ਧਿਆਨ ਚੰਦ
ਧਿਆਨ ਚੰਦ | |||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ ਨਾਮ | ਧਿਆਨ ਸਿੰਘ | ||||||||||||||||||||||||||||||||||||||||||||||||||||||
ਛੋਟਾ ਨਾਮ | ਜਾਦੂਗਰ | ||||||||||||||||||||||||||||||||||||||||||||||||||||||
ਜਨਮ | [1] ਅਲਾਹਾਬਾਦ, ਆਗਰਾ ਅਤੇ ਅਵਧ ਦੇ ਸੰਯੁਕਤ ਸੂਬੇ, ਬ੍ਰਿਟਿਸ਼ ਇੰਡੀਆ (ਅਜੋਕੇ ਦਿਨ ਪ੍ਰਯਾਗਰਾਜ, ਉੱਤਰ ਪ੍ਰਦੇਸ਼, ਭਾਰਤ) | 29 ਅਗਸਤ 1905||||||||||||||||||||||||||||||||||||||||||||||||||||||
ਮੌਤ | 3 ਦਸੰਬਰ 1979[2] ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ, ਭਾਰਤ | (ਉਮਰ 74)||||||||||||||||||||||||||||||||||||||||||||||||||||||
ਵਫ਼ਾਦਾਰੀ | ਬਰਤਾਨਵੀ ਭਾਰਤ (1922–1947) ਭਾਰਤ (1947 ਤੋਂ) | ||||||||||||||||||||||||||||||||||||||||||||||||||||||
ਸੇਵਾ/ | ਬ੍ਰਿਟਿਸ਼ ਭਾਰਤੀ ਫੌਜ ਭਾਰਤੀ ਫੌਜ | ||||||||||||||||||||||||||||||||||||||||||||||||||||||
ਸੇਵਾ ਦੇ ਸਾਲ | 1922–1956 | ||||||||||||||||||||||||||||||||||||||||||||||||||||||
ਰੈਂਕ | ਮੇਜਰ | ||||||||||||||||||||||||||||||||||||||||||||||||||||||
ਯੂਨਿਟ | ਪਹਿਲੀ ਬ੍ਰਾਹਮਣ 14ਵੀਂ ਪੰਜਾਬ ਰੈਜੀਮੈਂਟ ਪੰਜਾਬ ਰੈਜੀਮੈਂਟ | ||||||||||||||||||||||||||||||||||||||||||||||||||||||
ਇਨਾਮ | ਪਦਮ ਭੂਸ਼ਣ | ||||||||||||||||||||||||||||||||||||||||||||||||||||||
|
ਮੇਜਰ ਧਿਆਨ ਚੰਦ (29 ਅਗਸਤ 1905 – 3 ਦਸੰਬਰ 1979) ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਸੀ, ਜਿਸਨੂੰ ਇਤਿਹਾਸ ਵਿੱਚ ਸਭ ਤੋਂ ਮਹਾਨ ਫੀਲਡ ਹਾਕੀ ਖਿਡਾਰੀ ਮੰਨਿਆ ਜਾਂਦਾ ਹੈ।[4][5][6] ਉਹ 1928, 1932 ਅਤੇ 1936 ਵਿੱਚ ਤਿੰਨ ਓਲੰਪਿਕ ਸੋਨ ਤਗਮੇ ਕਮਾਉਣ ਤੋਂ ਇਲਾਵਾ, ਇੱਕ ਅਜਿਹੇ ਦੌਰ ਵਿੱਚ ਜਿੱਥੇ ਭਾਰਤ ਨੇ ਫੀਲਡ ਹਾਕੀ ਵਿੱਚ ਦਬਦਬਾ ਬਣਾਇਆ ਹੋਇਆ ਸੀ, ਉਸ ਦੇ ਅਸਾਧਾਰਣ ਬਾਲ ਨਿਯੰਤਰਣ ਅਤੇ ਗੋਲ ਕਰਨ ਦੇ ਕਾਰਨਾਮੇ ਲਈ ਜਾਣਿਆ ਜਾਂਦਾ ਸੀ। ਉਸਦਾ ਪ੍ਰਭਾਵ ਇਹਨਾਂ ਜਿੱਤਾਂ ਤੋਂ ਵੀ ਅੱਗੇ ਵਧਿਆ, ਕਿਉਂਕਿ ਭਾਰਤ ਨੇ 1928 ਤੋਂ 1964 ਤੱਕ ਅੱਠ ਵਿੱਚੋਂ ਸੱਤ ਓਲੰਪਿਕ ਵਿੱਚ ਫੀਲਡ ਹਾਕੀ ਮੁਕਾਬਲੇ ਜਿੱਤੇ।[7]
