24 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
24 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 83ਵਾਂ (ਲੀਪ ਸਾਲ ਵਿੱਚ 84ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 282 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1307 – ਅਲਾਉੱਦੀਨ ਖ਼ਿਲਜੀ ਦੇ ਸੈਨਾਪਤੀ ਮਲਿਕ ਕਾਫੁਰ ਨੇ ਅਜੈ ਦੇਵਗਿਰੀ ਕਿਲ੍ਹਾ 'ਤੇ ਕਬਜ਼ਾ ਕੀਤਾ।
- 1837 – ਕੈਨੇਡਾ ਨੇ ਕਾਲਿਆਂ ਨੂੰ ਵੀ ਵੋਟ ਪਾਉਣ ਦਾ ਹੱਕ ਦਿਤਾ।
- 1855 – ਭਾਰਤ 'ਚ ਪਹਿਲੀ ਵਾਰ ਲੰਬੀ ਦੂਰੀ ਤੱਕ ਟੈਲੀਗ੍ਰਾਫ ਸੰਦੇਸ਼ ਕੋਲਕਾਤਾ ਤੋਂ ਆਗਰਾ ਭੇਜਿਆ ਗਿਆ ਸੀ।
- 1882 – ਜਰਮਨ ਵਿਗਿਆਨਕ ਰੋਬਰਟ ਕੋਚ ਨੇ ਬੈਸਿਲਸ ਨਾਮੀ ਬੈਕਟੀਰੀਆ ਦੀ ਖੋਜ ਕੀਤੀ ਜਿਸ ਨਾਲ ਸਿਹਤ ਦੀ ਬੀਮਾਰੀ ਹੁੰਦੀ ਹੈ।
- 1898 – ਦੁਨੀਆ ਦੀ ਪਹਿਲੀ ਗੱਡੀ (ਆਟੋ ਮੋਬਾਈਲ) ਵੇਚੀ ਗਈ।
- 1902 – ਬੰਗਾਲ 'ਚ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਵਾਲੇ ਅੱਤਵਾਦੀ ਸੰਗਠਨ ਅਨੁਸੀਲਨ ਕਮੇਟੀ ਦਾ ਗਠਨ।
- 1924 – ਯੂਨਾਨ ਗਣਤੰਤਰ ਦੇਸ਼ ਬਣਿਆ।
- 1911 – ਡੈਨਮਾਰਕ ਨੇ ਜਿਸਮਾਨੀ ਸਜ਼ਾ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ।
- 1927 – ਚੀਨੀ ਕਮਿਊਨਿਸਟਾਂ ਨੇ ਨਾਨਕਿੰਗ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
- 1930 – ਪਲੂਟੋ ਗ੍ਰਹਿ ਦਾ ਨਾਮਕਰਨ ਹੋਇਆ।
- 1944 – ਨਾਜੀ ਸੈਨਾ ਨੇ ਰੋਮ 'ਚ 300 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
- 1946 – ਲਾਰਡ ਪੇਥਿਕ ਲਾਰੇਂਸ ਦੀ ਲੀਡਰਸ਼ਿਪ 'ਚ ਕੈਬਨਿਟ ਮਿਸ਼ਨ ਭਾਰਤ ਆਇਆ।
- 1946 – ਬਰਤਾਨੀਆ ਦਾ ਤਿੰਨ ਮੈਬਰਾਂ ਦਾ ਮਿਸ਼ਨ ਭਾਰਤ ਪਹੁੰਚਿਆ ਜੋ ਇਹ ਵਿੱਚਾਰ ਕਰੇ ਕਿ ਬ੍ਰਤਾਨੀਆਂ ਰਾਜ ਦੀ ਸਾਰੀਆਂ ਤਾਕਤਾ ਭਾਰਤੀ ਲੀਡਰ ਸਿੱਪ ਨੂੰ ਸੋਪ ਦਿਤੀਆਂ ਜਾਣ।
- 1947 – ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਬਣਨ ਵਾਸਤੇ ਦੋ ਵਾਰ ਦੀ ਹੱਦ ਨੀਅਤ ਕੀਤੀ।
- 1947 – ਲਾਰਡ ਮਾਊਂਟ ਬੇਟੇਨ ਨੂੰ ਭਾਰਤ ਦਾ ਵਾਇਸਰਾਏ ਬਣਾਇਆ ਗਿਆ।
- 1958 – ਮਸ਼ਹੂਰ ਗਾਇਕ ਐਲਵਿਸ ਪਰੈਸਲੀ ਨੇ ਆਪਣੀ ਗਿਟਾਰ ਵੇਚ ਕੇ ਇੱਕ ਰਾਈਫ਼ਲ ਤੇ ਫ਼ੌਜੀ ਵਰਦੀ ਖ਼ਰੀਦੀ।
- 1959 – ਅਨੰਦਪੁਰ ਸਾਹਿਬ ਵਿਖੇ ਅਕਾਲੀ ਕਾਨਫ਼ਰੰਸ 'ਚ ਗੁਰਦਵਾਰਿਆਂ ਵਿੱਚ ਸਰਕਾਰ ਦੇ ਦਖ਼ਲ ਵਿਰੁਧ ਮਤਾ ਪਾਸ ਕੀਤਾ ਕਿ ਜੇ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ ਉੱਤੇ ਮਜਬੂਰ ਹੋ ਜਾਵੇਗਾ।
- 1960 – ਇੱਕ ਅਮਰੀਕੀ ਅਦਾਲਤ ਨੇ ਫ਼ੈਸਲਾ ਦਿਤਾ ਕਿ ਡੀ.ਐਚ. ਲਾਰੰਸ ਦਾ ਨਾਵਲ 'ਲੇਡੀ ਚੈਟਰਲੀਜ਼ ਲਵਰ' ਅਸ਼ਲੀਲ ਨਹੀਂ ਹੈ।
- 1977 – ਮੋਰਾਰਜੀ ਦੇਸਾਈ ਦੀ ਲੀਡਰਸ਼ਿਪ 'ਚ ਦੇਸ਼ 'ਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ।
- 1990 – ਤਾਮਿਲਾਂ ਦੀ ਬਗ਼ਾਵਤ ਦਬਾਉਣ ਵਾਸਤੇ ਸ੍ਰੀਲੰਕਾ ਗਈਆਂ ਭਾਰਤੀ ਫ਼ੌਜਾਂ ਵਾਪਸ ਆਈਆਂ।
- 1998 – ਭਾਰਤ ਵਿੱਚ ਤੁਫਾਨ ਨੇ 250 ਲੋਕਾਂ ਨੂੰ ਮੌਤ ਮੂੰਹ ਵਿੱਚ ਪਾ ਲਿਆ ਅਤੇ 3000 ਜ਼ਖ਼ਮੀ ਕਰ ਦਿਤੇ।
- 2006 – ਸਪੇਨ ਵਿੱਚ ਵੱਖ ਮੁਲਕ ਦੀ ਮੰਗ ਕਰ ਰਹੇ ਬਾਸਕ ਲੋਕਾਂ ਦੀ ਪਾਰਟੀ 'ਈਟਾ' ਨੇ ਪੱਕੀ ਜੰਗਬੰਦੀ ਕਰਨ ਦਾ ਐਲਾਨ ਕੀਤਾ।
- 2008 – ਪਹਿਲੀਆਂ ਆਮ ਚੋਣਾਂ ਨਾਲ ਭੂਟਾਨ 'ਚ ਅਧਿਕਾਰਤ ਤੌਰ 'ਤੇ ਲੋਕਤੰਤਰ ਦੀ ਸਥਾਪਨਾ।