ਵਾਸਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਾਸਨਾ ਮਨ ਦੀ ਉਹ ਤਰੰਗ ਹੈ ਜਿਸ ਨਾਲ ਮਨੁੱਖ ਇੰਦਰੀਆਂ ਦੇ ਭੋਗਾਂ ਵਿੱਚ ਆਕਰਸ਼ਿਤ ਹੋ ਜਾਂਦਾ ਹੈ। ਕਾਮਵਾਸਨਾ ਇਸਦਾ ਇੱਕ ਰੂਪ ਹੈ। ਕਾਮ ਵਾਲੇ ਮਨੁੱਖ ਦੀ ਭੋਗ-ਵਾਸ਼ਨਾ ਇੰਨੀ ਵਧ ਜਾਂਦੀ ਹੈ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਇੰਦਰੀਆਂ ਦੇ ਅਧੀਨ ਜਿੰਨੀ ਕਿਸੇ ਦੀ ਕਾਮ-ਵਾਸ਼ਨਾ ਤੇਜ਼ ਹੁੰਦੀ ਹੈ ਉਹ ਮਨੁੱਖ ਦੁਨਿਆਵੀ ਤੇ ਅਧਿਆਤਮਿਕ ਕੰਮਾਂ ਵਿੱਚ ਕਮਜ਼ੋਰ ਹੁੰਦਾ ਹੈ। ਕਾਮੀ ਵਿਅਕਤੀ[1] ਦਨਿਆਵੀ ਕੰਮ 'ਚ ਤਰੱਕੀ ਨਹੀਂ ਕਰ ਸਕਦਾ। ਕਾਮੀ ਵਿਅਕਤੀ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲਗ ਜਾਂਦੀਆਂ ਹਨ। ਉਸ ਵਿਅਕਤੀ ਨੂੰ ਲੋਭੀ, ਵੈਲੀ, ਈਰਖਾਲੂ, ਕਪਟੀ, ਧੋਖ਼ੇਵਾਜ਼, ਦੁਰਾਚਾਰੀ, ਨਿਰਦਈ ਕ੍ਰੋਧੀ ਹੋ ਜਾਂਦਾ ਹੈ।

ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ ... ਗੁਰੂ ਗਰੰਥ ਸਾਹਿਬ ਅੰਗ 932

ਇੰਦਰੀਆਂ 'ਚ ਵਾਸਨਾ[ਸੋਧੋ]

  1. ਅੱਖਾਂ ਨਾਲ: ਅਸ਼ਲੀਲ ਤਸਵੀਰਾਂ, ਟੈਲੀਵਿਜ਼ਨ, ਭੜਕੀਲੇ ਤੇ ਨੰਗੇਜ਼ ਪਹਿਰਾਵਾ, ਸਰੀਰਕ ਸੁੰਦਰਤਾ ਆਦਿ ਨਾਲ।
  2. ਕੰਨਾਂ ਨਾਲ: ਅਸ਼ਲੀਲ ਗਾਣੇ, ਬੋਲੀਆਂ ਗੁਣਨ ਨਾਲ।
  3. ਨੱਕ ਨਾਲ: ਕਾਮ ਵਾਸ਼ਨਾ ਵਾਲੀਆਂ ਸੁਗੰਧੀਆਂ ਨਾਲ।
  4. ਜੀਭ ਰਸ: ਸੁਆਦਾਂ ਨਾਲ, ਜ਼ਬਾਨ ਨਾਲ ਅਸ਼ਲੀਲ ਗਾਣੇ, ਗੀਤ, ਬੋਲੀਆਂ ਜਾਂ ਗੱਲਾਂ ਕਰਨ ਨਾਲ।
  5. ਸਰੀਰ ਦਾ ਸਪਰਸ਼: ਸਰੀਰ ਦੇ ਸਪਰਸ਼ ਨਾਲ ਵੀ ਕਾਮ ਵਾਸ਼ਨਾ ਉਪਜਦੀ ਹੈ।

ਹੋਰ ਦੇਖੋ[ਸੋਧੋ]

  1. ਕ੍ਰੋਧ
  2. ਲੋਭ
  3. ਮੋਹ
  4. ਹੰਕਾਰ

ਹਵਾਲੇ[ਸੋਧੋ]