ਉਸਦੇ ਸ਼ਾਨਦਾਰ ਗੇਂਦ ਨਿਯੰਤਰਣ ਲਈ ਹਾਕੀ ਦੇ ਜਾਦੂਗਰ ਵਜੋਂ ਜਾਣਿਆ ਜਾਂਦਾ ਹੈ,[8][9][10][11] ਚੰਦ ਨੇ 1926 ਤੋਂ 1949 ਤੱਕ ਅੰਤਰਰਾਸ਼ਟਰੀ ਪੱਧਰ 'ਤੇ ਖੇਡਿਆ, ਜਿੱਥੇ ਉਸਨੇ ਆਪਣੀ ਸਵੈ-ਜੀਵਨੀ ਗੋਲ ਦੇ ਅਨੁਸਾਰ 185 ਮੈਚਾਂ ਵਿੱਚ 570 ਗੋਲ ਕੀਤੇ।[12][13] ਅਤੇ ਆਪਣੇ ਪੂਰੇ ਘਰੇਲੂ ਅਤੇ ਅੰਤਰਰਾਸ਼ਟਰੀ ਕਰੀਅਰ ਵਿੱਚ 1000 ਤੋਂ ਵੱਧ ਗੋਲ ਕੀਤੇ।[14] ਬੀਬੀਸੀ ਨੇ ਉਸਨੂੰ "ਹਾਕੀ ਦਾ ਮੁਹੰਮਦ ਅਲੀ ਦੇ ਬਰਾਬਰ" ਕਿਹਾ।[14] ਭਾਰਤ ਸਰਕਾਰ ਨੇ ਚੰਦ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਭੂਸ਼ਣ ਨਾਲ 1956 ਵਿੱਚ ਸਨਮਾਨਿਤ ਕੀਤਾ।[15] ਉਸਦਾ ਜਨਮ ਦਿਨ, 29 ਅਗਸਤ, ਹਰ ਸਾਲ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਦਾ ਸਰਵਉੱਚ ਖੇਡ ਸਨਮਾਨ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਉਸ ਦੇ ਨਾਂ 'ਤੇ ਰੱਖਿਆ ਗਿਆ ਹੈ।[16]
ਜੀਵਨ
[ਸੋਧੋ]ਹਾਕੀ ਦੇ ਮਹਾਨ ਜਾਦੂਗਰ ਮਰਹੂਮ ਖਿਡਾਰੀ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇੱਕ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ ਆਮ ਮੁੰਡਿਆਂ ਵਾਂਗ ਪੜ੍ਹਾਈ ਤੋਂ ਬਾਅਦ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ, ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ, ਜਿਸਦੀ ਬਦੌਲਤ ਧਿਆਨ ਚੰਦ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ।
ਹਾਕੀ ਖਿਡਾਰੀ ਵਜੋਂ
[ਸੋਧੋ]1926 ਵਿੱਚ ਧਿਆਨ ਚੰਦ ਫ਼ੌਜ ਦੀ ਹਾਕੀ ਟੀਮ ਦਾ ਮੈਂਬਰ ਬਣਿਆ ਅਤੇ ਟੀਮ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿਦੇਸ਼ੀ ਦੌਰੇ 'ਤੇ ਗਿਆ। ਇਸ ਟੀਮ ਨੇ ਸਾਰੇ ਮੈਚ ਜਿੱਤੇ। 1928 ਦੀਆਂ ਹਾਲੈਂਡ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0 ਅਤੇ ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਮੇਜ਼ਬਾਨ ਹਾਲੈਂਡ ਨਾਲ ਹੋਇਆ ਅਤੇ ਭਾਰਤ ਨੇ ਪਹਿਲਾ ਗੋਲਡ ਮੈਡਲ ਪ੍ਰਾਪਤ ਕੀਤਾ। ਆਪਣੀ ਚਮਤਕਾਰੀ ਅਤੇ ਕਲਾਤਮਕ ਖੇਡ ਸਦਕਾ ਭਾਰਤ ਹਾਕੀ ਦਾ ਬਾਦਸ਼ਾਹ ਬਣਿਆ।
1932 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋਈਆਂ ਸਨ। ਸ਼ੁਰੂਆਤ ਵਿੱਚ ਭਾਰਤ ਨੇ ਜਪਾਨ ਨੂੰ 11-1 ਨਾਲ ਹਰਾਇਆ। ਦੂਜਾ ਮੁਕਾਬਲਾ ਭਾਰਤ ਨੇ ਅਮਰੀਕਾ ਨੂੰ ਹਰਾ ਕੇ 24-1 ਨਾਲ ਜਿੱਤਿਆ। ਇਸ ਮੈਚ ਵਿੱਚ ਧਿਆਨ ਚੰਦ ਅਤੇ ਉਸ ਦੇ ਭਰਾ ਰੂਪ ਸਿੰਘ ਨੇ 8-8 ਗੋਲ ਕੀਤੇ ਸਨ। ਇਸ ਤਰ੍ਹਾਂ ਦੂਜੀ ਵਾਰ ਭਾਰਤ ਓਲੰਪਿਕ ਚੈਂਪੀਅਨ ਬਣਿਆ। 1936 ਵਿੱਚ ਤੀਜੀ ਵਾਰ ਹੋ ਰਹੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਜਰਮਨੀ ਨੇ ਕੀਤੀ ਸੀ।
