ਅਰਕੀ ਦਾ ਕਿਲ੍ਹਾ

ਗੁਣਕ: 31°09′09″N 76°57′59″E / 31.152543°N 76.966374°E / 31.152543; 76.966374
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਰਕੀ ਦਾ ਕਿਲਾ ਤੋਂ ਰੀਡਿਰੈਕਟ)
ਅਰਕੀ ਦਾ ਕਿਲਾ

ਅਰਕੀ ਦਾ ਕਿਲ੍ਹਾ,ਹਿਮਾਚਲ ਪ੍ਰਦੇਸ਼ ਦੇ ਅਰਕੀ ਕਸਬੇ ਵਿਖੇ ਸਥਿਤ ਹੈ। ਅਰਕੀ ਦਾ ਕਿਲ੍ਹਾ ਰਾਣਾ ਪ੍ਰਿਥਵੀ ਸਿੰਘ,ਜੋ ਰਾਣਾ ਸਾਭਾ ਚੰਦ ਦੇ ਉਤਰਾਧਿਕਾਰੀ ਸਨ, ਨੇ 1695-1700 ਦੇ ਸਮੇਂ ਦੌਰਾਨ ਬਣਾਇਆ। ਇਹ ਕਿਲ੍ਹਾ 1806 ਵਿੱਚ ਗੋਰਖਿਆਂ ਨੇ ਕਬਜੇ ਵਿੱਚ ਲੈ ਲਿਆ ਸੀ। ਰਾਣਾ ਜਗਤ ਸਿੰਘ ਜੋ ਬਾਘਲ ਰਿਆਸਤ ਦੇ ਹੁਕਮਰਾਨ ਸਨ, ਨੂੰ ਨਾਲਾਗੜ੍ਹ ਵਿਖੇ ਸ਼ਰਣ ਲੈਣੀ ਪਈ ਸੀ। 1806-1815 ਦੇ ਸਮੇਂ ਦੌਰਾਨ, ਗੋਰਖਾ ਜਰਨੈਲ ਅਮਰ ਸਿੰਘ ਥਾਪਾ ਨੇ ਅਰਕੀ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਤੱਕ ਪੈਰ ਪਸਾਰਨ ਲਈ ਮਜ਼ਬੂਤ ਗੜ੍ਹ ਵਜੋਂ ਵਰਤਿਆ। ਅਰਕੀ ਪਹਾੜੀ ਰਿਆਸਤ ਬਾਘਲ,ਦੀ ਰਾਜਧਾਨੀ ਸੀ। ਇਹ ਰਿਆਸਤ ਰਾਜਾ ਅਜੇ ਦੇਵ ਸਿੰਘ, ਪਨਵਰ ਰਾਜਪੂਤ ਨੇ 1643 ਵਿੱਚ ਸਥਾਪਤ ਕੀਤੀ ਗਈ ਸੀ ਅਤੇ ਅਰਕੀ ਨੂੰ ਰਾਜਾ ਸਾਭਾ ਵੱਲੋਂ 1650 ਵਿੱਚ ਰਾਜਧਾਨੀ ਬਣਾਇਆ ਗਿਆ ਸੀ।

ਤਸਵੀਰਾਂ[ਸੋਧੋ]

ਬਾਹਰੀ ਕੜੀਆਂ[ਸੋਧੋ]

31°09′09″N 76°57′59″E / 31.152543°N 76.966374°E / 31.152543; 76.966374

ਹਵਾਲੇ[ਸੋਧੋ]