ਕਾਲਕ ਸਾਰਨੀ
ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ ‘ਪੀਰੀਆਡਿਕ ਟੇਬਲ’ ਜਾਂ “ਐਟਮੀ ਪੀਰੀਅਡਾਂ ਦਾ ਪਹਾੜਾ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੱਚਮੁੱਚ ਗਣਿਤ ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਪੀਰੀਆਡਿਕ ਟੇਬਲ ਦੇ ਕਈ ਮੁੱਢਲੇ ਰੂਪ ਵੀ ਹਨ । ਇਸ ਦੀ ਕਾਢ ਰੂਸੀ ਰਸਾਇਣਕ ਵਿਗਿਆਨੀ ਦਮਿਤਰੀ ਮੈਂਦਲੀਵ ਨੇ ੧੮੬੯ ਵਿਚ ਕੱਢੀ। ਇਹ ਵਿਗਿਆਨੀ ਤੱਤਾਂ ਦੇ ਗੁਣਾਂ ਵਿਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਲਿਸਟ ਨੂੰ ਸਮੇਂ-ਸਮੇਂ ਕਈ ਵਾਰ ,ਜਿਉਂ-ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਤ ਕੀਤੇ ਗਏ , ਸੁਧਾਰਿਆ ਤੇ ਵਧਾਇਆ ਗਿਆ ਹੈ ।
ਮੁਢਲੀ ਜਾਣਕਾਰੀ [ਸੋਧ]
ਅਜੋਕੇ (ਸਮਾਂ ੧੬/੧੦/੨੦੦੬) ਮਿਆਰੀ ਟੇਬਲ ਵਿਚ ੧੧੭ ਪਰਪੱਕ ਤੱਤ ਹਨ। ਤੱਤ ੧੧੮ ਭਾਵੇਂ ਬਣਾ ਲਿਆ ਗਿਆ ਹੈ ਪਰ ੧੧੭ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਹ ਲਿਸਟ ਭਾਂਤ-ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਨ੍ਹਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦਾ ਉਪਯੋਗ ਭੌਤਿਕ ਵਿਗਿਆਨ,ਜੀਵ ਵਿਗਿਆਨ,ਇੰਨਜੀਨਅਰੀ ਅਤੇ ਦਸਤਕਾਰੀ ਵਿਚ ਵੀ ਬਹੁਤ ਪਾਇਆ ਜਾਂਦਾ ਹੈ।
ਲਿਸਟ ਦੀ ਬਣਤਰ ਮਿਆਰੀ ਲਿਸਟ ਨੂੰ ਚਿਤਰਿਤ ੧੮ ਖੰਭਿਆਂ ਵਿਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ ੧੮ ਸਮੂਹਾਂ ਜਾਂ ਜਮਾਤਾਂ ਵਿਚ ਵੰਡਦੇ ਹਨ। ਇਸ ਲਿਸਟ ਦੀਆਂ ੭ ਪੰਕਤੀਆਂ ਹਨ। ਲਿਸਟ ਦਾ ਨਕਸ਼ਾ ਆਵਰਤੀ(ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੁੰ ਦਰਸਾਉਂਦਾ ਹੈ। ਤੱਤਾਂ ਨੂੰ ਉਨ੍ਹਾਂ ਦੇ ਅਟਾਮਿਕ ਨੰਬਰ (ਭਾਵ ਐਟਮੀ ਗਰਭ ਵਿਚ ਪਰੋਟੋਨਾਂ ਦੀ ਗਿਣਤੀ)ਦੇ ਕ੍ਰਮ ਅਨੁਸਾਰ ਪੰਕਤੀਆਂ ਵਿਚ ਦਰਸਾਇਆ ਗਿਆ ਹੈ।ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇਕ ਹੀ ਖੰਭੇ(ਸਮੂਹ) ਵਿਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਲਿਸਟ ਵਿਚ ਹਰ ਲੇਟਵੀਂ ਪੰਗਤੀ ,ਕੁਆਂਟਮ ਖੋਲਾਂ ਦੀ ਸਤਹ ਉਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿਚ ਖੰਭਿਆਂ ਦੇ ਥੱਲੇ ਉਤਰਦਿਆਂ ਹਰ ਤੱਤ ਦੇ ਐਟਮੀ ਪੀਰੀਅਡ ,ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਲਿਸਟ ਵਿਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।
ਸਮੂਹ ਅਤੇ ਪੀਰਿਅਡ [ਸੋਧ]