ਇੱਥੇ ਫਾਈਨਲ ਮੁਕਾਬਲਾ ਭਾਰਤ ਅਤੇ ਜਰਮਨੀ ਵਿਚਕਾਰ ਹੋਇਆ ਸੀ, ਜਿਸ ਨੂੰ ਵੇਖਣ ਲਈ ਜਰਮਨ ਦਾ ਤਾਨਾਸ਼ਾਹ ਅਡੋਲਫ਼ ਹਿਟਲਰ ਵੀ ਪਹੁੰਚਿਆ ਸੀ। ਧਿਆਨ ਚੰਦ, ਰੂਪ ਸਿੰਘ ਅਤੇ ਕਰਨਲ ਦਾਰਾ ਸਿੰਘ ਵਰਗੇ ਫਾਰਵਰਡ ਜਰਮਨੀ ਉੱਤੇ ਹਾਵੀ ਹੋ ਗਏ। ਹਾਰ ਹੁੰਦੀ ਵੇਖ ਜਰਮਨੀ ਖਿਡਾਰੀਆਂ ਨੇ ਘਬਰਾ ਕੇ ਧਿਆਨ ਚੰਦ ਉੱਤੇ ਵਾਰ ਕਰ ਦਿੱਤਾ, ਜਿਸ ਦੌਰਾਨ ਉਸ ਦਾ ਦੰਦ ਟੁੱਟ ਗਿਆ ਪਰ ਇਲਾਜ ਉੱਪਰੰਤ ਉਹ ਫਿਰ ਮੈਦਾਨ ਵਿੱਚ ਆ ਗਿਆ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 14 ਗੋਲ ਕੀਤੇ ਸਨ ਜਿਹਨਾਂ ਵਿੱਚੋਂ 6 ਧਿਆਨ ਚੰਦ ਨੇ ਕੀਤੇ ਸਨ। ਮੈਚ ਤੋਂ ਬਾਅਦ ਹਿਟਲਰ ਧਿਆਨ ਚੰਦ ਨੂੰ ਵਿਸ਼ੇਸ਼ ਤੌਰ ਉੱਤੇ ਮਿਲਣ ਆਇਆ ਅਤੇ ਉਸ ਨੂੰ ਭਾਰਤ ਛੱਡ ਕੇ ਜਰਮਨੀ ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਲੈਣ ਦੀ ਪੇਸ਼ਕਸ਼ ਕੀਤੀ ਜੋ ਧਿਆਨ ਚੰਦ ਨੇ ਠੁਕਰਾ ਦਿੱਤੀ ਸੀ।
1949 ਵਿੱਚ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਧਿਆਨ ਚੰਦ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚੇ ਸਨ। 1956 ਵਿੱਚ ਧਿਆਨ ਚੰਦ ਨੂੰ ਪਦਮ ਭੂਸ਼ਨ ਦੀ ਉਪਾਧੀ ਦਿੱਤੀ ਗਈ ਸੀ। 3 ਦਸੰਬਰ 1979 ਨੂੰ ਹਾਕੀ ਦਾ ਇਹ ਮਹਾਨ ਖਿਡਾਰੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ। ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ ਪੁਰਸਕਾਰ’ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਖੇਡ ਮੰਤਰਾਲੇ ਨੇ ਖੇਡਾਂ ਦੇ ਖੇਤਰ ‘ਚ ਮੇਜਰ ਧਿਆਨ ਚੰਦ ਦੀਆਂ ਯਾਦਗਾਰ ਉਪਲੱਬਧੀਆਂ ਦੇ ਲਈ ਉਹਨਾਂ ਨੂੰ ਭਾਰਤ ਰਤਨ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਹੈ।
ਸਵੈ-ਜੀਵਨੀ
[ਸੋਧੋ]"ਗੋਲ!", ਧਿਆਨ ਚੰਦ ਦੀ ਸਵੈ-ਜੀਵਨੀ ਹੈ ਜੋ ਕਿ 1952 ਵਿੱਚ ਮਦਰਾਸ (ਹੁਣ ਚੇਨੱਈ) ਵਿੱਚ ਛਪੀ ਸੀ।[17]
ਹਵਾਲੇ
[ਸੋਧੋ]- ↑ "Indian hockey's famous legend Dhyan Chand's resume". Mid Day. 3 December 2015. Archived from the original on 1 April 2016. Retrieved 1 April 2016.
- ↑ Dharma Raja, M.K. "Hockey Wizard Dhyan Chand Remembered". Press Information Bureau. Government of India. Archived from the original on 1 April 2016. Retrieved 1 April 2016.
- ↑ Evans, Hilary; Gjerde, Arild; Heijmans, Jeroen; Mallon, Bill; et al. "Dhyan Chand". Olympics at Sports-Reference.com. Sports Reference LLC. Archived from the original on 2020-04-17.
