੧੭ ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
17 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 76ਵਾਂ (ਲੀਪ ਸਾਲ ਵਿੱਚ 77ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 289 ਦਿਨ ਬਾਕੀ ਹਨ।
ਵਾਕਿਆ
[ਸੋਧੋ]- 461 –ਕੈਥੋਲਿਕ ਪਾਦਰੀ ਸੇਂਟ ਪੈਟਰਿਕ ਦੀ ਮੌਤ। ਹੁਣ ਕੁੱਝ ਈਸਾਈ ਮੁਲਕ ਇਸ ਦਿਨ ਨੂੰ 'ਸੇਂਟ ਪੈਟਰਿਕ ਦਿਨ' ਵਜੋਂ ਮਨਾਉਂਦੇ ਹਨ।
- 1527 –ਖਾਨਵਾ ਦੀ ਜੰਗ ਮੁਗਲ ਬਾਦਸ਼ਾਹ ਬਾਬਰ ਨੇ ਰਾਣਾ ਸਾਂਗਾ ਨੂੰ ਹਰਾ ਕੇ ਰਾਜਪੂਤਾਨਾ ਵਿੱਚ ਵੀ ਮੁਗ਼ਲ ਹਕੂਮਤ ਦਾ ਝੰਡਾ ਗੱਡ ਦਿਤਾ।
- 1901 –ਮਹਾਨ ਪੇਂਟਰ ਲਿਓਨਾਰਦੋ ਦਾ ਵਿੰਚੀ (ਮੋਨਾ ਲਿਜ਼ਾ ਬਣਾਉਣ ਵਾਲਾ) ਦੀਆਂ ਤਸਵੀਰਾਂ ਦੀ ਪਹਿਲੀ ਨੁਮਾਇਸ਼ ਲੱਗੀ, ਜਿਸ ਨੇ ਆਰਟ ਦੀ ਦੁਨੀਆ ਵਿੱਚ ਤਰਥੱਲੀ ਮਚਾ ਦਿਤੀ।
- 1959 –ਅਮਰੀਕਾ ਪਹਿਲੀ ਵਾਰ ਬਰਫ ਤੋੜ ਕੇ ਉੱਤਰੀ ਧਰੁਵ ਤੇ ਪਹੁੰਚੇ।
- 1959– ਦਲਾਈ ਲਾਮਾ, ਤਿੱਬਤ ਵਿੱਚ ਚੀਨ ਦੇ ਕਬਜ਼ੇ ਮਗਰੋਂ, ਭੱਜ ਕੇ ਭਾਰਤ ਪੁੱਜਾ।
- 1972 –ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ।
- 1969 –ਗੋਲਡਾ ਮਾਇਰ ਇਜ਼ਰਾਈਲ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1999– ਸਾਇੰਸਦਾਨਾਂ ਦੇ ਇੱਕ ਪੈਨਲ ਨੇ ਸਾਬਤ ਕੀਤਾ ਕਿ ਡਰੱਗ ਮਾਰੀਜੁਆਨਾ ਕੈਂਸਰ ਅਤੇ ਏਡਜ਼ ਦੇ ਇਲਾਜ ਵਿੱਚ ਮਦਦਗਾਰ ਹੈ।
- 1999–ਪ੍ਰਕਾਸ਼ ਸਿੰਘ ਬਾਦਲ ਨੇ ਗੁਰਚਰਨ ਸਿੰਘ ਟੌਹੜਾ ਵਿਰੁਧ ਬੇ-ਭਰੋਸਗੀ ਦਾ ਮਤਾ ਲਿਆ ਕੇ ਹਟਾਇਆ ਅਤੇ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ।
- 2006 –ਤੁਰਕੀ ਵਿੱਚ ਉਰਦੂ ਯੂਨੀਵਰਸਿਟੀ ਦੀ ਸਥਾਪਨਾ ਹੋਈ।
ਜਨਮ
[ਸੋਧੋ]- 1899 –ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਮੋਹਨ ਸਿੰਘ ਦੀਵਾਨਾ ਦਾ ਜਨਮ।
- 1908 –ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ ਅਸਲੀ ਇਨਸਾਨ ਦੀ ਕਹਾਣੀ ਦੇ ਰੂਸੀ ਲੇਖਕ ਬੋਰਿਸ ਪੋਲੇਵੋਈ ਦਾ ਜਨਮ।
- 1914 –ਭਾਰਤੀ ਬਾਡੀਬਿਲਡਰ ਮਨੋਹਰ ਆਇਚ ਦਾ ਜਨਮ।
- 1936 –ਪੰਜਾਬੀ ਦੇ ਸਿੱਖਿਆ ਸਾਸ਼ਤਰੀ ਅਤੇ ਲੇਖਕ ਵਿਸ਼ਵਾਨਾਥ ਤਿਵਾੜੀ ਦਾ ਜਨਮ।
- 1962 – ਪੁਲਾੜ ਵਿੱਚ ਜਾਣਵਾਲੀ ਭਾਰਤੀ ਜੰਮਪਲ ਕਲਪਨਾ ਚਾਵਲਾ ਦਾ ਜਨਮ।
- 1975 –ਬੰਗਲਾਦੇਸ਼ ਦੇ ਬੰਗਾਲੀ ਰਾਸ਼ਟਰਵਾਦੀ ਆਗੂ ਸ਼ੇਖ਼ ਮੁਜੀਬੁਰ ਰਹਿਮਾਨ ਦਾ ਜਨਮ।
- 1979 –ਅਮਰੀਕੀ ਅਭਿਨੇਤਰੀ, ਸਕ੍ਰੀਨਲੇਖਕ, ਅਤੇ ਡਾਇਰੈਕਟਰ ਸਟੋਰਮੀ ਡੇਨਿਅਲਸ ਦਾ ਜਨਮ।
- 1980 –ਅਮਰੀਕੀ ਅਭਿਨੇਤਰੀ, ਫ਼ਿਲਮ ਅਦਾਕਾਰਾ, ਸਾਬਕਾ ਰੇਡੀਓ ਟਾਕ-ਸ਼ੋਅ ਹੋਸਟ, ਅਤੇ ਫੀਚਰ ਡਾਂਸਰ ਕੈਟੀ ਮੌਰਗਨ ਦਾ ਜਨਮ।
- 1990 –ਭਾਰਤੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਜਨਮ।
ਦਿਹਾਂਤ
[ਸੋਧੋ]- 1956 –ਫ੍ਰੇਚ ਵਿਗਿਆਨੀ ਇਰੀਨ ਜੋਲੀਓ-ਕੂਰੀ ਦਾ ਦਿਹਾਂਤ।
- 1988 –ਜੁਝਾਰਵਾਦੀ ਪੰਜਾਬੀ ਕਵੀ ਜੈਮਲ ਪੱਡਾ ਦਾ ਕਤਲ ਹੋਇਆ।
- 2005 –ਅਮਰੀਕੀ ਸਲਾਹਕਾਰ, ਨੀਤੀਵਾਨ, ਰਾਜਨੀਤੀ ਵਿਗਿਆਨੀ ਅਤੇ ਇਤਿਹਾਸਕ ਜਾਰਜ ਫ੍ਰਾਸਟ ਕੇਨੰਨ ਦਾ ਦਿਹਾਂਤ।