21 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2025 |
21 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 202ਵਾਂ (ਲੀਪ ਸਾਲ ਵਿੱਚ 203ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 163 ਦਿਨ ਬਾਕੀ ਹਨ।
ਵਾਕਿਆ
[ਸੋਧੋ]- 356 ਬੀਸੀ – ਦੁਨੀਆ ਦੇ ਸੱਤ ਅਜੁਬੇ 'ਚ ਅਰਟੀਮਿਸ ਦਾ ਮੰਦਰ ਤਬਾਹ ਹੋਇਆ।
ਜਨਮ
[ਸੋਧੋ]- 1899 – ਅਮਰੀਕੀ ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਅਰਨੈਸਟ ਹੈਮਿੰਗਵੇ ਦਾ ਜਨਮ।
- 1911 – ਭਾਰਤੀ ਕਵੀ, ਵਿਦਵਾਨ ਅਤੇ ਲੇਖਕ ਉਮਾਸ਼ੰਕਰ ਜੋਸ਼ੀ ਦਾ ਜਨਮ।
- 1915 – ਉਰਦੂ ਦੀ ਕਹਾਣੀਕਾਰ ਅਤੇ ਨਾਵਲਕਾਰ ਅਤੇ ਲੇਖਿਕਾ ਇਸਮਤ ਚੁਗ਼ਤਾਈ ਦਾ ਜਨਮ।
- 1930 – ਭਾਰਤੀ ਕਵੀ ਅਤੇ ਫ਼ਿਲਮੀ ਗੀਤਕਾਰ ਆਨੰਦ ਬਖਸ਼ੀ ਦਾ ਜਨਮ।
- 1934 – ਕ੍ਰਿਕਟਰ ਚੰਦੂ ਬੋਰਡੇ ਦਾ ਜਨਮ।
- 1936 – ਜਾਰਜਿਆਈ ਸੋਵੀਅਤ ਅਤੇ ਰੂਸੀ ਗਾਇਕ ਨਾਨੀ ਬ੍ਰੇਗਵਾਦ੍ਜ਼ੇ ਦਾ ਜਨਮ।
- 1942 – ਭਾਰਤੀ ਸਿਆਸਤਦਾਨ ਮਲਿਕਾਰਜੁਨ ਖੜਗੇ ਦਾ ਜਨਮ।
- 1947 – ਸਾਬਕਾ ਕ੍ਰਿਕਟਰ ਚੇਤਨ ਚੌਹਾਨ ਦਾ ਜਨਮ।
- 1948 – ਭਾਰਤ ਪੇਸ਼ਾ ਅਦਾਕਾਰਾ ਪ੍ਰਤਿਮਾ ਕਾਜ਼ਮੀ ਦਾ ਜਨਮ।
- 1951 – ਅਮਰੀਕੀ ਅਦਾਕਾਰ ਅਤੇ ਸਟੈਂਡ-ਅੱਪ ਕਮੇਡੀਅਨ ਰੋਬਿਨ ਵਿਲੀਅਮਸ ਦਾ ਜਨਮ।
- 1960 – ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦਾ ਜਨਮ।
- 1963 – ਇੰਡੋਨੇਸ਼ੀਆਈ ਟਰਾਂਸ ਔਰਤ, ਪੌਪ ਗਾਇਕਾ, ਅਭਿਨੇਤਰੀ, ਪੇਸ਼ਕਾਰੀ ਅਤੇ ਕਾਮੇਡੀਅਨ ਡੋਰਸ ਗਾਮਲਾਮਾ ਦਾ ਜਨਮ।
- 1968 – ਪਾਕਿਸਤਾਨੀ, ਭੰਗੜੇ, ਅਤੇ ਲੋਕ ਸੰਗੀਤਕਾਰ ਅਤੇ ਰਾਜਨੀਤੀਵਾਨ ਅਬਰਾਰ-ਉਲ-ਹੱਕ ਦਾ ਜਨਮ।
- 1973 – ਬਰਤਾਨਵੀ-ਭਾਰਤੀ ਸੰਗੀਤਕਾਰ ਸੁਸ਼ੀਲਾ ਰਮਨ ਦਾ ਜਨਮ।
- 1982 – ਭਾਰਤੀ ਰਾਸ਼ਟਰੀ ਮਹਿਲਾ ਬਾਸਕਟਬਾਲ ਟੀਮ ਦਾ ਸਾਬਕਾ ਕਪਤਾਨ ਦਿਵਿਆ ਸਿੰਘ ਦਾ ਜਨਮ।
- 1996 – ਭਾਰਤ ਪੇਸ਼ੇਵਰ ਗੋਲਫਰ ਸ਼ੁਭਾਂਕਰ ਸ਼ਰਮਾ ਦਾ ਜਨਮ।
ਦਿਹਾਂਤ
[ਸੋਧੋ]- 1810 – ਭਾਰਤ ਦੇ ਮੇਵਾੜ ਖੇਤਰ ਵਿੱਚ ਉਦੈਪੁਰ ਰਾਜ ਦੀ ਰਾਜਪੂਤ ਰਾਜਕੁਮਾਰੀ ਕ੍ਰਿਸ਼ਨਾ ਕੁਮਾਰੀ ਦਾ ਦਿਹਾਂਤ।
- 1906 – ਭਾਰਤੀ ਬੈਰਿਸਟਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਉਮੇਸ਼ ਚੰਦਰ ਬੈਨਰਜੀ ਦਾ ਦਿਹਾਂਤ।
- 2008 – ਬੰਗਲਾਦੇਸ਼ੀ ਲੇਖਕ ਮਹਿਮਦੁੱਲ ਹੱਕ ਦਾ ਦਿਹਾਂਤ।
- 2014 – ਜਾਰਡਨ ਦਾ ਇੱਕ ਡਾਕਟਰ, ਗੁਰਦਾ ਰੋਗ ਮਾਹਿਰ, ਮਿਲਿਟਰੀ ਜਨਰਲ ਅਤੇ ਨੀਤੀਵਾਨ ਤਾਰਿਕ ਸੁਹੇਮਤ ਦਾ ਦਿਹਾਂਤ।