- ↑ "From Dhyan Chand to Dhanraj Pillay: The best Indian hockey players in history". Olympics. Retrieved 2021-09-11.
- ↑ "India renames highest sporting award after hockey legend Dhyan Chand - Xinhua | English.news.cn". Xinhuanet. Retrieved 2021-09-11.
- ↑ "Major Dhyan Chand birth anniversary — Remembering the greatest field hockey player". cnbctv18.com (in ਅੰਗਰੇਜ਼ੀ). 2022-08-29. Retrieved 2023-08-07.
- ↑ "National Sports Day 2021: Remembering India's golden hockey wizard, Major Dhyan Chand". Free Press Journal (in ਅੰਗਰੇਜ਼ੀ). Retrieved 2021-09-11.
- ↑ "Find out about India's hockey wizard". bbc.co.uk.
- ↑ "From Dhyan Chand to Dhanraj Pillay: The best Indian hockey players in history". Olympics.
- ↑ "National Sports Day: PM Narendra Modi pays tribute to Major Dhyan Chand on birth anniversary". Indian Express. 29 August 2017.
- ↑ "Dhyan Chand: Great Magician of Hockey". Hindustan Times (in ਅੰਗਰੇਜ਼ੀ). 2019-08-29. Retrieved 2022-07-11.
- ↑ "National Sports Day 2021: Remembering India's golden hockey wizard, Major Dhyan Chand". Free Press Journal (in ਅੰਗਰੇਜ਼ੀ). Retrieved 2021-09-11.
- ↑ ayush.gupta. "Coming soon: A documentary on hockey legend Dhyan Chand". Asianet News Network (in ਅੰਗਰੇਜ਼ੀ). Retrieved 2021-09-11.
- ↑ 14.0 14.1 "Discover hockey's answer to Pele". bbc.co.uk (in ਅੰਗਰੇਜ਼ੀ (ਬਰਤਾਨਵੀ)). 2004-02-26. Retrieved 2021-09-11.
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 October 2015. Retrieved 21 July 2015.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:0
- ↑ "DHYAN CHAND — Player, legend and the man". The Tribune. Chandigarh, India. 29 August 2009. Archived from the original on 20 ਅਕਤੂਬਰ 2015.
{{cite news}}
: Unknown parameter|dead-url=
ignored (|url-status=
suggested) (help)