ਸਮੂਹ ਅਤੇ ਪੀਰਿਅਡ ਲਿਸਟ ਵਿਚ ਖੜਾ ਖੰਭਾ ਇਕ ਸਮੂਹ ਦਰਸਾਂਦਾ ਹੈ ਅਤੇ ਆਡੀ ਪੰਕਤੀ ਇਕ ਪੀਰੀਅਡ । ਤੱਤ ਸਮੂਹਾਂ ਵਿਚ ਪਹਿਲੇ ,ਸਤਾਰਵੇਂ ਤੇ ਅਠਾਰਵੇਂ ਖੰਭੇ ਦੇ ਸਮੂਹਾਂ ਵਿਚ ਖਾਰੀ ਧਾਤੂਆਂ,ਹੈਲੋਜਨਜ਼,ਨੋਬਲ ਗੈਸਾਂ ਪ੍ਰਮੁਖ ਨਾਂ ਹਨ।ਤੀਸਰੇ ਖੰਭੇ ਦੀ ਛੇਵੀਂ ਪੰਕਤੀ ਵਿਚ ਲੈਂਥਾਨਾਈਡਜ਼ ਦੇ ਨਾਂ ਨਾਲ ਜਾਣੇ ਜਾਂਦੇ ਦੁਰਲੱਭ ਧਾਤੂਆਂ ਦਾ ਇਕ ਝੁੰਡ ਹੈ ।ਇਸੇ ਤਰਾਂ ਤੀਜੇ ਖੰਭੇ ਵਿਚ ਸਤਵੀਂ ਕਤਾਰ ਵਿਚ ਐਕਟੀਨਾਈਡਜ਼ ਦੇ ਨਾਂ ਨਾਲ ਜਾਣੀਆਂ ਜਾਦੀਆਂ ਧਾਤੂਆਂ ਦਾ ਝੁੰਡ ਹੈ। ਖਾਰੀ ਧਾਤੂਆਂ,ਕਲਰੀ(ਖਾਰੀ ਜ਼ਮੀਨ) ਧਾਤੂਆਂ,ਤਬਲੀਦੀ ਧਾਤੂਆਂ, ਐਕਟੀਨਾਈਡਜ਼, ਲੈਂਥਾਨਾਈਡਜ਼ ਤੇ ਗਰੀਬ ਧਾਤੂਆਂ ਦਾ ਇਕ ਸਮੂਹਿਕ ਨਾਂ ਹੈ “ਧਾਤਾਂ”। ਇਸੇ ਤਰਾਂ ਹੈਲੋਜਨਜ਼ ਤੇ ਨੋਬਲ ਗੈਸਾਂ ਨੂੰ ਅਧਾਤਾਂ ਵੀ ਕਿਹਾ ਜਾਂਦਾ ਹੈ।
ਸਿੱਧਾਂਤ [ਸੋਧ]
ਵਰਤਮਾਨ ਕੁਆਂਟਮ ਯਾਂਤਰਿਕੀ ਸਿਧਾਂਤ ਇਸ ਗਲ ਦੀ ਵਿਆਖਿਆ ਕਰਦੇ ਹਨ ਕਿ ਇਕ ਸਮੂਹ ਦੇ ਤੱਤਾਂ ਦੀ ਆਪਣੇ ਵੈਲੰਸੀ ਵਾਲੇ ਖੋਲ ਵਿਚ ਇਲੇਕਟਰੋਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ ਜੋਕਿ ਉਨ੍ਹਾਂ ਦੇ ਇਕੋ ਜਿਹੇ ਗੁਣਾਂ ਲਈ ਜ਼ਿਮੇਵਾਰ ਹੈ।ਇਕ ਸਮੂਹ ਦੇ ਤੱਤਾਂ ਦੀ ਐਟਮੀ ਅਰਧ ਵਿਆਸ,ਆਇਓਣਿਕ ਸ਼ਕਤੀ ਤੇ ਇਲੈਕਟਰੋਨੈਗੇਟਿਵਿਟੀ ਵਿਚ ਰੂਪਵਿਧੀ ਵੀ ਇਕੋਜਿਹੀ ਹੈ।ਇਸ ਤਰਾਂ ਉਪਰ ਤੌ ਹੇਠਾਂ ਆਂਦਿਆਂ ਤੱਤਾਂ ਦੇ ਐਟਮੀ ਅਰਧ ਵਿਆਸ ਵਧਦੇ ਹਨ, ਆਇਓਣਿਕ ਸ਼ਕਤੀ ਅਤੇ ਇਲੈਕਟਰੋਨੈਗੇਟਿਵਿਟੀ ਘਟਦੀ ਹੈ।ਇਹ ਸਭ ਵੇਲੈਂਸ ਇਲੈਕਟਰੋਨਾਂ ਦੀ ਗਰਭ ਤੋਂ ਵਧਦੀ ਦੂਰੀ ਕਾਰਨ ਹੈ।
|
|
|||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| H | He | ||||||||||||||||||||||||||||||||||||||||
| Li | Be | B | C | N | O | F | Ne | ||||||||||||||||||||||||||||||||||
| Na | Mg | Al | Si | P | S | Cl | Ar | ||||||||||||||||||||||||||||||||||
| K | Ca | Sc | Ti | V | Cr | Mn | Fe | Co | Ni | Cu | Zn | Ga | Ge | As | Se | Br | Kr | ||||||||||||||||||||||||
| Rb | Sr | Y | Zr | Nb | Mo | Tc | Ru | Rh | Pd | Ag | Cd | In | Sn | Sb | Te | I | Xe | ||||||||||||||||||||||||
| Cs | Ba | La | Ce | Pr | Nd | Pm | Sm | Eu | Gd | Tb | Dy | Ho | Er | Tm | Yb | Lu | Hf | Ta | W | Re | Os | Ir | Pt | Au | Hg | Tl | Pb | Bi | Po | At | Rn | ||||||||||
| Fr | Ra | Ac | Th | Pa | U | Np | Pu | Am | Cm | Bk | Cf | Es | Fm | Md | No | Lr | Rf | Db | Sg | Bh | Hs | Mt | Ds | Rg | Cn | Uut | Fl | Uup | Lv | Uus | Uuo | ||||||||||
|
|||||||||||||||||||||||||||||||||||||||||