱਢਲੇ ਸਮੇਂ ਵਿੱਚ ਸਿਆਸੀ ਸਮਾਜਿਕ ਕਾਰਕੁਨ ਵਜੋਂ ਨਿਸ਼ਸ਼ਤਰੀਕਰਨ ਦੀ ਲਹਿਰ ਨਾਲ ਵੀ ਜੁੜਿਆ ਰਿਹਾ।1979 ਵਿੱਚ ਉਪਨ ਯੂਨੀਵਰਸਿਟੀ ਵਿਚ ਸਮਾਜ ਵਿਗਿਆਨ ਦਾ ਪ੍ਰੋਫ਼ੈਸਰ ਬਣ ਗਿਆ,ਉਥੋਂ ਹੀ ਉਹ 1997 ਵਿੱਚ ਸੇਵਾ ਮੁਕਤ ਹੋਇਆ ਅਤੇ ਬਾਅਦ ਵਿੱਚ ਪ੍ਰੋਫੈਸਰ ਅਮੈਰੀਟਸ ਵੀ ਬਣਿਆ। ਵਿਆਹ: ਸਟੂਅਰਟ ਦੀ ਸ਼ਾਦੀ ਯੂਨੀਵਰਸਿਟੀ ਕਾਲਜ ਲੰਦਨ ਦੀ ਨਾਰੀਵਾਦੀ ਪ੍ਰੋਫ਼ੈਸਰ ਕੈਥਰੀਨ ਨਾਲ ਹੋਈ।[2]

ਪੁਸਤਕਾਂ ਅਤੇ ਰਸਾਲੇ

[ਸੋਧੋ]

ਸਟੂਅਰਟ ਹਾਲ ਨੇ ਬਹੁਤ ਸਾਰੇ ਲੇਖ,ਆਰਟੀਕਲ,ਰਿਸਰਚ ਪੇਪਰ ਅਤੇ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸੰਪਾਦਨਾ ਦਾ ਕੰਮ ਵੀ ਕੀਤਾ ਹੈ । ਉਹ ਸਾਥੀਆਂ ਨਾਲ ਟੀਮ ਬਣਾ ਕੇ ਕੰਮ ਕਰਦੇ ਸਨ। ਉਸਨੇ 1960 ਵਿੱਚ "ਨਿਊ ਲੈਫਟ ਰੀਵਿਊ" ਨਾਮ ਦਾ ਰਸਾਲਾ ਸ਼ੁਰੂ ਕੀਤਾ ਜੋ ਦੁਨੀਆਂ ਭਰ ਦੀ ਆਰਥਿਕਤਾ, ਸਿਆਸਤ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਅਕਾਦਮਿਕ ਪੱਖੋਂ ਮਾਰਕਸਵਾਦੀ ਨਜ਼ਰੀਏ ਤੋਂ ਪੇਸ਼ ਕੀਤਾ ਸੀ।

ਸਟੂਅਰਟ ਦੀਆਂ ਕੁਝ ਚੋਣਵੀਆਂ ਪੁਸਤਕਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ: 1)Hall, Stuart;The Popular Arts (1964)

2)The Hippies:an American "moment"(1968) 3)Deviancy,Politics and the Media(1971)

4)Encoding and Decoding in the Television Discourse (1973)

5)A Reading of Marx's (1857)

6)Introduction to the Grundrisse (1973)

7)Policing the Crisis (1979)

8)The Hard Road to Renewal:Thatcherism and the Crisis of the Left (1988)

9)Resistance Through Rituals (1989)

10)Questions of Cultural Identity (1996)

11)Cultural Studies(1983) A Theoretical History 12)Selected Political Writings:The Great Moving Right Show and other Essays (2017)

13)Familliar Stranger:A Life Between Two Islands (2017)[3]

●ਵੱਖ ਵੱਖ ਚਿੰਤਕਾਂ ਦਾ ਪ੍ਰਭਾਵ:

[ਸੋਧੋ]

ਸਟੂਅਰਟ ਤੇ ਕਾਰਲ ਮਾਰਕਸ ਤੋਂ ਬਾਅਦ ਪ੍ਰਭਾਵਿਤ ਮਾਰਕਸਵਾਦੀ ਸਿਧਾਂਤਕਾਰ ਐਂਤੋਨੀਉ ਗ੍ਰਾਮਸ਼ੀ,ਮਿਸ਼ੇਲ ਫੂਕੋ,ਲੈਵੀ ਸਤਰਾਸ,ਅਲਤਿਊਸਰ ਅਤੇ ਰੋਲਾਂ ਬਾਰਥ ਦਾ ਪ੍ਰਭਾਵ ਸੀ।[4]

ਮੌਤ:

[ਸੋਧੋ]

ਸਟੂਅਰਟ ਦੀ ਮੌਤ 10 ਫਰਵਰੀ 2014 ਨੂੰ ਲੰਡਨ ਵਿੱਚ ਹੋਈ ਸੀ।

  1. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ, ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ,ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ,ਲੁਧਿਆਣਾ,ਪੰਨਾ ਨੰ:57>
  2. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ,ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ,ਪੰਨਾ ਨੰ:58>
  3. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ,ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ,ਪੰਨਾ ਨੰ:70>
  4. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ,ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ,ਪੰਨਾ ਨੰ:59>